Type Here to Get Search Results !

kirtan

ਵਾਰ ਸੂਹੀ ਕੀ ਸਲੋਕਾ ਨਾਲਿ ਮਹਲਾ ੩


 ੴ  ਸਤਿਗੁਰ  ਪ੍ਰਸਾਦਿ  ॥

 ਵਾਰ  ਸੂਹੀ  ਕੀ  ਸਲੋਕਾ  ਨਾਲਿ  ਮਹਲਾ  ੩  ॥

 ਸਲੋਕੁ  ਮਃ  ੩  ॥

 ਸੂਹੈ  ਵੇਸਿ  ਦੋਹਾਗਣੀ  ਪਰ  ਪਿਰੁ  ਰਾਵਣ  ਜਾਇ  ॥

 ਪਿਰੁ  ਛੋਡਿਆ  ਘਰਿ  ਆਪਣੈ  ਮੋਹੀ  ਦੂਜੈ  ਭਾਇ  ॥

 ਮਿਠਾ  ਕਰਿ  ਕੈ  ਖਾਇਆ  ਬਹੁ  ਸਾਦਹੁ  ਵਧਿਆ  ਰੋਗੁ  ॥

 ਸੁਧੁ  ਭਤਾਰੁ  ਹਰਿ  ਛੋਡਿਆ  ਫਿਰਿ  ਲਗਾ  ਜਾਇ  ਵਿਜੋਗੁ  ॥

 ਗੁਰਮੁਖਿ  ਹੋਵੈ  ਸੁ  ਪਲਟਿਆ  ਹਰਿ  ਰਾਤੀ  ਸਾਜਿ  ਸੀਗਾਰਿ  ॥

 ਸਹਜਿ  ਸਚੁ  ਪਿਰੁ  ਰਾਵਿਆ  ਹਰਿ  ਨਾਮਾ  ਉਰ  ਧਾਰਿ  ॥

 ਆਗਿਆਕਾਰੀ  ਸਦਾ  ਸੋੁਹਾਗਣਿ  ਆਪਿ  ਮੇਲੀ  ਕਰਤਾਰਿ  ॥

 ਨਾਨਕ  ਪਿਰੁ  ਪਾਇਆ  ਹਰਿ  ਸਾਚਾ  ਸਦਾ  ਸੋੁਹਾਗਣਿ  ਨਾਰਿ  ॥੧॥

 ਮਃ  ੩  ॥

 ਸੂਹਵੀਏ  ਨਿਮਾਣੀਏ  ਸੋ  ਸਹੁ  ਸਦਾ  ਸਮ੍ਹਾਲਿ  ॥

 ਨਾਨਕ  ਜਨਮੁ  ਸਵਾਰਹਿ  ਆਪਣਾ  ਕੁਲੁ  ਭੀ  ਛੁਟੀ  ਨਾਲਿ  ॥੨॥

 ਪਉੜੀ  ॥

 ਆਪੇ  ਤਖਤੁ  ਰਚਾਇਓਨੁ  ਆਕਾਸ  ਪਤਾਲਾ  ॥

 ਹੁਕਮੇ  ਧਰਤੀ  ਸਾਜੀਅਨੁ  ਸਚੀ  ਧਰਮ  ਸਾਲਾ  ॥

 ਆਪਿ  ਉਪਾਇ  ਖਪਾਇਦਾ  ਸਚੇ  ਦੀਨ  ਦਇਆਲਾ  ॥

 ਸਭਨਾ  ਰਿਜਕੁ  ਸੰਬਾਹਿਦਾ  ਤੇਰਾ  ਹੁਕਮੁ  ਨਿਰਾਲਾ  ॥

 ਆਪੇ  ਆਪਿ  ਵਰਤਦਾ  ਆਪੇ  ਪ੍ਰਤਿਪਾਲਾ  ॥੧॥

 ਸਲੋਕੁ  ਮਃ  ੩  ॥

 ਸੂਹਬ  ਤਾ  ਸੋਹਾਗਣੀ  ਜਾ  ਮੰਨਿ  ਲੈਹਿ  ਸਚੁ  ਨਾਉ  ॥

 ਸਤਿਗੁਰੁ  ਅਪਣਾ  ਮਨਾਇ  ਲੈ  ਰੂਪੁ  ਚੜੀ  ਤਾ  ਅਗਲਾ  ਦੂਜਾ  ਨਾਹੀ  ਥਾਉ  ॥

 ਐਸਾ  ਸੀਗਾਰੁ  ਬਣਾਇ  ਤੂ  ਮੈਲਾ  ਕਦੇ  ਨ  ਹੋਵਈ  ਅਹਿਨਿਸਿ  ਲਾਗੈ  ਭਾਉ  ॥

 ਨਾਨਕ  ਸੋਹਾਗਣਿ  ਕਾ  ਕਿਆ  ਚਿਹਨੁ  ਹੈ  ਅੰਦਰਿ  ਸਚੁ  ਮੁਖੁ  ਉਜਲਾ  ਖਸਮੈ  ਮਾਹਿ  ਸਮਾਇ  ॥੧॥

 ਮਃ  ੩  ॥

 ਲੋਕਾ  ਵੇ  ਹਉ  ਸੂਹਵੀ  ਸੂਹਾ  ਵੇਸੁ  ਕਰੀ  ॥

 ਵੇਸੀ  ਸਹੁ  ਨ  ਪਾਈਐ  ਕਰਿ  ਕਰਿ  ਵੇਸ  ਰਹੀ  ॥

 ਨਾਨਕ  ਤਿਨੀ  ਸਹੁ  ਪਾਇਆ  ਜਿਨੀ  ਗੁਰ  ਕੀ  ਸਿਖ  ਸੁਣੀ  ॥

 ਜੋ  ਤਿਸੁ  ਭਾਵੈ  ਸੋ  ਥੀਐ  ਇਨ  ਬਿਧਿ  ਕੰਤ  ਮਿਲੀ  ॥੨॥

 ਪਉੜੀ  ॥

 ਹੁਕਮੀ  ਸ੍ਰਿਸਟਿ  ਸਾਜੀਅਨੁ  ਬਹੁ  ਭਿਤਿ  ਸੰਸਾਰਾ  ॥

 ਤੇਰਾ  ਹੁਕਮੁ  ਨ  ਜਾਪੀ  ਕੇਤੜਾ  ਸਚੇ  ਅਲਖ  ਅਪਾਰਾ  ॥

 ਇਕਨਾ  ਨੋ  ਤੂ  ਮੇਲਿ  ਲੈਹਿ  ਗੁਰ  ਸਬਦਿ  ਬੀਚਾਰਾ  ॥

 ਸਚਿ  ਰਤੇ  ਸੇ  ਨਿਰਮਲੇ  ਹਉਮੈ  ਤਜਿ  ਵਿਕਾਰਾ  ॥

 ਜਿਸੁ  ਤੂ  ਮੇਲਹਿ  ਸੋ  ਤੁਧੁ  ਮਿਲੈ  ਸੋਈ  ਸਚਿਆਰਾ  ॥੨॥

 ਸਲੋਕੁ  ਮਃ  ੩  ॥

 ਸੂਹਵੀਏ  ਸੂਹਾ  ਸਭੁ  ਸੰਸਾਰੁ  ਹੈ  ਜਿਨ  ਦੁਰਮਤਿ  ਦੂਜਾ  ਭਾਉ  ॥

 ਖਿਨ  ਮਹਿ  ਝੂਠੁ  ਸਭੁ  ਬਿਨਸਿ  ਜਾਇ  ਜਿਉ  ਟਿਕੈ  ਨ  ਬਿਰਖ  ਕੀ  ਛਾਉ  ॥

 ਗੁਰਮੁਖਿ  ਲਾਲੋ  ਲਾਲੁ  ਹੈ  ਜਿਉ  ਰੰਗਿ  ਮਜੀਠ  ਸਚੜਾਉ  ॥

 ਉਲਟੀ  ਸਕਤਿ  ਸਿਵੈ  ਘਰਿ  ਆਈ  ਮਨਿ  ਵਸਿਆ  ਹਰਿ  ਅੰਮ੍ਰਿਤ  ਨਾਉ  ॥

 ਨਾਨਕ  ਬਲਿਹਾਰੀ  ਗੁਰ  ਆਪਣੇ  ਜਿਤੁ  ਮਿਲਿਐ  ਹਰਿ  ਗੁਣ  ਗਾਉ  ॥੧॥

 ਮਃ  ੩  ॥

 ਸੂਹਾ  ਰੰਗੁ  ਵਿਕਾਰੁ  ਹੈ  ਕੰਤੁ  ਨ  ਪਾਇਆ  ਜਾਇ  ॥

 ਇਸੁ  ਲਹਦੇ  ਬਿਲਮ  ਨ  ਹੋਵਈ  ਰੰਡ  ਬੈਠੀ  ਦੂਜੈ  ਭਾਇ  ॥

 ਮੁੰਧ  ਇਆਣੀ  ਦੁੰਮਣੀ  ਸੂਹੈ  ਵੇਸਿ  ਲੋੁਭਾਇ  ॥

 ਸਬਦਿ  ਸਚੈ  ਰੰਗੁ  ਲਾਲੁ  ਕਰਿ  ਭੈ  ਭਾਇ  ਸੀਗਾਰੁ  ਬਣਾਇ  ॥

 ਨਾਨਕ  ਸਦਾ  ਸੋਹਾਗਣੀ  ਜਿ  ਚਲਨਿ  ਸਤਿਗੁਰ  ਭਾਇ  ॥੨॥

 ਪਉੜੀ  ॥

 ਆਪੇ  ਆਪਿ  ਉਪਾਇਅਨੁ  ਆਪਿ  ਕੀਮਤਿ  ਪਾਈ  ॥

 ਤਿਸ  ਦਾ  ਅੰਤੁ  ਨ  ਜਾਪਈ  ਗੁਰ  ਸਬਦਿ  ਬੁਝਾਈ  ॥

 ਮਾਇਆ  ਮੋਹੁ  ਗੁਬਾਰੁ  ਹੈ  ਦੂਜੈ  ਭਰਮਾਈ  ॥

 ਮਨਮੁਖ  ਠਉਰ  ਨ  ਪਾਇਨ੍ਹੀ  ਫਿਰਿ  ਆਵੈ  ਜਾਈ  ॥

 ਜੋ  ਤਿਸੁ  ਭਾਵੈ  ਸੋ  ਥੀਐ  ਸਭ  ਚਲੈ  ਰਜਾਈ  ॥੩॥

 ਸਲੋਕੁ  ਮਃ  ੩  ॥

 ਸੂਹੈ  ਵੇਸਿ  ਕਾਮਣਿ  ਕੁਲਖਣੀ  ਜੋ  ਪ੍ਰਭ  ਛੋਡਿ  ਪਰ  ਪੁਰਖ  ਧਰੇ  ਪਿਆਰੁ  ॥

 ਓਸੁ  ਸੀਲੁ  ਨ  ਸੰਜਮੁ  ਸਦਾ  ਝੂਠੁ  ਬੋਲੈ  ਮਨਮੁਖਿ  ਕਰਮ  ਖੁਆਰੁ  ॥

 ਜਿਸੁ  ਪੂਰਬਿ  ਹੋਵੈ  ਲਿਖਿਆ  ਤਿਸੁ  ਸਤਿਗੁਰੁ  ਮਿਲੈ  ਭਤਾਰੁ  ॥

 ਸੂਹਾ  ਵੇਸੁ  ਸਭੁ  ਉਤਾਰਿ  ਧਰੇ  ਗਲਿ  ਪਹਿਰੈ  ਖਿਮਾ  ਸੀਗਾਰੁ  ॥

 ਪੇਈਐ  ਸਾਹੁਰੈ  ਬਹੁ  ਸੋਭਾ  ਪਾਏ  ਤਿਸੁ  ਪੂਜ  ਕਰੇ  ਸਭੁ  ਸੈਸਾਰੁ  ॥

 ਓਹ  ਰਲਾਈ  ਕਿਸੈ  ਦੀ  ਨਾ  ਰਲੈ  ਜਿਸੁ  ਰਾਵੇ  ਸਿਰਜਨਹਾਰੁ  ॥

 ਨਾਨਕ  ਗੁਰਮੁਖਿ  ਸਦਾ  ਸੁਹਾਗਣੀ  ਜਿਸੁ  ਅਵਿਨਾਸੀ  ਪੁਰਖੁ  ਭਰਤਾਰੁ  ॥੧॥

 ਮਃ  ੧  ॥

 ਸੂਹਾ  ਰੰਗੁ  ਸੁਪਨੈ  ਨਿਸੀ  ਬਿਨੁ  ਤਾਗੇ  ਗਲਿ  ਹਾਰੁ  ॥

 ਸਚਾ  ਰੰਗੁ  ਮਜੀਠ  ਕਾ  ਗੁਰਮੁਖਿ  ਬ੍ਰਹਮ  ਬੀਚਾਰੁ  ॥

 ਨਾਨਕ  ਪ੍ਰੇਮ  ਮਹਾ  ਰਸੀ  ਸਭਿ  ਬੁਰਿਆਈਆ  ਛਾਰੁ  ॥੨॥

 ਪਉੜੀ  ॥

 ਇਹੁ  ਜਗੁ  ਆਪਿ  ਉਪਾਇਓਨੁ  ਕਰਿ  ਚੋਜ  ਵਿਡਾਨੁ  ॥

 ਪੰਚ  ਧਾਤੁ  ਵਿਚਿ  ਪਾਈਅਨੁ  ਮੋਹੁ  ਝੂਠੁ  ਗੁਮਾਨੁ  ॥

 ਆਵੈ  ਜਾਇ  ਭਵਾਈਐ  ਮਨਮੁਖੁ  ਅਗਿਆਨੁ  ॥

 ਇਕਨਾ  ਆਪਿ  ਬੁਝਾਇਓਨੁ  ਗੁਰਮੁਖਿ  ਹਰਿ  ਗਿਆਨੁ  ॥

 ਭਗਤਿ  ਖਜਾਨਾ  ਬਖਸਿਓਨੁ  ਹਰਿ  ਨਾਮੁ  ਨਿਧਾਨੁ  ॥੪॥

 ਸਲੋਕੁ  ਮਃ  ੩  ॥

 ਸੂਹਵੀਏ  ਸੂਹਾ  ਵੇਸੁ  ਛਡਿ  ਤੂ  ਤਾ  ਪਿਰ  ਲਗੀ  ਪਿਆਰੁ  ॥

 ਸੂਹੈ  ਵੇਸਿ  ਪਿਰੁ  ਕਿਨੈ  ਨ  ਪਾਇਓ  ਮਨਮੁਖਿ  ਦਝਿ  ਮੁਈ  ਗਾਵਾਰਿ  ॥

 ਸਤਿਗੁਰਿ  ਮਿਲਿਐ  ਸੂਹਾ  ਵੇਸੁ  ਗਇਆ  ਹਉਮੈ  ਵਿਚਹੁ  ਮਾਰਿ  ॥

 ਮਨੁ  ਤਨੁ  ਰਤਾ  ਲਾਲੁ  ਹੋਆ  ਰਸਨਾ  ਰਤੀ  ਗੁਣ  ਸਾਰਿ  ॥

 ਸਦਾ  ਸੋਹਾਗਣਿ  ਸਬਦੁ  ਮਨਿ  ਭੈ  ਭਾਇ  ਕਰੇ  ਸੀਗਾਰੁ  ॥

 ਨਾਨਕ  ਕਰਮੀ  ਮਹਲੁ  ਪਾਇਆ  ਪਿਰੁ  ਰਾਖਿਆ  ਉਰ  ਧਾਰਿ  ॥੧॥

 ਮਃ  ੩  ॥

 ਮੁੰਧੇ  ਸੂਹਾ  ਪਰਹਰਹੁ  ਲਾਲੁ  ਕਰਹੁ  ਸੀਗਾਰੁ  ॥

 ਆਵਣ  ਜਾਣਾ  ਵੀਸਰੈ  ਗੁਰ  ਸਬਦੀ  ਵੀਚਾਰੁ  ॥

 ਮੁੰਧ  ਸੁਹਾਵੀ  ਸੋਹਣੀ  ਜਿਸੁ  ਘਰਿ  ਸਹਜਿ  ਭਤਾਰੁ  ॥

 ਨਾਨਕ  ਸਾ  ਧਨ  ਰਾਵੀਐ  ਰਾਵੇ  ਰਾਵਣਹਾਰੁ  ॥੨॥

 ਪਉੜੀ  ॥

 ਮੋਹੁ  ਕੂੜੁ  ਕੁਟੰਬੁ  ਹੈ  ਮਨਮੁਖੁ  ਮੁਗਧੁ  ਰਤਾ  ॥

 ਹਉਮੈ  ਮੇਰਾ  ਕਰਿ  ਮੁਏ  ਕਿਛੁ  ਸਾਥਿ  ਨ  ਲਿਤਾ  ॥

 ਸਿਰ  ਉਪਰਿ  ਜਮਕਾਲੁ  ਨ  ਸੁਝਈ  ਦੂਜੈ  ਭਰਮਿਤਾ  ॥

 ਫਿਰਿ  ਵੇਲਾ  ਹਥਿ  ਨ  ਆਵਈ  ਜਮਕਾਲਿ  ਵਸਿ  ਕਿਤਾ  ॥

 ਜੇਹਾ  ਧੁਰਿ  ਲਿਖਿ  ਪਾਇਓਨੁ  ਸੇ  ਕਰਮ  ਕਮਿਤਾ  ॥੫॥

 ਸਲੋਕੁ  ਮਃ  ੩  ॥

 ਸਤੀਆ  ਏਹਿ  ਨ  ਆਖੀਅਨਿ  ਜੋ  ਮੜਿਆ  ਲਗਿ  ਜਲੰਨਿ੍ਹ  ॥

 ਨਾਨਕ  ਸਤੀਆ  ਜਾਣੀਅਨਿ੍ਹ  ਜਿ  ਬਿਰਹੇ  ਚੋਟ  ਮਰੰਨਿ੍ਹ  ॥੧॥

 ਮਃ  ੩  ॥

 ਭੀ  ਸੋ  ਸਤੀਆ  ਜਾਣੀਅਨਿ  ਸੀਲ  ਸੰਤੋਖਿ  ਰਹੰਨਿ੍ਹ  ॥

 ਸੇਵਨਿ  ਸਾਈ  ਆਪਣਾ  ਨਿਤ  ਉਠਿ  ਸੰਮ੍ਹਾਲੰਨਿ੍ਹ  ॥੨॥

 ਮਃ  ੩  ॥

 ਕੰਤਾ  ਨਾਲਿ  ਮਹੇਲੀਆ  ਸੇਤੀ  ਅਗਿ  ਜਲਾਹਿ  ॥

 ਜੇ  ਜਾਣਹਿ  ਪਿਰੁ  ਆਪਣਾ  ਤਾ  ਤਨਿ  ਦੁਖ  ਸਹਾਹਿ  ॥

 ਨਾਨਕ  ਕੰਤ  ਨ  ਜਾਣਨੀ  ਸੇ  ਕਿਉ  ਅਗਿ  ਜਲਾਹਿ  ॥

 ਭਾਵੈ  ਜੀਵਉ  ਕੈ  ਮਰਉ  ਦੂਰਹੁ  ਹੀ  ਭਜਿ  ਜਾਹਿ  ॥੩॥

 ਪਉੜੀ  ॥

 ਤੁਧੁ  ਦੁਖੁ  ਸੁਖੁ  ਨਾਲਿ  ਉਪਾਇਆ  ਲੇਖੁ  ਕਰਤੈ  ਲਿਖਿਆ  ॥

 ਨਾਵੈ  ਜੇਵਡ  ਹੋਰ  ਦਾਤਿ  ਨਾਹੀ  ਤਿਸੁ  ਰੂਪੁ  ਨ  ਰਿਖਿਆ  ॥

 ਨਾਮੁ  ਅਖੁਟੁ  ਨਿਧਾਨੁ  ਹੈ  ਗੁਰਮੁਖਿ  ਮਨਿ  ਵਸਿਆ  ॥

 ਕਰਿ  ਕਿਰਪਾ  ਨਾਮੁ  ਦੇਵਸੀ  ਫਿਰਿ  ਲੇਖੁ  ਨ  ਲਿਖਿਆ  ॥

 ਸੇਵਕ  ਭਾਇ  ਸੇ  ਜਨ  ਮਿਲੇ  ਜਿਨ  ਹਰਿ  ਜਪੁ  ਜਪਿਆ  ॥੬॥

 ਸਲੋਕੁ  ਮਃ  ੨  ॥

 ਜਿਨੀ  ਚਲਣੁ  ਜਾਣਿਆ  ਸੇ  ਕਿਉ  ਕਰਹਿ  ਵਿਥਾਰ  ॥

 ਚਲਣ  ਸਾਰ  ਨ  ਜਾਣਨੀ  ਕਾਜ  ਸਵਾਰਣਹਾਰ  ॥੧॥

 ਮਃ  ੨  ॥

 ਰਾਤਿ  ਕਾਰਣਿ  ਧਨੁ  ਸੰਚੀਐ  ਭਲਕੇ  ਚਲਣੁ  ਹੋਇ  ॥

 ਨਾਨਕ  ਨਾਲਿ  ਨ  ਚਲਈ  ਫਿਰਿ  ਪਛੁਤਾਵਾ  ਹੋਇ  ॥੨॥

 ਮਃ  ੨  ॥

 ਬਧਾ  ਚਟੀ  ਜੋ  ਭਰੇ  ਨਾ  ਗੁਣੁ  ਨਾ  ਉਪਕਾਰੁ  ॥

 ਸੇਤੀ  ਖੁਸੀ  ਸਵਾਰੀਐ  ਨਾਨਕ  ਕਾਰਜੁ  ਸਾਰੁ  ॥੩॥

 ਮਃ  ੨  ॥

 ਮਨਹਠਿ  ਤਰਫ  ਨ  ਜਿਪਈ  ਜੇ  ਬਹੁਤਾ  ਘਾਲੇ  ॥

 ਤਰਫ  ਜਿਣੈ  ਸਤ  ਭਾਉ  ਦੇ  ਜਨ  ਨਾਨਕ  ਸਬਦੁ  ਵੀਚਾਰੇ  ॥੪॥

 ਪਉੜੀ  ॥

 ਕਰਤੈ  ਕਾਰਣੁ  ਜਿਨਿ  ਕੀਆ  ਸੋ  ਜਾਣੈ  ਸੋਈ  ॥

 ਆਪੇ  ਸ੍ਰਿਸਟਿ  ਉਪਾਈਅਨੁ  ਆਪੇ  ਫੁਨਿ  ਗੋਈ  ॥

 ਜੁਗ  ਚਾਰੇ  ਸਭ  ਭਵਿ  ਥਕੀ  ਕਿਨਿ  ਕੀਮਤਿ  ਹੋਈ  ॥

 ਸਤਿਗੁਰਿ  ਏਕੁ  ਵਿਖਾਲਿਆ  ਮਨਿ  ਤਨਿ  ਸੁਖੁ  ਹੋਈ  ॥

 ਗੁਰਮੁਖਿ  ਸਦਾ  ਸਲਾਹੀਐ  ਕਰਤਾ  ਕਰੇ  ਸੁ  ਹੋਈ  ॥੭॥

 ਸਲੋਕ  ਮਹਲਾ  ੨  ॥

 ਜਿਨਾ  ਭਉ  ਤਿਨ੍ਹ  ਨਾਹਿ  ਭਉ  ਮੁਚੁ  ਭਉ  ਨਿਭਵਿਆਹ  ॥

 ਨਾਨਕ  ਏਹੁ  ਪਟੰਤਰਾ  ਤਿਤੁ  ਦੀਬਾਣਿ  ਗਇਆਹ  ॥੧॥

 ਮਃ  ੨  ॥

 ਤੁਰਦੇ  ਕਉ  ਤੁਰਦਾ  ਮਿਲੈ  ਉਡਤੇ  ਕਉ  ਉਡਤਾ  ॥

 ਜੀਵਤੇ  ਕਉ  ਜੀਵਤਾ  ਮਿਲੈ  ਮੂਏ  ਕਉ  ਮੂਆ  ॥

 ਨਾਨਕ  ਸੋ  ਸਾਲਾਹੀਐ  ਜਿਨਿ  ਕਾਰਣੁ  ਕੀਆ  ॥੨॥

 ਪਉੜੀ  ॥

 ਸਚੁ  ਧਿਆਇਨਿ  ਸੇ  ਸਚੇ  ਗੁਰ  ਸਬਦਿ  ਵੀਚਾਰੀ  ॥

 ਹਉਮੈ  ਮਾਰਿ  ਮਨੁ  ਨਿਰਮਲਾ  ਹਰਿ  ਨਾਮੁ  ਉਰਿ  ਧਾਰੀ  ॥

 ਕੋਠੇ  ਮੰਡਪ  ਮਾੜੀਆ  ਲਗਿ  ਪਏ  ਗਾਵਾਰੀ  ॥

 ਜਿਨਿ੍ਹ  ਕੀਏ  ਤਿਸਹਿ  ਨ  ਜਾਣਨੀ  ਮਨਮੁਖਿ  ਗੁਬਾਰੀ  ॥

 ਜਿਸੁ  ਬੁਝਾਇਹਿ  ਸੋ  ਬੁਝਸੀ  ਸਚਿਆ  ਕਿਆ  ਜੰਤ  ਵਿਚਾਰੀ  ॥੮॥

 ਸਲੋਕ  ਮਃ  ੩  ॥

 ਕਾਮਣਿ  ਤਉ  ਸੀਗਾਰੁ  ਕਰਿ  ਜਾ  ਪਹਿਲਾਂ  ਕੰਤੁ  ਮਨਾਇ  ॥

 ਮਤੁ  ਸੇਜੈ  ਕੰਤੁ  ਨ  ਆਵਈ  ਏਵੈ  ਬਿਰਥਾ  ਜਾਇ  ॥

 ਕਾਮਣਿ  ਪਿਰ  ਮਨੁ  ਮਾਨਿਆ  ਤਉ  ਬਣਿਆ  ਸੀਗਾਰੁ  ॥

 ਕੀਆ  ਤਉ  ਪਰਵਾਣੁ  ਹੈ  ਜਾ  ਸਹੁ  ਧਰੇ  ਪਿਆਰੁ  ॥

 ਭਉ  ਸੀਗਾਰੁ  ਤਬੋਲ  ਰਸੁ  ਭੋਜਨੁ  ਭਾਉ  ਕਰੇਇ  ॥

 ਤਨੁ  ਮਨੁ  ਸਉਪੇ  ਕੰਤ  ਕਉ  ਤਉ  ਨਾਨਕ  ਭੋਗੁ  ਕਰੇਇ  ॥੧॥

 ਮਃ  ੩  ॥

 ਕਾਜਲ  ਫੂਲ  ਤੰਬੋਲ  ਰਸੁ  ਲੇ  ਧਨ  ਕੀਆ  ਸੀਗਾਰੁ  ॥

 ਸੇਜੈ  ਕੰਤੁ  ਨ  ਆਇਓ  ਏਵੈ  ਭਇਆ  ਵਿਕਾਰੁ  ॥੨॥

 ਮਃ  ੩  ॥

 ਧਨ  ਪਿਰੁ  ਏਹਿ  ਨ  ਆਖੀਅਨਿ  ਬਹਨਿ  ਇਕਠੇ  ਹੋਇ  ॥

 ਏਕ  ਜੋਤਿ  ਦੁਇ  ਮੂਰਤੀ  ਧਨ  ਪਿਰੁ  ਕਹੀਐ  ਸੋਇ  ॥੩॥

 ਪਉੜੀ  ॥

 ਭੈ  ਬਿਨੁ  ਭਗਤਿ  ਨ  ਹੋਵਈ  ਨਾਮਿ  ਨ  ਲਗੈ  ਪਿਆਰੁ  ॥

 ਸਤਿਗੁਰਿ  ਮਿਲਿਐ  ਭਉ  ਊਪਜੈ  ਭੈ  ਭਾਇ  ਰੰਗੁ  ਸਵਾਰਿ  ॥

 ਤਨੁ  ਮਨੁ  ਰਤਾ  ਰੰਗ  ਸਿਉ  ਹਉਮੈ  ਤ੍ਰਿਸਨਾ  ਮਾਰਿ  ॥

 ਮਨੁ  ਤਨੁ  ਨਿਰਮਲੁ  ਅਤਿ  ਸੋਹਣਾ  ਭੇਟਿਆ  ਕ੍ਰਿਸਨ  ਮੁਰਾਰਿ  ॥

 ਭਉ  ਭਾਉ  ਸਭੁ  ਤਿਸ  ਦਾ  ਸੋ  ਸਚੁ  ਵਰਤੈ  ਸੰਸਾਰਿ  ॥੯॥

 ਸਲੋਕ  ਮਃ  ੧  ॥

 ਵਾਹੁ  ਖਸਮ  ਤੂ  ਵਾਹੁ  ਜਿਨਿ  ਰਚਿ  ਰਚਨਾ  ਹਮ  ਕੀਏ  ॥

 ਸਾਗਰ  ਲਹਰਿ  ਸਮੁੰਦ  ਸਰ  ਵੇਲਿ  ਵਰਸ  ਵਰਾਹੁ  ॥

 ਆਪਿ  ਖੜੋਵਹਿ  ਆਪਿ  ਕਰਿ  ਆਪੀਣੈ  ਆਪਾਹੁ  ॥

 ਗੁਰਮੁਖਿ  ਸੇਵਾ  ਥਾਇ  ਪਵੈ  ਉਨਮਨਿ  ਤਤੁ  ਕਮਾਹੁ  ॥

 ਮਸਕਤਿ  ਲਹਹੁ  ਮਜੂਰੀਆ  ਮੰਗਿ  ਮੰਗਿ  ਖਸਮ  ਦਰਾਹੁ  ॥

 ਨਾਨਕ  ਪੁਰ  ਦਰ  ਵੇਪਰਵਾਹ  ਤਉ  ਦਰਿ  ਊਣਾ  ਨਾਹਿ  ਕੋ  ਸਚਾ  ਵੇਪਰਵਾਹੁ  ॥੧॥

 ਮਹਲਾ  ੧  ॥

 ਉਜਲ  ਮੋਤੀ  ਸੋਹਣੇ  ਰਤਨਾ  ਨਾਲਿ  ਜੁੜੰਨਿ  ॥

 ਤਿਨ  ਜਰੁ  ਵੈਰੀ  ਨਾਨਕਾ  ਜਿ  ਬੁਢੇ  ਥੀਇ  ਮਰੰਨਿ  ॥੨॥

 ਪਉੜੀ  ॥

 ਹਰਿ  ਸਾਲਾਹੀ  ਸਦਾ  ਸਦਾ  ਤਨੁ  ਮਨੁ  ਸਉਪਿ  ਸਰੀਰੁ  ॥

 ਗੁਰ  ਸਬਦੀ  ਸਚੁ  ਪਾਇਆ  ਸਚਾ  ਗਹਿਰ  ਗੰਭੀਰੁ  ॥

 ਮਨਿ  ਤਨਿ  ਹਿਰਦੈ  ਰਵਿ  ਰਹਿਆ  ਹਰਿ  ਹੀਰਾ  ਹੀਰੁ  ॥

 ਜਨਮ  ਮਰਣ  ਕਾ  ਦੁਖੁ  ਗਇਆ  ਫਿਰਿ  ਪਵੈ  ਨ  ਫੀਰੁ  ॥

 ਨਾਨਕ  ਨਾਮੁ  ਸਲਾਹਿ  ਤੂ  ਹਰਿ  ਗੁਣੀ  ਗਹੀਰੁ  ॥੧੦॥

 ਸਲੋਕ  ਮਃ  ੧  ॥

 ਨਾਨਕ  ਇਹੁ  ਤਨੁ  ਜਾਲਿ  ਜਿਨਿ  ਜਲਿਐ  ਨਾਮੁ  ਵਿਸਾਰਿਆ  ॥

 ਪਉਦੀ  ਜਾਇ  ਪਰਾਲਿ  ਪਿਛੈ  ਹਥੁ  ਨ  ਅੰਬੜੈ  ਤਿਤੁ  ਨਿਵੰਧੈ  ਤਾਲਿ  ॥੧॥

 ਮਃ  ੧  ॥

 ਨਾਨਕ  ਮਨ  ਕੇ  ਕੰਮ  ਫਿਟਿਆ  ਗਣਤ  ਨ  ਆਵਹੀ  ॥

 ਕਿਤੀ  ਲਹਾ  ਸਹੰਮ  ਜਾ  ਬਖਸੇ  ਤਾ  ਧਕਾ  ਨਹੀ  ॥੨॥

 ਪਉੜੀ  ॥

 ਸਚਾ  ਅਮਰੁ  ਚਲਾਇਓਨੁ  ਕਰਿ  ਸਚੁ  ਫੁਰਮਾਣੁ  ॥

 ਸਦਾ  ਨਿਹਚਲੁ  ਰਵਿ  ਰਹਿਆ  ਸੋ  ਪੁਰਖੁ  ਸੁਜਾਣੁ  ॥

 ਗੁਰ  ਪਰਸਾਦੀ  ਸੇਵੀਐ  ਸਚੁ  ਸਬਦਿ  ਨੀਸਾਣੁ  ॥

 ਪੂਰਾ  ਥਾਟੁ  ਬਣਾਇਆ  ਰੰਗੁ  ਗੁਰਮਤਿ  ਮਾਣੁ  ॥

 ਅਗਮ  ਅਗੋਚਰੁ  ਅਲਖੁ  ਹੈ  ਗੁਰਮੁਖਿ  ਹਰਿ  ਜਾਣੁ  ॥੧੧॥

 ਸਲੋਕ  ਮਃ  ੧  ॥

 ਨਾਨਕ  ਬਦਰਾ  ਮਾਲ  ਕਾ  ਭੀਤਰਿ  ਧਰਿਆ  ਆਣਿ  ॥

 ਖੋਟੇ  ਖਰੇ  ਪਰਖੀਅਨਿ  ਸਾਹਿਬ  ਕੈ  ਦੀਬਾਣਿ  ॥੧॥

 ਮਃ  ੧  ॥

 ਨਾਵਣ  ਚਲੇ  ਤੀਰਥੀ  ਮਨਿ  ਖੋਟੈ  ਤਨਿ  ਚੋਰ  ॥

 ਇਕੁ  ਭਾਉ  ਲਥੀ  ਨਾਤਿਆ  ਦੁਇ  ਭਾ  ਚੜੀਅਸੁ  ਹੋਰ  ॥

 ਬਾਹਰਿ  ਧੋਤੀ  ਤੂਮੜੀ  ਅੰਦਰਿ  ਵਿਸੁ  ਨਿਕੋਰ  ॥

 ਸਾਧ  ਭਲੇ  ਅਣਨਾਤਿਆ  ਚੋਰ  ਸਿ  ਚੋਰਾ  ਚੋਰ  ॥੨॥

 ਪਉੜੀ  ॥

 ਆਪੇ  ਹੁਕਮੁ  ਚਲਾਇਦਾ  ਜਗੁ  ਧੰਧੈ  ਲਾਇਆ  ॥

 ਇਕਿ  ਆਪੇ  ਹੀ  ਆਪਿ  ਲਾਇਅਨੁ  ਗੁਰ  ਤੇ  ਸੁਖੁ  ਪਾਇਆ  ॥

 ਦਹ  ਦਿਸ  ਇਹੁ  ਮਨੁ  ਧਾਵਦਾ  ਗੁਰਿ  ਠਾਕਿ  ਰਹਾਇਆ  ॥

 ਨਾਵੈ  ਨੋ  ਸਭ  ਲੋਚਦੀ  ਗੁਰਮਤੀ  ਪਾਇਆ  ॥

 ਧੁਰਿ  ਲਿਖਿਆ  ਮੇਟਿ  ਨ  ਸਕੀਐ  ਜੋ  ਹਰਿ  ਲਿਖਿ  ਪਾਇਆ  ॥੧੨॥

 ਸਲੋਕ  ਮਃ  ੧  ॥

 ਦੁਇ  ਦੀਵੇ  ਚਉਦਹ  ਹਟਨਾਲੇ  ॥

 ਜੇਤੇ  ਜੀਅ  ਤੇਤੇ  ਵਣਜਾਰੇ  ॥

 ਖੁਲੇ੍  ਹਟ  ਹੋਆ  ਵਾਪਾਰੁ  ॥

 ਜੋ  ਪਹੁਚੈ  ਸੋ  ਚਲਣਹਾਰੁ  ॥

 ਧਰਮੁ  ਦਲਾਲੁ  ਪਾਏ  ਨੀਸਾਣੁ  ॥

 ਨਾਨਕ  ਨਾਮੁ  ਲਾਹਾ  ਪਰਵਾਣੁ  ॥

 ਘਰਿ  ਆਏ  ਵਜੀ  ਵਾਧਾਈ  ॥

 ਸਚ  ਨਾਮ  ਕੀ  ਮਿਲੀ  ਵਡਿਆਈ  ॥੧॥

 ਮਃ  ੧  ॥

 ਰਾਤੀ  ਹੋਵਨਿ  ਕਾਲੀਆ  ਸੁਪੇਦਾ  ਸੇ  ਵੰਨ  ॥

 ਦਿਹੁ  ਬਗਾ  ਤਪੈ  ਘਣਾ  ਕਾਲਿਆ  ਕਾਲੇ  ਵੰਨ  ॥

 ਅੰਧੇ  ਅਕਲੀ  ਬਾਹਰੇ  ਮੂਰਖ  ਅੰਧ  ਗਿਆਨੁ  ॥

 ਨਾਨਕ  ਨਦਰੀ  ਬਾਹਰੇ  ਕਬਹਿ  ਨ  ਪਾਵਹਿ  ਮਾਨੁ  ॥੨॥

 ਪਉੜੀ  ॥

 ਕਾਇਆ  ਕੋਟੁ  ਰਚਾਇਆ  ਹਰਿ  ਸਚੈ  ਆਪੇ  ॥

 ਇਕਿ  ਦੂਜੈ  ਭਾਇ  ਖੁਆਇਅਨੁ  ਹਉਮੈ  ਵਿਚਿ  ਵਿਆਪੇ  ॥

 ਇਹੁ  ਮਾਨਸ  ਜਨਮੁ  ਦੁਲੰਭੁ  ਸਾ  ਮਨਮੁਖ  ਸੰਤਾਪੇ  ॥

 ਜਿਸੁ  ਆਪਿ  ਬੁਝਾਏ  ਸੋ  ਬੁਝਸੀ  ਜਿਸੁ  ਸਤਿਗੁਰੁ  ਥਾਪੇ  ॥

 ਸਭੁ  ਜਗੁ  ਖੇਲੁ  ਰਚਾਇਓਨੁ  ਸਭ  ਵਰਤੈ  ਆਪੇ  ॥੧੩॥

 ਸਲੋਕ  ਮਃ  ੧  ॥

 ਚੋਰਾ  ਜਾਰਾ  ਰੰਡੀਆ  ਕੁਟਣੀਆ  ਦੀਬਾਣੁ  ॥  ਵੇਦੀਨਾ  ਕੀ  ਦੋਸਤੀ  ਵੇਦੀਨਾ  ਕਾ  ਖਾਣੁ  ॥

 ਸਿਫਤੀ  ਸਾਰ  ਨ  ਜਾਣਨੀ  ਸਦਾ  ਵਸੈ  ਸੈਤਾਨੁ  ॥

 ਗਦਹੁ  ਚੰਦਨਿ  ਖਉਲੀਐ  ਭੀ  ਸਾਹੂ  ਸਿਉ  ਪਾਣੁ  ॥

 ਨਾਨਕ  ਕੂੜੈ  ਕਤਿਐ  ਕੂੜਾ  ਤਣੀਐ  ਤਾਣੁ  ॥

 ਕੂੜਾ  ਕਪੜੁ  ਕਛੀਐ  ਕੂੜਾ  ਪੈਨਣੁ  ਮਾਣੁ  ॥੧॥

 ਮਃ  ੧  ॥

 ਬਾਂਗਾ  ਬੁਰਗੂ  ਸਿੰਙੀਆ  ਨਾਲੇ  ਮਿਲੀ  ਕਲਾਣ  ॥

 ਇਕਿ  ਦਾਤੇ  ਇਕਿ  ਮੰਗਤੇ  ਨਾਮੁ  ਤੇਰਾ  ਪਰਵਾਣੁ  ॥

 ਨਾਨਕ  ਜਿਨ੍ਹੀ  ਸੁਣਿ  ਕੈ  ਮੰਨਿਆ  ਹਉ  ਤਿਨਾ  ਵਿਟਹੁ  ਕੁਰਬਾਣੁ  ॥੨॥

 ਪਉੜੀ  ॥

 ਮਾਇਆ  ਮੋਹੁ  ਸਭੁ  ਕੂੜੁ  ਹੈ  ਕੂੜੋ  ਹੋਇ  ਗਇਆ  ॥

 ਹਉਮੈ  ਝਗੜਾ  ਪਾਇਓਨੁ  ਝਗੜੈ  ਜਗੁ  ਮੁਇਆ  ॥

 ਗੁਰਮੁਖਿ  ਝਗੜੁ  ਚੁਕਾਇਓਨੁ  ਇਕੋ  ਰਵਿ  ਰਹਿਆ  ॥

 ਸਭੁ  ਆਤਮ  ਰਾਮੁ  ਪਛਾਣਿਆ  ਭਉਜਲੁ  ਤਰਿ  ਗਇਆ  ॥

 ਜੋਤਿ  ਸਮਾਣੀ  ਜੋਤਿ  ਵਿਚਿ  ਹਰਿ  ਨਾਮਿ  ਸਮਇਆ  ॥੧੪॥

 ਸਲੋਕ  ਮਃ  ੧  ॥

 ਸਤਿਗੁਰ  ਭੀਖਿਆ  ਦੇਹਿ  ਮੈ  ਤੂੰ  ਸੰਮ੍ਰਥੁ  ਦਾਤਾਰੁ  ॥

 ਹਉਮੈ  ਗਰਬੁ  ਨਿਵਾਰੀਐ  ਕਾਮੁ  ਕ੍ਰੋਧੁ  ਅਹੰਕਾਰੁ  ॥

 ਲਬੁ  ਲੋਭੁ  ਪਰਜਾਲੀਐ  ਨਾਮੁ  ਮਿਲੈ  ਆਧਾਰੁ  ॥

 ਅਹਿਨਿਸਿ  ਨਵਤਨ  ਨਿਰਮਲਾ  ਮੈਲਾ  ਕਬਹੂੰ  ਨ  ਹੋਇ  ॥

 ਨਾਨਕ  ਇਹ  ਬਿਧਿ  ਛੁਟੀਐ  ਨਦਰਿ  ਤੇਰੀ  ਸੁਖੁ  ਹੋਇ  ॥੧॥

 ਮਃ  ੧  ॥

 ਇਕੋ  ਕੰਤੁ  ਸਬਾਈਆ  ਜਿਤੀ  ਦਰਿ  ਖੜੀਆਹ  ॥

 ਨਾਨਕ  ਕੰਤੈ  ਰਤੀਆ  ਪੁਛਹਿ  ਬਾਤੜੀਆਹ  ॥੨॥

 ਮਃ  ੧  ॥

 ਸਭੇ  ਕੰਤੈ  ਰਤੀਆ  ਮੈ  ਦੋਹਾਗਣਿ  ਕਿਤੁ  ॥

 ਮੈ  ਤਨਿ  ਅਵਗਣ  ਏਤੜੇ  ਖਸਮੁ  ਨ  ਫੇਰੇ  ਚਿਤੁ  ॥੩॥

 ਮਃ  ੧  ॥

 ਹਉ  ਬਲਿਹਾਰੀ  ਤਿਨ  ਕਉ  ਸਿਫਤਿ  ਜਿਨਾ  ਦੈ  ਵਾਤਿ  ॥

 ਸਭਿ  ਰਾਤੀ  ਸੋਹਾਗਣੀ  ਇਕ  ਮੈ  ਦੋਹਾਗਣਿ  ਰਾਤਿ  ॥੪॥

 ਪਉੜੀ  ॥

 ਦਰਿ  ਮੰਗਤੁ  ਜਾਚੈ  ਦਾਨੁ  ਹਰਿ  ਦੀਜੈ  ਕ੍ਰਿਪਾ  ਕਰਿ  ॥

 ਗੁਰਮੁਖਿ  ਲੇਹੁ  ਮਿਲਾਇ  ਜਨੁ  ਪਾਵੈ  ਨਾਮੁ  ਹਰਿ  ॥

 ਅਨਹਦ  ਸਬਦੁ  ਵਜਾਇ  ਜੋਤੀ  ਜੋਤਿ  ਧਰਿ  ॥

 ਹਿਰਦੈ  ਹਰਿ  ਗੁਣ  ਗਾਇ  ਜੈ  ਜੈ  ਸਬਦੁ  ਹਰਿ  ॥

 ਜਗ  ਮਹਿ  ਵਰਤੈ  ਆਪਿ  ਹਰਿ  ਸੇਤੀ  ਪ੍ਰੀਤਿ  ਕਰਿ  ॥੧੫॥

 ਸਲੋਕ  ਮਃ  ੧  ॥

 ਜਿਨੀ  ਨ  ਪਾਇਓ  ਪ੍ਰੇਮ  ਰਸੁ  ਕੰਤ  ਨ  ਪਾਇਓ  ਸਾਉ  ॥

 ਸੁੰਞੇ  ਘਰ  ਕਾ  ਪਾਹੁਣਾ  ਜਿਉ  ਆਇਆ  ਤਿਉ  ਜਾਉ  ॥੧॥

 ਮਃ  ੧  ॥

 ਸਉ  ਓਲਾਮੇ੍  ਦਿਨੈ  ਕੇ  ਰਾਤੀ  ਮਿਲਨਿ੍ਹ  ਸਹੰਸ  ॥

 ਸਿਫਤਿ  ਸਲਾਹਣੁ  ਛਡਿ  ਕੈ  ਕਰੰਗੀ  ਲਗਾ  ਹੰਸੁ  ॥

 ਫਿਟੁ  ਇਵੇਹਾ  ਜੀਵਿਆ  ਜਿਤੁ  ਖਾਇ  ਵਧਾਇਆ  ਪੇਟੁ  ॥

 ਨਾਨਕ  ਸਚੇ  ਨਾਮ  ਵਿਣੁ  ਸਭੋ  ਦੁਸਮਨੁ  ਹੇਤੁ  ॥੨॥

 ਪਉੜੀ  ॥

 ਢਾਢੀ  ਗੁਣ  ਗਾਵੈ  ਨਿਤ  ਜਨਮੁ  ਸਵਾਰਿਆ  ॥

 ਗੁਰਮੁਖਿ  ਸੇਵਿ  ਸਲਾਹਿ  ਸਚਾ  ਉਰ  ਧਾਰਿਆ  ॥

 ਘਰੁ  ਦਰੁ  ਪਾਵੈ  ਮਹਲੁ  ਨਾਮੁ  ਪਿਆਰਿਆ  ॥

 ਗੁਰਮੁਖਿ  ਪਾਇਆ  ਨਾਮੁ  ਹਉ  ਗੁਰ  ਕਉ  ਵਾਰਿਆ  ॥

 ਤੂ  ਆਪਿ  ਸਵਾਰਹਿ  ਆਪਿ  ਸਿਰਜਨਹਾਰਿਆ  ॥੧੬॥

 ਸਲੋਕ  ਮਃ  ੧  ॥

 ਦੀਵਾ  ਬਲੈ  ਅੰਧੇਰਾ  ਜਾਇ  ॥

 ਬੇਦ  ਪਾਠ  ਮਤਿ  ਪਾਪਾ  ਖਾਇ  ॥

 ਉਗਵੈ  ਸੂਰੁ  ਨ  ਜਾਪੈ  ਚੰਦੁ  ॥

 ਜਹ  ਗਿਆਨ  ਪ੍ਰਗਾਸੁ  ਅਗਿਆਨੁ  ਮਿਟੰਤੁ  ॥

 ਬੇਦ  ਪਾਠ  ਸੰਸਾਰ  ਕੀ  ਕਾਰ  ॥

 ਪੜਿ੍ਹ  ਪੜਿ੍ਹ  ਪੰਡਿਤ  ਕਰਹਿ  ਬੀਚਾਰ  ॥

 ਬਿਨੁ  ਬੂਝੇ  ਸਭ  ਹੋਇ  ਖੁਆਰ  ॥

 ਨਾਨਕ  ਗੁਰਮੁਖਿ  ਉਤਰਸਿ  ਪਾਰਿ  ॥੧॥

 ਮਃ  ੧  ॥

 ਸਬਦੈ  ਸਾਦੁ  ਨ  ਆਇਓ  ਨਾਮਿ  ਨ  ਲਗੋ  ਪਿਆਰੁ  ॥

 ਰਸਨਾ  ਫਿਕਾ  ਬੋਲਣਾ  ਨਿਤ  ਨਿਤ  ਹੋਇ  ਖੁਆਰੁ  ॥

 ਨਾਨਕ  ਪਇਐ  ਕਿਰਤਿ  ਕਮਾਵਣਾ  ਕੋਇ  ਨ  ਮੇਟਣਹਾਰੁ  ॥੨॥

 ਪਉੜੀ  ॥

 ਜਿ  ਪ੍ਰਭੁ  ਸਾਲਾਹੇ  ਆਪਣਾ  ਸੋ  ਸੋਭਾ  ਪਾਏ  ॥

 ਹਉਮੈ  ਵਿਚਹੁ  ਦੂਰਿ  ਕਰਿ  ਸਚੁ  ਮੰਨਿ  ਵਸਾਏ  ॥

 ਸਚੁ  ਬਾਣੀ  ਗੁਣ  ਉਚਰੈ  ਸਚਾ  ਸੁਖੁ  ਪਾਏ  ॥

 ਮੇਲੁ  ਭਇਆ  ਚਿਰੀ  ਵਿਛੁੰਨਿਆ  ਗੁਰ  ਪੁਰਖਿ  ਮਿਲਾਏ  ॥

 ਮਨੁ  ਮੈਲਾ  ਇਵ  ਸੁਧੁ  ਹੈ  ਹਰਿ  ਨਾਮੁ  ਧਿਆਏ  ॥੧੭॥

 ਸਲੋਕ  ਮਃ  ੧  ॥

 ਕਾਇਆ  ਕੂਮਲ  ਫੁਲ  ਗੁਣ  ਨਾਨਕ  ਗੁਪਸਿ  ਮਾਲ  ॥

 ਏਨੀ  ਫੁਲੀ  ਰਉ  ਕਰੇ  ਅਵਰ  ਕਿ  ਚੁਣੀਅਹਿ  ਡਾਲ  ॥੧॥

 ਮਹਲਾ  ੨  ॥

 ਨਾਨਕ  ਤਿਨਾ  ਬਸੰਤੁ  ਹੈ  ਜਿਨ੍ਹ  ਘਰਿ  ਵਸਿਆ  ਕੰਤੁ  ॥

 ਜਿਨ  ਕੇ  ਕੰਤ  ਦਿਸਾਪੁਰੀ  ਸੇ  ਅਹਿਨਿਸਿ  ਫਿਰਹਿ  ਜਲੰਤ  ॥੨॥

 ਪਉੜੀ  ॥

 ਆਪੇ  ਬਖਸੇ  ਦਇਆ  ਕਰਿ  ਗੁਰ  ਸਤਿਗੁਰ  ਬਚਨੀ  ॥

 ਅਨਦਿਨੁ  ਸੇਵੀ  ਗੁਣ  ਰਵਾ  ਮਨੁ  ਸਚੈ  ਰਚਨੀ  ॥

 ਪ੍ਰਭੁ  ਮੇਰਾ  ਬੇਅੰਤੁ  ਹੈ  ਅੰਤੁ  ਕਿਨੈ  ਨ  ਲਖਨੀ  ॥

 ਸਤਿਗੁਰ  ਚਰਣੀ  ਲਗਿਆ  ਹਰਿ  ਨਾਮੁ  ਨਿਤ  ਜਪਨੀ  ॥

 ਜੋ  ਇਛੈ  ਸੋ  ਫਲੁ  ਪਾਇਸੀ  ਸਭਿ  ਘਰੈ  ਵਿਚਿ  ਜਚਨੀ  ॥੧੮॥

 ਸਲੋਕ  ਮਃ  ੧  ॥

 ਪਹਿਲ  ਬਸੰਤੈ  ਆਗਮਨਿ  ਪਹਿਲਾ  ਮਉਲਿਓ  ਸੋਇ  ॥

 ਜਿਤੁ  ਮਉਲਿਐ  ਸਭ  ਮਉਲੀਐ  ਤਿਸਹਿ  ਨ  ਮਉਲਿਹੁ  ਕੋਇ  ॥੧॥

 ਮਃ  ੨  ॥

 ਪਹਿਲ  ਬਸੰਤੈ  ਆਗਮਨਿ  ਤਿਸ  ਕਾ  ਕਰਹੁ  ਬੀਚਾਰੁ  ॥

 ਨਾਨਕ  ਸੋ  ਸਾਲਾਹੀਐ  ਜਿ  ਸਭਸੈ  ਦੇ  ਆਧਾਰੁ  ॥੨॥

 ਮਃ  ੨  ॥

 ਮਿਲਿਐ  ਮਿਲਿਆ  ਨਾ  ਮਿਲੈ  ਮਿਲੈ  ਮਿਲਿਆ  ਜੇ  ਹੋਇ  ॥

 ਅੰਤਰ  ਆਤਮੈ  ਜੋ  ਮਿਲੈ  ਮਿਲਿਆ  ਕਹੀਐ  ਸੋਇ  ॥੩॥

 ਪਉੜੀ  ॥

 ਹਰਿ  ਹਰਿ  ਨਾਮੁ  ਸਲਾਹੀਐ  ਸਚੁ  ਕਾਰ  ਕਮਾਵੈ  ॥

 ਦੂਜੀ  ਕਾਰੈ  ਲਗਿਆ  ਫਿਰਿ  ਜੋਨੀ  ਪਾਵੈ  ॥

 ਨਾਮਿ  ਰਤਿਆ  ਨਾਮੁ  ਪਾਈਐ  ਨਾਮੇ  ਗੁਣ  ਗਾਵੈ  ॥

 ਗੁਰ  ਕੈ  ਸਬਦਿ  ਸਲਾਹੀਐ  ਹਰਿ  ਨਾਮਿ  ਸਮਾਵੈ  ॥

 ਸਤਿਗੁਰ  ਸੇਵਾ  ਸਫਲ  ਹੈ  ਸੇਵਿਐ  ਫਲ  ਪਾਵੈ  ॥੧੯॥

 ਸਲੋਕ  ਮਃ  ੨  ॥

 ਕਿਸ  ਹੀ  ਕੋਈ  ਕੋਇ  ਮੰਞੁ  ਨਿਮਾਣੀ  ਇਕੁ  ਤੂ  ॥

 ਕਿਉ  ਨ  ਮਰੀਜੈ  ਰੋਇ  ਜਾ  ਲਗੁ  ਚਿਤਿ  ਨ  ਆਵਹੀ  ॥੧॥

 ਮਃ  ੨  ॥

 ਜਾਂ  ਸੁਖੁ  ਤਾ  ਸਹੁ  ਰਾਵਿਓ  ਦੁਖਿ  ਭੀ  ਸੰਮ੍ਹਾਲਿਓਇ  ॥

 ਨਾਨਕੁ  ਕਹੈ  ਸਿਆਣੀਏ  ਇਉ  ਕੰਤ  ਮਿਲਾਵਾ  ਹੋਇ  ॥੨॥

 ਪਉੜੀ  ॥

 ਹਉ  ਕਿਆ  ਸਾਲਾਹੀ  ਕਿਰਮ  ਜੰਤੁ  ਵਡੀ  ਤੇਰੀ  ਵਡਿਆਈ  ॥

 ਤੂ  ਅਗਮ  ਦਇਆਲੁ  ਅਗੰਮੁ  ਹੈ  ਆਪਿ  ਲੈਹਿ  ਮਿਲਾਈ  ॥

 ਮੈ  ਤੁਝ  ਬਿਨੁ  ਬੇਲੀ  ਕੋ  ਨਹੀ  ਤੂ  ਅੰਤਿ  ਸਖਾਈ  ॥

 ਜੋ  ਤੇਰੀ  ਸਰਣਾਗਤੀ  ਤਿਨ  ਲੈਹਿ  ਛਡਾਈ  ॥

 ਨਾਨਕ  ਵੇਪਰਵਾਹੁ  ਹੈ  ਤਿਸੁ  ਤਿਲੁ  ਨ  ਤਮਾਈ  ॥੨੦॥੧॥

Tags

Post a Comment

0 Comments
* Please Don't Spam Here. All the Comments are Reviewed by Admin.