Type Here to Get Search Results !

kirtan

ਰਾਗ ਰਾਮਕਲੀ ਸਦੁ

                          ਰਾਗ  ਰਾਮਕਲੀ  ਸਦੁ 

     ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ


 ੴ  ਸਤਿਗੁਰ  ਪ੍ਰਸਾਦਿ  ॥

 ਜਗਿ  ਦਾਤਾ  ਸੋਇ  ਭਗਤਿ  ਵਛਲੁ  ਤਿਹੁ  ਲੋਇ  ਜੀਉ  ॥

 ਗੁਰ  ਸਬਦਿ  ਸਮਾਵਏ  ਅਵਰੁ  ਨ  ਜਾਣੈ  ਕੋਇ  ਜੀਉ  ॥

 ਅਵਰੋ  ਨ  ਜਾਣਹਿ  ਸਬਦਿ  ਗੁਰ  ਕੈ  ਏਕੁ  ਨਾਮੁ  ਧਿਆਵਹੇ  ॥

 ਪਰਸਾਦਿ  ਨਾਨਕ  ਗੁਰੂ  ਅੰਗਦ  ਪਰਮ  ਪਦਵੀ  ਪਾਵਹੇ  ॥

 ਆਇਆ  ਹਕਾਰਾ  ਚਲਣਵਾਰਾ  ਹਰਿ  ਰਾਮ  ਨਾਮਿ  ਸਮਾਇਆ  ॥

 ਜਗਿ  ਅਮਰੁ  ਅਟਲੁ  ਅਤੋਲੁ  ਠਾਕੁਰੁ  ਭਗਤਿ  ਤੇ  ਹਰਿ  ਪਾਇਆ  ॥੧॥

 ਹਰਿ  ਭਾਣਾ  ਗੁਰ  ਭਾਇਆ  ਗੁਰੁ  ਜਾਵੈ  ਹਰਿ  ਪ੍ਰਭ  ਪਾਸਿ  ਜੀਉ  ॥

 ਸਤਿਗੁਰੁ  ਕਰੇ  ਹਰਿ  ਪਹਿ  ਬੇਨਤੀ  ਮੇਰੀ  ਪੈਜ  ਰਖਹੁ  ਅਰਦਾਸਿ  ਜੀਉ  ॥

 ਪੈਜ  ਰਾਖਹੁ  ਹਰਿ  ਜਨਹ  ਕੇਰੀ  ਹਰਿ  ਦੇਹੁ  ਨਾਮੁ  ਨਿਰੰਜਨੋ  ॥

 ਅੰਤਿ  ਚਲਦਿਆ  ਹੋਇ  ਬੇਲੀ  ਜਮਦੂਤ  ਕਾਲੁ  ਨਿਖੰਜਨੋ  ॥

 ਸਤਿਗੁਰੂ  ਕੀ  ਬੇਨਤੀ  ਪਾਈ  ਹਰਿ  ਪ੍ਰਭਿ  ਸੁਣੀ  ਅਰਦਾਸਿ  ਜੀਉ  ॥

 ਹਰਿ  ਧਾਰਿ  ਕਿਰਪਾ  ਸਤਿਗੁਰੁ  ਮਿਲਾਇਆ  ਧਨੁ  ਧਨੁ  ਕਹੈ  ਸਾਬਾਸਿ  ਜੀਉ  ॥੨॥

 ਮੇਰੇ  ਸਿਖ  ਸੁਣਹੁ  ਪੁਤ  ਭਾਈਹੋ  ਮੇਰੈ  ਹਰਿ  ਭਾਣਾ  ਆਉ  ਮੈ  ਪਾਸਿ  ਜੀਉ  ॥

 ਹਰਿ  ਭਾਣਾ  ਗੁਰ  ਭਾਇਆ  ਮੇਰਾ  ਹਰਿ  ਪ੍ਰਭੁ  ਕਰੇ  ਸਾਬਾਸਿ  ਜੀਉ  ॥

 ਭਗਤੁ  ਸਤਿਗੁਰੁ  ਪੁਰਖੁ  ਸੋਈ  ਜਿਸੁ  ਹਰਿ  ਪ੍ਰਭ  ਭਾਣਾ  ਭਾਵਏ  ॥

 ਆਨੰਦ  ਅਨਹਦ  ਵਜਹਿ  ਵਾਜੇ  ਹਰਿ  ਆਪਿ  ਗਲਿ  ਮੇਲਾਵਏ  ॥

 ਤੁਸੀ  ਪੁਤ  ਭਾਈ  ਪਰਵਾਰੁ  ਮੇਰਾ  ਮਨਿ  ਵੇਖਹੁ  ਕਰਿ  ਨਿਰਜਾਸਿ  ਜੀਉ  ॥

 ਧੁਰਿ  ਲਿਖਿਆ  ਪਰਵਾਣਾ  ਫਿਰੈ  ਨਾਹੀ  ਗੁਰੁ  ਜਾਇ  ਹਰਿ  ਪ੍ਰਭ  ਪਾਸਿ  ਜੀਉ  ॥੩॥

 ਸਤਿਗੁਰਿ  ਭਾਣੈ  ਆਪਣੈ  ਬਹਿ  ਪਰਵਾਰੁ  ਸਦਾਇਆ  ॥

 ਮਤ  ਮੈ  ਪਿਛੈ  ਕੋਈ  ਰੋਵਸੀ  ਸੋ  ਮੈ  ਮੂਲਿ  ਨ  ਭਾਇਆ  ॥

 ਮਿਤੁ  ਪੈਝੈ  ਮਿਤੁ  ਬਿਗਸੈ  ਜਿਸੁ  ਮਿਤ  ਕੀ  ਪੈਜ  ਭਾਵਏ  ॥

 ਤੁਸੀ  ਵੀਚਾਰਿ  ਦੇਖਹੁ  ਪੁਤ  ਭਾਈ  ਹਰਿ  ਸਤਿਗੁਰੂ  ਪੈਨਾਵਏ  ॥

 ਸਤਿਗੁਰੂ  ਪਰਤਖਿ  ਹੋਦੈ  ਬਹਿ  ਰਾਜੁ  ਆਪਿ  ਟਿਕਾਇਆ  ॥

 ਸਭਿ  ਸਿਖ  ਬੰਧਪ  ਪੁਤ  ਭਾਈ  ਰਾਮਦਾਸ  ਪੈਰੀ  ਪਾਇਆ  ॥੪॥

 ਅੰਤੇ  ਸਤਿਗੁਰੁ  ਬੋਲਿਆ  ਮੈ  ਪਿਛੈ  ਕੀਰਤਨੁ  ਕਰਿਅਹੁ  ਨਿਰਬਾਣੁ  ਜੀਉ  ॥

 ਕੇਸੋ  ਗੋਪਾਲ  ਪੰਡਿਤ  ਸਦਿਅਹੁ  ਹਰਿ  ਹਰਿ  ਕਥਾ  ਪੜਹਿ  ਪੁਰਾਣੁ  ਜੀਉ  ॥

 ਹਰਿ  ਕਥਾ  ਪੜੀਐ  ਹਰਿ  ਨਾਮੁ  ਸੁਣੀਐ  ਬੇਬਾਣੁ  ਹਰਿ  ਰੰਗੁ  ਗੁਰ  ਭਾਵਏ  ॥

 ਪਿੰਡੁ  ਪਤਲਿ  ਕਿਰਿਆ  ਦੀਵਾ  ਫੁਲ  ਹਰਿ  ਸਰਿ  ਪਾਵਏ  ॥

 ਹਰਿ  ਭਾਇਆ  ਸਤਿਗੁਰੁ  ਬੋਲਿਆ  ਹਰਿ  ਮਿਲਿਆ  ਪੁਰਖੁ  ਸੁਜਾਣੁ  ਜੀਉ  ॥

 ਰਾਮਦਾਸ  ਸੋਢੀ  ਤਿਲਕੁ  ਦੀਆ  ਗੁਰ  ਸਬਦੁ  ਸਚੁ  ਨੀਸਾਣੁ  ਜੀਉ  ॥੫॥

 ਸਤਿਗੁਰੁ  ਪੁਰਖੁ  ਜਿ  ਬੋਲਿਆ  ਗੁਰਸਿਖਾ  ਮੰਨਿ  ਲਈ  ਰਜਾਇ  ਜੀਉ  ॥

 ਮੋਹਰੀ  ਪੁਤੁ  ਸਨਮੁਖੁ  ਹੋਇਆ  ਰਾਮਦਾਸੈ  ਪੈਰੀ  ਪਾਇ  ਜੀਉ  ॥

 ਸਭ  ਪਵੈ  ਪੈਰੀ  ਸਤਿਗੁਰੂ  ਕੇਰੀ  ਜਿਥੈ  ਗੁਰੂ  ਆਪੁ  ਰਖਿਆ  ॥

 ਕੋਈ  ਕਰਿ  ਬਖੀਲੀ  ਨਿਵੈ  ਨਾਹੀ  ਫਿਰਿ  ਸਤਿਗੁਰੂ  ਆਣਿ  ਨਿਵਾਇਆ  ॥

 ਹਰਿ  ਗੁਰਹਿ  ਭਾਣਾ  ਦੀਈ  ਵਡਿਆਈ  ਧੁਰਿ  ਲਿਖਿਆ  ਲੇਖੁ  ਰਜਾਇ  ਜੀਉ  ॥

 ਕਹੈ  ਸੁੰਦਰੁ  ਸੁਣਹੁ  ਸੰਤਹੁ  ਸਭੁ  ਜਗਤੁ  ਪੈਰੀ  ਪਾਇ  ਜੀਉ  ॥੬॥੧॥

 ਰਾਮਕਲੀ  ਕੀ  ਵਾਰ  ਰਾਇ  ਬਲਵੰਡਿ  ਤਥਾ  ਸਤੈ  ਡੂਮਿ  ਆਖੀ

 ੴ  ਸਤਿਗੁਰ  ਪ੍ਰਸਾਦਿ  ॥

 ਨਾਉ  ਕਰਤਾ  ਕਾਦਰੁ  ਕਰੇ  ਕਿਉ  ਬੋਲੁ  ਹੋਵੈ  ਜੋਖੀਵਦੈ  ॥

 ਦੇ  ਗੁਨਾ  ਸਤਿ  ਭੈਣ  ਭਰਾਵ  ਹੈ  ਪਾਰੰਗਤਿ  ਦਾਨੁ  ਪੜੀਵਦੈ  ॥

 ਨਾਨਕਿ  ਰਾਜੁ  ਚਲਾਇਆ  ਸਚੁ  ਕੋਟੁ  ਸਤਾਣੀ  ਨੀਵ  ਦੈ  ॥

 ਲਹਣੇ  ਧਰਿਓਨੁ  ਛਤੁ  ਸਿਰਿ  ਕਰਿ  ਸਿਫਤੀ  ਅੰਮ੍ਰਿਤੁ  ਪੀਵਦੈ  ॥

 ਮਤਿ  ਗੁਰ  ਆਤਮ  ਦੇਵ  ਦੀ  ਖੜਗਿ  ਜੋਰਿ  ਪਰਾਕੁਇ  ਜੀਅ  ਦੈ  ॥

 ਗੁਰਿ  ਚੇਲੇ  ਰਹਰਾਸਿ  ਕੀਈ  ਨਾਨਕਿ  ਸਲਾਮਤਿ  ਥੀਵਦੈ  ॥

 ਸਹਿ  ਟਿਕਾ  ਦਿਤੋਸੁ  ਜੀਵਦੈ  ॥੧॥

 ਲਹਣੇ  ਦੀ  ਫੇਰਾਈਐ  ਨਾਨਕਾ  ਦੋਹੀ  ਖਟੀਐ  ॥

 ਜੋਤਿ  ਓਹਾ  ਜੁਗਤਿ  ਸਾਇ  ਸਹਿ  ਕਾਇਆ  ਫੇਰਿ  ਪਲਟੀਐ  ॥

 ਝੁਲੈ  ਸੁ  ਛਤੁ  ਨਿਰੰਜਨੀ  ਮਲਿ  ਤਖਤੁ  ਬੈਠਾ  ਗੁਰ  ਹਟੀਐ  ॥

 ਕਰਹਿ  ਜਿ  ਗੁਰ  ਫੁਰਮਾਇਆ  ਸਿਲ  ਜੋਗੁ  ਅਲੂਣੀ  ਚਟੀਐ  ॥

 ਲੰਗਰੁ  ਚਲੈ  ਗੁਰ  ਸਬਦਿ  ਹਰਿ  ਤੋਟਿ  ਨ  ਆਵੀ  ਖਟੀਐ  ॥

 ਖਰਚੇ  ਦਿਤਿ  ਖਸੰਮ  ਦੀ  ਆਪ  ਖਹਦੀ  ਖੈਰਿ  ਦਬਟੀਐ  ॥

 ਹੋਵੈ  ਸਿਫਤਿ  ਖਸੰਮ  ਦੀ  ਨੂਰੁ  ਅਰਸਹੁ  ਕੁਰਸਹੁ  ਝਟੀਐ  ॥

 ਤੁਧੁ  ਡਿਠੇ  ਸਚੇ  ਪਾਤਿਸਾਹ  ਮਲੁ  ਜਨਮ  ਜਨਮ  ਦੀ  ਕਟੀਐ  ॥

 ਸਚੁ  ਜਿ  ਗੁਰਿ  ਫੁਰਮਾਇਆ  ਕਿਉ  ਏਦੂ  ਬੋਲਹੁ  ਹਟੀਐ  ॥

 ਪੁਤ੍ਰੀ  ਕਉਲੁ  ਨ  ਪਾਲਿਓ  ਕਰਿ  ਪੀਰਹੁ  ਕੰਨ੍ਹ  ਮੁਰਟੀਐ  ॥

 ਦਿਲਿ  ਖੋਟੈ  ਆਕੀ  ਫਿਰਨਿ੍ਹ  ਬੰਨਿ੍ਹ  ਭਾਰੁ  ਉਚਾਇਨਿ੍ਹ  ਛਟੀਐ  ॥

 ਜਿਨਿ  ਆਖੀ  ਸੋਈ  ਕਰੇ  ਜਿਨਿ  ਕੀਤੀ  ਤਿਨੈ  ਥਟੀਐ  ॥

 ਕਉਣੁ  ਹਾਰੇ  ਕਿਨਿ  ਉਵਟੀਐ  ॥੨॥

 ਜਿਨਿ  ਕੀਤੀ  ਸੋ  ਮੰਨਣਾ  ਕੋ  ਸਾਲੁ  ਜਿਵਾਹੇ  ਸਾਲੀ  ॥

 ਧਰਮ  ਰਾਇ  ਹੈ  ਦੇਵਤਾ  ਲੈ  ਗਲਾ  ਕਰੇ  ਦਲਾਲੀ  ॥

 ਸਤਿਗੁਰੁ  ਆਖੈ  ਸਚਾ  ਕਰੇ  ਸਾ  ਬਾਤ  ਹੋਵੈ  ਦਰਹਾਲੀ  ॥

 ਗੁਰ  ਅੰਗਦ  ਦੀ  ਦੋਹੀ  ਫਿਰੀ  ਸਚੁ  ਕਰਤੈ  ਬੰਧਿ  ਬਹਾਲੀ  ॥

 ਨਾਨਕੁ  ਕਾਇਆ  ਪਲਟੁ  ਕਰਿ  ਮਲਿ  ਤਖਤੁ  ਬੈਠਾ  ਸੈ  ਡਾਲੀ  ॥

 ਦਰੁ  ਸੇਵੇ  ਉਮਤਿ  ਖੜੀ  ਮਸਕਲੈ  ਹੋਇ  ਜੰਗਾਲੀ  ॥

 ਦਰਿ  ਦਰਵੇਸੁ  ਖਸੰਮ  ਦੈ  ਨਾਇ  ਸਚੈ  ਬਾਣੀ  ਲਾਲੀ  ॥

 ਬਲਵੰਡ  ਖੀਵੀ  ਨੇਕ  ਜਨ  ਜਿਸੁ  ਬਹੁਤੀ  ਛਾਉ  ਪਤ੍ਰਾਲੀ  ॥

 ਲੰਗਰਿ  ਦਉਲਤਿ  ਵੰਡੀਐ  ਰਸੁ  ਅੰਮ੍ਰਿਤੁ  ਖੀਰਿ  ਘਿਆਲੀ  ॥

 ਗੁਰਸਿਖਾ  ਕੇ  ਮੁਖ  ਉਜਲੇ  ਮਨਮੁਖ  ਥੀਏ  ਪਰਾਲੀ  ॥

 ਪਏ  ਕਬੂਲੁ  ਖਸੰਮ  ਨਾਲਿ  ਜਾਂ  ਘਾਲ  ਮਰਦੀ  ਘਾਲੀ  ॥

 ਮਾਤਾ  ਖੀਵੀ  ਸਹੁ  ਸੋਇ  ਜਿਨਿ  ਗੋਇ  ਉਠਾਲੀ  ॥੩॥

 ਹੋਰਿਂਓ  ਗੰਗ  ਵਹਾਈਐ  ਦੁਨਿਆਈ  ਆਖੈ  ਕਿ  ਕਿਓਨੁ  ॥

 ਨਾਨਕ  ਈਸਰਿ  ਜਗਨਾਥਿ  ਉਚਹਦੀ  ਵੈਣੁ  ਵਿਰਿਕਿਓਨੁ  ॥

 ਮਾਧਾਣਾ  ਪਰਬਤੁ  ਕਰਿ  ਨੇਤ੍ਰਿ  ਬਾਸਕੁ  ਸਬਦਿ  ਰਿੜਕਿਓਨੁ  ॥

 ਚਉਦਹ  ਰਤਨ  ਨਿਕਾਲਿਅਨੁ  ਕਰਿ  ਆਵਾ  ਗਉਣੁ  ਚਿਲਕਿਓਨੁ  ॥

 ਕੁਦਰਤਿ  ਅਹਿ  ਵੇਖਾਲੀਅਨੁ  ਜਿਣਿ  ਐਵਡ  ਪਿਡ  ਠਿਣਕਿਓਨੁ  ॥

 ਲਹਣੇ  ਧਰਿਓਨੁ  ਛਤ੍ਰੁ  ਸਿਰਿ  ਅਸਮਾਨਿ  ਕਿਆੜਾ  ਛਿਕਿਓਨੁ  ॥

 ਜੋਤਿ  ਸਮਾਣੀ  ਜੋਤਿ  ਮਾਹਿ  ਆਪੁ  ਆਪੈ  ਸੇਤੀ  ਮਿਕਿਓਨੁ  ॥

 ਸਿਖਾਂ  ਪੁਤ੍ਰਾਂ  ਘੋਖਿ  ਕੈ  ਸਭ  ਉਮਤਿ  ਵੇਖਹੁ  ਜਿ  ਕਿਓਨੁ  ॥

 ਜਾਂ  ਸੁਧੋਸੁ  ਤਾਂ  ਲਹਣਾ  ਟਿਕਿਓਨੁ  ॥੪॥

 ਫੇਰਿ  ਵਸਾਇਆ  ਫੇਰੁਆਣਿ  ਸਤਿਗੁਰਿ  ਖਾਡੂਰੁ  ॥

 ਜਪੁ  ਤਪੁ  ਸੰਜਮੁ  ਨਾਲਿ  ਤੁਧੁ  ਹੋਰੁ  ਮੁਚੁ  ਗਰੂਰੁ  ॥

 ਲਬੁ  ਵਿਣਾਹੇ  ਮਾਣਸਾ  ਜਿਉ  ਪਾਣੀ  ਬੂਰੁ  ॥

 ਵਰ੍ਹਿਐ  ਦਰਗਹ  ਗੁਰੂ  ਕੀ  ਕੁਦਰਤੀ  ਨੂਰੁ  ॥

 ਜਿਤੁ  ਸੁ  ਹਾਥ  ਨ  ਲਭਈ  ਤੂੰ  ਓਹੁ  ਠਰੂਰੁ  ॥

 ਨਉ  ਨਿਧਿ  ਨਾਮੁ  ਨਿਧਾਨੁ  ਹੈ  ਤੁਧੁ  ਵਿਚਿ  ਭਰਪੂਰੁ  ॥

 ਨਿੰਦਾ  ਤੇਰੀ  ਜੋ  ਕਰੇ  ਸੋ  ਵੰਞੈ  ਚੂਰੁ  ॥

 ਨੇੜੈ  ਦਿਸੈ  ਮਾਤ  ਲੋਕ  ਤੁਧੁ  ਸੁਝੈ  ਦੂਰੁ  ॥

 ਫੇਰਿ  ਵਸਾਇਆ  ਫੇਰੁਆਣਿ  ਸਤਿਗੁਰਿ  ਖਾਡੂਰੁ  ॥੫॥

 ਸੋ  ਟਿਕਾ  ਸੋ  ਬੈਹਣਾ  ਸੋਈ  ਦੀਬਾਣੁ  ॥

 ਪਿਯੂ  ਦਾਦੇ  ਜੇਵਿਹਾ  ਪੋਤਾ  ਪਰਵਾਣੁ  ॥

 ਜਿਨਿ  ਬਾਸਕੁ  ਨੇਤ੍ਰੈ  ਘਤਿਆ  ਕਰਿ  ਨੇਹੀ  ਤਾਣੁ  ॥  ਜਿਨਿ  ਸਮੁੰਦੁ  ਵਿਰੋਲਿਆ  ਕਰਿ  ਮੇਰੁ  ਮਧਾਣੁ  ॥

 ਚਉਦਹ  ਰਤਨ  ਨਿਕਾਲਿਅਨੁ  ਕੀਤੋਨੁ  ਚਾਨਾਣੁ  ॥

 ਘੋੜਾ  ਕੀਤੋ  ਸਹਜ  ਦਾ  ਜਤੁ  ਕੀਓ  ਪਲਾਣੁ  ॥

 ਧਣਖੁ  ਚੜਾਇਓ  ਸਤ  ਦਾ  ਜਸ  ਹੰਦਾ  ਬਾਣੁ  ॥

 ਕਲਿ  ਵਿਚਿ  ਧੂ  ਅੰਧਾਰੁ  ਸਾ  ਚੜਿਆ  ਰੈ  ਭਾਣੁ  ॥

 ਸਤਹੁ  ਖੇਤੁ  ਜਮਾਇਓ  ਸਤਹੁ  ਛਾਵਾਣੁ  ॥

 ਨਿਤ  ਰਸੋਈ  ਤੇਰੀਐ  ਘਿਉ  ਮੈਦਾ  ਖਾਣੁ  ॥

 ਚਾਰੇ  ਕੁੰਡਾਂ  ਸੁਝੀਓਸੁ  ਮਨ  ਮਹਿ  ਸਬਦੁ  ਪਰਵਾਣੁ  ॥

 ਆਵਾ  ਗਉਣੁ  ਨਿਵਾਰਿਓ  ਕਰਿ  ਨਦਰਿ  ਨੀਸਾਣੁ  ॥

 ਅਉਤਰਿਆ  ਅਉਤਾਰੁ  ਲੈ  ਸੋ  ਪੁਰਖੁ  ਸੁਜਾਣੁ  ॥

 ਝਖੜਿ  ਵਾਉ  ਨ  ਡੋਲਈ  ਪਰਬਤੁ  ਮੇਰਾਣੁ  ॥

 ਜਾਣੈ  ਬਿਰਥਾ  ਜੀਅ  ਕੀ  ਜਾਣੀ  ਹੂ  ਜਾਣੁ  ॥

 ਕਿਆ  ਸਾਲਾਹੀ  ਸਚੇ  ਪਾਤਿਸਾਹ  ਜਾਂ  ਤੂ  ਸੁਘੜੁ  ਸੁਜਾਣੁ  ॥

 ਦਾਨੁ  ਜਿ  ਸਤਿਗੁਰ  ਭਾਵਸੀ  ਸੋ  ਸਤੇ  ਦਾਣੁ  ॥

 ਨਾਨਕ  ਹੰਦਾ  ਛਤ੍ਰੁ  ਸਿਰਿ  ਉਮਤਿ  ਹੈਰਾਣੁ  ॥

 ਸੋ  ਟਿਕਾ  ਸੋ  ਬੈਹਣਾ  ਸੋਈ  ਦੀਬਾਣੁ  ॥

 ਪਿਯੂ  ਦਾਦੇ  ਜੇਵਿਹਾ  ਪੋਤ੍ਰਾ  ਪਰਵਾਣੁ  ॥੬॥

 ਧੰਨੁ  ਧੰਨੁ  ਰਾਮਦਾਸ  ਗੁਰੁ  ਜਿਨਿ  ਸਿਰਿਆ  ਤਿਨੈ  ਸਵਾਰਿਆ  ॥

 ਪੂਰੀ  ਹੋਈ  ਕਰਾਮਾਤਿ  ਆਪਿ  ਸਿਰਜਣਹਾਰੈ  ਧਾਰਿਆ  ॥

 ਸਿਖੀ  ਅਤੈ  ਸੰਗਤੀ  ਪਾਰਬ੍ਰਹਮੁ  ਕਰਿ  ਨਮਸਕਾਰਿਆ  ॥

 ਅਟਲੁ  ਅਥਾਹੁ  ਅਤੋਲੁ  ਤੂ  ਤੇਰਾ  ਅੰਤੁ  ਨ  ਪਾਰਾਵਾਰਿਆ  ॥

 ਜਿਨ੍ਹੀ  ਤੂੰ  ਸੇਵਿਆ  ਭਾਉ  ਕਰਿ  ਸੇ  ਤੁਧੁ  ਪਾਰਿ  ਉਤਾਰਿਆ  ॥

 ਲਬੁ  ਲੋਭੁ  ਕਾਮੁ  ਕ੍ਰੋਧੁ  ਮੋਹੁ  ਮਾਰਿ  ਕਢੇ  ਤੁਧੁ  ਸਪਰਵਾਰਿਆ  ॥

 ਧੰਨੁ  ਸੁ  ਤੇਰਾ  ਥਾਨੁ  ਹੈ  ਸਚੁ  ਤੇਰਾ  ਪੈਸਕਾਰਿਆ  ॥

 ਨਾਨਕੁ  ਤੂ  ਲਹਣਾ  ਤੂਹੈ  ਗੁਰੁ  ਅਮਰੁ  ਤੂ  ਵੀਚਾਰਿਆ  ॥

 ਗੁਰੁ  ਡਿਠਾ  ਤਾਂ  ਮਨੁ  ਸਾਧਾਰਿਆ  ॥੭॥

 ਚਾਰੇ  ਜਾਗੇ  ਚਹੁ  ਜੁਗੀ  ਪੰਚਾਇਣੁ  ਆਪੇ  ਹੋਆ  ॥

 ਆਪੀਨੈ੍  ਆਪੁ  ਸਾਜਿਓਨੁ  ਆਪੇ  ਹੀ  ਥੰਮਿ੍ਹ  ਖਲੋਆ  ॥

 ਆਪੇ  ਪਟੀ  ਕਲਮ  ਆਪਿ  ਆਪਿ  ਲਿਖਣਹਾਰਾ  ਹੋਆ  ॥

 ਸਭ  ਉਮਤਿ  ਆਵਣ  ਜਾਵਣੀ  ਆਪੇ  ਹੀ  ਨਵਾ  ਨਿਰੋਆ  ॥

 ਤਖਤਿ  ਬੈਠਾ  ਅਰਜਨ  ਗੁਰੂ  ਸਤਿਗੁਰ  ਕਾ  ਖਿਵੈ  ਚੰਦੋਆ  ॥

 ਉਗਵਣਹੁ  ਤੈ  ਆਥਵਣਹੁ  ਚਹੁ  ਚਕੀ  ਕੀਅਨੁ  ਲੋਆ  ॥

 ਜਿਨ੍ਹੀ  ਗੁਰੂ  ਨ  ਸੇਵਿਓ  ਮਨਮੁਖਾ  ਪਇਆ  ਮੋਆ  ॥

 ਦੂਣੀ  ਚਉਣੀ  ਕਰਾਮਾਤਿ  ਸਚੇ  ਕਾ  ਸਚਾ  ਢੋਆ  ॥

 ਚਾਰੇ  ਜਾਗੇ  ਚਹੁ  ਜੁਗੀ  ਪੰਚਾਇਣੁ  ਆਪੇ  ਹੋਆ  ॥੮॥੧॥

 ਰਾਮਕਲੀ  ਬਾਣੀ  ਭਗਤਾ  ਕੀ  ॥

 ਕਬੀਰ  ਜੀਉ

 ੴ  ਸਤਿਗੁਰ  ਪ੍ਰਸਾਦਿ  ॥

 ਕਾਇਆ  ਕਲਾਲਨਿ  ਲਾਹਨਿ  ਮੇਲਉ  ਗੁਰ  ਕਾ  ਸਬਦੁ  ਗੁੜੁ  ਕੀਨੁ  ਰੇ  ॥

 ਤ੍ਰਿਸਨਾ  ਕਾਮੁ  ਕ੍ਰੋਧੁ  ਮਦ  ਮਤਸਰ  ਕਾਟਿ  ਕਾਟਿ  ਕਸੁ  ਦੀਨੁ  ਰੇ  ॥੧॥

 ਕੋਈ  ਹੈ  ਰੇ  ਸੰਤੁ  ਸਹਜ  ਸੁਖ  ਅੰਤਰਿ  ਜਾ  ਕਉ  ਜਪੁ  ਤਪੁ  ਦੇਉ  ਦਲਾਲੀ  ਰੇ  ॥

 ਏਕ  ਬੂੰਦ  ਭਰਿ  ਤਨੁ  ਮਨੁ  ਦੇਵਉ  ਜੋ  ਮਦੁ  ਦੇਇ  ਕਲਾਲੀ  ਰੇ  ॥੧॥  ਰਹਾਉ  ॥

 ਭਵਨ  ਚਤੁਰ  ਦਸ  ਭਾਠੀ  ਕੀਨ੍ਹੀ  ਬ੍ਰਹਮ  ਅਗਨਿ  ਤਨਿ  ਜਾਰੀ  ਰੇ  ॥

 ਮੁਦ੍ਰਾ  ਮਦਕ  ਸਹਜ  ਧੁਨਿ  ਲਾਗੀ  ਸੁਖਮਨ  ਪੋਚਨਹਾਰੀ  ਰੇ  ॥੨॥

 ਤੀਰਥ  ਬਰਤ  ਨੇਮ  ਸੁਚਿ  ਸੰਜਮ  ਰਵਿ  ਸਸਿ  ਗਹਨੈ  ਦੇਉ  ਰੇ  ॥

 ਸੁਰਤਿ  ਪਿਆਲ  ਸੁਧਾ  ਰਸੁ  ਅੰਮ੍ਰਿਤੁ  ਏਹੁ  ਮਹਾ  ਰਸੁ  ਪੇਉ  ਰੇ  ॥੩॥

 ਨਿਝਰ  ਧਾਰ  ਚੁਐ  ਅਤਿ  ਨਿਰਮਲ  ਇਹ  ਰਸ  ਮਨੂਆ  ਰਾਤੋ  ਰੇ  ॥

 ਕਹਿ  ਕਬੀਰ  ਸਗਲੇ  ਮਦ  ਛੂਛੇ  ਇਹੈ  ਮਹਾ  ਰਸੁ  ਸਾਚੋ  ਰੇ  ॥੪॥੧॥

 ਗੁੜੁ  ਕਰਿ  ਗਿਆਨੁ  ਧਿਆਨੁ  ਕਰਿ  ਮਹੂਆ  ਭਉ  ਭਾਠੀ  ਮਨ  ਧਾਰਾ  ॥

 ਸੁਖਮਨ  ਨਾਰੀ  ਸਹਜ  ਸਮਾਨੀ  ਪੀਵੈ  ਪੀਵਨਹਾਰਾ  ॥੧॥

 ਅਉਧੂ  ਮੇਰਾ  ਮਨੁ  ਮਤਵਾਰਾ  ॥

 ਉਨਮਦ  ਚਢਾ  ਮਦਨ  ਰਸੁ  ਚਾਖਿਆ  ਤ੍ਰਿਭਵਨ  ਭਇਆ  ਉਜਿਆਰਾ  ॥੧॥  ਰਹਾਉ  ॥

 ਦੁਇ  ਪੁਰ  ਜੋਰਿ  ਰਸਾਈ  ਭਾਠੀ  ਪੀਉ  ਮਹਾ  ਰਸੁ  ਭਾਰੀ  ॥

 ਕਾਮੁ  ਕ੍ਰੋਧੁ  ਦੁਇ  ਕੀਏ  ਜਲੇਤਾ  ਛੂਟਿ  ਗਈ  ਸੰਸਾਰੀ  ॥੨॥

 ਪ੍ਰਗਟ  ਪ੍ਰਗਾਸ  ਗਿਆਨ  ਗੁਰ  ਗੰਮਿਤ  ਸਤਿਗੁਰ  ਤੇ  ਸੁਧਿ  ਪਾਈ  ॥

 ਦਾਸੁ  ਕਬੀਰੁ  ਤਾਸੁ  ਮਦ  ਮਾਤਾ  ਉਚਕਿ  ਨ  ਕਬਹੂ  ਜਾਈ  ॥੩॥੨॥

 ਤੂੰ  ਮੇਰੋ  ਮੇਰੁ  ਪਰਬਤੁ  ਸੁਆਮੀ  ਓਟ  ਗਹੀ  ਮੈ  ਤੇਰੀ  ॥

 ਨਾ  ਤੁਮ  ਡੋਲਹੁ  ਨਾ  ਹਮ  ਗਿਰਤੇ  ਰਖਿ  ਲੀਨੀ  ਹਰਿ  ਮੇਰੀ  ॥੧॥

 ਅਬ  ਤਬ  ਜਬ  ਕਬ  ਤੁਹੀ  ਤੁਹੀ  ॥

 ਹਮ  ਤੁਅ  ਪਰਸਾਦਿ  ਸੁਖੀ  ਸਦ  ਹੀ  ॥੧॥  ਰਹਾਉ  ॥

 ਤੋਰੇ  ਭਰੋਸੇ  ਮਗਹਰ  ਬਸਿਓ  ਮੇਰੇ  ਤਨ  ਕੀ  ਤਪਤਿ  ਬੁਝਾਈ  ॥

 ਪਹਿਲੇ  ਦਰਸਨੁ  ਮਗਹਰ  ਪਾਇਓ  ਫੁਨਿ  ਕਾਸੀ  ਬਸੇ  ਆਈ  ॥੨॥

 ਜੈਸਾ  ਮਗਹਰੁ  ਤੈਸੀ  ਕਾਸੀ  ਹਮ  ਏਕੈ  ਕਰਿ  ਜਾਨੀ  ॥

 ਹਮ  ਨਿਰਧਨ  ਜਿਉ  ਇਹੁ  ਧਨੁ  ਪਾਇਆ  ਮਰਤੇ  ਫੂਟਿ  ਗੁਮਾਨੀ  ॥੩॥

 ਕਰੈ  ਗੁਮਾਨੁ  ਚੁਭਹਿ  ਤਿਸੁ  ਸੂਲਾ  ਕੋ  ਕਾਢਨ  ਕਉ  ਨਾਹੀ  ॥

 ਅਜੈ  ਸੁ  ਚੋਭ  ਕਉ  ਬਿਲਲ  ਬਿਲਾਤੇ  ਨਰਕੇ  ਘੋਰ  ਪਚਾਹੀ  ॥੪॥

 ਕਵਨੁ  ਨਰਕੁ  ਕਿਆ  ਸੁਰਗੁ  ਬਿਚਾਰਾ  ਸੰਤਨ  ਦੋਊ  ਰਾਦੇ  ॥

 ਹਮ  ਕਾਹੂ  ਕੀ  ਕਾਣਿ  ਨ  ਕਢਤੇ  ਅਪਨੇ  ਗੁਰ  ਪਰਸਾਦੇ  ॥੫॥

 ਅਬ  ਤਉ  ਜਾਇ  ਚਢੇ  ਸਿੰਘਾਸਨਿ  ਮਿਲੇ  ਹੈ  ਸਾਰਿੰਗਪਾਨੀ  ॥

 ਰਾਮ  ਕਬੀਰਾ  ਏਕ  ਭਏ  ਹੈ  ਕੋਇ  ਨ  ਸਕੈ  ਪਛਾਨੀ  ॥੬॥੩॥

 ਸੰਤਾ  ਮਾਨਉ  ਦੂਤਾ  ਡਾਨਉ  ਇਹ  ਕੁਟਵਾਰੀ  ਮੇਰੀ  ॥

 ਦਿਵਸ  ਰੈਨਿ  ਤੇਰੇ  ਪਾਉ  ਪਲੋਸਉ  ਕੇਸ  ਚਵਰ  ਕਰਿ  ਫੇਰੀ  ॥੧॥

 ਹਮ  ਕੂਕਰ  ਤੇਰੇ  ਦਰਬਾਰਿ  ॥

 ਭਉਕਹਿ  ਆਗੈ  ਬਦਨੁ  ਪਸਾਰਿ  ॥੧॥  ਰਹਾਉ  ॥

 ਪੂਰਬ  ਜਨਮ  ਹਮ  ਤੁਮ੍ਹਰੇ  ਸੇਵਕ  ਅਬ  ਤਉ  ਮਿਟਿਆ  ਨ  ਜਾਈ  ॥

 ਤੇਰੇ  ਦੁਆਰੈ  ਧੁਨਿ  ਸਹਜ  ਕੀ  ਮਾਥੈ  ਮੇਰੇ  ਦਗਾਈ  ॥੨॥

 ਦਾਗੇ  ਹੋਹਿ  ਸੁ  ਰਨ  ਮਹਿ  ਜੂਝਹਿ  ਬਿਨੁ  ਦਾਗੇ  ਭਗਿ  ਜਾਈ  ॥

 ਸਾਧੂ  ਹੋਇ  ਸੁ  ਭਗਤਿ  ਪਛਾਨੈ  ਹਰਿ  ਲਏ  ਖਜਾਨੈ  ਪਾਈ  ॥੩॥

 ਕੋਠਰੇ  ਮਹਿ  ਕੋਠਰੀ  ਪਰਮ  ਕੋਠੀ  ਬੀਚਾਰਿ  ॥

 ਗੁਰਿ  ਦੀਨੀ  ਬਸਤੁ  ਕਬੀਰ  ਕਉ  ਲੇਵਹੁ  ਬਸਤੁ  ਸਮ੍ਹਾਰਿ  ॥੪॥

 ਕਬੀਰਿ  ਦੀਈ  ਸੰਸਾਰ  ਕਉ  ਲੀਨੀ  ਜਿਸੁ  ਮਸਤਕਿ  ਭਾਗੁ  ॥

 ਅੰਮ੍ਰਿਤ  ਰਸੁ  ਜਿਨਿ  ਪਾਇਆ  ਥਿਰੁ  ਤਾ  ਕਾ  ਸੋਹਾਗੁ  ॥੫॥੪॥

 ਜਿਹ  ਮੁਖ  ਬੇਦੁ  ਗਾਇਤ੍ਰੀ  ਨਿਕਸੈ  ਸੋ  ਕਿਉ  ਬ੍ਰਹਮਨੁ  ਬਿਸਰੁ  ਕਰੈ  ॥

 ਜਾ  ਕੈ  ਪਾਇ  ਜਗਤੁ  ਸਭੁ  ਲਾਗੈ  ਸੋ  ਕਿਉ  ਪੰਡਿਤੁ  ਹਰਿ  ਨ  ਕਹੈ  ॥੧॥

 ਕਾਹੇ  ਮੇਰੇ  ਬਾਮ੍ਹਨ  ਹਰਿ  ਨ  ਕਹਹਿ  ॥

 ਰਾਮੁ  ਨ  ਬੋਲਹਿ  ਪਾਡੇ  ਦੋਜਕੁ  ਭਰਹਿ  ॥੧॥  ਰਹਾਉ  ॥

 ਆਪਨ  ਊਚ  ਨੀਚ  ਘਰਿ  ਭੋਜਨੁ  ਹਠੇ  ਕਰਮ  ਕਰਿ  ਉਦਰੁ  ਭਰਹਿ  ॥

 ਚਉਦਸ  ਅਮਾਵਸ  ਰਚਿ  ਰਚਿ  ਮਾਂਗਹਿ  ਕਰ  ਦੀਪਕੁ  ਲੈ  ਕੂਪਿ  ਪਰਹਿ  ॥੨॥

 ਤੂੰ  ਬ੍ਰਹਮਨੁ  ਮੈ  ਕਾਸੀਕ  ਜੁਲਹਾ  ਮੁਹਿ  ਤੋਹਿ  ਬਰਾਬਰੀ  ਕੈਸੇ  ਕੈ  ਬਨਹਿ  ॥

 ਹਮਰੇ  ਰਾਮ  ਨਾਮ  ਕਹਿ  ਉਬਰੇ  ਬੇਦ  ਭਰੋਸੇ  ਪਾਂਡੇ  ਡੂਬਿ  ਮਰਹਿ  ॥੩॥੫॥

 ਤਰਵਰੁ  ਏਕੁ  ਅਨੰਤ  ਡਾਰ  ਸਾਖਾ  ਪੁਹਪ  ਪਤ੍ਰ  ਰਸ  ਭਰੀਆ  ॥

 ਇਹ  ਅੰਮ੍ਰਿਤ  ਕੀ  ਬਾੜੀ  ਹੈ  ਰੇ  ਤਿਨਿ  ਹਰਿ  ਪੂਰੈ  ਕਰੀਆ  ॥੧॥

 ਜਾਨੀ  ਜਾਨੀ  ਰੇ  ਰਾਜਾ  ਰਾਮ  ਕੀ  ਕਹਾਨੀ  ॥

 ਅੰਤਰਿ  ਜੋਤਿ  ਰਾਮ  ਪਰਗਾਸਾ  ਗੁਰਮੁਖਿ  ਬਿਰਲੈ  ਜਾਨੀ  ॥੧॥  ਰਹਾਉ  ॥

 ਭਵਰੁ  ਏਕੁ  ਪੁਹਪ  ਰਸ  ਬੀਧਾ  ਬਾਰਹ  ਲੇ  ਉਰ  ਧਰਿਆ  ॥

 ਸੋਰਹ  ਮਧੇ  ਪਵਨੁ  ਝਕੋਰਿਆ  ਆਕਾਸੇ  ਫਰੁ  ਫਰਿਆ  ॥੨॥

 ਸਹਜ  ਸੁੰਨਿ  ਇਕੁ  ਬਿਰਵਾ  ਉਪਜਿਆ  ਧਰਤੀ  ਜਲਹਰੁ  ਸੋਖਿਆ  ॥

 ਕਹਿ  ਕਬੀਰ  ਹਉ  ਤਾ  ਕਾ  ਸੇਵਕੁ  ਜਿਨਿ  ਇਹੁ  ਬਿਰਵਾ  ਦੇਖਿਆ  ॥੩॥੬॥

 ਮੁੰਦ੍ਰਾ  ਮੋਨਿ  ਦਇਆ  ਕਰਿ  ਝੋਲੀ  ਪਤ੍ਰ  ਕਾ  ਕਰਹੁ  ਬੀਚਾਰੁ  ਰੇ  ॥

 ਖਿੰਥਾ  ਇਹੁ  ਤਨੁ  ਸੀਅਉ  ਅਪਨਾ  ਨਾਮੁ  ਕਰਉ  ਆਧਾਰੁ  ਰੇ  ॥੧॥

 ਐਸਾ  ਜੋਗੁ  ਕਮਾਵਹੁ  ਜੋਗੀ  ॥

 ਜਪ  ਤਪ  ਸੰਜਮੁ  ਗੁਰਮੁਖਿ  ਭੋਗੀ  ॥੧॥  ਰਹਾਉ  ॥

 ਬੁਧਿ  ਬਿਭੂਤਿ  ਚਢਾਵਉ  ਅਪੁਨੀ  ਸਿੰਗੀ  ਸੁਰਤਿ  ਮਿਲਾਈ  ॥

 ਕਰਿ  ਬੈਰਾਗੁ  ਫਿਰਉ  ਤਨਿ  ਨਗਰੀ  ਮਨ  ਕੀ  ਕਿੰਗੁਰੀ  ਬਜਾਈ  ॥੨॥

 ਪੰਚ  ਤਤੁ  ਲੈ  ਹਿਰਦੈ  ਰਾਖਹੁ  ਰਹੈ  ਨਿਰਾਲਮ  ਤਾੜੀ  ॥

 ਕਹਤੁ  ਕਬੀਰੁ  ਸੁਨਹੁ  ਰੇ  ਸੰਤਹੁ  ਧਰਮੁ  ਦਇਆ  ਕਰਿ  ਬਾੜੀ  ॥੩॥੭॥

 ਕਵਨ  ਕਾਜ  ਸਿਰਜੇ  ਜਗ  ਭੀਤਰਿ  ਜਨਮਿ  ਕਵਨ  ਫਲੁ  ਪਾਇਆ  ॥

 ਭਵ  ਨਿਧਿ  ਤਰਨ  ਤਾਰਨ  ਚਿੰਤਾਮਨਿ  ਇਕ  ਨਿਮਖ  ਨ  ਇਹੁ  ਮਨੁ  ਲਾਇਆ  ॥੧॥

 ਗੋਬਿੰਦ  ਹਮ  ਐਸੇ  ਅਪਰਾਧੀ  ॥

 ਜਿਨਿ  ਪ੍ਰਭਿ  ਜੀਉ  ਪਿੰਡੁ  ਥਾ  ਦੀਆ  ਤਿਸ  ਕੀ  ਭਾਉ  ਭਗਤਿ  ਨਹੀ  ਸਾਧੀ  ॥੧॥  ਰਹਾਉ  ॥

 ਪਰ  ਧਨ  ਪਰ  ਤਨ  ਪਰ  ਤੀ  ਨਿੰਦਾ  ਪਰ  ਅਪਬਾਦੁ  ਨ  ਛੂਟੈ  ॥

 ਆਵਾ  ਗਵਨੁ  ਹੋਤੁ  ਹੈ  ਫੁਨਿ  ਫੁਨਿ  ਇਹੁ  ਪਰਸੰਗੁ  ਨ  ਤੂਟੈ  ॥੨॥

 ਜਿਹ  ਘਰਿ  ਕਥਾ  ਹੋਤ  ਹਰਿ  ਸੰਤਨ  ਇਕ  ਨਿਮਖ  ਨ  ਕੀਨੋ੍  ਮੈ  ਫੇਰਾ  ॥

 ਲੰਪਟ  ਚੋਰ  ਦੂਤ  ਮਤਵਾਰੇ  ਤਿਨ  ਸੰਗਿ  ਸਦਾ  ਬਸੇਰਾ  ॥੩॥

 ਕਾਮ  ਕ੍ਰੋਧ  ਮਾਇਆ  ਮਦ  ਮਤਸਰ  ਏ  ਸੰਪੈ  ਮੋ  ਮਾਹੀ  ॥

 ਦਇਆ  ਧਰਮੁ  ਅਰੁ  ਗੁਰ  ਕੀ  ਸੇਵਾ  ਏ  ਸੁਪਨੰਤਰਿ  ਨਾਹੀ  ॥੪॥

 ਦੀਨ  ਦਇਆਲ  ਕ੍ਰਿਪਾਲ  ਦਮੋਦਰ  ਭਗਤਿ  ਬਛਲ  ਭੈ  ਹਾਰੀ  ॥

 ਕਹਤ  ਕਬੀਰ  ਭੀਰ  ਜਨ  ਰਾਖਹੁ  ਹਰਿ  ਸੇਵਾ  ਕਰਉ  ਤੁਮ੍ਹਾਰੀ  ॥੫॥੮॥

 ਜਿਹ  ਸਿਮਰਨਿ  ਹੋਇ  ਮੁਕਤਿ  ਦੁਆਰੁ  ॥

 ਜਾਹਿ  ਬੈਕੁੰਠਿ  ਨਹੀ  ਸੰਸਾਰਿ  ॥

 ਨਿਰਭਉ  ਕੈ  ਘਰਿ  ਬਜਾਵਹਿ  ਤੂਰ  ॥

 ਅਨਹਦ  ਬਜਹਿ  ਸਦਾ  ਭਰਪੂਰ  ॥੧॥

 ਐਸਾ  ਸਿਮਰਨੁ  ਕਰਿ  ਮਨ  ਮਾਹਿ  ॥

 ਬਿਨੁ  ਸਿਮਰਨ  ਮੁਕਤਿ  ਕਤ  ਨਾਹਿ  ॥੧॥  ਰਹਾਉ  ॥

 ਜਿਹ  ਸਿਮਰਨਿ  ਨਾਹੀ  ਨਨਕਾਰੁ  ॥

 ਮੁਕਤਿ  ਕਰੈ  ਉਤਰੈ  ਬਹੁ  ਭਾਰੁ  ॥

 ਨਮਸਕਾਰੁ  ਕਰਿ  ਹਿਰਦੈ  ਮਾਹਿ  ॥

 ਫਿਰਿ  ਫਿਰਿ  ਤੇਰਾ  ਆਵਨੁ  ਨਾਹਿ  ॥੨॥

 ਜਿਹ  ਸਿਮਰਨਿ  ਕਰਹਿ  ਤੂ  ਕੇਲ  ॥

 ਦੀਪਕੁ  ਬਾਂਧਿ  ਧਰਿਓ  ਬਿਨੁ  ਤੇਲ  ॥

 ਸੋ  ਦੀਪਕੁ  ਅਮਰਕੁ  ਸੰਸਾਰਿ  ॥

 ਕਾਮ  ਕ੍ਰੋਧ  ਬਿਖੁ  ਕਾਢੀਲੇ  ਮਾਰਿ  ॥੩॥

 ਜਿਹ  ਸਿਮਰਨਿ  ਤੇਰੀ  ਗਤਿ  ਹੋਇ  ॥

 ਸੋ  ਸਿਮਰਨੁ  ਰਖੁ  ਕੰਠਿ  ਪਰੋਇ  ॥

 ਸੋ  ਸਿਮਰਨੁ  ਕਰਿ  ਨਹੀ  ਰਾਖੁ  ਉਤਾਰਿ  ॥

 ਗੁਰ  ਪਰਸਾਦੀ  ਉਤਰਹਿ  ਪਾਰਿ  ॥੪॥

 ਜਿਹ  ਸਿਮਰਨਿ  ਨਾਹੀ  ਤੁਹਿ  ਕਾਨਿ  ॥

 ਮੰਦਰਿ  ਸੋਵਹਿ  ਪਟੰਬਰ  ਤਾਨਿ  ॥

 ਸੇਜ  ਸੁਖਾਲੀ  ਬਿਗਸੈ  ਜੀਉ  ॥

 ਸੋ  ਸਿਮਰਨੁ  ਤੂ  ਅਨਦਿਨੁ  ਪੀਉ  ॥੫॥

 ਜਿਹ  ਸਿਮਰਨਿ  ਤੇਰੀ  ਜਾਇ  ਬਲਾਇ  ॥

 ਜਿਹ  ਸਿਮਰਨਿ  ਤੁਝੁ  ਪੋਹੈ  ਨ  ਮਾਇ  ॥

 ਸਿਮਰਿ  ਸਿਮਰਿ  ਹਰਿ  ਹਰਿ  ਮਨਿ  ਗਾਈਐ  ॥

 ਇਹੁ  ਸਿਮਰਨੁ  ਸਤਿਗੁਰ  ਤੇ  ਪਾਈਐ  ॥੬॥

 ਸਦਾ  ਸਦਾ  ਸਿਮਰਿ  ਦਿਨੁ  ਰਾਤਿ  ॥

 ਊਠਤ  ਬੈਠਤ  ਸਾਸਿ  ਗਿਰਾਸਿ  ॥

 ਜਾਗੁ  ਸੋਇ  ਸਿਮਰਨ  ਰਸ  ਭੋਗ  ॥

 ਹਰਿ  ਸਿਮਰਨੁ  ਪਾਈਐ  ਸੰਜੋਗ  ॥੭॥

 ਜਿਹ  ਸਿਮਰਨਿ  ਨਾਹੀ  ਤੁਝੁ  ਭਾਰ  ॥

 ਸੋ  ਸਿਮਰਨੁ  ਰਾਮ  ਨਾਮ  ਅਧਾਰੁ  ॥

 ਕਹਿ  ਕਬੀਰ  ਜਾ  ਕਾ  ਨਹੀ  ਅੰਤੁ  ॥

 ਤਿਸ  ਕੇ  ਆਗੇ  ਤੰਤੁ  ਨ  ਮੰਤੁ  ॥੮॥੯॥

 ਰਾਮਕਲੀ  ਘਰੁ  ੨  ਬਾਣੀ  ਕਬੀਰ  ਜੀ  ਕੀ

 ੴ  ਸਤਿਗੁਰ  ਪ੍ਰਸਾਦਿ  ॥

 ਬੰਧਚਿ  ਬੰਧਨੁ  ਪਾਇਆ  ॥

 ਮੁਕਤੈ  ਗੁਰਿ  ਅਨਲੁ  ਬੁਝਾਇਆ  ॥

 ਜਬ  ਨਖ  ਸਿਖ  ਇਹੁ  ਮਨੁ  ਚੀਨ੍ਹਾ  ॥

 ਤਬ  ਅੰਤਰਿ  ਮਜਨੁ  ਕੀਨ੍ਹਾ  ॥੧॥

 ਪਵਨਪਤਿ  ਉਨਮਨਿ  ਰਹਨੁ  ਖਰਾ  ॥

 ਨਹੀ  ਮਿਰਤੁ  ਨ  ਜਨਮੁ  ਜਰਾ  ॥੧॥  ਰਹਾਉ  ॥

 ਉਲਟੀ  ਲੇ  ਸਕਤਿ  ਸਹਾਰੰ  ॥

 ਪੈਸੀਲੇ  ਗਗਨ  ਮਝਾਰੰ  ॥

 ਬੇਧੀਅਲੇ  ਚਕ੍ਰ  ਭੁਅੰਗਾ  ॥

 ਭੇਟੀਅਲੇ  ਰਾਇ  ਨਿਸੰਗਾ  ॥੨॥

 ਚੂਕੀਅਲੇ  ਮੋਹ  ਮਇਆਸਾ  ॥

 ਸਸਿ  ਕੀਨੋ  ਸੂਰ  ਗਿਰਾਸਾ  ॥

 ਜਬ  ਕੁੰਭਕੁ  ਭਰਿਪੁਰਿ  ਲੀਣਾ  ॥

 ਤਹ  ਬਾਜੇ  ਅਨਹਦ  ਬੀਣਾ  ॥੩॥

 ਬਕਤੈ  ਬਕਿ  ਸਬਦੁ  ਸੁਨਾਇਆ  ॥

 ਸੁਨਤੈ  ਸੁਨਿ  ਮੰਨਿ  ਬਸਾਇਆ  ॥

 ਕਰਿ  ਕਰਤਾ  ਉਤਰਸਿ  ਪਾਰੰ  ॥

 ਕਹੈ  ਕਬੀਰਾ  ਸਾਰੰ  ॥੪॥੧॥੧੦॥

 ਚੰਦੁ  ਸੂਰਜੁ  ਦੁਇ  ਜੋਤਿ  ਸਰੂਪੁ  ॥

 ਜੋਤੀ  ਅੰਤਰਿ  ਬ੍ਰਹਮੁ  ਅਨੂਪੁ  ॥੧॥

 ਕਰੁ  ਰੇ  ਗਿਆਨੀ  ਬ੍ਰਹਮ  ਬੀਚਾਰੁ  ॥

 ਜੋਤੀ  ਅੰਤਰਿ  ਧਰਿਆ  ਪਸਾਰੁ  ॥੧॥  ਰਹਾਉ  ॥

 ਹੀਰਾ  ਦੇਖਿ  ਹੀਰੇ  ਕਰਉ  ਆਦੇਸੁ  ॥

 ਕਹੈ  ਕਬੀਰੁ  ਨਿਰੰਜਨ  ਅਲੇਖੁ  ॥੨॥੨॥੧੧॥

 ਦੁਨੀਆ  ਹੁਸੀਆਰ  ਬੇਦਾਰ  ਜਾਗਤ  ਮੁਸੀਅਤ  ਹਉ  ਰੇ  ਭਾਈ  ॥

 ਨਿਗਮ  ਹੁਸੀਆਰ  ਪਹਰੂਆ  ਦੇਖਤ  ਜਮੁ  ਲੇ  ਜਾਈ  ॥੧॥  ਰਹਾਉ  ॥

 ਨੰੀਬੁ  ਭਇਓ  ਆਂਬੁ  ਆਂਬੁ  ਭਇਓ  ਨੰੀਬਾ  ਕੇਲਾ  ਪਾਕਾ  ਝਾਰਿ  ॥

 ਨਾਲੀਏਰ  ਫਲੁ  ਸੇਬਰਿ  ਪਾਕਾ  ਮੂਰਖ  ਮੁਗਧ  ਗਵਾਰ  ॥੧॥

 ਹਰਿ  ਭਇਓ  ਖਾਂਡੁ  ਰੇਤੁ  ਮਹਿ  ਬਿਖਰਿਓ  ਹਸਤੰੀ  ਚੁਨਿਓ  ਨ  ਜਾਈ  ॥

 ਕਹਿ  ਕਮੀਰ  ਕੁਲ  ਜਾਤਿ  ਪਾਂਤਿ  ਤਜਿ  ਚੀਟੀ  ਹੋਇ  ਚੁਨਿ  ਖਾਈ  ॥੨॥੩॥੧੨॥

 ਬਾਣੀ  ਨਾਮਦੇਉ  ਜੀਉ  ਕੀ  ਰਾਮਕਲੀ  ਘਰੁ  ੧

 ੴ  ਸਤਿਗੁਰ  ਪ੍ਰਸਾਦਿ  ॥

 ਆਨੀਲੇ  ਕਾਗਦੁ  ਕਾਟੀਲੇ  ਗੂਡੀ  ਆਕਾਸ  ਮਧੇ  ਭਰਮੀਅਲੇ  ॥

 ਪੰਚ  ਜਨਾ  ਸਿਉ  ਬਾਤ  ਬਤਊਆ  ਚੀਤੁ  ਸੁ  ਡੋਰੀ  ਰਾਖੀਅਲੇ  ॥੧॥

 ਮਨੁ  ਰਾਮ  ਨਾਮਾ  ਬੇਧੀਅਲੇ  ॥

 ਜੈਸੇ  ਕਨਿਕ  ਕਲਾ  ਚਿਤੁ  ਮਾਂਡੀਅਲੇ  ॥੧॥  ਰਹਾਉ  ॥

 ਆਨੀਲੇ  ਕੁੰਭੁ  ਭਰਾਈਲੇ  ਊਦਕ  ਰਾਜ  ਕੁਆਰਿ  ਪੁਰੰਦਰੀਏ  ॥

 ਹਸਤ  ਬਿਨੋਦ  ਬੀਚਾਰ  ਕਰਤੀ  ਹੈ  ਚੀਤੁ  ਸੁ  ਗਾਗਰਿ  ਰਾਖੀਅਲੇ  ॥੨॥

 ਮੰਦਰੁ  ਏਕੁ  ਦੁਆਰ  ਦਸ  ਜਾ  ਕੇ  ਗਊ  ਚਰਾਵਨ  ਛਾਡੀਅਲੇ  ॥

 ਪਾਂਚ  ਕੋਸ  ਪਰ  ਗਊ  ਚਰਾਵਤ  ਚੀਤੁ  ਸੁ  ਬਛਰਾ  ਰਾਖੀਅਲੇ  ॥੩॥

 ਕਹਤ  ਨਾਮਦੇਉ  ਸੁਨਹੁ  ਤਿਲੋਚਨ  ਬਾਲਕੁ  ਪਾਲਨ  ਪਉਢੀਅਲੇ  ॥

 ਅੰਤਰਿ  ਬਾਹਰਿ  ਕਾਜ  ਬਿਰੂਧੀ  ਚੀਤੁ  ਸੁ  ਬਾਰਿਕ  ਰਾਖੀਅਲੇ  ॥੪॥੧॥

 ਬੇਦ  ਪੁਰਾਨ  ਸਾਸਤ੍ਰ  ਆਨੰਤਾ  ਗੀਤ  ਕਬਿਤ  ਨ  ਗਾਵਉਗੋ  ॥

 ਅਖੰਡ  ਮੰਡਲ  ਨਿਰੰਕਾਰ  ਮਹਿ  ਅਨਹਦ  ਬੇਨੁ  ਬਜਾਵਉਗੋ  ॥੧॥

 ਬੈਰਾਗੀ  ਰਾਮਹਿ  ਗਾਵਉਗੋ  ॥

 ਸਬਦਿ  ਅਤੀਤ  ਅਨਾਹਦਿ  ਰਾਤਾ  ਆਕੁਲ  ਕੈ  ਘਰਿ  ਜਾਉਗੋ  ॥੧॥  ਰਹਾਉ  ॥

 ਇੜਾ  ਪਿੰਗੁਲਾ  ਅਉਰੁ  ਸੁਖਮਨਾ  ਪਉਨੈ  ਬੰਧਿ  ਰਹਾਉਗੋ  ॥

 ਚੰਦੁ  ਸੂਰਜੁ  ਦੁਇ  ਸਮ  ਕਰਿ  ਰਾਖਉ  ਬ੍ਰਹਮ  ਜੋਤਿ  ਮਿਲਿ  ਜਾਉਗੋ  ॥੨॥

 ਤੀਰਥ  ਦੇਖਿ  ਨ  ਜਲ  ਮਹਿ  ਪੈਸਉ  ਜੀਅ  ਜੰਤ  ਨ  ਸਤਾਵਉਗੋ  ॥

 ਅਠਸਠਿ  ਤੀਰਥ  ਗੁਰੂ  ਦਿਖਾਏ  ਘਟ  ਹੀ  ਭੀਤਰਿ  ਨ੍ਹਾਉਗੋ  ॥੩॥

 ਪੰਚ  ਸਹਾਈ  ਜਨ  ਕੀ  ਸੋਭਾ  ਭਲੋ  ਭਲੋ  ਨ  ਕਹਾਵਉਗੋ  ॥

 ਨਾਮਾ  ਕਹੈ  ਚਿਤੁ  ਹਰਿ  ਸਿਉ  ਰਾਤਾ  ਸੁੰਨ  ਸਮਾਧਿ  ਸਮਾਉਗੋ  ॥੪॥੨॥

 ਮਾਇ  ਨ  ਹੋਤੀ  ਬਾਪੁ  ਨ  ਹੋਤਾ  ਕਰਮੁ  ਨ  ਹੋਤੀ  ਕਾਇਆ  ॥

 ਹਮ  ਨਹੀ  ਹੋਤੇ  ਤੁਮ  ਨਹੀ  ਹੋਤੇ  ਕਵਨੁ  ਕਹਾਂ  ਤੇ  ਆਇਆ  ॥੧॥

 ਰਾਮ  ਕੋਇ  ਨ  ਕਿਸ  ਹੀ  ਕੇਰਾ  ॥

 ਜੈਸੇ  ਤਰਵਰਿ  ਪੰਖਿ  ਬਸੇਰਾ  ॥੧॥  ਰਹਾਉ  ॥

 ਚੰਦੁ  ਨ  ਹੋਤਾ  ਸੂਰੁ  ਨ  ਹੋਤਾ  ਪਾਨੀ  ਪਵਨੁ  ਮਿਲਾਇਆ  ॥

 ਸਾਸਤੁ  ਨ  ਹੋਤਾ  ਬੇਦੁ  ਨ  ਹੋਤਾ  ਕਰਮੁ  ਕਹਾਂ  ਤੇ  ਆਇਆ  ॥੨॥

 ਖੇਚਰ  ਭੂਚਰ  ਤੁਲਸੀ  ਮਾਲਾ  ਗੁਰ  ਪਰਸਾਦੀ  ਪਾਇਆ  ॥

 ਨਾਮਾ  ਪ੍ਰਣਵੈ  ਪਰਮ  ਤਤੁ  ਹੈ  ਸਤਿਗੁਰ  ਹੋਇ  ਲਖਾਇਆ  ॥੩॥੩॥

 ਰਾਮਕਲੀ  ਘਰੁ  ੨  ॥

 ਬਾਨਾਰਸੀ  ਤਪੁ  ਕਰੈ  ਉਲਟਿ  ਤੀਰਥ  ਮਰੈ  ਅਗਨਿ  ਦਹੈ  ਕਾਇਆ  ਕਲਪੁ  ਕੀਜੈ  ॥

 ਅਸੁਮੇਧ  ਜਗੁ  ਕੀਜੈ  ਸੋਨਾ  ਗਰਭ  ਦਾਨੁ  ਦੀਜੈ  ਰਾਮ  ਨਾਮ  ਸਰਿ  ਤਊ  ਨ  ਪੂਜੈ  ॥੧॥

 ਛੋਡਿ  ਛੋਡਿ  ਰੇ  ਪਾਖੰਡੀ  ਮਨ  ਕਪਟੁ  ਨ  ਕੀਜੈ  ॥

 ਹਰਿ  ਕਾ  ਨਾਮੁ  ਨਿਤ  ਨਿਤਹਿ  ਲੀਜੈ  ॥੧॥  ਰਹਾਉ  ॥

 ਗੰਗਾ  ਜਉ  ਗੋਦਾਵਰਿ  ਜਾਈਐ  ਕੁੰਭਿ  ਜਉ  ਕੇਦਾਰ  ਨ੍ਹਾਈਐ  ਗੋਮਤੀ  ਸਹਸ  ਗਊ  ਦਾਨੁ  ਕੀਜੈ  ॥

 ਕੋਟਿ  ਜਉ  ਤੀਰਥ  ਕਰੈ  ਤਨੁ  ਜਉ  ਹਿਵਾਲੇ  ਗਾਰੈ  ਰਾਮ  ਨਾਮ  ਸਰਿ  ਤਊ  ਨ  ਪੂਜੈ  ॥੨॥

 ਅਸੁ  ਦਾਨ  ਗਜ  ਦਾਨ  ਸਿਹਜਾ  ਨਾਰੀ  ਭੂਮਿ  ਦਾਨ  ਐਸੋ  ਦਾਨੁ  ਨਿਤ  ਨਿਤਹਿ  ਕੀਜੈ  ॥

 ਆਤਮ  ਜਉ  ਨਿਰਮਾਇਲੁ  ਕੀਜੈ  ਆਪ  ਬਰਾਬਰਿ  ਕੰਚਨੁ  ਦੀਜੈ  ਰਾਮ  ਨਾਮ  ਸਰਿ  ਤਊ  ਨ  ਪੂਜੈ  ॥੩॥

 ਮਨਹਿ  ਨ  ਕੀਜੈ  ਰੋਸੁ  ਜਮਹਿ  ਨ  ਦੀਜੈ  ਦੋਸੁ  ਨਿਰਮਲ  ਨਿਰਬਾਣ  ਪਦੁ  ਚੀਨਿ੍ਹ  ਲੀਜੈ  ॥

 ਜਸਰਥ  ਰਾਇ  ਨੰਦੁ  ਰਾਜਾ  ਮੇਰਾ  ਰਾਮ  ਚੰਦੁ  ਪ੍ਰਣਵੈ  ਨਾਮਾ  ਤਤੁ  ਰਸੁ  ਅੰਮ੍ਰਿਤੁ  ਪੀਜੈ  ॥੪॥੪॥

 ਰਾਮਕਲੀ  ਬਾਣੀ  ਰਵਿਦਾਸ  ਜੀ  ਕੀ

 ੴ  ਸਤਿਗੁਰ  ਪ੍ਰਸਾਦਿ  ॥

 ਪੜੀਐ  ਗੁਨੀਐ  ਨਾਮੁ  ਸਭੁ  ਸੁਨੀਐ  ਅਨਭਉ  ਭਾਉ  ਨ  ਦਰਸੈ  ॥

 ਲੋਹਾ  ਕੰਚਨੁ  ਹਿਰਨ  ਹੋਇ  ਕੈਸੇ  ਜਉ  ਪਾਰਸਹਿ  ਨ  ਪਰਸੈ  ॥੧॥

 ਦੇਵ  ਸੰਸੈ  ਗਾਂਠਿ  ਨ  ਛੂਟੈ  ॥

 ਕਾਮ  ਕ੍ਰੋਧ  ਮਾਇਆ  ਮਦ  ਮਤਸਰ  ਇਨ  ਪੰਚਹੁ  ਮਿਲਿ  ਲੂਟੇ  ॥੧॥  ਰਹਾਉ  ॥

 ਹਮ  ਬਡ  ਕਬਿ  ਕੁਲੀਨ  ਹਮ  ਪੰਡਿਤ  ਹਮ  ਜੋਗੀ  ਸੰਨਿਆਸੀ  ॥

 ਗਿਆਨੀ  ਗੁਨੀ  ਸੂਰ  ਹਮ  ਦਾਤੇ  ਇਹ  ਬੁਧਿ  ਕਬਹਿ  ਨ  ਨਾਸੀ  ॥੨॥

 ਕਹੁ  ਰਵਿਦਾਸ  ਸਭੈ  ਨਹੀ  ਸਮਝਸਿ  ਭੂਲਿ  ਪਰੇ  ਜੈਸੇ  ਬਉਰੇ  ॥

 ਮੋਹਿ  ਅਧਾਰੁ  ਨਾਮੁ  ਨਾਰਾਇਨ  ਜੀਵਨ  ਪ੍ਰਾਨ  ਧਨ  ਮੋਰੇ  ॥੩॥੧॥

 ਰਾਮਕਲੀ  ਬਾਣੀ  ਬੇਣੀ  ਜੀਉ  ਕੀ

 ੴ  ਸਤਿਗੁਰ  ਪ੍ਰਸਾਦਿ  ॥

 ਇੜਾ  ਪਿੰਗੁਲਾ  ਅਉਰ  ਸੁਖਮਨਾ  ਤੀਨਿ  ਬਸਹਿ  ਇਕ  ਠਾਈ  ॥

 ਬੇਣੀ  ਸੰਗਮੁ  ਤਹ  ਪਿਰਾਗੁ  ਮਨੁ  ਮਜਨੁ  ਕਰੇ  ਤਿਥਾਈ  ॥੧॥

 ਸੰਤਹੁ  ਤਹਾ  ਨਿਰੰਜਨ  ਰਾਮੁ  ਹੈ  ॥

 ਗੁਰ  ਗਮਿ  ਚੀਨੈ  ਬਿਰਲਾ  ਕੋਇ  ॥

 ਤਹਾਂ  ਨਿਰੰਜਨੁ  ਰਮਈਆ  ਹੋਇ  ॥੧॥  ਰਹਾਉ  ॥

 ਦੇਵ  ਸਥਾਨੈ  ਕਿਆ  ਨੀਸਾਣੀ  ॥

 ਤਹ  ਬਾਜੇ  ਸਬਦ  ਅਨਾਹਦ  ਬਾਣੀ  ॥

 ਤਹ  ਚੰਦੁ  ਨ  ਸੂਰਜੁ  ਪਉਣੁ  ਨ  ਪਾਣੀ  ॥

 ਸਾਖੀ  ਜਾਗੀ  ਗੁਰਮੁਖਿ  ਜਾਣੀ  ॥੨॥

 ਉਪਜੈ  ਗਿਆਨੁ  ਦੁਰਮਤਿ  ਛੀਜੈ  ॥

 ਅੰਮ੍ਰਿਤ  ਰਸਿ  ਗਗਨੰਤਰਿ  ਭੀਜੈ  ॥

 ਏਸੁ  ਕਲਾ  ਜੋ  ਜਾਣੈ  ਭੇਉ  ॥

 ਭੇਟੈ  ਤਾਸੁ  ਪਰਮ  ਗੁਰਦੇਉ  ॥੩॥

 ਦਸਮ  ਦੁਆਰਾ  ਅਗਮ  ਅਪਾਰਾ  ਪਰਮ  ਪੁਰਖ  ਕੀ  ਘਾਟੀ  ॥

 ਊਪਰਿ  ਹਾਟੁ  ਹਾਟ  ਪਰਿ  ਆਲਾ  ਆਲੇ  ਭੀਤਰਿ  ਥਾਤੀ  ॥੪॥

 ਜਾਗਤੁ  ਰਹੈ  ਸੁ  ਕਬਹੁ  ਨ  ਸੋਵੈ  ॥

 ਤੀਨਿ  ਤਿਲੋਕ  ਸਮਾਧਿ  ਪਲੋਵੈ  ॥

 ਬੀਜ  ਮੰਤ੍ਰੁ  ਲੈ  ਹਿਰਦੈ  ਰਹੈ  ॥

 ਮਨੂਆ  ਉਲਟਿ  ਸੁੰਨ  ਮਹਿ  ਗਹੈ  ॥੫॥

 ਜਾਗਤੁ  ਰਹੈ  ਨ  ਅਲੀਆ  ਭਾਖੈ  ॥

 ਪਾਚਉ  ਇੰਦ੍ਰੀ  ਬਸਿ  ਕਰਿ  ਰਾਖੈ  ॥

 ਗੁਰ  ਕੀ  ਸਾਖੀ  ਰਾਖੈ  ਚੀਤਿ  ॥

 ਮਨੁ  ਤਨੁ  ਅਰਪੈ  ਕ੍ਰਿਸਨ  ਪਰੀਤਿ  ॥੬॥

 ਕਰ  ਪਲਵ  ਸਾਖਾ  ਬੀਚਾਰੇ  ॥

 ਅਪਨਾ  ਜਨਮੁ  ਨ  ਜੂਐ  ਹਾਰੇ  ॥

 ਅਸੁਰ  ਨਦੀ  ਕਾ  ਬੰਧੈ  ਮੂਲੁ  ॥

 ਪਛਿਮ  ਫੇਰਿ  ਚੜਾਵੈ  ਸੂਰੁ  ॥

 ਅਜਰੁ  ਜਰੈ  ਸੁ  ਨਿਝਰੁ  ਝਰੈ  ॥

 ਜਗੰਨਾਥ  ਸਿਉ  ਗੋਸਟਿ  ਕਰੈ  ॥੭॥

 ਚਉਮੁਖ  ਦੀਵਾ  ਜੋਤਿ  ਦੁਆਰ  ॥

 ਪਲੂ  ਅਨਤ  ਮੂਲੁ  ਬਿਚਕਾਰਿ  ॥

 ਸਰਬ  ਕਲਾ  ਲੇ  ਆਪੇ  ਰਹੈ  ॥

 ਮਨੁ  ਮਾਣਕੁ  ਰਤਨਾ  ਮਹਿ  ਗੁਹੈ  ॥੮॥

 ਮਸਤਕਿ  ਪਦਮੁ  ਦੁਆਲੈ  ਮਣੀ  ॥

 ਮਾਹਿ  ਨਿਰੰਜਨੁ  ਤ੍ਰਿਭਵਣ  ਧਣੀ  ॥

 ਪੰਚ  ਸਬਦ  ਨਿਰਮਾਇਲ  ਬਾਜੇ  ॥

 ਢੁਲਕੇ  ਚਵਰ  ਸੰਖ  ਘਨ  ਗਾਜੇ  ॥

 ਦਲਿ  ਮਲਿ  ਦੈਤਹੁ  ਗੁਰਮੁਖਿ  ਗਿਆਨੁ  ॥

 ਬੇਣੀ  ਜਾਚੈ  ਤੇਰਾ  ਨਾਮੁ  ॥੯॥੧॥

Post a Comment

0 Comments
* Please Don't Spam Here. All the Comments are Reviewed by Admin.