Type Here to Get Search Results !

kirtan

ਰਾਗ ਗੌਂਡ ਕਬੀਰ ਜੀ

                            ਰਾਗ ਗੌਂਡ  ਕਬੀਰ  ਜੀ  

 ਕਬੀਰ  ਜੀ  ਘਰੁ  ੧

 ੴ  ਸਤਿਗੁਰ  ਪ੍ਰਸਾਦਿ  ॥

 ਸੰਤੁ  ਮਿਲੈ  ਕਿਛੁ  ਸੁਨੀਐ  ਕਹੀਐ  ॥

 ਮਿਲੈ  ਅਸੰਤੁ  ਮਸਟਿ  ਕਰਿ  ਰਹੀਐ  ॥੧॥

 ਬਾਬਾ  ਬੋਲਨਾ  ਕਿਆ  ਕਹੀਐ  ॥

 ਜੈਸੇ  ਰਾਮ  ਨਾਮ  ਰਵਿ  ਰਹੀਐ  ॥੧॥  ਰਹਾਉ  ॥

 ਸੰਤਨ  ਸਿਉ  ਬੋਲੇ  ਉਪਕਾਰੀ  ॥

 ਮੂਰਖ  ਸਿਉ  ਬੋਲੇ  ਝਖ  ਮਾਰੀ  ॥੨॥

 ਬੋਲਤ  ਬੋਲਤ  ਬਢਹਿ  ਬਿਕਾਰਾ  ॥

 ਬਿਨੁ  ਬੋਲੇ  ਕਿਆ  ਕਰਹਿ  ਬੀਚਾਰਾ  ॥੩॥

 ਕਹੁ  ਕਬੀਰ  ਛੂਛਾ  ਘਟੁ  ਬੋਲੈ  ॥

 ਭਰਿਆ  ਹੋਇ  ਸੁ  ਕਬਹੁ  ਨ  ਡੋਲੈ  ॥੪॥੧॥

 ਗੋਂਡ  ॥

 ਨਰੂ  ਮਰੈ  ਨਰੁ  ਕਾਮਿ  ਨ  ਆਵੈ  ॥

 ਪਸੂ  ਮਰੈ  ਦਸ  ਕਾਜ  ਸਵਾਰੈ  ॥੧॥

 ਅਪਨੇ  ਕਰਮ  ਕੀ  ਗਤਿ  ਮੈ  ਕਿਆ  ਜਾਨਉ  ॥

 ਮੈ  ਕਿਆ  ਜਾਨਉ  ਬਾਬਾ  ਰੇ  ॥੧॥  ਰਹਾਉ  ॥

 ਹਾਡ  ਜਲੇ  ਜੈਸੇ  ਲਕਰੀ  ਕਾ  ਤੂਲਾ  ॥

 ਕੇਸ  ਜਲੇ  ਜੈਸੇ  ਘਾਸ  ਕਾ  ਪੂਲਾ  ॥੨॥

 ਕਹੁ  ਕਬੀਰ  ਤਬ  ਹੀ  ਨਰੁ  ਜਾਗੈ  ॥

 ਜਮ  ਕਾ  ਡੰਡੁ  ਮੂੰਡ  ਮਹਿ  ਲਾਗੈ  ॥੩॥੨॥

 ਗੋਂਡ  ॥

 ਆਕਾਸਿ  ਗਗਨੁ  ਪਾਤਾਲਿ  ਗਗਨੁ  ਹੈ  ਚਹੁ  ਦਿਸਿ  ਗਗਨੁ  ਰਹਾਇਲੇ  ॥

 ਆਨਦ  ਮੂਲੁ  ਸਦਾ  ਪੁਰਖੋਤਮੁ  ਘਟੁ  ਬਿਨਸੈ  ਗਗਨੁ  ਨ  ਜਾਇਲੇ  ॥੧॥

 ਮੋਹਿ  ਬੈਰਾਗੁ  ਭਇਓ  ॥

 ਇਹੁ  ਜੀਉ  ਆਇ  ਕਹਾ  ਗਇਓ  ॥੧॥  ਰਹਾਉ  ॥

 ਪੰਚ  ਤਤੁ  ਮਿਲਿ  ਕਾਇਆ  ਕੀਨ੍ਹੀ  ਤਤੁ  ਕਹਾ  ਤੇ  ਕੀਨੁ  ਰੇ  ॥

 ਕਰਮ  ਬਧ  ਤੁਮ  ਜੀਉ  ਕਹਤ  ਹੌ  ਕਰਮਹਿ  ਕਿਨਿ  ਜੀਉ  ਦੀਨੁ  ਰੇ  ॥੨॥

 ਹਰਿ  ਮਹਿ  ਤਨੁ  ਹੈ  ਤਨ  ਮਹਿ  ਹਰਿ  ਹੈ  ਸਰਬ  ਨਿਰੰਤਰਿ  ਸੋਇ  ਰੇ  ॥

 ਕਹਿ  ਕਬੀਰ  ਰਾਮ  ਨਾਮੁ  ਨ  ਛੋਡਉ  ਸਹਜੇ  ਹੋਇ  ਸੁ  ਹੋਇ  ਰੇ  ॥੩॥੩॥

 ਰਾਗੁ  ਗੋਂਡ  ਬਾਣੀ  ਕਬੀਰ  ਜੀਉ  ਕੀ  ਘਰੁ  ੨

 ੴ  ਸਤਿਗੁਰ  ਪ੍ਰਸਾਦਿ  ॥

 ਭੁਜਾ  ਬਾਂਧਿ  ਭਿਲਾ  ਕਰਿ  ਡਾਰਿਓ  ॥

 ਹਸਤੀ  ਕ੍ਰੋਪਿ  ਮੂੰਡ  ਮਹਿ  ਮਾਰਿਓ  ॥

 ਹਸਤਿ  ਭਾਗਿ  ਕੈ  ਚੀਸਾ  ਮਾਰੈ  ॥

 ਇਆ  ਮੂਰਤਿ  ਕੈ  ਹਉ  ਬਲਿਹਾਰੈ  ॥੧॥

 ਆਹਿ  ਮੇਰੇ  ਠਾਕੁਰ  ਤੁਮਰਾ  ਜੋਰੁ  ॥

 ਕਾਜੀ  ਬਕਿਬੋ  ਹਸਤੀ  ਤੋਰੁ  ॥੧॥  ਰਹਾਉ  ॥

 ਰੇ  ਮਹਾਵਤ  ਤੁਝੁ  ਡਾਰਉ  ਕਾਟਿ  ॥

 ਇਸਹਿ  ਤੁਰਾਵਹੁ  ਘਾਲਹੁ  ਸਾਟਿ  ॥

 ਹਸਤਿ  ਨ  ਤੋਰੈ  ਧਰੈ  ਧਿਆਨੁ  ॥

 ਵਾ  ਕੈ  ਰਿਦੈ  ਬਸੈ  ਭਗਵਾਨੁ  ॥੨॥

 ਕਿਆ  ਅਪਰਾਧੁ  ਸੰਤ  ਹੈ  ਕੀਨ੍ਹਾ  ॥

 ਬਾਂਧਿ  ਪੋਟ  ਕੁੰਚਰ  ਕਉ  ਦੀਨ੍ਹਾ  ॥

 ਕੁੰਚਰੁ  ਪੋਟ  ਲੈ  ਲੈ  ਨਮਸਕਾਰੈ  ॥

 ਬੂਝੀ  ਨਹੀ  ਕਾਜੀ  ਅੰਧਿਆਰੈ  ॥੩॥

 ਤੀਨਿ  ਬਾਰ  ਪਤੀਆ  ਭਰਿ  ਲੀਨਾ  ॥

 ਮਨ  ਕਠੋਰੁ  ਅਜਹੂ  ਨ  ਪਤੀਨਾ  ॥

 ਕਹਿ  ਕਬੀਰ  ਹਮਰਾ  ਗੋਬਿੰਦੁ  ॥

 ਚਉਥੇ  ਪਦ  ਮਹਿ  ਜਨ  ਕੀ  ਜਿੰਦੁ  ॥੪॥੧॥੪॥

 ਗੋਂਡ  ॥

 ਨਾ  ਇਹੁ  ਮਾਨਸੁ  ਨਾ  ਇਹੁ  ਦੇਉ  ॥

 ਨਾ  ਇਹੁ  ਜਤੀ  ਕਹਾਵੈ  ਸੇਉ  ॥

 ਨਾ  ਇਹੁ  ਜੋਗੀ  ਨਾ  ਅਵਧੂਤਾ  ॥

 ਨਾ  ਇਸੁ  ਮਾਇ  ਨ  ਕਾਹੂ  ਪੂਤਾ  ॥੧॥

 ਇਆ  ਮੰਦਰ  ਮਹਿ  ਕੌਨ  ਬਸਾਈ  ॥

 ਤਾ  ਕਾ  ਅੰਤੁ  ਨ  ਕੋਊ  ਪਾਈ  ॥੧॥  ਰਹਾਉ  ॥

 ਨਾ  ਇਹੁ  ਗਿਰਹੀ  ਨਾ  ਓਦਾਸੀ  ॥

 ਨਾ  ਇਹੁ  ਰਾਜ  ਨ  ਭੀਖ  ਮੰਗਾਸੀ  ॥

 ਨਾ  ਇਸੁ  ਪਿੰਡੁ  ਨ  ਰਕਤੂ  ਰਾਤੀ  ॥

 ਨਾ  ਇਹੁ  ਬ੍ਰਹਮਨੁ  ਨਾ  ਇਹੁ  ਖਾਤੀ  ॥੨॥

 ਨਾ  ਇਹੁ  ਤਪਾ  ਕਹਾਵੈ  ਸੇਖੁ  ॥

 ਨਾ  ਇਹੁ  ਜੀਵੈ  ਨ  ਮਰਤਾ  ਦੇਖੁ  ॥

 ਇਸੁ  ਮਰਤੇ  ਕਉ  ਜੇ  ਕੋਊ  ਰੋਵੈ  ॥

 ਜੋ  ਰੋਵੈ  ਸੋਈ  ਪਤਿ  ਖੋਵੈ  ॥੩॥

 ਗੁਰ  ਪ੍ਰਸਾਦਿ  ਮੈ  ਡਗਰੋ  ਪਾਇਆ  ॥

 ਜੀਵਨ  ਮਰਨੁ  ਦੋਊ  ਮਿਟਵਾਇਆ  ॥

 ਕਹੁ  ਕਬੀਰ  ਇਹੁ  ਰਾਮ  ਕੀ  ਅੰਸੁ  ॥

 ਜਸ  ਕਾਗਦ  ਪਰ  ਮਿਟੈ  ਨ  ਮੰਸੁ  ॥੪॥੨॥੫॥

 ਗੋਂਡ  ॥

 ਤੂਟੇ  ਤਾਗੇ  ਨਿਖੁਟੀ  ਪਾਨਿ  ॥

 ਦੁਆਰ  ਊਪਰਿ  ਝਿਲਕਾਵਹਿ  ਕਾਨ  ॥

 ਕੂਚ  ਬਿਚਾਰੇ  ਫੂਏ  ਫਾਲ  ॥

 ਇਆ  ਮੁੰਡੀਆ  ਸਿਰਿ  ਚਢਿਬੋ  ਕਾਲ  ॥੧॥

 ਇਹੁ  ਮੁੰਡੀਆ  ਸਗਲੋ  ਦ੍ਰਬੁ  ਖੋਈ  ॥

 ਆਵਤ  ਜਾਤ  ਨਾਕ  ਸਰ  ਹੋਈ  ॥੧॥  ਰਹਾਉ  ॥

 ਤੁਰੀ  ਨਾਰਿ  ਕੀ  ਛੋਡੀ  ਬਾਤਾ  ॥

 ਰਾਮ  ਨਾਮ  ਵਾ  ਕਾ  ਮਨੁ  ਰਾਤਾ  ॥

 ਲਰਿਕੀ  ਲਰਿਕਨ  ਖੈਬੋ  ਨਾਹਿ  ॥

 ਮੁੰਡੀਆ  ਅਨਦਿਨੁ  ਧਾਪੇ  ਜਾਹਿ  ॥੨॥

 ਇਕ  ਦੁਇ  ਮੰਦਰਿ  ਇਕ  ਦੁਇ  ਬਾਟ  ॥

 ਹਮ  ਕਉ  ਸਾਥਰੁ  ਉਨ  ਕਉ  ਖਾਟ  ॥

 ਮੂਡ  ਪਲੋਸਿ  ਕਮਰ  ਬਧਿ  ਪੋਥੀ  ॥

 ਹਮ  ਕਉ  ਚਾਬਨੁ  ਉਨ  ਕਉ  ਰੋਟੀ  ॥੩॥

 ਮੁੰਡੀਆ  ਮੁੰਡੀਆ  ਹੂਏ  ਏਕ  ॥

 ਏ  ਮੁੰਡੀਆ  ਬੂਡਤ  ਕੀ  ਟੇਕ  ॥

 ਸੁਨਿ  ਅੰਧਲੀ  ਲੋਈ  ਬੇਪੀਰਿ  ॥

 ਇਨ੍ਹ  ਮੁੰਡੀਅਨ  ਭਜਿ  ਸਰਨਿ  ਕਬੀਰ  ॥੪॥੩॥੬॥

 ਗੋਂਡ  ॥

 ਖਸਮੁ  ਮਰੈ  ਤਉ  ਨਾਰਿ  ਨ  ਰੋਵੈ  ॥

 ਉਸੁ  ਰਖਵਾਰਾ  ਅਉਰੋ  ਹੋਵੈ  ॥

 ਰਖਵਾਰੇ  ਕਾ  ਹੋਇ  ਬਿਨਾਸ  ॥

 ਆਗੈ  ਨਰਕੁ  ਈਹਾ  ਭੋਗ  ਬਿਲਾਸ  ॥੧॥

 ਏਕ  ਸੁਹਾਗਨਿ  ਜਗਤ  ਪਿਆਰੀ  ॥

 ਸਗਲੇ  ਜੀਅ  ਜੰਤ  ਕੀ  ਨਾਰੀ  ॥੧॥  ਰਹਾਉ  ॥

 ਸੋਹਾਗਨਿ  ਗਲਿ  ਸੋਹੈ  ਹਾਰੁ  ॥

 ਸੰਤ  ਕਉ  ਬਿਖੁ  ਬਿਗਸੈ  ਸੰਸਾਰੁ  ॥

 ਕਰਿ  ਸੀਗਾਰੁ  ਬਹੈ  ਪਖਿਆਰੀ  ॥

 ਸੰਤ  ਕੀ  ਠਿਠਕੀ  ਫਿਰੈ  ਬਿਚਾਰੀ  ॥੨॥

 ਸੰਤ  ਭਾਗਿ  ਓਹ  ਪਾਛੈ  ਪਰੈ  ॥

 ਗੁਰ  ਪਰਸਾਦੀ  ਮਾਰਹੁ  ਡਰੈ  ॥

 ਸਾਕਤ  ਕੀ  ਓਹ  ਪਿੰਡ  ਪਰਾਇਣਿ  ॥

 ਹਮ  ਕਉ  ਦ੍ਰਿਸਟਿ  ਪਰੈ  ਤ੍ਰਖਿ  ਡਾਇਣਿ  ॥੩॥

 ਹਮ  ਤਿਸ  ਕਾ  ਬਹੁ  ਜਾਨਿਆ  ਭੇਉ  ॥

 ਜਬ  ਹੂਏ  ਕ੍ਰਿਪਾਲ  ਮਿਲੇ  ਗੁਰਦੇਉ  ॥

 ਕਹੁ  ਕਬੀਰ  ਅਬ  ਬਾਹਰਿ  ਪਰੀ  ॥

 ਸੰਸਾਰੈ  ਕੈ  ਅੰਚਲਿ  ਲਰੀ  ॥੪॥੪॥੭॥

 ਗੋਂਡ  ॥

 ਗ੍ਰਿਹਿ  ਸੋਭਾ  ਜਾ  ਕੈ  ਰੇ  ਨਾਹਿ  ॥

 ਆਵਤ  ਪਹੀਆ  ਖੂਧੇ  ਜਾਹਿ  ॥

 ਵਾ  ਕੈ  ਅੰਤਰਿ  ਨਹੀ  ਸੰਤੋਖੁ  ॥

 ਬਿਨੁ  ਸੋਹਾਗਨਿ  ਲਾਗੈ  ਦੋਖੁ  ॥੧॥

 ਧਨੁ  ਸੋਹਾਗਨਿ  ਮਹਾ  ਪਵੀਤ  ॥  ਤਪੇ  ਤਪੀਸਰ  ਡੋਲੈ  ਚੀਤ  ॥੧॥  ਰਹਾਉ  ॥

 ਸੋਹਾਗਨਿ  ਕਿਰਪਨ  ਕੀ  ਪੂਤੀ  ॥

 ਸੇਵਕ  ਤਜਿ  ਜਗਤ  ਸਿਉ  ਸੂਤੀ  ॥

 ਸਾਧੂ  ਕੈ  ਠਾਢੀ  ਦਰਬਾਰਿ  ॥

 ਸਰਨਿ  ਤੇਰੀ  ਮੋ  ਕਉ  ਨਿਸਤਾਰਿ  ॥੨॥

 ਸੋਹਾਗਨਿ  ਹੈ  ਅਤਿ  ਸੁੰਦਰੀ  ॥

 ਪਗ  ਨੇਵਰ  ਛਨਕ  ਛਨਹਰੀ  ॥

 ਜਉ  ਲਗੁ  ਪ੍ਰਾਨ  ਤਊ  ਲਗੁ  ਸੰਗੇ  ॥

 ਨਾਹਿ  ਤ  ਚਲੀ  ਬੇਗਿ  ਉਠਿ  ਨੰਗੇ  ॥੩॥

 ਸੋਹਾਗਨਿ  ਭਵਨ  ਤ੍ਰੈ  ਲੀਆ  ॥

 ਦਸ  ਅਠ  ਪੁਰਾਣ  ਤੀਰਥ  ਰਸ  ਕੀਆ  ॥

 ਬ੍ਰਹਮਾ  ਬਿਸਨੁ  ਮਹੇਸਰ  ਬੇਧੇ  ॥

 ਬਡੇ  ਭੂਪਤਿ  ਰਾਜੇ  ਹੈ  ਛੇਧੇ  ॥੪॥

 ਸੋਹਾਗਨਿ  ਉਰਵਾਰਿ  ਨ  ਪਾਰਿ  ॥

 ਪਾਂਚ  ਨਾਰਦ  ਕੈ  ਸੰਗਿ  ਬਿਧਵਾਰਿ  ॥

 ਪਾਂਚ  ਨਾਰਦ  ਕੇ  ਮਿਟਵੇ  ਫੂਟੇ  ॥

 ਕਹੁ  ਕਬੀਰ  ਗੁਰ  ਕਿਰਪਾ  ਛੂਟੇ  ॥੫॥੫॥੮॥

 ਗੋਂਡ  ॥

 ਜੈਸੇ  ਮੰਦਰ  ਮਹਿ  ਬਲਹਰ  ਨਾ  ਠਾਹਰੈ  ॥

 ਨਾਮ  ਬਿਨਾ  ਕੈਸੇ  ਪਾਰਿ  ਉਤਰੈ  ॥

 ਕੁੰਭ  ਬਿਨਾ  ਜਲੁ  ਨਾ  ਟੀਕਾਵੈ  ॥

 ਸਾਧੂ  ਬਿਨੁ  ਐਸੇ  ਅਬਗਤੁ  ਜਾਵੈ  ॥੧॥

 ਜਾਰਉ  ਤਿਸੈ  ਜੁ  ਰਾਮੁ  ਨ  ਚੇਤੈ  ॥

 ਤਨ  ਮਨ  ਰਮਤ  ਰਹੈ  ਮਹਿ  ਖੇਤੈ  ॥੧॥  ਰਹਾਉ  ॥

 ਜੈਸੇ  ਹਲਹਰ  ਬਿਨਾ  ਜਿਮੀ  ਨਹੀ  ਬੋਈਐ  ॥

 ਸੂਤ  ਬਿਨਾ  ਕੈਸੇ  ਮਣੀ  ਪਰੋਈਐ  ॥

 ਘੁੰਡੀ  ਬਿਨੁ  ਕਿਆ  ਗੰਠਿ  ਚੜ੍ਹਾਈਐ  ॥

 ਸਾਧੂ  ਬਿਨੁ  ਤੈਸੇ  ਅਬਗਤੁ  ਜਾਈਐ  ॥੨॥

 ਜੈਸੇ  ਮਾਤ  ਪਿਤਾ  ਬਿਨੁ  ਬਾਲੁ  ਨ  ਹੋਈ  ॥

 ਬਿੰਬ  ਬਿਨਾ  ਕੈਸੇ  ਕਪਰੇ  ਧੋਈ  ॥

 ਘੋਰ  ਬਿਨਾ  ਕੈਸੇ  ਅਸਵਾਰ  ॥

 ਸਾਧੂ  ਬਿਨੁ  ਨਾਹੀ  ਦਰਵਾਰ  ॥੩॥

 ਜੈਸੇ  ਬਾਜੇ  ਬਿਨੁ  ਨਹੀ  ਲੀਜੈ  ਫੇਰੀ  ॥

 ਖਸਮਿ  ਦੁਹਾਗਨਿ  ਤਜਿ  ਅਉਹੇਰੀ  ॥

 ਕਹੈ  ਕਬੀਰੁ  ਏਕੈ  ਕਰਿ  ਕਰਨਾ  ॥

 ਗੁਰਮੁਖਿ  ਹੋਇ  ਬਹੁਰਿ  ਨਹੀ  ਮਰਨਾ  ॥੪॥੬॥੯॥

 ਗੋਂਡ  ॥

 ਕੂਟਨੁ  ਸੋਇ  ਜੁ  ਮਨ  ਕਉ  ਕੂਟੈ  ॥

 ਮਨ  ਕੂਟੈ  ਤਉ  ਜਮ  ਤੇ  ਛੂਟੈ  ॥

 ਕੁਟਿ  ਕੁਟਿ  ਮਨੁ  ਕਸਵਟੀ  ਲਾਵੈ  ॥

 ਸੋ  ਕੂਟਨੁ  ਮੁਕਤਿ  ਬਹੁ  ਪਾਵੈ  ॥੧॥

 ਕੂਟਨੁ  ਕਿਸੈ  ਕਹਹੁ  ਸੰਸਾਰ  ॥

 ਸਗਲ  ਬੋਲਨ  ਕੇ  ਮਾਹਿ  ਬੀਚਾਰ  ॥੧॥  ਰਹਾਉ  ॥

 ਨਾਚਨੁ  ਸੋਇ  ਜੁ  ਮਨ  ਸਿਉ  ਨਾਚੈ  ॥

 ਝੂਠਿ  ਨ  ਪਤੀਐ  ਪਰਚੈ  ਸਾਚੈ  ॥

 ਇਸੁ  ਮਨ  ਆਗੇ  ਪੂਰੈ  ਤਾਲ  ॥

 ਇਸੁ  ਨਾਚਨ  ਕੇ  ਮਨ  ਰਖਵਾਲ  ॥੨॥

 ਬਜਾਰੀ  ਸੋ  ਜੁ  ਬਜਾਰਹਿ  ਸੋਧੈ  ॥

 ਪਾਂਚ  ਪਲੀਤਹ  ਕਉ  ਪਰਬੋਧੈ  ॥

 ਨਉ  ਨਾਇਕ  ਕੀ  ਭਗਤਿ  ਪਛਾਨੈ  ॥

 ਸੋ  ਬਾਜਾਰੀ  ਹਮ  ਗੁਰ  ਮਾਨੇ  ॥੩॥

 ਤਸਕਰੁ  ਸੋਇ  ਜਿ  ਤਾਤਿ  ਨ  ਕਰੈ  ॥

 ਇੰਦ੍ਰੀ  ਕੈ  ਜਤਨਿ  ਨਾਮੁ  ਉਚਰੈ  ॥

 ਕਹੁ  ਕਬੀਰ  ਹਮ  ਐਸੇ  ਲਖਨ  ॥

 ਧੰਨੁ  ਗੁਰਦੇਵ  ਅਤਿ  ਰੂਪ  ਬਿਚਖਨ  ॥੪॥੭॥੧੦॥

 ਗੋਂਡ  ॥

 ਧੰਨੁ  ਗੁਪਾਲ  ਧੰਨੁ  ਗੁਰਦੇਵ  ॥

 ਧੰਨੁ  ਅਨਾਦਿ  ਭੂਖੇ  ਕਵਲੁ  ਟਹਕੇਵ  ॥

 ਧਨੁ  ਓਇ  ਸੰਤ  ਜਿਨ  ਐਸੀ  ਜਾਨੀ  ॥

 ਤਿਨ  ਕਉ  ਮਿਲਿਬੋ  ਸਾਰਿੰਗਪਾਨੀ  ॥੧॥

 ਆਦਿ  ਪੁਰਖ  ਤੇ  ਹੋਇ  ਅਨਾਦਿ  ॥

 ਜਪੀਐ  ਨਾਮੁ  ਅੰਨ  ਕੈ  ਸਾਦਿ  ॥੧॥  ਰਹਾਉ  ॥

 ਜਪੀਐ  ਨਾਮੁ  ਜਪੀਐ  ਅੰਨੁ  ॥

 ਅੰਭੈ  ਕੈ  ਸੰਗਿ  ਨੀਕਾ  ਵੰਨੁ  ॥

 ਅੰਨੈ  ਬਾਹਰਿ  ਜੋ  ਨਰ  ਹੋਵਹਿ  ॥

 ਤੀਨਿ  ਭਵਨ  ਮਹਿ  ਅਪਨੀ  ਖੋਵਹਿ  ॥੨॥

 ਛੋਡਹਿ  ਅੰਨੁ  ਕਰਹਿ  ਪਾਖੰਡ  ॥

 ਨਾ  ਸੋਹਾਗਨਿ  ਨਾ  ਓਹਿ  ਰੰਡ  ॥

 ਜਗ  ਮਹਿ  ਬਕਤੇ  ਦੂਧਾਧਾਰੀ  ॥

 ਗੁਪਤੀ  ਖਾਵਹਿ  ਵਟਿਕਾ  ਸਾਰੀ  ॥੩॥

 ਅੰਨੈ  ਬਿਨਾ  ਨ  ਹੋਇ  ਸੁਕਾਲੁ  ॥

 ਤਜਿਐ  ਅੰਨਿ  ਨ  ਮਿਲੈ  ਗੁਪਾਲੁ  ॥

 ਕਹੁ  ਕਬੀਰ  ਹਮ  ਐਸੇ  ਜਾਨਿਆ  ॥

 ਧੰਨੁ  ਅਨਾਦਿ  ਠਾਕੁਰ  ਮਨੁ  ਮਾਨਿਆ  ॥੪॥੮॥੧੧॥

 ਰਾਗੁ  ਗੋਂਡ  ਬਾਣੀ  ਨਾਮਦੇਉ  ਜੀ  ਕੀ  ਘਰੁ  ੧

 ੴ  ਸਤਿਗੁਰ  ਪ੍ਰਸਾਦਿ  ॥

 ਅਸੁਮੇਧ  ਜਗਨੇ  ॥

 ਤੁਲਾ  ਪੁਰਖ  ਦਾਨੇ  ॥

 ਪ੍ਰਾਗ  ਇਸਨਾਨੇ  ॥੧॥

 ਤਉ  ਨ  ਪੁਜਹਿ  ਹਰਿ  ਕੀਰਤਿ  ਨਾਮਾ  ॥

 ਅਪੁਨੇ  ਰਾਮਹਿ  ਭਜੁ  ਰੇ  ਮਨ  ਆਲਸੀਆ  ॥੧॥  ਰਹਾਉ  ॥

 ਗਇਆ  ਪਿੰਡੁ  ਭਰਤਾ  ॥

 ਬਨਾਰਸਿ  ਅਸਿ  ਬਸਤਾ  ॥

 ਮੁਖਿ  ਬੇਦ  ਚਤੁਰ  ਪੜਤਾ  ॥੨॥

 ਸਗਲ  ਧਰਮ  ਅਛਿਤਾ  ॥

 ਗੁਰ  ਗਿਆਨ  ਇੰਦ੍ਰੀ  ਦ੍ਰਿੜਤਾ  ॥

 ਖਟੁ  ਕਰਮ  ਸਹਿਤ  ਰਹਤਾ  ॥੩॥

 ਸਿਵਾ  ਸਕਤਿ  ਸੰਬਾਦੰ  ॥

 ਮਨ  ਛੋਡਿ  ਛੋਡਿ  ਸਗਲ  ਭੇਦੰ  ॥

 ਸਿਮਰਿ  ਸਿਮਰਿ  ਗੋਬਿੰਦੰ  ॥

 ਭਜੁ  ਨਾਮਾ  ਤਰਸਿ  ਭਵ  ਸਿੰਧੰ  ॥੪॥੧॥

 ਗੋਂਡ  ॥

 ਨਾਦ  ਭ੍ਰਮੇ  ਜੈਸੇ  ਮਿਰਗਾਏ  ॥

 ਪ੍ਰਾਨ  ਤਜੇ  ਵਾ  ਕੋ  ਧਿਆਨੁ  ਨ  ਜਾਏ  ॥੧॥

 ਐਸੇ  ਰਾਮਾ  ਐਸੇ  ਹੇਰਉ  ॥

 ਰਾਮੁ  ਛੋਡਿ  ਚਿਤੁ  ਅਨਤ  ਨ  ਫੇਰਉ  ॥੧॥  ਰਹਾਉ  ॥

 ਜਿਉ  ਮੀਨਾ  ਹੇਰੈ  ਪਸੂਆਰਾ  ॥

 ਸੋਨਾ  ਗਢਤੇ  ਹਿਰੈ  ਸੁਨਾਰਾ  ॥੨॥

 ਜਿਉ  ਬਿਖਈ  ਹੇਰੈ  ਪਰ  ਨਾਰੀ  ॥

 ਕਉਡਾ  ਡਾਰਤ  ਹਿਰੈ  ਜੁਆਰੀ  ॥੩॥

 ਜਹ  ਜਹ  ਦੇਖਉ  ਤਹ  ਤਹ  ਰਾਮਾ  ॥

 ਹਰਿ  ਕੇ  ਚਰਨ  ਨਿਤ  ਧਿਆਵੈ  ਨਾਮਾ  ॥੪॥੨॥

 ਗੋਂਡ  ॥

 ਮੋ  ਕਉ  ਤਾਰਿ  ਲੇ  ਰਾਮਾ  ਤਾਰਿ  ਲੇ  ॥

 ਮੈ  ਅਜਾਨੁ  ਜਨੁ  ਤਰਿਬੇ  ਨ  ਜਾਨਉ  ਬਾਪ  ਬੀਠੁਲਾ  ਬਾਹ  ਦੇ  ॥੧॥  ਰਹਾਉ  ॥

 ਨਰ  ਤੇ  ਸੁਰ  ਹੋਇ  ਜਾਤ  ਨਿਮਖ  ਮੈ  ਸਤਿਗੁਰ  ਬੁਧਿ  ਸਿਖਲਾਈ  ॥

 ਨਰ  ਤੇ  ਉਪਜਿ  ਸੁਰਗ  ਕਉ  ਜੀਤਿਓ  ਸੋ  ਅਵਖਧ  ਮੈ  ਪਾਈ  ॥੧॥

 ਜਹਾ  ਜਹਾ  ਧੂਅ  ਨਾਰਦੁ  ਟੇਕੇ  ਨੈਕੁ  ਟਿਕਾਵਹੁ  ਮੋਹਿ  ॥

 ਤੇਰੇ  ਨਾਮ  ਅਵਿਲੰਬਿ  ਬਹੁਤੁ  ਜਨ  ਉਧਰੇ  ਨਾਮੇ  ਕੀ  ਨਿਜ  ਮਤਿ  ਏਹ  ॥੨॥੩॥

 ਗੋਂਡ  ॥

 ਮੋਹਿ  ਲਾਗਤੀ  ਤਾਲਾਬੇਲੀ  ॥

 ਬਛਰੇ  ਬਿਨੁ  ਗਾਇ  ਅਕੇਲੀ  ॥੧॥

 ਪਾਨੀਆ  ਬਿਨੁ  ਮੀਨੁ  ਤਲਫੈ  ॥

 ਐਸੇ  ਰਾਮ  ਨਾਮਾ  ਬਿਨੁ  ਬਾਪੁਰੋ  ਨਾਮਾ  ॥੧॥  ਰਹਾਉ  ॥

 ਜੈਸੇ  ਗਾਇ  ਕਾ  ਬਾਛਾ  ਛੂਟਲਾ  ॥

 ਥਨ  ਚੋਖਤਾ  ਮਾਖਨੁ  ਘੂਟਲਾ  ॥੨॥

 ਨਾਮਦੇਉ  ਨਾਰਾਇਨੁ  ਪਾਇਆ  ॥

 ਗੁਰੁ  ਭੇਟਤ  ਅਲਖੁ  ਲਖਾਇਆ  ॥੩॥

 ਜੈਸੇ  ਬਿਖੈ  ਹੇਤ  ਪਰ  ਨਾਰੀ  ॥

 ਐਸੇ  ਨਾਮੇ  ਪ੍ਰੀਤਿ  ਮੁਰਾਰੀ  ॥੪॥

 ਜੈਸੇ  ਤਾਪਤੇ  ਨਿਰਮਲ  ਘਾਮਾ  ॥

 ਤੈਸੇ  ਰਾਮ  ਨਾਮਾ  ਬਿਨੁ  ਬਾਪੁਰੋ  ਨਾਮਾ  ॥੫॥੪॥

 ਰਾਗੁ  ਗੋਂਡ  ਬਾਣੀ  ਨਾਮਦੇਉ  ਜੀਉ  ਕੀ  ਘਰੁ  ੨

 ੴ  ਸਤਿਗੁਰ  ਪ੍ਰਸਾਦਿ  ॥

 ਹਰਿ  ਹਰਿ  ਕਰਤ  ਮਿਟੇ  ਸਭਿ  ਭਰਮਾ  ॥

 ਹਰਿ  ਕੋ  ਨਾਮੁ  ਲੈ  ਊਤਮ  ਧਰਮਾ  ॥

 ਹਰਿ  ਹਰਿ  ਕਰਤ  ਜਾਤਿ  ਕੁਲ  ਹਰੀ  ॥

 ਸੋ  ਹਰਿ  ਅੰਧੁਲੇ  ਕੀ  ਲਾਕਰੀ  ॥੧॥

 ਹਰਏ  ਨਮਸਤੇ  ਹਰਏ  ਨਮਹ  ॥

 ਹਰਿ  ਹਰਿ  ਕਰਤ  ਨਹੀ  ਦੁਖੁ  ਜਮਹ  ॥੧॥  ਰਹਾਉ  ॥

 ਹਰਿ  ਹਰਨਾਖਸ  ਹਰੇ  ਪਰਾਨ  ॥

 ਅਜੈਮਲ  ਕੀਓ  ਬੈਕੁੰਠਹਿ  ਥਾਨ  ॥

 ਸੂਆ  ਪੜਾਵਤ  ਗਨਿਕਾ  ਤਰੀ  ॥

 ਸੋ  ਹਰਿ  ਨੈਨਹੁ  ਕੀ  ਪੂਤਰੀ  ॥੨॥

 ਹਰਿ  ਹਰਿ  ਕਰਤ  ਪੂਤਨਾ  ਤਰੀ  ॥

 ਬਾਲ  ਘਾਤਨੀ  ਕਪਟਹਿ  ਭਰੀ  ॥

 ਸਿਮਰਨ  ਦ੍ਰੋਪਦ  ਸੁਤ  ਉਧਰੀ  ॥

 ਗਊਤਮ  ਸਤੀ  ਸਿਲਾ  ਨਿਸਤਰੀ  ॥੩॥

 ਕੇਸੀ  ਕੰਸ  ਮਥਨੁ  ਜਿਨਿ  ਕੀਆ  ॥

 ਜੀਅ  ਦਾਨੁ  ਕਾਲੀ  ਕਉ  ਦੀਆ  ॥

 ਪ੍ਰਣਵੈ  ਨਾਮਾ  ਐਸੋ  ਹਰੀ  ॥

 ਜਾਸੁ  ਜਪਤ  ਭੈ  ਅਪਦਾ  ਟਰੀ  ॥੪॥੧॥੫॥

 ਗੋਂਡ  ॥

 ਭੈਰਉ  ਭੂਤ  ਸੀਤਲਾ  ਧਾਵੈ  ॥

 ਖਰ  ਬਾਹਨੁ  ਉਹੁ  ਛਾਰੁ  ਉਡਾਵੈ  ॥੧॥

 ਹਉ  ਤਉ  ਏਕੁ  ਰਮਈਆ  ਲੈਹਉ  ॥

 ਆਨ  ਦੇਵ  ਬਦਲਾਵਨਿ  ਦੈਹਉ  ॥੧॥  ਰਹਾਉ  ॥

 ਸਿਵ  ਸਿਵ  ਕਰਤੇ  ਜੋ  ਨਰੁ  ਧਿਆਵੈ  ॥

 ਬਰਦ  ਚਢੇ  ਡਉਰੂ  ਢਮਕਾਵੈ  ॥੨॥

 ਮਹਾ  ਮਾਈ  ਕੀ  ਪੂਜਾ  ਕਰੈ  ॥

 ਨਰ  ਸੈ  ਨਾਰਿ  ਹੋਇ  ਅਉਤਰੈ  ॥੩॥

 ਤੂ  ਕਹੀਅਤ  ਹੀ  ਆਦਿ  ਭਵਾਨੀ  ॥

 ਮੁਕਤਿ  ਕੀ  ਬਰੀਆ  ਕਹਾ  ਛਪਾਨੀ  ॥੪॥

 ਗੁਰਮਤਿ  ਰਾਮ  ਨਾਮ  ਗਹੁ  ਮੀਤਾ  ॥

 ਪ੍ਰਣਵੈ  ਨਾਮਾ  ਇਉ  ਕਹੈ  ਗੀਤਾ  ॥੫॥੨॥੬॥

 ਬਿਲਾਵਲੁ  ਗੋਂਡ  ॥

 ਆਜੁ  ਨਾਮੇ  ਬੀਠਲੁ  ਦੇਖਿਆ  ਮੂਰਖ  ਕੋ  ਸਮਝਾਊ  ਰੇ  ॥  ਰਹਾਉ  ॥

 ਪਾਂਡੇ  ਤੁਮਰੀ  ਗਾਇਤ੍ਰੀ  ਲੋਧੇ  ਕਾ  ਖੇਤੁ  ਖਾਤੀ  ਥੀ  ॥

 ਲੈ  ਕਰਿ  ਠੇਗਾ  ਟਗਰੀ  ਤੋਰੀ  ਲਾਂਗਤ  ਲਾਂਗਤ  ਜਾਤੀ  ਥੀ  ॥੧॥

 ਪਾਂਡੇ  ਤੁਮਰਾ  ਮਹਾਦੇਉ  ਧਉਲੇ  ਬਲਦ  ਚੜਿਆ  ਆਵਤੁ  ਦੇਖਿਆ  ਥਾ  ॥

 ਮੋਦੀ  ਕੇ  ਘਰ  ਖਾਣਾ  ਪਾਕਾ  ਵਾ  ਕਾ  ਲੜਕਾ  ਮਾਰਿਆ  ਥਾ  ॥੨॥

 ਪਾਂਡੇ  ਤੁਮਰਾ  ਰਾਮਚੰਦੁ  ਸੋ  ਭੀ  ਆਵਤੁ  ਦੇਖਿਆ  ਥਾ  ॥

 ਰਾਵਨ  ਸੇਤੀ  ਸਰਬਰ  ਹੋਈ  ਘਰ  ਕੀ  ਜੋਇ  ਗਵਾਈ  ਥੀ  ॥੩॥

 ਹਿੰਦੂ  ਅੰਨ੍ਹਾ  ਤੁਰਕੂ  ਕਾਣਾ  ॥

 ਦੁਹਾਂ  ਤੇ  ਗਿਆਨੀ  ਸਿਆਣਾ  ॥

 ਹਿੰਦੂ  ਪੂਜੈ  ਦੇਹੁਰਾ  ਮੁਸਲਮਾਣੁ  ਮਸੀਤਿ  ॥

 ਨਾਮੇ  ਸੋਈ  ਸੇਵਿਆ  ਜਹ  ਦੇਹੁਰਾ  ਨ  ਮਸੀਤਿ  ॥੪॥੩॥੭॥

 ਰਾਗੁ  ਗੋਂਡ  ਬਾਣੀ  ਰਵਿਦਾਸ  ਜੀਉ  ਕੀ  ਘਰੁ  ੨

 ੴ  ਸਤਿਗੁਰ  ਪ੍ਰਸਾਦਿ  ॥

 ਮੁਕੰਦ  ਮੁਕੰਦ  ਜਪਹੁ  ਸੰਸਾਰ  ॥

 ਬਿਨੁ  ਮੁਕੰਦ  ਤਨੁ  ਹੋਇ  ਅਉਹਾਰ  ॥

 ਸੋਈ  ਮੁਕੰਦੁ  ਮੁਕਤਿ  ਕਾ  ਦਾਤਾ  ॥

 ਸੋਈ  ਮੁਕੰਦੁ  ਹਮਰਾ  ਪਿਤ  ਮਾਤਾ  ॥੧॥

 ਜੀਵਤ  ਮੁਕੰਦੇ  ਮਰਤ  ਮੁਕੰਦੇ  ॥

 ਤਾ  ਕੇ  ਸੇਵਕ  ਕਉ  ਸਦਾ  ਅਨੰਦੇ  ॥੧॥  ਰਹਾਉ  ॥

 ਮੁਕੰਦ  ਮੁਕੰਦ  ਹਮਾਰੇ  ਪ੍ਰਾਨੰ  ॥

 ਜਪਿ  ਮੁਕੰਦ  ਮਸਤਕਿ  ਨੀਸਾਨੰ  ॥

 ਸੇਵ  ਮੁਕੰਦ  ਕਰੈ  ਬੈਰਾਗੀ  ॥

 ਸੋਈ  ਮੁਕੰਦੁ  ਦੁਰਬਲ  ਧਨੁ  ਲਾਧੀ  ॥੨॥

 ਏਕੁ  ਮੁਕੰਦੁ  ਕਰੈ  ਉਪਕਾਰੁ  ॥

 ਹਮਰਾ  ਕਹਾ  ਕਰੈ  ਸੰਸਾਰੁ  ॥

 ਮੇਟੀ  ਜਾਤਿ  ਹੂਏ  ਦਰਬਾਰਿ  ॥

 ਤੁਹੀ  ਮੁਕੰਦ  ਜੋਗ  ਜੁਗ  ਤਾਰਿ  ॥੩॥

 ਉਪਜਿਓ  ਗਿਆਨੁ  ਹੂਆ  ਪਰਗਾਸ  ॥

 ਕਰਿ  ਕਿਰਪਾ  ਲੀਨੇ  ਕੀਟ  ਦਾਸ  ॥

 ਕਹੁ  ਰਵਿਦਾਸ  ਅਬ  ਤ੍ਰਿਸਨਾ  ਚੂਕੀ  ॥

 ਜਪਿ  ਮੁਕੰਦ  ਸੇਵਾ  ਤਾਹੂ  ਕੀ  ॥੪॥੧॥

 ਗੋਂਡ  ॥

 ਜੇ  ਓਹੁ  ਅਠਸਠਿ  ਤੀਰਥ  ਨ੍ਹਾਵੈ  ॥

 ਜੇ  ਓਹੁ  ਦੁਆਦਸ  ਸਿਲਾ  ਪੂਜਾਵੈ  ॥

 ਜੇ  ਓਹੁ  ਕੂਪ  ਤਟਾ  ਦੇਵਾਵੈ  ॥

 ਕਰੈ  ਨਿੰਦ  ਸਭ  ਬਿਰਥਾ  ਜਾਵੈ  ॥੧॥

 ਸਾਧ  ਕਾ  ਨਿੰਦਕੁ  ਕੈਸੇ  ਤਰੈ  ॥

 ਸਰਪਰ  ਜਾਨਹੁ  ਨਰਕ  ਹੀ  ਪਰੈ  ॥੧॥  ਰਹਾਉ  ॥

 ਜੇ  ਓਹੁ  ਗ੍ਰਹਨ  ਕਰੈ  ਕੁਲਖੇਤਿ  ॥

 ਅਰਪੈ  ਨਾਰਿ  ਸੀਗਾਰ  ਸਮੇਤਿ  ॥

 ਸਗਲੀ  ਸਿੰਮ੍ਰਿਤਿ  ਸ੍ਰਵਨੀ  ਸੁਨੈ  ॥

 ਕਰੈ  ਨਿੰਦ  ਕਵਨੈ  ਨਹੀ  ਗੁਨੈ  ॥੨॥

 ਜੇ  ਓਹੁ  ਅਨਿਕ  ਪ੍ਰਸਾਦ  ਕਰਾਵੈ  ॥

 ਭੂਮਿ  ਦਾਨ  ਸੋਭਾ  ਮੰਡਪਿ  ਪਾਵੈ  ॥

 ਅਪਨਾ  ਬਿਗਾਰਿ  ਬਿਰਾਂਨਾ  ਸਾਂਢੈ  ॥

 ਕਰੈ  ਨਿੰਦ  ਬਹੁ  ਜੋਨੀ  ਹਾਂਢੈ  ॥੩॥

 ਨਿੰਦਾ  ਕਹਾ  ਕਰਹੁ  ਸੰਸਾਰਾ  ॥

 ਨਿੰਦਕ  ਕਾ  ਪਰਗਟਿ  ਪਾਹਾਰਾ  ॥

 ਨਿੰਦਕੁ  ਸੋਧਿ  ਸਾਧਿ  ਬੀਚਾਰਿਆ  ॥

 ਕਹੁ  ਰਵਿਦਾਸ  ਪਾਪੀ  ਨਰਕਿ  ਸਿਧਾਰਿਆ  ॥੪॥੨॥੧੧॥੭॥੨॥੪੯॥  ਜੋੜੁ  ॥

Post a Comment

0 Comments
* Please Don't Spam Here. All the Comments are Reviewed by Admin.