Type Here to Get Search Results !

kirtan

ਬਿਲਾਵਲੁ ਬਾਣੀ ਭਗਤਾ ਕੀ


                ਬਿਲਾਵਲੁ  ਬਾਣੀ  ਭਗਤਾ  ਕੀ  ॥ 


 ਕਬੀਰ  ਜੀਉ  ਕੀ

 ੴ  ਸਤਿ  ਨਾਮੁ  ਕਰਤਾ  ਪੁਰਖੁ  ਗੁਰ  ਪ੍ਰਸਾਦਿ  ॥

 ਐਸੋ  ਇਹੁ  ਸੰਸਾਰੁ  ਪੇਖਨਾ  ਰਹਨੁ  ਨ  ਕੋਊ  ਪਈਹੈ  ਰੇ  ॥

 ਸੂਧੇ  ਸੂਧੇ  ਰੇਗਿ  ਚਲਹੁ  ਤੁਮ  ਨਤਰ  ਕੁਧਕਾ  ਦਿਵਈਹੈ  ਰੇ  ॥੧॥  ਰਹਾਉ  ॥

 ਬਾਰੇ  ਬੂਢੇ  ਤਰੁਨੇ  ਭਈਆ  ਸਭਹੂ  ਜਮੁ  ਲੈ  ਜਈਹੈ  ਰੇ  ॥

 ਮਾਨਸੁ  ਬਪੁਰਾ  ਮੂਸਾ  ਕੀਨੋ  ਮੀਚੁ  ਬਿਲਈਆ  ਖਈਹੈ  ਰੇ  ॥੧॥

 ਧਨਵੰਤਾ  ਅਰੁ  ਨਿਰਧਨ  ਮਨਈ  ਤਾ  ਕੀ  ਕਛੂ  ਨ  ਕਾਨੀ  ਰੇ  ॥

 ਰਾਜਾ  ਪਰਜਾ  ਸਮ  ਕਰਿ  ਮਾਰੈ  ਐਸੋ  ਕਾਲੁ  ਬਡਾਨੀ  ਰੇ  ॥੨॥

 ਹਰਿ  ਕੇ  ਸੇਵਕ  ਜੋ  ਹਰਿ  ਭਾਏ  ਤਿਨ੍ਹ  ਕੀ  ਕਥਾ  ਨਿਰਾਰੀ  ਰੇ  ॥

 ਆਵਹਿ  ਨ  ਜਾਹਿ  ਨ  ਕਬਹੂ  ਮਰਤੇ  ਪਾਰਬ੍ਰਹਮ  ਸੰਗਾਰੀ  ਰੇ  ॥੩॥

 ਪੁਤ੍ਰ  ਕਲਤ੍ਰ  ਲਛਿਮੀ  ਮਾਇਆ  ਇਹੈ  ਤਜਹੁ  ਜੀਅ  ਜਾਨੀ  ਰੇ  ॥

 ਕਹਤ  ਕਬੀਰੁ  ਸੁਨਹੁ  ਰੇ  ਸੰਤਹੁ  ਮਿਲਿਹੈ  ਸਾਰਿਗਪਾਨੀ  ਰੇ  ॥੪॥੧॥

 ਬਿਲਾਵਲੁ  ॥

 ਬਿਦਿਆ  ਨ  ਪਰਉ  ਬਾਦੁ  ਨਹੀ  ਜਾਨਉ  ॥

 ਹਰਿ  ਗੁਨ  ਕਥਤ  ਸੁਨਤ  ਬਉਰਾਨੋ  ॥੧॥

 ਮੇਰੇ  ਬਾਬਾ  ਮੈ  ਬਉਰਾ  ਸਭ  ਖਲਕ  ਸੈਆਨੀ  ਮੈ  ਬਉਰਾ  ॥

 ਮੈ  ਬਿਗਰਿਓ  ਬਿਗਰੈ  ਮਤਿ  ਅਉਰਾ  ॥੧॥  ਰਹਾਉ  ॥

 ਆਪਿ  ਨ  ਬਉਰਾ  ਰਾਮ  ਕੀਓ  ਬਉਰਾ  ॥

 ਸਤਿਗੁਰੁ  ਜਾਰਿ  ਗਇਓ  ਭ੍ਰਮੁ  ਮੋਰਾ  ॥੨॥

 ਮੈ  ਬਿਗਰੇ  ਅਪਨੀ  ਮਤਿ  ਖੋਈ  ॥

 ਮੇਰੇ  ਭਰਮਿ  ਭੂਲਉ  ਮਤਿ  ਕੋਈ  ॥੩॥

 ਸੋ  ਬਉਰਾ  ਜੋ  ਆਪੁ  ਨ  ਪਛਾਨੈ  ॥

 ਆਪੁ  ਪਛਾਨੈ  ਤ  ਏਕੈ  ਜਾਨੈ  ॥੪॥

 ਅਬਹਿ  ਨ  ਮਾਤਾ  ਸੁ  ਕਬਹੁ  ਨ  ਮਾਤਾ  ॥

 ਕਹਿ  ਕਬੀਰ  ਰਾਮੈ  ਰੰਗਿ  ਰਾਤਾ  ॥੫॥੨॥

 ਬਿਲਾਵਲੁ  ॥

 ਗ੍ਰਿਹੁ  ਤਜਿ  ਬਨ  ਖੰਡ  ਜਾਈਐ  ਚੁਨਿ  ਖਾਈਐ  ਕੰਦਾ  ॥

 ਅਜਹੁ  ਬਿਕਾਰ  ਨ  ਛੋਡਈ  ਪਾਪੀ  ਮਨੁ  ਮੰਦਾ  ॥੧॥

 ਕਿਉ  ਛੂਟਉ  ਕੈਸੇ  ਤਰਉ  ਭਵਜਲ  ਨਿਧਿ  ਭਾਰੀ  ॥

 ਰਾਖੁ  ਰਾਖੁ  ਮੇਰੇ  ਬੀਠੁਲਾ  ਜਨੁ  ਸਰਨਿ  ਤੁਮ੍ਹਾਰੀ  ॥੧॥  ਰਹਾਉ  ॥

 ਬਿਖੈ  ਬਿਖੈ  ਕੀ  ਬਾਸਨਾ  ਤਜੀਅ  ਨਹ  ਜਾਈ  ॥

 ਅਨਿਕ  ਜਤਨ  ਕਰਿ  ਰਾਖੀਐ  ਫਿਰਿ  ਫਿਰਿ  ਲਪਟਾਈ  ॥੨॥

 ਜਰਾ  ਜੀਵਨ  ਜੋਬਨੁ  ਗਇਆ  ਕਿਛੁ  ਕੀਆ  ਨ  ਨੀਕਾ  ॥

 ਇਹੁ  ਜੀਅਰਾ  ਨਿਰਮੋਲਕੋ  ਕਉਡੀ  ਲਗਿ  ਮੀਕਾ  ॥੩॥

 ਕਹੁ  ਕਬੀਰ  ਮੇਰੇ  ਮਾਧਵਾ  ਤੂ  ਸਰਬ  ਬਿਆਪੀ  ॥

 ਤੁਮ  ਸਮਸਰਿ  ਨਾਹੀ  ਦਇਆਲੁ  ਮੋਹਿ  ਸਮਸਰਿ  ਪਾਪੀ  ॥੪॥੩॥

 ਬਿਲਾਵਲੁ  ॥

 ਨਿਤ  ਉਠਿ  ਕੋਰੀ  ਗਾਗਰਿ  ਆਨੈ  ਲੀਪਤ  ਜੀਉ  ਗਇਓ  ॥

 ਤਾਨਾ  ਬਾਨਾ  ਕਛੂ  ਨ  ਸੂਝੈ  ਹਰਿ  ਹਰਿ  ਰਸਿ  ਲਪਟਿਓ  ॥੧॥

 ਹਮਾਰੇ  ਕੁਲ  ਕਉਨੇ  ਰਾਮੁ  ਕਹਿਓ  ॥

 ਜਬ  ਕੀ  ਮਾਲਾ  ਲਈ  ਨਿਪੂਤੇ  ਤਬ  ਤੇ  ਸੁਖੁ  ਨ  ਭਇਓ  ॥੧॥  ਰਹਾਉ  ॥

 ਸੁਨਹੁ  ਜਿਠਾਨੀ  ਸੁਨਹੁ  ਦਿਰਾਨੀ  ਅਚਰਜੁ  ਏਕੁ  ਭਇਓ  ॥

 ਸਾਤ  ਸੂਤ  ਇਨਿ  ਮੁਡੀਂਏ  ਖੋਏ  ਇਹੁ  ਮੁਡੀਆ  ਕਿਉ  ਨ  ਮੁਇਓ  ॥੨॥

 ਸਰਬ  ਸੁਖਾ  ਕਾ  ਏਕੁ  ਹਰਿ  ਸੁਆਮੀ  ਸੋ  ਗੁਰਿ  ਨਾਮੁ  ਦਇਓ  ॥

 ਸੰਤ  ਪ੍ਰਹਲਾਦ  ਕੀ  ਪੈਜ  ਜਿਨਿ  ਰਾਖੀ  ਹਰਨਾਖਸੁ  ਨਖ  ਬਿਦਰਿਓ  ॥੩॥

 ਘਰ  ਕੇ  ਦੇਵ  ਪਿਤਰ  ਕੀ  ਛੋਡੀ  ਗੁਰ  ਕੋ  ਸਬਦੁ  ਲਇਓ  ॥

 ਕਹਤ  ਕਬੀਰੁ  ਸਗਲ  ਪਾਪ  ਖੰਡਨੁ  ਸੰਤਹ  ਲੈ  ਉਧਰਿਓ  ॥੪॥੪॥

 ਬਿਲਾਵਲੁ  ॥

 ਕੋਊ  ਹਰਿ  ਸਮਾਨਿ  ਨਹੀ  ਰਾਜਾ  ॥

 ਏ  ਭੂਪਤਿ  ਸਭ  ਦਿਵਸ  ਚਾਰਿ  ਕੇ  ਝੂਠੇ  ਕਰਤ  ਦਿਵਾਜਾ  ॥੧॥  ਰਹਾਉ  ॥

 ਤੇਰੋ  ਜਨੁ  ਹੋਇ  ਸੋਇ  ਕਤ  ਡੋਲੈ  ਤੀਨਿ  ਭਵਨ  ਪਰ  ਛਾਜਾ  ॥

 ਹਾਥੁ  ਪਸਾਰਿ  ਸਕੈ  ਕੋ  ਜਨ  ਕਉ  ਬੋਲਿ  ਸਕੈ  ਨ  ਅੰਦਾਜਾ  ॥੧॥

 ਚੇਤਿ  ਅਚੇਤ  ਮੂੜ  ਮਨ  ਮੇਰੇ  ਬਾਜੇ  ਅਨਹਦ  ਬਾਜਾ  ॥

 ਕਹਿ  ਕਬੀਰ  ਸੰਸਾ  ਭ੍ਰਮੁ  ਚੂਕੋ  ਧ੍ਰੂ  ਪ੍ਰਹਿਲਾਦ  ਨਿਵਾਜਾ  ॥੨॥੫॥

 ਬਿਲਾਵਲੁ  ॥

 ਰਾਖਿ  ਲੇਹੁ  ਹਮ  ਤੇ  ਬਿਗਰੀ  ॥

 ਸੀਲੁ  ਧਰਮੁ  ਜਪੁ  ਭਗਤਿ  ਨ  ਕੀਨੀ  ਹਉ  ਅਭਿਮਾਨ  ਟੇਢ  ਪਗਰੀ  ॥੧॥  ਰਹਾਉ  ॥

 ਅਮਰ  ਜਾਨਿ  ਸੰਚੀ  ਇਹ  ਕਾਇਆ  ਇਹ  ਮਿਥਿਆ  ਕਾਚੀ  ਗਗਰੀ  ॥

 ਜਿਨਹਿ  ਨਿਵਾਜਿ  ਸਾਜਿ  ਹਮ  ਕੀਏ  ਤਿਸਹਿ  ਬਿਸਾਰਿ  ਅਵਰ  ਲਗਰੀ  ॥੧॥

 ਸੰਧਿਕ  ਤੋਹਿ  ਸਾਧ  ਨਹੀ  ਕਹੀਅਉ  ਸਰਨਿ  ਪਰੇ  ਤੁਮਰੀ  ਪਗਰੀ  ॥

 ਕਹਿ  ਕਬੀਰ  ਇਹ  ਬਿਨਤੀ  ਸੁਨੀਅਹੁ  ਮਤ  ਘਾਲਹੁ  ਜਮ  ਕੀ  ਖਬਰੀ  ॥੨॥੬॥

 ਬਿਲਾਵਲੁ  ॥

 ਦਰਮਾਦੇ  ਠਾਢੇ  ਦਰਬਾਰਿ  ॥

 ਤੁਝ  ਬਿਨੁ  ਸੁਰਤਿ  ਕਰੈ  ਕੋ  ਮੇਰੀ  ਦਰਸਨੁ  ਦੀਜੈ  ਖੋਲਿ੍ਹ  ਕਿਵਾਰ  ॥੧॥  ਰਹਾਉ  ॥

 ਤੁਮ  ਧਨ  ਧਨੀ  ਉਦਾਰ  ਤਿਆਗੀ  ਸ੍ਰਵਨਨ੍ਹ  ਸੁਨੀਅਤੁ  ਸੁਜਸੁ  ਤੁਮ੍ਹਾਰ  ॥

 ਮਾਗਉ  ਕਾਹਿ  ਰੰਕ  ਸਭ  ਦੇਖਉ  ਤੁਮ੍ਹ  ਹੀ  ਤੇ  ਮੇਰੋ  ਨਿਸਤਾਰੁ  ॥੧॥

 ਜੈਦੇਉ  ਨਾਮਾ  ਬਿਪ  ਸੁਦਾਮਾ  ਤਿਨ  ਕਉ  ਕ੍ਰਿਪਾ  ਭਈ  ਹੈ  ਅਪਾਰ  ॥

 ਕਹਿ  ਕਬੀਰ  ਤੁਮ  ਸੰਮ੍ਰਥ  ਦਾਤੇ  ਚਾਰਿ  ਪਦਾਰਥ  ਦੇਤ  ਨ  ਬਾਰ  ॥੨॥੭॥

 ਬਿਲਾਵਲੁ  ॥

 ਡੰਡਾ  ਮੁੰਦ੍ਰਾ  ਖਿੰਥਾ  ਆਧਾਰੀ  ॥

 ਭ੍ਰਮ  ਕੈ  ਭਾਇ  ਭਵੈ  ਭੇਖਧਾਰੀ  ॥੧॥

 ਆਸਨੁ  ਪਵਨ  ਦੂਰਿ  ਕਰਿ  ਬਵਰੇ  ॥

 ਛੋਡਿ  ਕਪਟੁ  ਨਿਤ  ਹਰਿ  ਭਜੁ  ਬਵਰੇ  ॥੧॥  ਰਹਾਉ  ॥

 ਜਿਹ  ਤੂ  ਜਾਚਹਿ  ਸੋ  ਤ੍ਰਿਭਵਨ  ਭੋਗੀ  ॥

 ਕਹਿ  ਕਬੀਰ  ਕੇਸੌ  ਜਗਿ  ਜੋਗੀ  ॥੨॥੮॥

 ਬਿਲਾਵਲੁ  ॥

 ਇਨਿ੍ਹ  ਮਾਇਆ  ਜਗਦੀਸ  ਗੁਸਾਈ  ਤੁਮ੍ਹਰੇ  ਚਰਨ  ਬਿਸਾਰੇ  ॥

 ਕਿੰਚਤ  ਪ੍ਰੀਤਿ  ਨ  ਉਪਜੈ  ਜਨ  ਕਉ  ਜਨ  ਕਹਾ  ਕਰਹਿ  ਬੇਚਾਰੇ  ॥੧॥  ਰਹਾਉ  ॥

 ਧ੍ਰਿਗੁ  ਤਨੁ  ਧ੍ਰਿਗੁ  ਧਨੁ  ਧ੍ਰਿਗੁ  ਇਹ  ਮਾਇਆ  ਧ੍ਰਿਗੁ  ਧ੍ਰਿਗੁ  ਮਤਿ  ਬੁਧਿ  ਫੰਨੀ  ॥

 ਇਸ  ਮਾਇਆ  ਕਉ  ਦ੍ਰਿੜੁ  ਕਰਿ  ਰਾਖਹੁ  ਬਾਂਧੇ  ਆਪ  ਬਚੰਨੀ  ॥੧॥

 ਕਿਆ  ਖੇਤੀ  ਕਿਆ  ਲੇਵਾ  ਦੇਈ  ਪਰਪੰਚ  ਝੂਠੁ  ਗੁਮਾਨਾ  ॥

 ਕਹਿ  ਕਬੀਰ  ਤੇ  ਅੰਤਿ  ਬਿਗੂਤੇ  ਆਇਆ  ਕਾਲੁ  ਨਿਦਾਨਾ  ॥੨॥੯॥

 ਬਿਲਾਵਲੁ  ॥

 ਸਰੀਰ  ਸਰੋਵਰ  ਭੀਤਰੇ  ਆਛੈ  ਕਮਲ  ਅਨੂਪ  ॥

 ਪਰਮ  ਜੋਤਿ  ਪੁਰਖੋਤਮੋ  ਜਾ  ਕੈ  ਰੇਖ  ਨ  ਰੂਪ  ॥੧॥

 ਰੇ  ਮਨ  ਹਰਿ  ਭਜੁ  ਭ੍ਰਮੁ  ਤਜਹੁ  ਜਗਜੀਵਨ  ਰਾਮ  ॥੧॥  ਰਹਾਉ  ॥

 ਆਵਤ  ਕਛੂ  ਨ  ਦੀਸਈ  ਨਹ  ਦੀਸੈ  ਜਾਤ  ॥

 ਜਹ  ਉਪਜੈ  ਬਿਨਸੈ  ਤਹੀ  ਜੈਸੇ  ਪੁਰਿਵਨ  ਪਾਤ  ॥੨॥

 ਮਿਥਿਆ  ਕਰਿ  ਮਾਇਆ  ਤਜੀ  ਸੁਖ  ਸਹਜ  ਬੀਚਾਰਿ  ॥

 ਕਹਿ  ਕਬੀਰ  ਸੇਵਾ  ਕਰਹੁ  ਮਨ  ਮੰਝਿ  ਮੁਰਾਰਿ  ॥੩॥੧੦॥

 ਬਿਲਾਵਲੁ  ॥

 ਜਨਮ  ਮਰਨ  ਕਾ  ਭ੍ਰਮੁ  ਗਇਆ  ਗੋਬਿਦ  ਲਿਵ  ਲਾਗੀ  ॥

 ਜੀਵਤ  ਸੁੰਨਿ  ਸਮਾਨਿਆ  ਗੁਰ  ਸਾਖੀ  ਜਾਗੀ  ॥੧॥  ਰਹਾਉ  ॥

 ਕਾਸੀ  ਤੇ  ਧੁਨਿ  ਊਪਜੈ  ਧੁਨਿ  ਕਾਸੀ  ਜਾਈ  ॥

 ਕਾਸੀ  ਫੂਟੀ  ਪੰਡਿਤਾ  ਧੁਨਿ  ਕਹਾਂ  ਸਮਾਈ  ॥੧॥

 ਤ੍ਰਿਕੁਟੀ  ਸੰਧਿ  ਮੈ  ਪੇਖਿਆ  ਘਟ  ਹੂ  ਘਟ  ਜਾਗੀ  ॥

 ਐਸੀ  ਬੁਧਿ  ਸਮਾਚਰੀ  ਘਟ  ਮਾਹਿ  ਤਿਆਗੀ  ॥੨॥

 ਆਪੁ  ਆਪ  ਤੇ  ਜਾਨਿਆ  ਤੇਜ  ਤੇਜੁ  ਸਮਾਨਾ  ॥

 ਕਹੁ  ਕਬੀਰ  ਅਬ  ਜਾਨਿਆ  ਗੋਬਿਦ  ਮਨੁ  ਮਾਨਾ  ॥੩॥੧੧॥

 ਬਿਲਾਵਲੁ  ॥

 ਚਰਨ  ਕਮਲ  ਜਾ  ਕੈ  ਰਿਦੈ  ਬਸਹਿ  ਸੋ  ਜਨੁ  ਕਿਉ  ਡੋਲੈ  ਦੇਵ  ॥

 ਮਾਨੌ  ਸਭ  ਸੁਖ  ਨਉ  ਨਿਧਿ  ਤਾ  ਕੈ  ਸਹਜਿ  ਸਹਜਿ  ਜਸੁ  ਬੋਲੈ  ਦੇਵ  ॥  ਰਹਾਉ  ॥

 ਤਬ  ਇਹ  ਮਤਿ  ਜਉ  ਸਭ  ਮਹਿ  ਪੇਖੈ  ਕੁਟਿਲ  ਗਾਂਠਿ  ਜਬ  ਖੋਲੈ  ਦੇਵ  ॥

 ਬਾਰੰ  ਬਾਰ  ਮਾਇਆ  ਤੇ  ਅਟਕੈ  ਲੈ  ਨਰਜਾ  ਮਨੁ  ਤੋਲੈ  ਦੇਵ  ॥੧॥

 ਜਹ  ਉਹੁ  ਜਾਇ  ਤਹੀ  ਸੁਖੁ  ਪਾਵੈ  ਮਾਇਆ  ਤਾਸੁ  ਨ  ਝੋਲੈ  ਦੇਵ  ॥

 ਕਹਿ  ਕਬੀਰ  ਮੇਰਾ  ਮਨੁ  ਮਾਨਿਆ  ਰਾਮ  ਪ੍ਰੀਤਿ  ਕੀਓ  ਲੈ  ਦੇਵ  ॥੨॥੧੨॥

 ਬਿਲਾਵਲੁ  ਬਾਣੀ  ਭਗਤ  ਨਾਮਦੇਵ  ਜੀ  ਕੀ

 ੴ  ਸਤਿਗੁਰ  ਪ੍ਰਸਾਦਿ  ॥

 ਸਫਲ  ਜਨਮੁ  ਮੋ  ਕਉ  ਗੁਰ  ਕੀਨਾ  ॥

 ਦੁਖ  ਬਿਸਾਰਿ  ਸੁਖ  ਅੰਤਰਿ  ਲੀਨਾ  ॥੧॥

 ਗਿਆਨ  ਅੰਜਨੁ  ਮੋ  ਕਉ  ਗੁਰਿ  ਦੀਨਾ  ॥

 ਰਾਮ  ਨਾਮ  ਬਿਨੁ  ਜੀਵਨੁ  ਮਨ  ਹੀਨਾ  ॥੧॥  ਰਹਾਉ  ॥

 ਨਾਮਦੇਇ  ਸਿਮਰਨੁ  ਕਰਿ  ਜਾਨਾਂ  ॥

 ਜਗਜੀਵਨ  ਸਿਉ  ਜੀਉ  ਸਮਾਨਾਂ  ॥੨॥੧॥

 ਬਿਲਾਵਲੁ  ਬਾਣੀ  ਰਵਿਦਾਸ  ਭਗਤ  ਕੀ

 ੴ  ਸਤਿਗੁਰ  ਪ੍ਰਸਾਦਿ  ॥

 ਦਾਰਿਦੁ  ਦੇਖਿ  ਸਭ  ਕੋ  ਹਸੈ  ਐਸੀ  ਦਸਾ  ਹਮਾਰੀ  ॥

 ਅਸਟ  ਦਸਾ  ਸਿਧਿ  ਕਰ  ਤਲੈ  ਸਭ  ਕ੍ਰਿਪਾ  ਤੁਮਾਰੀ  ॥੧॥

 ਤੂ  ਜਾਨਤ  ਮੈ  ਕਿਛੁ  ਨਹੀ  ਭਵ  ਖੰਡਨ  ਰਾਮ  ॥

 ਸਗਲ  ਜੀਅ  ਸਰਨਾਗਤੀ  ਪ੍ਰਭ  ਪੂਰਨ  ਕਾਮ  ॥੧॥  ਰਹਾਉ  ॥

 ਜੋ  ਤੇਰੀ  ਸਰਨਾਗਤਾ  ਤਿਨ  ਨਾਹੀ  ਭਾਰੁ  ॥

 ਊਚ  ਨੀਚ  ਤੁਮ  ਤੇ  ਤਰੇ  ਆਲਜੁ  ਸੰਸਾਰੁ  ॥੨॥

 ਕਹਿ  ਰਵਿਦਾਸ  ਅਕਥ  ਕਥਾ  ਬਹੁ  ਕਾਇ  ਕਰੀਜੈ  ॥

 ਜੈਸਾ  ਤੂ  ਤੈਸਾ  ਤੁਹੀ  ਕਿਆ  ਉਪਮਾ  ਦੀਜੈ  ॥੩॥੧॥

 ਬਿਲਾਵਲੁ  ॥

 ਜਿਹ  ਕੁਲ  ਸਾਧੁ  ਬੈਸਨੌ  ਹੋਇ  ॥

 ਬਰਨ  ਅਬਰਨ  ਰੰਕੁ  ਨਹੀ  ਈਸੁਰੁ  ਬਿਮਲ  ਬਾਸੁ  ਜਾਨੀਐ  ਜਗਿ  ਸੋਇ  ॥੧॥  ਰਹਾਉ  ॥

 ਬ੍ਰਹਮਨ  ਬੈਸ  ਸੂਦ  ਅਰੁ  ਖ੍ਯਤ੍ਰੀ  ਡੋਮ  ਚੰਡਾਰ  ਮਲੇਛ  ਮਨ  ਸੋਇ  ॥

 ਹੋਇ  ਪੁਨੀਤ  ਭਗਵੰਤ  ਭਜਨ  ਤੇ  ਆਪੁ  ਤਾਰਿ  ਤਾਰੇ  ਕੁਲ  ਦੋਇ  ॥੧॥

 ਧੰਨਿ  ਸੁ  ਗਾਉ  ਧੰਨਿ  ਸੋ  ਠਾਉ  ਧੰਨਿ  ਪੁਨੀਤ  ਕੁਟੰਬ  ਸਭ  ਲੋਇ  ॥

 ਜਿਨਿ  ਪੀਆ  ਸਾਰ  ਰਸੁ  ਤਜੇ  ਆਨ  ਰਸ  ਹੋਇ  ਰਸ  ਮਗਨ  ਡਾਰੇ  ਬਿਖੁ  ਖੋਇ  ॥੨॥

 ਪੰਡਿਤ  ਸੂਰ  ਛਤ੍ਰਪਤਿ  ਰਾਜਾ  ਭਗਤ  ਬਰਾਬਰਿ  ਅਉਰੁ  ਨ  ਕੋਇ  ॥

 ਜੈਸੇ  ਪੁਰੈਨ  ਪਾਤ  ਰਹੈ  ਜਲ  ਸਮੀਪ  ਭਨਿ  ਰਵਿਦਾਸ  ਜਨਮੇ  ਜਗਿ  ਓਇ  ॥੩॥੨॥

 ਬਾਣੀ  ਸਧਨੇ  ਕੀ  ਰਾਗੁ  ਬਿਲਾਵਲੁ

 ੴ  ਸਤਿਗੁਰ  ਪ੍ਰਸਾਦਿ  ॥

 ਨ੍ਰਿਪ  ਕੰਨਿਆ  ਕੇ  ਕਾਰਨੈ  ਇਕੁ  ਭਇਆ  ਭੇਖਧਾਰੀ  ॥

 ਕਾਮਾਰਥੀ  ਸੁਆਰਥੀ  ਵਾ  ਕੀ  ਪੈਜ  ਸਵਾਰੀ  ॥੧॥

 ਤਵ  ਗੁਨ  ਕਹਾ  ਜਗਤ  ਗੁਰਾ  ਜਉ  ਕਰਮੁ  ਨ  ਨਾਸੈ  ॥

 ਸਿੰਘ  ਸਰਨ  ਕਤ  ਜਾਈਐ  ਜਉ  ਜੰਬੁਕੁ  ਗ੍ਰਾਸੈ  ॥੧॥  ਰਹਾਉ  ॥

 ਏਕ  ਬੂੰਦ  ਜਲ  ਕਾਰਨੇ  ਚਾਤ੍ਰਿਕੁ  ਦੁਖੁ  ਪਾਵੈ  ॥

 ਪ੍ਰਾਨ  ਗਏ  ਸਾਗਰੁ  ਮਿਲੈ  ਫੁਨਿ  ਕਾਮਿ  ਨ  ਆਵੈ  ॥੨॥

 ਪ੍ਰਾਨ  ਜੁ  ਥਾਕੇ  ਥਿਰੁ  ਨਹੀ  ਕੈਸੇ  ਬਿਰਮਾਵਉ  ॥

 ਬੂਡਿ  ਮੂਏ  ਨਉਕਾ  ਮਿਲੈ  ਕਹੁ  ਕਾਹਿ  ਚਢਾਵਉ  ॥੩॥

 ਮੈ  ਨਾਹੀ  ਕਛੁ  ਹਉ  ਨਹੀ  ਕਿਛੁ  ਆਹਿ  ਨ  ਮੋਰਾ  ॥

 ਅਉਸਰ  ਲਜਾ  ਰਾਖਿ  ਲੇਹੁ  ਸਧਨਾ  ਜਨੁ  ਤੋਰਾ  ॥੪॥੧॥

Post a Comment

0 Comments
* Please Don't Spam Here. All the Comments are Reviewed by Admin.