Type Here to Get Search Results !

kirtan

ਰਾਗੁ ਸੂਹੀ ਬਾਣੀ ਸ੍ਰੀ ਕਬੀਰ ਜੀਉ ਤਥਾ ਸਭਨਾ ਭਗਤਾ ਕੀ


 ਰਾਗੁ  ਸੂਹੀ  ਬਾਣੀ  ਸ੍ਰੀ  ਕਬੀਰ  ਜੀਉ  ਤਥਾ  ਸਭਨਾ  ਭਗਤਾ  ਕੀ  ॥ 


 ਕਬੀਰ  ਕੇ

 ੴ  ਸਤਿਗੁਰ  ਪ੍ਰਸਾਦਿ  ॥

 ਅਵਤਰਿ  ਆਇ  ਕਹਾ  ਤੁਮ  ਕੀਨਾ  ॥

 ਰਾਮ  ਕੋ  ਨਾਮੁ  ਨ  ਕਬਹੂ  ਲੀਨਾ  ॥੧॥

 ਰਾਮ  ਨ  ਜਪਹੁ  ਕਵਨ  ਮਤਿ  ਲਾਗੇ  ॥

 ਮਰਿ  ਜਇਬੇ  ਕਉ  ਕਿਆ  ਕਰਹੁ  ਅਭਾਗੇ  ॥੧॥  ਰਹਾਉ  ॥

 ਦੁਖ  ਸੁਖ  ਕਰਿ  ਕੈ  ਕੁਟੰਬੁ  ਜੀਵਾਇਆ  ॥

 ਮਰਤੀ  ਬਾਰ  ਇਕਸਰ  ਦੁਖੁ  ਪਾਇਆ  ॥੨॥

 ਕੰਠ  ਗਹਨ  ਤਬ  ਕਰਨ  ਪੁਕਾਰਾ  ॥

 ਕਹਿ  ਕਬੀਰ  ਆਗੇ  ਤੇ  ਨ  ਸੰਮ੍ਹਾਰਾ  ॥੩॥੧॥

 ਸੂਹੀ  ਕਬੀਰ  ਜੀ  ॥

 ਥਰਹਰ  ਕੰਪੈ  ਬਾਲਾ  ਜੀਉ  ॥

 ਨਾ  ਜਾਨਉ  ਕਿਆ  ਕਰਸੀ  ਪੀਉ  ॥੧॥

 ਰੈਨਿ  ਗਈ  ਮਤ  ਦਿਨੁ  ਭੀ  ਜਾਇ  ॥

 ਭਵਰ  ਗਏ  ਬਗ  ਬੈਠੇ  ਆਇ  ॥੧॥  ਰਹਾਉ  ॥

 ਕਾਚੈ  ਕਰਵੈ  ਰਹੈ  ਨ  ਪਾਨੀ  ॥

 ਹੰਸੁ  ਚਲਿਆ  ਕਾਇਆ  ਕੁਮਲਾਨੀ  ॥੨॥

 ਕੁਆਰ  ਕੰਨਿਆ  ਜੈਸੇ  ਕਰਤ  ਸੀਗਾਰਾ  ॥

 ਕਿਉ  ਰਲੀਆ  ਮਾਨੈ  ਬਾਝੁ  ਭਤਾਰਾ  ॥੩॥

 ਕਾਗ  ਉਡਾਵਤ  ਭੁਜਾ  ਪਿਰਾਨੀ  ॥

 ਕਹਿ  ਕਬੀਰ  ਇਹ  ਕਥਾ  ਸਿਰਾਨੀ  ॥੪॥੨॥

 ਸੂਹੀ  ਕਬੀਰ  ਜੀਉ  ॥

 ਅਮਲੁ  ਸਿਰਾਨੋ  ਲੇਖਾ  ਦੇਨਾ  ॥

 ਆਏ  ਕਠਿਨ  ਦੂਤ  ਜਮ  ਲੇਨਾ  ॥

 ਕਿਆ  ਤੈ  ਖਟਿਆ  ਕਹਾ  ਗਵਾਇਆ  ॥

 ਚਲਹੁ  ਸਿਤਾਬ  ਦੀਬਾਨਿ  ਬੁਲਾਇਆ  ॥੧॥

 ਚਲੁ  ਦਰਹਾਲੁ  ਦੀਵਾਨਿ  ਬੁਲਾਇਆ  ॥

 ਹਰਿ  ਫੁਰਮਾਨੁ  ਦਰਗਹ  ਕਾ  ਆਇਆ  ॥੧॥  ਰਹਾਉ  ॥

 ਕਰਉ  ਅਰਦਾਸਿ  ਗਾਵ  ਕਿਛੁ  ਬਾਕੀ  ॥

 ਲੇਉ  ਨਿਬੇਰਿ  ਆਜੁ  ਕੀ  ਰਾਤੀ  ॥

 ਕਿਛੁ  ਭੀ  ਖਰਚੁ  ਤੁਮ੍ਹਾਰਾ  ਸਾਰਉ  ॥

 ਸੁਬਹ  ਨਿਵਾਜ  ਸਰਾਇ  ਗੁਜਾਰਉ  ॥੨॥

 ਸਾਧਸੰਗਿ  ਜਾ  ਕਉ  ਹਰਿ  ਰੰਗੁ  ਲਾਗਾ  ॥  ਧਨੁ  ਧਨੁ  ਸੋ  ਜਨੁ  ਪੁਰਖੁ  ਸਭਾਗਾ  ॥

 ਈਤ  ਊਤ  ਜਨ  ਸਦਾ  ਸੁਹੇਲੇ  ॥

 ਜਨਮੁ  ਪਦਾਰਥੁ  ਜੀਤਿ  ਅਮੋਲੇ  ॥੩॥

 ਜਾਗਤੁ  ਸੋਇਆ  ਜਨਮੁ  ਗਵਾਇਆ  ॥

 ਮਾਲੁ  ਧਨੁ  ਜੋਰਿਆ  ਭਇਆ  ਪਰਾਇਆ  ॥

 ਕਹੁ  ਕਬੀਰ  ਤੇਈ  ਨਰ  ਭੂਲੇ  ॥

 ਖਸਮੁ  ਬਿਸਾਰਿ  ਮਾਟੀ  ਸੰਗਿ  ਰੂਲੇ  ॥੪॥੩॥

 ਸੂਹੀ  ਕਬੀਰ  ਜੀਉ  ਲਲਿਤ  ॥

 ਥਾਕੇ  ਨੈਨ  ਸ੍ਰਵਨ  ਸੁਨਿ  ਥਾਕੇ  ਥਾਕੀ  ਸੁੰਦਰਿ  ਕਾਇਆ  ॥

 ਜਰਾ  ਹਾਕ  ਦੀ  ਸਭ  ਮਤਿ  ਥਾਕੀ  ਏਕ  ਨ  ਥਾਕਸਿ  ਮਾਇਆ  ॥੧॥

 ਬਾਵਰੇ  ਤੈ  ਗਿਆਨ  ਬੀਚਾਰੁ  ਨ  ਪਾਇਆ  ॥

 ਬਿਰਥਾ  ਜਨਮੁ  ਗਵਾਇਆ  ॥੧॥  ਰਹਾਉ  ॥

 ਤਬ  ਲਗੁ  ਪ੍ਰਾਨੀ  ਤਿਸੈ  ਸਰੇਵਹੁ  ਜਬ  ਲਗੁ  ਘਟ  ਮਹਿ  ਸਾਸਾ  ॥

 ਜੇ  ਘਟੁ  ਜਾਇ  ਤ  ਭਾਉ  ਨ  ਜਾਸੀ  ਹਰਿ  ਕੇ  ਚਰਨ  ਨਿਵਾਸਾ  ॥੨॥

 ਜਿਸ  ਕਉ  ਸਬਦੁ  ਬਸਾਵੈ  ਅੰਤਰਿ  ਚੂਕੈ  ਤਿਸਹਿ  ਪਿਆਸਾ  ॥

 ਹੁਕਮੈ  ਬੂਝੈ  ਚਉਪੜਿ  ਖੇਲੈ  ਮਨੁ  ਜਿਣਿ  ਢਾਲੇ  ਪਾਸਾ  ॥੩॥

 ਜੋ  ਜਨ  ਜਾਨਿ  ਭਜਹਿ  ਅਬਿਗਤ  ਕਉ  ਤਿਨ  ਕਾ  ਕਛੂ  ਨ  ਨਾਸਾ  ॥

 ਕਹੁ  ਕਬੀਰ  ਤੇ  ਜਨ  ਕਬਹੁ  ਨ  ਹਾਰਹਿ  ਢਾਲਿ  ਜੁ  ਜਾਨਹਿ  ਪਾਸਾ  ॥੪॥੪॥

 ਸੂਹੀ  ਲਲਿਤ  ਕਬੀਰ  ਜੀਉ  ॥

 ਏਕੁ  ਕੋਟੁ  ਪੰਚ  ਸਿਕਦਾਰਾ  ਪੰਚੇ  ਮਾਗਹਿ  ਹਾਲਾ  ॥

 ਜਿਮੀ  ਨਾਹੀ  ਮੈ  ਕਿਸੀ  ਕੀ  ਬੋਈ  ਐਸਾ  ਦੇਨੁ  ਦੁਖਾਲਾ  ॥੧॥

 ਹਰਿ  ਕੇ  ਲੋਗਾ  ਮੋ  ਕਉ  ਨੀਤਿ  ਡਸੈ  ਪਟਵਾਰੀ  ॥

 ਊਪਰਿ  ਭੁਜਾ  ਕਰਿ  ਮੈ  ਗੁਰ  ਪਹਿ  ਪੁਕਾਰਿਆ  ਤਿਨਿ  ਹਉ  ਲੀਆ  ਉਬਾਰੀ  ॥੧॥  ਰਹਾਉ  ॥

 ਨਉ  ਡਾਡੀ  ਦਸ  ਮੁੰਸਫ  ਧਾਵਹਿ  ਰਈਅਤਿ  ਬਸਨ  ਨ  ਦੇਹੀ  ॥

 ਡੋਰੀ  ਪੂਰੀ  ਮਾਪਹਿ  ਨਾਹੀ  ਬਹੁ  ਬਿਸਟਾਲਾ  ਲੇਹੀ  ॥੨॥

 ਬਹਤਰਿ  ਘਰ  ਇਕੁ  ਪੁਰਖੁ  ਸਮਾਇਆ  ਉਨਿ  ਦੀਆ  ਨਾਮੁ  ਲਿਖਾਈ  ॥

 ਧਰਮ  ਰਾਇ  ਕਾ  ਦਫਤਰੁ  ਸੋਧਿਆ  ਬਾਕੀ  ਰਿਜਮ  ਨ  ਕਾਈ  ॥੩॥

 ਸੰਤਾ  ਕਉ  ਮਤਿ  ਕੋਈ  ਨਿੰਦਹੁ  ਸੰਤ  ਰਾਮੁ  ਹੈ  ਏਕੋੁ  ॥

 ਕਹੁ  ਕਬੀਰ  ਮੈ  ਸੋ  ਗੁਰੁ  ਪਾਇਆ  ਜਾ  ਕਾ  ਨਾਉ  ਬਿਬੇਕੋੁ  ॥੪॥੫॥

 ਰਾਗੁ  ਸੂਹੀ  ਬਾਣੀ  ਸ੍ਰੀ  ਰਵਿਦਾਸ  ਜੀਉ  ਕੀ

 ੴ  ਸਤਿਗੁਰ  ਪ੍ਰਸਾਦਿ  ॥

 ਸਹ  ਕੀ  ਸਾਰ  ਸੁਹਾਗਨਿ  ਜਾਨੈ  ॥

 ਤਜਿ  ਅਭਿਮਾਨੁ  ਸੁਖ  ਰਲੀਆ  ਮਾਨੈ  ॥

 ਤਨੁ  ਮਨੁ  ਦੇਇ  ਨ  ਅੰਤਰੁ  ਰਾਖੈ  ॥

 ਅਵਰਾ  ਦੇਖਿ  ਨ  ਸੁਨੈ  ਅਭਾਖੈ  ॥੧॥

 ਸੋ  ਕਤ  ਜਾਨੈ  ਪੀਰ  ਪਰਾਈ  ॥

 ਜਾ  ਕੈ  ਅੰਤਰਿ  ਦਰਦੁ  ਨ  ਪਾਈ  ॥੧॥  ਰਹਾਉ  ॥

 ਦੁਖੀ  ਦੁਹਾਗਨਿ  ਦੁਇ  ਪਖ  ਹੀਨੀ  ॥

 ਜਿਨਿ  ਨਾਹ  ਨਿਰੰਤਰਿ  ਭਗਤਿ  ਨ  ਕੀਨੀ  ॥

 ਪੁਰ  ਸਲਾਤ  ਕਾ  ਪੰਥੁ  ਦੁਹੇਲਾ  ॥

 ਸੰਗਿ  ਨ  ਸਾਥੀ  ਗਵਨੁ  ਇਕੇਲਾ  ॥੨॥

 ਦੁਖੀਆ  ਦਰਦਵੰਦੁ  ਦਰਿ  ਆਇਆ  ॥

 ਬਹੁਤੁ  ਪਿਆਸ  ਜਬਾਬੁ  ਨ  ਪਾਇਆ  ॥

 ਕਹਿ  ਰਵਿਦਾਸ  ਸਰਨਿ  ਪ੍ਰਭ  ਤੇਰੀ  ॥

 ਜਿਉ  ਜਾਨਹੁ  ਤਿਉ  ਕਰੁ  ਗਤਿ  ਮੇਰੀ  ॥੩॥੧॥

 ਸੂਹੀ  ॥

 ਜੋ  ਦਿਨ  ਆਵਹਿ  ਸੋ  ਦਿਨ  ਜਾਹੀ  ॥

 ਕਰਨਾ  ਕੂਚੁ  ਰਹਨੁ  ਥਿਰੁ  ਨਾਹੀ  ॥

 ਸੰਗੁ  ਚਲਤ  ਹੈ  ਹਮ  ਭੀ  ਚਲਨਾ  ॥

 ਦੂਰਿ  ਗਵਨੁ  ਸਿਰ  ਊਪਰਿ  ਮਰਨਾ  ॥੧॥

 ਕਿਆ  ਤੂ  ਸੋਇਆ  ਜਾਗੁ  ਇਆਨਾ  ॥

 ਤੈ  ਜੀਵਨੁ  ਜਗਿ  ਸਚੁ  ਕਰਿ  ਜਾਨਾ  ॥੧॥  ਰਹਾਉ  ॥

 ਜਿਨਿ  ਜੀਉ  ਦੀਆ  ਸੁ  ਰਿਜਕੁ  ਅੰਬਰਾਵੈ  ॥

 ਸਭ  ਘਟ  ਭੀਤਰਿ  ਹਾਟੁ  ਚਲਾਵੈ  ॥

 ਕਰਿ  ਬੰਦਿਗੀ  ਛਾਡਿ  ਮੈ  ਮੇਰਾ  ॥

 ਹਿਰਦੈ  ਨਾਮੁ  ਸਮ੍ਹਾਰਿ  ਸਵੇਰਾ  ॥੨॥

 ਜਨਮੁ  ਸਿਰਾਨੋ  ਪੰਥੁ  ਨ  ਸਵਾਰਾ  ॥

 ਸਾਂਝ  ਪਰੀ  ਦਹ  ਦਿਸ  ਅੰਧਿਆਰਾ  ॥

 ਕਹਿ  ਰਵਿਦਾਸ  ਨਿਦਾਨਿ  ਦਿਵਾਨੇ  ॥

 ਚੇਤਸਿ  ਨਾਹੀ  ਦੁਨੀਆ  ਫਨ  ਖਾਨੇ  ॥੩॥੨॥

 ਸੂਹੀ  ॥

 ਊਚੇ  ਮੰਦਰ  ਸਾਲ  ਰਸੋਈ  ॥

 ਏਕ  ਘਰੀ  ਫੁਨਿ  ਰਹਨੁ  ਨ  ਹੋਈ  ॥੧॥

 ਇਹੁ  ਤਨੁ  ਐਸਾ  ਜੈਸੇ  ਘਾਸ  ਕੀ  ਟਾਟੀ  ॥

 ਜਲਿ  ਗਇਓ  ਘਾਸੁ  ਰਲਿ  ਗਇਓ  ਮਾਟੀ  ॥੧॥  ਰਹਾਉ  ॥

 ਭਾਈ  ਬੰਧ  ਕੁਟੰਬ  ਸਹੇਰਾ  ॥  ਓਇ  ਭੀ  ਲਾਗੇ  ਕਾਢੁ  ਸਵੇਰਾ  ॥੨॥

 ਘਰ  ਕੀ  ਨਾਰਿ  ਉਰਹਿ  ਤਨ  ਲਾਗੀ  ॥

 ਉਹ  ਤਉ  ਭੂਤੁ  ਭੂਤੁ  ਕਰਿ  ਭਾਗੀ  ॥੩॥

 ਕਹਿ  ਰਵਿਦਾਸ  ਸਭੈ  ਜਗੁ  ਲੂਟਿਆ  ॥

 ਹਮ  ਤਉ  ਏਕ  ਰਾਮੁ  ਕਹਿ  ਛੂਟਿਆ  ॥੪॥੩॥

 ੴ  ਸਤਿਗੁਰ  ਪ੍ਰਸਾਦਿ  ॥

 ਰਾਗੁ  ਸੂਹੀ  ਬਾਣੀ  ਸੇਖ  ਫਰੀਦ  ਜੀ  ਕੀ  ॥

 ਤਪਿ  ਤਪਿ  ਲੁਹਿ  ਲੁਹਿ  ਹਾਥ  ਮਰੋਰਉ  ॥

 ਬਾਵਲਿ  ਹੋਈ  ਸੋ  ਸਹੁ  ਲੋਰਉ  ॥

 ਤੈ  ਸਹਿ  ਮਨ  ਮਹਿ  ਕੀਆ  ਰੋਸੁ  ॥

 ਮੁਝੁ  ਅਵਗਨ  ਸਹ  ਨਾਹੀ  ਦੋਸੁ  ॥੧॥

 ਤੈ  ਸਾਹਿਬ  ਕੀ  ਮੈ  ਸਾਰ  ਨ  ਜਾਨੀ  ॥

 ਜੋਬਨੁ  ਖੋਇ  ਪਾਛੈ  ਪਛੁਤਾਨੀ  ॥੧॥  ਰਹਾਉ  ॥

 ਕਾਲੀ  ਕੋਇਲ  ਤੂ  ਕਿਤ  ਗੁਨ  ਕਾਲੀ  ॥

 ਅਪਨੇ  ਪ੍ਰੀਤਮ  ਕੇ  ਹਉ  ਬਿਰਹੈ  ਜਾਲੀ  ॥

 ਪਿਰਹਿ  ਬਿਹੂਨ  ਕਤਹਿ  ਸੁਖੁ  ਪਾਏ  ॥

 ਜਾ  ਹੋਇ  ਕ੍ਰਿਪਾਲੁ  ਤਾ  ਪ੍ਰਭੂ  ਮਿਲਾਏ  ॥੨॥

 ਵਿਧਣ  ਖੂਹੀ  ਮੁੰਧ  ਇਕੇਲੀ  ॥

 ਨਾ  ਕੋ  ਸਾਥੀ  ਨਾ  ਕੋ  ਬੇਲੀ  ॥

 ਕਰਿ  ਕਿਰਪਾ  ਪ੍ਰਭਿ  ਸਾਧਸੰਗਿ  ਮੇਲੀ  ॥

 ਜਾ  ਫਿਰਿ  ਦੇਖਾ  ਤਾ  ਮੇਰਾ  ਅਲਹੁ  ਬੇਲੀ  ॥੩॥

 ਵਾਟ  ਹਮਾਰੀ  ਖਰੀ  ਉਡੀਣੀ  ॥

 ਖੰਨਿਅਹੁ  ਤਿਖੀ  ਬਹੁਤੁ  ਪਿਈਣੀ  ॥

 ਉਸੁ  ਊਪਰਿ  ਹੈ  ਮਾਰਗੁ  ਮੇਰਾ  ॥

 ਸੇਖ  ਫਰੀਦਾ  ਪੰਥੁ  ਸਮ੍ਹਾਰਿ  ਸਵੇਰਾ  ॥੪॥੧॥

 ਸੂਹੀ  ਲਲਿਤ  ॥

 ਬੇੜਾ  ਬੰਧਿ  ਨ  ਸਕਿਓ  ਬੰਧਨ  ਕੀ  ਵੇਲਾ  ॥

 ਭਰਿ  ਸਰਵਰੁ  ਜਬ  ਊਛਲੈ  ਤਬ  ਤਰਣੁ  ਦੁਹੇਲਾ  ॥੧॥

 ਹਥੁ  ਨ  ਲਾਇ  ਕਸੁੰਭੜੈ  ਜਲਿ  ਜਾਸੀ  ਢੋਲਾ  ॥੧॥  ਰਹਾਉ  ॥

 ਇਕ  ਆਪੀਨੈ੍  ਪਤਲੀ  ਸਹ  ਕੇਰੇ  ਬੋਲਾ  ॥

 ਦੁਧਾ  ਥਣੀ  ਨ  ਆਵਈ  ਫਿਰਿ  ਹੋਇ  ਨ  ਮੇਲਾ  ॥੨॥

 ਕਹੈ  ਫਰੀਦੁ  ਸਹੇਲੀਹੋ  ਸਹੁ  ਅਲਾਏਸੀ  ॥

 ਹੰਸੁ  ਚਲਸੀ  ਡੁੰਮਣਾ  ਅਹਿ  ਤਨੁ  ਢੇਰੀ  ਥੀਸੀ  ॥੩॥੨॥

Post a Comment

0 Comments
* Please Don't Spam Here. All the Comments are Reviewed by Admin.