Type Here to Get Search Results !

kirtan

ਰਾਗ ਮਾਲੀ ਗਉੜਾ

                      ਰਾਗ   ਮਾਲੀ  ਗਉੜਾ

 ਮਾਲੀ  ਗਉੜਾ  ਬਾਣੀ  ਭਗਤ  ਨਾਮਦੇਵ  ਜੀ  ਕੀ

 ੴ  ਸਤਿਗੁਰ  ਪ੍ਰਸਾਦਿ  ॥

 ਧਨਿ  ਧੰਨਿ  ਓ  ਰਾਮ  ਬੇਨੁ  ਬਾਜੈ  ॥

 ਮਧੁਰ  ਮਧੁਰ  ਧੁਨਿ  ਅਨਹਤ  ਗਾਜੈ  ॥੧॥  ਰਹਾਉ  ॥

 ਧਨਿ  ਧਨਿ  ਮੇਘਾ  ਰੋਮਾਵਲੀ  ॥

 ਧਨਿ  ਧਨਿ  ਕ੍ਰਿਸਨ  ਓਢੈ  ਕਾਂਬਲੀ  ॥੧॥

 ਧਨਿ  ਧਨਿ  ਤੂ  ਮਾਤਾ  ਦੇਵਕੀ  ॥

 ਜਿਹ  ਗ੍ਰਿਹ  ਰਮਈਆ  ਕਵਲਾਪਤੀ  ॥੨॥

 ਧਨਿ  ਧਨਿ  ਬਨ  ਖੰਡ  ਬਿੰਦ੍ਰਾਬਨਾ  ॥

 ਜਹ  ਖੇਲੈ  ਸ੍ਰੀ  ਨਾਰਾਇਨਾ  ॥੩॥

 ਬੇਨੁ  ਬਜਾਵੈ  ਗੋਧਨੁ  ਚਰੈ  ॥

 ਨਾਮੇ  ਕਾ  ਸੁਆਮੀ  ਆਨਦ  ਕਰੈ  ॥੪॥੧॥

 ਮੇਰੋ  ਬਾਪੁ  ਮਾਧਉ  ਤੂ  ਧਨੁ  ਕੇਸੌ  ਸਾਂਵਲੀਓ  ਬੀਠੁਲਾਇ  ॥੧॥  ਰਹਾਉ  ॥

 ਕਰ  ਧਰੇ  ਚਕ੍ਰ  ਬੈਕੁੰਠ  ਤੇ  ਆਏ  ਗਜ  ਹਸਤੀ  ਕੇ  ਪ੍ਰਾਨ  ਉਧਾਰੀਅਲੇ  ॥

 ਦੁਹਸਾਸਨ  ਕੀ  ਸਭਾ  ਦ੍ਰੋਪਤੀ  ਅੰਬਰ  ਲੇਤ  ਉਬਾਰੀਅਲੇ  ॥੧॥

 ਗੋਤਮ  ਨਾਰਿ  ਅਹਲਿਆ  ਤਾਰੀ  ਪਾਵਨ  ਕੇਤਕ  ਤਾਰੀਅਲੇ  ॥

 ਐਸਾ  ਅਧਮੁ  ਅਜਾਤਿ  ਨਾਮਦੇਉ  ਤਉ  ਸਰਨਾਗਤਿ  ਆਈਅਲੇ  ॥੨॥੨॥

 ਸਭੈ  ਘਟ  ਰਾਮੁ  ਬੋਲੈ  ਰਾਮਾ  ਬੋਲੈ  ॥

 ਰਾਮ  ਬਿਨਾ  ਕੋ  ਬੋਲੈ  ਰੇ  ॥੧॥  ਰਹਾਉ  ॥

 ਏਕਲ  ਮਾਟੀ  ਕੁੰਜਰ  ਚੀਟੀ  ਭਾਜਨ  ਹੈਂ  ਬਹੁ  ਨਾਨਾ  ਰੇ  ॥

 ਅਸਥਾਵਰ  ਜੰਗਮ  ਕੀਟ  ਪਤੰਗਮ  ਘਟਿ  ਘਟਿ  ਰਾਮੁ  ਸਮਾਨਾ  ਰੇ  ॥੧॥

 ਏਕਲ  ਚਿੰਤਾ  ਰਾਖੁ  ਅਨੰਤਾ  ਅਉਰ  ਤਜਹੁ  ਸਭ  ਆਸਾ  ਰੇ  ॥

 ਪ੍ਰਣਵੈ  ਨਾਮਾ  ਭਏ  ਨਿਹਕਾਮਾ  ਕੋ  ਠਾਕੁਰੁ  ਕੋ  ਦਾਸਾ  ਰੇ  ॥੨॥੩॥

Post a Comment

0 Comments
* Please Don't Spam Here. All the Comments are Reviewed by Admin.