Type Here to Get Search Results !

kirtan

ਰਾਗੁ ਮਾਰੂ ਬਾਣੀ ਕਬੀਰ ਜੀਉ ਕੀ


                  ਰਾਗੁ  ਮਾਰੂ  ਬਾਣੀ  ਕਬੀਰ  ਜੀਉ  ਕੀ 


 ੴ  ਸਤਿਗੁਰ  ਪ੍ਰਸਾਦਿ  ॥

 ਪਡੀਆ  ਕਵਨ  ਕੁਮਤਿ  ਤੁਮ  ਲਾਗੇ  ॥

 ਬੂਡਹੁਗੇ  ਪਰਵਾਰ  ਸਕਲ  ਸਿਉ  ਰਾਮੁ  ਨ  ਜਪਹੁ  ਅਭਾਗੇ  ॥੧॥  ਰਹਾਉ  ॥

 ਬੇਦ  ਪੁਰਾਨ  ਪੜੇ  ਕਾ  ਕਿਆ  ਗੁਨੁ  ਖਰ  ਚੰਦਨ  ਜਸ  ਭਾਰਾ  ॥

 ਰਾਮ  ਨਾਮ  ਕੀ  ਗਤਿ  ਨਹੀ  ਜਾਨੀ  ਕੈਸੇ  ਉਤਰਸਿ  ਪਾਰਾ  ॥੧॥

 ਜੀਅ  ਬਧਹੁ  ਸੁ  ਧਰਮੁ  ਕਰਿ  ਥਾਪਹੁ  ਅਧਰਮੁ  ਕਹਹੁ  ਕਤ  ਭਾਈ  ॥

 ਆਪਸ  ਕਉ  ਮੁਨਿਵਰ  ਕਰਿ  ਥਾਪਹੁ  ਕਾ  ਕਉ  ਕਹਹੁ  ਕਸਾਈ  ॥੨॥

 ਮਨ  ਕੇ  ਅੰਧੇ  ਆਪਿ  ਨ  ਬੂਝਹੁ  ਕਾਹਿ  ਬੁਝਾਵਹੁ  ਭਾਈ  ॥

 ਮਾਇਆ  ਕਾਰਨ  ਬਿਦਿਆ  ਬੇਚਹੁ  ਜਨਮੁ  ਅਬਿਰਥਾ  ਜਾਈ  ॥੩॥

 ਨਾਰਦ  ਬਚਨ  ਬਿਆਸੁ  ਕਹਤ  ਹੈ  ਸੁਕ  ਕਉ  ਪੂਛਹੁ  ਜਾਈ  ॥

 ਕਹਿ  ਕਬੀਰ  ਰਾਮੈ  ਰਮਿ  ਛੂਟਹੁ  ਨਾਹਿ  ਤ  ਬੂਡੇ  ਭਾਈ  ॥੪॥੧॥

 ਬਨਹਿ  ਬਸੇ  ਕਿਉ  ਪਾਈਐ  ਜਉ  ਲਉ  ਮਨਹੁ  ਨ  ਤਜਹਿ  ਬਿਕਾਰ  ॥

 ਜਿਹ  ਘਰੁ  ਬਨੁ  ਸਮਸਰਿ  ਕੀਆ  ਤੇ  ਪੂਰੇ  ਸੰਸਾਰ  ॥੧॥

 ਸਾਰ  ਸੁਖੁ  ਪਾਈਐ  ਰਾਮਾ  ॥

 ਰੰਗਿ  ਰਵਹੁ  ਆਤਮੈ  ਰਾਮ  ॥੧॥  ਰਹਾਉ  ॥

 ਜਟਾ  ਭਸਮ  ਲੇਪਨ  ਕੀਆ  ਕਹਾ  ਗੁਫਾ  ਮਹਿ  ਬਾਸੁ  ॥

 ਮਨੁ  ਜੀਤੇ  ਜਗੁ  ਜੀਤਿਆ  ਜਾਂ  ਤੇ  ਬਿਖਿਆ  ਤੇ  ਹੋਇ  ਉਦਾਸੁ  ॥੨॥

 ਅੰਜਨੁ  ਦੇਇ  ਸਭੈ  ਕੋਈ  ਟੁਕੁ  ਚਾਹਨ  ਮਾਹਿ  ਬਿਡਾਨੁ  ॥

 ਗਿਆਨ  ਅੰਜਨੁ  ਜਿਹ  ਪਾਇਆ  ਤੇ  ਲੋਇਨ  ਪਰਵਾਨੁ  ॥੩॥

 ਕਹਿ  ਕਬੀਰ  ਅਬ  ਜਾਨਿਆ  ਗੁਰਿ  ਗਿਆਨੁ  ਦੀਆ  ਸਮਝਾਇ  ॥

 ਅੰਤਰਗਤਿ  ਹਰਿ  ਭੇਟਿਆ  ਅਬ  ਮੇਰਾ  ਮਨੁ  ਕਤਹੂ  ਨ  ਜਾਇ  ॥੪॥੨॥

 ਰਿਧਿ  ਸਿਧਿ  ਜਾ  ਕਉ  ਫੁਰੀ  ਤਬ  ਕਾਹੂ  ਸਿਉ  ਕਿਆ  ਕਾਜ  ॥

 ਤੇਰੇ  ਕਹਨੇ  ਕੀ  ਗਤਿ  ਕਿਆ  ਕਹਉ  ਮੈ  ਬੋਲਤ  ਹੀ  ਬਡ  ਲਾਜ  ॥੧॥

 ਰਾਮੁ  ਜਿਹ  ਪਾਇਆ  ਰਾਮ  ॥

 ਤੇ  ਭਵਹਿ  ਨ  ਬਾਰੈ  ਬਾਰ  ॥੧॥  ਰਹਾਉ  ॥

 ਝੂਠਾ  ਜਗੁ  ਡਹਕੈ  ਘਨਾ  ਦਿਨ  ਦੁਇ  ਬਰਤਨ  ਕੀ  ਆਸ  ॥

 ਰਾਮ  ਉਦਕੁ  ਜਿਹ  ਜਨ  ਪੀਆ  ਤਿਹਿ  ਬਹੁਰਿ  ਨ  ਭਈ  ਪਿਆਸ  ॥੨॥

 ਗੁਰ  ਪ੍ਰਸਾਦਿ  ਜਿਹ  ਬੂਝਿਆ  ਆਸਾ  ਤੇ  ਭਇਆ  ਨਿਰਾਸੁ  ॥

 ਸਭੁ  ਸਚੁ  ਨਦਰੀ  ਆਇਆ  ਜਉ  ਆਤਮ  ਭਇਆ  ਉਦਾਸੁ  ॥੩॥

 ਰਾਮ  ਨਾਮ  ਰਸੁ  ਚਾਖਿਆ  ਹਰਿ  ਨਾਮਾ  ਹਰ  ਤਾਰਿ  ॥

 ਕਹੁ  ਕਬੀਰ  ਕੰਚਨੁ  ਭਇਆ  ਭ੍ਰਮੁ  ਗਇਆ  ਸਮੁਦ੍ਰੈ  ਪਾਰਿ  ॥੪॥੩॥

 ਉਦਕ  ਸਮੁੰਦ  ਸਲਲ  ਕੀ  ਸਾਖਿਆ  ਨਦੀ  ਤਰੰਗ  ਸਮਾਵਹਿਗੇ  ॥

 ਸੁੰਨਹਿ  ਸੁੰਨੁ  ਮਿਲਿਆ  ਸਮਦਰਸੀ  ਪਵਨ  ਰੂਪ  ਹੋਇ  ਜਾਵਹਿਗੇ  ॥੧॥

 ਬਹੁਰਿ  ਹਮ  ਕਾਹੇ  ਆਵਹਿਗੇ  ॥

 ਆਵਨ  ਜਾਨਾ  ਹੁਕਮੁ  ਤਿਸੈ  ਕਾ  ਹੁਕਮੈ  ਬੁਝਿ  ਸਮਾਵਹਿਗੇ  ॥੧॥  ਰਹਾਉ  ॥

 ਜਬ  ਚੂਕੈ  ਪੰਚ  ਧਾਤੁ  ਕੀ  ਰਚਨਾ  ਐਸੇ  ਭਰਮੁ  ਚੁਕਾਵਹਿਗੇ  ॥

 ਦਰਸਨੁ  ਛੋਡਿ  ਭਏ  ਸਮਦਰਸੀ  ਏਕੋ  ਨਾਮੁ  ਧਿਆਵਹਿਗੇ  ॥੨॥

 ਜਿਤ  ਹਮ  ਲਾਏ  ਤਿਤ  ਹੀ  ਲਾਗੇ  ਤੈਸੇ  ਕਰਮ  ਕਮਾਵਹਿਗੇ  ॥

 ਹਰਿ  ਜੀ  ਕ੍ਰਿਪਾ  ਕਰੇ  ਜਉ  ਅਪਨੀ  ਤੌ  ਗੁਰ  ਕੇ  ਸਬਦਿ  ਸਮਾਵਹਿਗੇ  ॥੩॥

 ਜੀਵਤ  ਮਰਹੁ  ਮਰਹੁ  ਫੁਨਿ  ਜੀਵਹੁ  ਪੁਨਰਪਿ  ਜਨਮੁ  ਨ  ਹੋਈ  ॥

 ਕਹੁ  ਕਬੀਰ  ਜੋ  ਨਾਮਿ  ਸਮਾਨੇ  ਸੁੰਨ  ਰਹਿਆ  ਲਿਵ  ਸੋਈ  ॥੪॥੪॥

 ਜਉ  ਤੁਮ੍ਹ  ਮੋ  ਕਉ  ਦੂਰਿ  ਕਰਤ  ਹਉ  ਤਉ  ਤੁਮ  ਮੁਕਤਿ  ਬਤਾਵਹੁ  ॥

 ਏਕ  ਅਨੇਕ  ਹੋਇ  ਰਹਿਓ  ਸਗਲ  ਮਹਿ  ਅਬ  ਕੈਸੇ  ਭਰਮਾਵਹੁ  ॥੧॥

 ਰਾਮ  ਮੋ  ਕਉ  ਤਾਰਿ  ਕਹਾਂ  ਲੈ  ਜਈ  ਹੈ  ॥

 ਸੋਧਉ  ਮੁਕਤਿ  ਕਹਾ  ਦੇਉ  ਕੈਸੀ  ਕਰਿ  ਪ੍ਰਸਾਦੁ  ਮੋਹਿ  ਪਾਈ  ਹੈ  ॥੧॥  ਰਹਾਉ  ॥

 ਤਾਰਨ  ਤਰਨੁ  ਤਬੈ  ਲਗੁ  ਕਹੀਐ  ਜਬ  ਲਗੁ  ਤਤੁ  ਨ  ਜਾਨਿਆ  ॥

 ਅਬ  ਤਉ  ਬਿਮਲ  ਭਏ  ਘਟ  ਹੀ  ਮਹਿ  ਕਹਿ  ਕਬੀਰ  ਮਨੁ  ਮਾਨਿਆ  ॥੨॥੫॥

 ਜਿਨਿ  ਗੜ  ਕੋਟ  ਕੀਏ  ਕੰਚਨ  ਕੇ  ਛੋਡਿ  ਗਇਆ  ਸੋ  ਰਾਵਨੁ  ॥੧॥

 ਕਾਹੇ  ਕੀਜਤੁ  ਹੈ  ਮਨਿ  ਭਾਵਨੁ  ॥

 ਜਬ  ਜਮੁ  ਆਇ  ਕੇਸ  ਤੇ  ਪਕਰੈ  ਤਹ  ਹਰਿ  ਕੋ  ਨਾਮੁ  ਛਡਾਵਨ  ॥੧॥  ਰਹਾਉ  ॥

 ਕਾਲੁ  ਅਕਾਲੁ  ਖਸਮ  ਕਾ  ਕੀਨ੍ਹਾ  ਇਹੁ  ਪਰਪੰਚੁ  ਬਧਾਵਨੁ  ॥

 ਕਹਿ  ਕਬੀਰ  ਤੇ  ਅੰਤੇ  ਮੁਕਤੇ  ਜਿਨ੍ਹ  ਹਿਰਦੈ  ਰਾਮ  ਰਸਾਇਨੁ  ॥੨॥੬॥

 ਦੇਹੀ  ਗਾਵਾ  ਜੀਉ  ਧਰ  ਮਹਤਉ  ਬਸਹਿ  ਪੰਚ  ਕਿਰਸਾਨਾ  ॥

 ਨੈਨੂ  ਨਕਟੂ  ਸ੍ਰਵਨੂ  ਰਸਪਤਿ  ਇੰਦ੍ਰੀ  ਕਹਿਆ  ਨ  ਮਾਨਾ  ॥੧॥

 ਬਾਬਾ  ਅਬ  ਨ  ਬਸਉ  ਇਹ  ਗਾਉ  ॥

 ਘਰੀ  ਘਰੀ  ਕਾ  ਲੇਖਾ  ਮਾਗੈ  ਕਾਇਥੁ  ਚੇਤੂ  ਨਾਉ  ॥੧॥  ਰਹਾਉ  ॥

 ਧਰਮ  ਰਾਇ  ਜਬ  ਲੇਖਾ  ਮਾਗੈ  ਬਾਕੀ  ਨਿਕਸੀ  ਭਾਰੀ  ॥

 ਪੰਚ  ਕ੍ਰਿਸਾਨਵਾ  ਭਾਗਿ  ਗਏ  ਲੈ  ਬਾਧਿਓ  ਜੀਉ  ਦਰਬਾਰੀ  ॥੨॥

 ਕਹੈ  ਕਬੀਰੁ  ਸੁਨਹੁ  ਰੇ  ਸੰਤਹੁ  ਖੇਤ  ਹੀ  ਕਰਹੁ  ਨਿਬੇਰਾ  ॥

 ਅਬ  ਕੀ  ਬਾਰ  ਬਖਸਿ  ਬੰਦੇ  ਕਉ  ਬਹੁਰਿ  ਨ  ਭਉਜਲਿ  ਫੇਰਾ  ॥੩॥੭॥

 ਰਾਗੁ  ਮਾਰੂ  ਬਾਣੀ  ਕਬੀਰ  ਜੀਉ  ਕੀ

 ੴ  ਸਤਿਗੁਰ  ਪ੍ਰਸਾਦਿ  ॥

 ਅਨਭਉ  ਕਿਨੈ  ਨ  ਦੇਖਿਆ  ਬੈਰਾਗੀਅੜੇ  ॥

 ਬਿਨੁ  ਭੈ  ਅਨਭਉ  ਹੋਇ  ਵਣਾਹੰਬੈ  ॥੧॥

 ਸਹੁ  ਹਦੂਰਿ  ਦੇਖੈ  ਤਾਂ  ਭਉ  ਪਵੈ  ਬੈਰਾਗੀਅੜੇ  ॥

 ਹੁਕਮੈ  ਬੂਝੈ  ਤ  ਨਿਰਭਉ  ਹੋਇ  ਵਣਾਹੰਬੈ  ॥੨॥

 ਹਰਿ  ਪਾਖੰਡੁ  ਨ  ਕੀਜਈ  ਬੈਰਾਗੀਅੜੇ  ॥

 ਪਾਖੰਡਿ  ਰਤਾ  ਸਭੁ  ਲੋਕੁ  ਵਣਾਹੰਬੈ  ॥੩॥

 ਤ੍ਰਿਸਨਾ  ਪਾਸੁ  ਨ  ਛੋਡਈ  ਬੈਰਾਗੀਅੜੇ  ॥

 ਮਮਤਾ  ਜਾਲਿਆ  ਪਿੰਡੁ  ਵਣਾਹੰਬੈ  ॥੪॥

 ਚਿੰਤਾ  ਜਾਲਿ  ਤਨੁ  ਜਾਲਿਆ  ਬੈਰਾਗੀਅੜੇ  ॥

 ਜੇ  ਮਨੁ  ਮਿਰਤਕੁ  ਹੋਇ  ਵਣਾਹੰਬੈ  ॥੫॥

 ਸਤਿਗੁਰ  ਬਿਨੁ  ਬੈਰਾਗੁ  ਨ  ਹੋਵਈ  ਬੈਰਾਗੀਅੜੇ  ॥

 ਜੇ  ਲੋਚੈ  ਸਭੁ  ਕੋਇ  ਵਣਾਹੰਬੈ  ॥੬॥

 ਕਰਮੁ  ਹੋਵੈ  ਸਤਿਗੁਰੁ  ਮਿਲੈ  ਬੈਰਾਗੀਅੜੇ  ॥

 ਸਹਜੇ  ਪਾਵੈ  ਸੋਇ  ਵਣਾਹੰਬੈ  ॥੭॥

 ਕਹੁ  ਕਬੀਰ  ਇਕ  ਬੇਨਤੀ  ਬੈਰਾਗੀਅੜੇ  ॥

 ਮੋ  ਕਉ  ਭਉਜਲੁ  ਪਾਰਿ  ਉਤਾਰਿ  ਵਣਾਹੰਬੈ  ॥੮॥੧॥੮॥

 ਰਾਜਨ  ਕਉਨੁ  ਤੁਮਾਰੈ  ਆਵੈ  ॥

 ਐਸੋ  ਭਾਉ  ਬਿਦਰ  ਕੋ  ਦੇਖਿਓ  ਓਹੁ  ਗਰੀਬੁ  ਮੋਹਿ  ਭਾਵੈ  ॥੧॥  ਰਹਾਉ  ॥

 ਹਸਤੀ  ਦੇਖਿ  ਭਰਮ  ਤੇ  ਭੂਲਾ  ਸ੍ਰੀ  ਭਗਵਾਨੁ  ਨ  ਜਾਨਿਆ  ॥

 ਤੁਮਰੋ  ਦੂਧੁ  ਬਿਦਰ  ਕੋ  ਪਾਨੋ੍  ਅੰਮ੍ਰਿਤੁ  ਕਰਿ  ਮੈ  ਮਾਨਿਆ  ॥੧॥

 ਖੀਰ  ਸਮਾਨਿ  ਸਾਗੁ  ਮੈ  ਪਾਇਆ  ਗੁਨ  ਗਾਵਤ  ਰੈਨਿ  ਬਿਹਾਨੀ  ॥

 ਕਬੀਰ  ਕੋ  ਠਾਕੁਰੁ  ਅਨਦ  ਬਿਨੋਦੀ  ਜਾਤਿ  ਨ  ਕਾਹੂ  ਕੀ  ਮਾਨੀ  ॥੨॥੯॥

 ਸਲੋਕ  ਕਬੀਰ  ॥

 ਗਗਨ  ਦਮਾਮਾ  ਬਾਜਿਓ  ਪਰਿਓ  ਨੀਸਾਨੈ  ਘਾਉ  ॥

 ਖੇਤੁ  ਜੁ  ਮਾਂਡਿਓ  ਸੂਰਮਾ  ਅਬ  ਜੂਝਨ  ਕੋ  ਦਾਉ  ॥੧॥

 ਸੂਰਾ  ਸੋ  ਪਹਿਚਾਨੀਐ  ਜੁ  ਲਰੈ  ਦੀਨ  ਕੇ  ਹੇਤ  ॥

 ਪੁਰਜਾ  ਪੁਰਜਾ  ਕਟਿ  ਮਰੈ  ਕਬਹੂ  ਨ  ਛਾਡੈ  ਖੇਤੁ  ॥੨॥੨॥

 ਕਬੀਰ  ਕਾ  ਸਬਦੁ  ਰਾਗੁ  ਮਾਰੂ  ਬਾਣੀ  ਨਾਮਦੇਉ  ਜੀ  ਕੀ

 ੴ  ਸਤਿਗੁਰ  ਪ੍ਰਸਾਦਿ  ॥

 ਚਾਰਿ  ਮੁਕਤਿ  ਚਾਰੈ  ਸਿਧਿ  ਮਿਲਿ  ਕੈ  ਦੂਲਹ  ਪ੍ਰਭ  ਕੀ  ਸਰਨਿ  ਪਰਿਓ  ॥

 ਮੁਕਤਿ  ਭਇਓ  ਚਉਹੂੰ  ਜੁਗ  ਜਾਨਿਓ  ਜਸੁ  ਕੀਰਤਿ  ਮਾਥੈ  ਛਤ੍ਰੁ  ਧਰਿਓ  ॥੧॥

 ਰਾਜਾ  ਰਾਮ  ਜਪਤ  ਕੋ  ਕੋ  ਨ  ਤਰਿਓ  ॥

 ਗੁਰ  ਉਪਦੇਸਿ  ਸਾਧ  ਕੀ  ਸੰਗਤਿ  ਭਗਤੁ  ਭਗਤੁ  ਤਾ  ਕੋ  ਨਾਮੁ  ਪਰਿਓ  ॥੧॥  ਰਹਾਉ  ॥

 ਸੰਖ  ਚਕ੍ਰ  ਮਾਲਾ  ਤਿਲਕੁ  ਬਿਰਾਜਿਤ  ਦੇਖਿ  ਪ੍ਰਤਾਪੁ  ਜਮੁ  ਡਰਿਓ  ॥

 ਨਿਰਭਉ  ਭਏ  ਰਾਮ  ਬਲ  ਗਰਜਿਤ  ਜਨਮ  ਮਰਨ  ਸੰਤਾਪ  ਹਿਰਿਓ  ॥੨॥

 ਅੰਬਰੀਕ  ਕਉ  ਦੀਓ  ਅਭੈ  ਪਦੁ  ਰਾਜੁ  ਭਭੀਖਨ  ਅਧਿਕ  ਕਰਿਓ  ॥

 ਨਉ  ਨਿਧਿ  ਠਾਕੁਰਿ  ਦਈ  ਸੁਦਾਮੈ  ਧ੍ਰੂਅ  ਅਟਲੁ  ਅਜਹੂ  ਨ  ਟਰਿਓ  ॥੩॥

 ਭਗਤ  ਹੇਤਿ  ਮਾਰਿਓ  ਹਰਨਾਖਸੁ  ਨਰਸਿੰਘ  ਰੂਪ  ਹੋਇ  ਦੇਹ  ਧਰਿਓ  ॥

 ਨਾਮਾ  ਕਹੈ  ਭਗਤਿ  ਬਸਿ  ਕੇਸਵ  ਅਜਹੂੰ  ਬਲਿ  ਕੇ  ਦੁਆਰ  ਖਰੋ  ॥੪॥੧॥

 ਮਾਰੂ  ਕਬੀਰ  ਜੀਉ  ॥

 ਦੀਨੁ  ਬਿਸਾਰਿਓ  ਰੇ  ਦਿਵਾਨੇ  ਦੀਨੁ  ਬਿਸਾਰਿਓ  ਰੇ  ॥

 ਪੇਟੁ  ਭਰਿਓ  ਪਸੂਆ  ਜਿਉ  ਸੋਇਓ  ਮਨੁਖੁ  ਜਨਮੁ  ਹੈ  ਹਾਰਿਓ  ॥੧॥  ਰਹਾਉ  ॥

 ਸਾਧਸੰਗਤਿ  ਕਬਹੂ  ਨਹੀ  ਕੀਨੀ  ਰਚਿਓ  ਧੰਧੈ  ਝੂਠ  ॥

 ਸੁਆਨ  ਸੂਕਰ  ਬਾਇਸ  ਜਿਵੈ  ਭਟਕਤੁ  ਚਾਲਿਓ  ਊਠਿ  ॥੧॥

 ਆਪਸ  ਕਉ  ਦੀਰਘੁ  ਕਰਿ  ਜਾਨੈ  ਅਉਰਨ  ਕਉ  ਲਗ  ਮਾਤ  ॥

 ਮਨਸਾ  ਬਾਚਾ  ਕਰਮਨਾ  ਮੈ  ਦੇਖੇ  ਦੋਜਕ  ਜਾਤ  ॥੨॥

 ਕਾਮੀ  ਕ੍ਰੋਧੀ  ਚਾਤੁਰੀ  ਬਾਜੀਗਰ  ਬੇਕਾਮ  ॥

 ਨਿੰਦਾ  ਕਰਤੇ  ਜਨਮੁ  ਸਿਰਾਨੋ  ਕਬਹੂ  ਨ  ਸਿਮਰਿਓ  ਰਾਮੁ  ॥੩॥

 ਕਹਿ  ਕਬੀਰ  ਚੇਤੈ  ਨਹੀ  ਮੂਰਖੁ  ਮੁਗਧੁ  ਗਵਾਰੁ  ॥

 ਰਾਮੁ  ਨਾਮੁ  ਜਾਨਿਓ  ਨਹੀ  ਕੈਸੇ  ਉਤਰਸਿ  ਪਾਰਿ  ॥੪॥੧॥

 ਰਾਗੁ  ਮਾਰੂ  ਬਾਣੀ  ਜੈਦੇਉ  ਜੀਉ  ਕੀ

 ੴ  ਸਤਿਗੁਰ  ਪ੍ਰਸਾਦਿ  ॥

 ਚੰਦ  ਸਤ  ਭੇਦਿਆ  ਨਾਦ  ਸਤ  ਪੂਰਿਆ  ਸੂਰ  ਸਤ  ਖੋੜਸਾ  ਦਤੁ  ਕੀਆ  ॥

 ਅਬਲ  ਬਲੁ  ਤੋੜਿਆ  ਅਚਲ  ਚਲੁ  ਥਪਿਆ  ਅਘੜੁ  ਘੜਿਆ  ਤਹਾ  ਅਪਿਉ  ਪੀਆ  ॥੧॥

 ਮਨ  ਆਦਿ  ਗੁਣ  ਆਦਿ  ਵਖਾਣਿਆ  ॥

 ਤੇਰੀ  ਦੁਬਿਧਾ  ਦ੍ਰਿਸਟਿ  ਸੰਮਾਨਿਆ  ॥੧॥  ਰਹਾਉ  ॥

 ਅਰਧਿ  ਕਉ  ਅਰਧਿਆ  ਸਰਧਿ  ਕਉ  ਸਰਧਿਆ  ਸਲਲ  ਕਉ  ਸਲਲਿ  ਸੰਮਾਨਿ  ਆਇਆ  ॥

 ਬਦਤਿ  ਜੈਦੇਉ  ਜੈਦੇਵ  ਕਉ  ਰੰਮਿਆ  ਬ੍ਰਹਮੁ  ਨਿਰਬਾਣੁ  ਲਿਵ  ਲੀਣੁ  ਪਾਇਆ  ॥੨॥੧॥

 ਕਬੀਰੁ  ॥  ਮਾਰੂ  ॥

 ਰਾਮੁ  ਸਿਮਰੁ  ਪਛੁਤਾਹਿਗਾ  ਮਨ  ॥

 ਪਾਪੀ  ਜੀਅਰਾ  ਲੋਭੁ  ਕਰਤੁ  ਹੈ  ਆਜੁ  ਕਾਲਿ  ਉਠਿ  ਜਾਹਿਗਾ  ॥੧॥  ਰਹਾਉ  ॥

 ਲਾਲਚ  ਲਾਗੇ  ਜਨਮੁ  ਗਵਾਇਆ  ਮਾਇਆ  ਭਰਮ  ਭੁਲਾਹਿਗਾ  ॥

 ਧਨ  ਜੋਬਨ  ਕਾ  ਗਰਬੁ  ਨ  ਕੀਜੈ  ਕਾਗਦ  ਜਿਉ  ਗਲਿ  ਜਾਹਿਗਾ  ॥੧॥

 ਜਉ  ਜਮੁ  ਆਇ  ਕੇਸ  ਗਹਿ  ਪਟਕੈ  ਤਾ  ਦਿਨ  ਕਿਛੁ  ਨ  ਬਸਾਹਿਗਾ  ॥

 ਸਿਮਰਨੁ  ਭਜਨੁ  ਦਇਆ  ਨਹੀ  ਕੀਨੀ  ਤਉ  ਮੁਖਿ  ਚੋਟਾ  ਖਾਹਿਗਾ  ॥੨॥

 ਧਰਮ  ਰਾਇ  ਜਬ  ਲੇਖਾ  ਮਾਗੈ  ਕਿਆ  ਮੁਖੁ  ਲੈ  ਕੈ  ਜਾਹਿਗਾ  ॥

 ਕਹਤੁ  ਕਬੀਰੁ  ਸੁਨਹੁ  ਰੇ  ਸੰਤਹੁ  ਸਾਧਸੰਗਤਿ  ਤਰਿ  ਜਾਂਹਿਗਾ  ॥੩॥੧॥

 ਰਾਗੁ  ਮਾਰੂ  ਬਾਣੀ  ਰਵਿਦਾਸ  ਜੀਉ  ਕੀ

 ੴ  ਸਤਿਗੁਰ  ਪ੍ਰਸਾਦਿ  ॥

 ਐਸੀ  ਲਾਲ  ਤੁਝ  ਬਿਨੁ  ਕਉਨੁ  ਕਰੈ  ॥

 ਗਰੀਬ  ਨਿਵਾਜੁ  ਗੁਸਈਆ  ਮੇਰਾ  ਮਾਥੈ  ਛਤ੍ਰੁ  ਧਰੈ  ॥੧॥  ਰਹਾਉ  ॥

 ਜਾ  ਕੀ  ਛੋਤਿ  ਜਗਤ  ਕਉ  ਲਾਗੈ  ਤਾ  ਪਰ  ਤੁਹੀਂ  ਢਰੈ  ॥

 ਨੀਚਹ  ਊਚ  ਕਰੈ  ਮੇਰਾ  ਗੋਬਿੰਦੁ  ਕਾਹੂ  ਤੇ  ਨ  ਡਰੈ  ॥੧॥

 ਨਾਮਦੇਵ  ਕਬੀਰੁ  ਤਿਲੋਚਨੁ  ਸਧਨਾ  ਸੈਨੁ  ਤਰੈ  ॥

 ਕਹਿ  ਰਵਿਦਾਸੁ  ਸੁਨਹੁ  ਰੇ  ਸੰਤਹੁ  ਹਰਿ  ਜੀਉ  ਤੇ  ਸਭੈ  ਸਰੈ  ॥੨॥੧॥

 ਮਾਰੂ  ॥

 ਸੁਖ  ਸਾਗਰ  ਸੁਰਿਤਰੁ  ਚਿੰਤਾਮਨਿ  ਕਾਮਧੇਨ  ਬਸਿ  ਜਾ  ਕੇ  ਰੇ  ॥

 ਚਾਰਿ  ਪਦਾਰਥ  ਅਸਟ  ਮਹਾ  ਸਿਧਿ  ਨਵ  ਨਿਧਿ  ਕਰ  ਤਲ  ਤਾ  ਕੈ  ॥੧॥

 ਹਰਿ  ਹਰਿ  ਹਰਿ  ਨ  ਜਪਸਿ  ਰਸਨਾ  ॥

 ਅਵਰ  ਸਭ  ਛਾਡਿ  ਬਚਨ  ਰਚਨਾ  ॥੧॥  ਰਹਾਉ  ॥

 ਨਾਨਾ  ਖਿਆਨ  ਪੁਰਾਨ  ਬੇਦ  ਬਿਧਿ  ਚਉਤੀਸ  ਅਛਰ  ਮਾਹੀ  ॥

 ਬਿਆਸ  ਬੀਚਾਰਿ  ਕਹਿਓ  ਪਰਮਾਰਥੁ  ਰਾਮ  ਨਾਮ  ਸਰਿ  ਨਾਹੀ  ॥੨॥

 ਸਹਜ  ਸਮਾਧਿ  ਉਪਾਧਿ  ਰਹਤ  ਹੋਇ  ਬਡੇ  ਭਾਗਿ  ਲਿਵ  ਲਾਗੀ  ॥

 ਕਹਿ  ਰਵਿਦਾਸ  ਉਦਾਸ  ਦਾਸ  ਮਤਿ  ਜਨਮ  ਮਰਨ  ਭੈ  ਭਾਗੀ  ॥੩॥੨॥੧੫॥

Post a Comment

0 Comments
* Please Don't Spam Here. All the Comments are Reviewed by Admin.