Type Here to Get Search Results !

kirtan

ਮਾਰੂ ਵਾਰ ਮਹਲਾ ੫ ਡਖਣੇ


 ਮਾਰੂ  ਵਾਰ  ਮਹਲਾ  ੫  ਡਖਣੇ  ਮਃ  ੫

 ੴ  ਸਤਿਗੁਰ  ਪ੍ਰਸਾਦਿ  ॥

 ਤੂ  ਚਉ  ਸਜਣ  ਮੈਡਿਆ  ਡੇਈ  ਸਿਸੁ  ਉਤਾਰਿ  ॥

 ਨੈਣ  ਮਹਿੰਜੇ  ਤਰਸਦੇ  ਕਦਿ  ਪਸੀ  ਦੀਦਾਰੁ  ॥੧॥

 ਮਃ  ੫  ॥

 ਨੀਹੁ  ਮਹਿੰਜਾ  ਤਊ  ਨਾਲਿ  ਬਿਆ  ਨੇਹ  ਕੂੜਾਵੇ  ਡੇਖੁ  ॥

 ਕਪੜ  ਭੋਗ  ਡਰਾਵਣੇ  ਜਿਚਰੁ  ਪਿਰੀ  ਨ  ਡੇਖੁ  ॥੨॥

 ਮਃ  ੫  ॥

 ਉਠੀ  ਝਾਲੂ  ਕੰਤੜੇ  ਹਉ  ਪਸੀ  ਤਉ  ਦੀਦਾਰੁ  ॥

 ਕਾਜਲੁ  ਹਾਰ  ਤਮੋਲ  ਰਸੁ  ਬਿਨੁ  ਪਸੇ  ਹਭਿ  ਰਸ  ਛਾਰੁ  ॥੩॥

 ਪਉੜੀ  ॥

 ਤੂ  ਸਚਾ  ਸਾਹਿਬੁ  ਸਚੁ  ਸਚੁ  ਸਭੁ  ਧਾਰਿਆ  ॥

 ਗੁਰਮੁਖਿ  ਕੀਤੋ  ਥਾਟੁ  ਸਿਰਜਿ  ਸੰਸਾਰਿਆ  ॥

 ਹਰਿ  ਆਗਿਆ  ਹੋਏ  ਬੇਦ  ਪਾਪੁ  ਪੁੰਨੁ  ਵੀਚਾਰਿਆ  ॥

 ਬ੍ਰਹਮਾ  ਬਿਸਨੁ  ਮਹੇਸੁ  ਤ੍ਰੈ  ਗੁਣ  ਬਿਸਥਾਰਿਆ  ॥

 ਨਵ  ਖੰਡ  ਪ੍ਰਿਥਮੀ  ਸਾਜਿ  ਹਰਿ  ਰੰਗ  ਸਵਾਰਿਆ  ॥

 ਵੇਕੀ  ਜੰਤ  ਉਪਾਇ  ਅੰਤਰਿ  ਕਲ  ਧਾਰਿਆ  ॥

 ਤੇਰਾ  ਅੰਤੁ  ਨ  ਜਾਣੈ  ਕੋਇ  ਸਚੁ  ਸਿਰਜਣਹਾਰਿਆ  ॥

 ਤੂ  ਜਾਣਹਿ  ਸਭ  ਬਿਧਿ  ਆਪਿ  ਗੁਰਮੁਖਿ  ਨਿਸਤਾਰਿਆ  ॥੧॥

 ਡਖਣੇ  ਮਃ  ੫  ॥

 ਜੇ  ਤੂ  ਮਿਤ੍ਰੁ  ਅਸਾਡੜਾ  ਹਿਕ  ਭੋਰੀ  ਨਾ  ਵੇਛੋੜਿ  ॥

 ਜੀਉ  ਮਹਿੰਜਾ  ਤਉ  ਮੋਹਿਆ  ਕਦਿ  ਪਸੀ  ਜਾਨੀ  ਤੋਹਿ  ॥੧॥

 ਮਃ  ੫  ॥

 ਦੁਰਜਨ  ਤੂ  ਜਲੁ  ਭਾਹੜੀ  ਵਿਛੋੜੇ  ਮਰਿ  ਜਾਹਿ  ॥

 ਕੰਤਾ  ਤੂ  ਸਉ  ਸੇਜੜੀ  ਮੈਡਾ  ਹਭੋ  ਦੁਖੁ  ਉਲਾਹਿ  ॥੨॥

 ਮਃ  ੫  ॥

 ਦੁਰਜਨੁ  ਦੂਜਾ  ਭਾਉ  ਹੈ  ਵੇਛੋੜਾ  ਹਉਮੈ  ਰੋਗੁ  ॥

 ਸਜਣੁ  ਸਚਾ  ਪਾਤਿਸਾਹੁ  ਜਿਸੁ  ਮਿਲਿ  ਕੀਚੈ  ਭੋਗੁ  ॥੩॥

 ਪਉੜੀ  ॥

 ਤੂ  ਅਗਮ  ਦਇਆਲੁ  ਬੇਅੰਤੁ  ਤੇਰੀ  ਕੀਮਤਿ  ਕਹੈ  ਕਉਣੁ  ॥

 ਤੁਧੁ  ਸਿਰਜਿਆ  ਸਭੁ  ਸੰਸਾਰੁ  ਤੂ  ਨਾਇਕੁ  ਸਗਲ  ਭਉਣ  ॥

 ਤੇਰੀ  ਕੁਦਰਤਿ  ਕੋਇ  ਨ  ਜਾਣੈ  ਮੇਰੇ  ਠਾਕੁਰ  ਸਗਲ  ਰਉਣ  ॥

 ਤੁਧੁ  ਅਪੜਿ  ਕੋਇ  ਨ  ਸਕੈ  ਤੂ  ਅਬਿਨਾਸੀ  ਜਗ  ਉਧਰਣ  ॥

 ਤੁਧੁ  ਥਾਪੇ  ਚਾਰੇ  ਜੁਗ  ਤੂ  ਕਰਤਾ  ਸਗਲ  ਧਰਣ  ॥

 ਤੁਧੁ  ਆਵਣ  ਜਾਣਾ  ਕੀਆ  ਤੁਧੁ  ਲੇਪੁ  ਨ  ਲਗੈ  ਤ੍ਰਿਣ  ॥

 ਜਿਸੁ  ਹੋਵਹਿ  ਆਪਿ  ਦਇਆਲੁ  ਤਿਸੁ  ਲਾਵਹਿ  ਸਤਿਗੁਰ  ਚਰਣ  ॥

 ਤੂ  ਹੋਰਤੁ  ਉਪਾਇ  ਨ  ਲਭਹੀ  ਅਬਿਨਾਸੀ  ਸ੍ਰਿਸਟਿ  ਕਰਣ  ॥੨॥

 ਡਖਣੇ  ਮਃ  ੫  ॥

 ਜੇ  ਤੂ  ਵਤਹਿ  ਅੰਙਣੇ  ਹਭ  ਧਰਤਿ  ਸੁਹਾਵੀ  ਹੋਇ  ॥

 ਹਿਕਸੁ  ਕੰਤੈ  ਬਾਹਰੀ  ਮੈਡੀ  ਵਾਤ  ਨ  ਪੁਛੈ  ਕੋਇ  ॥੧॥

 ਮਃ  ੫  ॥

 ਹਭੇ  ਟੋਲ  ਸੁਹਾਵਣੇ  ਸਹੁ  ਬੈਠਾ  ਅੰਙਣੁ  ਮਲਿ  ॥

 ਪਹੀ  ਨ  ਵੰਞੈ  ਬਿਰਥੜਾ  ਜੋ  ਘਰਿ  ਆਵੈ  ਚਲਿ  ॥੨॥

 ਮਃ  ੫  ॥

 ਸੇਜ  ਵਿਛਾਈ  ਕੰਤ  ਕੂ  ਕੀਆ  ਹਭੁ  ਸੀਗਾਰੁ  ॥

 ਇਤੀ  ਮੰਝਿ  ਨ  ਸਮਾਵਈ  ਜੇ  ਗਲਿ  ਪਹਿਰਾ  ਹਾਰੁ  ॥੩॥

 ਪਉੜੀ  ॥

 ਤੂ  ਪਾਰਬ੍ਰਹਮੁ  ਪਰਮੇਸਰੁ  ਜੋਨਿ  ਨ  ਆਵਹੀ  ॥

 ਤੂ  ਹੁਕਮੀ  ਸਾਜਹਿ  ਸ੍ਰਿਸਟਿ  ਸਾਜਿ  ਸਮਾਵਹੀ  ॥

 ਤੇਰਾ  ਰੂਪੁ  ਨ  ਜਾਈ  ਲਖਿਆ  ਕਿਉ  ਤੁਝਹਿ  ਧਿਆਵਹੀ  ॥

 ਤੂ  ਸਭ  ਮਹਿ  ਵਰਤਹਿ  ਆਪਿ  ਕੁਦਰਤਿ  ਦੇਖਾਵਹੀ  ॥

 ਤੇਰੀ  ਭਗਤਿ  ਭਰੇ  ਭੰਡਾਰ  ਤੋਟਿ  ਨ  ਆਵਹੀ  ॥

 ਏਹਿ  ਰਤਨ  ਜਵੇਹਰ  ਲਾਲ  ਕੀਮ  ਨ  ਪਾਵਹੀ  ॥

 ਜਿਸੁ  ਹੋਵਹਿ  ਆਪਿ  ਦਇਆਲੁ  ਤਿਸੁ  ਸਤਿਗੁਰ  ਸੇਵਾ  ਲਾਵਹੀ  ॥

 ਤਿਸੁ  ਕਦੇ  ਨ  ਆਵੈ  ਤੋਟਿ  ਜੋ  ਹਰਿ  ਗੁਣ  ਗਾਵਹੀ  ॥੩॥

 ਡਖਣੇ  ਮਃ  ੫  ॥

 ਜਾ  ਮੂ  ਪਸੀ  ਹਠ  ਮੈ  ਪਿਰੀ  ਮਹਿਜੈ  ਨਾਲਿ  ॥

 ਹਭੇ  ਡੁਖ  ਉਲਾਹਿਅਮੁ  ਨਾਨਕ  ਨਦਰਿ  ਨਿਹਾਲਿ  ॥੧॥

 ਮਃ  ੫  ॥

 ਨਾਨਕ  ਬੈਠਾ  ਭਖੇ  ਵਾਉ  ਲੰਮੇ  ਸੇਵਹਿ  ਦਰੁ  ਖੜਾ  ॥

 ਪਿਰੀਏ  ਤੂ  ਜਾਣੁ  ਮਹਿਜਾ  ਸਾਉ  ਜੋਈ  ਸਾਈ  ਮੁਹੁ  ਖੜਾ  ॥੨॥

 ਮਃ  ੫  ॥

 ਕਿਆ  ਗਾਲਾਇਓ  ਭੂਛ  ਪਰ  ਵੇਲਿ  ਨ  ਜੋਹੇ  ਕੰਤ  ਤੂ  ॥

 ਨਾਨਕ  ਫੁਲਾ  ਸੰਦੀ  ਵਾੜਿ  ਖਿੜਿਆ  ਹਭੁ  ਸੰਸਾਰੁ  ਜਿਉ  ॥੩॥

 ਪਉੜੀ  ॥

 ਸੁਘੜੁ  ਸੁਜਾਣੁ  ਸਰੂਪੁ  ਤੂ  ਸਭ  ਮਹਿ  ਵਰਤੰਤਾ  ॥

 ਤੂ  ਆਪੇ  ਠਾਕੁਰੁ  ਸੇਵਕੋ  ਆਪੇ  ਪੂਜੰਤਾ  ॥

 ਦਾਨਾ  ਬੀਨਾ  ਆਪਿ  ਤੂ  ਆਪੇ  ਸਤਵੰਤਾ  ॥

 ਜਤੀ  ਸਤੀ  ਪ੍ਰਭੁ  ਨਿਰਮਲਾ  ਮੇਰੇ  ਹਰਿ  ਭਗਵੰਤਾ  ॥

 ਸਭੁ  ਬ੍ਰਹਮ  ਪਸਾਰੁ  ਪਸਾਰਿਓ  ਆਪੇ  ਖੇਲੰਤਾ  ॥

 ਇਹੁ  ਆਵਾ  ਗਵਣੁ  ਰਚਾਇਓ  ਕਰਿ  ਚੋਜ  ਦੇਖੰਤਾ  ॥

 ਤਿਸੁ  ਬਾਹੁੜਿ  ਗਰਭਿ  ਨ  ਪਾਵਹੀ  ਜਿਸੁ  ਦੇਵਹਿ  ਗੁਰ  ਮੰਤਾ  ॥

 ਜਿਉ  ਆਪਿ  ਚਲਾਵਹਿ  ਤਿਉ  ਚਲਦੇ  ਕਿਛੁ  ਵਸਿ  ਨ  ਜੰਤਾ  ॥੪॥

 ਡਖਣੇ  ਮਃ  ੫  ॥

 ਕੁਰੀਏ  ਕੁਰੀਏ  ਵੈਦਿਆ  ਤਲਿ  ਗਾੜਾ  ਮਹਰੇਰੁ  ॥

 ਵੇਖੇ  ਛਿਟੜਿ  ਥੀਵਦੋ  ਜਾਮਿ  ਖਿਸੰਦੋ  ਪੇਰੁ  ॥੧॥

 ਮਃ  ੫  ॥

 ਸਚੁ  ਜਾਣੈ  ਕਚੁ  ਵੈਦਿਓ  ਤੂ  ਆਘੂ  ਆਘੇ  ਸਲਵੇ  ॥

 ਨਾਨਕ  ਆਤਸੜੀ  ਮੰਝਿ  ਨੈਣੂ  ਬਿਆ  ਢਲਿ  ਪਬਣਿ  ਜਿਉ  ਜੁੰਮਿਓ  ॥੨॥

 ਮਃ  ੫  ॥

 ਭੋਰੇ  ਭੋਰੇ  ਰੂਹੜੇ  ਸੇਵੇਦੇ  ਆਲਕੁ  ॥

 ਮੁਦਤਿ  ਪਈ  ਚਿਰਾਣੀਆ  ਫਿਰਿ  ਕਡੂ  ਆਵੈ  ਰੁਤਿ  ॥੩॥

 ਪਉੜੀ  ॥

 ਤੁਧੁ  ਰੂਪੁ  ਨ  ਰੇਖਿਆ  ਜਾਤਿ  ਤੂ  ਵਰਨਾ  ਬਾਹਰਾ  ॥

 ਏ  ਮਾਣਸ  ਜਾਣਹਿ  ਦੂਰਿ  ਤੂ  ਵਰਤਹਿ  ਜਾਹਰਾ  ॥

 ਤੂ  ਸਭਿ  ਘਟ  ਭੋਗਹਿ  ਆਪਿ  ਤੁਧੁ  ਲੇਪੁ  ਨ  ਲਾਹਰਾ  ॥

 ਤੂ  ਪੁਰਖੁ  ਅਨੰਦੀ  ਅਨੰਤ  ਸਭ  ਜੋਤਿ  ਸਮਾਹਰਾ  ॥

 ਤੂ  ਸਭ  ਦੇਵਾ  ਮਹਿ  ਦੇਵ  ਬਿਧਾਤੇ  ਨਰਹਰਾ  ॥

 ਕਿਆ  ਆਰਾਧੇ  ਜਿਹਵਾ  ਇਕ  ਤੂ  ਅਬਿਨਾਸੀ  ਅਪਰਪਰਾ  ॥

 ਜਿਸੁ  ਮੇਲਹਿ  ਸਤਿਗੁਰੁ  ਆਪਿ  ਤਿਸ  ਕੇ  ਸਭਿ  ਕੁਲ  ਤਰਾ  ॥

 ਸੇਵਕ  ਸਭਿ  ਕਰਦੇ  ਸੇਵ  ਦਰਿ  ਨਾਨਕੁ  ਜਨੁ  ਤੇਰਾ  ॥੫॥

 ਡਖਣੇ  ਮਃ  ੫  ॥

 ਗਹਡੜੜਾ  ਤ੍ਰਿਣਿ  ਛਾਇਆ  ਗਾਫਲ  ਜਲਿਓਹੁ  ਭਾਹਿ  ॥

 ਜਿਨਾ  ਭਾਗ  ਮਥਾਹੜੈ  ਤਿਨ  ਉਸਤਾਦ  ਪਨਾਹਿ  ॥੧॥

 ਮਃ  ੫  ॥

 ਨਾਨਕ  ਪੀਠਾ  ਪਕਾ  ਸਾਜਿਆ  ਧਰਿਆ  ਆਣਿ  ਮਉਜੂਦੁ  ॥

 ਬਾਝਹੁ  ਸਤਿਗੁਰ  ਆਪਣੇ  ਬੈਠਾ  ਝਾਕੁ  ਦਰੂਦ  ॥੨॥

 ਮਃ  ੫  ॥

 ਨਾਨਕ  ਭੁਸਰੀਆ  ਪਕਾਈਆ  ਪਾਈਆ  ਥਾਲੈ  ਮਾਹਿ  ॥

 ਜਿਨੀ  ਗੁਰੂ  ਮਨਾਇਆ  ਰਜਿ  ਰਜਿ  ਸੇਈ  ਖਾਹਿ  ॥੩॥

 ਪਉੜੀ  ॥

 ਤੁਧੁ  ਜਗ  ਮਹਿ  ਖੇਲੁ  ਰਚਾਇਆ  ਵਿਚਿ  ਹਉਮੈ  ਪਾਈਆ  ॥

 ਏਕੁ  ਮੰਦਰੁ  ਪੰਚ  ਚੋਰ  ਹਹਿ  ਨਿਤ  ਕਰਹਿ  ਬੁਰਿਆਈਆ  ॥

 ਦਸ  ਨਾਰੀ  ਇਕੁ  ਪੁਰਖੁ  ਕਰਿ  ਦਸੇ  ਸਾਦਿ  ਲੋੁਭਾਈਆ  ॥

 ਏਨਿ  ਮਾਇਆ  ਮੋਹਣੀ  ਮੋਹੀਆ  ਨਿਤ  ਫਿਰਹਿ  ਭਰਮਾਈਆ  ॥

 ਹਾਠਾ  ਦੋਵੈ  ਕੀਤੀਓ  ਸਿਵ  ਸਕਤਿ  ਵਰਤਾਈਆ  ॥

 ਸਿਵ  ਅਗੈ  ਸਕਤੀ  ਹਾਰਿਆ  ਏਵੈ  ਹਰਿ  ਭਾਈਆ  ॥

 ਇਕਿ  ਵਿਚਹੁ  ਹੀ  ਤੁਧੁ  ਰਖਿਆ  ਜੋ  ਸਤਸੰਗਿ  ਮਿਲਾਈਆ  ॥

 ਜਲ  ਵਿਚਹੁ  ਬਿੰਬੁ  ਉਠਾਲਿਓ  ਜਲ  ਮਾਹਿ  ਸਮਾਈਆ  ॥੬॥

 ਡਖਣੇ  ਮਃ  ੫  ॥

 ਆਗਾਹਾ  ਕੂ  ਤ੍ਰਾਘਿ  ਪਿਛਾ  ਫੇਰਿ  ਨ  ਮੁਹਡੜਾ  ॥

 ਨਾਨਕ  ਸਿਝਿ  ਇਵੇਹਾ  ਵਾਰ  ਬਹੁੜਿ  ਨ  ਹੋਵੀ  ਜਨਮੜਾ  ॥੧॥

 ਮਃ  ੫  ॥

 ਸਜਣੁ  ਮੈਡਾ  ਚਾਈਆ  ਹਭ  ਕਹੀ  ਦਾ  ਮਿਤੁ  ॥

 ਹਭੇ  ਜਾਣਨਿ  ਆਪਣਾ  ਕਹੀ  ਨ  ਠਾਹੇ  ਚਿਤੁ  ॥੨॥

 ਮਃ  ੫  ॥

 ਗੁਝੜਾ  ਲਧਮੁ  ਲਾਲੁ  ਮਥੈ  ਹੀ  ਪਰਗਟੁ  ਥਿਆ  ॥

 ਸੋਈ  ਸੁਹਾਵਾ  ਥਾਨੁ  ਜਿਥੈ  ਪਿਰੀਏ  ਨਾਨਕ  ਜੀ  ਤੂ  ਵੁਠਿਆ  ॥੩॥

 ਪਉੜੀ  ॥

 ਜਾ  ਤੂ  ਮੇਰੈ  ਵਲਿ  ਹੈ  ਤਾ  ਕਿਆ  ਮੁਹਛੰਦਾ  ॥

 ਤੁਧੁ  ਸਭੁ  ਕਿਛੁ  ਮੈਨੋ  ਸਉਪਿਆ  ਜਾ  ਤੇਰਾ  ਬੰਦਾ  ॥

 ਲਖਮੀ  ਤੋਟਿ  ਨ  ਆਵਈ  ਖਾਇ  ਖਰਚਿ  ਰਹੰਦਾ  ॥

 ਲਖ  ਚਉਰਾਸੀਹ  ਮੇਦਨੀ  ਸਭ  ਸੇਵ  ਕਰੰਦਾ  ॥

 ਏਹ  ਵੈਰੀ  ਮਿਤ੍ਰ  ਸਭਿ  ਕੀਤਿਆ  ਨਹ  ਮੰਗਹਿ  ਮੰਦਾ  ॥

 ਲੇਖਾ  ਕੋਇ  ਨ  ਪੁਛਈ  ਜਾ  ਹਰਿ  ਬਖਸੰਦਾ  ॥

 ਅਨੰਦੁ  ਭਇਆ  ਸੁਖੁ  ਪਾਇਆ  ਮਿਲਿ  ਗੁਰ  ਗੋਵਿੰਦਾ  ॥

 ਸਭੇ  ਕਾਜ  ਸਵਾਰਿਐ  ਜਾ  ਤੁਧੁ  ਭਾਵੰਦਾ  ॥੭॥

 ਡਖਣੇ  ਮਃ  ੫  ॥

 ਡੇਖਣ  ਕੂ  ਮੁਸਤਾਕੁ  ਮੁਖੁ  ਕਿਜੇਹਾ  ਤਉ  ਧਣੀ  ॥

 ਫਿਰਦਾ  ਕਿਤੈ  ਹਾਲਿ  ਜਾ  ਡਿਠਮੁ  ਤਾ  ਮਨੁ  ਧ੍ਰਾਪਿਆ  ॥੧॥

 ਮਃ  ੫  ॥

 ਦੁਖੀਆ  ਦਰਦ  ਘਣੇ  ਵੇਦਨ  ਜਾਣੇ  ਤੂ  ਧਣੀ  ॥

 ਜਾਣਾ  ਲਖ  ਭਵੇ  ਪਿਰੀ  ਡਿਖੰਦੋ  ਤਾ  ਜੀਵਸਾ  ॥੨॥

 ਮਃ  ੫  ॥

 ਢਹਦੀ  ਜਾਇ  ਕਰਾਰਿ  ਵਹਣਿ  ਵਹੰਦੇ  ਮੈ  ਡਿਠਿਆ  ॥

 ਸੇਈ  ਰਹੇ  ਅਮਾਣ  ਜਿਨਾ  ਸਤਿਗੁਰੁ  ਭੇਟਿਆ  ॥੩॥

 ਪਉੜੀ  ॥

 ਜਿਸੁ  ਜਨ  ਤੇਰੀ  ਭੁਖ  ਹੈ  ਤਿਸੁ  ਦੁਖੁ  ਨ  ਵਿਆਪੈ  ॥

 ਜਿਨਿ  ਜਨਿ  ਗੁਰਮੁਖਿ  ਬੁਝਿਆ  ਸੁ  ਚਹੁ  ਕੁੰਡੀ  ਜਾਪੈ  ॥

 ਜੋ  ਨਰੁ  ਉਸ  ਕੀ  ਸਰਣੀ  ਪਰੈ  ਤਿਸੁ  ਕੰਬਹਿ  ਪਾਪੈ  ॥

 ਜਨਮ  ਜਨਮ  ਕੀ  ਮਲੁ  ਉਤਰੈ  ਗੁਰ  ਧੂੜੀ  ਨਾਪੈ  ॥

 ਜਿਨਿ  ਹਰਿ  ਭਾਣਾ  ਮੰਨਿਆ  ਤਿਸੁ  ਸੋਗੁ  ਨ  ਸੰਤਾਪੈ  ॥

 ਹਰਿ  ਜੀਉ  ਤੂ  ਸਭਨਾ  ਕਾ  ਮਿਤੁ  ਹੈ  ਸਭਿ  ਜਾਣਹਿ  ਆਪੈ  ॥

 ਐਸੀ  ਸੋਭਾ  ਜਨੈ  ਕੀ  ਜੇਵਡੁ  ਹਰਿ  ਪਰਤਾਪੈ  ॥

 ਸਭ  ਅੰਤਰਿ  ਜਨ  ਵਰਤਾਇਆ  ਹਰਿ  ਜਨ  ਤੇ  ਜਾਪੈ  ॥੮॥

 ਡਖਣੇ  ਮਃ  ੫  ॥

 ਜਿਨਾ  ਪਿਛੈ  ਹਉ  ਗਈ  ਸੇ  ਮੈ  ਪਿਛੈ  ਭੀ  ਰਵਿਆਸੁ  ॥

 ਜਿਨਾ  ਕੀ  ਮੈ  ਆਸੜੀ  ਤਿਨਾ  ਮਹਿਜੀ  ਆਸ  ॥੧॥

 ਮਃ  ੫  ॥

 ਗਿਲੀ  ਗਿਲੀ  ਰੋਡੜੀ  ਭਉਦੀ  ਭਵਿ  ਭਵਿ  ਆਇ  ॥

 ਜੋ  ਬੈਠੇ  ਸੇ  ਫਾਥਿਆ  ਉਬਰੇ  ਭਾਗ  ਮਥਾਇ  ॥੨॥

 ਮਃ  ੫  ॥

 ਡਿਠਾ  ਹਭ  ਮਝਾਹਿ  ਖਾਲੀ  ਕੋਇ  ਨ  ਜਾਣੀਐ  ॥

 ਤੈ  ਸਖੀ  ਭਾਗ  ਮਥਾਹਿ  ਜਿਨੀ  ਮੇਰਾ  ਸਜਣੁ  ਰਾਵਿਆ  ॥੩॥

 ਪਉੜੀ  ॥

 ਹਉ  ਢਾਢੀ  ਦਰਿ  ਗੁਣ  ਗਾਵਦਾ  ਜੇ  ਹਰਿ  ਪ੍ਰਭ  ਭਾਵੈ  ॥

 ਪ੍ਰਭੁ  ਮੇਰਾ  ਥਿਰ  ਥਾਵਰੀ  ਹੋਰ  ਆਵੈ  ਜਾਵੈ  ॥

 ਸੋ  ਮੰਗਾ  ਦਾਨੁ  ਗੋੁਸਾਈਆ  ਜਿਤੁ  ਭੁਖ  ਲਹਿ  ਜਾਵੈ  ॥

 ਪ੍ਰਭ  ਜੀਉ  ਦੇਵਹੁ  ਦਰਸਨੁ  ਆਪਣਾ  ਜਿਤੁ  ਢਾਢੀ  ਤ੍ਰਿਪਤਾਵੈ  ॥

 ਅਰਦਾਸਿ  ਸੁਣੀ  ਦਾਤਾਰਿ  ਪ੍ਰਭਿ  ਢਾਢੀ  ਕਉ  ਮਹਲਿ  ਬੁਲਾਵੈ  ॥

 ਪ੍ਰਭ  ਦੇਖਦਿਆ  ਦੁਖ  ਭੁਖ  ਗਈ  ਢਾਢੀ  ਕਉ  ਮੰਗਣੁ  ਚਿਤਿ  ਨ  ਆਵੈ  ॥

 ਸਭੇ  ਇਛਾ  ਪੂਰੀਆ  ਲਗਿ  ਪ੍ਰਭ  ਕੈ  ਪਾਵੈ  ॥

 ਹਉ  ਨਿਰਗੁਣੁ  ਢਾਢੀ  ਬਖਸਿਓਨੁ  ਪ੍ਰਭਿ  ਪੁਰਖਿ  ਵੇਦਾਵੈ  ॥੯॥

 ਡਖਣੇ  ਮਃ  ੫  ॥

 ਜਾ  ਛੁਟੇ  ਤਾ  ਖਾਕੁ  ਤੂ  ਸੁੰਞੀ  ਕੰਤੁ  ਨ  ਜਾਣਹੀ  ॥

 ਦੁਰਜਨ  ਸੇਤੀ  ਨੇਹੁ  ਤੂ  ਕੈ  ਗੁਣਿ  ਹਰਿ  ਰੰਗੁ  ਮਾਣਹੀ  ॥੧॥

 ਮਃ  ੫  ॥

 ਨਾਨਕ  ਜਿਸੁ  ਬਿਨੁ  ਘੜੀ  ਨ  ਜੀਵਣਾ  ਵਿਸਰੇ  ਸਰੈ  ਨ  ਬਿੰਦ  ॥

 ਤਿਸੁ  ਸਿਉ  ਕਿਉ  ਮਨ  ਰੂਸੀਐ  ਜਿਸਹਿ  ਹਮਾਰੀ  ਚਿੰਦ  ॥੨॥

 ਮਃ  ੫  ॥

 ਰਤੇ  ਰੰਗਿ  ਪਾਰਬ੍ਰਹਮ  ਕੈ  ਮਨੁ  ਤਨੁ  ਅਤਿ  ਗੁਲਾਲੁ  ॥

 ਨਾਨਕ  ਵਿਣੁ  ਨਾਵੈ  ਆਲੂਦਿਆ  ਜਿਤੀ  ਹੋਰੁ  ਖਿਆਲੁ  ॥੩॥

 ਪਵੜੀ  ॥

 ਹਰਿ  ਜੀਉ  ਜਾ  ਤੂ  ਮੇਰਾ  ਮਿਤ੍ਰੁ  ਹੈ  ਤਾ  ਕਿਆ  ਮੈ  ਕਾੜਾ  ॥

 ਜਿਨੀ  ਠਗੀ  ਜਗੁ  ਠਗਿਆ  ਸੇ  ਤੁਧੁ  ਮਾਰਿ  ਨਿਵਾੜਾ  ॥

 ਗੁਰਿ  ਭਉਜਲੁ  ਪਾਰਿ  ਲੰਘਾਇਆ  ਜਿਤਾ  ਪਾਵਾੜਾ  ॥

 ਗੁਰਮਤੀ  ਸਭਿ  ਰਸ  ਭੋਗਦਾ  ਵਡਾ  ਆਖਾੜਾ  ॥

 ਸਭਿ  ਇੰਦ੍ਰੀਆ  ਵਸਿ  ਕਰਿ  ਦਿਤੀਓ  ਸਤਵੰਤਾ  ਸਾੜਾ  ॥

 ਜਿਤੁ  ਲਾਈਅਨਿ  ਤਿਤੈ  ਲਗਦੀਆ  ਨਹ  ਖਿੰਜੋਤਾੜਾ  ॥

 ਜੋ  ਇਛੀ  ਸੋ  ਫਲੁ  ਪਾਇਦਾ  ਗੁਰਿ  ਅੰਦਰਿ  ਵਾੜਾ  ॥

 ਗੁਰੁ  ਨਾਨਕੁ  ਤੁਠਾ  ਭਾਇਰਹੁ  ਹਰਿ  ਵਸਦਾ  ਨੇੜਾ  ॥੧੦॥

 ਡਖਣੇ  ਮਃ  ੫  ॥

 ਜਾ  ਮੂੰ  ਆਵਹਿ  ਚਿਤਿ  ਤੂ  ਤਾ  ਹਭੇ  ਸੁਖ  ਲਹਾਉ  ॥

 ਨਾਨਕ  ਮਨ  ਹੀ  ਮੰਝਿ  ਰੰਗਾਵਲਾ  ਪਿਰੀ  ਤਹਿਜਾ  ਨਾਉ  ॥੧॥

 ਮਃ  ੫  ॥

 ਕਪੜ  ਭੋਗ  ਵਿਕਾਰ  ਏ  ਹਭੇ  ਹੀ  ਛਾਰ  ॥

 ਖਾਕੁ  ਲੋੁੜੇਦਾ  ਤੰਨਿ  ਖੇ  ਜੋ  ਰਤੇ  ਦੀਦਾਰ  ॥੨॥

 ਮਃ  ੫  ॥

 ਕਿਆ  ਤਕਹਿ  ਬਿਆ  ਪਾਸ  ਕਰਿ  ਹੀਅੜੇ  ਹਿਕੁ  ਅਧਾਰੁ  ॥

 ਥੀਉ  ਸੰਤਨ  ਕੀ  ਰੇਣੁ  ਜਿਤੁ  ਲਭੀ  ਸੁਖ  ਦਾਤਾਰੁ  ॥੩॥

 ਪਉੜੀ  ॥

 ਵਿਣੁ  ਕਰਮਾ  ਹਰਿ  ਜੀਉ  ਨ  ਪਾਈਐ  ਬਿਨੁ  ਸਤਿਗੁਰ  ਮਨੂਆ  ਨ  ਲਗੈ  ॥

 ਧਰਮੁ  ਧੀਰਾ  ਕਲਿ  ਅੰਦਰੇ  ਇਹੁ  ਪਾਪੀ  ਮੂਲਿ  ਨ  ਤਗੈ  ॥

 ਅਹਿ  ਕਰੁ  ਕਰੇ  ਸੁ  ਅਹਿ  ਕਰੁ  ਪਾਏ  ਇਕ  ਘੜੀ  ਮੁਹਤੁ  ਨ  ਲਗੈ  ॥

 ਚਾਰੇ  ਜੁਗ  ਮੈ  ਸੋਧਿਆ  ਵਿਣੁ  ਸੰਗਤਿ  ਅਹੰਕਾਰੁ  ਨ  ਭਗੈ  ॥

 ਹਉਮੈ  ਮੂਲਿ  ਨ  ਛੁਟਈ  ਵਿਣੁ  ਸਾਧੂ  ਸਤਸੰਗੈ  ॥

 ਤਿਚਰੁ  ਥਾਹ  ਨ  ਪਾਵਈ  ਜਿਚਰੁ  ਸਾਹਿਬ  ਸਿਉ  ਮਨ  ਭੰਗੈ  ॥

 ਜਿਨਿ  ਜਨਿ  ਗੁਰਮੁਖਿ  ਸੇਵਿਆ  ਤਿਸੁ  ਘਰਿ  ਦੀਬਾਣੁ  ਅਭਗੈ  ॥

 ਹਰਿ  ਕਿਰਪਾ  ਤੇ  ਸੁਖੁ  ਪਾਇਆ  ਗੁਰ  ਸਤਿਗੁਰ  ਚਰਣੀ  ਲਗੈ  ॥੧੧॥

 ਡਖਣੇ  ਮਃ  ੫  ॥

 ਲੋੜੀਦੋ  ਹਭ  ਜਾਇ  ਸੋ  ਮੀਰਾ  ਮੀਰੰਨ  ਸਿਰਿ  ॥

 ਹਠ  ਮੰਝਾਹੂ  ਸੋ  ਧਣੀ  ਚਉਦੋ  ਮੁਖਿ  ਅਲਾਇ  ॥੧॥

 ਮਃ  ੫  ॥

 ਮਾਣਿਕੂ  ਮੋਹਿ  ਮਾਉ  ਡਿੰਨਾ  ਧਣੀ  ਅਪਾਹਿ  ॥

 ਹਿਆਉ  ਮਹਿਜਾ  ਠੰਢੜਾ  ਮੁਖਹੁ  ਸਚੁ  ਅਲਾਇ  ॥੨॥

 ਮਃ  ੫  ॥

 ਮੂ  ਥੀਆਊ  ਸੇਜ  ਨੈਣਾ  ਪਿਰੀ  ਵਿਛਾਵਣਾ  ॥

 ਜੇ  ਡੇਖੈ  ਹਿਕ  ਵਾਰ  ਤਾ  ਸੁਖ  ਕੀਮਾ  ਹੂ  ਬਾਹਰੇ  ॥੩॥

 ਪਉੜੀ  ॥

 ਮਨੁ  ਲੋਚੈ  ਹਰਿ  ਮਿਲਣ  ਕਉ  ਕਿਉ  ਦਰਸਨੁ  ਪਾਈਆ  ॥

 ਮੈ  ਲਖ  ਵਿੜਤੇ  ਸਾਹਿਬਾ  ਜੇ  ਬਿੰਦ  ਬੋੁਲਾਈਆ  ॥

 ਮੈ  ਚਾਰੇ  ਕੁੰਡਾ  ਭਾਲੀਆ  ਤੁਧੁ  ਜੇਵਡੁ  ਨ  ਸਾਈਆ  ॥

 ਮੈ  ਦਸਿਹੁ  ਮਾਰਗੁ  ਸੰਤਹੋ  ਕਿਉ  ਪ੍ਰਭੂ  ਮਿਲਾਈਆ  ॥

 ਮਨੁ  ਅਰਪਿਹੁ  ਹਉਮੈ  ਤਜਹੁ  ਇਤੁ  ਪੰਥਿ  ਜੁਲਾਈਆ  ॥

 ਨਿਤ  ਸੇਵਿਹੁ  ਸਾਹਿਬੁ  ਆਪਣਾ  ਸਤਸੰਗਿ  ਮਿਲਾਈਆ  ॥

 ਸਭੇ  ਆਸਾ  ਪੂਰੀਆ  ਗੁਰ  ਮਹਲਿ  ਬੁਲਾਈਆ  ॥

 ਤੁਧੁ  ਜੇਵਡੁ  ਹੋਰੁ  ਨ  ਸੁਝਈ  ਮੇਰੇ  ਮਿਤ੍ਰ  ਗੋੁਸਾਈਆ  ॥੧੨॥

 ਡਖਣੇ  ਮਃ  ੫  ॥

 ਮੂ  ਥੀਆਊ  ਤਖਤੁ  ਪਿਰੀ  ਮਹਿੰਜੇ  ਪਾਤਿਸਾਹ  ॥

 ਪਾਵ  ਮਿਲਾਵੇ  ਕੋਲਿ  ਕਵਲ  ਜਿਵੈ  ਬਿਗਸਾਵਦੋ  ॥੧॥

 ਮਃ  ੫  ॥

 ਪਿਰੀਆ  ਸੰਦੜੀ  ਭੁਖ  ਮੂ  ਲਾਵਣ  ਥੀ  ਵਿਥਰਾ  ॥

 ਜਾਣੁ  ਮਿਠਾਈ  ਇਖ  ਬੇਈ  ਪੀੜੇ  ਨਾ  ਹੁਟੈ  ॥੨॥

 ਮਃ  ੫  ॥

 ਠਗਾ  ਨੀਹੁ  ਮਤ੍ਰੋੜਿ  ਜਾਣੁ  ਗੰਧ੍ਰਬਾ  ਨਗਰੀ  ॥

 ਸੁਖ  ਘਟਾਊ  ਡੂਇ  ਇਸੁ  ਪੰਧਾਣੂ  ਘਰ  ਘਣੇ  ॥੩॥

 ਪਉੜੀ  ॥

 ਅਕਲ  ਕਲਾ  ਨਹ  ਪਾਈਐ  ਪ੍ਰਭੁ  ਅਲਖ  ਅਲੇਖੰ  ॥

 ਖਟੁ  ਦਰਸਨ  ਭ੍ਰਮਤੇ  ਫਿਰਹਿ  ਨਹ  ਮਿਲੀਐ  ਭੇਖੰ  ॥

 ਵਰਤ  ਕਰਹਿ  ਚੰਦ੍ਰਾਇਣਾ  ਸੇ  ਕਿਤੈ  ਨ  ਲੇਖੰ  ॥

 ਬੇਦ  ਪੜਹਿ  ਸੰਪੂਰਨਾ  ਤਤੁ  ਸਾਰ  ਨ  ਪੇਖੰ  ॥

 ਤਿਲਕੁ  ਕਢਹਿ  ਇਸਨਾਨੁ  ਕਰਿ  ਅੰਤਰਿ  ਕਾਲੇਖੰ  ॥

 ਭੇਖੀ  ਪ੍ਰਭੂ  ਨ  ਲਭਈ  ਵਿਣੁ  ਸਚੀ  ਸਿਖੰ  ॥

 ਭੂਲਾ  ਮਾਰਗਿ  ਸੋ  ਪਵੈ  ਜਿਸੁ  ਧੁਰਿ  ਮਸਤਕਿ  ਲੇਖੰ  ॥

 ਤਿਨਿ  ਜਨਮੁ  ਸਵਾਰਿਆ  ਆਪਣਾ  ਜਿਨਿ  ਗੁਰੁ  ਅਖੀ  ਦੇਖੰ  ॥੧੩॥

 ਡਖਣੇ  ਮਃ  ੫  ॥

 ਸੋ  ਨਿਵਾਹੂ  ਗਡਿ  ਜੋ  ਚਲਾਊ  ਨ  ਥੀਐ  ॥

 ਕਾਰ  ਕੂੜਾਵੀ  ਛਡਿ  ਸੰਮਲੁ  ਸਚੁ  ਧਣੀ  ॥੧॥

 ਮਃ  ੫  ॥

 ਹਭ  ਸਮਾਣੀ  ਜੋਤਿ  ਜਿਉ  ਜਲ  ਘਟਾਊ  ਚੰਦ੍ਰਮਾ  ॥

 ਪਰਗਟੁ  ਥੀਆ  ਆਪਿ  ਨਾਨਕ  ਮਸਤਕਿ  ਲਿਖਿਆ  ॥੨॥

 ਮਃ  ੫  ॥

 ਮੁਖ  ਸੁਹਾਵੇ  ਨਾਮੁ  ਚਉ  ਆਠ  ਪਹਰ  ਗੁਣ  ਗਾਉ  ॥

 ਨਾਨਕ  ਦਰਗਹ  ਮੰਨੀਅਹਿ  ਮਿਲੀ  ਨਿਥਾਵੇ  ਥਾਉ  ॥੩॥

 ਪਉੜੀ  ॥

 ਬਾਹਰ  ਭੇਖਿ  ਨ  ਪਾਈਐ  ਪ੍ਰਭੁ  ਅੰਤਰਜਾਮੀ  ॥

 ਇਕਸੁ  ਹਰਿ  ਜੀਉ  ਬਾਹਰੀ  ਸਭ  ਫਿਰੈ  ਨਿਕਾਮੀ  ॥

 ਮਨੁ  ਰਤਾ  ਕੁਟੰਬ  ਸਿਉ  ਨਿਤ  ਗਰਬਿ  ਫਿਰਾਮੀ  ॥

 ਫਿਰਹਿ  ਗੁਮਾਨੀ  ਜਗ  ਮਹਿ  ਕਿਆ  ਗਰਬਹਿ  ਦਾਮੀ  ॥

 ਚਲਦਿਆ  ਨਾਲਿ  ਨ  ਚਲਈ  ਖਿਨ  ਜਾਇ  ਬਿਲਾਮੀ  ॥

 ਬਿਚਰਦੇ  ਫਿਰਹਿ  ਸੰਸਾਰ  ਮਹਿ  ਹਰਿ  ਜੀ  ਹੁਕਾਮੀ  ॥

 ਕਰਮੁ  ਖੁਲਾ  ਗੁਰੁ  ਪਾਇਆ  ਹਰਿ  ਮਿਲਿਆ  ਸੁਆਮੀ  ॥

 ਜੋ  ਜਨੁ  ਹਰਿ  ਕਾ  ਸੇਵਕੋ  ਹਰਿ  ਤਿਸ  ਕੀ  ਕਾਮੀ  ॥੧੪॥

 ਡਖਣੇ  ਮਃ  ੫  ॥

 ਮੁਖਹੁ  ਅਲਾਏ  ਹਭ  ਮਰਣੁ  ਪਛਾਣੰਦੋ  ਕੋਇ  ॥

 ਨਾਨਕ  ਤਿਨਾ  ਖਾਕੁ  ਜਿਨਾ  ਯਕੀਨਾ  ਹਿਕ  ਸਿਉ  ॥੧॥

 ਮਃ  ੫  ॥

 ਜਾਣੁ  ਵਸੰਦੋ  ਮੰਝਿ  ਪਛਾਣੂ  ਕੋ  ਹੇਕੜੋ  ॥

 ਤੈ  ਤਨਿ  ਪੜਦਾ  ਨਾਹਿ  ਨਾਨਕ  ਜੈ  ਗੁਰੁ  ਭੇਟਿਆ  ॥੨॥

 ਮਃ  ੫  ॥

 ਮਤੜੀ  ਕਾਂਢਕੁ  ਆਹ  ਪਾਵ  ਧੋਵੰਦੋ  ਪੀਵਸਾ  ॥

 ਮੂ  ਤਨਿ  ਪ੍ਰੇਮੁ  ਅਥਾਹ  ਪਸਣ  ਕੂ  ਸਚਾ  ਧਣੀ  ॥੩॥

 ਪਉੜੀ  ॥

 ਨਿਰਭਉ  ਨਾਮੁ  ਵਿਸਾਰਿਆ  ਨਾਲਿ  ਮਾਇਆ  ਰਚਾ  ॥

 ਆਵੈ  ਜਾਇ  ਭਵਾਈਐ  ਬਹੁ  ਜੋਨੀ  ਨਚਾ  ॥

 ਬਚਨੁ  ਕਰੇ  ਤੈ  ਖਿਸਕਿ  ਜਾਇ  ਬੋਲੇ  ਸਭੁ  ਕਚਾ  ॥

 ਅੰਦਰਹੁ  ਥੋਥਾ  ਕੂੜਿਆਰੁ  ਕੂੜੀ  ਸਭ  ਖਚਾ  ॥

 ਵੈਰੁ  ਕਰੇ  ਨਿਰਵੈਰ  ਨਾਲਿ  ਝੂਠੇ  ਲਾਲਚਾ  ॥

 ਮਾਰਿਆ  ਸਚੈ  ਪਾਤਿਸਾਹਿ  ਵੇਖਿ  ਧੁਰਿ  ਕਰਮਚਾ  ॥

 ਜਮਦੂਤੀ  ਹੈ  ਹੇਰਿਆ  ਦੁਖ  ਹੀ  ਮਹਿ  ਪਚਾ  ॥

 ਹੋਆ  ਤਪਾਵਸੁ  ਧਰਮ  ਕਾ  ਨਾਨਕ  ਦਰਿ  ਸਚਾ  ॥੧੫॥

 ਡਖਣੇ  ਮਃ  ੫  ॥

 ਪਰਭਾਤੇ  ਪ੍ਰਭ  ਨਾਮੁ  ਜਪਿ  ਗੁਰ  ਕੇ  ਚਰਣ  ਧਿਆਇ  ॥

 ਜਨਮ  ਮਰਣ  ਮਲੁ  ਉਤਰੈ  ਸਚੇ  ਕੇ  ਗੁਣ  ਗਾਇ  ॥੧॥

 ਮਃ  ੫  ॥

 ਦੇਹ  ਅੰਧਾਰੀ  ਅੰਧੁ  ਸੁੰਞੀ  ਨਾਮ  ਵਿਹੂਣੀਆ  ॥

 ਨਾਨਕ  ਸਫਲ  ਜਨੰਮੁ  ਜੈ  ਘਟਿ  ਵੁਠਾ  ਸਚੁ  ਧਣੀ  ॥੨॥

 ਮਃ  ੫  ॥

 ਲੋਇਣ  ਲੋਈ  ਡਿਠ  ਪਿਆਸ  ਨ  ਬੁਝੈ  ਮੂ  ਘਣੀ  ॥

 ਨਾਨਕ  ਸੇ  ਅਖੜੀਆ  ਬਿਅੰਨਿ  ਜਿਨੀ  ਡਿਸੰਦੋ  ਮਾ  ਪਿਰੀ  ॥੩॥

 ਪਉੜੀ  ॥

 ਜਿਨਿ  ਜਨਿ  ਗੁਰਮੁਖਿ  ਸੇਵਿਆ  ਤਿਨਿ  ਸਭਿ  ਸੁਖ  ਪਾਈ  ॥

 ਓਹੁ  ਆਪਿ  ਤਰਿਆ  ਕੁਟੰਬ  ਸਿਉ  ਸਭੁ  ਜਗਤੁ  ਤਰਾਈ  ॥

 ਓਨਿ  ਹਰਿ  ਨਾਮਾ  ਧਨੁ  ਸੰਚਿਆ  ਸਭ  ਤਿਖਾ  ਬੁਝਾਈ  ॥

 ਓਨਿ  ਛਡੇ  ਲਾਲਚ  ਦੁਨੀ  ਕੇ  ਅੰਤਰਿ  ਲਿਵ  ਲਾਈ  ॥

 ਓਸੁ  ਸਦਾ  ਸਦਾ  ਘਰਿ  ਅਨੰਦੁ  ਹੈ  ਹਰਿ  ਸਖਾ  ਸਹਾਈ  ॥

 ਓਨਿ  ਵੈਰੀ  ਮਿਤ੍ਰ  ਸਮ  ਕੀਤਿਆ  ਸਭ  ਨਾਲਿ  ਸੁਭਾਈ  ॥

 ਹੋਆ  ਓਹੀ  ਅਲੁ  ਜਗ  ਮਹਿ  ਗੁਰ  ਗਿਆਨੁ  ਜਪਾਈ  ॥

 ਪੂਰਬਿ  ਲਿਖਿਆ  ਪਾਇਆ  ਹਰਿ  ਸਿਉ  ਬਣਿ  ਆਈ  ॥੧੬॥

 ਡਖਣੇ  ਮਃ  ੫  ॥

 ਸਚੁ  ਸੁਹਾਵਾ  ਕਾਢੀਐ  ਕੂੜੈ  ਕੂੜੀ  ਸੋਇ  ॥

 ਨਾਨਕ  ਵਿਰਲੇ  ਜਾਣੀਅਹਿ  ਜਿਨ  ਸਚੁ  ਪਲੈ  ਹੋਇ  ॥੧॥

 ਮਃ  ੫  ॥

 ਸਜਣ  ਮੁਖੁ  ਅਨੂਪੁ  ਅਠੇ  ਪਹਰ  ਨਿਹਾਲਸਾ  ॥

 ਸੁਤੜੀ  ਸੋ  ਸਹੁ  ਡਿਠੁ  ਤੈ  ਸੁਪਨੇ  ਹਉ  ਖੰਨੀਐ  ॥੨॥

 ਮਃ  ੫  ॥

 ਸਜਣ  ਸਚੁ  ਪਰਖਿ  ਮੁਖਿ  ਅਲਾਵਣੁ  ਥੋਥਰਾ  ॥

 ਮੰਨ  ਮਝਾਹੂ  ਲਖਿ  ਤੁਧਹੁ  ਦੂਰਿ  ਨ  ਸੁ  ਪਿਰੀ  ॥੩॥

 ਪਉੜੀ  ॥

 ਧਰਤਿ  ਆਕਾਸੁ  ਪਾਤਾਲੁ  ਹੈ  ਚੰਦੁ  ਸੂਰੁ  ਬਿਨਾਸੀ  ॥

 ਬਾਦਿਸਾਹ  ਸਾਹ  ਉਮਰਾਵ  ਖਾਨ  ਢਾਹਿ  ਡੇਰੇ  ਜਾਸੀ  ॥

 ਰੰਗ  ਤੁੰਗ  ਗਰੀਬ  ਮਸਤ  ਸਭੁ  ਲੋਕੁ  ਸਿਧਾਸੀ  ॥

 ਕਾਜੀ  ਸੇਖ  ਮਸਾਇਕਾ  ਸਭੇ  ਉਠਿ  ਜਾਸੀ  ॥

 ਪੀਰ  ਪੈਕਾਬਰ  ਅਉਲੀਏ  ਕੋ  ਥਿਰੁ  ਨ  ਰਹਾਸੀ  ॥

 ਰੋਜਾ  ਬਾਗ  ਨਿਵਾਜ  ਕਤੇਬ  ਵਿਣੁ  ਬੁਝੇ  ਸਭ  ਜਾਸੀ  ॥

 ਲਖ  ਚਉਰਾਸੀਹ  ਮੇਦਨੀ  ਸਭ  ਆਵੈ  ਜਾਸੀ  ॥

 ਨਿਹਚਲੁ  ਸਚੁ  ਖੁਦਾਇ  ਏਕੁ  ਖੁਦਾਇ  ਬੰਦਾ  ਅਬਿਨਾਸੀ  ॥੧੭॥

 ਡਖਣੇ  ਮਃ  ੫  ॥

 ਡਿਠੀ  ਹਭ  ਢੰਢੋਲਿ  ਹਿਕਸੁ  ਬਾਝੁ  ਨ  ਕੋਇ  ॥

 ਆਉ  ਸਜਣ  ਤੂ  ਮੁਖਿ  ਲਗੁ  ਮੇਰਾ  ਤਨੁ  ਮਨੁ  ਠੰਢਾ  ਹੋਇ  ॥੧॥

 ਮਃ  ੫  ॥

 ਆਸਕੁ  ਆਸਾ  ਬਾਹਰਾ  ਮੂ  ਮਨਿ  ਵਡੀ  ਆਸ  ॥

 ਆਸ  ਨਿਰਾਸਾ  ਹਿਕੁ  ਤੂ  ਹਉ  ਬਲਿ  ਬਲਿ  ਬਲਿ  ਗਈਆਸ  ॥੨॥

 ਮਃ  ੫  ॥

 ਵਿਛੋੜਾ  ਸੁਣੇ  ਡੁਖੁ  ਵਿਣੁ  ਡਿਠੇ  ਮਰਿਓਦਿ  ॥

 ਬਾਝੁ  ਪਿਆਰੇ  ਆਪਣੇ  ਬਿਰਹੀ  ਨਾ  ਧੀਰੋਦਿ  ॥੩॥

 ਪਉੜੀ  ॥

 ਤਟ  ਤੀਰਥ  ਦੇਵ  ਦੇਵਾਲਿਆ  ਕੇਦਾਰੁ  ਮਥੁਰਾ  ਕਾਸੀ  ॥

 ਕੋਟਿ  ਤੇਤੀਸਾ  ਦੇਵਤੇ  ਸਣੁ  ਇੰਦ੍ਰੈ  ਜਾਸੀ  ॥

 ਸਿਮ੍ਰਿਤਿ  ਸਾਸਤ੍ਰ  ਬੇਦ  ਚਾਰਿ  ਖਟੁ  ਦਰਸ  ਸਮਾਸੀ  ॥

 ਪੋਥੀ  ਪੰਡਿਤ  ਗੀਤ  ਕਵਿਤ  ਕਵਤੇ  ਭੀ  ਜਾਸੀ  ॥

 ਜਤੀ  ਸਤੀ  ਸੰਨਿਆਸੀਆ  ਸਭਿ  ਕਾਲੈ  ਵਾਸੀ  ॥

 ਮੁਨਿ  ਜੋਗੀ  ਦਿਗੰਬਰਾ  ਜਮੈ  ਸਣੁ  ਜਾਸੀ  ॥

 ਜੋ  ਦੀਸੈ  ਸੋ  ਵਿਣਸਣਾ  ਸਭ  ਬਿਨਸਿ  ਬਿਨਾਸੀ  ॥

 ਥਿਰੁ  ਪਾਰਬ੍ਰਹਮੁ  ਪਰਮੇਸਰੋ  ਸੇਵਕੁ  ਥਿਰੁ  ਹੋਸੀ  ॥੧੮॥

 ਸਲੋਕ  ਡਖਣੇ  ਮਃ  ੫  ॥

 ਸੈ  ਨੰਗੇ  ਨਹ  ਨੰਗ  ਭੁਖੇ  ਲਖ  ਨ  ਭੁਖਿਆ  ॥

 ਡੁਖੇ  ਕੋੜਿ  ਨ  ਡੁਖ  ਨਾਨਕ  ਪਿਰੀ  ਪਿਖੰਦੋ  ਸੁਭ  ਦਿਸਟਿ  ॥੧॥

 ਮਃ  ੫  ॥

 ਸੁਖ  ਸਮੂਹਾ  ਭੋਗ  ਭੂਮਿ  ਸਬਾਈ  ਕੋ  ਧਣੀ  ॥

 ਨਾਨਕ  ਹਭੋ  ਰੋਗੁ  ਮਿਰਤਕ  ਨਾਮ  ਵਿਹੂਣਿਆ  ॥੨॥

 ਮਃ  ੫  ॥

 ਹਿਕਸ  ਕੂੰ  ਤੂ  ਆਹਿ  ਪਛਾਣੂ  ਭੀ  ਹਿਕੁ  ਕਰਿ  ॥

 ਨਾਨਕ  ਆਸੜੀ  ਨਿਬਾਹਿ  ਮਾਨੁਖ  ਪਰਥਾਈ  ਲਜੀਵਦੋ  ॥੩॥

 ਪਉੜੀ  ॥

 ਨਿਹਚਲੁ  ਏਕੁ  ਨਰਾਇਣੋ  ਹਰਿ  ਅਗਮ  ਅਗਾਧਾ  ॥

 ਨਿਹਚਲੁ  ਨਾਮੁ  ਨਿਧਾਨੁ  ਹੈ  ਜਿਸੁ  ਸਿਮਰਤ  ਹਰਿ  ਲਾਧਾ  ॥

 ਨਿਹਚਲੁ  ਕੀਰਤਨੁ  ਗੁਣ  ਗੋਬਿੰਦ  ਗੁਰਮੁਖਿ  ਗਾਵਾਧਾ  ॥

 ਸਚੁ  ਧਰਮੁ  ਤਪੁ  ਨਿਹਚਲੋ  ਦਿਨੁ  ਰੈਨਿ  ਅਰਾਧਾ  ॥

 ਦਇਆ  ਧਰਮੁ  ਤਪੁ  ਨਿਹਚਲੋ  ਜਿਸੁ  ਕਰਮਿ  ਲਿਖਾਧਾ  ॥

 ਨਿਹਚਲੁ  ਮਸਤਕਿ  ਲੇਖੁ  ਲਿਖਿਆ  ਸੋ  ਟਲੈ  ਨ  ਟਲਾਧਾ  ॥

 ਨਿਹਚਲ  ਸੰਗਤਿ  ਸਾਧ  ਜਨ  ਬਚਨ  ਨਿਹਚਲੁ  ਗੁਰ  ਸਾਧਾ  ॥

 ਜਿਨ  ਕਉ  ਪੂਰਬਿ  ਲਿਖਿਆ  ਤਿਨ  ਸਦਾ  ਸਦਾ  ਆਰਾਧਾ  ॥੧੯॥

 ਸਲੋਕ  ਡਖਣੇ  ਮਃ  ੫  ॥

 ਜੋ  ਡੁਬੰਦੋ  ਆਪਿ  ਸੋ  ਤਰਾਏ  ਕਿਨ੍ਹ  ਖੇ  ॥

 ਤਾਰੇਦੜੋ  ਭੀ  ਤਾਰਿ  ਨਾਨਕ  ਪਿਰ  ਸਿਉ  ਰਤਿਆ  ॥੧॥

 ਮਃ  ੫  ॥

 ਜਿਥੈ  ਕੋਇ  ਕਥੰਨਿ  ਨਾਉ  ਸੁਣੰਦੋ  ਮਾ  ਪਿਰੀ  ॥

 ਮੂੰ  ਜੁਲਾਊਂ  ਤਥਿ  ਨਾਨਕ  ਪਿਰੀ  ਪਸੰਦੋ  ਹਰਿਓ  ਥੀਓਸਿ  ॥੨॥

 ਮਃ  ੫  ॥

 ਮੇਰੀ  ਮੇਰੀ  ਕਿਆ  ਕਰਹਿ  ਪੁਤ੍ਰ  ਕਲਤ੍ਰ  ਸਨੇਹ  ॥

 ਨਾਨਕ  ਨਾਮ  ਵਿਹੂਣੀਆ  ਨਿਮੁਣੀਆਦੀ  ਦੇਹ  ॥੩॥

 ਪਉੜੀ  ॥

 ਨੈਨੀ  ਦੇਖਉ  ਗੁਰ  ਦਰਸਨੋ  ਗੁਰ  ਚਰਣੀ  ਮਥਾ  ॥

 ਪੈਰੀ  ਮਾਰਗਿ  ਗੁਰ  ਚਲਦਾ  ਪਖਾ  ਫੇਰੀ  ਹਥਾ  ॥

 ਅਕਾਲ  ਮੂਰਤਿ  ਰਿਦੈ  ਧਿਆਇਦਾ  ਦਿਨੁ  ਰੈਨਿ  ਜਪੰਥਾ  ॥

 ਮੈ  ਛਡਿਆ  ਸਗਲ  ਅਪਾਇਣੋ  ਭਰਵਾਸੈ  ਗੁਰ  ਸਮਰਥਾ  ॥

 ਗੁਰਿ  ਬਖਸਿਆ  ਨਾਮੁ  ਨਿਧਾਨੁ  ਸਭੋ  ਦੁਖੁ  ਲਥਾ  ॥

 ਭੋਗਹੁ  ਭੁੰਚਹੁ  ਭਾਈਹੋ  ਪਲੈ  ਨਾਮੁ  ਅਗਥਾ  ॥

 ਨਾਮੁ  ਦਾਨੁ  ਇਸਨਾਨੁ  ਦਿੜੁ  ਸਦਾ  ਕਰਹੁ  ਗੁਰ  ਕਥਾ  ॥

 ਸਹਜੁ  ਭਇਆ  ਪ੍ਰਭੁ  ਪਾਇਆ  ਜਮ  ਕਾ  ਭਉ  ਲਥਾ  ॥੨੦॥

 ਸਲੋਕ  ਡਖਣੇ  ਮਃ  ੫  ॥

 ਲਗੜੀਆ  ਪਿਰੀਅੰਨਿ  ਪੇਖੰਦੀਆ  ਨਾ  ਤਿਪੀਆ  ॥

 ਹਭ  ਮਝਾਹੂ  ਸੋ  ਧਣੀ  ਬਿਆ  ਨ  ਡਿਠੋ  ਕੋਇ  ॥੧॥

 ਮਃ  ੫  ॥

 ਕਥੜੀਆ  ਸੰਤਾਹ  ਤੇ  ਸੁਖਾਊ  ਪੰਧੀਆ  ॥

 ਨਾਨਕ  ਲਧੜੀਆ  ਤਿੰਨਾਹ  ਜਿਨਾ  ਭਾਗੁ  ਮਥਾਹੜੈ  ॥੨॥

 ਮਃ  ੫  ॥

 ਡੂੰਗਰਿ  ਜਲਾ  ਥਲਾ  ਭੂਮਿ  ਬਨਾ  ਫਲ  ਕੰਦਰਾ  ॥

 ਪਾਤਾਲਾ  ਆਕਾਸ  ਪੂਰਨੁ  ਹਭ  ਘਟਾ  ॥

 ਨਾਨਕ  ਪੇਖਿ  ਜੀਓ  ਇਕਤੁ  ਸੂਤਿ  ਪਰੋਤੀਆ  ॥੩॥

 ਪਉੜੀ  ॥

 ਹਰਿ  ਜੀ  ਮਾਤਾ  ਹਰਿ  ਜੀ  ਪਿਤਾ  ਹਰਿ  ਜੀਉ  ਪ੍ਰਤਿਪਾਲਕ  ॥

 ਹਰਿ  ਜੀ  ਮੇਰੀ  ਸਾਰ  ਕਰੇ  ਹਮ  ਹਰਿ  ਕੇ  ਬਾਲਕ  ॥

 ਸਹਜੇ  ਸਹਜਿ  ਖਿਲਾਇਦਾ  ਨਹੀ  ਕਰਦਾ  ਆਲਕ  ॥

 ਅਉਗਣੁ  ਕੋ  ਨ  ਚਿਤਾਰਦਾ  ਗਲ  ਸੇਤੀ  ਲਾਇਕ  ॥

 ਮੁਹਿ  ਮੰਗਾਂ  ਸੋਈ  ਦੇਵਦਾ  ਹਰਿ  ਪਿਤਾ  ਸੁਖਦਾਇਕ  ॥

 ਗਿਆਨੁ  ਰਾਸਿ  ਨਾਮੁ  ਧਨੁ  ਸਉਪਿਓਨੁ  ਇਸੁ  ਸਉਦੇ  ਲਾਇਕ  ॥

 ਸਾਝੀ  ਗੁਰ  ਨਾਲਿ  ਬਹਾਲਿਆ  ਸਰਬ  ਸੁਖ  ਪਾਇਕ  ॥

 ਮੈ  ਨਾਲਹੁ  ਕਦੇ  ਨ  ਵਿਛੁੜੈ  ਹਰਿ  ਪਿਤਾ  ਸਭਨਾ  ਗਲਾ  ਲਾਇਕ  ॥੨੧॥

 ਸਲੋਕ  ਡਖਣੇ  ਮਃ  ੫  ॥

 ਨਾਨਕ  ਕਚੜਿਆ  ਸਿਉ  ਤੋੜਿ  ਢੂਢਿ  ਸਜਣ  ਸੰਤ  ਪਕਿਆ  ॥

 ਓਇ  ਜੀਵੰਦੇ  ਵਿਛੁੜਹਿ  ਓਇ  ਮੁਇਆ  ਨ  ਜਾਹੀ  ਛੋੜਿ  ॥੧॥

 ਮਃ  ੫  ॥

 ਨਾਨਕ  ਬਿਜੁਲੀਆ  ਚਮਕੰਨਿ  ਘੁਰਨਿ੍ਹ  ਘਟਾ  ਅਤਿ  ਕਾਲੀਆ  ॥

 ਬਰਸਨਿ  ਮੇਘ  ਅਪਾਰ  ਨਾਨਕ  ਸੰਗਮਿ  ਪਿਰੀ  ਸੁਹੰਦੀਆ  ॥੨॥

 ਮਃ  ੫  ॥

 ਜਲ  ਥਲ  ਨੀਰਿ  ਭਰੇ  ਸੀਤਲ  ਪਵਣ  ਝੁਲਾਰਦੇ  ॥

 ਸੇਜੜੀਆ  ਸੋਇੰਨ  ਹੀਰੇ  ਲਾਲ  ਜੜੰਦੀਆ  ॥

 ਸੁਭਰ  ਕਪੜ  ਭੋਗ  ਨਾਨਕ  ਪਿਰੀ  ਵਿਹੂਣੀ  ਤਤੀਆ  ॥੩॥

 ਪਉੜੀ  ॥

 ਕਾਰਣੁ  ਕਰਤੈ  ਜੋ  ਕੀਆ  ਸੋਈ  ਹੈ  ਕਰਣਾ  ॥

 ਜੇ  ਸਉ  ਧਾਵਹਿ  ਪ੍ਰਾਣੀਆ  ਪਾਵਹਿ  ਧੁਰਿ  ਲਹਣਾ  ॥

 ਬਿਨੁ  ਕਰਮਾ  ਕਿਛੂ  ਨ  ਲਭਈ  ਜੇ  ਫਿਰਹਿ  ਸਭ  ਧਰਣਾ  ॥

 ਗੁਰ  ਮਿਲਿ  ਭਉ  ਗੋਵਿੰਦ  ਕਾ  ਭੈ  ਡਰੁ  ਦੂਰਿ  ਕਰਣਾ  ॥

 ਭੈ  ਤੇ  ਬੈਰਾਗੁ  ਊਪਜੈ  ਹਰਿ  ਖੋਜਤ  ਫਿਰਣਾ  ॥

 ਖੋਜਤ  ਖੋਜਤ  ਸਹਜੁ  ਉਪਜਿਆ  ਫਿਰਿ  ਜਨਮਿ  ਨ  ਮਰਣਾ  ॥

 ਹਿਆਇ  ਕਮਾਇ  ਧਿਆਇਆ  ਪਾਇਆ  ਸਾਧ  ਸਰਣਾ  ॥

 ਬੋਹਿਥੁ  ਨਾਨਕ  ਦੇਉ  ਗੁਰੁ  ਜਿਸੁ  ਹਰਿ  ਚੜਾਏ  ਤਿਸੁ  ਭਉਜਲੁ  ਤਰਣਾ  ॥੨੨॥

 ਸਲੋਕ  ਮਃ  ੫  ॥

 ਪਹਿਲਾ  ਮਰਣੁ  ਕਬੂਲਿ  ਜੀਵਣ  ਕੀ  ਛਡਿ  ਆਸ  ॥

 ਹੋਹੁ  ਸਭਨਾ  ਕੀ  ਰੇਣੁਕਾ  ਤਉ  ਆਉ  ਹਮਾਰੈ  ਪਾਸਿ  ॥੧॥

 ਮਃ  ੫  ॥

 ਮੁਆ  ਜੀਵੰਦਾ  ਪੇਖੁ  ਜੀਵੰਦੇ  ਮਰਿ  ਜਾਨਿ  ॥

 ਜਿਨ੍ਹਾ  ਮੁਹਬਤਿ  ਇਕ  ਸਿਉ  ਤੇ  ਮਾਣਸ  ਪਰਧਾਨ  ॥੨॥

 ਮਃ  ੫  ॥

 ਜਿਸੁ  ਮਨਿ  ਵਸੈ  ਪਾਰਬ੍ਰਹਮੁ  ਨਿਕਟਿ  ਨ  ਆਵੈ  ਪੀਰ  ॥

 ਭੁਖ  ਤਿਖ  ਤਿਸੁ  ਨ  ਵਿਆਪਈ  ਜਮੁ  ਨਹੀ  ਆਵੈ  ਨੀਰ  ॥੩॥

 ਪਉੜੀ  ॥

 ਕੀਮਤਿ  ਕਹਣੁ  ਨ  ਜਾਈਐ  ਸਚੁ  ਸਾਹ  ਅਡੋਲੈ  ॥

 ਸਿਧ  ਸਾਧਿਕ  ਗਿਆਨੀ  ਧਿਆਨੀਆ  ਕਉਣੁ  ਤੁਧੁਨੋ  ਤੋਲੈ  ॥

 ਭੰਨਣ  ਘੜਣ  ਸਮਰਥੁ  ਹੈ  ਓਪਤਿ  ਸਭ  ਪਰਲੈ  ॥

 ਕਰਣ  ਕਾਰਣ  ਸਮਰਥੁ  ਹੈ  ਘਟਿ  ਘਟਿ  ਸਭ  ਬੋਲੈ  ॥

 ਰਿਜਕੁ  ਸਮਾਹੇ  ਸਭਸੈ  ਕਿਆ  ਮਾਣਸੁ  ਡੋਲੈ  ॥

 ਗਹਿਰ  ਗਭੀਰੁ  ਅਥਾਹੁ  ਤੂ  ਗੁਣ  ਗਿਆਨ  ਅਮੋਲੈ  ॥

 ਸੋਈ  ਕੰਮੁ  ਕਮਾਵਣਾ  ਕੀਆ  ਧੁਰਿ  ਮਉਲੈ  ॥

 ਤੁਧਹੁ  ਬਾਹਰਿ  ਕਿਛੁ  ਨਹੀ  ਨਾਨਕੁ  ਗੁਣ  ਬੋਲੈ  ॥੨੩॥੧॥੨॥

Tags

Post a Comment

0 Comments
* Please Don't Spam Here. All the Comments are Reviewed by Admin.