Type Here to Get Search Results !

kirtan

ਮਾਰੂ ਵਾਰ ਮਹਲਾ ੩


 ਮਾਰੂ  ਵਾਰ  ਮਹਲਾ  ੩

 ੴ  ਸਤਿਗੁਰ  ਪ੍ਰਸਾਦਿ  ॥

 ਸਲੋਕੁ  ਮਃ  ੧  ॥

 ਵਿਣੁ  ਗਾਹਕ  ਗੁਣੁ  ਵੇਚੀਐ  ਤਉ  ਗੁਣੁ  ਸਹਘੋ  ਜਾਇ  ॥

 ਗੁਣ  ਕਾ  ਗਾਹਕੁ  ਜੇ  ਮਿਲੈ  ਤਉ  ਗੁਣੁ  ਲਾਖ  ਵਿਕਾਇ  ॥

 ਗੁਣ  ਤੇ  ਗੁਣ  ਮਿਲਿ  ਪਾਈਐ  ਜੇ  ਸਤਿਗੁਰ  ਮਾਹਿ  ਸਮਾਇ  ॥

 ਮੋੁਲਿ  ਅਮੋੁਲੁ  ਨ  ਪਾਈਐ  ਵਣਜਿ  ਨ  ਲੀਜੈ  ਹਾਟਿ  ॥

 ਨਾਨਕ  ਪੂਰਾ  ਤੋਲੁ  ਹੈ  ਕਬਹੁ  ਨ  ਹੋਵੈ  ਘਾਟਿ  ॥੧॥

 ਮਃ  ੪  ॥

 ਨਾਮ  ਵਿਹੂਣੇ  ਭਰਮਸਹਿ  ਆਵਹਿ  ਜਾਵਹਿ  ਨੀਤ  ॥

 ਇਕਿ  ਬਾਂਧੇ  ਇਕਿ  ਢੀਲਿਆ  ਇਕਿ  ਸੁਖੀਏ  ਹਰਿ  ਪ੍ਰੀਤਿ  ॥

 ਨਾਨਕ  ਸਚਾ  ਮੰਨਿ  ਲੈ  ਸਚੁ  ਕਰਣੀ  ਸਚੁ  ਰੀਤਿ  ॥੨॥

 ਪਉੜੀ  ॥

 ਗੁਰ  ਤੇ  ਗਿਆਨੁ  ਪਾਇਆ  ਅਤਿ  ਖੜਗੁ  ਕਰਾਰਾ  ॥

 ਦੂਜਾ  ਭ੍ਰਮੁ  ਗੜੁ  ਕਟਿਆ  ਮੋਹੁ  ਲੋਭੁ  ਅਹੰਕਾਰਾ  ॥

 ਹਰਿ  ਕਾ  ਨਾਮੁ  ਮਨਿ  ਵਸਿਆ  ਗੁਰ  ਸਬਦਿ  ਵੀਚਾਰਾ  ॥

 ਸਚ  ਸੰਜਮਿ  ਮਤਿ  ਊਤਮਾ  ਹਰਿ  ਲਗਾ  ਪਿਆਰਾ  ॥

 ਸਭੁ  ਸਚੋ  ਸਚੁ  ਵਰਤਦਾ  ਸਚੁ  ਸਿਰਜਣਹਾਰਾ  ॥੧॥

 ਸਲੋਕੁ  ਮਃ  ੩  ॥

 ਕੇਦਾਰਾ  ਰਾਗਾ  ਵਿਚਿ  ਜਾਣੀਐ  ਭਾਈ  ਸਬਦੇ  ਕਰੇ  ਪਿਆਰੁ  ॥

 ਸਤਸੰਗਤਿ  ਸਿਉ  ਮਿਲਦੋ  ਰਹੈ  ਸਚੇ  ਧਰੇ  ਪਿਆਰੁ  ॥

 ਵਿਚਹੁ  ਮਲੁ  ਕਟੇ  ਆਪਣੀ  ਕੁਲਾ  ਕਾ  ਕਰੇ  ਉਧਾਰੁ  ॥

 ਗੁਣਾ  ਕੀ  ਰਾਸਿ  ਸੰਗ੍ਰਹੈ  ਅਵਗਣ  ਕਢੈ  ਵਿਡਾਰਿ  ॥

 ਨਾਨਕ  ਮਿਲਿਆ  ਸੋ  ਜਾਣੀਐ  ਗੁਰੂ  ਨ  ਛੋਡੈ  ਆਪਣਾ  ਦੂਜੈ  ਨ  ਧਰੇ  ਪਿਆਰੁ  ॥੧॥

 ਮਃ  ੪  ॥

 ਸਾਗਰੁ  ਦੇਖਉ  ਡਰਿ  ਮਰਉ  ਭੈ  ਤੇਰੈ  ਡਰੁ  ਨਾਹਿ  ॥

 ਗੁਰ  ਕੈ  ਸਬਦਿ  ਸੰਤੋਖੀਆ  ਨਾਨਕ  ਬਿਗਸਾ  ਨਾਇ  ॥੨॥

 ਮਃ  ੪  ॥

 ਚੜਿ  ਬੋਹਿਥੈ  ਚਾਲਸਉ  ਸਾਗਰੁ  ਲਹਰੀ  ਦੇਇ  ॥

 ਠਾਕ  ਨ  ਸਚੈ  ਬੋਹਿਥੈ  ਜੇ  ਗੁਰੁ  ਧੀਰਕ  ਦੇਇ  ॥

 ਤਿਤੁ  ਦਰਿ  ਜਾਇ  ਉਤਾਰੀਆ  ਗੁਰੁ  ਦਿਸੈ  ਸਾਵਧਾਨੁ  ॥

 ਨਾਨਕ  ਨਦਰੀ  ਪਾਈਐ  ਦਰਗਹ  ਚਲੈ  ਮਾਨੁ  ॥੩॥

 ਪਉੜੀ  ॥

 ਨਿਹਕੰਟਕ  ਰਾਜੁ  ਭੁੰਚਿ  ਤੂ  ਗੁਰਮੁਖਿ  ਸਚੁ  ਕਮਾਈ  ॥

 ਸਚੈ  ਤਖਤਿ  ਬੈਠਾ  ਨਿਆਉ  ਕਰਿ  ਸਤਸੰਗਤਿ  ਮੇਲਿ  ਮਿਲਾਈ  ॥

 ਸਚਾ  ਉਪਦੇਸੁ  ਹਰਿ  ਜਾਪਣਾ  ਹਰਿ  ਸਿਉ  ਬਣਿ  ਆਈ  ॥

 ਐਥੈ  ਸੁਖਦਾਤਾ  ਮਨਿ  ਵਸੈ  ਅੰਤਿ  ਹੋਇ  ਸਖਾਈ  ॥

 ਹਰਿ  ਸਿਉ  ਪ੍ਰੀਤਿ  ਊਪਜੀ  ਗੁਰਿ  ਸੋਝੀ  ਪਾਈ  ॥੨॥

 ਸਲੋਕੁ  ਮਃ  ੧  ॥

 ਭੂਲੀ  ਭੂਲੀ  ਮੈ  ਫਿਰੀ  ਪਾਧਰੁ  ਕਹੈ  ਨ  ਕੋਇ  ॥

 ਪੂਛਹੁ  ਜਾਇ  ਸਿਆਣਿਆ  ਦੁਖੁ  ਕਾਟੈ  ਮੇਰਾ  ਕੋਇ  ॥

 ਸਤਿਗੁਰੁ  ਸਾਚਾ  ਮਨਿ  ਵਸੈ  ਸਾਜਨੁ  ਉਤ  ਹੀ  ਠਾਇ  ॥

 ਨਾਨਕ  ਮਨੁ  ਤ੍ਰਿਪਤਾਸੀਐ  ਸਿਫਤੀ  ਸਾਚੈ  ਨਾਇ  ॥੧॥

 ਮਃ  ੩  ॥

 ਆਪੇ  ਕਰਣੀ  ਕਾਰ  ਆਪਿ  ਆਪੇ  ਕਰੇ  ਰਜਾਇ  ॥

 ਆਪੇ  ਕਿਸ  ਹੀ  ਬਖਸਿ  ਲਏ  ਆਪੇ  ਕਾਰ  ਕਮਾਇ  ॥

 ਨਾਨਕ  ਚਾਨਣੁ  ਗੁਰ  ਮਿਲੇ  ਦੁਖ  ਬਿਖੁ  ਜਾਲੀ  ਨਾਇ  ॥੨॥

 ਪਉੜੀ  ॥

 ਮਾਇਆ  ਵੇਖਿ  ਨ  ਭੁਲੁ  ਤੂ  ਮਨਮੁਖ  ਮੂਰਖਾ  ॥

 ਚਲਦਿਆ  ਨਾਲਿ  ਨ  ਚਲਈ  ਸਭੁ  ਝੂਠੁ  ਦਰਬੁ  ਲਖਾ  ॥

 ਅਗਿਆਨੀ  ਅੰਧੁ  ਨ  ਬੂਝਈ  ਸਿਰ  ਊਪਰਿ  ਜਮ  ਖੜਗੁ  ਕਲਖਾ  ॥

 ਗੁਰ  ਪਰਸਾਦੀ  ਉਬਰੇ  ਜਿਨ  ਹਰਿ  ਰਸੁ  ਚਖਾ  ॥

 ਆਪਿ  ਕਰਾਏ  ਕਰੇ  ਆਪਿ  ਆਪੇ  ਹਰਿ  ਰਖਾ  ॥੩॥

 ਸਲੋਕੁ  ਮਃ  ੩  ॥

 ਜਿਨਾ  ਗੁਰੁ  ਨਹੀ  ਭੇਟਿਆ  ਭੈ  ਕੀ  ਨਾਹੀ  ਬਿੰਦ  ॥

 ਆਵਣੁ  ਜਾਵਣੁ  ਦੁਖੁ  ਘਣਾ  ਕਦੇ  ਨ  ਚੂਕੈ  ਚਿੰਦ  ॥

 ਕਾਪੜ  ਜਿਵੈ  ਪਛੋੜੀਐ  ਘੜੀ  ਮੁਹਤ  ਘੜੀਆਲੁ  ॥

 ਨਾਨਕ  ਸਚੇ  ਨਾਮ  ਬਿਨੁ  ਸਿਰਹੁ  ਨ  ਚੁਕੈ  ਜੰਜਾਲੁ  ॥੧॥

 ਮਃ  ੩  ॥

 ਤ੍ਰਿਭਵਣ  ਢੂਢੀ  ਸਜਣਾ  ਹਉਮੈ  ਬੁਰੀ  ਜਗਤਿ  ॥

 ਨਾ  ਝੁਰੁ  ਹੀਅੜੇ  ਸਚੁ  ਚਉ  ਨਾਨਕ  ਸਚੋ  ਸਚੁ  ॥੨॥

 ਪਉੜੀ  ॥

 ਗੁਰਮੁਖਿ  ਆਪੇ  ਬਖਸਿਓਨੁ  ਹਰਿ  ਨਾਮਿ  ਸਮਾਣੇ  ॥

 ਆਪੇ  ਭਗਤੀ  ਲਾਇਓਨੁ  ਗੁਰ  ਸਬਦਿ  ਨੀਸਾਣੇ  ॥

 ਸਨਮੁਖ  ਸਦਾ  ਸੋਹਣੇ  ਸਚੈ  ਦਰਿ  ਜਾਣੇ  ॥

 ਐਥੈ  ਓਥੈ  ਮੁਕਤਿ  ਹੈ  ਜਿਨ  ਰਾਮ  ਪਛਾਣੇ  ॥

 ਧੰਨੁ  ਧੰਨੁ  ਸੇ  ਜਨ  ਜਿਨ  ਹਰਿ  ਸੇਵਿਆ  ਤਿਨ  ਹਉ  ਕੁਰਬਾਣੇ  ॥੪॥

 ਸਲੋਕੁ  ਮਃ  ੧  ॥

 ਮਹਲ  ਕੁਚਜੀ  ਮੜਵੜੀ  ਕਾਲੀ  ਮਨਹੁ  ਕਸੁਧ  ॥

 ਜੇ  ਗੁਣ  ਹੋਵਨਿ  ਤਾ  ਪਿਰੁ  ਰਵੈ  ਨਾਨਕ  ਅਵਗੁਣ  ਮੁੰਧ  ॥੧॥

 ਮਃ  ੧  ॥

 ਸਾਚੁ  ਸੀਲ  ਸਚੁ  ਸੰਜਮੀ  ਸਾ  ਪੂਰੀ  ਪਰਵਾਰਿ  ॥

 ਨਾਨਕ  ਅਹਿਨਿਸਿ  ਸਦਾ  ਭਲੀ  ਪਿਰ  ਕੈ  ਹੇਤਿ  ਪਿਆਰਿ  ॥੨॥

 ਪਉੜੀ  ॥

 ਆਪਣਾ  ਆਪੁ  ਪਛਾਣਿਆ  ਨਾਮੁ  ਨਿਧਾਨੁ  ਪਾਇਆ  ॥

 ਕਿਰਪਾ  ਕਰਿ  ਕੈ  ਆਪਣੀ  ਗੁਰ  ਸਬਦਿ  ਮਿਲਾਇਆ  ॥

 ਗੁਰ  ਕੀ  ਬਾਣੀ  ਨਿਰਮਲੀ  ਹਰਿ  ਰਸੁ  ਪੀਆਇਆ  ॥

 ਹਰਿ  ਰਸੁ  ਜਿਨੀ  ਚਾਖਿਆ  ਅਨ  ਰਸ  ਠਾਕਿ  ਰਹਾਇਆ  ॥

 ਹਰਿ  ਰਸੁ  ਪੀ  ਸਦਾ  ਤ੍ਰਿਪਤਿ  ਭਏ  ਫਿਰਿ  ਤ੍ਰਿਸਨਾ  ਭੁਖ  ਗਵਾਇਆ  ॥੫॥

 ਸਲੋਕੁ  ਮਃ  ੩  ॥

 ਪਿਰ  ਖੁਸੀਏ  ਧਨ  ਰਾਵੀਏ  ਧਨ  ਉਰਿ  ਨਾਮੁ  ਸੀਗਾਰੁ  ॥

 ਨਾਨਕ  ਧਨ  ਆਗੈ  ਖੜੀ  ਸੋਭਾਵੰਤੀ  ਨਾਰਿ  ॥੧॥

 ਮਃ  ੧  ॥

 ਸਸੁਰੈ  ਪੇਈਐ  ਕੰਤ  ਕੀ  ਕੰਤੁ  ਅਗੰਮੁ  ਅਥਾਹੁ  ॥

 ਨਾਨਕ  ਧੰਨੁ  ਸੋੁਹਾਗਣੀ  ਜੋ  ਭਾਵਹਿ  ਵੇਪਰਵਾਹ  ॥੨॥

 ਪਉੜੀ  ॥

 ਤਖਤਿ  ਰਾਜਾ  ਸੋ  ਬਹੈ  ਜਿ  ਤਖਤੈ  ਲਾਇਕ  ਹੋਈ  ॥

 ਜਿਨੀ  ਸਚੁ  ਪਛਾਣਿਆ  ਸਚੁ  ਰਾਜੇ  ਸੇਈ  ॥

 ਏਹਿ  ਭੂਪਤਿ  ਰਾਜੇ  ਨ  ਆਖੀਅਹਿ  ਦੂਜੈ  ਭਾਇ  ਦੁਖੁ  ਹੋਈ  ॥

 ਕੀਤਾ  ਕਿਆ  ਸਾਲਾਹੀਐ  ਜਿਸੁ  ਜਾਦੇ  ਬਿਲਮ  ਨ  ਹੋਈ  ॥

 ਨਿਹਚਲੁ  ਸਚਾ  ਏਕੁ  ਹੈ  ਗੁਰਮੁਖਿ  ਬੂਝੈ  ਸੁ  ਨਿਹਚਲੁ  ਹੋਈ  ॥੬॥

 ਸਲੋਕੁ  ਮਃ  ੩  ॥

 ਸਭਨਾ  ਕਾ  ਪਿਰੁ  ਏਕੁ  ਹੈ  ਪਿਰ  ਬਿਨੁ  ਖਾਲੀ  ਨਾਹਿ  ॥

 ਨਾਨਕ  ਸੇ  ਸੋਹਾਗਣੀ  ਜਿ  ਸਤਿਗੁਰ  ਮਾਹਿ  ਸਮਾਹਿ  ॥੧॥

 ਮਃ  ੩  ॥

 ਮਨ  ਕੇ  ਅਧਿਕ  ਤਰੰਗ  ਕਿਉ  ਦਰਿ  ਸਾਹਿਬ  ਛੁਟੀਐ  ॥

 ਜੇ  ਰਾਚੈ  ਸਚ  ਰੰਗਿ  ਗੂੜੈ  ਰੰਗਿ  ਅਪਾਰ  ਕੈ  ॥

 ਨਾਨਕ  ਗੁਰ  ਪਰਸਾਦੀ  ਛੁਟੀਐ  ਜੇ  ਚਿਤੁ  ਲਗੈ  ਸਚਿ  ॥੨॥

 ਪਉੜੀ  ॥

 ਹਰਿ  ਕਾ  ਨਾਮੁ  ਅਮੋਲੁ  ਹੈ  ਕਿਉ  ਕੀਮਤਿ  ਕੀਜੈ  ॥

 ਆਪੇ  ਸ੍ਰਿਸਟਿ  ਸਭ  ਸਾਜੀਅਨੁ  ਆਪੇ  ਵਰਤੀਜੈ  ॥

 ਗੁਰਮੁਖਿ  ਸਦਾ  ਸਲਾਹੀਐ  ਸਚੁ  ਕੀਮਤਿ  ਕੀਜੈ  ॥

 ਗੁਰ  ਸਬਦੀ  ਕਮਲੁ  ਬਿਗਾਸਿਆ  ਇਵ  ਹਰਿ  ਰਸੁ  ਪੀਜੈ  ॥

 ਆਵਣ  ਜਾਣਾ  ਠਾਕਿਆ  ਸੁਖਿ  ਸਹਜਿ  ਸਵੀਜੈ  ॥੭॥

 ਸਲੋਕੁ  ਮਃ  ੧  ॥

 ਨਾ  ਮੈਲਾ  ਨਾ  ਧੁੰਧਲਾ  ਨਾ  ਭਗਵਾ  ਨਾ  ਕਚੁ  ॥

 ਨਾਨਕ  ਲਾਲੋ  ਲਾਲੁ  ਹੈ  ਸਚੈ  ਰਤਾ  ਸਚੁ  ॥੧॥

 ਮਃ  ੩  ॥

 ਸਹਜਿ  ਵਣਸਪਤਿ  ਫੁਲੁ  ਫਲੁ  ਭਵਰੁ  ਵਸੈ  ਭੈ  ਖੰਡਿ  ॥

 ਨਾਨਕ  ਤਰਵਰੁ  ਏਕੁ  ਹੈ  ਏਕੋ  ਫੁਲੁ  ਭਿਰੰਗੁ  ॥੨॥

 ਪਉੜੀ  ॥

 ਜੋ  ਜਨ  ਲੂਝਹਿ  ਮਨੈ  ਸਿਉ  ਸੇ  ਸੂਰੇ  ਪਰਧਾਨਾ  ॥

 ਹਰਿ  ਸੇਤੀ  ਸਦਾ  ਮਿਲਿ  ਰਹੇ  ਜਿਨੀ  ਆਪੁ  ਪਛਾਨਾ  ॥

 ਗਿਆਨੀਆ  ਕਾ  ਇਹੁ  ਮਹਤੁ  ਹੈ  ਮਨ  ਮਾਹਿ  ਸਮਾਨਾ  ॥

 ਹਰਿ  ਜੀਉ  ਕਾ  ਮਹਲੁ  ਪਾਇਆ  ਸਚੁ  ਲਾਇ  ਧਿਆਨਾ  ॥

 ਜਿਨ  ਗੁਰ  ਪਰਸਾਦੀ  ਮਨੁ  ਜੀਤਿਆ  ਜਗੁ  ਤਿਨਹਿ  ਜਿਤਾਨਾ  ॥੮॥

 ਸਲੋਕੁ  ਮਃ  ੩  ॥

 ਜੋਗੀ  ਹੋਵਾ  ਜਗਿ  ਭਵਾ  ਘਰਿ  ਘਰਿ  ਭੀਖਿਆ  ਲੇਉ  ॥

 ਦਰਗਹ  ਲੇਖਾ  ਮੰਗੀਐ  ਕਿਸੁ  ਕਿਸੁ  ਉਤਰੁ  ਦੇਉ  ॥

 ਭਿਖਿਆ  ਨਾਮੁ  ਸੰਤੋਖੁ  ਮੜੀ  ਸਦਾ  ਸਚੁ  ਹੈ  ਨਾਲਿ  ॥

 ਭੇਖੀ  ਹਾਥ  ਨ  ਲਧੀਆ  ਸਭ  ਬਧੀ  ਜਮਕਾਲਿ  ॥

 ਨਾਨਕ  ਗਲਾ  ਝੂਠੀਆ  ਸਚਾ  ਨਾਮੁ  ਸਮਾਲਿ  ॥੧॥

 ਮਃ  ੩  ॥

 ਜਿਤੁ  ਦਰਿ  ਲੇਖਾ  ਮੰਗੀਐ  ਸੋ  ਦਰੁ  ਸੇਵਿਹੁ  ਨ  ਕੋਇ  ॥

 ਐਸਾ  ਸਤਿਗੁਰੁ  ਲੋੜਿ  ਲਹੁ  ਜਿਸੁ  ਜੇਵਡੁ  ਅਵਰੁ  ਨ  ਕੋਇ  ॥

 ਤਿਸੁ  ਸਰਣਾਈ  ਛੂਟੀਐ  ਲੇਖਾ  ਮੰਗੈ  ਨ  ਕੋਇ  ॥

 ਸਚੁ  ਦ੍ਰਿੜਾਏ  ਸਚੁ  ਦ੍ਰਿੜੁ  ਸਚਾ  ਓਹੁ  ਸਬਦੁ  ਦੇਇ  ॥

 ਹਿਰਦੈ  ਜਿਸ  ਦੈ  ਸਚੁ  ਹੈ  ਤਨੁ  ਮਨੁ  ਭੀ  ਸਚਾ  ਹੋਇ  ॥

 ਨਾਨਕ  ਸਚੈ  ਹੁਕਮਿ  ਮੰਨਿਐ  ਸਚੀ  ਵਡਿਆਈ  ਦੇਇ  ॥

 ਸਚੇ  ਮਾਹਿ  ਸਮਾਵਸੀ  ਜਿਸ  ਨੋ  ਨਦਰਿ  ਕਰੇਇ  ॥੨॥

 ਪਉੜੀ  ॥

 ਸੂਰੇ  ਏਹਿ  ਨ  ਆਖੀਅਹਿ  ਅਹੰਕਾਰਿ  ਮਰਹਿ  ਦੁਖੁ  ਪਾਵਹਿ  ॥

 ਅੰਧੇ  ਆਪੁ  ਨ  ਪਛਾਣਨੀ  ਦੂਜੈ  ਪਚਿ  ਜਾਵਹਿ  ॥

 ਅਤਿ  ਕਰੋਧ  ਸਿਉ  ਲੂਝਦੇ  ਅਗੈ  ਪਿਛੈ  ਦੁਖੁ  ਪਾਵਹਿ  ॥

 ਹਰਿ  ਜੀਉ  ਅਹੰਕਾਰੁ  ਨ  ਭਾਵਈ  ਵੇਦ  ਕੂਕਿ  ਸੁਣਾਵਹਿ  ॥

 ਅਹੰਕਾਰਿ  ਮੁਏ  ਸੇ  ਵਿਗਤੀ  ਗਏ  ਮਰਿ  ਜਨਮਹਿ  ਫਿਰਿ  ਆਵਹਿ  ॥੯॥

 ਸਲੋਕੁ  ਮਃ  ੩  ॥

 ਕਾਗਉ  ਹੋਇ  ਨ  ਊਜਲਾ  ਲੋਹੇ  ਨਾਵ  ਨ  ਪਾਰੁ  ॥

 ਪਿਰਮ  ਪਦਾਰਥੁ  ਮੰਨਿ  ਲੈ  ਧੰਨੁ  ਸਵਾਰਣਹਾਰੁ  ॥

 ਹੁਕਮੁ  ਪਛਾਣੈ  ਊਜਲਾ  ਸਿਰਿ  ਕਾਸਟ  ਲੋਹਾ  ਪਾਰਿ  ॥

 ਤ੍ਰਿਸਨਾ  ਛੋਡੈ  ਭੈ  ਵਸੈ  ਨਾਨਕ  ਕਰਣੀ  ਸਾਰੁ  ॥੧॥

 ਮਃ  ੩  ॥

 ਮਾਰੂ  ਮਾਰਣ  ਜੋ  ਗਏ  ਮਾਰਿ  ਨ  ਸਕਹਿ  ਗਵਾਰ  ॥

 ਨਾਨਕ  ਜੇ  ਇਹੁ  ਮਾਰੀਐ  ਗੁਰ  ਸਬਦੀ  ਵੀਚਾਰਿ  ॥

 ਏਹੁ  ਮਨੁ  ਮਾਰਿਆ  ਨਾ  ਮਰੈ  ਜੇ  ਲੋਚੈ  ਸਭੁ  ਕੋਇ  ॥

 ਨਾਨਕ  ਮਨ  ਹੀ  ਕਉ  ਮਨੁ  ਮਾਰਸੀ  ਜੇ  ਸਤਿਗੁਰੁ  ਭੇਟੈ  ਸੋਇ  ॥੨॥

 ਪਉੜੀ  ॥

 ਦੋਵੈ  ਤਰਫਾ  ਉਪਾਈਓਨੁ  ਵਿਚਿ  ਸਕਤਿ  ਸਿਵ  ਵਾਸਾ  ॥

 ਸਕਤੀ  ਕਿਨੈ  ਨ  ਪਾਇਓ  ਫਿਰਿ  ਜਨਮਿ  ਬਿਨਾਸਾ  ॥

 ਗੁਰਿ  ਸੇਵਿਐ  ਸਾਤਿ  ਪਾਈਐ  ਜਪਿ  ਸਾਸ  ਗਿਰਾਸਾ  ॥

 ਸਿਮ੍ਰਿਤਿ  ਸਾਸਤ  ਸੋਧਿ  ਦੇਖੁ  ਊਤਮ  ਹਰਿ  ਦਾਸਾ  ॥

 ਨਾਨਕ  ਨਾਮ  ਬਿਨਾ  ਕੋ  ਥਿਰੁ  ਨਹੀ  ਨਾਮੇ  ਬਲਿ  ਜਾਸਾ  ॥੧੦॥

 ਸਲੋਕੁ  ਮਃ  ੩  ॥

 ਹੋਵਾ  ਪੰਡਿਤੁ  ਜੋਤਕੀ  ਵੇਦ  ਪੜਾ  ਮੁਖਿ  ਚਾਰਿ  ॥

 ਨਵ  ਖੰਡ  ਮਧੇ  ਪੂਜੀਆ  ਅਪਣੈ  ਚਜਿ  ਵੀਚਾਰਿ  ॥

 ਮਤੁ  ਸਚਾ  ਅਖਰੁ  ਭੁਲਿ  ਜਾਇ  ਚਉਕੈ  ਭਿਟੈ  ਨ  ਕੋਇ  ॥

 ਝੂਠੇ  ਚਉਕੇ  ਨਾਨਕਾ  ਸਚਾ  ਏਕੋ  ਸੋਇ  ॥੧॥

 ਮਃ  ੩  ॥

 ਆਪਿ  ਉਪਾਏ  ਕਰੇ  ਆਪਿ  ਆਪੇ  ਨਦਰਿ  ਕਰੇਇ  ॥

 ਆਪੇ  ਦੇ  ਵਡਿਆਈਆ  ਕਹੁ  ਨਾਨਕ  ਸਚਾ  ਸੋਇ  ॥੨॥

 ਪਉੜੀ  ॥

 ਕੰਟਕੁ  ਕਾਲੁ  ਏਕੁ  ਹੈ  ਹੋਰੁ  ਕੰਟਕੁ  ਨ  ਸੂਝੈ  ॥

 ਅਫਰਿਓ  ਜਗ  ਮਹਿ  ਵਰਤਦਾ  ਪਾਪੀ  ਸਿਉ  ਲੂਝੈ  ॥

 ਗੁਰ  ਸਬਦੀ  ਹਰਿ  ਭੇਦੀਐ  ਹਰਿ  ਜਪਿ  ਹਰਿ  ਬੂਝੈ  ॥

 ਸੋ  ਹਰਿ  ਸਰਣਾਈ  ਛੁਟੀਐ  ਜੋ  ਮਨ  ਸਿਉ  ਜੂਝੈ  ॥

 ਮਨਿ  ਵੀਚਾਰਿ  ਹਰਿ  ਜਪੁ  ਕਰੇ  ਹਰਿ  ਦਰਗਹ  ਸੀਝੈ  ॥੧੧॥

 ਸਲੋਕੁ  ਮਃ  ੧  ॥

 ਹੁਕਮਿ  ਰਜਾਈ  ਸਾਖਤੀ  ਦਰਗਹ  ਸਚੁ  ਕਬੂਲੁ  ॥

 ਸਾਹਿਬੁ  ਲੇਖਾ  ਮੰਗਸੀ  ਦੁਨੀਆ  ਦੇਖਿ  ਨ  ਭੂਲੁ  ॥

 ਦਿਲ  ਦਰਵਾਨੀ  ਜੋ  ਕਰੇ  ਦਰਵੇਸੀ  ਦਿਲੁ  ਰਾਸਿ  ॥

 ਇਸਕ  ਮੁਹਬਤਿ  ਨਾਨਕਾ  ਲੇਖਾ  ਕਰਤੇ  ਪਾਸਿ  ॥੧॥

 ਮਃ  ੧  ॥

 ਅਲਗਉ  ਜੋਇ  ਮਧੂਕੜਉ  ਸਾਰੰਗਪਾਣਿ  ਸਬਾਇ  ॥

 ਹੀਰੈ  ਹੀਰਾ  ਬੇਧਿਆ  ਨਾਨਕ  ਕੰਠਿ  ਸੁਭਾਇ  ॥੨॥

 ਪਉੜੀ  ॥

 ਮਨਮੁਖ  ਕਾਲੁ  ਵਿਆਪਦਾ  ਮੋਹਿ  ਮਾਇਆ  ਲਾਗੇ  ॥

 ਖਿਨ  ਮਹਿ  ਮਾਰਿ  ਪਛਾੜਸੀ  ਭਾਇ  ਦੂਜੈ  ਠਾਗੇ  ॥

 ਫਿਰਿ  ਵੇਲਾ  ਹਥਿ  ਨ  ਆਵਈ  ਜਮ  ਕਾ  ਡੰਡੁ  ਲਾਗੇ  ॥

 ਤਿਨ  ਜਮ  ਡੰਡੁ  ਨ  ਲਗਈ  ਜੋ  ਹਰਿ  ਲਿਵ  ਜਾਗੇ  ॥

 ਸਭ  ਤੇਰੀ  ਤੁਧੁ  ਛਡਾਵਣੀ  ਸਭ  ਤੁਧੈ  ਲਾਗੇ  ॥੧੨॥

 ਸਲੋਕੁ  ਮਃ  ੧  ॥

 ਸਰਬੇ  ਜੋਇ  ਅਗਛਮੀ  ਦੂਖੁ  ਘਨੇਰੋ  ਆਥਿ  ॥

 ਕਾਲਰੁ  ਲਾਦਸਿ  ਸਰੁ  ਲਾਘਣਉ  ਲਾਭੁ  ਨ  ਪੂੰਜੀ  ਸਾਥਿ  ॥੧॥

 ਮਃ  ੧  ॥

 ਪੂੰਜੀ  ਸਾਚਉ  ਨਾਮੁ  ਤੂ  ਅਖੁਟਉ  ਦਰਬੁ  ਅਪਾਰੁ  ॥

 ਨਾਨਕ  ਵਖਰੁ  ਨਿਰਮਲਉ  ਧੰਨੁ  ਸਾਹੁ  ਵਾਪਾਰੁ  ॥੨॥

 ਮਃ  ੧  ॥

 ਪੂਰਬ  ਪ੍ਰੀਤਿ  ਪਿਰਾਣਿ  ਲੈ  ਮੋਟਉ  ਠਾਕੁਰੁ  ਮਾਣਿ  ॥

 ਮਾਥੈ  ਊਭੈ  ਜਮੁ  ਮਾਰਸੀ  ਨਾਨਕ  ਮੇਲਣੁ  ਨਾਮਿ  ॥੩॥

 ਪਉੜੀ  ॥

 ਆਪੇ  ਪਿੰਡੁ  ਸਵਾਰਿਓਨੁ  ਵਿਚਿ  ਨਵ  ਨਿਧਿ  ਨਾਮੁ  ॥

 ਇਕਿ  ਆਪੇ  ਭਰਮਿ  ਭੁਲਾਇਅਨੁ  ਤਿਨ  ਨਿਹਫਲ  ਕਾਮੁ  ॥

 ਇਕਨੀ  ਗੁਰਮੁਖਿ  ਬੁਝਿਆ  ਹਰਿ  ਆਤਮ  ਰਾਮੁ  ॥

 ਇਕਨੀ  ਸੁਣਿ  ਕੈ  ਮੰਨਿਆ  ਹਰਿ  ਊਤਮ  ਕਾਮੁ  ॥

 ਅੰਤਰਿ  ਹਰਿ  ਰੰਗੁ  ਉਪਜਿਆ  ਗਾਇਆ  ਹਰਿ  ਗੁਣ  ਨਾਮੁ  ॥੧੩॥

 ਸਲੋਕੁ  ਮਃ  ੧  ॥

 ਭੋਲਤਣਿ  ਭੈ  ਮਨਿ  ਵਸੈ  ਹੇਕੈ  ਪਾਧਰ  ਹੀਡੁ  ॥

 ਅਤਿ  ਡਾਹਪਣਿ  ਦੁਖੁ  ਘਣੋ  ਤੀਨੇ  ਥਾਵ  ਭਰੀਡੁ  ॥੧॥

 ਮਃ  ੧  ॥

 ਮਾਂਦਲੁ  ਬੇਦਿ  ਸਿ  ਬਾਜਣੋ  ਘਣੋ  ਧੜੀਐ  ਜੋਇ  ॥

 ਨਾਨਕ  ਨਾਮੁ  ਸਮਾਲਿ  ਤੂ  ਬੀਜਉ  ਅਵਰੁ  ਨ  ਕੋਇ  ॥੨॥

 ਮਃ  ੧  ॥

 ਸਾਗਰੁ  ਗੁਣੀ  ਅਥਾਹੁ  ਕਿਨਿ  ਹਾਥਾਲਾ  ਦੇਖੀਐ  ॥

 ਵਡਾ  ਵੇਪਰਵਾਹੁ  ਸਤਿਗੁਰੁ  ਮਿਲੈ  ਤ  ਪਾਰਿ  ਪਵਾ  ॥

 ਮਝ  ਭਰਿ  ਦੁਖ  ਬਦੁਖ  ॥

 ਨਾਨਕ  ਸਚੇ  ਨਾਮ  ਬਿਨੁ  ਕਿਸੈ  ਨ  ਲਥੀ  ਭੁਖ  ॥੩॥

 ਪਉੜੀ  ॥

 ਜਿਨੀ  ਅੰਦਰੁ  ਭਾਲਿਆ  ਗੁਰ  ਸਬਦਿ  ਸੁਹਾਵੈ  ॥

 ਜੋ  ਇਛਨਿ  ਸੋ  ਪਾਇਦੇ  ਹਰਿ  ਨਾਮੁ  ਧਿਆਵੈ  ॥

 ਜਿਸ  ਨੋ  ਕ੍ਰਿਪਾ  ਕਰੇ  ਤਿਸੁ  ਗੁਰੁ  ਮਿਲੈ  ਸੋ  ਹਰਿ  ਗੁਣ  ਗਾਵੈ  ॥

 ਧਰਮ  ਰਾਇ  ਤਿਨ  ਕਾ  ਮਿਤੁ  ਹੈ  ਜਮ  ਮਗਿ  ਨ  ਪਾਵੈ  ॥

 ਹਰਿ  ਨਾਮੁ  ਧਿਆਵਹਿ  ਦਿਨਸੁ  ਰਾਤਿ  ਹਰਿ  ਨਾਮਿ  ਸਮਾਵੈ  ॥੧੪॥

 ਸਲੋਕੁ  ਮਃ  ੧  ॥

 ਸੁਣੀਐ  ਏਕੁ  ਵਖਾਣੀਐ  ਸੁਰਗਿ  ਮਿਰਤਿ  ਪਇਆਲਿ  ॥

 ਹੁਕਮੁ  ਨ  ਜਾਈ  ਮੇਟਿਆ  ਜੋ  ਲਿਖਿਆ  ਸੋ  ਨਾਲਿ  ॥

 ਕਉਣੁ  ਮੂਆ  ਕਉਣੁ  ਮਾਰਸੀ  ਕਉਣੁ  ਆਵੈ  ਕਉਣੁ  ਜਾਇ  ॥

 ਕਉਣੁ  ਰਹਸੀ  ਨਾਨਕਾ  ਕਿਸ  ਕੀ  ਸੁਰਤਿ  ਸਮਾਇ  ॥੧॥

 ਮਃ  ੧  ॥

 ਹਉ  ਮੁਆ  ਮੈ  ਮਾਰਿਆ  ਪਉਣੁ  ਵਹੈ  ਦਰੀਆਉ  ॥

 ਤ੍ਰਿਸਨਾ  ਥਕੀ  ਨਾਨਕਾ  ਜਾ  ਮਨੁ  ਰਤਾ  ਨਾਇ  ॥

 ਲੋਇਣ  ਰਤੇ  ਲੋਇਣੀ  ਕੰਨੀ  ਸੁਰਤਿ  ਸਮਾਇ  ॥

 ਜੀਭ  ਰਸਾਇਣਿ  ਚੂਨੜੀ  ਰਤੀ  ਲਾਲ  ਲਵਾਇ  ॥

 ਅੰਦਰੁ  ਮੁਸਕਿ  ਝਕੋਲਿਆ  ਕੀਮਤਿ  ਕਹੀ  ਨ  ਜਾਇ  ॥੨॥

 ਪਉੜੀ  ॥

 ਇਸੁ  ਜੁਗ  ਮਹਿ  ਨਾਮੁ  ਨਿਧਾਨੁ  ਹੈ  ਨਾਮੋ  ਨਾਲਿ  ਚਲੈ  ॥

 ਏਹੁ  ਅਖੁਟੁ  ਕਦੇ  ਨ  ਨਿਖੁਟਈ  ਖਾਇ  ਖਰਚਿਉ  ਪਲੈ  ॥

 ਹਰਿ  ਜਨ  ਨੇੜਿ  ਨ  ਆਵਈ  ਜਮਕੰਕਰ  ਜਮਕਲੈ  ॥

 ਸੇ  ਸਾਹ  ਸਚੇ  ਵਣਜਾਰਿਆ  ਜਿਨ  ਹਰਿ  ਧਨੁ  ਪਲੈ  ॥

 ਹਰਿ  ਕਿਰਪਾ  ਤੇ  ਹਰਿ  ਪਾਈਐ  ਜਾ  ਆਪਿ  ਹਰਿ  ਘਲੈ  ॥੧੫॥

 ਸਲੋਕੁ  ਮਃ  ੩  ॥

 ਮਨਮੁਖ  ਵਾਪਾਰੈ  ਸਾਰ  ਨ  ਜਾਣਨੀ  ਬਿਖੁ  ਵਿਹਾਝਹਿ  ਬਿਖੁ  ਸੰਗ੍ਰਹਹਿ  ਬਿਖ  ਸਿਉ  ਧਰਹਿ  ਪਿਆਰੁ  ॥

 ਬਾਹਰਹੁ  ਪੰਡਿਤ  ਸਦਾਇਦੇ  ਮਨਹੁ  ਮੂਰਖ  ਗਾਵਾਰ  ॥

 ਹਰਿ  ਸਿਉ  ਚਿਤੁ  ਨ  ਲਾਇਨੀ  ਵਾਦੀ  ਧਰਨਿ  ਪਿਆਰੁ  ॥

 ਵਾਦਾ  ਕੀਆ  ਕਰਨਿ  ਕਹਾਣੀਆ  ਕੂੜੁ  ਬੋਲਿ  ਕਰਹਿ  ਆਹਾਰੁ  ॥

 ਜਗ  ਮਹਿ  ਰਾਮ  ਨਾਮੁ  ਹਰਿ  ਨਿਰਮਲਾ  ਹੋਰੁ  ਮੈਲਾ  ਸਭੁ  ਆਕਾਰੁ  ॥

 ਨਾਨਕ  ਨਾਮੁ  ਨ  ਚੇਤਨੀ  ਹੋਇ  ਮੈਲੇ  ਮਰਹਿ  ਗਵਾਰ  ॥੧॥

 ਮਃ  ੩  ॥

 ਦੁਖੁ  ਲਗਾ  ਬਿਨੁ  ਸੇਵਿਐ  ਹੁਕਮੁ  ਮੰਨੇ  ਦੁਖੁ  ਜਾਇ  ॥

 ਆਪੇ  ਦਾਤਾ  ਸੁਖੈ  ਦਾ  ਆਪੇ  ਦੇਇ  ਸਜਾਇ  ॥

 ਨਾਨਕ  ਏਵੈ  ਜਾਣੀਐ  ਸਭੁ  ਕਿਛੁ  ਤਿਸੈ  ਰਜਾਇ  ॥੨॥

 ਪਉੜੀ  ॥

 ਹਰਿ  ਨਾਮ  ਬਿਨਾ  ਜਗਤੁ  ਹੈ  ਨਿਰਧਨੁ  ਬਿਨੁ  ਨਾਵੈ  ਤ੍ਰਿਪਤਿ  ਨਾਹੀ  ॥

 ਦੂਜੈ  ਭਰਮਿ  ਭੁਲਾਇਆ  ਹਉਮੈ  ਦੁਖੁ  ਪਾਹੀ  ॥

 ਬਿਨੁ  ਕਰਮਾ  ਕਿਛੂ  ਨ  ਪਾਈਐ  ਜੇ  ਬਹੁਤੁ  ਲੋਚਾਹੀ  ॥

 ਆਵੈ  ਜਾਇ  ਜੰਮੈ  ਮਰੈ  ਗੁਰ  ਸਬਦਿ  ਛੁਟਾਹੀ  ॥

 ਆਪਿ  ਕਰੈ  ਕਿਸੁ  ਆਖੀਐ  ਦੂਜਾ  ਕੋ  ਨਾਹੀ  ॥੧੬॥

 ਸਲੋਕੁ  ਮਃ  ੩  ॥

 ਇਸੁ  ਜਗ  ਮਹਿ  ਸੰਤੀ  ਧਨੁ  ਖਟਿਆ  ਜਿਨਾ  ਸਤਿਗੁਰੁ  ਮਿਲਿਆ  ਪ੍ਰਭੁ  ਆਇ  ॥

 ਸਤਿਗੁਰਿ  ਸਚੁ  ਦ੍ਰਿੜਾਇਆ  ਇਸੁ  ਧਨ  ਕੀ  ਕੀਮਤਿ  ਕਹੀ  ਨ  ਜਾਇ  ॥

 ਇਤੁ  ਧਨਿ  ਪਾਇਐ  ਭੁਖ  ਲਥੀ  ਸੁਖੁ  ਵਸਿਆ  ਮਨਿ  ਆਇ  ॥

 ਜਿੰਨ੍ਹਾ  ਕਉ  ਧੁਰਿ  ਲਿਖਿਆ  ਤਿਨੀ  ਪਾਇਆ  ਆਇ  ॥

 ਮਨਮੁਖੁ  ਜਗਤੁ  ਨਿਰਧਨੁ  ਹੈ  ਮਾਇਆ  ਨੋ  ਬਿਲਲਾਇ  ॥

 ਅਨਦਿਨੁ  ਫਿਰਦਾ  ਸਦਾ  ਰਹੈ  ਭੁਖ  ਨ  ਕਦੇ  ਜਾਇ  ॥

 ਸਾਂਤਿ  ਨ  ਕਦੇ  ਆਵਈ  ਨਹ  ਸੁਖੁ  ਵਸੈ  ਮਨਿ  ਆਇ  ॥

 ਸਦਾ  ਚਿੰਤ  ਚਿਤਵਦਾ  ਰਹੈ  ਸਹਸਾ  ਕਦੇ  ਨ  ਜਾਇ  ॥

 ਨਾਨਕ  ਵਿਣੁ  ਸਤਿਗੁਰ  ਮਤਿ  ਭਵੀ  ਸਤਿਗੁਰ  ਨੋ  ਮਿਲੈ  ਤਾ  ਸਬਦੁ  ਕਮਾਇ  ॥

 ਸਦਾ  ਸਦਾ  ਸੁਖ  ਮਹਿ  ਰਹੈ  ਸਚੇ  ਮਾਹਿ  ਸਮਾਇ  ॥੧॥

 ਮਃ  ੩  ॥

 ਜਿਨਿ  ਉਪਾਈ  ਮੇਦਨੀ  ਸੋਈ  ਸਾਰ  ਕਰੇਇ  ॥

 ਏਕੋ  ਸਿਮਰਹੁ  ਭਾਇਰਹੁ  ਤਿਸੁ  ਬਿਨੁ  ਅਵਰੁ  ਨ  ਕੋਇ  ॥

 ਖਾਣਾ  ਸਬਦੁ  ਚੰਗਿਆਈਆ  ਜਿਤੁ  ਖਾਧੈ  ਸਦਾ  ਤ੍ਰਿਪਤਿ  ਹੋਇ  ॥

 ਪੈਨਣੁ  ਸਿਫਤਿ  ਸਨਾਇ  ਹੈ  ਸਦਾ  ਸਦਾ  ਓਹੁ  ਊਜਲਾ  ਮੈਲਾ  ਕਦੇ  ਨ  ਹੋਇ  ॥

 ਸਹਜੇ  ਸਚੁ  ਧਨੁ  ਖਟਿਆ  ਥੋੜਾ  ਕਦੇ  ਨ  ਹੋਇ  ॥

 ਦੇਹੀ  ਨੋ  ਸਬਦੁ  ਸੀਗਾਰੁ  ਹੈ  ਜਿਤੁ  ਸਦਾ  ਸਦਾ  ਸੁਖੁ  ਹੋਇ  ॥

 ਨਾਨਕ  ਗੁਰਮੁਖਿ  ਬੁਝੀਐ  ਜਿਸ  ਨੋ  ਆਪਿ  ਵਿਖਾਲੇ  ਸੋਇ  ॥੨॥

 ਪਉੜੀ  ॥

 ਅੰਤਰਿ  ਜਪੁ  ਤਪੁ  ਸੰਜਮੋ  ਗੁਰ  ਸਬਦੀ  ਜਾਪੈ  ॥

 ਹਰਿ  ਹਰਿ  ਨਾਮੁ  ਧਿਆਈਐ  ਹਉਮੈ  ਅਗਿਆਨੁ  ਗਵਾਪੈ  ॥

 ਅੰਦਰੁ  ਅੰਮ੍ਰਿਤਿ  ਭਰਪੂਰੁ  ਹੈ  ਚਾਖਿਆ  ਸਾਦੁ  ਜਾਪੈ  ॥

 ਜਿਨ  ਚਾਖਿਆ  ਸੇ  ਨਿਰਭਉ  ਭਏ  ਸੇ  ਹਰਿ  ਰਸਿ  ਧ੍ਰਾਪੈ  ॥

 ਹਰਿ  ਕਿਰਪਾ  ਧਾਰਿ  ਪੀਆਇਆ  ਫਿਰਿ  ਕਾਲੁ  ਨ  ਵਿਆਪੈ  ॥੧੭॥

 ਸਲੋਕੁ  ਮਃ  ੩  ॥

 ਲੋਕੁ  ਅਵਗਣਾ  ਕੀ  ਬੰਨੈ੍  ਗੰਠੜੀ  ਗੁਣ  ਨ  ਵਿਹਾਝੈ  ਕੋਇ  ॥

 ਗੁਣ  ਕਾ  ਗਾਹਕੁ  ਨਾਨਕਾ  ਵਿਰਲਾ  ਕੋਈ  ਹੋਇ  ॥

 ਗੁਰ  ਪਰਸਾਦੀ  ਗੁਣ  ਪਾਈਅਨਿ੍ਹ  ਜਿਸ  ਨੋ  ਨਦਰਿ  ਕਰੇਇ  ॥੧॥

 ਮਃ  ੩  ॥

 ਗੁਣ  ਅਵਗੁਣ  ਸਮਾਨਿ  ਹਹਿ  ਜਿ  ਆਪਿ  ਕੀਤੇ  ਕਰਤਾਰਿ  ॥

 ਨਾਨਕ  ਹੁਕਮਿ  ਮੰਨਿਐ  ਸੁਖੁ  ਪਾਈਐ  ਗੁਰ  ਸਬਦੀ  ਵੀਚਾਰਿ  ॥੨॥

 ਪਉੜੀ  ॥

 ਅੰਦਰਿ  ਰਾਜਾ  ਤਖਤੁ  ਹੈ  ਆਪੇ  ਕਰੇ  ਨਿਆਉ  ॥

 ਗੁਰ  ਸਬਦੀ  ਦਰੁ  ਜਾਣੀਐ  ਅੰਦਰਿ  ਮਹਲੁ  ਅਸਰਾਉ  ॥

 ਖਰੇ  ਪਰਖਿ  ਖਜਾਨੈ  ਪਾਈਅਨਿ  ਖੋਟਿਆ  ਨਾਹੀ  ਥਾਉ  ॥

 ਸਭੁ  ਸਚੋ  ਸਚੁ  ਵਰਤਦਾ  ਸਦਾ  ਸਚੁ  ਨਿਆਉ  ॥

 ਅੰਮ੍ਰਿਤ  ਕਾ  ਰਸੁ  ਆਇਆ  ਮਨਿ  ਵਸਿਆ  ਨਾਉ  ॥੧੮॥

 ਸਲੋਕ  ਮਃ  ੧  ॥

 ਹਉ  ਮੈ  ਕਰੀ  ਤਾਂ  ਤੂ  ਨਾਹੀ  ਤੂ  ਹੋਵਹਿ  ਹਉ  ਨਾਹਿ  ॥

 ਬੂਝਹੁ  ਗਿਆਨੀ  ਬੂਝਣਾ  ਏਹ  ਅਕਥ  ਕਥਾ  ਮਨ  ਮਾਹਿ  ॥

 ਬਿਨੁ  ਗੁਰ  ਤਤੁ  ਨ  ਪਾਈਐ  ਅਲਖੁ  ਵਸੈ  ਸਭ  ਮਾਹਿ  ॥

 ਸਤਿਗੁਰੁ  ਮਿਲੈ  ਤ  ਜਾਣੀਐ  ਜਾਂ  ਸਬਦੁ  ਵਸੈ  ਮਨ  ਮਾਹਿ  ॥

 ਆਪੁ  ਗਇਆ  ਭ੍ਰਮੁ  ਭਉ  ਗਇਆ  ਜਨਮ  ਮਰਨ  ਦੁਖ  ਜਾਹਿ  ॥

 ਗੁਰਮਤਿ  ਅਲਖੁ  ਲਖਾਈਐ  ਊਤਮ  ਮਤਿ  ਤਰਾਹਿ  ॥

 ਨਾਨਕ  ਸੋਹੰ  ਹੰਸਾ  ਜਪੁ  ਜਾਪਹੁ  ਤ੍ਰਿਭਵਣ  ਤਿਸੈ  ਸਮਾਹਿ  ॥੧॥

 ਮਃ  ੩  ॥

 ਮਨੁ  ਮਾਣਕੁ  ਜਿਨਿ  ਪਰਖਿਆ  ਗੁਰ  ਸਬਦੀ  ਵੀਚਾਰਿ  ॥

 ਸੇ  ਜਨ  ਵਿਰਲੇ  ਜਾਣੀਅਹਿ  ਕਲਜੁਗ  ਵਿਚਿ  ਸੰਸਾਰਿ  ॥

 ਆਪੈ  ਨੋ  ਆਪੁ  ਮਿਲਿ  ਰਹਿਆ  ਹਉਮੈ  ਦੁਬਿਧਾ  ਮਾਰਿ  ॥

 ਨਾਨਕ  ਨਾਮਿ  ਰਤੇ  ਦੁਤਰੁ  ਤਰੇ  ਭਉਜਲੁ  ਬਿਖਮੁ  ਸੰਸਾਰੁ  ॥੨॥

 ਪਉੜੀ  ॥

 ਮਨਮੁਖ  ਅੰਦਰੁ  ਨ  ਭਾਲਨੀ  ਮੁਠੇ  ਅਹੰਮਤੇ  ॥

 ਚਾਰੇ  ਕੁੰਡਾਂ  ਭਵਿ  ਥਕੇ  ਅੰਦਰਿ  ਤਿਖ  ਤਤੇ  ॥

 ਸਿੰਮ੍ਰਿਤਿ  ਸਾਸਤ  ਨ  ਸੋਧਨੀ  ਮਨਮੁਖ  ਵਿਗੁਤੇ  ॥

 ਬਿਨੁ  ਗੁਰ  ਕਿਨੈ  ਨ  ਪਾਇਓ  ਹਰਿ  ਨਾਮੁ  ਹਰਿ  ਸਤੇ  ॥

 ਤਤੁ  ਗਿਆਨੁ  ਵੀਚਾਰਿਆ  ਹਰਿ  ਜਪਿ  ਹਰਿ  ਗਤੇ  ॥੧੯॥

 ਸਲੋਕ  ਮਃ  ੨  ॥

 ਆਪੇ  ਜਾਣੈ  ਕਰੇ  ਆਪਿ  ਆਪੇ  ਆਣੈ  ਰਾਸਿ  ॥

 ਤਿਸੈ  ਅਗੈ  ਨਾਨਕਾ  ਖਲਿਇ  ਕੀਚੈ  ਅਰਦਾਸਿ  ॥੧॥

 ਮਃ  ੧  ॥

 ਜਿਨਿ  ਕੀਆ  ਤਿਨਿ  ਦੇਖਿਆ  ਆਪੇ  ਜਾਣੈ  ਸੋਇ  ॥

 ਕਿਸ  ਨੋ  ਕਹੀਐ  ਨਾਨਕਾ  ਜਾ  ਘਰਿ  ਵਰਤੈ  ਸਭੁ  ਕੋਇ  ॥੨॥

 ਪਉੜੀ  ॥

 ਸਭੇ  ਥੋਕ  ਵਿਸਾਰਿ  ਇਕੋ  ਮਿਤੁ  ਕਰਿ  ॥

 ਮਨੁ  ਤਨੁ  ਹੋਇ  ਨਿਹਾਲੁ  ਪਾਪਾ  ਦਹੈ  ਹਰਿ  ॥

 ਆਵਣ  ਜਾਣਾ  ਚੁਕੈ  ਜਨਮਿ  ਨ  ਜਾਹਿ  ਮਰਿ  ॥

 ਸਚੁ  ਨਾਮੁ  ਆਧਾਰੁ  ਸੋਗਿ  ਨ  ਮੋਹਿ  ਜਰਿ  ॥

 ਨਾਨਕ  ਨਾਮੁ  ਨਿਧਾਨੁ  ਮਨ  ਮਹਿ  ਸੰਜਿ  ਧਰਿ  ॥੨੦॥

 ਸਲੋਕ  ਮਃ  ੫  ॥

 ਮਾਇਆ  ਮਨਹੁ  ਨ  ਵੀਸਰੈ  ਮਾਂਗੈ  ਦੰਮਾ  ਦੰਮ  ॥

 ਸੋ  ਪ੍ਰਭੁ  ਚਿਤਿ  ਨ  ਆਵਈ  ਨਾਨਕ  ਨਹੀ  ਕਰੰਮ  ॥੧॥

 ਮਃ  ੫  ॥

 ਮਾਇਆ  ਸਾਥਿ  ਨ  ਚਲਈ  ਕਿਆ  ਲਪਟਾਵਹਿ  ਅੰਧ  ॥

 ਗੁਰ  ਕੇ  ਚਰਣ  ਧਿਆਇ  ਤੂ  ਤੂਟਹਿ  ਮਾਇਆ  ਬੰਧ  ॥੨॥

 ਪਉੜੀ  ॥

 ਭਾਣੈ  ਹੁਕਮੁ  ਮਨਾਇਓਨੁ  ਭਾਣੈ  ਸੁਖੁ  ਪਾਇਆ  ॥

 ਭਾਣੈ  ਸਤਿਗੁਰੁ  ਮੇਲਿਓਨੁ  ਭਾਣੈ  ਸਚੁ  ਧਿਆਇਆ  ॥

 ਭਾਣੇ  ਜੇਵਡ  ਹੋਰ  ਦਾਤਿ  ਨਾਹੀ  ਸਚੁ  ਆਖਿ  ਸੁਣਾਇਆ  ॥

 ਜਿਨ  ਕਉ  ਪੂਰਬਿ  ਲਿਖਿਆ  ਤਿਨ  ਸਚੁ  ਕਮਾਇਆ  ॥

 ਨਾਨਕ  ਤਿਸੁ  ਸਰਣਾਗਤੀ  ਜਿਨਿ  ਜਗਤੁ  ਉਪਾਇਆ  ॥੨੧॥

 ਸਲੋਕ  ਮਃ  ੩  ॥

 ਜਿਨ  ਕਉ  ਅੰਦਰਿ  ਗਿਆਨੁ  ਨਹੀ  ਭੈ  ਕੀ  ਨਾਹੀ  ਬਿੰਦ  ॥

 ਨਾਨਕ  ਮੁਇਆ  ਕਾ  ਕਿਆ  ਮਾਰਣਾ  ਜਿ  ਆਪਿ  ਮਾਰੇ  ਗੋਵਿੰਦ  ॥੧॥

 ਮਃ  ੩  ॥

 ਮਨ  ਕੀ  ਪਤ੍ਰੀ  ਵਾਚਣੀ  ਸੁਖੀ  ਹੂ  ਸੁਖੁ  ਸਾਰੁ  ॥

 ਸੋ  ਬ੍ਰਾਹਮਣੁ  ਭਲਾ  ਆਖੀਐ  ਜਿ  ਬੂਝੈ  ਬ੍ਰਹਮੁ  ਬੀਚਾਰੁ  ॥

 ਹਰਿ  ਸਾਲਾਹੇ  ਹਰਿ  ਪੜੈ  ਗੁਰ  ਕੈ  ਸਬਦਿ  ਵੀਚਾਰਿ  ॥

 ਆਇਆ  ਓਹੁ  ਪਰਵਾਣੁ  ਹੈ  ਜਿ  ਕੁਲ  ਕਾ  ਕਰੇ  ਉਧਾਰੁ  ॥

 ਅਗੈ  ਜਾਤਿ  ਨ  ਪੁਛੀਐ  ਕਰਣੀ  ਸਬਦੁ  ਹੈ  ਸਾਰੁ  ॥

 ਹੋਰੁ  ਕੂੜੁ  ਪੜਣਾ  ਕੂੜੁ  ਕਮਾਵਣਾ  ਬਿਖਿਆ  ਨਾਲਿ  ਪਿਆਰੁ  ॥

 ਅੰਦਰਿ  ਸੁਖੁ  ਨ  ਹੋਵਈ  ਮਨਮੁਖ  ਜਨਮੁ  ਖੁਆਰੁ  ॥

 ਨਾਨਕ  ਨਾਮਿ  ਰਤੇ  ਸੇ  ਉਬਰੇ  ਗੁਰ  ਕੈ  ਹੇਤਿ  ਅਪਾਰਿ  ॥੨॥

 ਪਉੜੀ  ॥

 ਆਪੇ  ਕਰਿ  ਕਰਿ  ਵੇਖਦਾ  ਆਪੇ  ਸਭੁ  ਸਚਾ  ॥

 ਜੋ  ਹੁਕਮੁ  ਨ  ਬੂਝੈ  ਖਸਮ  ਕਾ  ਸੋਈ  ਨਰੁ  ਕਚਾ  ॥

 ਜਿਤੁ  ਭਾਵੈ  ਤਿਤੁ  ਲਾਇਦਾ  ਗੁਰਮੁਖਿ  ਹਰਿ  ਸਚਾ  ॥

 ਸਭਨਾ  ਕਾ  ਸਾਹਿਬੁ  ਏਕੁ  ਹੈ  ਗੁਰ  ਸਬਦੀ  ਰਚਾ  ॥

 ਗੁਰਮੁਖਿ  ਸਦਾ  ਸਲਾਹੀਐ  ਸਭਿ  ਤਿਸ  ਦੇ  ਜਚਾ  ॥

 ਜਿਉ  ਨਾਨਕ  ਆਪਿ  ਨਚਾਇਦਾ  ਤਿਵ  ਹੀ  ਕੋ  ਨਚਾ  ॥੨੨॥੧॥  ਸੁਧੁ  ॥

Tags

Post a Comment

0 Comments
* Please Don't Spam Here. All the Comments are Reviewed by Admin.