Type Here to Get Search Results !

kirtan

ਬਸੰਤ ਕੀ ਵਾਰ


 ਬਸੰਤ  ਕੀ  ਵਾਰ  ਮਹਲੁ  ੫

 ੴ  ਸਤਿਗੁਰ  ਪ੍ਰਸਾਦਿ  ॥

 ਹਰਿ  ਕਾ  ਨਾਮੁ  ਧਿਆਇ  ਕੈ  ਹੋਹੁ  ਹਰਿਆ  ਭਾਈ  ॥

 ਕਰਮਿ  ਲਿਖੰਤੈ  ਪਾਈਐ  ਇਹ  ਰੁਤਿ  ਸੁਹਾਈ  ॥

 ਵਣੁ  ਤ੍ਰਿਣੁ  ਤ੍ਰਿਭਵਣੁ  ਮਉਲਿਆ  ਅੰਮ੍ਰਿਤ  ਫਲੁ  ਪਾਈ  ॥

 ਮਿਲਿ  ਸਾਧੂ  ਸੁਖੁ  ਊਪਜੈ  ਲਥੀ  ਸਭ  ਛਾਈ  ॥

 ਨਾਨਕੁ  ਸਿਮਰੈ  ਏਕੁ  ਨਾਮੁ  ਫਿਰਿ  ਬਹੁੜਿ  ਨ  ਧਾਈ  ॥੧॥

 ਪੰਜੇ  ਬਧੇ  ਮਹਾਬਲੀ  ਕਰਿ  ਸਚਾ  ਢੋਆ  ॥

 ਆਪਣੇ  ਚਰਣ  ਜਪਾਇਅਨੁ  ਵਿਚਿ  ਦਯੁ  ਖੜੋਆ  ॥

 ਰੋਗ  ਸੋਗ  ਸਭਿ  ਮਿਟਿ  ਗਏ  ਨਿਤ  ਨਵਾ  ਨਿਰੋਆ  ॥

 ਦਿਨੁ  ਰੈਣਿ  ਨਾਮੁ  ਧਿਆਇਦਾ  ਫਿਰਿ  ਪਾਇ  ਨ  ਮੋਆ  ॥

 ਜਿਸ  ਤੇ  ਉਪਜਿਆ  ਨਾਨਕਾ  ਸੋਈ  ਫਿਰਿ  ਹੋਆ  ॥੨॥

 ਕਿਥਹੁ  ਉਪਜੈ  ਕਹ  ਰਹੈ  ਕਹ  ਮਾਹਿ  ਸਮਾਵੈ  ॥

 ਜੀਅ  ਜੰਤ  ਸਭਿ  ਖਸਮ  ਕੇ  ਕਉਣੁ  ਕੀਮਤਿ  ਪਾਵੈ  ॥

 ਕਹਨਿ  ਧਿਆਇਨਿ  ਸੁਣਨਿ  ਨਿਤ  ਸੇ  ਭਗਤ  ਸੁਹਾਵੈ  ॥

 ਅਗਮੁ  ਅਗੋਚਰੁ  ਸਾਹਿਬੋ  ਦੂਸਰੁ  ਲਵੈ  ਨ  ਲਾਵੈ  ॥

 ਸਚੁ  ਪੂਰੈ  ਗੁਰਿ  ਉਪਦੇਸਿਆ  ਨਾਨਕੁ  ਸੁਣਾਵੈ  ॥੩॥੧॥

Tags

Post a Comment

0 Comments
* Please Don't Spam Here. All the Comments are Reviewed by Admin.