Type Here to Get Search Results !

kirtan

ਫੁਨਹੇ

                                   ਫੁਨਹੇ

 ਫੁਨਹੇ  ਮਹਲਾ  ੫ 


 ੴ  ਸਤਿਗੁਰ  ਪ੍ਰਸਾਦਿ  ॥

 ਹਾਥਿ  ਕਲੰਮ  ਅਗੰਮ  ਮਸਤਕਿ  ਲੇਖਾਵਤੀ  ॥

 ਉਰਝਿ  ਰਹਿਓ  ਸਭ  ਸੰਗਿ  ਅਨੂਪ  ਰੂਪਾਵਤੀ  ॥

 ਉਸਤਤਿ  ਕਹਨੁ  ਨ  ਜਾਇ  ਮੁਖਹੁ  ਤੁਹਾਰੀਆ  ॥

 ਮੋਹੀ  ਦੇਖਿ  ਦਰਸੁ  ਨਾਨਕ  ਬਲਿਹਾਰੀਆ  ॥੧॥

 ਸੰਤ  ਸਭਾ  ਮਹਿ  ਬੈਸਿ  ਕਿ  ਕੀਰਤਿ  ਮੈ  ਕਹਾਂ  ॥

 ਅਰਪੀ  ਸਭੁ  ਸੀਗਾਰੁ  ਏਹੁ  ਜੀਉ  ਸਭੁ  ਦਿਵਾ  ॥

 ਆਸ  ਪਿਆਸੀ  ਸੇਜ  ਸੁ  ਕੰਤਿ  ਵਿਛਾਈਐ  ॥

 ਹਰਿਹਾਂ  ਮਸਤਕਿ  ਹੋਵੈ  ਭਾਗੁ  ਤ  ਸਾਜਨੁ  ਪਾਈਐ  ॥੨॥

 ਸਖੀ  ਕਾਜਲ  ਹਾਰ  ਤੰਬੋਲ  ਸਭੈ  ਕਿਛੁ  ਸਾਜਿਆ  ॥

 ਸੋਲਹ  ਕੀਏ  ਸੀਗਾਰ  ਕਿ  ਅੰਜਨੁ  ਪਾਜਿਆ  ॥

 ਜੇ  ਘਰਿ  ਆਵੈ  ਕੰਤੁ  ਤ  ਸਭੁ  ਕਿਛੁ  ਪਾਈਐ  ॥

 ਹਰਿਹਾਂ  ਕੰਤੈ  ਬਾਝੁ  ਸੀਗਾਰੁ  ਸਭੁ  ਬਿਰਥਾ  ਜਾਈਐ  ॥੩॥

 ਜਿਸੁ  ਘਰਿ  ਵਸਿਆ  ਕੰਤੁ  ਸਾ  ਵਡਭਾਗਣੇ  ॥

 ਤਿਸੁ  ਬਣਿਆ  ਹਭੁ  ਸੀਗਾਰੁ  ਸਾਈ  ਸੋਹਾਗਣੇ  ॥

 ਹਉ  ਸੁਤੀ  ਹੋਇ  ਅਚਿੰਤ  ਮਨਿ  ਆਸ  ਪੁਰਾਈਆ  ॥

 ਹਰਿਹਾਂ  ਜਾ  ਘਰਿ  ਆਇਆ  ਕੰਤੁ  ਤ  ਸਭੁ  ਕਿਛੁ  ਪਾਈਆ  ॥੪॥

 ਆਸਾ  ਇਤੀ  ਆਸ  ਕਿ  ਆਸ  ਪੁਰਾਈਐ  ॥

 ਸਤਿਗੁਰ  ਭਏ  ਦਇਆਲ  ਤ  ਪੂਰਾ  ਪਾਈਐ  ॥

 ਮੈ  ਤਨਿ  ਅਵਗਣ  ਬਹੁਤੁ  ਕਿ  ਅਵਗਣ  ਛਾਇਆ  ॥

 ਹਰਿਹਾਂ  ਸਤਿਗੁਰ  ਭਏ  ਦਇਆਲ  ਤ  ਮਨੁ  ਠਹਰਾਇਆ  ॥੫॥

 ਕਹੁ  ਨਾਨਕ  ਬੇਅੰਤੁ  ਬੇਅੰਤੁ  ਧਿਆਇਆ  ॥

 ਦੁਤਰੁ  ਇਹੁ  ਸੰਸਾਰੁ  ਸਤਿਗੁਰੂ  ਤਰਾਇਆ  ॥

 ਮਿਟਿਆ  ਆਵਾ  ਗਉਣੁ  ਜਾਂ  ਪੂਰਾ  ਪਾਇਆ  ॥

 ਹਰਿਹਾਂ  ਅੰਮ੍ਰਿਤੁ  ਹਰਿ  ਕਾ  ਨਾਮੁ  ਸਤਿਗੁਰ  ਤੇ  ਪਾਇਆ  ॥੬॥

 ਮੇਰੈ  ਹਾਥਿ  ਪਦਮੁ  ਆਗਨਿ  ਸੁਖ  ਬਾਸਨਾ  ॥

 ਸਖੀ  ਮੋਰੈ  ਕੰਠਿ  ਰਤੰਨੁ  ਪੇਖਿ  ਦੁਖੁ  ਨਾਸਨਾ  ॥

 ਬਾਸਉ  ਸੰਗਿ  ਗੁਪਾਲ  ਸਗਲ  ਸੁਖ  ਰਾਸਿ  ਹਰਿ  ॥

 ਹਰਿਹਾਂ  ਰਿਧਿ  ਸਿਧਿ  ਨਵ  ਨਿਧਿ  ਬਸਹਿ  ਜਿਸੁ  ਸਦਾ  ਕਰਿ  ॥੭॥

 ਪਰ  ਤ੍ਰਿਅ  ਰਾਵਣਿ  ਜਾਹਿ  ਸੇਈ  ਤਾ  ਲਾਜੀਅਹਿ  ॥

 ਨਿਤਪ੍ਰਤਿ  ਹਿਰਹਿ  ਪਰ  ਦਰਬੁ  ਛਿਦ੍ਰ  ਕਤ  ਢਾਕੀਅਹਿ  ॥

 ਹਰਿ  ਗੁਣ  ਰਮਤ  ਪਵਿਤ੍ਰ  ਸਗਲ  ਕੁਲ  ਤਾਰਈ  ॥

 ਹਰਿਹਾਂ  ਸੁਨਤੇ  ਭਏ  ਪੁਨੀਤ  ਪਾਰਬ੍ਰਹਮੁ  ਬੀਚਾਰਈ  ॥੮॥

 ਊਪਰਿ  ਬਨੈ  ਅਕਾਸੁ  ਤਲੈ  ਧਰ  ਸੋਹਤੀ  ॥

 ਦਹ  ਦਿਸ  ਚਮਕੈ  ਬੀਜੁਲਿ  ਮੁਖ  ਕਉ  ਜੋਹਤੀ  ॥

 ਖੋਜਤ  ਫਿਰਉ  ਬਿਦੇਸਿ  ਪੀਉ  ਕਤ  ਪਾਈਐ  ॥

 ਹਰਿਹਾਂ  ਜੇ  ਮਸਤਕਿ  ਹੋਵੈ  ਭਾਗੁ  ਤ  ਦਰਸਿ  ਸਮਾਈਐ  ॥੯॥

 ਡਿਠੇ  ਸਭੇ  ਥਾਵ  ਨਹੀ  ਤੁਧੁ  ਜੇਹਿਆ  ॥

 ਬਧੋਹੁ  ਪੁਰਖਿ  ਬਿਧਾਤੈ  ਤਾਂ  ਤੂ  ਸੋਹਿਆ  ॥

 ਵਸਦੀ  ਸਘਨ  ਅਪਾਰ  ਅਨੂਪ  ਰਾਮਦਾਸ  ਪੁਰ  ॥

 ਹਰਿਹਾਂ  ਨਾਨਕ  ਕਸਮਲ  ਜਾਹਿ  ਨਾਇਐ  ਰਾਮਦਾਸ  ਸਰ  ॥੧੦॥

 ਚਾਤ੍ਰਿਕ  ਚਿਤ  ਸੁਚਿਤ  ਸੁ  ਸਾਜਨੁ  ਚਾਹੀਐ  ॥

 ਜਿਸੁ  ਸੰਗਿ  ਲਾਗੇ  ਪ੍ਰਾਣ  ਤਿਸੈ  ਕਉ  ਆਹੀਐ  ॥

 ਬਨੁ  ਬਨੁ  ਫਿਰਤ  ਉਦਾਸ  ਬੂੰਦ  ਜਲ  ਕਾਰਣੇ  ॥

 ਹਰਿਹਾਂ  ਤਿਉ  ਹਰਿ  ਜਨੁ  ਮਾਂਗੈ  ਨਾਮੁ  ਨਾਨਕ  ਬਲਿਹਾਰਣੇ  ॥੧੧॥

 ਮਿਤ  ਕਾ  ਚਿਤੁ  ਅਨੂਪੁ  ਮਰੰਮੁ  ਨ  ਜਾਨੀਐ  ॥

 ਗਾਹਕ  ਗੁਨੀ  ਅਪਾਰ  ਸੁ  ਤਤੁ  ਪਛਾਨੀਐ  ॥

 ਚਿਤਹਿ  ਚਿਤੁ  ਸਮਾਇ  ਤ  ਹੋਵੈ  ਰੰਗੁ  ਘਨਾ  ॥

 ਹਰਿਹਾਂ  ਚੰਚਲ  ਚੋਰਹਿ  ਮਾਰਿ  ਤ  ਪਾਵਹਿ  ਸਚੁ  ਧਨਾ  ॥੧੨॥

 ਸੁਪਨੈ  ਊਭੀ  ਭਈ  ਗਹਿਓ  ਕੀ  ਨ  ਅੰਚਲਾ  ॥

 ਸੁੰਦਰ  ਪੁਰਖ  ਬਿਰਾਜਿਤ  ਪੇਖਿ  ਮਨੁ  ਬੰਚਲਾ  ॥

 ਖੋਜਉ  ਤਾ  ਕੇ  ਚਰਣ  ਕਹਹੁ  ਕਤ  ਪਾਈਐ  ॥

 ਹਰਿਹਾਂ  ਸੋਈ  ਜਤੰਨੁ  ਬਤਾਇ  ਸਖੀ  ਪ੍ਰਿਉ  ਪਾਈਐ  ॥੧੩॥

 ਨੈਣ  ਨ  ਦੇਖਹਿ  ਸਾਧ  ਸਿ  ਨੈਣ  ਬਿਹਾਲਿਆ  ॥

 ਕਰਨ  ਨ  ਸੁਨਹੀ  ਨਾਦੁ  ਕਰਨ  ਮੁੰਦਿ  ਘਾਲਿਆ  ॥

 ਰਸਨਾ  ਜਪੈ  ਨ  ਨਾਮੁ  ਤਿਲੁ  ਤਿਲੁ  ਕਰਿ  ਕਟੀਐ  ॥

 ਹਰਿਹਾਂ  ਜਬ  ਬਿਸਰੈ  ਗੋਬਿਦ  ਰਾਇ  ਦਿਨੋ  ਦਿਨੁ  ਘਟੀਐ  ॥੧੪॥

 ਪੰਕਜ  ਫਾਥੇ  ਪੰਕ  ਮਹਾ  ਮਦ  ਗੁੰਫਿਆ  ॥

 ਅੰਗ  ਸੰਗ  ਉਰਝਾਇ  ਬਿਸਰਤੇ  ਸੁੰਫਿਆ  ॥

 ਹੈ  ਕੋਊ  ਐਸਾ  ਮੀਤੁ  ਜਿ  ਤੋਰੈ  ਬਿਖਮ  ਗਾਂਠਿ  ॥

 ਨਾਨਕ  ਇਕੁ  ਸ੍ਰੀਧਰ  ਨਾਥੁ  ਜਿ  ਟੂਟੇ  ਲੇਇ  ਸਾਂਠਿ  ॥੧੫॥

 ਧਾਵਉ  ਦਸਾ  ਅਨੇਕ  ਪ੍ਰੇਮ  ਪ੍ਰਭ  ਕਾਰਣੇ  ॥

 ਪੰਚ  ਸਤਾਵਹਿ  ਦੂਤ  ਕਵਨ  ਬਿਧਿ  ਮਾਰਣੇ  ॥

 ਤੀਖਣ  ਬਾਣ  ਚਲਾਇ  ਨਾਮੁ  ਪ੍ਰਭ  ਧ੍ਯਾਈਐ  ॥

 ਹਰਿਹਾਂ  ਮਹਾਂ  ਬਿਖਾਦੀ  ਘਾਤ  ਪੂਰਨ  ਗੁਰੁ  ਪਾਈਐ  ॥੧੬॥

 ਸਤਿਗੁਰ  ਕੀਨੀ  ਦਾਤਿ  ਮੂਲਿ  ਨ  ਨਿਖੁਟਈ  ॥

 ਖਾਵਹੁ  ਭੁੰਚਹੁ  ਸਭਿ  ਗੁਰਮੁਖਿ  ਛੁਟਈ  ॥

 ਅੰਮ੍ਰਿਤੁ  ਨਾਮੁ  ਨਿਧਾਨੁ  ਦਿਤਾ  ਤੁਸਿ  ਹਰਿ  ॥

 ਨਾਨਕ  ਸਦਾ  ਅਰਾਧਿ  ਕਦੇ  ਨ  ਜਾਂਹਿ  ਮਰਿ  ॥੧੭॥

 ਜਿਥੈ  ਜਾਏ  ਭਗਤੁ  ਸੁ  ਥਾਨੁ  ਸੁਹਾਵਣਾ  ॥

 ਸਗਲੇ  ਹੋਏ  ਸੁਖ  ਹਰਿ  ਨਾਮੁ  ਧਿਆਵਣਾ  ॥

 ਜੀਅ  ਕਰਨਿ  ਜੈਕਾਰੁ  ਨਿੰਦਕ  ਮੁਏ  ਪਚਿ  ॥

 ਸਾਜਨ  ਮਨਿ  ਆਨੰਦੁ  ਨਾਨਕ  ਨਾਮੁ  ਜਪਿ  ॥੧੮॥

 ਪਾਵਨ  ਪਤਿਤ  ਪੁਨੀਤ  ਕਤਹ  ਨਹੀ  ਸੇਵੀਐ  ॥

 ਝੂਠੈ  ਰੰਗਿ  ਖੁਆਰੁ  ਕਹਾਂ  ਲਗੁ  ਖੇਵੀਐ  ॥

 ਹਰਿਚੰਦਉਰੀ  ਪੇਖਿ  ਕਾਹੇ  ਸੁਖੁ  ਮਾਨਿਆ  ॥

 ਹਰਿਹਾਂ  ਹਉ  ਬਲਿਹਾਰੀ  ਤਿੰਨ  ਜਿ  ਦਰਗਹਿ  ਜਾਨਿਆ  ॥੧੯॥

 ਕੀਨੇ  ਕਰਮ  ਅਨੇਕ  ਗਵਾਰ  ਬਿਕਾਰ  ਘਨ  ॥

 ਮਹਾ  ਦ੍ਰੁਗੰਧਤ  ਵਾਸੁ  ਸਠ  ਕਾ  ਛਾਰੁ  ਤਨ  ॥

 ਫਿਰਤਉ  ਗਰਬ  ਗੁਬਾਰਿ  ਮਰਣੁ  ਨਹ  ਜਾਨਈ  ॥

 ਹਰਿਹਾਂ  ਹਰਿਚੰਦਉਰੀ  ਪੇਖਿ  ਕਾਹੇ  ਸਚੁ  ਮਾਨਈ  ॥੨੦॥

 ਜਿਸ  ਕੀ  ਪੂਜੈ  ਅਉਧ  ਤਿਸੈ  ਕਉਣੁ  ਰਾਖਈ  ॥

 ਬੈਦਕ  ਅਨਿਕ  ਉਪਾਵ  ਕਹਾਂ  ਲਉ  ਭਾਖਈ  ॥

 ਏਕੋ  ਚੇਤਿ  ਗਵਾਰ  ਕਾਜਿ  ਤੇਰੈ  ਆਵਈ  ॥

 ਹਰਿਹਾਂ  ਬਿਨੁ  ਨਾਵੈ  ਤਨੁ  ਛਾਰੁ  ਬ੍ਰਿਥਾ  ਸਭੁ  ਜਾਵਈ  ॥੨੧॥

 ਅਉਖਧੁ  ਨਾਮੁ  ਅਪਾਰੁ  ਅਮੋਲਕੁ  ਪੀਜਈ  ॥

 ਮਿਲਿ  ਮਿਲਿ  ਖਾਵਹਿ  ਸੰਤ  ਸਗਲ  ਕਉ  ਦੀਜਈ  ॥

 ਜਿਸੈ  ਪਰਾਪਤਿ  ਹੋਇ  ਤਿਸੈ  ਹੀ  ਪਾਵਣੇ  ॥

 ਹਰਿਹਾਂ  ਹਉ  ਬਲਿਹਾਰੀ  ਤਿੰਨ੍ਹ  ਜਿ  ਹਰਿ  ਰੰਗੁ  ਰਾਵਣੇ  ॥੨੨॥

 ਵੈਦਾ  ਸੰਦਾ  ਸੰਗੁ  ਇਕਠਾ  ਹੋਇਆ  ॥

 ਅਉਖਦ  ਆਏ  ਰਾਸਿ  ਵਿਚਿ  ਆਪਿ  ਖਲੋਇਆ  ॥

 ਜੋ  ਜੋ  ਓਨਾ  ਕਰਮ  ਸੁਕਰਮ  ਹੋਇ  ਪਸਰਿਆ  ॥

 ਹਰਿਹਾਂ  ਦੂਖ  ਰੋਗ  ਸਭਿ  ਪਾਪ  ਤਨ  ਤੇ  ਖਿਸਰਿਆ  ॥੨੩॥

Post a Comment

0 Comments
* Please Don't Spam Here. All the Comments are Reviewed by Admin.