Type Here to Get Search Results !

kirtan

ਚਉਬੋਲੇ

                                  ਚਉਬੋਲੇ

 ਚਉਬੋਲੇ  ਮਹਲਾ  ੫ 


 ੴ  ਸਤਿਗੁਰ  ਪ੍ਰਸਾਦਿ  ॥

 ਸੰਮਨ  ਜਉ  ਇਸ  ਪ੍ਰੇਮ  ਕੀ  ਦਮ  ਕਿ੍ਯਹੁ  ਹੋਤੀ  ਸਾਟ  ॥

 ਰਾਵਨ  ਹੁਤੇ  ਸੁ  ਰੰਕ  ਨਹਿ  ਜਿਨਿ  ਸਿਰ  ਦੀਨੇ  ਕਾਟਿ  ॥੧॥

 ਪ੍ਰੀਤਿ  ਪ੍ਰੇਮ  ਤਨੁ  ਖਚਿ  ਰਹਿਆ  ਬੀਚੁ  ਨ  ਰਾਈ  ਹੋਤ  ॥

 ਚਰਨ  ਕਮਲ  ਮਨੁ  ਬੇਧਿਓ  ਬੂਝਨੁ  ਸੁਰਤਿ  ਸੰਜੋਗ  ॥੨॥

 ਸਾਗਰ  ਮੇਰ  ਉਦਿਆਨ  ਬਨ  ਨਵ  ਖੰਡ  ਬਸੁਧਾ  ਭਰਮ  ॥  ਮੂਸਨ  ਪ੍ਰੇਮ  ਪਿਰੰਮ  ਕੈ  ਗਨਉ  ਏਕ  ਕਰਿ  ਕਰਮ  ॥੩॥

 ਮੂਸਨ  ਮਸਕਰ  ਪ੍ਰੇਮ  ਕੀ  ਰਹੀ  ਜੁ  ਅੰਬਰੁ  ਛਾਇ  ॥

 ਬੀਧੇ  ਬਾਂਧੇ  ਕਮਲ  ਮਹਿ  ਭਵਰ  ਰਹੇ  ਲਪਟਾਇ  ॥੪॥

 ਜਪ  ਤਪ  ਸੰਜਮ  ਹਰਖ  ਸੁਖ  ਮਾਨ  ਮਹਤ  ਅਰੁ  ਗਰਬ  ॥

 ਮੂਸਨ  ਨਿਮਖਕ  ਪ੍ਰੇਮ  ਪਰਿ  ਵਾਰਿ  ਵਾਰਿ  ਦੇਂਉ  ਸਰਬ  ॥੫॥

 ਮੂਸਨ  ਮਰਮੁ  ਨ  ਜਾਨਈ  ਮਰਤ  ਹਿਰਤ  ਸੰਸਾਰ  ॥

 ਪ੍ਰੇਮ  ਪਿਰੰਮ  ਨ  ਬੇਧਿਓ  ਉਰਝਿਓ  ਮਿਥ  ਬਿਉਹਾਰ  ॥੬॥

 ਘਬੁ  ਦਬੁ  ਜਬ  ਜਾਰੀਐ  ਬਿਛੁਰਤ  ਪ੍ਰੇਮ  ਬਿਹਾਲ  ॥

 ਮੂਸਨ  ਤਬ  ਹੀ  ਮੂਸੀਐ  ਬਿਸਰਤ  ਪੁਰਖ  ਦਇਆਲ  ॥੭॥

 ਜਾ  ਕੋ  ਪ੍ਰੇਮ  ਸੁਆਉ  ਹੈ  ਚਰਨ  ਚਿਤਵ  ਮਨ  ਮਾਹਿ  ॥

 ਨਾਨਕ  ਬਿਰਹੀ  ਬ੍ਰਹਮ  ਕੇ  ਆਨ  ਨ  ਕਤਹੂ  ਜਾਹਿ  ॥੮॥

 ਲਖ  ਘਾਟੀਂ  ਊਂਚੌ  ਘਨੋ  ਚੰਚਲ  ਚੀਤ  ਬਿਹਾਲ  ॥

 ਨੀਚ  ਕੀਚ  ਨਿਮ੍ਰਿਤ  ਘਨੀ  ਕਰਨੀ  ਕਮਲ  ਜਮਾਲ  ॥੯॥

 ਕਮਲ  ਨੈਨ  ਅੰਜਨ  ਸਿਆਮ  ਚੰਦ੍ਰ  ਬਦਨ  ਚਿਤ  ਚਾਰ  ॥

 ਮੂਸਨ  ਮਗਨ  ਮਰੰਮ  ਸਿਉ  ਖੰਡ  ਖੰਡ  ਕਰਿ  ਹਾਰ  ॥੧੦॥

 ਮਗਨੁ  ਭਇਓ  ਪ੍ਰਿਅ  ਪ੍ਰੇਮ  ਸਿਉ  ਸੂਧ  ਨ  ਸਿਮਰਤ  ਅੰਗ  ॥

 ਪ੍ਰਗਟਿ  ਭਇਓ  ਸਭ  ਲੋਅ  ਮਹਿ  ਨਾਨਕ  ਅਧਮ  ਪਤੰਗ  ॥੧੧॥

Post a Comment

0 Comments
* Please Don't Spam Here. All the Comments are Reviewed by Admin.