Type Here to Get Search Results !

kirtan

ਗੁਣਵੰਤੀ

                                ਗੁਣਵੰਤੀ

 ਸੂਹੀ  ਮਹਲਾ  ੫  ਗੁਣਵੰਤੀ  ॥ 


 ਜੋ  ਦੀਸੈ  ਗੁਰਸਿਖੜਾ  ਤਿਸੁ  ਨਿਵਿ  ਨਿਵਿ  ਲਾਗਉ  ਪਾਇ  ਜੀਉ  ॥

 ਆਖਾ  ਬਿਰਥਾ  ਜੀਅ  ਕੀ  ਗੁਰੁ  ਸਜਣੁ  ਦੇਹਿ  ਮਿਲਾਇ  ਜੀਉ  ॥

 ਸੋਈ  ਦਸਿ  ਉਪਦੇਸੜਾ  ਮੇਰਾ  ਮਨੁ  ਅਨਤ  ਨ  ਕਾਹੂ  ਜਾਇ  ਜੀਉ  ॥

 ਇਹੁ  ਮਨੁ  ਤੈ  ਕੂੰ  ਡੇਵਸਾ  ਮੈ  ਮਾਰਗੁ  ਦੇਹੁ  ਬਤਾਇ  ਜੀਉ  ॥

 ਹਉ  ਆਇਆ  ਦੂਰਹੁ  ਚਲਿ  ਕੈ  ਮੈ  ਤਕੀ  ਤਉ  ਸਰਣਾਇ  ਜੀਉ  ॥

 ਮੈ  ਆਸਾ  ਰਖੀ  ਚਿਤਿ  ਮਹਿ  ਮੇਰਾ  ਸਭੋ  ਦੁਖੁ  ਗਵਾਇ  ਜੀਉ  ॥

 ਇਤੁ  ਮਾਰਗਿ  ਚਲੇ  ਭਾਈਅੜੇ  ਗੁਰੁ  ਕਹੈ  ਸੁ  ਕਾਰ  ਕਮਾਇ  ਜੀਉ  ॥

 ਤਿਆਗੇਂ  ਮਨ  ਕੀ  ਮਤੜੀ  ਵਿਸਾਰੇਂ  ਦੂਜਾ  ਭਾਉ  ਜੀਉ  ॥

 ਇਉ  ਪਾਵਹਿ  ਹਰਿ  ਦਰਸਾਵੜਾ  ਨਹ  ਲਗੈ  ਤਤੀ  ਵਾਉ  ਜੀਉ  ॥

 ਹਉ  ਆਪਹੁ  ਬੋਲਿ  ਨ  ਜਾਣਦਾ  ਮੈ  ਕਹਿਆ  ਸਭੁ  ਹੁਕਮਾਉ  ਜੀਉ  ॥

 ਹਰਿ  ਭਗਤਿ  ਖਜਾਨਾ  ਬਖਸਿਆ  ਗੁਰਿ  ਨਾਨਕਿ  ਕੀਆ  ਪਸਾਉ  ਜੀਉ  ॥

 ਮੈ  ਬਹੁੜਿ  ਨ  ਤ੍ਰਿਸਨਾ  ਭੁਖੜੀ  ਹਉ  ਰਜਾ  ਤ੍ਰਿਪਤਿ  ਅਘਾਇ  ਜੀਉ  ॥

 ਜੋ  ਗੁਰ  ਦੀਸੈ  ਸਿਖੜਾ  ਤਿਸੁ  ਨਿਵਿ  ਨਿਵਿ  ਲਾਗਉ  ਪਾਇ  ਜੀਉ  ॥੩॥

Post a Comment

0 Comments
* Please Don't Spam Here. All the Comments are Reviewed by Admin.