Type Here to Get Search Results !

kirtan

ਵਾਰ ਮਲਾਰ ਕੀ ਮਹਲਾ ੧


 ਵਾਰ  ਮਲਾਰ  ਕੀ  ਮਹਲਾ  ੧  ਰਾਣੇ  ਕੈਲਾਸ  ਤਥਾ  ਮਾਲਦੇ  ਕੀ  ਧੁਨਿ  ॥

 ੴ  ਸਤਿਗੁਰ  ਪ੍ਰਸਾਦਿ  ॥

 ਸਲੋਕ  ਮਹਲਾ  ੩  ॥

 ਗੁਰਿ  ਮਿਲਿਐ  ਮਨੁ  ਰਹਸੀਐ  ਜਿਉ  ਵੁਠੈ  ਧਰਣਿ  ਸੀਗਾਰੁ  ॥

 ਸਭ  ਦਿਸੈ  ਹਰੀਆਵਲੀ  ਸਰ  ਭਰੇ  ਸੁਭਰ  ਤਾਲ  ॥

 ਅੰਦਰੁ  ਰਚੈ  ਸਚ  ਰੰਗਿ  ਜਿਉ  ਮੰਜੀਠੈ  ਲਾਲੁ  ॥

 ਕਮਲੁ  ਵਿਗਸੈ  ਸਚੁ  ਮਨਿ  ਗੁਰ  ਕੈ  ਸਬਦਿ  ਨਿਹਾਲੁ  ॥

 ਮਨਮੁਖ  ਦੂਜੀ  ਤਰਫ  ਹੈ  ਵੇਖਹੁ  ਨਦਰਿ  ਨਿਹਾਲਿ  ॥

 ਫਾਹੀ  ਫਾਥੇ  ਮਿਰਗ  ਜਿਉ  ਸਿਰਿ  ਦੀਸੈ  ਜਮਕਾਲੁ  ॥

 ਖੁਧਿਆ  ਤ੍ਰਿਸਨਾ  ਨਿੰਦਾ  ਬੁਰੀ  ਕਾਮੁ  ਕ੍ਰੋਧੁ  ਵਿਕਰਾਲੁ  ॥

 ਏਨੀ  ਅਖੀ  ਨਦਰਿ  ਨ  ਆਵਈ  ਜਿਚਰੁ  ਸਬਦਿ  ਨ  ਕਰੇ  ਬੀਚਾਰੁ  ॥

 ਤੁਧੁ  ਭਾਵੈ  ਸੰਤੋਖੀਆਂ  ਚੂਕੈ  ਆਲ  ਜੰਜਾਲੁ  ॥

 ਮੂਲੁ  ਰਹੈ  ਗੁਰੁ  ਸੇਵਿਐ  ਗੁਰ  ਪਉੜੀ  ਬੋਹਿਥੁ  ॥

 ਨਾਨਕ  ਲਗੀ  ਤਤੁ  ਲੈ  ਤੂੰ  ਸਚਾ  ਮਨਿ  ਸਚੁ  ॥੧॥

 ਮਹਲਾ  ੧  ॥

 ਹੇਕੋ  ਪਾਧਰੁ  ਹੇਕੁ  ਦਰੁ  ਗੁਰ  ਪਉੜੀ  ਨਿਜ  ਥਾਨੁ  ॥

 ਰੂੜਉ  ਠਾਕੁਰੁ  ਨਾਨਕਾ  ਸਭਿ  ਸੁਖ  ਸਾਚਉ  ਨਾਮੁ  ॥੨॥

 ਪਉੜੀ  ॥

 ਆਪੀਨੈ੍  ਆਪੁ  ਸਾਜਿ  ਆਪੁ  ਪਛਾਣਿਆ  ॥

 ਅੰਬਰੁ  ਧਰਤਿ  ਵਿਛੋੜਿ  ਚੰਦੋਆ  ਤਾਣਿਆ  ॥

 ਵਿਣੁ  ਥੰਮ੍ਹਾ  ਗਗਨੁ  ਰਹਾਇ  ਸਬਦੁ  ਨੀਸਾਣਿਆ  ॥

 ਸੂਰਜੁ  ਚੰਦੁ  ਉਪਾਇ  ਜੋਤਿ  ਸਮਾਣਿਆ  ॥

 ਕੀਏ  ਰਾਤਿ  ਦਿਨੰਤੁ  ਚੋਜ  ਵਿਡਾਣਿਆ  ॥

 ਤੀਰਥ  ਧਰਮ  ਵੀਚਾਰ  ਨਾਵਣ  ਪੁਰਬਾਣਿਆ  ॥

 ਤੁਧੁ  ਸਰਿ  ਅਵਰੁ  ਨ  ਕੋਇ  ਕਿ  ਆਖਿ  ਵਖਾਣਿਆ  ॥

 ਸਚੈ  ਤਖਤਿ  ਨਿਵਾਸੁ  ਹੋਰ  ਆਵਣ  ਜਾਣਿਆ  ॥੧॥

 ਸਲੋਕ  ਮਃ  ੧  ॥

 ਨਾਨਕ  ਸਾਵਣਿ  ਜੇ  ਵਸੈ  ਚਹੁ  ਓਮਾਹਾ  ਹੋਇ  ॥

 ਨਾਗਾਂ  ਮਿਰਗਾਂ  ਮਛੀਆਂ  ਰਸੀਆਂ  ਘਰਿ  ਧਨੁ  ਹੋਇ  ॥੧॥

 ਮਃ  ੧  ॥

 ਨਾਨਕ  ਸਾਵਣਿ  ਜੇ  ਵਸੈ  ਚਹੁ  ਵੇਛੋੜਾ  ਹੋਇ  ॥

 ਗਾਈ  ਪੁਤਾ  ਨਿਰਧਨਾ  ਪੰਥੀ  ਚਾਕਰੁ  ਹੋਇ  ॥੨॥

 ਪਉੜੀ  ॥

 ਤੂ  ਸਚਾ  ਸਚਿਆਰੁ  ਜਿਨਿ  ਸਚੁ  ਵਰਤਾਇਆ  ॥

 ਬੈਠਾ  ਤਾੜੀ  ਲਾਇ  ਕਵਲੁ  ਛਪਾਇਆ  ॥

 ਬ੍ਰਹਮੈ  ਵਡਾ  ਕਹਾਇ  ਅੰਤੁ  ਨ  ਪਾਇਆ  ॥

 ਨਾ  ਤਿਸੁ  ਬਾਪੁ  ਨ  ਮਾਇ  ਕਿਨਿ  ਤੂ  ਜਾਇਆ  ॥

 ਨਾ  ਤਿਸੁ  ਰੂਪੁ  ਨ  ਰੇਖ  ਵਰਨ  ਸਬਾਇਆ  ॥

 ਨਾ  ਤਿਸੁ  ਭੁਖ  ਪਿਆਸ  ਰਜਾ  ਧਾਇਆ  ॥

 ਗੁਰ  ਮਹਿ  ਆਪੁ  ਸਮੋਇ  ਸਬਦੁ  ਵਰਤਾਇਆ  ॥

 ਸਚੇ  ਹੀ  ਪਤੀਆਇ  ਸਚਿ  ਸਮਾਇਆ  ॥੨॥

 ਸਲੋਕ  ਮਃ  ੧  ॥

 ਵੈਦੁ  ਬੁਲਾਇਆ  ਵੈਦਗੀ  ਪਕੜਿ  ਢੰਢੋਲੇ  ਬਾਂਹ  ॥

 ਭੋਲਾ  ਵੈਦੁ  ਨ  ਜਾਣਈ  ਕਰਕ  ਕਲੇਜੇ  ਮਾਹਿ  ॥੧॥

 ਮਃ  ੨  ॥

 ਵੈਦਾ  ਵੈਦੁ  ਸੁਵੈਦੁ  ਤੂ  ਪਹਿਲਾਂ  ਰੋਗੁ  ਪਛਾਣੁ  ॥

 ਐਸਾ  ਦਾਰੂ  ਲੋੜਿ  ਲਹੁ  ਜਿਤੁ  ਵੰਞੈ  ਰੋਗਾ  ਘਾਣਿ  ॥

 ਜਿਤੁ  ਦਾਰੂ  ਰੋਗ  ਉਠਿਅਹਿ  ਤਨਿ  ਸੁਖੁ  ਵਸੈ  ਆਇ  ॥

 ਰੋਗੁ  ਗਵਾਇਹਿ  ਆਪਣਾ  ਤ  ਨਾਨਕ  ਵੈਦੁ  ਸਦਾਇ  ॥੨॥

 ਪਉੜੀ  ॥

 ਬ੍ਰਹਮਾ  ਬਿਸਨੁ  ਮਹੇਸੁ  ਦੇਵ  ਉਪਾਇਆ  ॥

 ਬ੍ਰਹਮੇ  ਦਿਤੇ  ਬੇਦ  ਪੂਜਾ  ਲਾਇਆ  ॥

 ਦਸ  ਅਵਤਾਰੀ  ਰਾਮੁ  ਰਾਜਾ  ਆਇਆ  ॥

 ਦੈਤਾ  ਮਾਰੇ  ਧਾਇ  ਹੁਕਮਿ  ਸਬਾਇਆ  ॥

 ਈਸ  ਮਹੇਸੁਰੁ  ਸੇਵ  ਤਿਨ੍ਹੀ  ਅੰਤੁ  ਨ  ਪਾਇਆ  ॥

 ਸਚੀ  ਕੀਮਤਿ  ਪਾਇ  ਤਖਤੁ  ਰਚਾਇਆ  ॥

 ਦੁਨੀਆ  ਧੰਧੈ  ਲਾਇ  ਆਪੁ  ਛਪਾਇਆ  ॥

 ਧਰਮੁ  ਕਰਾਏ  ਕਰਮ  ਧੁਰਹੁ  ਫੁਰਮਾਇਆ  ॥੩॥

 ਸਲੋਕ  ਮਃ  ੨  ॥

 ਸਾਵਣੁ  ਆਇਆ  ਹੇ  ਸਖੀ  ਕੰਤੈ  ਚਿਤਿ  ਕਰੇਹੁ  ॥

 ਨਾਨਕ  ਝੂਰਿ  ਮਰਹਿ  ਦੋਹਾਗਣੀ  ਜਿਨ੍ਹ  ਅਵਰੀ  ਲਾਗਾ  ਨੇਹੁ  ॥੧॥

 ਮਃ  ੨  ॥

 ਸਾਵਣੁ  ਆਇਆ  ਹੇ  ਸਖੀ  ਜਲਹਰੁ  ਬਰਸਨਹਾਰੁ  ॥

 ਨਾਨਕ  ਸੁਖਿ  ਸਵਨੁ  ਸੋਹਾਗਣੀ  ਜਿਨ੍ਹ  ਸਹ  ਨਾਲਿ  ਪਿਆਰੁ  ॥੨॥

 ਪਉੜੀ  ॥

 ਆਪੇ  ਛਿੰਝ  ਪਵਾਇ  ਮਲਾਖਾੜਾ  ਰਚਿਆ  ॥

 ਲਥੇ  ਭੜਥੂ  ਪਾਇ  ਗੁਰਮੁਖਿ  ਮਚਿਆ  ॥

 ਮਨਮੁਖ  ਮਾਰੇ  ਪਛਾੜਿ  ਮੂਰਖ  ਕਚਿਆ  ॥

 ਆਪਿ  ਭਿੜੈ  ਮਾਰੇ  ਆਪਿ  ਆਪਿ  ਕਾਰਜੁ  ਰਚਿਆ  ॥

 ਸਭਨਾ  ਖਸਮੁ  ਏਕੁ  ਹੈ  ਗੁਰਮੁਖਿ  ਜਾਣੀਐ  ॥

 ਹੁਕਮੀ  ਲਿਖੈ  ਸਿਰਿ  ਲੇਖੁ  ਵਿਣੁ  ਕਲਮ  ਮਸਵਾਣੀਐ  ॥

 ਸਤਸੰਗਤਿ  ਮੇਲਾਪੁ  ਜਿਥੈ  ਹਰਿ  ਗੁਣ  ਸਦਾ  ਵਖਾਣੀਐ  ॥

 ਨਾਨਕ  ਸਚਾ  ਸਬਦੁ  ਸਲਾਹਿ  ਸਚੁ  ਪਛਾਣੀਐ  ॥੪॥

 ਸਲੋਕ  ਮਃ  ੩  ॥

 ਊਂਨਵਿ  ਊਂਨਵਿ  ਆਇਆ  ਅਵਰਿ  ਕਰੇਂਦਾ  ਵੰਨ  ॥

 ਕਿਆ  ਜਾਣਾ  ਤਿਸੁ  ਸਾਹ  ਸਿਉ  ਕੇਵ  ਰਹਸੀ  ਰੰਗੁ  ॥

 ਰੰਗੁ  ਰਹਿਆ  ਤਿਨ੍ਹ  ਕਾਮਣੀ  ਜਿਨ੍ਹ  ਮਨਿ  ਭਉ  ਭਾਉ  ਹੋਇ  ॥

 ਨਾਨਕ  ਭੈ  ਭਾਇ  ਬਾਹਰੀ  ਤਿਨ  ਤਨਿ  ਸੁਖੁ  ਨ  ਹੋਇ  ॥੧॥

 ਮਃ  ੩  ॥

 ਊਂਨਵਿ  ਊਂਨਵਿ  ਆਇਆ  ਵਰਸੈ  ਨੀਰੁ  ਨਿਪੰਗੁ  ॥

 ਨਾਨਕ  ਦੁਖੁ  ਲਾਗਾ  ਤਿਨ੍ਹ  ਕਾਮਣੀ  ਜਿਨ੍ਹ  ਕੰਤੈ  ਸਿਉ  ਮਨਿ  ਭੰਗੁ  ॥੨॥

 ਪਉੜੀ  ॥

 ਦੋਵੈ  ਤਰਫਾ  ਉਪਾਇ  ਇਕੁ  ਵਰਤਿਆ  ॥

 ਬੇਦ  ਬਾਣੀ  ਵਰਤਾਇ  ਅੰਦਰਿ  ਵਾਦੁ  ਘਤਿਆ  ॥

 ਪਰਵਿਰਤਿ  ਨਿਰਵਿਰਤਿ  ਹਾਠਾ  ਦੋਵੈ  ਵਿਚਿ  ਧਰਮੁ  ਫਿਰੈ  ਰੈਬਾਰਿਆ  ॥

 ਮਨਮੁਖ  ਕਚੇ  ਕੂੜਿਆਰ  ਤਿਨ੍ਹੀ  ਨਿਹਚਉ  ਦਰਗਹ  ਹਾਰਿਆ  ॥

 ਗੁਰਮਤੀ  ਸਬਦਿ  ਸੂਰ  ਹੈ  ਕਾਮੁ  ਕ੍ਰੋਧੁ  ਜਿਨ੍ਹੀ  ਮਾਰਿਆ  ॥

 ਸਚੈ  ਅੰਦਰਿ  ਮਹਲਿ  ਸਬਦਿ  ਸਵਾਰਿਆ  ॥

 ਸੇ  ਭਗਤ  ਤੁਧੁ  ਭਾਵਦੇ  ਸਚੈ  ਨਾਇ  ਪਿਆਰਿਆ  ॥

 ਸਤਿਗੁਰੁ  ਸੇਵਨਿ  ਆਪਣਾ  ਤਿਨ੍ਹਾ  ਵਿਟਹੁ  ਹਉ  ਵਾਰਿਆ  ॥੫॥

 ਸਲੋਕ  ਮਃ  ੩  ॥

 ਊਂਨਵਿ  ਊਂਨਵਿ  ਆਇਆ  ਵਰਸੈ  ਲਾਇ  ਝੜੀ  ॥

 ਨਾਨਕ  ਭਾਣੈ  ਚਲੈ  ਕੰਤ  ਕੈ  ਸੁ  ਮਾਣੇ  ਸਦਾ  ਰਲੀ  ॥੧॥

 ਮਃ  ੩  ॥

 ਕਿਆ  ਉਠਿ  ਉਠਿ  ਦੇਖਹੁ  ਬਪੁੜੇਂ  ਇਸੁ  ਮੇਘੈ  ਹਥਿ  ਕਿਛੁ  ਨਾਹਿ  ॥

 ਜਿਨਿ  ਏਹੁ  ਮੇਘੁ  ਪਠਾਇਆ  ਤਿਸੁ  ਰਾਖਹੁ  ਮਨ  ਮਾਂਹਿ  ॥

 ਤਿਸ  ਨੋ  ਮੰਨਿ  ਵਸਾਇਸੀ  ਜਾ  ਕਉ  ਨਦਰਿ  ਕਰੇਇ  ॥

 ਨਾਨਕ  ਨਦਰੀ  ਬਾਹਰੀ  ਸਭ  ਕਰਣ  ਪਲਾਹ  ਕਰੇਇ  ॥੨॥

 ਪਉੜੀ  ॥

 ਸੋ  ਹਰਿ  ਸਦਾ  ਸਰੇਵੀਐ  ਜਿਸੁ  ਕਰਤ  ਨ  ਲਾਗੈ  ਵਾਰ  ॥

 ਆਡਾਣੇ  ਆਕਾਸ  ਕਰਿ  ਖਿਨ  ਮਹਿ  ਢਾਹਿ  ਉਸਾਰਣਹਾਰ  ॥

 ਆਪੇ  ਜਗਤੁ  ਉਪਾਇ  ਕੈ  ਕੁਦਰਤਿ  ਕਰੇ  ਵੀਚਾਰ  ॥

 ਮਨਮੁਖ  ਅਗੈ  ਲੇਖਾ  ਮੰਗੀਐ  ਬਹੁਤੀ  ਹੋਵੈ  ਮਾਰ  ॥

 ਗੁਰਮੁਖਿ  ਪਤਿ  ਸਿਉ  ਲੇਖਾ  ਨਿਬੜੈ  ਬਖਸੇ  ਸਿਫਤਿ  ਭੰਡਾਰ  ॥

 ਓਥੈ  ਹਥੁ  ਨ  ਅਪੜੈ  ਕੂਕ  ਨ  ਸੁਣੀਐ  ਪੁਕਾਰ  ॥

 ਓਥੈ  ਸਤਿਗੁਰੁ  ਬੇਲੀ  ਹੋਵੈ  ਕਢਿ  ਲਏ  ਅੰਤੀ  ਵਾਰ  ॥

 ਏਨਾ  ਜੰਤਾ  ਨੋ  ਹੋਰ  ਸੇਵਾ  ਨਹੀ  ਸਤਿਗੁਰੁ  ਸਿਰਿ  ਕਰਤਾਰ  ॥੬॥

 ਸਲੋਕ  ਮਃ  ੩  ॥

 ਬਾਬੀਹਾ  ਜਿਸ  ਨੋ  ਤੂ  ਪੂਕਾਰਦਾ  ਤਿਸ  ਨੋ  ਲੋਚੈ  ਸਭੁ  ਕੋਇ  ॥

 ਅਪਣੀ  ਕਿਰਪਾ  ਕਰਿ  ਕੈ  ਵਸਸੀ  ਵਣੁ  ਤ੍ਰਿਣੁ  ਹਰਿਆ  ਹੋਇ  ॥

 ਗੁਰ  ਪਰਸਾਦੀ  ਪਾਈਐ  ਵਿਰਲਾ  ਬੂਝੈ  ਕੋਇ  ॥

 ਬਹਦਿਆ  ਉਠਦਿਆ  ਨਿਤ  ਧਿਆਈਐ  ਸਦਾ  ਸਦਾ  ਸੁਖੁ  ਹੋਇ  ॥

 ਨਾਨਕ  ਅੰਮ੍ਰਿਤੁ  ਸਦ  ਹੀ  ਵਰਸਦਾ  ਗੁਰਮੁਖਿ  ਦੇਵੈ  ਹਰਿ  ਸੋਇ  ॥੧॥

 ਮਃ  ੩  ॥

 ਕਲਮਲਿ  ਹੋਈ  ਮੇਦਨੀ  ਅਰਦਾਸਿ  ਕਰੇ  ਲਿਵ  ਲਾਇ  ॥

 ਸਚੈ  ਸੁਣਿਆ  ਕੰਨੁ  ਦੇ  ਧੀਰਕ  ਦੇਵੈ  ਸਹਜਿ  ਸੁਭਾਇ  ॥

 ਇੰਦ੍ਰੈ  ਨੋ  ਫੁਰਮਾਇਆ  ਵੁਠਾ  ਛਹਬਰ  ਲਾਇ  ॥

 ਅਨੁ  ਧਨੁ  ਉਪਜੈ  ਬਹੁ  ਘਣਾ  ਕੀਮਤਿ  ਕਹਣੁ  ਨ  ਜਾਇ  ॥

 ਨਾਨਕ  ਨਾਮੁ  ਸਲਾਹਿ  ਤੂ  ਸਭਨਾ  ਜੀਆ  ਦੇਦਾ  ਰਿਜਕੁ  ਸੰਬਾਹਿ  ॥

 ਜਿਤੁ  ਖਾਧੈ  ਸੁਖੁ  ਊਪਜੈ  ਫਿਰਿ  ਦੂਖੁ  ਨ  ਲਾਗੈ  ਆਇ  ॥੨॥

 ਪਉੜੀ  ॥

 ਹਰਿ  ਜੀਉ  ਸਚਾ  ਸਚੁ  ਤੂ  ਸਚੇ  ਲੈਹਿ  ਮਿਲਾਇ  ॥

 ਦੂਜੈ  ਦੂਜੀ  ਤਰਫ  ਹੈ  ਕੂੜਿ  ਮਿਲੈ  ਨ  ਮਿਲਿਆ  ਜਾਇ  ॥

 ਆਪੇ  ਜੋੜਿ  ਵਿਛੋੜਿਐ  ਆਪੇ  ਕੁਦਰਤਿ  ਦੇਇ  ਦਿਖਾਇ  ॥

 ਮੋਹੁ  ਸੋਗੁ  ਵਿਜੋਗੁ  ਹੈ  ਪੂਰਬਿ  ਲਿਖਿਆ  ਕਮਾਇ  ॥

 ਹਉ  ਬਲਿਹਾਰੀ  ਤਿਨ  ਕਉ  ਜੋ  ਹਰਿ  ਚਰਣੀ  ਰਹੈ  ਲਿਵ  ਲਾਇ  ॥

 ਜਿਉ  ਜਲ  ਮਹਿ  ਕਮਲੁ  ਅਲਿਪਤੁ  ਹੈ  ਐਸੀ  ਬਣਤ  ਬਣਾਇ  ॥

 ਸੇ  ਸੁਖੀਏ  ਸਦਾ  ਸੋਹਣੇ  ਜਿਨ੍ਹ  ਵਿਚਹੁ  ਆਪੁ  ਗਵਾਇ  ॥

 ਤਿਨ੍ਹ  ਸੋਗੁ  ਵਿਜੋਗੁ  ਕਦੇ  ਨਹੀ  ਜੋ  ਹਰਿ  ਕੈ  ਅੰਕਿ  ਸਮਾਇ  ॥੭॥

 ਸਲੋਕ  ਮਃ  ੩  ॥

 ਨਾਨਕ  ਸੋ  ਸਾਲਾਹੀਐ  ਜਿਸੁ  ਵਸਿ  ਸਭੁ  ਕਿਛੁ  ਹੋਇ  ॥

 ਤਿਸੈ  ਸਰੇਵਿਹੁ  ਪ੍ਰਾਣੀਹੋ  ਤਿਸੁ  ਬਿਨੁ  ਅਵਰੁ  ਨ  ਕੋਇ  ॥

 ਗੁਰਮੁਖਿ  ਹਰਿ  ਪ੍ਰਭੁ  ਮਨਿ  ਵਸੈ  ਤਾਂ  ਸਦਾ  ਸਦਾ  ਸੁਖੁ  ਹੋਇ  ॥

 ਸਹਸਾ  ਮੂਲਿ  ਨ  ਹੋਵਈ  ਸਭ  ਚਿੰਤਾ  ਵਿਚਹੁ  ਜਾਇ  ॥

 ਜੋ  ਕਿਛੁ  ਹੋਇ  ਸੁ  ਸਹਜੇ  ਹੋਇ  ਕਹਣਾ  ਕਿਛੂ  ਨ  ਜਾਇ  ॥

 ਸਚਾ  ਸਾਹਿਬੁ  ਮਨਿ  ਵਸੈ  ਤਾਂ  ਮਨਿ  ਚਿੰਦਿਆ  ਫਲੁ  ਪਾਇ  ॥

 ਨਾਨਕ  ਤਿਨ  ਕਾ  ਆਖਿਆ  ਆਪਿ  ਸੁਣੇ  ਜਿ  ਲਇਅਨੁ  ਪੰਨੈ  ਪਾਇ  ॥੧॥

 ਮਃ  ੩  ॥

 ਅੰਮ੍ਰਿਤੁ  ਸਦਾ  ਵਰਸਦਾ  ਬੂਝਨਿ  ਬੂਝਣਹਾਰ  ॥

 ਗੁਰਮੁਖਿ  ਜਿਨ੍ਹੀ  ਬੁਝਿਆ  ਹਰਿ  ਅੰਮ੍ਰਿਤੁ  ਰਖਿਆ  ਉਰਿ  ਧਾਰਿ  ॥

 ਹਰਿ  ਅੰਮ੍ਰਿਤੁ  ਪੀਵਹਿ  ਸਦਾ  ਰੰਗਿ  ਰਾਤੇ  ਹਉਮੈ  ਤ੍ਰਿਸਨਾ  ਮਾਰਿ  ॥

 ਅੰਮ੍ਰਿਤੁ  ਹਰਿ  ਕਾ  ਨਾਮੁ  ਹੈ  ਵਰਸੈ  ਕਿਰਪਾ  ਧਾਰਿ  ॥

 ਨਾਨਕ  ਗੁਰਮੁਖਿ  ਨਦਰੀ  ਆਇਆ  ਹਰਿ  ਆਤਮ  ਰਾਮੁ  ਮੁਰਾਰਿ  ॥੨॥

 ਪਉੜੀ  ॥

 ਅਤੁਲੁ  ਕਿਉ  ਤੋਲੀਐ  ਵਿਣੁ  ਤੋਲੇ  ਪਾਇਆ  ਨ  ਜਾਇ  ॥

 ਗੁਰ  ਕੈ  ਸਬਦਿ  ਵੀਚਾਰੀਐ  ਗੁਣ  ਮਹਿ  ਰਹੈ  ਸਮਾਇ  ॥

 ਅਪਣਾ  ਆਪੁ  ਆਪਿ  ਤੋਲਸੀ  ਆਪੇ  ਮਿਲੈ  ਮਿਲਾਇ  ॥

 ਤਿਸ  ਕੀ  ਕੀਮਤਿ  ਨਾ  ਪਵੈ  ਕਹਣਾ  ਕਿਛੂ  ਨ  ਜਾਇ  ॥

 ਹਉ  ਬਲਿਹਾਰੀ  ਗੁਰ  ਆਪਣੇ  ਜਿਨਿ  ਸਚੀ  ਬੂਝ  ਦਿਤੀ  ਬੁਝਾਇ  ॥

 ਜਗਤੁ  ਮੁਸੈ  ਅੰਮ੍ਰਿਤੁ  ਲੁਟੀਐ  ਮਨਮੁਖ  ਬੂਝ  ਨ  ਪਾਇ  ॥

 ਵਿਣੁ  ਨਾਵੈ  ਨਾਲਿ  ਨ  ਚਲਸੀ  ਜਾਸੀ  ਜਨਮੁ  ਗਵਾਇ  ॥

 ਗੁਰਮਤੀ  ਜਾਗੇ  ਤਿਨ੍ਹੀ  ਘਰੁ  ਰਖਿਆ  ਦੂਤਾ  ਕਾ  ਕਿਛੁ  ਨ  ਵਸਾਇ  ॥੮॥

 ਸਲੋਕ  ਮਃ  ੩  ॥

 ਬਾਬੀਹਾ  ਨਾ  ਬਿਲਲਾਇ  ਨਾ  ਤਰਸਾਇ  ਏਹੁ  ਮਨੁ  ਖਸਮ  ਕਾ  ਹੁਕਮੁ  ਮੰਨਿ  ॥

 ਨਾਨਕ  ਹੁਕਮਿ  ਮੰਨਿਐ  ਤਿਖ  ਉਤਰੈ  ਚੜੈ  ਚਵਗਲਿ  ਵੰਨੁ  ॥੧॥

 ਮਃ  ੩  ॥

 ਬਾਬੀਹਾ  ਜਲ  ਮਹਿ  ਤੇਰਾ  ਵਾਸੁ  ਹੈ  ਜਲ  ਹੀ  ਮਾਹਿ  ਫਿਰਾਹਿ  ॥

 ਜਲ  ਕੀ  ਸਾਰ  ਨ  ਜਾਣਹੀ  ਤਾਂ  ਤੂੰ  ਕੂਕਣ  ਪਾਹਿ  ॥

 ਜਲ  ਥਲ  ਚਹੁ  ਦਿਸਿ  ਵਰਸਦਾ  ਖਾਲੀ  ਕੋ  ਥਾਉ  ਨਾਹਿ  ॥

 ਏਤੈ  ਜਲਿ  ਵਰਸਦੈ  ਤਿਖ  ਮਰਹਿ  ਭਾਗ  ਤਿਨਾ  ਕੇ  ਨਾਹਿ  ॥

 ਨਾਨਕ  ਗੁਰਮੁਖਿ  ਤਿਨ  ਸੋਝੀ  ਪਈ  ਜਿਨ  ਵਸਿਆ  ਮਨ  ਮਾਹਿ  ॥੨॥

 ਪਉੜੀ  ॥

 ਨਾਥ  ਜਤੀ  ਸਿਧ  ਪੀਰ  ਕਿਨੈ  ਅੰਤੁ  ਨ  ਪਾਇਆ  ॥

 ਗੁਰਮੁਖਿ  ਨਾਮੁ  ਧਿਆਇ  ਤੁਝੈ  ਸਮਾਇਆ  ॥

 ਜੁਗ  ਛਤੀਹ  ਗੁਬਾਰੁ  ਤਿਸ  ਹੀ  ਭਾਇਆ  ॥

 ਜਲਾ  ਬਿੰਬੁ  ਅਸਰਾਲੁ  ਤਿਨੈ  ਵਰਤਾਇਆ  ॥

 ਨੀਲੁ  ਅਨੀਲੁ  ਅਗੰਮੁ  ਸਰਜੀਤੁ  ਸਬਾਇਆ  ॥

 ਅਗਨਿ  ਉਪਾਈ  ਵਾਦੁ  ਭੁਖ  ਤਿਹਾਇਆ  ॥

 ਦੁਨੀਆ  ਕੈ  ਸਿਰਿ  ਕਾਲੁ  ਦੂਜਾ  ਭਾਇਆ  ॥

 ਰਖੈ  ਰਖਣਹਾਰੁ  ਜਿਨਿ  ਸਬਦੁ  ਬੁਝਾਇਆ  ॥੯॥

 ਸਲੋਕ  ਮਃ  ੩  ॥

 ਇਹੁ  ਜਲੁ  ਸਭ  ਤੈ  ਵਰਸਦਾ  ਵਰਸੈ  ਭਾਇ  ਸੁਭਾਇ  ॥

 ਸੇ  ਬਿਰਖਾ  ਹਰੀਆਵਲੇ  ਜੋ  ਗੁਰਮੁਖਿ  ਰਹੇ  ਸਮਾਇ  ॥

 ਨਾਨਕ  ਨਦਰੀ  ਸੁਖੁ  ਹੋਇ  ਏਨਾ  ਜੰਤਾ  ਕਾ  ਦੁਖੁ  ਜਾਇ  ॥੧॥

 ਮਃ  ੩  ॥

 ਭਿੰਨੀ  ਰੈਣਿ  ਚਮਕਿਆ  ਵੁਠਾ  ਛਹਬਰ  ਲਾਇ  ॥

 ਜਿਤੁ  ਵੁਠੈ  ਅਨੁ  ਧਨੁ  ਬਹੁਤੁ  ਊਪਜੈ  ਜਾਂ  ਸਹੁ  ਕਰੇ  ਰਜਾਇ  ॥

 ਜਿਤੁ  ਖਾਧੈ  ਮਨੁ  ਤ੍ਰਿਪਤੀਐ  ਜੀਆਂ  ਜੁਗਤਿ  ਸਮਾਇ  ॥

 ਇਹੁ  ਧਨੁ  ਕਰਤੇ  ਕਾ  ਖੇਲੁ  ਹੈ  ਕਦੇ  ਆਵੈ  ਕਦੇ  ਜਾਇ  ॥

 ਗਿਆਨੀਆ  ਕਾ  ਧਨੁ  ਨਾਮੁ  ਹੈ  ਸਦ  ਹੀ  ਰਹੈ  ਸਮਾਇ  ॥

 ਨਾਨਕ  ਜਿਨ  ਕਉ  ਨਦਰਿ  ਕਰੇ  ਤਾਂ  ਇਹੁ  ਧਨੁ  ਪਲੈ  ਪਾਇ  ॥੨॥

 ਪਉੜੀ  ॥

 ਆਪਿ  ਕਰਾਏ  ਕਰੇ  ਆਪਿ  ਹਉ  ਕੈ  ਸਿਉ  ਕਰੀ  ਪੁਕਾਰ  ॥

 ਆਪੇ  ਲੇਖਾ  ਮੰਗਸੀ  ਆਪਿ  ਕਰਾਏ  ਕਾਰ  ॥

 ਜੋ  ਤਿਸੁ  ਭਾਵੈ  ਸੋ  ਥੀਐ  ਹੁਕਮੁ  ਕਰੇ  ਗਾਵਾਰੁ  ॥

 ਆਪਿ  ਛਡਾਏ  ਛੁਟੀਐ  ਆਪੇ  ਬਖਸਣਹਾਰੁ  ॥

 ਆਪੇ  ਵੇਖੈ  ਸੁਣੇ  ਆਪਿ  ਸਭਸੈ  ਦੇ  ਆਧਾਰੁ  ॥

 ਸਭ  ਮਹਿ  ਏਕੁ  ਵਰਤਦਾ  ਸਿਰਿ  ਸਿਰਿ  ਕਰੇ  ਬੀਚਾਰੁ  ॥

 ਗੁਰਮੁਖਿ  ਆਪੁ  ਵੀਚਾਰੀਐ  ਲਗੈ  ਸਚਿ  ਪਿਆਰੁ  ॥

 ਨਾਨਕ  ਕਿਸ  ਨੋ  ਆਖੀਐ  ਆਪੇ  ਦੇਵਣਹਾਰੁ  ॥੧੦॥

 ਸਲੋਕ  ਮਃ  ੩  ॥

 ਬਾਬੀਹਾ  ਏਹੁ  ਜਗਤੁ  ਹੈ  ਮਤ  ਕੋ  ਭਰਮਿ  ਭੁਲਾਇ  ॥

 ਇਹੁ  ਬਾਬੀਂਹਾ  ਪਸੂ  ਹੈ  ਇਸ  ਨੋ  ਬੂਝਣੁ  ਨਾਹਿ  ॥

 ਅੰਮ੍ਰਿਤੁ  ਹਰਿ  ਕਾ  ਨਾਮੁ  ਹੈ  ਜਿਤੁ  ਪੀਤੈ  ਤਿਖ  ਜਾਇ  ॥

 ਨਾਨਕ  ਗੁਰਮੁਖਿ  ਜਿਨ੍ਹ  ਪੀਆ  ਤਿਨ੍ਹ  ਬਹੁੜਿ  ਨ  ਲਾਗੀ  ਆਇ  ॥੧॥

 ਮਃ  ੩  ॥

 ਮਲਾਰੁ  ਸੀਤਲ  ਰਾਗੁ  ਹੈ  ਹਰਿ  ਧਿਆਇਐ  ਸਾਂਤਿ  ਹੋਇ  ॥

 ਹਰਿ  ਜੀਉ  ਅਪਣੀ  ਕ੍ਰਿਪਾ  ਕਰੇ  ਤਾਂ  ਵਰਤੈ  ਸਭ  ਲੋਇ  ॥

 ਵੁਠੈ  ਜੀਆ  ਜੁਗਤਿ  ਹੋਇ  ਧਰਣੀ  ਨੋ  ਸੀਗਾਰੁ  ਹੋਇ  ॥

 ਨਾਨਕ  ਇਹੁ  ਜਗਤੁ  ਸਭੁ  ਜਲੁ  ਹੈ  ਜਲ  ਹੀ  ਤੇ  ਸਭ  ਕੋਇ  ॥

 ਗੁਰ  ਪਰਸਾਦੀ  ਕੋ  ਵਿਰਲਾ  ਬੂਝੈ  ਸੋ  ਜਨੁ  ਮੁਕਤੁ  ਸਦਾ  ਹੋਇ  ॥੨॥

 ਪਉੜੀ  ॥

 ਸਚਾ  ਵੇਪਰਵਾਹੁ  ਇਕੋ  ਤੂ  ਧਣੀ  ॥

 ਤੂ  ਸਭੁ  ਕਿਛੁ  ਆਪੇ  ਆਪਿ  ਦੂਜੇ  ਕਿਸੁ  ਗਣੀ  ॥

 ਮਾਣਸ  ਕੂੜਾ  ਗਰਬੁ  ਸਚੀ  ਤੁਧੁ  ਮਣੀ  ॥

 ਆਵਾ  ਗਉਣੁ  ਰਚਾਇ  ਉਪਾਈ  ਮੇਦਨੀ  ॥

 ਸਤਿਗੁਰੁ  ਸੇਵੇ  ਆਪਣਾ  ਆਇਆ  ਤਿਸੁ  ਗਣੀ  ॥

 ਜੇ  ਹਉਮੈ  ਵਿਚਹੁ  ਜਾਇ  ਤ  ਕੇਹੀ  ਗਣਤ  ਗਣੀ  ॥

 ਮਨਮੁਖ  ਮੋਹਿ  ਗੁਬਾਰਿ  ਜਿਉ  ਭੁਲਾ  ਮੰਝਿ  ਵਣੀ  ॥

 ਕਟੇ  ਪਾਪ  ਅਸੰਖ  ਨਾਵੈ  ਇਕ  ਕਣੀ  ॥੧੧॥

 ਸਲੋਕ  ਮਃ  ੩  ॥

 ਬਾਬੀਹਾ  ਖਸਮੈ  ਕਾ  ਮਹਲੁ  ਨ  ਜਾਣਹੀ  ਮਹਲੁ  ਦੇਖਿ  ਅਰਦਾਸਿ  ਪਾਇ  ॥

 ਆਪਣੈ  ਭਾਣੈ  ਬਹੁਤਾ  ਬੋਲਹਿ  ਬੋਲਿਆ  ਥਾਇ  ਨ  ਪਾਇ  ॥

 ਖਸਮੁ  ਵਡਾ  ਦਾਤਾਰੁ  ਹੈ  ਜੋ  ਇਛੇ  ਸੋ  ਫਲ  ਪਾਇ  ॥

 ਬਾਬੀਹਾ  ਕਿਆ  ਬਪੁੜਾ  ਜਗਤੈ  ਕੀ  ਤਿਖ  ਜਾਇ  ॥੧॥

 ਮਃ  ੩  ॥

 ਬਾਬੀਹਾ  ਭਿੰਨੀ  ਰੈਣਿ  ਬੋਲਿਆ  ਸਹਜੇ  ਸਚਿ  ਸੁਭਾਇ  ॥

 ਇਹੁ  ਜਲੁ  ਮੇਰਾ  ਜੀਉ  ਹੈ  ਜਲ  ਬਿਨੁ  ਰਹਣੁ  ਨ  ਜਾਇ  ॥

 ਗੁਰ  ਸਬਦੀ  ਜਲੁ  ਪਾਈਐ  ਵਿਚਹੁ  ਆਪੁ  ਗਵਾਇ  ॥

 ਨਾਨਕ  ਜਿਸੁ  ਬਿਨੁ  ਚਸਾ  ਨ  ਜੀਵਦੀ  ਸੋ  ਸਤਿਗੁਰਿ  ਦੀਆ  ਮਿਲਾਇ  ॥੨॥

 ਪਉੜੀ  ॥

 ਖੰਡ  ਪਤਾਲ  ਅਸੰਖ  ਮੈ  ਗਣਤ  ਨ  ਹੋਈ  ॥

 ਤੂ  ਕਰਤਾ  ਗੋਵਿੰਦੁ  ਤੁਧੁ  ਸਿਰਜੀ  ਤੁਧੈ  ਗੋਈ  ॥

 ਲਖ  ਚਉਰਾਸੀਹ  ਮੇਦਨੀ  ਤੁਝ  ਹੀ  ਤੇ  ਹੋਈ  ॥

 ਇਕਿ  ਰਾਜੇ  ਖਾਨ  ਮਲੂਕ  ਕਹਹਿ  ਕਹਾਵਹਿ  ਕੋਈ  ॥

 ਇਕਿ  ਸਾਹ  ਸਦਾਵਹਿ  ਸੰਚਿ  ਧਨੁ  ਦੂਜੈ  ਪਤਿ  ਖੋਈ  ॥

 ਇਕਿ  ਦਾਤੇ  ਇਕ  ਮੰਗਤੇ  ਸਭਨਾ  ਸਿਰਿ  ਸੋਈ  ॥

 ਵਿਣੁ  ਨਾਵੈ  ਬਾਜਾਰੀਆ  ਭੀਹਾਵਲਿ  ਹੋਈ  ॥

 ਕੂੜ  ਨਿਖੁਟੇ  ਨਾਨਕਾ  ਸਚੁ  ਕਰੇ  ਸੁ  ਹੋਈ  ॥੧੨॥

 ਸਲੋਕ  ਮਃ  ੩  ॥

 ਬਾਬੀਹਾ  ਗੁਣਵੰਤੀ  ਮਹਲੁ  ਪਾਇਆ  ਅਉਗਣਵੰਤੀ  ਦੂਰਿ  ॥

 ਅੰਤਰਿ  ਤੇਰੈ  ਹਰਿ  ਵਸੈ  ਗੁਰਮੁਖਿ  ਸਦਾ  ਹਜੂਰਿ  ॥

 ਕੂਕ  ਪੁਕਾਰ  ਨ  ਹੋਵਈ  ਨਦਰੀ  ਨਦਰਿ  ਨਿਹਾਲ  ॥

 ਨਾਨਕ  ਨਾਮਿ  ਰਤੇ  ਸਹਜੇ  ਮਿਲੇ  ਸਬਦਿ  ਗੁਰੂ  ਕੈ  ਘਾਲ  ॥੧॥

 ਮਃ  ੩  ॥

 ਬਾਬੀਹਾ  ਬੇਨਤੀ  ਕਰੇ  ਕਰਿ  ਕਿਰਪਾ  ਦੇਹੁ  ਜੀਅ  ਦਾਨ  ॥

 ਜਲ  ਬਿਨੁ  ਪਿਆਸ  ਨ  ਊਤਰੈ  ਛੁਟਕਿ  ਜਾਂਹਿ  ਮੇਰੇ  ਪ੍ਰਾਨ  ॥

 ਤੂ  ਸੁਖਦਾਤਾ  ਬੇਅੰਤੁ  ਹੈ  ਗੁਣਦਾਤਾ  ਨੇਧਾਨੁ  ॥

 ਨਾਨਕ  ਗੁਰਮੁਖਿ  ਬਖਸਿ  ਲਏ  ਅੰਤਿ  ਬੇਲੀ  ਹੋਇ  ਭਗਵਾਨੁ  ॥੨॥

 ਪਉੜੀ  ॥

 ਆਪੇ  ਜਗਤੁ  ਉਪਾਇ  ਕੈ  ਗੁਣ  ਅਉਗਣ  ਕਰੇ  ਬੀਚਾਰੁ  ॥

 ਤ੍ਰੈ  ਗੁਣ  ਸਰਬ  ਜੰਜਾਲੁ  ਹੈ  ਨਾਮਿ  ਨ  ਧਰੇ  ਪਿਆਰੁ  ॥

 ਗੁਣ  ਛੋਡਿ  ਅਉਗਣ  ਕਮਾਵਦੇ  ਦਰਗਹ  ਹੋਹਿ  ਖੁਆਰੁ  ॥

 ਜੂਐ  ਜਨਮੁ  ਤਿਨੀ  ਹਾਰਿਆ  ਕਿਤੁ  ਆਏ  ਸੰਸਾਰਿ  ॥

 ਸਚੈ  ਸਬਦਿ  ਮਨੁ  ਮਾਰਿਆ  ਅਹਿਨਿਸਿ  ਨਾਮਿ  ਪਿਆਰਿ  ॥

 ਜਿਨੀ  ਪੁਰਖੀ  ਉਰਿ  ਧਾਰਿਆ  ਸਚਾ  ਅਲਖ  ਅਪਾਰੁ  ॥

 ਤੂ  ਗੁਣਦਾਤਾ  ਨਿਧਾਨੁ  ਹਹਿ  ਅਸੀ  ਅਵਗਣਿਆਰ  ॥

 ਜਿਸੁ  ਬਖਸੇ  ਸੋ  ਪਾਇਸੀ  ਗੁਰ  ਸਬਦੀ  ਵੀਚਾਰੁ  ॥੧੩॥

 ਸਲੋਕ  ਮਃ  ੫  ॥

 ਰਾਤਿ  ਨ  ਵਿਹਾਵੀ  ਸਾਕਤਾਂ  ਜਿਨ੍ਹਾ  ਵਿਸਰੈ  ਨਾਉ  ॥

 ਰਾਤੀ  ਦਿਨਸ  ਸੁਹੇਲੀਆ  ਨਾਨਕ  ਹਰਿ  ਗੁਣ  ਗਾਂਉ  ॥੧॥

 ਮਃ  ੫  ॥

 ਰਤਨ  ਜਵੇਹਰ  ਮਾਣਕਾ  ਹਭੇ  ਮਣੀ  ਮਥੰਨਿ  ॥

 ਨਾਨਕ  ਜੋ  ਪ੍ਰਭਿ  ਭਾਣਿਆ  ਸਚੈ  ਦਰਿ  ਸੋਹੰਨਿ  ॥੨॥

 ਪਉੜੀ  ॥

 ਸਚਾ  ਸਤਿਗੁਰੁ  ਸੇਵਿ  ਸਚੁ  ਸਮ੍ਹਾਲਿਆ  ॥

 ਅੰਤਿ  ਖਲੋਆ  ਆਇ  ਜਿ  ਸਤਿਗੁਰ  ਅਗੈ  ਘਾਲਿਆ  ॥

 ਪੋਹਿ  ਨ  ਸਕੈ  ਜਮਕਾਲੁ  ਸਚਾ  ਰਖਵਾਲਿਆ  ॥

 ਗੁਰ  ਸਾਖੀ  ਜੋਤਿ  ਜਗਾਇ  ਦੀਵਾ  ਬਾਲਿਆ  ॥

 ਮਨਮੁਖ  ਵਿਣੁ  ਨਾਵੈ  ਕੂੜਿਆਰ  ਫਿਰਹਿ  ਬੇਤਾਲਿਆ  ॥

 ਪਸੂ  ਮਾਣਸ  ਚੰਮਿ  ਪਲੇਟੇ  ਅੰਦਰਹੁ  ਕਾਲਿਆ  ॥

 ਸਭੋ  ਵਰਤੈ  ਸਚੁ  ਸਚੈ  ਸਬਦਿ  ਨਿਹਾਲਿਆ  ॥

 ਨਾਨਕ  ਨਾਮੁ  ਨਿਧਾਨੁ  ਹੈ  ਪੂਰੈ  ਗੁਰਿ  ਦੇਖਾਲਿਆ  ॥੧੪॥

 ਸਲੋਕ  ਮਃ  ੩  ॥

 ਬਾਬੀਹੈ  ਹੁਕਮੁ  ਪਛਾਣਿਆ  ਗੁਰ  ਕੈ  ਸਹਜਿ  ਸੁਭਾਇ  ॥

 ਮੇਘੁ  ਵਰਸੈ  ਦਇਆ  ਕਰਿ  ਗੂੜੀ  ਛਹਬਰ  ਲਾਇ  ॥

 ਬਾਬੀਹੇ  ਕੂਕ  ਪੁਕਾਰ  ਰਹਿ  ਗਈ  ਸੁਖੁ  ਵਸਿਆ  ਮਨਿ  ਆਇ  ॥

 ਨਾਨਕ  ਸੋ  ਸਾਲਾਹੀਐ  ਜਿ  ਦੇਂਦਾ  ਸਭਨਾਂ  ਜੀਆ  ਰਿਜਕੁ  ਸਮਾਇ  ॥੧॥

 ਮਃ  ੩  ॥

 ਚਾਤ੍ਰਿਕ  ਤੂ  ਨ  ਜਾਣਹੀ  ਕਿਆ  ਤੁਧੁ  ਵਿਚਿ  ਤਿਖਾ  ਹੈ  ਕਿਤੁ  ਪੀਤੈ  ਤਿਖ  ਜਾਇ  ॥

 ਦੂਜੈ  ਭਾਇ  ਭਰੰਮਿਆ  ਅੰਮ੍ਰਿਤ  ਜਲੁ  ਪਲੈ  ਨ  ਪਾਇ  ॥

 ਨਦਰਿ  ਕਰੇ  ਜੇ  ਆਪਣੀ  ਤਾਂ  ਸਤਿਗੁਰੁ  ਮਿਲੈ  ਸੁਭਾਇ  ॥

 ਨਾਨਕ  ਸਤਿਗੁਰ  ਤੇ  ਅੰਮ੍ਰਿਤ  ਜਲੁ  ਪਾਇਆ  ਸਹਜੇ  ਰਹਿਆ  ਸਮਾਇ  ॥੨॥

 ਪਉੜੀ  ॥

 ਇਕਿ  ਵਣ  ਖੰਡਿ  ਬੈਸਹਿ  ਜਾਇ  ਸਦੁ  ਨ  ਦੇਵਹੀ  ॥

 ਇਕਿ  ਪਾਲਾ  ਕਕਰੁ  ਭੰਨਿ  ਸੀਤਲੁ  ਜਲੁ  ਹੇਂਵਹੀ  ॥

 ਇਕਿ  ਭਸਮ  ਚੜ੍ਹਾਵਹਿ  ਅੰਗਿ  ਮੈਲੁ  ਨ  ਧੋਵਹੀ  ॥

 ਇਕਿ  ਜਟਾ  ਬਿਕਟ  ਬਿਕਰਾਲ  ਕੁਲੁ  ਘਰੁ  ਖੋਵਹੀ  ॥

 ਇਕਿ  ਨਗਨ  ਫਿਰਹਿ  ਦਿਨੁ  ਰਾਤਿ  ਨੀਂਦ  ਨ  ਸੋਵਹੀ  ॥

 ਇਕਿ  ਅਗਨਿ  ਜਲਾਵਹਿ  ਅੰਗੁ  ਆਪੁ  ਵਿਗੋਵਹੀ  ॥

 ਵਿਣੁ  ਨਾਵੈ  ਤਨੁ  ਛਾਰੁ  ਕਿਆ  ਕਹਿ  ਰੋਵਹੀ  ॥

 ਸੋਹਨਿ  ਖਸਮ  ਦੁਆਰਿ  ਜਿ  ਸਤਿਗੁਰੁ  ਸੇਵਹੀ  ॥੧੫॥

 ਸਲੋਕ  ਮਃ  ੩  ॥

 ਬਾਬੀਹਾ  ਅੰਮ੍ਰਿਤ  ਵੇਲੈ  ਬੋਲਿਆ  ਤਾਂ  ਦਰਿ  ਸੁਣੀ  ਪੁਕਾਰ  ॥

 ਮੇਘੈ  ਨੋ  ਫੁਰਮਾਨੁ  ਹੋਆ  ਵਰਸਹੁ  ਕਿਰਪਾ  ਧਾਰਿ  ॥

 ਹਉ  ਤਿਨ  ਕੈ  ਬਲਿਹਾਰਣੈ  ਜਿਨੀ  ਸਚੁ  ਰਖਿਆ  ਉਰਿ  ਧਾਰਿ  ॥

 ਨਾਨਕ  ਨਾਮੇ  ਸਭ  ਹਰੀਆਵਲੀ  ਗੁਰ  ਕੈ  ਸਬਦਿ  ਵੀਚਾਰਿ  ॥੧॥

 ਮਃ  ੩  ॥

 ਬਾਬੀਹਾ  ਇਵ  ਤੇਰੀ  ਤਿਖਾ  ਨ  ਉਤਰੈ  ਜੇ  ਸਉ  ਕਰਹਿ  ਪੁਕਾਰ  ॥

 ਨਦਰੀ  ਸਤਿਗੁਰੁ  ਪਾਈਐ  ਨਦਰੀ  ਉਪਜੈ  ਪਿਆਰੁ  ॥

 ਨਾਨਕ  ਸਾਹਿਬੁ  ਮਨਿ  ਵਸੈ  ਵਿਚਹੁ  ਜਾਹਿ  ਵਿਕਾਰ  ॥੨॥

 ਪਉੜੀ  ॥

 ਇਕਿ  ਜੈਨੀ  ਉਝੜ  ਪਾਇ  ਧੁਰਹੁ  ਖੁਆਇਆ  ॥

 ਤਿਨ  ਮੁਖਿ  ਨਾਹੀ  ਨਾਮੁ  ਨ  ਤੀਰਥਿ  ਨ੍ਹਾਇਆ  ॥

 ਹਥੀ  ਸਿਰ  ਖੋਹਾਇ  ਨ  ਭਦੁ  ਕਰਾਇਆ  ॥

 ਕੁਚਿਲ  ਰਹਹਿ  ਦਿਨ  ਰਾਤਿ  ਸਬਦੁ  ਨ  ਭਾਇਆ  ॥

 ਤਿਨ  ਜਾਤਿ  ਨ  ਪਤਿ  ਨ  ਕਰਮੁ  ਜਨਮੁ  ਗਵਾਇਆ  ॥

 ਮਨਿ  ਜੂਠੈ  ਵੇਜਾਤਿ  ਜੂਠਾ  ਖਾਇਆ  ॥

 ਬਿਨੁ  ਸਬਦੈ  ਆਚਾਰੁ  ਨ  ਕਿਨ  ਹੀ  ਪਾਇਆ  ॥

 ਗੁਰਮੁਖਿ  ਓਅੰਕਾਰਿ  ਸਚਿ  ਸਮਾਇਆ  ॥੧੬॥

 ਸਲੋਕ  ਮਃ  ੩  ॥

 ਸਾਵਣਿ  ਸਰਸੀ  ਕਾਮਣੀ  ਗੁਰ  ਸਬਦੀ  ਵੀਚਾਰਿ  ॥

 ਨਾਨਕ  ਸਦਾ  ਸੁਹਾਗਣੀ  ਗੁਰ  ਕੈ  ਹੇਤਿ  ਅਪਾਰਿ  ॥੧॥

 ਮਃ  ੩  ॥

 ਸਾਵਣਿ  ਦਝੈ  ਗੁਣ  ਬਾਹਰੀ  ਜਿਸੁ  ਦੂਜੈ  ਭਾਇ  ਪਿਆਰੁ  ॥

 ਨਾਨਕ  ਪਿਰ  ਕੀ  ਸਾਰ  ਨ  ਜਾਣਈ  ਸਭੁ  ਸੀਗਾਰੁ  ਖੁਆਰੁ  ॥੨॥

 ਪਉੜੀ  ॥

 ਸਚਾ  ਅਲਖ  ਅਭੇਉ  ਹਠਿ  ਨ  ਪਤੀਜਈ  ॥

 ਇਕਿ  ਗਾਵਹਿ  ਰਾਗ  ਪਰੀਆ  ਰਾਗਿ  ਨ  ਭੀਜਈ  ॥

 ਇਕਿ  ਨਚਿ  ਨਚਿ  ਪੂਰਹਿ  ਤਾਲ  ਭਗਤਿ  ਨ  ਕੀਜਈ  ॥

 ਇਕਿ  ਅੰਨੁ  ਨ  ਖਾਹਿ  ਮੂਰਖ  ਤਿਨਾ  ਕਿਆ  ਕੀਜਈ  ॥

 ਤ੍ਰਿਸਨਾ  ਹੋਈ  ਬਹੁਤੁ  ਕਿਵੈ  ਨ  ਧੀਜਈ  ॥

 ਕਰਮ  ਵਧਹਿ  ਕੈ  ਲੋਅ  ਖਪਿ  ਮਰੀਜਈ  ॥

 ਲਾਹਾ  ਨਾਮੁ  ਸੰਸਾਰਿ  ਅੰਮ੍ਰਿਤੁ  ਪੀਜਈ  ॥

 ਹਰਿ  ਭਗਤੀ  ਅਸਨੇਹਿ  ਗੁਰਮੁਖਿ  ਘੀਜਈ  ॥੧੭॥

 ਸਲੋਕ  ਮਃ  ੩  ॥

 ਗੁਰਮੁਖਿ  ਮਲਾਰ  ਰਾਗੁ  ਜੋ  ਕਰਹਿ  ਤਿਨ  ਮਨੁ  ਤਨੁ  ਸੀਤਲੁ  ਹੋਇ  ॥

 ਗੁਰ  ਸਬਦੀ  ਏਕੁ  ਪਛਾਣਿਆ  ਏਕੋ  ਸਚਾ  ਸੋਇ  ॥

 ਮਨੁ  ਤਨੁ  ਸਚਾ  ਸਚੁ  ਮਨਿ  ਸਚੇ  ਸਚੀ  ਸੋਇ  ॥

 ਅੰਦਰਿ  ਸਚੀ  ਭਗਤਿ  ਹੈ  ਸਹਜੇ  ਹੀ  ਪਤਿ  ਹੋਇ  ॥

 ਕਲਿਜੁਗ  ਮਹਿ  ਘੋਰ  ਅੰਧਾਰੁ  ਹੈ  ਮਨਮੁਖ  ਰਾਹੁ  ਨ  ਕੋਇ  ॥

 ਸੇ  ਵਡਭਾਗੀ  ਨਾਨਕਾ  ਜਿਨ  ਗੁਰਮੁਖਿ  ਪਰਗਟੁ  ਹੋਇ  ॥੧॥

 ਮਃ  ੩  ॥

 ਇੰਦੁ  ਵਰਸੈ  ਕਰਿ  ਦਇਆ  ਲੋਕਾਂ  ਮਨਿ  ਉਪਜੈ  ਚਾਉ  ॥

 ਜਿਸ  ਕੈ  ਹੁਕਮਿ  ਇੰਦੁ  ਵਰਸਦਾ  ਤਿਸ  ਕੈ  ਸਦ  ਬਲਿਹਾਰੈ  ਜਾਂਉ  ॥

 ਗੁਰਮੁਖਿ  ਸਬਦੁ  ਸਮ੍ਹਾਲੀਐ  ਸਚੇ  ਕੇ  ਗੁਣ  ਗਾਉ  ॥

 ਨਾਨਕ  ਨਾਮਿ  ਰਤੇ  ਜਨ  ਨਿਰਮਲੇ  ਸਹਜੇ  ਸਚਿ  ਸਮਾਉ  ॥੨॥

 ਪਉੜੀ  ॥

 ਪੂਰਾ  ਸਤਿਗੁਰੁ  ਸੇਵਿ  ਪੂਰਾ  ਪਾਇਆ  ॥

 ਪੂਰੈ  ਕਰਮਿ  ਧਿਆਇ  ਪੂਰਾ  ਸਬਦੁ  ਮੰਨਿ  ਵਸਾਇਆ  ॥

 ਪੂਰੈ  ਗਿਆਨਿ  ਧਿਆਨਿ  ਮੈਲੁ  ਚੁਕਾਇਆ  ॥

 ਹਰਿ  ਸਰਿ  ਤੀਰਥਿ  ਜਾਣਿ  ਮਨੂਆ  ਨਾਇਆ  ॥

 ਸਬਦਿ  ਮਰੈ  ਮਨੁ  ਮਾਰਿ  ਧੰਨੁ  ਜਣੇਦੀ  ਮਾਇਆ  ॥

 ਦਰਿ  ਸਚੈ  ਸਚਿਆਰੁ  ਸਚਾ  ਆਇਆ  ॥

 ਪੁਛਿ  ਨ  ਸਕੈ  ਕੋਇ  ਜਾਂ  ਖਸਮੈ  ਭਾਇਆ  ॥

 ਨਾਨਕ  ਸਚੁ  ਸਲਾਹਿ  ਲਿਖਿਆ  ਪਾਇਆ  ॥੧੮॥

 ਸਲੋਕ  ਮਃ  ੧  ॥

 ਕੁਲਹਾਂ  ਦੇਂਦੇ  ਬਾਵਲੇ  ਲੈਂਦੇ  ਵਡੇ  ਨਿਲਜ  ॥

 ਚੂਹਾ  ਖਡ  ਨ  ਮਾਵਈ  ਤਿਕਲਿ  ਬੰਨੈ੍  ਛਜ  ॥

 ਦੇਨਿ੍ਹ  ਦੁਆਈ  ਸੇ  ਮਰਹਿ  ਜਿਨ  ਕਉ  ਦੇਨਿ  ਸਿ  ਜਾਹਿ  ॥

 ਨਾਨਕ  ਹੁਕਮੁ  ਨ  ਜਾਪਈ  ਕਿਥੈ  ਜਾਇ  ਸਮਾਹਿ  ॥

 ਫਸਲਿ  ਅਹਾੜੀ  ਏਕੁ  ਨਾਮੁ  ਸਾਵਣੀ  ਸਚੁ  ਨਾਉ  ॥

 ਮੈ  ਮਹਦੂਦੁ  ਲਿਖਾਇਆ  ਖਸਮੈ  ਕੈ  ਦਰਿ  ਜਾਇ  ॥

 ਦੁਨੀਆ  ਕੇ  ਦਰ  ਕੇਤੜੇ  ਕੇਤੇ  ਆਵਹਿ  ਜਾਂਹਿ  ॥

 ਕੇਤੇ  ਮੰਗਹਿ  ਮੰਗਤੇ  ਕੇਤੇ  ਮੰਗਿ  ਮੰਗਿ  ਜਾਹਿ  ॥੧॥

 ਮਃ  ੧  ॥

 ਸਉ  ਮਣੁ  ਹਸਤੀ  ਘਿਉ  ਗੁੜੁ  ਖਾਵੈ  ਪੰਜਿ  ਸੈ  ਦਾਣਾ  ਖਾਇ  ॥

 ਡਕੈ  ਫੂਕੈ  ਖੇਹ  ਉਡਾਵੈ  ਸਾਹਿ  ਗਇਐ  ਪਛੁਤਾਇ  ॥

 ਅੰਧੀ  ਫੂਕਿ  ਮੁਈ  ਦੇਵਾਨੀ  ॥

 ਖਸਮਿ  ਮਿਟੀ  ਫਿਰਿ  ਭਾਨੀ  ॥

 ਅਧੁ  ਗੁਲ੍ਹਾ  ਚਿੜੀ  ਕਾ  ਚੁਗਣੁ  ਗੈਣਿ  ਚੜੀ  ਬਿਲਲਾਇ  ॥

 ਖਸਮੈ  ਭਾਵੈ  ਓਹਾ  ਚੰਗੀ  ਜਿ  ਕਰੇ  ਖੁਦਾਇ  ਖੁਦਾਇ  ॥

 ਸਕਤਾ  ਸੀਹੁ  ਮਾਰੇ  ਸੈ  ਮਿਰਿਆ  ਸਭ  ਪਿਛੈ  ਪੈ  ਖਾਇ  ॥

 ਹੋਇ  ਸਤਾਣਾ  ਘੁਰੈ  ਨ  ਮਾਵੈ  ਸਾਹਿ  ਗਇਐ  ਪਛੁਤਾਇ  ॥

 ਅੰਧਾ  ਕਿਸ  ਨੋ  ਬੁਕਿ  ਸੁਣਾਵੈ  ॥

 ਖਸਮੈ  ਮੂਲਿ  ਨ  ਭਾਵੈ  ॥

 ਅਕ  ਸਿਉ  ਪ੍ਰੀਤਿ  ਕਰੇ  ਅਕ  ਤਿਡਾ  ਅਕ  ਡਾਲੀ  ਬਹਿ  ਖਾਇ  ॥

 ਖਸਮੈ  ਭਾਵੈ  ਓਹੋ  ਚੰਗਾ  ਜਿ  ਕਰੇ  ਖੁਦਾਇ  ਖੁਦਾਇ  ॥

 ਨਾਨਕ  ਦੁਨੀਆ  ਚਾਰਿ  ਦਿਹਾੜੇ  ਸੁਖਿ  ਕੀਤੈ  ਦੁਖੁ  ਹੋਈ  ॥

 ਗਲਾ  ਵਾਲੇ  ਹੈਨਿ  ਘਣੇਰੇ  ਛਡਿ  ਨ  ਸਕੈ  ਕੋਈ  ॥

 ਮਖੀਂ  ਮਿਠੈ  ਮਰਣਾ  ॥

 ਜਿਨ  ਤੂ  ਰਖਹਿ  ਤਿਨ  ਨੇੜਿ  ਨ  ਆਵੈ  ਤਿਨ  ਭਉ  ਸਾਗਰੁ  ਤਰਣਾ  ॥੨॥

 ਪਉੜੀ  ॥

 ਅਗਮ  ਅਗੋਚਰੁ  ਤੂ  ਧਣੀ  ਸਚਾ  ਅਲਖ  ਅਪਾਰੁ  ॥

 ਤੂ  ਦਾਤਾ  ਸਭਿ  ਮੰਗਤੇ  ਇਕੋ  ਦੇਵਣਹਾਰੁ  ॥

 ਜਿਨੀ  ਸੇਵਿਆ  ਤਿਨੀ  ਸੁਖੁ  ਪਾਇਆ  ਗੁਰਮਤੀ  ਵੀਚਾਰੁ  ॥

 ਇਕਨਾ  ਨੋ  ਤੁਧੁ  ਏਵੈ  ਭਾਵਦਾ  ਮਾਇਆ  ਨਾਲਿ  ਪਿਆਰੁ  ॥

 ਗੁਰ  ਕੈ  ਸਬਦਿ  ਸਲਾਹੀਐ  ਅੰਤਰਿ  ਪ੍ਰੇਮ  ਪਿਆਰੁ  ॥

 ਵਿਣੁ  ਪ੍ਰੀਤੀ  ਭਗਤਿ  ਨ  ਹੋਵਈ  ਵਿਣੁ  ਸਤਿਗੁਰ  ਨ  ਲਗੈ  ਪਿਆਰੁ  ॥

 ਤੂ  ਪ੍ਰਭੁ  ਸਭਿ  ਤੁਧੁ  ਸੇਵਦੇ  ਇਕ  ਢਾਢੀ  ਕਰੇ  ਪੁਕਾਰ  ॥

 ਦੇਹਿ  ਦਾਨੁ  ਸੰਤੋਖੀਆ  ਸਚਾ  ਨਾਮੁ  ਮਿਲੈ  ਆਧਾਰੁ  ॥੧੯॥

 ਸਲੋਕ  ਮਃ  ੧  ॥

 ਰਾਤੀ  ਕਾਲੁ  ਘਟੈ  ਦਿਨਿ  ਕਾਲੁ  ॥

 ਛਿਜੈ  ਕਾਇਆ  ਹੋਇ  ਪਰਾਲੁ  ॥

 ਵਰਤਣਿ  ਵਰਤਿਆ  ਸਰਬ  ਜੰਜਾਲੁ  ॥

 ਭੁਲਿਆ  ਚੁਕਿ  ਗਇਆ  ਤਪ  ਤਾਲੁ  ॥

 ਅੰਧਾ  ਝਖਿ  ਝਖਿ  ਪਇਆ  ਝੇਰਿ  ॥

 ਪਿਛੈ  ਰੋਵਹਿ  ਲਿਆਵਹਿ  ਫੇਰਿ  ॥

 ਬਿਨੁ  ਬੂਝੇ  ਕਿਛੁ  ਸੂਝੈ  ਨਾਹੀ  ॥

 ਮੋਇਆ  ਰੋਂਹਿ  ਰੋਂਦੇ  ਮਰਿ  ਜਾਂਹੀਂ  ॥

 ਨਾਨਕ  ਖਸਮੈ  ਏਵੈ  ਭਾਵੈ  ॥

 ਸੇਈ  ਮੁਏ  ਜਿਨਿ  ਚਿਤਿ  ਨ  ਆਵੈ  ॥੧॥

 ਮਃ  ੧  ॥

 ਮੁਆ  ਪਿਆਰੁ  ਪ੍ਰੀਤਿ  ਮੁਈ  ਮੁਆ  ਵੈਰੁ  ਵਾਦੀ  ॥

 ਵੰਨੁ  ਗਇਆ  ਰੂਪੁ  ਵਿਣਸਿਆ  ਦੁਖੀ  ਦੇਹ  ਰੁਲੀ  ॥

 ਕਿਥਹੁ  ਆਇਆ  ਕਹ  ਗਇਆ  ਕਿਹੁ  ਨ  ਸੀਓ  ਕਿਹੁ  ਸੀ  ॥

 ਮਨਿ  ਮੁਖਿ  ਗਲਾ  ਗੋਈਆ  ਕੀਤਾ  ਚਾਉ  ਰਲੀ  ॥

 ਨਾਨਕ  ਸਚੇ  ਨਾਮ  ਬਿਨੁ  ਸਿਰ  ਖੁਰ  ਪਤਿ  ਪਾਟੀ  ॥੨॥

 ਪਉੜੀ  ॥

 ਅੰਮ੍ਰਿਤ  ਨਾਮੁ  ਸਦਾ  ਸੁਖਦਾਤਾ  ਅੰਤੇ  ਹੋਇ  ਸਖਾਈ  ॥

 ਬਾਝੁ  ਗੁਰੂ  ਜਗਤੁ  ਬਉਰਾਨਾ  ਨਾਵੈ  ਸਾਰ  ਨ  ਪਾਈ  ॥

 ਸਤਿਗੁਰੁ  ਸੇਵਹਿ  ਸੇ  ਪਰਵਾਣੁ  ਜਿਨ੍ਹ  ਜੋਤੀ  ਜੋਤਿ  ਮਿਲਾਈ  ॥

 ਸੋ  ਸਾਹਿਬੁ  ਸੋ  ਸੇਵਕੁ  ਤੇਹਾ  ਜਿਸੁ  ਭਾਣਾ  ਮੰਨਿ  ਵਸਾਈ  ॥

 ਆਪਣੈ  ਭਾਣੈ  ਕਹੁ  ਕਿਨਿ  ਸੁਖੁ  ਪਾਇਆ  ਅੰਧਾ  ਅੰਧੁ  ਕਮਾਈ  ॥

 ਬਿਖਿਆ  ਕਦੇ  ਹੀ  ਰਜੈ  ਨਾਹੀ  ਮੂਰਖ  ਭੁਖ  ਨ  ਜਾਈ  ॥

 ਦੂਜੈ  ਸਭੁ  ਕੋ  ਲਗਿ  ਵਿਗੁਤਾ  ਬਿਨੁ  ਸਤਿਗੁਰ  ਬੂਝ  ਨ  ਪਾਈ  ॥

 ਸਤਿਗੁਰੁ  ਸੇਵੇ  ਸੋ  ਸੁਖੁ  ਪਾਏ  ਜਿਸ  ਨੋ  ਕਿਰਪਾ  ਕਰੇ  ਰਜਾਈ  ॥੨੦॥

 ਸਲੋਕ  ਮਃ  ੧  ॥

 ਸਰਮੁ  ਧਰਮੁ  ਦੁਇ  ਨਾਨਕਾ  ਜੇ  ਧਨੁ  ਪਲੈ  ਪਾਇ  ॥

 ਸੋ  ਧਨੁ  ਮਿਤ੍ਰੁ  ਨ  ਕਾਂਢੀਐ  ਜਿਤੁ  ਸਿਰਿ  ਚੋਟਾਂ  ਖਾਇ  ॥

 ਜਿਨ  ਕੈ  ਪਲੈ  ਧਨੁ  ਵਸੈ  ਤਿਨ  ਕਾ  ਨਾਉ  ਫਕੀਰ  ॥

 ਜਿਨ੍ਹ  ਕੈ  ਹਿਰਦੈ  ਤੂ  ਵਸਹਿ  ਤੇ  ਨਰ  ਗੁਣੀ  ਗਹੀਰ  ॥੧॥

 ਮਃ  ੧  ॥

 ਦੁਖੀ  ਦੁਨੀ  ਸਹੇੜੀਐ  ਜਾਇ  ਤ  ਲਗਹਿ  ਦੁਖ  ॥

 ਨਾਨਕ  ਸਚੇ  ਨਾਮ  ਬਿਨੁ  ਕਿਸੈ  ਨ  ਲਥੀ  ਭੁਖ  ॥

 ਰੂਪੀ  ਭੁਖ  ਨ  ਉਤਰੈ  ਜਾਂ  ਦੇਖਾਂ  ਤਾਂ  ਭੁਖ  ॥

 ਜੇਤੇ  ਰਸ  ਸਰੀਰ  ਕੇ  ਤੇਤੇ  ਲਗਹਿ  ਦੁਖ  ॥੨॥

 ਮਃ  ੧  ॥

 ਅੰਧੀ  ਕੰਮੀ  ਅੰਧੁ  ਮਨੁ  ਮਨਿ  ਅੰਧੈ  ਤਨੁ  ਅੰਧੁ  ॥

 ਚਿਕੜਿ  ਲਾਇਐ  ਕਿਆ  ਥੀਐ  ਜਾਂ  ਤੁਟੈ  ਪਥਰ  ਬੰਧੁ  ॥

 ਬੰਧੁ  ਤੁਟਾ  ਬੇੜੀ  ਨਹੀ  ਨਾ  ਤੁਲਹਾ  ਨਾ  ਹਾਥ  ॥

 ਨਾਨਕ  ਸਚੇ  ਨਾਮ  ਵਿਣੁ  ਕੇਤੇ  ਡੁਬੇ  ਸਾਥ  ॥੩॥

 ਮਃ  ੧  ॥

 ਲਖ  ਮਣ  ਸੁਇਨਾ  ਲਖ  ਮਣ  ਰੁਪਾ  ਲਖ  ਸਾਹਾ  ਸਿਰਿ  ਸਾਹ  ॥

 ਲਖ  ਲਸਕਰ  ਲਖ  ਵਾਜੇ  ਨੇਜੇ  ਲਖੀ  ਘੋੜੀ  ਪਾਤਿਸਾਹ  ॥

 ਜਿਥੈ  ਸਾਇਰੁ  ਲੰਘਣਾ  ਅਗਨਿ  ਪਾਣੀ  ਅਸਗਾਹ  ॥

 ਕੰਧੀ  ਦਿਸਿ  ਨ  ਆਵਈ  ਧਾਹੀ  ਪਵੈ  ਕਹਾਹ  ॥

 ਨਾਨਕ  ਓਥੈ  ਜਾਣੀਅਹਿ  ਸਾਹ  ਕੇਈ  ਪਾਤਿਸਾਹ  ॥੪॥

 ਪਉੜੀ  ॥

 ਇਕਨਾ  ਗਲੀਂ  ਜੰਜੀਰ  ਬੰਦਿ  ਰਬਾਣੀਐ  ॥

 ਬਧੇ  ਛੁਟਹਿ  ਸਚਿ  ਸਚੁ  ਪਛਾਣੀਐ  ॥

 ਲਿਖਿਆ  ਪਲੈ  ਪਾਇ  ਸੋ  ਸਚੁ  ਜਾਣੀਐ  ॥

 ਹੁਕਮੀ  ਹੋਇ  ਨਿਬੇੜੁ  ਗਇਆ  ਜਾਣੀਐ  ॥

 ਭਉਜਲ  ਤਾਰਣਹਾਰੁ  ਸਬਦਿ  ਪਛਾਣੀਐ  ॥

 ਚੋਰ  ਜਾਰ  ਜੂਆਰ  ਪੀੜੇ  ਘਾਣੀਐ  ॥

 ਨਿੰਦਕ  ਲਾਇਤਬਾਰ  ਮਿਲੇ  ਹੜ੍ਹਵਾਣੀਐ  ॥

 ਗੁਰਮੁਖਿ  ਸਚਿ  ਸਮਾਇ  ਸੁ  ਦਰਗਹ  ਜਾਣੀਐ  ॥੨੧॥

 ਸਲੋਕ  ਮਃ  ੨  ॥

 ਨਾਉ  ਫਕੀਰੈ  ਪਾਤਿਸਾਹੁ  ਮੂਰਖ  ਪੰਡਿਤੁ  ਨਾਉ  ॥

 ਅੰਧੇ  ਕਾ  ਨਾਉ  ਪਾਰਖੂ  ਏਵੈ  ਕਰੇ  ਗੁਆਉ  ॥

 ਇਲਤਿ  ਕਾ  ਨਾਉ  ਚਉਧਰੀ  ਕੂੜੀ  ਪੂਰੇ  ਥਾਉ  ॥

 ਨਾਨਕ  ਗੁਰਮੁਖਿ  ਜਾਣੀਐ  ਕਲਿ  ਕਾ  ਏਹੁ  ਨਿਆਉ  ॥੧॥

 ਮਃ  ੧  ॥

 ਹਰਣਾਂ  ਬਾਜਾਂ  ਤੈ  ਸਿਕਦਾਰਾਂ  ਏਨ੍ਹਾ  ਪੜਿ੍ਹਆ  ਨਾਉ  ॥

 ਫਾਂਧੀ  ਲਗੀ  ਜਾਤਿ  ਫਹਾਇਨਿ  ਅਗੈ  ਨਾਹੀ  ਥਾਉ  ॥

 ਸੋ  ਪੜਿਆ  ਸੋ  ਪੰਡਿਤੁ  ਬੀਨਾ  ਜਿਨ੍ਹੀ  ਕਮਾਣਾ  ਨਾਉ  ॥

 ਪਹਿਲੋ  ਦੇ  ਜੜ  ਅੰਦਰਿ  ਜੰਮੈ  ਤਾ  ਉਪਰਿ  ਹੋਵੈ  ਛਾਂਉ  ॥

 ਰਾਜੇ  ਸੀਹ  ਮੁਕਦਮ  ਕੁਤੇ  ॥

 ਜਾਇ  ਜਗਾਇਨਿ੍ਹ  ਬੈਠੇ  ਸੁਤੇ  ॥

 ਚਾਕਰ  ਨਹਦਾ  ਪਾਇਨਿ੍ਹ  ਘਾਉ  ॥

 ਰਤੁ  ਪਿਤੁ  ਕੁਤਿਹੋ  ਚਟਿ  ਜਾਹੁ  ॥

 ਜਿਥੈ  ਜੀਆਂ  ਹੋਸੀ  ਸਾਰ  ॥

 ਨਕੀਂ  ਵਢੀਂ  ਲਾਇਤਬਾਰ  ॥੨॥

 ਪਉੜੀ  ॥

 ਆਪਿ  ਉਪਾਏ  ਮੇਦਨੀ  ਆਪੇ  ਕਰਦਾ  ਸਾਰ  ॥

 ਭੈ  ਬਿਨੁ  ਭਰਮੁ  ਨ  ਕਟੀਐ  ਨਾਮਿ  ਨ  ਲਗੈ  ਪਿਆਰੁ  ॥

 ਸਤਿਗੁਰ  ਤੇ  ਭਉ  ਊਪਜੈ  ਪਾਈਐ  ਮੋਖ  ਦੁਆਰ  ॥

 ਭੈ  ਤੇ  ਸਹਜੁ  ਪਾਈਐ  ਮਿਲਿ  ਜੋਤੀ  ਜੋਤਿ  ਅਪਾਰ  ॥

 ਭੈ  ਤੇ  ਭੈਜਲੁ  ਲੰਘੀਐ  ਗੁਰਮਤੀ  ਵੀਚਾਰੁ  ॥

 ਭੈ  ਤੇ  ਨਿਰਭਉ  ਪਾਈਐ  ਜਿਸ  ਦਾ  ਅੰਤੁ  ਨ  ਪਾਰਾਵਾਰੁ  ॥

 ਮਨਮੁਖ  ਭੈ  ਕੀ  ਸਾਰ  ਨ  ਜਾਣਨੀ  ਤ੍ਰਿਸਨਾ  ਜਲਤੇ  ਕਰਹਿ  ਪੁਕਾਰ  ॥

 ਨਾਨਕ  ਨਾਵੈ  ਹੀ  ਤੇ  ਸੁਖੁ  ਪਾਇਆ  ਗੁਰਮਤੀ  ਉਰਿ  ਧਾਰ  ॥੨੨॥

 ਸਲੋਕ  ਮਃ  ੧  ॥

 ਰੂਪੈ  ਕਾਮੈ  ਦੋਸਤੀ  ਭੁਖੈ  ਸਾਦੈ  ਗੰਢੁ  ॥

 ਲਬੈ  ਮਾਲੈ  ਘੁਲਿ  ਮਿਲਿ  ਮਿਚਲਿ  ਊਂਘੈ  ਸਉੜਿ  ਪਲੰਘੁ  ॥

 ਭੰਉਕੈ  ਕੋਪੁ  ਖੁਆਰੁ  ਹੋਇ  ਫਕੜੁ  ਪਿਟੇ  ਅੰਧੁ  ॥

 ਚੁਪੈ  ਚੰਗਾ  ਨਾਨਕਾ  ਵਿਣੁ  ਨਾਵੈ  ਮੁਹਿ  ਗੰਧੁ  ॥੧॥

 ਮਃ  ੧  ॥

 ਰਾਜੁ  ਮਾਲੁ  ਰੂਪੁ  ਜਾਤਿ  ਜੋਬਨੁ  ਪੰਜੇ  ਠਗ  ॥

 ਏਨੀ  ਠਗੀਂ  ਜਗੁ  ਠਗਿਆ  ਕਿਨੈ  ਨ  ਰਖੀ  ਲਜ  ॥

 ਏਨਾ  ਠਗਨਿ੍ਹ  ਠਗ  ਸੇ  ਜਿ  ਗੁਰ  ਕੀ  ਪੈਰੀ  ਪਾਹਿ  ॥

 ਨਾਨਕ  ਕਰਮਾ  ਬਾਹਰੇ  ਹੋਰਿ  ਕੇਤੇ  ਮੁਠੇ  ਜਾਹਿ  ॥੨॥

 ਪਉੜੀ  ॥

 ਪੜਿਆ  ਲੇਖੇਦਾਰੁ  ਲੇਖਾ  ਮੰਗੀਐ  ॥

 ਵਿਣੁ  ਨਾਵੈ  ਕੂੜਿਆਰੁ  ਅਉਖਾ  ਤੰਗੀਐ  ॥

 ਅਉਘਟ  ਰੁਧੇ  ਰਾਹ  ਗਲੀਆਂ  ਰੋਕੀਆਂ  ॥

 ਸਚਾ  ਵੇਪਰਵਾਹੁ  ਸਬਦਿ  ਸੰਤੋਖੀਆਂ  ॥

 ਗਹਿਰ  ਗਭੀਰ  ਅਥਾਹੁ  ਹਾਥ  ਨ  ਲਭਈ  ॥

 ਮੁਹੇ  ਮੁਹਿ  ਚੋਟਾ  ਖਾਹੁ  ਵਿਣੁ  ਗੁਰ  ਕੋਇ  ਨ  ਛੁਟਸੀ  ॥

 ਪਤਿ  ਸੇਤੀ  ਘਰਿ  ਜਾਹੁ  ਨਾਮੁ  ਵਖਾਣੀਐ  ॥

 ਹੁਕਮੀ  ਸਾਹ  ਗਿਰਾਹ  ਦੇਂਦਾ  ਜਾਣੀਐ  ॥੨੩॥

 ਸਲੋਕ  ਮਃ  ੧  ॥

 ਪਉਣੈ  ਪਾਣੀ  ਅਗਨੀ  ਜੀਉ  ਤਿਨ  ਕਿਆ  ਖੁਸੀਆ  ਕਿਆ  ਪੀੜ  ॥

 ਧਰਤੀ  ਪਾਤਾਲੀ  ਆਕਾਸੀ  ਇਕਿ  ਦਰਿ  ਰਹਨਿ  ਵਜੀਰ  ॥

 ਇਕਨਾ  ਵਡੀ  ਆਰਜਾ  ਇਕਿ  ਮਰਿ  ਹੋਹਿ  ਜਹੀਰ  ॥

 ਇਕਿ  ਦੇ  ਖਾਹਿ  ਨਿਖੁਟੈ  ਨਾਹੀ  ਇਕਿ  ਸਦਾ  ਫਿਰਹਿ  ਫਕੀਰ  ॥

 ਹੁਕਮੀ  ਸਾਜੇ  ਹੁਕਮੀ  ਢਾਹੇ  ਏਕ  ਚਸੇ  ਮਹਿ  ਲਖ  ॥

 ਸਭੁ  ਕੋ  ਨਥੈ  ਨਥਿਆ  ਬਖਸੇ  ਤੋੜੇ  ਨਥ  ॥

 ਵਰਨਾ  ਚਿਹਨਾ  ਬਾਹਰਾ  ਲੇਖੇ  ਬਾਝੁ  ਅਲਖੁ  ॥

 ਕਿਉ  ਕਥੀਐ  ਕਿਉ  ਆਖੀਐ  ਜਾਪੈ  ਸਚੋ  ਸਚੁ  ॥

 ਕਰਣਾ  ਕਥਨਾ  ਕਾਰ  ਸਭ  ਨਾਨਕ  ਆਪਿ  ਅਕਥੁ  ॥

 ਅਕਥ  ਕੀ  ਕਥਾ  ਸੁਣੇਇ  ॥

 ਰਿਧਿ  ਬੁਧਿ  ਸਿਧਿ  ਗਿਆਨੁ  ਸਦਾ  ਸੁਖੁ  ਹੋਇ  ॥੧॥

 ਮਃ  ੧  ॥

 ਅਜਰੁ  ਜਰੈ  ਤ  ਨਉ  ਕੁਲ  ਬੰਧੁ  ॥

 ਪੂਜੈ  ਪ੍ਰਾਣ  ਹੋਵੈ  ਥਿਰੁ  ਕੰਧੁ  ॥

 ਕਹਾਂ  ਤੇ  ਆਇਆ  ਕਹਾਂ  ਏਹੁ  ਜਾਣੁ  ॥

 ਜੀਵਤ  ਮਰਤ  ਰਹੈ  ਪਰਵਾਣੁ  ॥

 ਹੁਕਮੈ  ਬੂਝੈ  ਤਤੁ  ਪਛਾਣੈ  ॥

 ਇਹੁ  ਪਰਸਾਦੁ  ਗੁਰੂ  ਤੇ  ਜਾਣੈ  ॥

 ਹੋਂਦਾ  ਫੜੀਅਗੁ  ਨਾਨਕ  ਜਾਣੁ  ॥

 ਨਾ  ਹਉ  ਨਾ  ਮੈ  ਜੂਨੀ  ਪਾਣੁ  ॥੨॥

 ਪਉੜੀ  ॥

 ਪੜ੍ਹੀਐ  ਨਾਮੁ  ਸਾਲਾਹ  ਹੋਰਿ  ਬੁਧੀਂ  ਮਿਥਿਆ  ॥

 ਬਿਨੁ  ਸਚੇ  ਵਾਪਾਰ  ਜਨਮੁ  ਬਿਰਥਿਆ  ॥

 ਅੰਤੁ  ਨ  ਪਾਰਾਵਾਰੁ  ਨ  ਕਿਨ  ਹੀ  ਪਾਇਆ  ॥

 ਸਭੁ  ਜਗੁ  ਗਰਬਿ  ਗੁਬਾਰੁ  ਤਿਨ  ਸਚੁ  ਨ  ਭਾਇਆ  ॥

 ਚਲੇ  ਨਾਮੁ  ਵਿਸਾਰਿ  ਤਾਵਣਿ  ਤਤਿਆ  ॥

 ਬਲਦੀ  ਅੰਦਰਿ  ਤੇਲੁ  ਦੁਬਿਧਾ  ਘਤਿਆ  ॥

 ਆਇਆ  ਉਠੀ  ਖੇਲੁ  ਫਿਰੈ  ਉਵਤਿਆ  ॥

 ਨਾਨਕ  ਸਚੈ  ਮੇਲੁ  ਸਚੈ  ਰਤਿਆ  ॥੨੪॥

 ਸਲੋਕ  ਮਃ  ੧  ॥

 ਪਹਿਲਾਂ  ਮਾਸਹੁ  ਨਿੰਮਿਆ  ਮਾਸੈ  ਅੰਦਰਿ  ਵਾਸੁ  ॥

 ਜੀਉ  ਪਾਇ  ਮਾਸੁ  ਮੁਹਿ  ਮਿਲਿਆ  ਹਡੁ  ਚੰਮੁ  ਤਨੁ  ਮਾਸੁ  ॥

 ਮਾਸਹੁ  ਬਾਹਰਿ  ਕਢਿਆ  ਮੰਮਾ  ਮਾਸੁ  ਗਿਰਾਸੁ  ॥

 ਮੁਹੁ  ਮਾਸੈ  ਕਾ  ਜੀਭ  ਮਾਸੈ  ਕੀ  ਮਾਸੈ  ਅੰਦਰਿ  ਸਾਸੁ  ॥

 ਵਡਾ  ਹੋਆ  ਵੀਆਹਿਆ  ਘਰਿ  ਲੈ  ਆਇਆ  ਮਾਸੁ  ॥

 ਮਾਸਹੁ  ਹੀ  ਮਾਸੁ  ਊਪਜੈ  ਮਾਸਹੁ  ਸਭੋ  ਸਾਕੁ  ॥

 ਸਤਿਗੁਰਿ  ਮਿਲਿਐ  ਹੁਕਮੁ  ਬੁਝੀਐ  ਤਾਂ  ਕੋ  ਆਵੈ  ਰਾਸਿ  ॥

 ਆਪਿ  ਛੁਟੇ  ਨਹ  ਛੂਟੀਐ  ਨਾਨਕ  ਬਚਨਿ  ਬਿਣਾਸੁ  ॥੧॥

 ਮਃ  ੧  ॥

 ਮਾਸੁ  ਮਾਸੁ  ਕਰਿ  ਮੂਰਖੁ  ਝਗੜੇ  ਗਿਆਨੁ  ਧਿਆਨੁ  ਨਹੀ  ਜਾਣੈ  ॥

 ਕਉਣੁ  ਮਾਸੁ  ਕਉਣੁ  ਸਾਗੁ  ਕਹਾਵੈ  ਕਿਸੁ  ਮਹਿ  ਪਾਪ  ਸਮਾਣੇ  ॥

 ਗੈਂਡਾ  ਮਾਰਿ  ਹੋਮ  ਜਗ  ਕੀਏ  ਦੇਵਤਿਆ  ਕੀ  ਬਾਣੇ  ॥

 ਮਾਸੁ  ਛੋਡਿ  ਬੈਸਿ  ਨਕੁ  ਪਕੜਹਿ  ਰਾਤੀ  ਮਾਣਸ  ਖਾਣੇ  ॥

 ਫੜੁ  ਕਰਿ  ਲੋਕਾਂ  ਨੋ  ਦਿਖਲਾਵਹਿ  ਗਿਆਨੁ  ਧਿਆਨੁ  ਨਹੀ  ਸੂਝੈ  ॥

 ਨਾਨਕ  ਅੰਧੇ  ਸਿਉ  ਕਿਆ  ਕਹੀਐ  ਕਹੈ  ਨ  ਕਹਿਆ  ਬੂਝੈ  ॥

 ਅੰਧਾ  ਸੋਇ  ਜਿ  ਅੰਧੁ  ਕਮਾਵੈ  ਤਿਸੁ  ਰਿਦੈ  ਸਿ  ਲੋਚਨ  ਨਾਹੀ  ॥

 ਮਾਤ  ਪਿਤਾ  ਕੀ  ਰਕਤੁ  ਨਿਪੰਨੇ  ਮਛੀ  ਮਾਸੁ  ਨ  ਖਾਂਹੀ  ॥

 ਇਸਤ੍ਰੀ  ਪੁਰਖੈ  ਜਾਂ  ਨਿਸਿ  ਮੇਲਾ  ਓਥੈ  ਮੰਧੁ  ਕਮਾਹੀ  ॥

 ਮਾਸਹੁ  ਨਿੰਮੇ  ਮਾਸਹੁ  ਜੰਮੇ  ਹਮ  ਮਾਸੈ  ਕੇ  ਭਾਂਡੇ  ॥

 ਗਿਆਨੁ  ਧਿਆਨੁ  ਕਛੁ  ਸੂਝੈ  ਨਾਹੀ  ਚਤੁਰੁ  ਕਹਾਵੈ  ਪਾਂਡੇ  ॥

 ਬਾਹਰ  ਕਾ  ਮਾਸੁ  ਮੰਦਾ  ਸੁਆਮੀ  ਘਰ  ਕਾ  ਮਾਸੁ  ਚੰਗੇਰਾ  ॥

 ਜੀਅ  ਜੰਤ  ਸਭਿ  ਮਾਸਹੁ  ਹੋਏ  ਜੀਇ  ਲਇਆ  ਵਾਸੇਰਾ  ॥

 ਅਭਖੁ  ਭਖਹਿ  ਭਖੁ  ਤਜਿ  ਛੋਡਹਿ  ਅੰਧੁ  ਗੁਰੂ  ਜਿਨ  ਕੇਰਾ  ॥

 ਮਾਸਹੁ  ਨਿੰਮੇ  ਮਾਸਹੁ  ਜੰਮੇ  ਹਮ  ਮਾਸੈ  ਕੇ  ਭਾਂਡੇ  ॥

 ਗਿਆਨੁ  ਧਿਆਨੁ  ਕਛੁ  ਸੂਝੈ  ਨਾਹੀ  ਚਤੁਰੁ  ਕਹਾਵੈ  ਪਾਂਡੇ  ॥

 ਮਾਸੁ  ਪੁਰਾਣੀ  ਮਾਸੁ  ਕਤੇਬੀਂ  ਚਹੁ  ਜੁਗਿ  ਮਾਸੁ  ਕਮਾਣਾ  ॥

 ਜਜਿ  ਕਾਜਿ  ਵੀਆਹਿ  ਸੁਹਾਵੈ  ਓਥੈ  ਮਾਸੁ  ਸਮਾਣਾ  ॥

 ਇਸਤ੍ਰੀ  ਪੁਰਖ  ਨਿਪਜਹਿ  ਮਾਸਹੁ  ਪਾਤਿਸਾਹ  ਸੁਲਤਾਨਾਂ  ॥

 ਜੇ  ਓਇ  ਦਿਸਹਿ  ਨਰਕਿ  ਜਾਂਦੇ  ਤਾਂ  ਉਨ੍ਹ  ਕਾ  ਦਾਨੁ  ਨ  ਲੈਣਾ  ॥

 ਦੇਂਦਾ  ਨਰਕਿ  ਸੁਰਗਿ  ਲੈਦੇ  ਦੇਖਹੁ  ਏਹੁ  ਧਿਙਾਣਾ  ॥

 ਆਪਿ  ਨ  ਬੂਝੈ  ਲੋਕ  ਬੁਝਾਏ  ਪਾਂਡੇ  ਖਰਾ  ਸਿਆਣਾ  ॥

 ਪਾਂਡੇ  ਤੂ  ਜਾਣੈ  ਹੀ  ਨਾਹੀ  ਕਿਥਹੁ  ਮਾਸੁ  ਉਪੰਨਾ  ॥

 ਤੋਇਅਹੁ  ਅੰਨੁ  ਕਮਾਦੁ  ਕਪਾਹਾਂ  ਤੋਇਅਹੁ  ਤ੍ਰਿਭਵਣੁ  ਗੰਨਾ  ॥

 ਤੋਆ  ਆਖੈ  ਹਉ  ਬਹੁ  ਬਿਧਿ  ਹਛਾ  ਤੋਐ  ਬਹੁਤੁ  ਬਿਕਾਰਾ  ॥

 ਏਤੇ  ਰਸ  ਛੋਡਿ  ਹੋਵੈ  ਸੰਨਿਆਸੀ  ਨਾਨਕੁ  ਕਹੈ  ਵਿਚਾਰਾ  ॥੨॥

 ਪਉੜੀ  ॥

 ਹਉ  ਕਿਆ  ਆਖਾ  ਇਕ  ਜੀਭ  ਤੇਰਾ  ਅੰਤੁ  ਨ  ਕਿਨ  ਹੀ  ਪਾਇਆ  ॥

 ਸਚਾ  ਸਬਦੁ  ਵੀਚਾਰਿ  ਸੇ  ਤੁਝ  ਹੀ  ਮਾਹਿ  ਸਮਾਇਆ  ॥

 ਇਕਿ  ਭਗਵਾ  ਵੇਸੁ  ਕਰਿ  ਭਰਮਦੇ  ਵਿਣੁ  ਸਤਿਗੁਰ  ਕਿਨੈ  ਨ  ਪਾਇਆ  ॥

 ਦੇਸ  ਦਿਸੰਤਰ  ਭਵਿ  ਥਕੇ  ਤੁਧੁ  ਅੰਦਰਿ  ਆਪੁ  ਲੁਕਾਇਆ  ॥

 ਗੁਰ  ਕਾ  ਸਬਦੁ  ਰਤੰਨੁ  ਹੈ  ਕਰਿ  ਚਾਨਣੁ  ਆਪਿ  ਦਿਖਾਇਆ  ॥

 ਆਪਣਾ  ਆਪੁ  ਪਛਾਣਿਆ  ਗੁਰਮਤੀ  ਸਚਿ  ਸਮਾਇਆ  ॥

 ਆਵਾ  ਗਉਣੁ  ਬਜਾਰੀਆ  ਬਾਜਾਰੁ  ਜਿਨੀ  ਰਚਾਇਆ  ॥

 ਇਕੁ  ਥਿਰੁ  ਸਚਾ  ਸਾਲਾਹਣਾ  ਜਿਨ  ਮਨਿ  ਸਚਾ  ਭਾਇਆ  ॥੨੫॥

 ਸਲੋਕ  ਮਃ  ੧  ॥

 ਨਾਨਕ  ਮਾਇਆ  ਕਰਮ  ਬਿਰਖੁ  ਫਲ  ਅੰਮ੍ਰਿਤ  ਫਲ  ਵਿਸੁ  ॥

 ਸਭ  ਕਾਰਣ  ਕਰਤਾ  ਕਰੇ  ਜਿਸੁ  ਖਵਾਲੇ  ਤਿਸੁ  ॥੧॥

 ਮਃ  ੨  ॥

 ਨਾਨਕ  ਦੁਨੀਆ  ਕੀਆਂ  ਵਡਿਆਈਆਂ  ਅਗੀ  ਸੇਤੀ  ਜਾਲਿ  ॥

 ਏਨੀ  ਜਲੀਈਂ  ਨਾਮੁ  ਵਿਸਾਰਿਆ  ਇਕ  ਨ  ਚਲੀਆ  ਨਾਲਿ  ॥੨॥

 ਪਉੜੀ  ॥

 ਸਿਰਿ  ਸਿਰਿ  ਹੋਇ  ਨਿਬੇੜੁ  ਹੁਕਮਿ  ਚਲਾਇਆ  ॥

 ਤੇਰੈ  ਹਥਿ  ਨਿਬੇੜੁ  ਤੂਹੈ  ਮਨਿ  ਭਾਇਆ  ॥

 ਕਾਲੁ  ਚਲਾਏ  ਬੰਨਿ  ਕੋਇ  ਨ  ਰਖਸੀ  ॥

 ਜਰੁ  ਜਰਵਾਣਾ  ਕੰਨਿ੍ਹ  ਚੜਿਆ  ਨਚਸੀ  ॥

 ਸਤਿਗੁਰੁ  ਬੋਹਿਥੁ  ਬੇੜੁ  ਸਚਾ  ਰਖਸੀ  ॥

 ਅਗਨਿ  ਭਖੈ  ਭੜਹਾੜੁ  ਅਨਦਿਨੁ  ਭਖਸੀ  ॥

 ਫਾਥਾ  ਚੁਗੈ  ਚੋਗ  ਹੁਕਮੀ  ਛੁਟਸੀ  ॥

 ਕਰਤਾ  ਕਰੇ  ਸੁ  ਹੋਗੁ  ਕੂੜੁ  ਨਿਖੁਟਸੀ  ॥੨੬॥

 ਸਲੋਕ  ਮਃ  ੧  ॥

 ਘਰ  ਮਹਿ  ਘਰੁ  ਦੇਖਾਇ  ਦੇਇ  ਸੋ  ਸਤਿਗੁਰੁ  ਪੁਰਖੁ  ਸੁਜਾਣੁ  ॥

 ਪੰਚ  ਸਬਦ  ਧੁਨਿਕਾਰ  ਧੁਨਿ  ਤਹ  ਬਾਜੈ  ਸਬਦੁ  ਨੀਸਾਣੁ  ॥

 ਦੀਪ  ਲੋਅ  ਪਾਤਾਲ  ਤਹ  ਖੰਡ  ਮੰਡਲ  ਹੈਰਾਨੁ  ॥

 ਤਾਰ  ਘੋਰ  ਬਾਜਿੰਤ੍ਰ  ਤਹ  ਸਾਚਿ  ਤਖਤਿ  ਸੁਲਤਾਨੁ  ॥

 ਸੁਖਮਨ  ਕੈ  ਘਰਿ  ਰਾਗੁ  ਸੁਨਿ  ਸੁੰਨਿ  ਮੰਡਲਿ  ਲਿਵ  ਲਾਇ  ॥

 ਅਕਥ  ਕਥਾ  ਬੀਚਾਰੀਐ  ਮਨਸਾ  ਮਨਹਿ  ਸਮਾਇ  ॥

 ਉਲਟਿ  ਕਮਲੁ  ਅੰਮ੍ਰਿਤਿ  ਭਰਿਆ  ਇਹੁ  ਮਨੁ  ਕਤਹੁ  ਨ  ਜਾਇ  ॥

 ਅਜਪਾ  ਜਾਪੁ  ਨ  ਵੀਸਰੈ  ਆਦਿ  ਜੁਗਾਦਿ  ਸਮਾਇ  ॥

 ਸਭਿ  ਸਖੀਆ  ਪੰਚੇ  ਮਿਲੇ  ਗੁਰਮੁਖਿ  ਨਿਜ  ਘਰਿ  ਵਾਸੁ  ॥

 ਸਬਦੁ  ਖੋਜਿ  ਇਹੁ  ਘਰੁ  ਲਹੈ  ਨਾਨਕੁ  ਤਾ  ਕਾ  ਦਾਸੁ  ॥੧॥

 ਮਃ  ੧  ॥

 ਚਿਲਿਮਿਲਿ  ਬਿਸੀਆਰ  ਦੁਨੀਆ  ਫਾਨੀ  ॥

 ਕਾਲੂਬਿ  ਅਕਲ  ਮਨ  ਗੋਰ  ਨ  ਮਾਨੀ  ॥

 ਮਨ  ਕਮੀਨ  ਕਮਤਰੀਨ  ਤੂ  ਦਰੀਆਉ  ਖੁਦਾਇਆ  ॥

 ਏਕੁ  ਚੀਜੁ  ਮੁਝੈ  ਦੇਹਿ  ਅਵਰ  ਜਹਰ  ਚੀਜ  ਨ  ਭਾਇਆ  ॥

 ਪੁਰਾਬ  ਖਾਮ  ਕੂਜੈ  ਹਿਕਮਤਿ  ਖੁਦਾਇਆ  ॥

 ਮਨ  ਤੁਆਨਾ  ਤੂ  ਕੁਦਰਤੀ  ਆਇਆ  ॥

 ਸਗ  ਨਾਨਕ  ਦੀਬਾਨ  ਮਸਤਾਨਾ  ਨਿਤ  ਚੜੈ  ਸਵਾਇਆ  ॥

 ਆਤਸ  ਦੁਨੀਆ  ਖੁਨਕ  ਨਾਮੁ  ਖੁਦਾਇਆ  ॥੨॥

 ਪਉੜੀ  ਨਵੀ  ਮਃ  ੫  ॥

 ਸਭੋ  ਵਰਤੈ  ਚਲਤੁ  ਚਲਤੁ  ਵਖਾਣਿਆ  ॥

 ਪਾਰਬ੍ਰਹਮੁ  ਪਰਮੇਸਰੁ  ਗੁਰਮੁਖਿ  ਜਾਣਿਆ  ॥

 ਲਥੇ  ਸਭਿ  ਵਿਕਾਰ  ਸਬਦਿ  ਨੀਸਾਣਿਆ  ॥

 ਸਾਧੂ  ਸੰਗਿ  ਉਧਾਰੁ  ਭਏ  ਨਿਕਾਣਿਆ  ॥

 ਸਿਮਰਿ  ਸਿਮਰਿ  ਦਾਤਾਰੁ  ਸਭਿ  ਰੰਗ  ਮਾਣਿਆ  ॥

 ਪਰਗਟੁ  ਭਇਆ  ਸੰਸਾਰਿ  ਮਿਹਰ  ਛਾਵਾਣਿਆ  ॥

 ਆਪੇ  ਬਖਸਿ  ਮਿਲਾਏ  ਸਦ  ਕੁਰਬਾਣਿਆ  ॥

 ਨਾਨਕ  ਲਏ  ਮਿਲਾਇ  ਖਸਮੈ  ਭਾਣਿਆ  ॥੨੭॥

 ਸਲੋਕ  ਮਃ  ੧  ॥

 ਧੰਨੁ  ਸੁ  ਕਾਗਦੁ  ਕਲਮ  ਧੰਨੁ  ਧਨੁ  ਭਾਂਡਾ  ਧਨੁ  ਮਸੁ  ॥

 ਧਨੁ  ਲੇਖਾਰੀ  ਨਾਨਕਾ  ਜਿਨਿ  ਨਾਮੁ  ਲਿਖਾਇਆ  ਸਚੁ  ॥੧॥

 ਮਃ  ੧  ॥

 ਆਪੇ  ਪਟੀ  ਕਲਮ  ਆਪਿ  ਉਪਰਿ  ਲੇਖੁ  ਭਿ  ਤੂੰ  ॥

 ਏਕੋ  ਕਹੀਐ  ਨਾਨਕਾ  ਦੂਜਾ  ਕਾਹੇ  ਕੂ  ॥੨॥

 ਪਉੜੀ  ॥

 ਤੂੰ  ਆਪੇ  ਆਪਿ  ਵਰਤਦਾ  ਆਪਿ  ਬਣਤ  ਬਣਾਈ  ॥

 ਤੁਧੁ  ਬਿਨੁ  ਦੂਜਾ  ਕੋ  ਨਹੀ  ਤੂ  ਰਹਿਆ  ਸਮਾਈ  ॥

 ਤੇਰੀ  ਗਤਿ  ਮਿਤਿ  ਤੂਹੈ  ਜਾਣਦਾ  ਤੁਧੁ  ਕੀਮਤਿ  ਪਾਈ  ॥

 ਤੂ  ਅਲਖ  ਅਗੋਚਰੁ  ਅਗਮੁ  ਹੈ  ਗੁਰਮਤਿ  ਦਿਖਾਈ  ॥

 ਅੰਤਰਿ  ਅਗਿਆਨੁ  ਦੁਖੁ  ਭਰਮੁ  ਹੈ  ਗੁਰ  ਗਿਆਨਿ  ਗਵਾਈ  ॥

 ਜਿਸੁ  ਕ੍ਰਿਪਾ  ਕਰਹਿ  ਤਿਸੁ  ਮੇਲਿ  ਲੈਹਿ  ਸੋ  ਨਾਮੁ  ਧਿਆਈ  ॥

 ਤੂ  ਕਰਤਾ  ਪੁਰਖੁ  ਅਗੰਮੁ  ਹੈ  ਰਵਿਆ  ਸਭ  ਠਾਈ  ॥

 ਜਿਤੁ  ਤੂ  ਲਾਇਹਿ  ਸਚਿਆ  ਤਿਤੁ  ਕੋ  ਲਗੈ  ਨਾਨਕ  ਗੁਣ  ਗਾਈ  ॥੨੮॥੧॥  ਸੁਧੁ  ॥

Tags

Post a Comment

0 Comments
* Please Don't Spam Here. All the Comments are Reviewed by Admin.