Type Here to Get Search Results !

kirtan

ਕਾਨੜੇ ਕੀ ਵਾਰ ਮਹਲਾ ੪


 ਕਾਨੜੇ  ਕੀ  ਵਾਰ  ਮਹਲਾ  ੪  ਮੂਸੇ  ਕੀ  ਵਾਰ  ਕੀ  ਧੁਨੀ

 ੴ  ਸਤਿਗੁਰ  ਪ੍ਰਸਾਦਿ  ॥

 ਸਲੋਕ  ਮਃ  ੪  ॥

 ਰਾਮ  ਨਾਮੁ  ਨਿਧਾਨੁ  ਹਰਿ  ਗੁਰਮਤਿ  ਰਖੁ  ਉਰ  ਧਾਰਿ  ॥

 ਦਾਸਨ  ਦਾਸਾ  ਹੋਇ  ਰਹੁ  ਹਉਮੈ  ਬਿਖਿਆ  ਮਾਰਿ  ॥

 ਜਨਮੁ  ਪਦਾਰਥੁ  ਜੀਤਿਆ  ਕਦੇ  ਨ  ਆਵੈ  ਹਾਰਿ  ॥

 ਧਨੁ  ਧਨੁ  ਵਡਭਾਗੀ  ਨਾਨਕਾ  ਜਿਨ  ਗੁਰਮਤਿ  ਹਰਿ  ਰਸੁ  ਸਾਰਿ  ॥੧॥

 ਮਃ  ੪  ॥

 ਗੋਵਿੰਦੁ  ਗੋਵਿਦੁ  ਗੋਵਿਦੁ  ਹਰਿ  ਗੋਵਿਦੁ  ਗੁਣੀ  ਨਿਧਾਨੁ  ॥

 ਗੋਵਿਦੁ  ਗੋਵਿਦੁ  ਗੁਰਮਤਿ  ਧਿਆਈਐ  ਤਾਂ  ਦਰਗਹ  ਪਾਈਐ  ਮਾਨੁ  ॥

 ਗੋਵਿਦੁ  ਗੋਵਿਦੁ  ਗੋਵਿਦੁ  ਜਪਿ  ਮੁਖੁ  ਊਜਲਾ  ਪਰਧਾਨੁ  ॥

 ਨਾਨਕ  ਗੁਰੁ  ਗੋਵਿੰਦੁ  ਹਰਿ  ਜਿਤੁ  ਮਿਲਿ  ਹਰਿ  ਪਾਇਆ  ਨਾਮੁ  ॥੨॥

 ਪਉੜੀ  ॥

 ਤੂੰ  ਆਪੇ  ਹੀ  ਸਿਧ  ਸਾਧਿਕੋ  ਤੂ  ਆਪੇ  ਹੀ  ਜੁਗ  ਜੋਗੀਆ  ॥

 ਤੂ  ਆਪੇ  ਹੀ  ਰਸ  ਰਸੀਅੜਾ  ਤੂ  ਆਪੇ  ਹੀ  ਭੋਗ  ਭੋਗੀਆ  ॥

 ਤੂ  ਆਪੇ  ਆਪਿ  ਵਰਤਦਾ  ਤੂ  ਆਪੇ  ਕਰਹਿ  ਸੁ  ਹੋਗੀਆ  ॥

 ਸਤਸੰਗਤਿ  ਸਤਿਗੁਰ  ਧੰਨੁ  ਧਨੋੁ  ਧੰਨ  ਧੰਨ  ਧਨੋ  ਜਿਤੁ  ਮਿਲਿ  ਹਰਿ  ਬੁਲਗ  ਬੁਲੋਗੀਆ  ॥

 ਸਭਿ  ਕਹਹੁ  ਮੁਖਹੁ  ਹਰਿ  ਹਰਿ  ਹਰੇ  ਹਰਿ  ਹਰਿ  ਹਰੇ  ਹਰਿ  ਬੋਲਤ  ਸਭਿ  ਪਾਪ  ਲਹੋਗੀਆ  ॥੧॥

 ਸਲੋਕ  ਮਃ  ੪  ॥

 ਹਰਿ  ਹਰਿ  ਹਰਿ  ਹਰਿ  ਨਾਮੁ  ਹੈ  ਗੁਰਮੁਖਿ  ਪਾਵੈ  ਕੋਇ  ॥

 ਹਉਮੈ  ਮਮਤਾ  ਨਾਸੁ  ਹੋਇ  ਦੁਰਮਤਿ  ਕਢੈ  ਧੋਇ  ॥

 ਨਾਨਕ  ਅਨਦਿਨੁ  ਗੁਣ  ਉਚਰੈ  ਜਿਨ  ਕਉ  ਧੁਰਿ  ਲਿਖਿਆ  ਹੋਇ  ॥੧॥

 ਮਃ  ੪  ॥

 ਹਰਿ  ਆਪੇ  ਆਪਿ  ਦਇਆਲੁ  ਹਰਿ  ਆਪੇ  ਕਰੇ  ਸੁ  ਹੋਇ  ॥

 ਹਰਿ  ਆਪੇ  ਆਪਿ  ਵਰਤਦਾ  ਹਰਿ  ਜੇਵਡੁ  ਅਵਰੁ  ਨ  ਕੋਇ  ॥

 ਜੋ  ਹਰਿ  ਪ੍ਰਭੁ  ਭਾਵੈ  ਸੋ  ਥੀਐ  ਜੋ  ਹਰਿ  ਪ੍ਰਭ  ਕਰੇ  ਸੁ  ਹੋਇ  ॥

 ਕੀਮਤਿ  ਕਿਨੈ  ਨ  ਪਾਈਆ  ਬੇਅੰਤੁ  ਪ੍ਰਭੂ  ਹਰਿ  ਸੋਇ  ॥

 ਨਾਨਕ  ਗੁਰਮੁਖਿ  ਹਰਿ  ਸਾਲਾਹਿਆ  ਤਨੁ  ਮਨੁ  ਸੀਤਲੁ  ਹੋਇ  ॥੨॥

 ਪਉੜੀ  ॥

 ਸਭ  ਜੋਤਿ  ਤੇਰੀ  ਜਗਜੀਵਨਾ  ਤੂ  ਘਟਿ  ਘਟਿ  ਹਰਿ  ਰੰਗ  ਰੰਗਨਾ  ॥

 ਸਭਿ  ਧਿਆਵਹਿ  ਤੁਧੁ  ਮੇਰੇ  ਪ੍ਰੀਤਮਾ  ਤੂ  ਸਤਿ  ਸਤਿ  ਪੁਰਖ  ਨਿਰੰਜਨਾ  ॥

 ਇਕੁ  ਦਾਤਾ  ਸਭੁ  ਜਗਤੁ  ਭਿਖਾਰੀਆ  ਹਰਿ  ਜਾਚਹਿ  ਸਭ  ਮੰਗ  ਮੰਗਨਾ  ॥

 ਸੇਵਕੁ  ਠਾਕੁਰੁ  ਸਭੁ  ਤੂਹੈ  ਤੂਹੈ  ਗੁਰਮਤੀ  ਹਰਿ  ਚੰਗ  ਚੰਗਨਾ  ॥

 ਸਭਿ  ਕਹਹੁ  ਮੁਖਹੁ  ਰਿਖੀਕੇਸੁ  ਹਰੇ  ਰਿਖੀਕੇਸੁ  ਹਰੇ  ਜਿਤੁ  ਪਾਵਹਿ  ਸਭ  ਫਲ  ਫਲਨਾ  ॥੨॥

 ਸਲੋਕ  ਮਃ  ੪  ॥

 ਹਰਿ  ਹਰਿ  ਨਾਮੁ  ਧਿਆਇ  ਮਨ  ਹਰਿ  ਦਰਗਹ  ਪਾਵਹਿ  ਮਾਨੁ  ॥

 ਜੋ  ਇਛਹਿ  ਸੋ  ਫਲੁ  ਪਾਇਸੀ  ਗੁਰ  ਸਬਦੀ  ਲਗੈ  ਧਿਆਨੁ  ॥

 ਕਿਲਵਿਖ  ਪਾਪ  ਸਭਿ  ਕਟੀਅਹਿ  ਹਉਮੈ  ਚੁਕੈ  ਗੁਮਾਨੁ  ॥

 ਗੁਰਮੁਖਿ  ਕਮਲੁ  ਵਿਗਸਿਆ  ਸਭੁ  ਆਤਮ  ਬ੍ਰਹਮੁ  ਪਛਾਨੁ  ॥

 ਹਰਿ  ਹਰਿ  ਕਿਰਪਾ  ਧਾਰਿ  ਪ੍ਰਭ  ਜਨ  ਨਾਨਕ  ਜਪਿ  ਹਰਿ  ਨਾਮੁ  ॥੧॥

 ਮਃ  ੪  ॥

 ਹਰਿ  ਹਰਿ  ਨਾਮੁ  ਪਵਿਤੁ  ਹੈ  ਨਾਮੁ  ਜਪਤ  ਦੁਖੁ  ਜਾਇ  ॥

 ਜਿਨ  ਕਉ  ਪੂਰਬਿ  ਲਿਖਿਆ  ਤਿਨ  ਮਨਿ  ਵਸਿਆ  ਆਇ  ॥

 ਸਤਿਗੁਰ  ਕੈ  ਭਾਣੈ  ਜੋ  ਚਲੈ  ਤਿਨ  ਦਾਲਦੁ  ਦੁਖੁ  ਲਹਿ  ਜਾਇ  ॥

 ਆਪਣੈ  ਭਾਣੈ  ਕਿਨੈ  ਨ  ਪਾਇਓ  ਜਨ  ਵੇਖਹੁ  ਮਨਿ  ਪਤੀਆਇ  ॥

 ਜਨੁ  ਨਾਨਕੁ  ਦਾਸਨ  ਦਾਸੁ  ਹੈ  ਜੋ  ਸਤਿਗੁਰ  ਲਾਗੇ  ਪਾਇ  ॥੨॥

 ਪਉੜੀ  ॥

 ਤੂੰ  ਥਾਨ  ਥਨੰਤਰਿ  ਭਰਪੂਰੁ  ਹਹਿ  ਕਰਤੇ  ਸਭ  ਤੇਰੀ  ਬਣਤ  ਬਣਾਵਣੀ  ॥

 ਰੰਗ  ਪਰੰਗ  ਸਿਸਟਿ  ਸਭ  ਸਾਜੀ  ਬਹੁ  ਬਹੁ  ਬਿਧਿ  ਭਾਂਤਿ  ਉਪਾਵਣੀ  ॥

 ਸਭ  ਤੇਰੀ  ਜੋਤਿ  ਜੋਤੀ  ਵਿਚਿ  ਵਰਤਹਿ  ਗੁਰਮਤੀ  ਤੁਧੈ  ਲਾਵਣੀ  ॥

 ਜਿਨ  ਹੋਹਿ  ਦਇਆਲੁ  ਤਿਨ  ਸਤਿਗੁਰੁ  ਮੇਲਹਿ  ਮੁਖਿ  ਗੁਰਮੁਖਿ  ਹਰਿ  ਸਮਝਾਵਣੀ  ॥

 ਸਭਿ  ਬੋਲਹੁ  ਰਾਮ  ਰਮੋ  ਸ੍ਰੀ  ਰਾਮ  ਰਮੋ  ਜਿਤੁ  ਦਾਲਦੁ  ਦੁਖ  ਭੁਖ  ਸਭ  ਲਹਿ  ਜਾਵਣੀ  ॥੩॥

 ਸਲੋਕ  ਮਃ  ੪  ॥

 ਹਰਿ  ਹਰਿ  ਅੰਮ੍ਰਿਤੁ  ਨਾਮ  ਰਸੁ  ਹਰਿ  ਅੰਮ੍ਰਿਤੁ  ਹਰਿ  ਉਰ  ਧਾਰਿ  ॥

 ਵਿਚਿ  ਸੰਗਤਿ  ਹਰਿ  ਪ੍ਰਭੁ  ਵਰਤਦਾ  ਬੁਝਹੁ  ਸਬਦ  ਵੀਚਾਰਿ  ॥

 ਮਨਿ  ਹਰਿ  ਹਰਿ  ਨਾਮੁ  ਧਿਆਇਆ  ਬਿਖੁ  ਹਉਮੈ  ਕਢੀ  ਮਾਰਿ  ॥

 ਜਿਨ  ਹਰਿ  ਹਰਿ  ਨਾਮੁ  ਨ  ਚੇਤਿਓ  ਤਿਨ  ਜੂਐ  ਜਨਮੁ  ਸਭੁ  ਹਾਰਿ  ॥

 ਗੁਰਿ  ਤੁਠੈ  ਹਰਿ  ਚੇਤਾਇਆ  ਹਰਿ  ਨਾਮਾ  ਹਰਿ  ਉਰ  ਧਾਰਿ  ॥

 ਜਨ  ਨਾਨਕ  ਤੇ  ਮੁਖ  ਉਜਲੇ  ਤਿਤੁ  ਸਚੈ  ਦਰਬਾਰਿ  ॥੧॥

 ਮਃ  ੪  ॥

 ਹਰਿ  ਕੀਰਤਿ  ਉਤਮੁ  ਨਾਮੁ  ਹੈ  ਵਿਚਿ  ਕਲਿਜੁਗ  ਕਰਣੀ  ਸਾਰੁ  ॥

 ਮਤਿ  ਗੁਰਮਤਿ  ਕੀਰਤਿ  ਪਾਈਐ  ਹਰਿ  ਨਾਮਾ  ਹਰਿ  ਉਰਿ  ਹਾਰੁ  ॥

 ਵਡਭਾਗੀ  ਜਿਨ  ਹਰਿ  ਧਿਆਇਆ  ਤਿਨ  ਸਉਪਿਆ  ਹਰਿ  ਭੰਡਾਰੁ  ॥

 ਬਿਨੁ  ਨਾਵੈ  ਜਿ  ਕਰਮ  ਕਮਾਵਣੇ  ਨਿਤ  ਹਉਮੈ  ਹੋਇ  ਖੁਆਰੁ  ॥

 ਜਲਿ  ਹਸਤੀ  ਮਲਿ  ਨਾਵਾਲੀਐ  ਸਿਰਿ  ਭੀ  ਫਿਰਿ  ਪਾਵੈ  ਛਾਰੁ  ॥

 ਹਰਿ  ਮੇਲਹੁ  ਸਤਿਗੁਰੁ  ਦਇਆ  ਕਰਿ  ਮਨਿ  ਵਸੈ  ਏਕੰਕਾਰੁ  ॥

 ਜਿਨ  ਗੁਰਮੁਖਿ  ਸੁਣਿ  ਹਰਿ  ਮੰਨਿਆ  ਜਨ  ਨਾਨਕ  ਤਿਨ  ਜੈਕਾਰੁ  ॥੨॥

 ਪਉੜੀ  ॥

 ਰਾਮ  ਨਾਮੁ  ਵਖਰੁ  ਹੈ  ਊਤਮੁ  ਹਰਿ  ਨਾਇਕੁ  ਪੁਰਖੁ  ਹਮਾਰਾ  ॥

 ਹਰਿ  ਖੇਲੁ  ਕੀਆ  ਹਰਿ  ਆਪੇ  ਵਰਤੈ  ਸਭੁ  ਜਗਤੁ  ਕੀਆ  ਵਣਜਾਰਾ  ॥

 ਸਭ  ਜੋਤਿ  ਤੇਰੀ  ਜੋਤੀ  ਵਿਚਿ  ਕਰਤੇ  ਸਭੁ  ਸਚੁ  ਤੇਰਾ  ਪਾਸਾਰਾ  ॥

 ਸਭਿ  ਧਿਆਵਹਿ  ਤੁਧੁ  ਸਫਲ  ਸੇ  ਗਾਵਹਿ  ਗੁਰਮਤੀ  ਹਰਿ  ਨਿਰੰਕਾਰਾ  ॥

 ਸਭਿ  ਚਵਹੁ  ਮੁਖਹੁ  ਜਗੰਨਾਥੁ  ਜਗੰਨਾਥੁ  ਜਗਜੀਵਨੋ  ਜਿਤੁ  ਭਵਜਲ  ਪਾਰਿ  ਉਤਾਰਾ  ॥੪॥

 ਸਲੋਕ  ਮਃ  ੪  ॥

 ਹਮਰੀ  ਜਿਹਬਾ  ਏਕ  ਪ੍ਰਭ  ਹਰਿ  ਕੇ  ਗੁਣ  ਅਗਮ  ਅਥਾਹ  ॥

 ਹਮ  ਕਿਉ  ਕਰਿ  ਜਪਹ  ਇਆਣਿਆ  ਹਰਿ  ਤੁਮ  ਵਡ  ਅਗਮ  ਅਗਾਹ  ॥

 ਹਰਿ  ਦੇਹੁ  ਪ੍ਰਭੂ  ਮਤਿ  ਊਤਮਾ  ਗੁਰ  ਸਤਿਗੁਰ  ਕੈ  ਪਗਿ  ਪਾਹ  ॥

 ਸਤਸੰਗਤਿ  ਹਰਿ  ਮੇਲਿ  ਪ੍ਰਭ  ਹਮ  ਪਾਪੀ  ਸੰਗਿ  ਤਰਾਹ  ॥

 ਜਨ  ਨਾਨਕ  ਕਉ  ਹਰਿ  ਬਖਸਿ  ਲੈਹੁ  ਹਰਿ  ਤੁਠੈ  ਮੇਲਿ  ਮਿਲਾਹ  ॥

 ਹਰਿ  ਕਿਰਪਾ  ਕਰਿ  ਸੁਣਿ  ਬੇਨਤੀ  ਹਮ  ਪਾਪੀ  ਕਿਰਮ  ਤਰਾਹ  ॥੧॥

 ਮਃ  ੪  ॥

 ਹਰਿ  ਕਰਹੁ  ਕ੍ਰਿਪਾ  ਜਗਜੀਵਨਾ  ਗੁਰੁ  ਸਤਿਗੁਰੁ  ਮੇਲਿ  ਦਇਆਲੁ  ॥

 ਗੁਰ  ਸੇਵਾ  ਹਰਿ  ਹਮ  ਭਾਈਆ  ਹਰਿ  ਹੋਆ  ਹਰਿ  ਕਿਰਪਾਲੁ  ॥

 ਸਭ  ਆਸਾ  ਮਨਸਾ  ਵਿਸਰੀ  ਮਨਿ  ਚੂਕਾ  ਆਲ  ਜੰਜਾਲੁ  ॥

 ਗੁਰਿ  ਤੁਠੈ  ਨਾਮੁ  ਦ੍ਰਿੜਾਇਆ  ਹਮ  ਕੀਏ  ਸਬਦਿ  ਨਿਹਾਲੁ  ॥

 ਜਨ  ਨਾਨਕਿ  ਅਤੁਟੁ  ਧਨੁ  ਪਾਇਆ  ਹਰਿ  ਨਾਮਾ  ਹਰਿ  ਧਨੁ  ਮਾਲੁ  ॥੨॥

 ਪਉੜੀ  ॥

 ਹਰਿ  ਤੁਮ੍ਹ  ਵਡ  ਵਡੇ  ਵਡੇ  ਵਡ  ਊਚੇ  ਸਭ  ਊਪਰਿ  ਵਡੇ  ਵਡੌਨਾ  ॥

 ਜੋ  ਧਿਆਵਹਿ  ਹਰਿ  ਅਪਰੰਪਰੁ  ਹਰਿ  ਹਰਿ  ਹਰਿ  ਧਿਆਇ  ਹਰੇ  ਤੇ  ਹੋਨਾ  ॥

 ਜੋ  ਗਾਵਹਿ  ਸੁਣਹਿ  ਤੇਰਾ  ਜਸੁ  ਸੁਆਮੀ  ਤਿਨ  ਕਾਟੇ  ਪਾਪ  ਕਟੋਨਾ  ॥

 ਤੁਮ  ਜੈਸੇ  ਹਰਿ  ਪੁਰਖ  ਜਾਨੇ  ਮਤਿ  ਗੁਰਮਤਿ  ਮੁਖਿ  ਵਡ  ਵਡ  ਭਾਗ  ਵਡੋਨਾ  ॥

 ਸਭਿ  ਧਿਆਵਹੁ  ਆਦਿ  ਸਤੇ  ਜੁਗਾਦਿ  ਸਤੇ  ਪਰਤਖਿ  ਸਤੇ  ਸਦਾ  ਸਦਾ  ਸਤੇ  ਜਨੁ  ਨਾਨਕੁ  ਦਾਸੁ  ਦਸੋਨਾ  ॥੫॥

 ਸਲੋਕ  ਮਃ  ੪  ॥

 ਹਮਰੇ  ਹਰਿ  ਜਗਜੀਵਨਾ  ਹਰਿ  ਜਪਿਓ  ਹਰਿ  ਗੁਰ  ਮੰਤ  ॥

 ਹਰਿ  ਅਗਮੁ  ਅਗੋਚਰੁ  ਅਗਮੁ  ਹਰਿ  ਹਰਿ  ਮਿਲਿਆ  ਆਇ  ਅਚਿੰਤ  ॥

 ਹਰਿ  ਆਪੇ  ਘਟਿ  ਘਟਿ  ਵਰਤਦਾ  ਹਰਿ  ਆਪੇ  ਆਪਿ  ਬਿਅੰਤ  ॥

 ਹਰਿ  ਆਪੇ  ਸਭ  ਰਸ  ਭੋਗਦਾ  ਹਰਿ  ਆਪੇ  ਕਵਲਾ  ਕੰਤ  ॥

 ਹਰਿ  ਆਪੇ  ਭਿਖਿਆ  ਪਾਇਦਾ  ਸਭ  ਸਿਸਟਿ  ਉਪਾਈ  ਜੀਅ  ਜੰਤ  ॥

 ਹਰਿ  ਦੇਵਹੁ  ਦਾਨੁ  ਦਇਆਲ  ਪ੍ਰਭ  ਹਰਿ  ਮਾਂਗਹਿ  ਹਰਿ  ਜਨ  ਸੰਤ  ॥

 ਜਨ  ਨਾਨਕ  ਕੇ  ਪ੍ਰਭ  ਆਇ  ਮਿਲੁ  ਹਮ  ਗਾਵਹ  ਹਰਿ  ਗੁਣ  ਛੰਤ  ॥੧॥

 ਮਃ  ੪  ॥

 ਹਰਿ  ਪ੍ਰਭੁ  ਸਜਣੁ  ਨਾਮੁ  ਹਰਿ  ਮੈ  ਮਨਿ  ਤਨਿ  ਨਾਮੁ  ਸਰੀਰਿ  ॥

 ਸਭਿ  ਆਸਾ  ਗੁਰਮੁਖਿ  ਪੂਰੀਆ  ਜਨ  ਨਾਨਕ  ਸੁਣਿ  ਹਰਿ  ਧੀਰ  ॥੨॥

 ਪਉੜੀ  ॥

 ਹਰਿ  ਊਤਮੁ  ਹਰਿਆ  ਨਾਮੁ  ਹੈ  ਹਰਿ  ਪੁਰਖੁ  ਨਿਰੰਜਨੁ  ਮਉਲਾ  ॥

 ਜੋ  ਜਪਦੇ  ਹਰਿ  ਹਰਿ  ਦਿਨਸੁ  ਰਾਤਿ  ਤਿਨ  ਸੇਵੇ  ਚਰਨ  ਨਿਤ  ਕਉਲਾ  ॥

 ਨਿਤ  ਸਾਰਿ  ਸਮਾਲੇ੍  ਸਭ  ਜੀਅ  ਜੰਤ  ਹਰਿ  ਵਸੈ  ਨਿਕਟਿ  ਸਭ  ਜਉਲਾ  ॥

 ਸੋ  ਬੂਝੈ  ਜਿਸੁ  ਆਪਿ  ਬੁਝਾਇਸੀ  ਜਿਸੁ  ਸਤਿਗੁਰੁ  ਪੁਰਖੁ  ਪ੍ਰਭੁ  ਸਉਲਾ  ॥

 ਸਭਿ  ਗਾਵਹੁ  ਗੁਣ  ਗੋਵਿੰਦ  ਹਰੇ  ਗੋਵਿੰਦ  ਹਰੇ  ਗੋਵਿੰਦ  ਹਰੇ  ਗੁਣ  ਗਾਵਤ  ਗੁਣੀ  ਸਮਉਲਾ  ॥੬॥

 ਸਲੋਕ  ਮਃ  ੪  ॥

 ਸੁਤਿਆ  ਹਰਿ  ਪ੍ਰਭੁ  ਚੇਤਿ  ਮਨਿ  ਹਰਿ  ਸਹਜਿ  ਸਮਾਧਿ  ਸਮਾਇ  ॥

 ਜਨ  ਨਾਨਕ  ਹਰਿ  ਹਰਿ  ਚਾਉ  ਮਨਿ  ਗੁਰੁ  ਤੁਠਾ  ਮੇਲੇ  ਮਾਇ  ॥੧॥

 ਮਃ  ੪  ॥

 ਹਰਿ  ਇਕਸੁ  ਸੇਤੀ  ਪਿਰਹੜੀ  ਹਰਿ  ਇਕੋ  ਮੇਰੈ  ਚਿਤਿ  ॥

 ਜਨ  ਨਾਨਕ  ਇਕੁ  ਅਧਾਰੁ  ਹਰਿ  ਪ੍ਰਭ  ਇਕਸ  ਤੇ  ਗਤਿ  ਪਤਿ  ॥੨॥

 ਪਉੜੀ  ॥

 ਪੰਚੇ  ਸਬਦ  ਵਜੇ  ਮਤਿ  ਗੁਰਮਤਿ  ਵਡਭਾਗੀ  ਅਨਹਦੁ  ਵਜਿਆ  ॥

 ਆਨਦ  ਮੂਲੁ  ਰਾਮੁ  ਸਭੁ  ਦੇਖਿਆ  ਗੁਰ  ਸਬਦੀ  ਗੋਵਿਦੁ  ਗਜਿਆ  ॥

 ਆਦਿ  ਜੁਗਾਦਿ  ਵੇਸੁ  ਹਰਿ  ਏਕੋ  ਮਤਿ  ਗੁਰਮਤਿ  ਹਰਿ  ਪ੍ਰਭੁ  ਭਜਿਆ  ॥

 ਹਰਿ  ਦੇਵਹੁ  ਦਾਨੁ  ਦਇਆਲ  ਪ੍ਰਭ  ਜਨ  ਰਾਖਹੁ  ਹਰਿ  ਪ੍ਰਭ  ਲਜਿਆ  ॥

 ਸਭਿ  ਧੰਨੁ  ਕਹਹੁ  ਗੁਰੁ  ਸਤਿਗੁਰੂ  ਗੁਰੁ  ਸਤਿਗੁਰੂ  ਜਿਤੁ  ਮਿਲਿ  ਹਰਿ  ਪੜਦਾ  ਕਜਿਆ  ॥੭॥

 ਸਲੋਕੁ  ਮਃ  ੪  ॥

 ਭਗਤਿ  ਸਰੋਵਰੁ  ਉਛਲੈ  ਸੁਭਰ  ਭਰੇ  ਵਹੰਨਿ  ॥

 ਜਿਨਾ  ਸਤਿਗੁਰੁ  ਮੰਨਿਆ  ਜਨ  ਨਾਨਕ  ਵਡ  ਭਾਗ  ਲਹੰਨਿ  ॥੧॥

 ਮਃ  ੪  ॥

 ਹਰਿ  ਹਰਿ  ਨਾਮ  ਅਸੰਖ  ਹਰਿ  ਹਰਿ  ਕੇ  ਗੁਨ  ਕਥਨੁ  ਨ  ਜਾਹਿ  ॥

 ਹਰਿ  ਹਰਿ  ਅਗਮੁ  ਅਗਾਧਿ  ਹਰਿ  ਜਨ  ਕਿਤੁ  ਬਿਧਿ  ਮਿਲਹਿ  ਮਿਲਾਹਿ  ॥

 ਹਰਿ  ਹਰਿ  ਜਸੁ  ਜਪਤ  ਜਪੰਤ  ਜਨ  ਇਕੁ  ਤਿਲੁ  ਨਹੀ  ਕੀਮਤਿ  ਪਾਇ  ॥

 ਜਨ  ਨਾਨਕ  ਹਰਿ  ਅਗਮ  ਪ੍ਰਭ  ਹਰਿ  ਮੇਲਿ  ਲੈਹੁ  ਲੜਿ  ਲਾਇ  ॥੨॥

 ਪਉੜੀ  ॥

 ਹਰਿ  ਅਗਮੁ  ਅਗੋਚਰੁ  ਅਗਮੁ  ਹਰਿ  ਕਿਉ  ਕਰਿ  ਹਰਿ  ਦਰਸਨੁ  ਪਿਖਾ  ॥

 ਕਿਛੁ  ਵਖਰੁ  ਹੋਇ  ਸੁ  ਵਰਨੀਐ  ਤਿਸੁ  ਰੂਪੁ  ਨ  ਰਿਖਾ  ॥

 ਜਿਸੁ  ਬੁਝਾਏ  ਆਪਿ  ਬੁਝਾਇ  ਦੇਇ  ਸੋਈ  ਜਨੁ  ਦਿਖਾ  ॥

 ਸਤਸੰਗਤਿ  ਸਤਿਗੁਰ  ਚਟਸਾਲ  ਹੈ  ਜਿਤੁ  ਹਰਿ  ਗੁਣ  ਸਿਖਾ  ॥

 ਧਨੁ  ਧੰਨੁ  ਸੁ  ਰਸਨਾ  ਧੰਨੁ  ਕਰ  ਧੰਨੁ  ਸੁ  ਪਾਧਾ  ਸਤਿਗੁਰੂ  ਜਿਤੁ  ਮਿਲਿ  ਹਰਿ  ਲੇਖਾ  ਲਿਖਾ  ॥੮॥

 ਸਲੋਕ  ਮਃ  ੪  ॥

 ਹਰਿ  ਹਰਿ  ਨਾਮੁ  ਅੰਮ੍ਰਿਤੁ  ਹੈ  ਹਰਿ  ਜਪੀਐ  ਸਤਿਗੁਰ  ਭਾਇ  ॥

 ਹਰਿ  ਹਰਿ  ਨਾਮੁ  ਪਵਿਤੁ  ਹੈ  ਹਰਿ  ਜਪਤ  ਸੁਨਤ  ਦੁਖੁ  ਜਾਇ  ॥

 ਹਰਿ  ਨਾਮੁ  ਤਿਨੀ  ਆਰਾਧਿਆ  ਜਿਨ  ਮਸਤਕਿ  ਲਿਖਿਆ  ਧੁਰਿ  ਪਾਇ  ॥

 ਹਰਿ  ਦਰਗਹ  ਜਨ  ਪੈਨਾਈਅਨਿ  ਜਿਨ  ਹਰਿ  ਮਨਿ  ਵਸਿਆ  ਆਇ  ॥

 ਜਨ  ਨਾਨਕ  ਤੇ  ਮੁਖ  ਉਜਲੇ  ਜਿਨ  ਹਰਿ  ਸੁਣਿਆ  ਮਨਿ  ਭਾਇ  ॥੧॥

 ਮਃ  ੪  ॥

 ਹਰਿ  ਹਰਿ  ਨਾਮੁ  ਨਿਧਾਨੁ  ਹੈ  ਗੁਰਮੁਖਿ  ਪਾਇਆ  ਜਾਇ  ॥

 ਜਿਨ  ਧੁਰਿ  ਮਸਤਕਿ  ਲਿਖਿਆ  ਤਿਨ  ਸਤਿਗੁਰੁ  ਮਿਲਿਆ  ਆਇ  ॥

 ਤਨੁ  ਮਨੁ  ਸੀਤਲੁ  ਹੋਇਆ  ਸਾਂਤਿ  ਵਸੀ  ਮਨਿ  ਆਇ  ॥

 ਨਾਨਕ  ਹਰਿ  ਹਰਿ  ਚਉਦਿਆ  ਸਭੁ  ਦਾਲਦੁ  ਦੁਖੁ  ਲਹਿ  ਜਾਇ  ॥੨॥

 ਪਉੜੀ  ॥

 ਹਉ  ਵਾਰਿਆ  ਤਿਨ  ਕਉ  ਸਦਾ  ਸਦਾ  ਜਿਨਾ  ਸਤਿਗੁਰੁ  ਮੇਰਾ  ਪਿਆਰਾ  ਦੇਖਿਆ  ॥

 ਤਿਨ  ਕਉ  ਮਿਲਿਆ  ਮੇਰਾ  ਸਤਿਗੁਰੂ  ਜਿਨ  ਕਉ  ਧੁਰਿ  ਮਸਤਕਿ  ਲੇਖਿਆ  ॥

 ਹਰਿ  ਅਗਮੁ  ਧਿਆਇਆ  ਗੁਰਮਤੀ  ਤਿਸੁ  ਰੂਪੁ  ਨਹੀ  ਪ੍ਰਭ  ਰੇਖਿਆ  ॥

 ਗੁਰ  ਬਚਨਿ  ਧਿਆਇਆ  ਜਿਨਾ  ਅਗਮੁ  ਹਰਿ  ਤੇ  ਠਾਕੁਰ  ਸੇਵਕ  ਰਲਿ  ਏਕਿਆ  ॥

 ਸਭਿ  ਕਹਹੁ  ਮੁਖਹੁ  ਨਰ  ਨਰਹਰੇ  ਨਰ  ਨਰਹਰੇ  ਨਰ  ਨਰਹਰੇ  ਹਰਿ  ਲਾਹਾ  ਹਰਿ  ਭਗਤਿ  ਵਿਸੇਖਿਆ  ॥੯॥

 ਸਲੋਕ  ਮਃ  ੪  ॥

 ਰਾਮ  ਨਾਮੁ  ਰਮੁ  ਰਵਿ  ਰਹੇ  ਰਮੁ  ਰਾਮੋ  ਰਾਮੁ  ਰਮੀਤਿ  ॥

 ਘਟਿ  ਘਟਿ  ਆਤਮ  ਰਾਮੁ  ਹੈ  ਪ੍ਰਭਿ  ਖੇਲੁ  ਕੀਓ  ਰੰਗਿ  ਰੀਤਿ  ॥

 ਹਰਿ  ਨਿਕਟਿ  ਵਸੈ  ਜਗਜੀਵਨਾ  ਪਰਗਾਸੁ  ਕੀਓ  ਗੁਰ  ਮੀਤਿ  ॥

 ਹਰਿ  ਸੁਆਮੀ  ਹਰਿ  ਪ੍ਰਭੁ  ਤਿਨ  ਮਿਲੇ  ਜਿਨ  ਲਿਖਿਆ  ਧੁਰਿ  ਹਰਿ  ਪ੍ਰੀਤਿ  ॥

 ਜਨ  ਨਾਨਕ  ਨਾਮੁ  ਧਿਆਇਆ  ਗੁਰ  ਬਚਨਿ  ਜਪਿਓ  ਮਨਿ  ਚੀਤਿ  ॥੧॥

 ਮਃ  ੪  ॥

 ਹਰਿ  ਪ੍ਰਭੁ  ਸਜਣੁ  ਲੋੜਿ  ਲਹੁ  ਭਾਗਿ  ਵਸੈ  ਵਡਭਾਗਿ  ॥

 ਗੁਰਿ  ਪੂਰੈ  ਦੇਖਾਲਿਆ  ਨਾਨਕ  ਹਰਿ  ਲਿਵ  ਲਾਗਿ  ॥੨॥

 ਪਉੜੀ  ॥

 ਧਨੁ  ਧਨੁ  ਸੁਹਾਵੀ  ਸਫਲ  ਘੜੀ  ਜਿਤੁ  ਹਰਿ  ਸੇਵਾ  ਮਨਿ  ਭਾਣੀ  ॥

 ਹਰਿ  ਕਥਾ  ਸੁਣਾਵਹੁ  ਮੇਰੇ  ਗੁਰਸਿਖਹੁ  ਮੇਰੇ  ਹਰਿ  ਪ੍ਰਭ  ਅਕਥ  ਕਹਾਣੀ  ॥

 ਕਿਉ  ਪਾਈਐ  ਕਿਉ  ਦੇਖੀਐ  ਮੇਰਾ  ਹਰਿ  ਪ੍ਰਭੁ  ਸੁਘੜੁ  ਸੁਜਾਣੀ  ॥

 ਹਰਿ  ਮੇਲਿ  ਦਿਖਾਏ  ਆਪਿ  ਹਰਿ  ਗੁਰ  ਬਚਨੀ  ਨਾਮਿ  ਸਮਾਣੀ  ॥

 ਤਿਨ  ਵਿਟਹੁ  ਨਾਨਕੁ  ਵਾਰਿਆ  ਜੋ  ਜਪਦੇ  ਹਰਿ  ਨਿਰਬਾਣੀ  ॥੧੦॥

 ਸਲੋਕ  ਮਃ  ੪  ॥

 ਹਰਿ  ਪ੍ਰਭ  ਰਤੇ  ਲੋਇਣਾ  ਗਿਆਨ  ਅੰਜਨੁ  ਗੁਰੁ  ਦੇਇ  ॥

 ਮੈ  ਪ੍ਰਭੁ  ਸਜਣੁ  ਪਾਇਆ  ਜਨ  ਨਾਨਕ  ਸਹਜਿ  ਮਿਲੇਇ  ॥੧॥

 ਮਃ  ੪  ॥

 ਗੁਰਮੁਖਿ  ਅੰਤਰਿ  ਸਾਂਤਿ  ਹੈ  ਮਨਿ  ਤਨਿ  ਨਾਮਿ  ਸਮਾਇ  ॥

 ਨਾਮੁ  ਚਿਤਵੈ  ਨਾਮੋ  ਪੜੈ  ਨਾਮਿ  ਰਹੈ  ਲਿਵ  ਲਾਇ  ॥

 ਨਾਮੁ  ਪਦਾਰਥੁ  ਪਾਈਐ  ਚਿੰਤਾ  ਗਈ  ਬਿਲਾਇ  ॥

 ਸਤਿਗੁਰਿ  ਮਿਲਿਐ  ਨਾਮੁ  ਊਪਜੈ  ਤ੍ਰਿਸਨਾ  ਭੁਖ  ਸਭ  ਜਾਇ  ॥

 ਨਾਨਕ  ਨਾਮੇ  ਰਤਿਆ  ਨਾਮੋ  ਪਲੈ  ਪਾਇ  ॥੨॥

 ਪਉੜੀ  ॥

 ਤੁਧੁ  ਆਪੇ  ਜਗਤੁ  ਉਪਾਇ  ਕੈ  ਤੁਧੁ  ਆਪੇ  ਵਸਗਤਿ  ਕੀਤਾ  ॥

 ਇਕਿ  ਮਨਮੁਖ  ਕਰਿ  ਹਾਰਾਇਅਨੁ  ਇਕਨਾ  ਮੇਲਿ  ਗੁਰੂ  ਤਿਨਾ  ਜੀਤਾ  ॥

 ਹਰਿ  ਊਤਮੁ  ਹਰਿ  ਪ੍ਰਭ  ਨਾਮੁ  ਹੈ  ਗੁਰ  ਬਚਨਿ  ਸਭਾਗੈ  ਲੀਤਾ  ॥

 ਦੁਖੁ  ਦਾਲਦੁ  ਸਭੋ  ਲਹਿ  ਗਇਆ  ਜਾਂ  ਨਾਉ  ਗੁਰੂ  ਹਰਿ  ਦੀਤਾ  ॥

 ਸਭਿ  ਸੇਵਹੁ  ਮੋਹਨੋ  ਮਨਮੋਹਨੋ  ਜਗਮੋਹਨੋ  ਜਿਨਿ  ਜਗਤੁ  ਉਪਾਇ  ਸਭੋ  ਵਸਿ  ਕੀਤਾ  ॥੧੧॥

 ਸਲੋਕ  ਮਃ  ੪  ॥

 ਮਨ  ਅੰਤਰਿ  ਹਉਮੈ  ਰੋਗੁ  ਹੈ  ਭ੍ਰਮਿ  ਭੂਲੇ  ਮਨਮੁਖ  ਦੁਰਜਨਾ  ॥

 ਨਾਨਕ  ਰੋਗੁ  ਵਞਾਇ  ਮਿਲਿ  ਸਤਿਗੁਰ  ਸਾਧੂ  ਸਜਨਾ  ॥੧॥

 ਮਃ  ੪  ॥

 ਮਨੁ  ਤਨੁ  ਤਾਮਿ  ਸਗਾਰਵਾ  ਜਾਂ  ਦੇਖਾ  ਹਰਿ  ਨੈਣੇ  ॥

 ਨਾਨਕ  ਸੋ  ਪ੍ਰਭੁ  ਮੈ  ਮਿਲੈ  ਹਉ  ਜੀਵਾ  ਸਦੁ  ਸੁਣੇ  ॥੨॥

 ਪਉੜੀ  ॥

 ਜਗੰਨਾਥ  ਜਗਦੀਸਰ  ਕਰਤੇ  ਅਪਰੰਪਰ  ਪੁਰਖੁ  ਅਤੋਲੁ  ॥

 ਹਰਿ  ਨਾਮੁ  ਧਿਆਵਹੁ  ਮੇਰੇ  ਗੁਰਸਿਖਹੁ  ਹਰਿ  ਊਤਮੁ  ਹਰਿ  ਨਾਮੁ  ਅਮੋਲੁ  ॥

 ਜਿਨ  ਧਿਆਇਆ  ਹਿਰਦੈ  ਦਿਨਸੁ  ਰਾਤਿ  ਤੇ  ਮਿਲੇ  ਨਹੀ  ਹਰਿ  ਰੋਲੁ  ॥

 ਵਡਭਾਗੀ  ਸੰਗਤਿ  ਮਿਲੈ  ਗੁਰ  ਸਤਿਗੁਰ  ਪੂਰਾ  ਬੋਲੁ  ॥

 ਸਭਿ  ਧਿਆਵਹੁ  ਨਰ  ਨਾਰਾਇਣੋ  ਨਾਰਾਇਣੋ  ਜਿਤੁ  ਚੂਕਾ  ਜਮ  ਝਗੜੁ  ਝਗੋਲੁ  ॥੧੨॥

 ਸਲੋਕ  ਮਃ  ੪  ॥

 ਹਰਿ  ਜਨ  ਹਰਿ  ਹਰਿ  ਚਉਦਿਆ  ਸਰੁ  ਸੰਧਿਆ  ਗਾਵਾਰ  ॥

 ਨਾਨਕ  ਹਰਿ  ਜਨ  ਹਰਿ  ਲਿਵ  ਉਬਰੇ  ਜਿਨ  ਸੰਧਿਆ  ਤਿਸੁ  ਫਿਰਿ  ਮਾਰ  ॥੧॥

 ਮਃ  ੪  ॥

 ਅਖੀ  ਪ੍ਰੇਮਿ  ਕਸਾਈਆ  ਹਰਿ  ਹਰਿ  ਨਾਮੁ  ਪਿਖੰਨਿ੍ਹ  ॥

 ਜੇ  ਕਰਿ  ਦੂਜਾ  ਦੇਖਦੇ  ਜਨ  ਨਾਨਕ  ਕਢਿ  ਦਿਚੰਨਿ੍ਹ  ॥੨॥

 ਪਉੜੀ  ॥

 ਜਲਿ  ਥਲਿ  ਮਹੀਅਲਿ  ਪੂਰਨੋ  ਅਪਰੰਪਰੁ  ਸੋਈ  ॥

 ਜੀਅ  ਜੰਤ  ਪ੍ਰਤਿਪਾਲਦਾ  ਜੋ  ਕਰੇ  ਸੁ  ਹੋਈ  ॥

 ਮਾਤ  ਪਿਤਾ  ਸੁਤ  ਭ੍ਰਾਤ  ਮੀਤ  ਤਿਸੁ  ਬਿਨੁ  ਨਹੀ  ਕੋਈ  ॥

 ਘਟਿ  ਘਟਿ  ਅੰਤਰਿ  ਰਵਿ  ਰਹਿਆ  ਜਪਿਅਹੁ  ਜਨ  ਕੋਈ  ॥

 ਸਗਲ  ਜਪਹੁ  ਗੋਪਾਲ  ਗੁਨ  ਪਰਗਟੁ  ਸਭ  ਲੋਈ  ॥੧੩॥

 ਸਲੋਕ  ਮਃ  ੪  ॥

 ਗੁਰਮੁਖਿ  ਮਿਲੇ  ਸਿ  ਸਜਣਾ  ਹਰਿ  ਪ੍ਰਭ  ਪਾਇਆ  ਰੰਗੁ  ॥

 ਜਨ  ਨਾਨਕ  ਨਾਮੁ  ਸਲਾਹਿ  ਤੂ  ਲੁਡਿ  ਲੁਡਿ  ਦਰਗਹਿ  ਵੰਞੁ  ॥੧॥

 ਮਃ  ੪  ॥

 ਹਰਿ  ਤੂਹੈ  ਦਾਤਾ  ਸਭਸ  ਦਾ  ਸਭਿ  ਜੀਅ  ਤੁਮ੍ਹਾਰੇ  ॥

 ਸਭਿ  ਤੁਧੈ  ਨੋ  ਆਰਾਧਦੇ  ਦਾਨੁ  ਦੇਹਿ  ਪਿਆਰੇ  ॥

 ਹਰਿ  ਦਾਤੈ  ਦਾਤਾਰਿ  ਹਥੁ  ਕਢਿਆ  ਮੀਹੁ  ਵੁਠਾ  ਸੈਸਾਰੇ  ॥

 ਅੰਨੁ  ਜੰਮਿਆ  ਖੇਤੀ  ਭਾਉ  ਕਰਿ  ਹਰਿ  ਨਾਮੁ  ਸਮ੍ਹਾਰੇ  ॥

 ਜਨੁ  ਨਾਨਕੁ  ਮੰਗੈ  ਦਾਨੁ  ਪ੍ਰਭ  ਹਰਿ  ਨਾਮੁ  ਅਧਾਰੇ  ॥੨॥

 ਪਉੜੀ  ॥

 ਇਛਾ  ਮਨ  ਕੀ  ਪੂਰੀਐ  ਜਪੀਐ  ਸੁਖ  ਸਾਗਰੁ  ॥

 ਹਰਿ  ਕੇ  ਚਰਨ  ਅਰਾਧੀਅਹਿ  ਗੁਰ  ਸਬਦਿ  ਰਤਨਾਗਰੁ  ॥

 ਮਿਲਿ  ਸਾਧੂ  ਸੰਗਿ  ਉਧਾਰੁ  ਹੋਇ  ਫਾਟੈ  ਜਮ  ਕਾਗਰੁ  ॥

 ਜਨਮ  ਪਦਾਰਥੁ  ਜੀਤੀਐ  ਜਪਿ  ਹਰਿ  ਬੈਰਾਗਰੁ  ॥

 ਸਭਿ  ਪਵਹੁ  ਸਰਨਿ  ਸਤਿਗੁਰੂ  ਕੀ  ਬਿਨਸੈ  ਦੁਖ  ਦਾਗਰੁ  ॥੧੪॥

 ਸਲੋਕ  ਮਃ  ੪  ॥

 ਹਉ  ਢੂੰਢੇਂਦੀ  ਸਜਣਾ  ਸਜਣੁ  ਮੈਡੈ  ਨਾਲਿ  ॥

 ਜਨ  ਨਾਨਕ  ਅਲਖੁ  ਨ  ਲਖੀਐ  ਗੁਰਮੁਖਿ  ਦੇਹਿ  ਦਿਖਾਲਿ  ॥੧॥

 ਮਃ  ੪  ॥

 ਨਾਨਕ  ਪ੍ਰੀਤਿ  ਲਾਈ  ਤਿਨਿ  ਸਚੈ  ਤਿਸੁ  ਬਿਨੁ  ਰਹਣੁ  ਨ  ਜਾਈ  ॥

 ਸਤਿਗੁਰੁ  ਮਿਲੈ  ਤ  ਪੂਰਾ  ਪਾਈਐ  ਹਰਿ  ਰਸਿ  ਰਸਨ  ਰਸਾਈ  ॥੨॥

 ਪਉੜੀ  ॥

 ਕੋਈ  ਗਾਵੈ  ਕੋ  ਸੁਣੈ  ਕੋ  ਉਚਰਿ  ਸੁਨਾਵੈ  ॥

 ਜਨਮ  ਜਨਮ  ਕੀ  ਮਲੁ  ਉਤਰੈ  ਮਨ  ਚਿੰਦਿਆ  ਪਾਵੈ  ॥

 ਆਵਣੁ  ਜਾਣਾ  ਮੇਟੀਐ  ਹਰਿ  ਕੇ  ਗੁਣ  ਗਾਵੈ  ॥

 ਆਪਿ  ਤਰਹਿ  ਸੰਗੀ  ਤਰਾਹਿ  ਸਭ  ਕੁਟੰਬੁ  ਤਰਾਵੈ  ॥

 ਜਨੁ  ਨਾਨਕੁ  ਤਿਸੁ  ਬਲਿਹਾਰਣੈ  ਜੋ  ਮੇਰੇ  ਹਰਿ  ਪ੍ਰਭ  ਭਾਵੈ  ॥੧੫॥੧॥  ਸੁਧੁ  ॥

Tags

Post a Comment

0 Comments
* Please Don't Spam Here. All the Comments are Reviewed by Admin.