Type Here to Get Search Results !

kirtan

ਰਾਗ ਭੈਰਉ


 ਭੈਰਉ  ਬਾਣੀ  ਭਗਤਾ  ਕੀ  ॥ 

 ਕਬੀਰ  ਜੀਉ  ਘਰੁ  ੧ 


 ੴ  ਸਤਿਗੁਰ  ਪ੍ਰਸਾਦਿ  ॥

 ਇਹੁ  ਧਨੁ  ਮੇਰੇ  ਹਰਿ  ਕੋ  ਨਾਉ  ॥

 ਗਾਂਠਿ  ਨ  ਬਾਧਉ  ਬੇਚਿ  ਨ  ਖਾਉ  ॥੧॥  ਰਹਾਉ  ॥

 ਨਾਉ  ਮੇਰੇ  ਖੇਤੀ  ਨਾਉ  ਮੇਰੇ  ਬਾਰੀ  ॥

 ਭਗਤਿ  ਕਰਉ  ਜਨੁ  ਸਰਨਿ  ਤੁਮ੍ਹਾਰੀ  ॥੧॥

 ਨਾਉ  ਮੇਰੇ  ਮਾਇਆ  ਨਾਉ  ਮੇਰੇ  ਪੂੰਜੀ  ॥

 ਤੁਮਹਿ  ਛੋਡਿ  ਜਾਨਉ  ਨਹੀ  ਦੂਜੀ  ॥੨॥

 ਨਾਉ  ਮੇਰੇ  ਬੰਧਿਪ  ਨਾਉ  ਮੇਰੇ  ਭਾਈ  ॥

 ਨਾਉ  ਮੇਰੇ  ਸੰਗਿ  ਅੰਤਿ  ਹੋਇ  ਸਖਾਈ  ॥੩॥

 ਮਾਇਆ  ਮਹਿ  ਜਿਸੁ  ਰਖੈ  ਉਦਾਸੁ  ॥

 ਕਹਿ  ਕਬੀਰ  ਹਉ  ਤਾ  ਕੋ  ਦਾਸੁ  ॥੪॥੧॥

 ਨਾਂਗੇ  ਆਵਨੁ  ਨਾਂਗੇ  ਜਾਨਾ  ॥

 ਕੋਇ  ਨ  ਰਹਿਹੈ  ਰਾਜਾ  ਰਾਨਾ  ॥੧॥

 ਰਾਮੁ  ਰਾਜਾ  ਨਉ  ਨਿਧਿ  ਮੇਰੈ  ॥

 ਸੰਪੈ  ਹੇਤੁ  ਕਲਤੁ  ਧਨੁ  ਤੇਰੈ  ॥੧॥  ਰਹਾਉ  ॥

 ਆਵਤ  ਸੰਗ  ਨ  ਜਾਤ  ਸੰਗਾਤੀ  ॥

 ਕਹਾ  ਭਇਓ  ਦਰਿ  ਬਾਂਧੇ  ਹਾਥੀ  ॥੨॥

 ਲੰਕਾ  ਗਢੁ  ਸੋਨੇ  ਕਾ  ਭਇਆ  ॥

 ਮੂਰਖੁ  ਰਾਵਨੁ  ਕਿਆ  ਲੇ  ਗਇਆ  ॥੩॥

 ਕਹਿ  ਕਬੀਰ  ਕਿਛੁ  ਗੁਨੁ  ਬੀਚਾਰਿ  ॥

 ਚਲੇ  ਜੁਆਰੀ  ਦੁਇ  ਹਥ  ਝਾਰਿ  ॥੪॥੨॥

 ਮੈਲਾ  ਬ੍ਰਹਮਾ  ਮੈਲਾ  ਇੰਦੁ  ॥

 ਰਵਿ  ਮੈਲਾ  ਮੈਲਾ  ਹੈ  ਚੰਦੁ  ॥੧॥

 ਮੈਲਾ  ਮਲਤਾ  ਇਹੁ  ਸੰਸਾਰੁ  ॥

 ਇਕੁ  ਹਰਿ  ਨਿਰਮਲੁ  ਜਾ  ਕਾ  ਅੰਤੁ  ਨ  ਪਾਰੁ  ॥੧॥  ਰਹਾਉ  ॥

 ਮੈਲੇ  ਬ੍ਰਹਮੰਡਾਇ  ਕੈ  ਈਸ  ॥

 ਮੈਲੇ  ਨਿਸਿ  ਬਾਸੁਰ  ਦਿਨ  ਤੀਸ  ॥੨॥

 ਮੈਲਾ  ਮੋਤੀ  ਮੈਲਾ  ਹੀਰੁ  ॥

 ਮੈਲਾ  ਪਉਨੁ  ਪਾਵਕੁ  ਅਰੁ  ਨੀਰੁ  ॥੩॥

 ਮੈਲੇ  ਸਿਵ  ਸੰਕਰਾ  ਮਹੇਸ  ॥

 ਮੈਲੇ  ਸਿਧ  ਸਾਧਿਕ  ਅਰੁ  ਭੇਖ  ॥੪॥

 ਮੈਲੇ  ਜੋਗੀ  ਜੰਗਮ  ਜਟਾ  ਸਹੇਤਿ  ॥

 ਮੈਲੀ  ਕਾਇਆ  ਹੰਸ  ਸਮੇਤਿ  ॥੫॥

 ਕਹਿ  ਕਬੀਰ  ਤੇ  ਜਨ  ਪਰਵਾਨ  ॥  ਨਿਰਮਲ  ਤੇ  ਜੋ  ਰਾਮਹਿ  ਜਾਨ  ॥੬॥੩॥

 ਮਨੁ  ਕਰਿ  ਮਕਾ  ਕਿਬਲਾ  ਕਰਿ  ਦੇਹੀ  ॥

 ਬੋਲਨਹਾਰੁ  ਪਰਮ  ਗੁਰੁ  ਏਹੀ  ॥੧॥

 ਕਹੁ  ਰੇ  ਮੁਲਾਂ  ਬਾਂਗ  ਨਿਵਾਜ  ॥

 ਏਕ  ਮਸੀਤਿ  ਦਸੈ  ਦਰਵਾਜ  ॥੧॥  ਰਹਾਉ  ॥

 ਮਿਸਿਮਿਲਿ  ਤਾਮਸੁ  ਭਰਮੁ  ਕਦੂਰੀ  ॥

 ਭਾਖਿ  ਲੇ  ਪੰਚੈ  ਹੋਇ  ਸਬੂਰੀ  ॥੨॥

 ਹਿੰਦੂ  ਤੁਰਕ  ਕਾ  ਸਾਹਿਬੁ  ਏਕ  ॥

 ਕਹ  ਕਰੈ  ਮੁਲਾਂ  ਕਹ  ਕਰੈ  ਸੇਖ  ॥੩॥

 ਕਹਿ  ਕਬੀਰ  ਹਉ  ਭਇਆ  ਦਿਵਾਨਾ  ॥

 ਮੁਸਿ  ਮੁਸਿ  ਮਨੂਆ  ਸਹਜਿ  ਸਮਾਨਾ  ॥੪॥੪॥

 ਗੰਗਾ  ਕੈ  ਸੰਗਿ  ਸਲਿਤਾ  ਬਿਗਰੀ  ॥  ਸੋ  ਸਲਿਤਾ  ਗੰਗਾ  ਹੋਇ  ਨਿਬਰੀ  ॥੧॥

 ਬਿਗਰਿਓ  ਕਬੀਰਾ  ਰਾਮ  ਦੁਹਾਈ  ॥

 ਸਾਚੁ  ਭਇਓ  ਅਨ  ਕਤਹਿ  ਨ  ਜਾਈ  ॥੧॥  ਰਹਾਉ  ॥

 ਚੰਦਨ  ਕੈ  ਸੰਗਿ  ਤਰਵਰੁ  ਬਿਗਰਿਓ  ॥

 ਸੋ  ਤਰਵਰੁ  ਚੰਦਨੁ  ਹੋਇ  ਨਿਬਰਿਓ  ॥੨॥

 ਪਾਰਸ  ਕੈ  ਸੰਗਿ  ਤਾਂਬਾ  ਬਿਗਰਿਓ  ॥

 ਸੋ  ਤਾਂਬਾ  ਕੰਚਨੁ  ਹੋਇ  ਨਿਬਰਿਓ  ॥੩॥

 ਸੰਤਨ  ਸੰਗਿ  ਕਬੀਰਾ  ਬਿਗਰਿਓ  ॥

 ਸੋ  ਕਬੀਰੁ  ਰਾਮੈ  ਹੋਇ  ਨਿਬਰਿਓ  ॥੪॥੫॥

 ਮਾਥੇ  ਤਿਲਕੁ  ਹਥਿ  ਮਾਲਾ  ਬਾਨਾਂ  ॥

 ਲੋਗਨ  ਰਾਮੁ  ਖਿਲਉਨਾ  ਜਾਨਾਂ  ॥੧॥

 ਜਉ  ਹਉ  ਬਉਰਾ  ਤਉ  ਰਾਮ  ਤੋਰਾ  ॥

 ਲੋਗੁ  ਮਰਮੁ  ਕਹ  ਜਾਨੈ  ਮੋਰਾ  ॥੧॥  ਰਹਾਉ  ॥

 ਤੋਰਉ  ਨ  ਪਾਤੀ  ਪੂਜਉ  ਨ  ਦੇਵਾ  ॥

 ਰਾਮ  ਭਗਤਿ  ਬਿਨੁ  ਨਿਹਫਲ  ਸੇਵਾ  ॥੨॥

 ਸਤਿਗੁਰੁ  ਪੂਜਉ  ਸਦਾ  ਸਦਾ  ਮਨਾਵਉ  ॥

 ਐਸੀ  ਸੇਵ  ਦਰਗਹ  ਸੁਖੁ  ਪਾਵਉ  ॥੩॥

 ਲੋਗੁ  ਕਹੈ  ਕਬੀਰੁ  ਬਉਰਾਨਾ  ॥

 ਕਬੀਰ  ਕਾ  ਮਰਮੁ  ਰਾਮ  ਪਹਿਚਾਨਾਂ  ॥੪॥੬॥

 ਉਲਟਿ  ਜਾਤਿ  ਕੁਲ  ਦੋਊ  ਬਿਸਾਰੀ  ॥

 ਸੁੰਨ  ਸਹਜ  ਮਹਿ  ਬੁਨਤ  ਹਮਾਰੀ  ॥੧॥

 ਹਮਰਾ  ਝਗਰਾ  ਰਹਾ  ਨ  ਕੋਊ  ॥

 ਪੰਡਿਤ  ਮੁਲਾਂ  ਛਾਡੇ  ਦੋਊ  ॥੧॥  ਰਹਾਉ  ॥

 ਬੁਨਿ  ਬੁਨਿ  ਆਪ  ਆਪੁ  ਪਹਿਰਾਵਉ  ॥

 ਜਹ  ਨਹੀ  ਆਪੁ  ਤਹਾ  ਹੋਇ  ਗਾਵਉ  ॥੨॥

 ਪੰਡਿਤ  ਮੁਲਾਂ  ਜੋ  ਲਿਖਿ  ਦੀਆ  ॥

 ਛਾਡਿ  ਚਲੇ  ਹਮ  ਕਛੂ  ਨ  ਲੀਆ  ॥੩॥

 ਰਿਦੈ  ਇਖਲਾਸੁ  ਨਿਰਖਿ  ਲੇ  ਮੀਰਾ  ॥

 ਆਪੁ  ਖੋਜਿ  ਖੋਜਿ  ਮਿਲੇ  ਕਬੀਰਾ  ॥੪॥੭॥

 ਨਿਰਧਨ  ਆਦਰੁ  ਕੋਈ  ਨ  ਦੇਇ  ॥

 ਲਾਖ  ਜਤਨ  ਕਰੈ  ਓਹੁ  ਚਿਤਿ  ਨ  ਧਰੇਇ  ॥੧॥  ਰਹਾਉ  ॥

 ਜਉ  ਨਿਰਧਨੁ  ਸਰਧਨ  ਕੈ  ਜਾਇ  ॥

 ਆਗੇ  ਬੈਠਾ  ਪੀਠਿ  ਫਿਰਾਇ  ॥੧॥

 ਜਉ  ਸਰਧਨੁ  ਨਿਰਧਨ  ਕੈ  ਜਾਇ  ॥

 ਦੀਆ  ਆਦਰੁ  ਲੀਆ  ਬੁਲਾਇ  ॥੨॥

 ਨਿਰਧਨੁ  ਸਰਧਨੁ  ਦੋਨਉ  ਭਾਈ  ॥

 ਪ੍ਰਭ  ਕੀ  ਕਲਾ  ਨ  ਮੇਟੀ  ਜਾਈ  ॥੩॥

 ਕਹਿ  ਕਬੀਰ  ਨਿਰਧਨੁ  ਹੈ  ਸੋਈ  ॥

 ਜਾ  ਕੇ  ਹਿਰਦੈ  ਨਾਮੁ  ਨ  ਹੋਈ  ॥੪॥੮॥

 ਗੁਰ  ਸੇਵਾ  ਤੇ  ਭਗਤਿ  ਕਮਾਈ  ॥

 ਤਬ  ਇਹ  ਮਾਨਸ  ਦੇਹੀ  ਪਾਈ  ॥

 ਇਸ  ਦੇਹੀ  ਕਉ  ਸਿਮਰਹਿ  ਦੇਵ  ॥

 ਸੋ  ਦੇਹੀ  ਭਜੁ  ਹਰਿ  ਕੀ  ਸੇਵ  ॥੧॥

 ਭਜਹੁ  ਗੋੁਬਿੰਦ  ਭੂਲਿ  ਮਤ  ਜਾਹੁ  ॥

 ਮਾਨਸ  ਜਨਮ  ਕਾ  ਏਹੀ  ਲਾਹੁ  ॥੧॥  ਰਹਾਉ  ॥

 ਜਬ  ਲਗੁ  ਜਰਾ  ਰੋਗੁ  ਨਹੀ  ਆਇਆ  ॥

 ਜਬ  ਲਗੁ  ਕਾਲਿ  ਗ੍ਰਸੀ  ਨਹੀ  ਕਾਇਆ  ॥

 ਜਬ  ਲਗੁ  ਬਿਕਲ  ਭਈ  ਨਹੀ  ਬਾਨੀ  ॥

 ਭਜਿ  ਲੇਹਿ  ਰੇ  ਮਨ  ਸਾਰਿਗਪਾਨੀ  ॥੨॥

 ਅਬ  ਨ  ਭਜਸਿ  ਭਜਸਿ  ਕਬ  ਭਾਈ  ॥

 ਆਵੈ  ਅੰਤੁ  ਨ  ਭਜਿਆ  ਜਾਈ  ॥

 ਜੋ  ਕਿਛੁ  ਕਰਹਿ  ਸੋਈ  ਅਬ  ਸਾਰੁ  ॥

 ਫਿਰਿ  ਪਛੁਤਾਹੁ  ਨ  ਪਾਵਹੁ  ਪਾਰੁ  ॥੩॥

 ਸੋ  ਸੇਵਕੁ  ਜੋ  ਲਾਇਆ  ਸੇਵ  ॥

 ਤਿਨ  ਹੀ  ਪਾਏ  ਨਿਰੰਜਨ  ਦੇਵ  ॥

 ਗੁਰ  ਮਿਲਿ  ਤਾ  ਕੇ  ਖੁਲੇ੍  ਕਪਾਟ  ॥

 ਬਹੁਰਿ  ਨ  ਆਵੈ  ਜੋਨੀ  ਬਾਟ  ॥੪॥

 ਇਹੀ  ਤੇਰਾ  ਅਉਸਰੁ  ਇਹ  ਤੇਰੀ  ਬਾਰ  ॥

 ਘਟ  ਭੀਤਰਿ  ਤੂ  ਦੇਖੁ  ਬਿਚਾਰਿ  ॥

 ਕਹਤ  ਕਬੀਰੁ  ਜੀਤਿ  ਕੈ  ਹਾਰਿ  ॥

 ਬਹੁ  ਬਿਧਿ  ਕਹਿਓ  ਪੁਕਾਰਿ  ਪੁਕਾਰਿ  ॥੫॥੧॥੯॥

 ਸਿਵ  ਕੀ  ਪੁਰੀ  ਬਸੈ  ਬੁਧਿ  ਸਾਰੁ  ॥

 ਤਹ  ਤੁਮ੍ਹ  ਮਿਲਿ  ਕੈ  ਕਰਹੁ  ਬਿਚਾਰੁ  ॥

 ਈਤ  ਊਤ  ਕੀ  ਸੋਝੀ  ਪਰੈ  ॥

 ਕਉਨੁ  ਕਰਮ  ਮੇਰਾ  ਕਰਿ  ਕਰਿ  ਮਰੈ  ॥੧॥

 ਨਿਜ  ਪਦ  ਊਪਰਿ  ਲਾਗੋ  ਧਿਆਨੁ  ॥

 ਰਾਜਾ  ਰਾਮ  ਨਾਮੁ  ਮੋਰਾ  ਬ੍ਰਹਮ  ਗਿਆਨੁ  ॥੧॥  ਰਹਾਉ  ॥

 ਮੂਲ  ਦੁਆਰੈ  ਬੰਧਿਆ  ਬੰਧੁ  ॥

 ਰਵਿ  ਊਪਰਿ  ਗਹਿ  ਰਾਖਿਆ  ਚੰਦੁ  ॥

 ਪਛਮ  ਦੁਆਰੈ  ਸੂਰਜੁ  ਤਪੈ  ॥

 ਮੇਰ  ਡੰਡ  ਸਿਰ  ਊਪਰਿ  ਬਸੈ  ॥੨॥

 ਪਸਚਮ  ਦੁਆਰੇ  ਕੀ  ਸਿਲ  ਓੜ  ॥

 ਤਿਹ  ਸਿਲ  ਊਪਰਿ  ਖਿੜਕੀ  ਅਉਰ  ॥

 ਖਿੜਕੀ  ਊਪਰਿ  ਦਸਵਾ  ਦੁਆਰੁ  ॥

 ਕਹਿ  ਕਬੀਰ  ਤਾ  ਕਾ  ਅੰਤੁ  ਨ  ਪਾਰੁ  ॥੩॥੨॥੧੦॥

 ਸੋ  ਮੁਲਾਂ  ਜੋ  ਮਨ  ਸਿਉ  ਲਰੈ  ॥

 ਗੁਰ  ਉਪਦੇਸਿ  ਕਾਲ  ਸਿਉ  ਜੁਰੈ  ॥

 ਕਾਲ  ਪੁਰਖ  ਕਾ  ਮਰਦੈ  ਮਾਨੁ  ॥

 ਤਿਸੁ  ਮੁਲਾ  ਕਉ  ਸਦਾ  ਸਲਾਮੁ  ॥੧॥

 ਹੈ  ਹਜੂਰਿ  ਕਤ  ਦੂਰਿ  ਬਤਾਵਹੁ  ॥

 ਦੁੰਦਰ  ਬਾਧਹੁ  ਸੁੰਦਰ  ਪਾਵਹੁ  ॥੧॥  ਰਹਾਉ  ॥

 ਕਾਜੀ  ਸੋ  ਜੁ  ਕਾਇਆ  ਬੀਚਾਰੈ  ॥

 ਕਾਇਆ  ਕੀ  ਅਗਨਿ  ਬ੍ਰਹਮੁ  ਪਰਜਾਰੈ  ॥

 ਸੁਪਨੈ  ਬਿੰਦੁ  ਨ  ਦੇਈ  ਝਰਨਾ  ॥

 ਤਿਸੁ  ਕਾਜੀ  ਕਉ  ਜਰਾ  ਨ  ਮਰਨਾ  ॥੨॥

 ਸੋ  ਸੁਰਤਾਨੁ  ਜੁ  ਦੁਇ  ਸਰ  ਤਾਨੈ  ॥

 ਬਾਹਰਿ  ਜਾਤਾ  ਭੀਤਰਿ  ਆਨੈ  ॥

 ਗਗਨ  ਮੰਡਲ  ਮਹਿ  ਲਸਕਰੁ  ਕਰੈ  ॥

 ਸੋ  ਸੁਰਤਾਨੁ  ਛਤ੍ਰੁ  ਸਿਰਿ  ਧਰੈ  ॥੩॥

 ਜੋਗੀ  ਗੋਰਖੁ  ਗੋਰਖੁ  ਕਰੈ  ॥

 ਹਿੰਦੂ  ਰਾਮ  ਨਾਮੁ  ਉਚਰੈ  ॥

 ਮੁਸਲਮਾਨ  ਕਾ  ਏਕੁ  ਖੁਦਾਇ  ॥

 ਕਬੀਰ  ਕਾ  ਸੁਆਮੀ  ਰਹਿਆ  ਸਮਾਇ  ॥੪॥੩॥੧੧॥

 ਮਹਲਾ  ੫  ॥

 ਜੋ  ਪਾਥਰ  ਕਉ  ਕਹਤੇ  ਦੇਵ  ॥

 ਤਾ  ਕੀ  ਬਿਰਥਾ  ਹੋਵੈ  ਸੇਵ  ॥

 ਜੋ  ਪਾਥਰ  ਕੀ  ਪਾਂਈ  ਪਾਇ  ॥

 ਤਿਸ  ਕੀ  ਘਾਲ  ਅਜਾਂਈ  ਜਾਇ  ॥੧॥

 ਠਾਕੁਰੁ  ਹਮਰਾ  ਸਦ  ਬੋਲੰਤਾ  ॥

 ਸਰਬ  ਜੀਆ  ਕਉ  ਪ੍ਰਭੁ  ਦਾਨੁ  ਦੇਤਾ  ॥੧॥  ਰਹਾਉ  ॥

 ਅੰਤਰਿ  ਦੇਉ  ਨ  ਜਾਨੈ  ਅੰਧੁ  ॥

 ਭ੍ਰਮ  ਕਾ  ਮੋਹਿਆ  ਪਾਵੈ  ਫੰਧੁ  ॥

 ਨ  ਪਾਥਰੁ  ਬੋਲੈ  ਨਾ  ਕਿਛੁ  ਦੇਇ  ॥

 ਫੋਕਟ  ਕਰਮ  ਨਿਹਫਲ  ਹੈ  ਸੇਵ  ॥੨॥

 ਜੇ  ਮਿਰਤਕ  ਕਉ  ਚੰਦਨੁ  ਚੜਾਵੈ  ॥

 ਉਸ  ਤੇ  ਕਹਹੁ  ਕਵਨ  ਫਲ  ਪਾਵੈ  ॥

 ਜੇ  ਮਿਰਤਕ  ਕਉ  ਬਿਸਟਾ  ਮਾਹਿ  ਰੁਲਾਈ  ॥

 ਤਾਂ  ਮਿਰਤਕ  ਕਾ  ਕਿਆ  ਘਟਿ  ਜਾਈ  ॥੩॥

 ਕਹਤ  ਕਬੀਰ  ਹਉ  ਕਹਉ  ਪੁਕਾਰਿ  ॥

 ਸਮਝਿ  ਦੇਖੁ  ਸਾਕਤ  ਗਾਵਾਰ  ॥

 ਦੂਜੈ  ਭਾਇ  ਬਹੁਤੁ  ਘਰ  ਗਾਲੇ  ॥

 ਰਾਮ  ਭਗਤ  ਹੈ  ਸਦਾ  ਸੁਖਾਲੇ  ॥੪॥੪॥੧੨॥

 ਜਲ  ਮਹਿ  ਮੀਨ  ਮਾਇਆ  ਕੇ  ਬੇਧੇ  ॥

 ਦੀਪਕ  ਪਤੰਗ  ਮਾਇਆ  ਕੇ  ਛੇਦੇ  ॥

 ਕਾਮ  ਮਾਇਆ  ਕੁੰਚਰ  ਕਉ  ਬਿਆਪੈ  ॥

 ਭੁਇਅੰਗਮ  ਭ੍ਰਿੰਗ  ਮਾਇਆ  ਮਹਿ  ਖਾਪੇ  ॥੧॥

 ਮਾਇਆ  ਐਸੀ  ਮੋਹਨੀ  ਭਾਈ  ॥

 ਜੇਤੇ  ਜੀਅ  ਤੇਤੇ  ਡਹਕਾਈ  ॥੧॥  ਰਹਾਉ  ॥

 ਪੰਖੀ  ਮ੍ਰਿਗ  ਮਾਇਆ  ਮਹਿ  ਰਾਤੇ  ॥

 ਸਾਕਰ  ਮਾਖੀ  ਅਧਿਕ  ਸੰਤਾਪੇ  ॥

 ਤੁਰੇ  ਉਸਟ  ਮਾਇਆ  ਮਹਿ  ਭੇਲਾ  ॥

 ਸਿਧ  ਚਉਰਾਸੀਹ  ਮਾਇਆ  ਮਹਿ  ਖੇਲਾ  ॥੨॥

 ਛਿਅ  ਜਤੀ  ਮਾਇਆ  ਕੇ  ਬੰਦਾ  ॥

 ਨਵੈ  ਨਾਥ  ਸੂਰਜ  ਅਰੁ  ਚੰਦਾ  ॥

 ਤਪੇ  ਰਖੀਸਰ  ਮਾਇਆ  ਮਹਿ  ਸੂਤਾ  ॥

 ਮਾਇਆ  ਮਹਿ  ਕਾਲੁ  ਅਰੁ  ਪੰਚ  ਦੂਤਾ  ॥੩॥

 ਸੁਆਨ  ਸਿਆਲ  ਮਾਇਆ  ਮਹਿ  ਰਾਤਾ  ॥

 ਬੰਤਰ  ਚੀਤੇ  ਅਰੁ  ਸਿੰਘਾਤਾ  ॥

 ਮਾਂਜਾਰ  ਗਾਡਰ  ਅਰੁ  ਲੂਬਰਾ  ॥

 ਬਿਰਖ  ਮੂਲ  ਮਾਇਆ  ਮਹਿ  ਪਰਾ  ॥੪॥

 ਮਾਇਆ  ਅੰਤਰਿ  ਭੀਨੇ  ਦੇਵ  ॥

 ਸਾਗਰ  ਇੰਦ੍ਰਾ  ਅਰੁ  ਧਰਤੇਵ  ॥

 ਕਹਿ  ਕਬੀਰ  ਜਿਸੁ  ਉਦਰੁ  ਤਿਸੁ  ਮਾਇਆ  ॥

 ਤਬ  ਛੂਟੇ  ਜਬ  ਸਾਧੂ  ਪਾਇਆ  ॥੫॥੫॥੧੩॥

 ਜਬ  ਲਗੁ  ਮੇਰੀ  ਮੇਰੀ  ਕਰੈ  ॥

 ਤਬ  ਲਗੁ  ਕਾਜੁ  ਏਕੁ  ਨਹੀ  ਸਰੈ  ॥

 ਜਬ  ਮੇਰੀ  ਮੇਰੀ  ਮਿਟਿ  ਜਾਇ  ॥

 ਤਬ  ਪ੍ਰਭ  ਕਾਜੁ  ਸਵਾਰਹਿ  ਆਇ  ॥੧॥

 ਐਸਾ  ਗਿਆਨੁ  ਬਿਚਾਰੁ  ਮਨਾ  ॥

 ਹਰਿ  ਕੀ  ਨ  ਸਿਮਰਹੁ  ਦੁਖ  ਭੰਜਨਾ  ॥੧॥  ਰਹਾਉ  ॥

 ਜਬ  ਲਗੁ  ਸਿੰਘੁ  ਰਹੈ  ਬਨ  ਮਾਹਿ  ॥

 ਤਬ  ਲਗੁ  ਬਨੁ  ਫੂਲੈ  ਹੀ  ਨਾਹਿ  ॥

 ਜਬ  ਹੀ  ਸਿਆਰੁ  ਸਿੰਘ  ਕਉ  ਖਾਇ  ॥

 ਫੂਲਿ  ਰਹੀ  ਸਗਲੀ  ਬਨਰਾਇ  ॥੨॥

 ਜੀਤੋ  ਬੂਡੈ  ਹਾਰੋ  ਤਿਰੈ  ॥

 ਗੁਰ  ਪਰਸਾਦੀ  ਪਾਰਿ  ਉਤਰੈ  ॥

 ਦਾਸੁ  ਕਬੀਰੁ  ਕਹੈ  ਸਮਝਾਇ  ॥

 ਕੇਵਲ  ਰਾਮ  ਰਹਹੁ  ਲਿਵ  ਲਾਇ  ॥੩॥੬॥੧੪॥

 ਸਤਰਿ  ਸੈਇ  ਸਲਾਰ  ਹੈ  ਜਾ  ਕੇ  ॥

 ਸਵਾ  ਲਾਖੁ  ਪੈਕਾਬਰ  ਤਾ  ਕੇ  ॥

 ਸੇਖ  ਜੁ  ਕਹੀਅਹਿ  ਕੋਟਿ  ਅਠਾਸੀ  ॥

 ਛਪਨ  ਕੋਟਿ  ਜਾ  ਕੇ  ਖੇਲ  ਖਾਸੀ  ॥੧॥

 ਮੋ  ਗਰੀਬ  ਕੀ  ਕੋ  ਗੁਜਰਾਵੈ  ॥

 ਮਜਲਸਿ  ਦੂਰਿ  ਮਹਲੁ  ਕੋ  ਪਾਵੈ  ॥੧॥  ਰਹਾਉ  ॥

 ਤੇਤੀਸ  ਕਰੋੜੀ  ਹੈ  ਖੇਲ  ਖਾਨਾ  ॥

 ਚਉਰਾਸੀ  ਲਖ  ਫਿਰੈ  ਦਿਵਾਨਾਂ  ॥

 ਬਾਬਾ  ਆਦਮ  ਕਉ  ਕਿਛੁ  ਨਦਰਿ  ਦਿਖਾਈ  ॥

 ਉਨਿ  ਭੀ  ਭਿਸਤਿ  ਘਨੇਰੀ  ਪਾਈ  ॥੨॥

 ਦਿਲ  ਖਲਹਲੁ  ਜਾ  ਕੈ  ਜਰਦ  ਰੂ  ਬਾਨੀ  ॥

 ਛੋਡਿ  ਕਤੇਬ  ਕਰੈ  ਸੈਤਾਨੀ  ॥

 ਦੁਨੀਆ  ਦੋਸੁ  ਰੋਸੁ  ਹੈ  ਲੋਈ  ॥

 ਅਪਨਾ  ਕੀਆ  ਪਾਵੈ  ਸੋਈ  ॥੩॥

 ਤੁਮ  ਦਾਤੇ  ਹਮ  ਸਦਾ  ਭਿਖਾਰੀ  ॥

 ਦੇਉ  ਜਬਾਬੁ  ਹੋਇ  ਬਜਗਾਰੀ  ॥

 ਦਾਸੁ  ਕਬੀਰੁ  ਤੇਰੀ  ਪਨਹ  ਸਮਾਨਾਂ  ॥

 ਭਿਸਤੁ  ਨਜੀਕਿ  ਰਾਖੁ  ਰਹਮਾਨਾ  ॥੪॥੭॥੧੫॥

 ਸਭੁ  ਕੋਈ  ਚਲਨ  ਕਹਤ  ਹੈ  ਊਹਾਂ  ॥

 ਨਾ  ਜਾਨਉ  ਬੈਕੁੰਠੁ  ਹੈ  ਕਹਾਂ  ॥੧॥  ਰਹਾਉ  ॥

 ਆਪ  ਆਪ  ਕਾ  ਮਰਮੁ  ਨ  ਜਾਨਾਂ  ॥

 ਬਾਤਨ  ਹੀ  ਬੈਕੁੰਠੁ  ਬਖਾਨਾਂ  ॥੧॥

 ਜਬ  ਲਗੁ  ਮਨ  ਬੈਕੁੰਠ  ਕੀ  ਆਸ  ॥

 ਤਬ  ਲਗੁ  ਨਾਹੀ  ਚਰਨ  ਨਿਵਾਸ  ॥੨॥

 ਖਾਈ  ਕੋਟੁ  ਨ  ਪਰਲ  ਪਗਾਰਾ  ॥

 ਨਾ  ਜਾਨਉ  ਬੈਕੁੰਠ  ਦੁਆਰਾ  ॥੩॥

 ਕਹਿ  ਕਮੀਰ  ਅਬ  ਕਹੀਐ  ਕਾਹਿ  ॥

 ਸਾਧਸੰਗਤਿ  ਬੈਕੁੰਠੈ  ਆਹਿ  ॥੪॥੮॥੧੬॥

 ਕਿਉ  ਲੀਜੈ  ਗਢੁ  ਬੰਕਾ  ਭਾਈ  ॥

 ਦੋਵਰ  ਕੋਟ  ਅਰੁ  ਤੇਵਰ  ਖਾਈ  ॥੧॥  ਰਹਾਉ  ॥

 ਪਾਂਚ  ਪਚੀਸ  ਮੋਹ  ਮਦ  ਮਤਸਰ  ਆਡੀ  ਪਰਬਲ  ਮਾਇਆ  ॥

 ਜਨ  ਗਰੀਬ  ਕੋ  ਜੋਰੁ  ਨ  ਪਹੁਚੈ  ਕਹਾ  ਕਰਉ  ਰਘੁਰਾਇਆ  ॥੧॥

 ਕਾਮੁ  ਕਿਵਾਰੀ  ਦੁਖੁ  ਸੁਖੁ  ਦਰਵਾਨੀ  ਪਾਪੁ  ਪੁੰਨੁ  ਦਰਵਾਜਾ  ॥

 ਕ੍ਰੋਧੁ  ਪ੍ਰਧਾਨੁ  ਮਹਾ  ਬਡ  ਦੁੰਦਰ  ਤਹ  ਮਨੁ  ਮਾਵਾਸੀ  ਰਾਜਾ  ॥੨॥

 ਸ੍ਵਾਦ  ਸਨਾਹ  ਟੋਪੁ  ਮਮਤਾ  ਕੋ  ਕੁਬੁਧਿ  ਕਮਾਨ  ਚਢਾਈ  ॥

 ਤਿਸਨਾ  ਤੀਰ  ਰਹੇ  ਘਟ  ਭੀਤਰਿ  ਇਉ  ਗਢੁ  ਲੀਓ  ਨ  ਜਾਈ  ॥੩॥

 ਪ੍ਰੇਮ  ਪਲੀਤਾ  ਸੁਰਤਿ  ਹਵਾਈ  ਗੋਲਾ  ਗਿਆਨੁ  ਚਲਾਇਆ  ॥

 ਬ੍ਰਹਮ  ਅਗਨਿ  ਸਹਜੇ  ਪਰਜਾਲੀ  ਏਕਹਿ  ਚੋਟ  ਸਿਝਾਇਆ  ॥੪॥

 ਸਤੁ  ਸੰਤੋਖੁ  ਲੈ  ਲਰਨੇ  ਲਾਗਾ  ਤੋਰੇ  ਦੁਇ  ਦਰਵਾਜਾ  ॥

 ਸਾਧਸੰਗਤਿ  ਅਰੁ  ਗੁਰ  ਕੀ  ਕ੍ਰਿਪਾ  ਤੇ  ਪਕਰਿਓ  ਗਢ  ਕੋ  ਰਾਜਾ  ॥੫॥

 ਭਗਵਤ  ਭੀਰਿ  ਸਕਤਿ  ਸਿਮਰਨ  ਕੀ  ਕਟੀ  ਕਾਲ  ਭੈ  ਫਾਸੀ  ॥

 ਦਾਸੁ  ਕਮੀਰੁ  ਚੜਿ੍ਹਓ  ਗੜ੍ਹ  ਊਪਰਿ  ਰਾਜੁ  ਲੀਓ  ਅਬਿਨਾਸੀ  ॥੬॥੯॥੧੭॥

 ਗੰਗ  ਗੁਸਾਇਨਿ  ਗਹਿਰ  ਗੰਭੀਰ  ॥

 ਜੰਜੀਰ  ਬਾਂਧਿ  ਕਰਿ  ਖਰੇ  ਕਬੀਰ  ॥੧॥

 ਮਨੁ  ਨ  ਡਿਗੈ  ਤਨੁ  ਕਾਹੇ  ਕਉ  ਡਰਾਇ  ॥

 ਚਰਨ  ਕਮਲ  ਚਿਤੁ  ਰਹਿਓ  ਸਮਾਇ  ॥  ਰਹਾਉ  ॥

 ਗੰਗਾ  ਕੀ  ਲਹਰਿ  ਮੇਰੀ  ਟੁਟੀ  ਜੰਜੀਰ  ॥

 ਮ੍ਰਿਗਛਾਲਾ  ਪਰ  ਬੈਠੇ  ਕਬੀਰ  ॥੨॥

 ਕਹਿ  ਕੰਬੀਰ  ਕੋਊ  ਸੰਗ  ਨ  ਸਾਥ  ॥

 ਜਲ  ਥਲ  ਰਾਖਨ  ਹੈ  ਰਘੁਨਾਥ  ॥੩॥੧੦॥੧੮॥

 ਭੈਰਉ  ਕਬੀਰ  ਜੀਉ  ਅਸਟਪਦੀ  ਘਰੁ  ੨

 ੴ  ਸਤਿਗੁਰ  ਪ੍ਰਸਾਦਿ  ॥

 ਅਗਮ  ਦ੍ਰੁਗਮ  ਗੜਿ  ਰਚਿਓ  ਬਾਸ  ॥

 ਜਾ  ਮਹਿ  ਜੋਤਿ  ਕਰੇ  ਪਰਗਾਸ  ॥

 ਬਿਜੁਲੀ  ਚਮਕੈ  ਹੋਇ  ਅਨੰਦੁ  ॥

 ਜਿਹ  ਪਉੜੇ੍  ਪ੍ਰਭ  ਬਾਲ  ਗੋਬਿੰਦ  ॥੧॥

 ਇਹੁ  ਜੀਉ  ਰਾਮ  ਨਾਮ  ਲਿਵ  ਲਾਗੈ  ॥

 ਜਰਾ  ਮਰਨੁ  ਛੂਟੈ  ਭ੍ਰਮੁ  ਭਾਗੈ  ॥੧॥  ਰਹਾਉ  ॥

 ਅਬਰਨ  ਬਰਨ  ਸਿਉ  ਮਨ  ਹੀ  ਪ੍ਰੀਤਿ  ॥

 ਹਉਮੈ  ਗਾਵਨਿ  ਗਾਵਹਿ  ਗੀਤ  ॥

 ਅਨਹਦ  ਸਬਦ  ਹੋਤ  ਝੁਨਕਾਰ  ॥

 ਜਿਹ  ਪਉੜੇ੍  ਪ੍ਰਭ  ਸ੍ਰੀ  ਗੋਪਾਲ  ॥੨॥

 ਖੰਡਲ  ਮੰਡਲ  ਮੰਡਲ  ਮੰਡਾ  ॥

 ਤ੍ਰਿਅ  ਅਸਥਾਨ  ਤੀਨਿ  ਤ੍ਰਿਅ  ਖੰਡਾ  ॥

 ਅਗਮ  ਅਗੋਚਰੁ  ਰਹਿਆ  ਅਭ  ਅੰਤ  ॥

 ਪਾਰੁ  ਨ  ਪਾਵੈ  ਕੋ  ਧਰਨੀਧਰ  ਮੰਤ  ॥੩॥

 ਕਦਲੀ  ਪੁਹਪ  ਧੂਪ  ਪਰਗਾਸ  ॥

 ਰਜ  ਪੰਕਜ  ਮਹਿ  ਲੀਓ  ਨਿਵਾਸ  ॥

 ਦੁਆਦਸ  ਦਲ  ਅਭ  ਅੰਤਰਿ  ਮੰਤ  ॥

 ਜਹ  ਪਉੜੇ  ਸ੍ਰੀ  ਕਮਲਾ  ਕੰਤ  ॥੪॥

 ਅਰਧ  ਉਰਧ  ਮੁਖਿ  ਲਾਗੋ  ਕਾਸੁ  ॥

 ਸੁੰਨ  ਮੰਡਲ  ਮਹਿ  ਕਰਿ  ਪਰਗਾਸੁ  ॥

 ਊਹਾਂ  ਸੂਰਜ  ਨਾਹੀ  ਚੰਦ  ॥

 ਆਦਿ  ਨਿਰੰਜਨੁ  ਕਰੈ  ਅਨੰਦ  ॥੫॥

 ਸੋ  ਬ੍ਰਹਮੰਡਿ  ਪਿੰਡਿ  ਸੋ  ਜਾਨੁ  ॥

 ਮਾਨ  ਸਰੋਵਰਿ  ਕਰਿ  ਇਸਨਾਨੁ  ॥

 ਸੋਹੰ  ਸੋ  ਜਾ  ਕਉ  ਹੈ  ਜਾਪ  ॥

 ਜਾ  ਕਉ  ਲਿਪਤ  ਨ  ਹੋਇ  ਪੁੰਨ  ਅਰੁ  ਪਾਪ  ॥੬॥

 ਅਬਰਨ  ਬਰਨ  ਘਾਮ  ਨਹੀ  ਛਾਮ  ॥

 ਅਵਰ  ਨ  ਪਾਈਐ  ਗੁਰ  ਕੀ  ਸਾਮ  ॥

 ਟਾਰੀ  ਨ  ਟਰੈ  ਆਵੈ  ਨ  ਜਾਇ  ॥

 ਸੁੰਨ  ਸਹਜ  ਮਹਿ  ਰਹਿਓ  ਸਮਾਇ  ॥੭॥

 ਮਨ  ਮਧੇ  ਜਾਨੈ  ਜੇ  ਕੋਇ  ॥

 ਜੋ  ਬੋਲੈ  ਸੋ  ਆਪੈ  ਹੋਇ  ॥

 ਜੋਤਿ  ਮੰਤ੍ਰਿ  ਮਨਿ  ਅਸਥਿਰੁ  ਕਰੈ  ॥

 ਕਹਿ  ਕਬੀਰ  ਸੋ  ਪ੍ਰਾਨੀ  ਤਰੈ  ॥੮॥੧॥

 ਕੋਟਿ  ਸੂਰ  ਜਾ  ਕੈ  ਪਰਗਾਸ  ॥

 ਕੋਟਿ  ਮਹਾਦੇਵ  ਅਰੁ  ਕਬਿਲਾਸ  ॥

 ਦੁਰਗਾ  ਕੋਟਿ  ਜਾ  ਕੈ  ਮਰਦਨੁ  ਕਰੈ  ॥

 ਬ੍ਰਹਮਾ  ਕੋਟਿ  ਬੇਦ  ਉਚਰੈ  ॥੧॥

 ਜਉ  ਜਾਚਉ  ਤਉ  ਕੇਵਲ  ਰਾਮ  ॥

 ਆਨ  ਦੇਵ  ਸਿਉ  ਨਾਹੀ  ਕਾਮ  ॥੧॥  ਰਹਾਉ  ॥

 ਕੋਟਿ  ਚੰਦ੍ਰਮੇ  ਕਰਹਿ  ਚਰਾਕ  ॥

 ਸੁਰ  ਤੇਤੀਸਉ  ਜੇਵਹਿ  ਪਾਕ  ॥

 ਨਵ  ਗ੍ਰਹ  ਕੋਟਿ  ਠਾਢੇ  ਦਰਬਾਰ  ॥

 ਧਰਮ  ਕੋਟਿ  ਜਾ  ਕੈ  ਪ੍ਰਤਿਹਾਰ  ॥੨॥

 ਪਵਨ  ਕੋਟਿ  ਚਉਬਾਰੇ  ਫਿਰਹਿ  ॥

 ਬਾਸਕ  ਕੋਟਿ  ਸੇਜ  ਬਿਸਥਰਹਿ  ॥

 ਸਮੁੰਦ  ਕੋਟਿ  ਜਾ  ਕੇ  ਪਾਨੀਹਾਰ  ॥

 ਰੋਮਾਵਲਿ  ਕੋਟਿ  ਅਠਾਰਹ  ਭਾਰ  ॥੩॥

 ਕੋਟਿ  ਕਮੇਰ  ਭਰਹਿ  ਭੰਡਾਰ  ॥

 ਕੋਟਿਕ  ਲਖਮੀ  ਕਰੈ  ਸੀਗਾਰ  ॥

 ਕੋਟਿਕ  ਪਾਪ  ਪੁੰਨ  ਬਹੁ  ਹਿਰਹਿ  ॥

 ਇੰਦ੍ਰ  ਕੋਟਿ  ਜਾ  ਕੇ  ਸੇਵਾ  ਕਰਹਿ  ॥੪॥

 ਛਪਨ  ਕੋਟਿ  ਜਾ  ਕੈ  ਪ੍ਰਤਿਹਾਰ  ॥

 ਨਗਰੀ  ਨਗਰੀ  ਖਿਅਤ  ਅਪਾਰ  ॥

 ਲਟ  ਛੂਟੀ  ਵਰਤੈ  ਬਿਕਰਾਲ  ॥

 ਕੋਟਿ  ਕਲਾ  ਖੇਲੈ  ਗੋਪਾਲ  ॥੫॥

 ਕੋਟਿ  ਜਗ  ਜਾ  ਕੈ  ਦਰਬਾਰ  ॥

 ਗੰਧ੍ਰਬ  ਕੋਟਿ  ਕਰਹਿ  ਜੈਕਾਰ  ॥

 ਬਿਦਿਆ  ਕੋਟਿ  ਸਭੈ  ਗੁਨ  ਕਹੈ  ॥

 ਤਊ  ਪਾਰਬ੍ਰਹਮ  ਕਾ  ਅੰਤੁ  ਨ  ਲਹੈ  ॥੬॥

 ਬਾਵਨ  ਕੋਟਿ  ਜਾ  ਕੈ  ਰੋਮਾਵਲੀ  ॥  ਰਾਵਨ  ਸੈਨਾ  ਜਹ  ਤੇ  ਛਲੀ  ॥

 ਸਹਸ  ਕੋਟਿ  ਬਹੁ  ਕਹਤ  ਪੁਰਾਨ  ॥

 ਦੁਰਜੋਧਨ  ਕਾ  ਮਥਿਆ  ਮਾਨੁ  ॥੭॥

 ਕੰਦ੍ਰਪ  ਕੋਟਿ  ਜਾ  ਕੈ  ਲਵੈ  ਨ  ਧਰਹਿ  ॥

 ਅੰਤਰ  ਅੰਤਰਿ  ਮਨਸਾ  ਹਰਹਿ  ॥

 ਕਹਿ  ਕਬੀਰ  ਸੁਨਿ  ਸਾਰਿਗਪਾਨ  ॥

 ਦੇਹਿ  ਅਭੈ  ਪਦੁ  ਮਾਂਗਉ  ਦਾਨ  ॥੮॥੨॥੧੮॥੨੦॥

 ਭੈਰਉ  ਬਾਣੀ  ਨਾਮਦੇਉ  ਜੀਉ  ਕੀ  ਘਰੁ  ੧

 ੴ  ਸਤਿਗੁਰ  ਪ੍ਰਸਾਦਿ  ॥

 ਰੇ  ਜਿਹਬਾ  ਕਰਉ  ਸਤ  ਖੰਡ  ॥

 ਜਾਮਿ  ਨ  ਉਚਰਸਿ  ਸ੍ਰੀ  ਗੋਬਿੰਦ  ॥੧॥

 ਰੰਗੀ  ਲੇ  ਜਿਹਬਾ  ਹਰਿ  ਕੈ  ਨਾਇ  ॥

 ਸੁਰੰਗ  ਰੰਗੀਲੇ  ਹਰਿ  ਹਰਿ  ਧਿਆਇ  ॥੧॥  ਰਹਾਉ  ॥

 ਮਿਥਿਆ  ਜਿਹਬਾ  ਅਵਰੇਂ  ਕਾਮ  ॥

 ਨਿਰਬਾਣ  ਪਦੁ  ਇਕੁ  ਹਰਿ  ਕੋ  ਨਾਮੁ  ॥੨॥

 ਅਸੰਖ  ਕੋਟਿ  ਅਨ  ਪੂਜਾ  ਕਰੀ  ॥

 ਏਕ  ਨ  ਪੂਜਸਿ  ਨਾਮੈ  ਹਰੀ  ॥੩॥

 ਪ੍ਰਣਵੈ  ਨਾਮਦੇਉ  ਇਹੁ  ਕਰਣਾ  ॥

 ਅਨੰਤ  ਰੂਪ  ਤੇਰੇ  ਨਾਰਾਇਣਾ  ॥੪॥੧॥

 ਪਰ  ਧਨ  ਪਰ  ਦਾਰਾ  ਪਰਹਰੀ  ॥

 ਤਾ  ਕੈ  ਨਿਕਟਿ  ਬਸੈ  ਨਰਹਰੀ  ॥੧॥

 ਜੋ  ਨ  ਭਜੰਤੇ  ਨਾਰਾਇਣਾ  ॥

 ਤਿਨ  ਕਾ  ਮੈ  ਨ  ਕਰਉ  ਦਰਸਨਾ  ॥੧॥  ਰਹਾਉ  ॥

 ਜਿਨ  ਕੈ  ਭੀਤਰਿ  ਹੈ  ਅੰਤਰਾ  ॥

 ਜੈਸੇ  ਪਸੁ  ਤੈਸੇ  ਓਇ  ਨਰਾ  ॥੨॥

 ਪ੍ਰਣਵਤਿ  ਨਾਮਦੇਉ  ਨਾਕਹਿ  ਬਿਨਾ  ॥

 ਨਾ  ਸੋਹੈ  ਬਤੀਸ  ਲਖਨਾ  ॥੩॥੨॥

 ਦੂਧੁ  ਕਟੋਰੈ  ਗਡਵੈ  ਪਾਨੀ  ॥  ਕਪਲ  ਗਾਇ  ਨਾਮੈ  ਦੁਹਿ  ਆਨੀ  ॥੧॥

 ਦੂਧੁ  ਪੀਉ  ਗੋਬਿੰਦੇ  ਰਾਇ  ॥

 ਦੂਧੁ  ਪੀਉ  ਮੇਰੋ  ਮਨੁ  ਪਤੀਆਇ  ॥

 ਨਾਹੀ  ਤ  ਘਰ  ਕੋ  ਬਾਪੁ  ਰਿਸਾਇ  ॥੧॥  ਰਹਾਉ  ॥

 ਸੋੁਇਨ  ਕਟੋਰੀ  ਅੰਮ੍ਰਿਤ  ਭਰੀ  ॥

 ਲੈ  ਨਾਮੈ  ਹਰਿ  ਆਗੈ  ਧਰੀ  ॥੨॥

 ਏਕੁ  ਭਗਤੁ  ਮੇਰੇ  ਹਿਰਦੇ  ਬਸੈ  ॥  ਨਾਮੇ  ਦੇਖਿ  ਨਰਾਇਨੁ  ਹਸੈ  ॥੩॥

 ਦੂਧੁ  ਪੀਆਇ  ਭਗਤੁ  ਘਰਿ  ਗਇਆ  ॥

 ਨਾਮੇ  ਹਰਿ  ਕਾ  ਦਰਸਨੁ  ਭਇਆ  ॥੪॥੩॥

 ਮੈ  ਬਉਰੀ  ਮੇਰਾ  ਰਾਮੁ  ਭਤਾਰੁ  ॥

 ਰਚਿ  ਰਚਿ  ਤਾ  ਕਉ  ਕਰਉ  ਸਿੰਗਾਰੁ  ॥੧॥

 ਭਲੇ  ਨਿੰਦਉ  ਭਲੇ  ਨਿੰਦਉ  ਭਲੇ  ਨਿੰਦਉ  ਲੋਗੁ  ॥

 ਤਨੁ  ਮਨੁ  ਰਾਮ  ਪਿਆਰੇ  ਜੋਗੁ  ॥੧॥  ਰਹਾਉ  ॥

 ਬਾਦੁ  ਬਿਬਾਦੁ  ਕਾਹੂ  ਸਿਉ  ਨ  ਕੀਜੈ  ॥

 ਰਸਨਾ  ਰਾਮ  ਰਸਾਇਨੁ  ਪੀਜੈ  ॥੨॥

 ਅਬ  ਜੀਅ  ਜਾਨਿ  ਐਸੀ  ਬਨਿ  ਆਈ  ॥

 ਮਿਲਉ  ਗੁਪਾਲ  ਨੀਸਾਨੁ  ਬਜਾਈ  ॥੩॥

 ਉਸਤਤਿ  ਨਿੰਦਾ  ਕਰੈ  ਨਰੁ  ਕੋਈ  ॥

 ਨਾਮੇ  ਸ੍ਰੀਰੰਗੁ  ਭੇਟਲ  ਸੋਈ  ॥੪॥੪॥

 ਕਬਹੂ  ਖੀਰਿ  ਖਾਡ  ਘੀਉ  ਨ  ਭਾਵੈ  ॥

 ਕਬਹੂ  ਘਰ  ਘਰ  ਟੂਕ  ਮਗਾਵੈ  ॥

 ਕਬਹੂ  ਕੂਰਨੁ  ਚਨੇ  ਬਿਨਾਵੈ  ॥੧॥

 ਜਿਉ  ਰਾਮੁ  ਰਾਖੈ  ਤਿਉ  ਰਹੀਐ  ਰੇ  ਭਾਈ  ॥

 ਹਰਿ  ਕੀ  ਮਹਿਮਾ  ਕਿਛੁ  ਕਥਨੁ  ਨ  ਜਾਈ  ॥੧॥  ਰਹਾਉ  ॥

 ਕਬਹੂ  ਤੁਰੇ  ਤੁਰੰਗ  ਨਚਾਵੈ  ॥

 ਕਬਹੂ  ਪਾਇ  ਪਨਹੀਓ  ਨ  ਪਾਵੈ  ॥੨॥

 ਕਬਹੂ  ਖਾਟ  ਸੁਪੇਦੀ  ਸੁਵਾਵੈ  ॥

 ਕਬਹੂ  ਭੂਮਿ  ਪੈਆਰੁ  ਨ  ਪਾਵੈ  ॥੩॥

 ਭਨਤਿ  ਨਾਮਦੇਉ  ਇਕੁ  ਨਾਮੁ  ਨਿਸਤਾਰੈ  ॥

 ਜਿਹ  ਗੁਰੁ  ਮਿਲੈ  ਤਿਹ  ਪਾਰਿ  ਉਤਾਰੈ  ॥੪॥੫॥

 ਹਸਤ  ਖੇਲਤ  ਤੇਰੇ  ਦੇਹੁਰੇ  ਆਇਆ  ॥

 ਭਗਤਿ  ਕਰਤ  ਨਾਮਾ  ਪਕਰਿ  ਉਠਾਇਆ  ॥੧॥

 ਹੀਨੜੀ  ਜਾਤਿ  ਮੇਰੀ  ਜਾਦਿਮ  ਰਾਇਆ  ॥

 ਛੀਪੇ  ਕੇ  ਜਨਮਿ  ਕਾਹੇ  ਕਉ  ਆਇਆ  ॥੧॥  ਰਹਾਉ  ॥

 ਲੈ  ਕਮਲੀ  ਚਲਿਓ  ਪਲਟਾਇ  ॥

 ਦੇਹੁਰੈ  ਪਾਛੈ  ਬੈਠਾ  ਜਾਇ  ॥੨॥

 ਜਿਉ  ਜਿਉ  ਨਾਮਾ  ਹਰਿ  ਗੁਣ  ਉਚਰੈ  ॥

 ਭਗਤ  ਜਨਾਂ  ਕਉ  ਦੇਹੁਰਾ  ਫਿਰੈ  ॥੩॥੬॥

 ਭੈਰਉ  ਨਾਮਦੇਉ  ਜੀਉ  ਘਰੁ  ੨

 ੴ  ਸਤਿਗੁਰ  ਪ੍ਰਸਾਦਿ  ॥

 ਜੈਸੀ  ਭੂਖੇ  ਪ੍ਰੀਤਿ  ਅਨਾਜ  ॥

 ਤ੍ਰਿਖਾਵੰਤ  ਜਲ  ਸੇਤੀ  ਕਾਜ  ॥

 ਜੈਸੀ  ਮੂੜ  ਕੁਟੰਬ  ਪਰਾਇਣ  ॥

 ਐਸੀ  ਨਾਮੇ  ਪ੍ਰੀਤਿ  ਨਰਾਇਣ  ॥੧॥

 ਨਾਮੇ  ਪ੍ਰੀਤਿ  ਨਾਰਾਇਣ  ਲਾਗੀ  ॥

 ਸਹਜ  ਸੁਭਾਇ  ਭਇਓ  ਬੈਰਾਗੀ  ॥੧॥  ਰਹਾਉ  ॥

 ਜੈਸੀ  ਪਰ  ਪੁਰਖਾ  ਰਤ  ਨਾਰੀ  ॥

 ਲੋਭੀ  ਨਰੁ  ਧਨ  ਕਾ  ਹਿਤਕਾਰੀ  ॥

 ਕਾਮੀ  ਪੁਰਖ  ਕਾਮਨੀ  ਪਿਆਰੀ  ॥

 ਐਸੀ  ਨਾਮੇ  ਪ੍ਰੀਤਿ  ਮੁਰਾਰੀ  ॥੨॥

 ਸਾਈ  ਪ੍ਰੀਤਿ  ਜਿ  ਆਪੇ  ਲਾਏ  ॥

 ਗੁਰ  ਪਰਸਾਦੀ  ਦੁਬਿਧਾ  ਜਾਏ  ॥

 ਕਬਹੁ  ਨ  ਤੂਟਸਿ  ਰਹਿਆ  ਸਮਾਇ  ॥

 ਨਾਮੇ  ਚਿਤੁ  ਲਾਇਆ  ਸਚਿ  ਨਾਇ  ॥੩॥

 ਜੈਸੀ  ਪ੍ਰੀਤਿ  ਬਾਰਿਕ  ਅਰੁ  ਮਾਤਾ  ॥

 ਐਸਾ  ਹਰਿ  ਸੇਤੀ  ਮਨੁ  ਰਾਤਾ  ॥

 ਪ੍ਰਣਵੈ  ਨਾਮਦੇਉ  ਲਾਗੀ  ਪ੍ਰੀਤਿ  ॥

 ਗੋਬਿਦੁ  ਬਸੈ  ਹਮਾਰੈ  ਚੀਤਿ  ॥੪॥੧॥੭॥

 ਘਰ  ਕੀ  ਨਾਰਿ  ਤਿਆਗੈ  ਅੰਧਾ  ॥

 ਪਰ  ਨਾਰੀ  ਸਿਉ  ਘਾਲੈ  ਧੰਧਾ  ॥

 ਜੈਸੇ  ਸਿੰਬਲੁ  ਦੇਖਿ  ਸੂਆ  ਬਿਗਸਾਨਾ  ॥

 ਅੰਤ  ਕੀ  ਬਾਰ  ਮੂਆ  ਲਪਟਾਨਾ  ॥੧॥

 ਪਾਪੀ  ਕਾ  ਘਰੁ  ਅਗਨੇ  ਮਾਹਿ  ॥

 ਜਲਤ  ਰਹੈ  ਮਿਟਵੈ  ਕਬ  ਨਾਹਿ  ॥੧॥  ਰਹਾਉ  ॥

 ਹਰਿ  ਕੀ  ਭਗਤਿ  ਨ  ਦੇਖੈ  ਜਾਇ  ॥

 ਮਾਰਗੁ  ਛੋਡਿ  ਅਮਾਰਗਿ  ਪਾਇ  ॥

 ਮੂਲਹੁ  ਭੂਲਾ  ਆਵੈ  ਜਾਇ  ॥

 ਅੰਮ੍ਰਿਤੁ  ਡਾਰਿ  ਲਾਦਿ  ਬਿਖੁ  ਖਾਇ  ॥੨॥

 ਜਿਉ  ਬੇਸ੍ਵਾ  ਕੇ  ਪਰੈ  ਅਖਾਰਾ  ॥

 ਕਾਪਰੁ  ਪਹਿਰਿ  ਕਰਹਿ  ਸੀਂਗਾਰਾ  ॥

 ਪੂਰੇ  ਤਾਲ  ਨਿਹਾਲੇ  ਸਾਸ  ॥

 ਵਾ  ਕੇ  ਗਲੇ  ਜਮ  ਕਾ  ਹੈ  ਫਾਸ  ॥੩॥

 ਜਾ  ਕੇ  ਮਸਤਕਿ  ਲਿਖਿਓ  ਕਰਮਾ  ॥

 ਸੋ  ਭਜਿ  ਪਰਿ  ਹੈ  ਗੁਰ  ਕੀ  ਸਰਨਾ  ॥

 ਕਹਤ  ਨਾਮਦੇਉ  ਇਹੁ  ਬੀਚਾਰੁ  ॥

 ਇਨ  ਬਿਧਿ  ਸੰਤਹੁ  ਉਤਰਹੁ  ਪਾਰਿ  ॥੪॥੨॥੮॥

 ਸੰਡਾ  ਮਰਕਾ  ਜਾਇ  ਪੁਕਾਰੇ  ॥

 ਪੜੈ  ਨਹੀ  ਹਮ  ਹੀ  ਪਚਿ  ਹਾਰੇ  ॥

 ਰਾਮੁ  ਕਹੈ  ਕਰ  ਤਾਲ  ਬਜਾਵੈ  ਚਟੀਆ  ਸਭੈ  ਬਿਗਾਰੇ  ॥੧॥

 ਰਾਮ  ਨਾਮਾ  ਜਪਿਬੋ  ਕਰੈ  ॥

 ਹਿਰਦੈ  ਹਰਿ  ਜੀ  ਕੋ  ਸਿਮਰਨੁ  ਧਰੈ  ॥੧॥  ਰਹਾਉ  ॥

 ਬਸੁਧਾ  ਬਸਿ  ਕੀਨੀ  ਸਭ  ਰਾਜੇ  ਬਿਨਤੀ  ਕਰੈ  ਪਟਰਾਨੀ  ॥

 ਪੂਤੁ  ਪ੍ਰਹਿਲਾਦੁ  ਕਹਿਆ  ਨਹੀ  ਮਾਨੈ  ਤਿਨਿ  ਤਉ  ਅਉਰੈ  ਠਾਨੀ  ॥੨॥

 ਦੁਸਟ  ਸਭਾ  ਮਿਲਿ  ਮੰਤਰ  ਉਪਾਇਆ  ਕਰਸਹ  ਅਉਧ  ਘਨੇਰੀ  ॥

 ਗਿਰਿ  ਤਰ  ਜਲੁ  ਜੁਆਲਾ  ਭੈ  ਰਾਖਿਓ  ਰਾਜਾ  ਰਾਮਿ  ਮਾਇਆ  ਫੇਰੀ  ॥੩॥

 ਕਾਢਿ  ਖੜਗੁ  ਕਾਲੁ  ਭੈ  ਕੋਪਿਓ  ਮੋਹਿ  ਬਤਾਉ  ਜੁ  ਤੁਹਿ  ਰਾਖੈ  ॥

 ਪੀਤ  ਪੀਤਾਂਬਰ  ਤ੍ਰਿਭਵਣ  ਧਣੀ  ਥੰਭ  ਮਾਹਿ  ਹਰਿ  ਭਾਖੈ  ॥੪॥

 ਹਰਨਾਖਸੁ  ਜਿਨਿ  ਨਖਹ  ਬਿਦਾਰਿਓ  ਸੁਰਿ  ਨਰ  ਕੀਏ  ਸਨਾਥਾ  ॥

 ਕਹਿ  ਨਾਮਦੇਉ  ਹਮ  ਨਰਹਰਿ  ਧਿਆਵਹ  ਰਾਮੁ  ਅਭੈ  ਪਦ  ਦਾਤਾ  ॥੫॥੩॥੯॥

 ਸੁਲਤਾਨੁ  ਪੂਛੈ  ਸੁਨੁ  ਬੇ  ਨਾਮਾ  ॥

 ਦੇਖਉ  ਰਾਮ  ਤੁਮ੍ਹਾਰੇ  ਕਾਮਾ  ॥੧॥

 ਨਾਮਾ  ਸੁਲਤਾਨੇ  ਬਾਧਿਲਾ  ॥

 ਦੇਖਉ  ਤੇਰਾ  ਹਰਿ  ਬੀਠੁਲਾ  ॥੧॥  ਰਹਾਉ  ॥

 ਬਿਸਮਿਲਿ  ਗਊ  ਦੇਹੁ  ਜੀਵਾਇ  ॥

 ਨਾਤਰੁ  ਗਰਦਨਿ  ਮਾਰਉ  ਠਾਂਇ  ॥੨॥

 ਬਾਦਿਸਾਹ  ਐਸੀ  ਕਿਉ  ਹੋਇ  ॥

 ਬਿਸਮਿਲਿ  ਕੀਆ  ਨ  ਜੀਵੈ  ਕੋਇ  ॥੩॥

 ਮੇਰਾ  ਕੀਆ  ਕਛੂ  ਨ  ਹੋਇ  ॥

 ਕਰਿ  ਹੈ  ਰਾਮੁ  ਹੋਇ  ਹੈ  ਸੋਇ  ॥੪॥

 ਬਾਦਿਸਾਹੁ  ਚੜਿ੍ਹਓ  ਅਹੰਕਾਰਿ  ॥

 ਗਜ  ਹਸਤੀ  ਦੀਨੋ  ਚਮਕਾਰਿ  ॥੫॥

 ਰੁਦਨੁ  ਕਰੈ  ਨਾਮੇ  ਕੀ  ਮਾਇ  ॥

 ਛੋਡਿ  ਰਾਮੁ  ਕੀ  ਨ  ਭਜਹਿ  ਖੁਦਾਇ  ॥੬॥

 ਨ  ਹਉ  ਤੇਰਾ  ਪੂੰਗੜਾ  ਨ  ਤੂ  ਮੇਰੀ  ਮਾਇ  ॥

 ਪਿੰਡੁ  ਪੜੈ  ਤਉ  ਹਰਿ  ਗੁਨ  ਗਾਇ  ॥੭॥

 ਕਰੈ  ਗਜਿੰਦੁ  ਸੁੰਡ  ਕੀ  ਚੋਟ  ॥

 ਨਾਮਾ  ਉਬਰੈ  ਹਰਿ  ਕੀ  ਓਟ  ॥੮॥

 ਕਾਜੀ  ਮੁਲਾਂ  ਕਰਹਿ  ਸਲਾਮੁ  ॥

 ਇਨਿ  ਹਿੰਦੂ  ਮੇਰਾ  ਮਲਿਆ  ਮਾਨੁ  ॥੯॥

 ਬਾਦਿਸਾਹ  ਬੇਨਤੀ  ਸੁਨੇਹੁ  ॥

 ਨਾਮੇ  ਸਰ  ਭਰਿ  ਸੋਨਾ  ਲੇਹੁ  ॥੧੦॥

 ਮਾਲੁ  ਲੇਉ  ਤਉ  ਦੋਜਕਿ  ਪਰਉ  ॥

 ਦੀਨੁ  ਛੋਡਿ  ਦੁਨੀਆ  ਕਉ  ਭਰਉ  ॥੧੧॥

 ਪਾਵਹੁ  ਬੇੜੀ  ਹਾਥਹੁ  ਤਾਲ  ॥

 ਨਾਮਾ  ਗਾਵੈ  ਗੁਨ  ਗੋਪਾਲ  ॥੧੨॥

 ਗੰਗ  ਜਮੁਨ  ਜਉ  ਉਲਟੀ  ਬਹੈ  ॥

 ਤਉ  ਨਾਮਾ  ਹਰਿ  ਕਰਤਾ  ਰਹੈ  ॥੧੩॥

 ਸਾਤ  ਘੜੀ  ਜਬ  ਬੀਤੀ  ਸੁਣੀ  ॥

 ਅਜਹੁ  ਨ  ਆਇਓ  ਤ੍ਰਿਭਵਣ  ਧਣੀ  ॥੧੪॥

 ਪਾਖੰਤਣ  ਬਾਜ  ਬਜਾਇਲਾ  ॥

 ਗਰੁੜ  ਚੜੇ੍  ਗੋਬਿੰਦ  ਆਇਲਾ  ॥੧੫॥

 ਅਪਨੇ  ਭਗਤ  ਪਰਿ  ਕੀ  ਪ੍ਰਤਿਪਾਲ  ॥

 ਗਰੁੜ  ਚੜੇ੍  ਆਏ  ਗੋਪਾਲ  ॥੧੬॥

 ਕਹਹਿ  ਤ  ਧਰਣਿ  ਇਕੋਡੀ  ਕਰਉ  ॥

 ਕਹਹਿ  ਤ  ਲੇ  ਕਰਿ  ਊਪਰਿ  ਧਰਉ  ॥੧੭॥

 ਕਹਹਿ  ਤ  ਮੁਈ  ਗਊ  ਦੇਉ  ਜੀਆਇ  ॥

 ਸਭੁ  ਕੋਈ  ਦੇਖੈ  ਪਤੀਆਇ  ॥੧੮॥

 ਨਾਮਾ  ਪ੍ਰਣਵੈ  ਸੇਲ  ਮਸੇਲ  ॥

 ਗਊ  ਦੁਹਾਈ  ਬਛਰਾ  ਮੇਲਿ  ॥੧੯॥

 ਦੂਧਹਿ  ਦੁਹਿ  ਜਬ  ਮਟੁਕੀ  ਭਰੀ  ॥

 ਲੇ  ਬਾਦਿਸਾਹ  ਕੇ  ਆਗੇ  ਧਰੀ  ॥੨੦॥

 ਬਾਦਿਸਾਹੁ  ਮਹਲ  ਮਹਿ  ਜਾਇ  ॥

 ਅਉਘਟ  ਕੀ  ਘਟ  ਲਾਗੀ  ਆਇ  ॥੨੧॥

 ਕਾਜੀ  ਮੁਲਾਂ  ਬਿਨਤੀ  ਫੁਰਮਾਇ  ॥

 ਬਖਸੀ  ਹਿੰਦੂ  ਮੈ  ਤੇਰੀ  ਗਾਇ  ॥੨੨॥

 ਨਾਮਾ  ਕਹੈ  ਸੁਨਹੁ  ਬਾਦਿਸਾਹ  ॥

 ਇਹੁ  ਕਿਛੁ  ਪਤੀਆ  ਮੁਝੈ  ਦਿਖਾਇ  ॥੨੩॥

 ਇਸ  ਪਤੀਆ  ਕਾ  ਇਹੈ  ਪਰਵਾਨੁ  ॥

 ਸਾਚਿ  ਸੀਲਿ  ਚਾਲਹੁ  ਸੁਲਿਤਾਨ  ॥੨੪॥

 ਨਾਮਦੇਉ  ਸਭ  ਰਹਿਆ  ਸਮਾਇ  ॥

 ਮਿਲਿ  ਹਿੰਦੂ  ਸਭ  ਨਾਮੇ  ਪਹਿ  ਜਾਹਿ  ॥੨੫॥

 ਜਉ  ਅਬ  ਕੀ  ਬਾਰ  ਨ  ਜੀਵੈ  ਗਾਇ  ॥

 ਤ  ਨਾਮਦੇਵ  ਕਾ  ਪਤੀਆ  ਜਾਇ  ॥੨੬॥

 ਨਾਮੇ  ਕੀ  ਕੀਰਤਿ  ਰਹੀ  ਸੰਸਾਰਿ  ॥

 ਭਗਤ  ਜਨਾਂ  ਲੇ  ਉਧਰਿਆ  ਪਾਰਿ  ॥੨੭॥

 ਸਗਲ  ਕਲੇਸ  ਨਿੰਦਕ  ਭਇਆ  ਖੇਦੁ  ॥

 ਨਾਮੇ  ਨਾਰਾਇਨ  ਨਾਹੀ  ਭੇਦੁ  ॥੨੮॥੧॥੧੦॥

 ਘਰੁ  ੨  ॥

 ਜਉ  ਗੁਰਦੇਉ  ਤ  ਮਿਲੈ  ਮੁਰਾਰਿ  ॥

 ਜਉ  ਗੁਰਦੇਉ  ਤ  ਉਤਰੈ  ਪਾਰਿ  ॥

 ਜਉ  ਗੁਰਦੇਉ  ਤ  ਬੈਕੁੰਠ  ਤਰੈ  ॥

 ਜਉ  ਗੁਰਦੇਉ  ਤ  ਜੀਵਤ  ਮਰੈ  ॥੧॥

 ਸਤਿ  ਸਤਿ  ਸਤਿ  ਸਤਿ  ਸਤਿ  ਗੁਰਦੇਵ  ॥

 ਝੂਠੁ  ਝੂਠੁ  ਝੂਠੁ  ਝੂਠੁ  ਆਨ  ਸਭ  ਸੇਵ  ॥੧॥  ਰਹਾਉ  ॥

 ਜਉ  ਗੁਰਦੇਉ  ਤ  ਨਾਮੁ  ਦ੍ਰਿੜਾਵੈ  ॥

 ਜਉ  ਗੁਰਦੇਉ  ਨ  ਦਹ  ਦਿਸ  ਧਾਵੈ  ॥

 ਜਉ  ਗੁਰਦੇਉ  ਪੰਚ  ਤੇ  ਦੂਰਿ  ॥

 ਜਉ  ਗੁਰਦੇਉ  ਨ  ਮਰਿਬੋ  ਝੂਰਿ  ॥੨॥

 ਜਉ  ਗੁਰਦੇਉ  ਤ  ਅੰਮ੍ਰਿਤ  ਬਾਨੀ  ॥

 ਜਉ  ਗੁਰਦੇਉ  ਤ  ਅਕਥ  ਕਹਾਨੀ  ॥

 ਜਉ  ਗੁਰਦੇਉ  ਤ  ਅੰਮ੍ਰਿਤ  ਦੇਹ  ॥

 ਜਉ  ਗੁਰਦੇਉ  ਨਾਮੁ  ਜਪਿ  ਲੇਹਿ  ॥੩॥

 ਜਉ  ਗੁਰਦੇਉ  ਭਵਨ  ਤ੍ਰੈ  ਸੂਝੈ  ॥

 ਜਉ  ਗੁਰਦੇਉ  ਊਚ  ਪਦ  ਬੂਝੈ  ॥

 ਜਉ  ਗੁਰਦੇਉ  ਤ  ਸੀਸੁ  ਅਕਾਸਿ  ॥

 ਜਉ  ਗੁਰਦੇਉ  ਸਦਾ  ਸਾਬਾਸਿ  ॥੪॥

 ਜਉ  ਗੁਰਦੇਉ  ਸਦਾ  ਬੈਰਾਗੀ  ॥

 ਜਉ  ਗੁਰਦੇਉ  ਪਰ  ਨਿੰਦਾ  ਤਿਆਗੀ  ॥

 ਜਉ  ਗੁਰਦੇਉ  ਬੁਰਾ  ਭਲਾ  ਏਕ  ॥

 ਜਉ  ਗੁਰਦੇਉ  ਲਿਲਾਟਹਿ  ਲੇਖ  ॥੫॥

 ਜਉ  ਗੁਰਦੇਉ  ਕੰਧੁ  ਨਹੀ  ਹਿਰੈ  ॥

 ਜਉ  ਗੁਰਦੇਉ  ਦੇਹੁਰਾ  ਫਿਰੈ  ॥

 ਜਉ  ਗੁਰਦੇਉ  ਤ  ਛਾਪਰਿ  ਛਾਈ  ॥

 ਜਉ  ਗੁਰਦੇਉ  ਸਿਹਜ  ਨਿਕਸਾਈ  ॥੬॥

 ਜਉ  ਗੁਰਦੇਉ  ਤ  ਅਠਸਠਿ  ਨਾਇਆ  ॥

 ਜਉ  ਗੁਰਦੇਉ  ਤਨਿ  ਚਕ੍ਰ  ਲਗਾਇਆ  ॥

 ਜਉ  ਗੁਰਦੇਉ  ਤ  ਦੁਆਦਸ  ਸੇਵਾ  ॥

 ਜਉ  ਗੁਰਦੇਉ  ਸਭੈ  ਬਿਖੁ  ਮੇਵਾ  ॥੭॥

 ਜਉ  ਗੁਰਦੇਉ  ਤ  ਸੰਸਾ  ਟੂਟੈ  ॥

 ਜਉ  ਗੁਰਦੇਉ  ਤ  ਜਮ  ਤੇ  ਛੂਟੈ  ॥

 ਜਉ  ਗੁਰਦੇਉ  ਤ  ਭਉਜਲ  ਤਰੈ  ॥

 ਜਉ  ਗੁਰਦੇਉ  ਤ  ਜਨਮਿ  ਨ  ਮਰੈ  ॥੮॥

 ਜਉ  ਗੁਰਦੇਉ  ਅਠਦਸ  ਬਿਉਹਾਰ  ॥

 ਜਉ  ਗੁਰਦੇਉ  ਅਠਾਰਹ  ਭਾਰ  ॥

 ਬਿਨੁ  ਗੁਰਦੇਉ  ਅਵਰ  ਨਹੀ  ਜਾਈ  ॥

 ਨਾਮਦੇਉ  ਗੁਰ  ਕੀ  ਸਰਣਾਈ  ॥੯॥੧॥੨॥੧੧॥

 ਭੈਰਉ  ਬਾਣੀ  ਰਵਿਦਾਸ  ਜੀਉ  ਕੀ  ਘਰੁ  ੨

 ੴ  ਸਤਿਗੁਰ  ਪ੍ਰਸਾਦਿ  ॥

 ਬਿਨੁ  ਦੇਖੇ  ਉਪਜੈ  ਨਹੀ  ਆਸਾ  ॥

 ਜੋ  ਦੀਸੈ  ਸੋ  ਹੋਇ  ਬਿਨਾਸਾ  ॥

 ਬਰਨ  ਸਹਿਤ  ਜੋ  ਜਾਪੈ  ਨਾਮੁ  ॥

 ਸੋ  ਜੋਗੀ  ਕੇਵਲ  ਨਿਹਕਾਮੁ  ॥੧॥

 ਪਰਚੈ  ਰਾਮੁ  ਰਵੈ  ਜਉ  ਕੋਈ  ॥

 ਪਾਰਸੁ  ਪਰਸੈ  ਦੁਬਿਧਾ  ਨ  ਹੋਈ  ॥੧॥  ਰਹਾਉ  ॥

 ਸੋ  ਮੁਨਿ  ਮਨ  ਕੀ  ਦੁਬਿਧਾ  ਖਾਇ  ॥

 ਬਿਨੁ  ਦੁਆਰੇ  ਤ੍ਰੈ  ਲੋਕ  ਸਮਾਇ  ॥

 ਮਨ  ਕਾ  ਸੁਭਾਉ  ਸਭੁ  ਕੋਈ  ਕਰੈ  ॥

 ਕਰਤਾ  ਹੋਇ  ਸੁ  ਅਨਭੈ  ਰਹੈ  ॥੨॥

 ਫਲ  ਕਾਰਨ  ਫੂਲੀ  ਬਨਰਾਇ  ॥

 ਫਲੁ  ਲਾਗਾ  ਤਬ  ਫੂਲੁ  ਬਿਲਾਇ  ॥

 ਗਿਆਨੈ  ਕਾਰਨ  ਕਰਮ  ਅਭਿਆਸੁ  ॥

 ਗਿਆਨੁ  ਭਇਆ  ਤਹ  ਕਰਮਹ  ਨਾਸੁ  ॥੩॥

 ਘ੍ਰਿਤ  ਕਾਰਨ  ਦਧਿ  ਮਥੈ  ਸਇਆਨ  ॥

 ਜੀਵਤ  ਮੁਕਤ  ਸਦਾ  ਨਿਰਬਾਨ  ॥

 ਕਹਿ  ਰਵਿਦਾਸ  ਪਰਮ  ਬੈਰਾਗ  ॥

 ਰਿਦੈ  ਰਾਮੁ  ਕੀ  ਨ  ਜਪਸਿ  ਅਭਾਗ  ॥੪॥੧॥

 ਨਾਮਦੇਵ  ॥

 ਆਉ  ਕਲੰਦਰ  ਕੇਸਵਾ  ॥

 ਕਰਿ  ਅਬਦਾਲੀ  ਭੇਸਵਾ  ॥  ਰਹਾਉ  ॥

 ਜਿਨਿ  ਆਕਾਸ  ਕੁਲਹ  ਸਿਰਿ  ਕੀਨੀ  ਕਉਸੈ  ਸਪਤ  ਪਯਾਲਾ  ॥

 ਚਮਰ  ਪੋਸ  ਕਾ  ਮੰਦਰੁ  ਤੇਰਾ  ਇਹ  ਬਿਧਿ  ਬਨੇ  ਗੁਪਾਲਾ  ॥੧॥

 ਛਪਨ  ਕੋਟਿ  ਕਾ  ਪੇਹਨੁ  ਤੇਰਾ  ਸੋਲਹ  ਸਹਸ  ਇਜਾਰਾ  ॥

 ਭਾਰ  ਅਠਾਰਹ  ਮੁਦਗਰੁ  ਤੇਰਾ  ਸਹਨਕ  ਸਭ  ਸੰਸਾਰਾ  ॥੨॥

 ਦੇਹੀ  ਮਹਜਿਦਿ  ਮਨੁ  ਮਉਲਾਨਾ  ਸਹਜ  ਨਿਵਾਜ  ਗੁਜਾਰੈ  ॥

 ਬੀਬੀ  ਕਉਲਾ  ਸਉ  ਕਾਇਨੁ  ਤੇਰਾ  ਨਿਰੰਕਾਰ  ਆਕਾਰੈ  ॥੩॥

 ਭਗਤਿ  ਕਰਤ  ਮੇਰੇ  ਤਾਲ  ਛਿਨਾਏ  ਕਿਹ  ਪਹਿ  ਕਰਉ  ਪੁਕਾਰਾ  ॥

 ਨਾਮੇ  ਕਾ  ਸੁਆਮੀ  ਅੰਤਰਜਾਮੀ  ਫਿਰੇ  ਸਗਲ  ਬੇਦੇਸਵਾ  ॥੪॥੧॥

Post a Comment

0 Comments
* Please Don't Spam Here. All the Comments are Reviewed by Admin.