Type Here to Get Search Results !

kirtan

ਰਾਗ ਬਸੰਤੁ

                                    ਰਾਗ ਬਸੰਤੁ 

 ਕਬੀਰ  ਜੀ  ਘਰੁ  ੧

 ੴ  ਸਤਿਗੁਰ  ਪ੍ਰਸਾਦਿ  ॥

 ਮਉਲੀ  ਧਰਤੀ  ਮਉਲਿਆ  ਅਕਾਸੁ  ॥

 ਘਟਿ  ਘਟਿ  ਮਉਲਿਆ  ਆਤਮ  ਪ੍ਰਗਾਸੁ  ॥੧॥

 ਰਾਜਾ  ਰਾਮੁ  ਮਉਲਿਆ  ਅਨਤ  ਭਾਇ  ॥

 ਜਹ  ਦੇਖਉ  ਤਹ  ਰਹਿਆ  ਸਮਾਇ  ॥੧॥  ਰਹਾਉ  ॥

 ਦੁਤੀਆ  ਮਉਲੇ  ਚਾਰਿ  ਬੇਦ  ॥

 ਸਿੰਮ੍ਰਿਤਿ  ਮਉਲੀ  ਸਿਉ  ਕਤੇਬ  ॥੨॥

 ਸੰਕਰੁ  ਮਉਲਿਓ  ਜੋਗ  ਧਿਆਨ  ॥

 ਕਬੀਰ  ਕੋ  ਸੁਆਮੀ  ਸਭ  ਸਮਾਨ  ॥੩॥੧॥

 ਪੰਡਿਤ  ਜਨ  ਮਾਤੇ  ਪੜਿ੍ਹ  ਪੁਰਾਨ  ॥

 ਜੋਗੀ  ਮਾਤੇ  ਜੋਗ  ਧਿਆਨ  ॥

 ਸੰਨਿਆਸੀ  ਮਾਤੇ  ਅਹੰਮੇਵ  ॥

 ਤਪਸੀ  ਮਾਤੇ  ਤਪ  ਕੈ  ਭੇਵ  ॥੧॥

 ਸਭ  ਮਦ  ਮਾਤੇ  ਕੋਊ  ਨ  ਜਾਗ  ॥

 ਸੰਗ  ਹੀ  ਚੋਰ  ਘਰੁ  ਮੁਸਨ  ਲਾਗ  ॥੧॥  ਰਹਾਉ  ॥

 ਜਾਗੈ  ਸੁਕਦੇਉ  ਅਰੁ  ਅਕੂਰੁ  ॥

 ਹਣਵੰਤੁ  ਜਾਗੈ  ਧਰਿ  ਲੰਕੂਰੁ  ॥

 ਸੰਕਰੁ  ਜਾਗੈ  ਚਰਨ  ਸੇਵ  ॥

 ਕਲਿ  ਜਾਗੇ  ਨਾਮਾ  ਜੈਦੇਵ  ॥੨॥

 ਜਾਗਤ  ਸੋਵਤ  ਬਹੁ  ਪ੍ਰਕਾਰ  ॥

 ਗੁਰਮੁਖਿ  ਜਾਗੈ  ਸੋਈ  ਸਾਰੁ  ॥

 ਇਸੁ  ਦੇਹੀ  ਕੇ  ਅਧਿਕ  ਕਾਮ  ॥

 ਕਹਿ  ਕਬੀਰ  ਭਜਿ  ਰਾਮ  ਨਾਮ  ॥੩॥੨॥

 ਜੋਇ  ਖਸਮੁ  ਹੈ  ਜਾਇਆ  ॥

 ਪੂਤਿ  ਬਾਪੁ  ਖੇਲਾਇਆ  ॥

 ਬਿਨੁ  ਸ੍ਰਵਣਾ  ਖੀਰੁ  ਪਿਲਾਇਆ  ॥੧॥

 ਦੇਖਹੁ  ਲੋਗਾ  ਕਲਿ  ਕੋ  ਭਾਉ  ॥

 ਸੁਤਿ  ਮੁਕਲਾਈ  ਅਪਨੀ  ਮਾਉ  ॥੧॥  ਰਹਾਉ  ॥

 ਪਗਾ  ਬਿਨੁ  ਹੁਰੀਆ  ਮਾਰਤਾ  ॥

 ਬਦਨੈ  ਬਿਨੁ  ਖਿਰ  ਖਿਰ  ਹਾਸਤਾ  ॥

 ਨਿਦ੍ਰਾ  ਬਿਨੁ  ਨਰੁ  ਪੈ  ਸੋਵੈ  ॥

 ਬਿਨੁ  ਬਾਸਨ  ਖੀਰੁ  ਬਿਲੋਵੈ  ॥੨॥

 ਬਿਨੁ  ਅਸਥਨ  ਗਊ  ਲਵੇਰੀ  ॥

 ਪੈਡੇ  ਬਿਨੁ  ਬਾਟ  ਘਨੇਰੀ  ॥

 ਬਿਨੁ  ਸਤਿਗੁਰ  ਬਾਟ  ਨ  ਪਾਈ  ॥

 ਕਹੁ  ਕਬੀਰ  ਸਮਝਾਈ  ॥੩॥੩॥

 ਪ੍ਰਹਲਾਦ  ਪਠਾਏ  ਪੜਨ  ਸਾਲ  ॥

 ਸੰਗਿ  ਸਖਾ  ਬਹੁ  ਲੀਏ  ਬਾਲ  ॥

 ਮੋ  ਕਉ  ਕਹਾ  ਪੜ੍ਹਾਵਸਿ  ਆਲ  ਜਾਲ  ॥

 ਮੇਰੀ  ਪਟੀਆ  ਲਿਖਿ  ਦੇਹੁ  ਸ੍ਰੀ  ਗੋੁਪਾਲ  ॥੧॥

 ਨਹੀ  ਛੋਡਉ  ਰੇ  ਬਾਬਾ  ਰਾਮ  ਨਾਮ  ॥

 ਮੇਰੋ  ਅਉਰ  ਪੜ੍ਹਨ  ਸਿਉ  ਨਹੀ  ਕਾਮੁ  ॥੧॥  ਰਹਾਉ  ॥

 ਸੰਡੈ  ਮਰਕੈ  ਕਹਿਓ  ਜਾਇ  ॥

 ਪ੍ਰਹਲਾਦ  ਬੁਲਾਏ  ਬੇਗਿ  ਧਾਇ  ॥

 ਤੂ  ਰਾਮ  ਕਹਨ  ਕੀ  ਛੋਡੁ  ਬਾਨਿ  ॥

 ਤੁਝੁ  ਤੁਰਤੁ  ਛਡਾਊ  ਮੇਰੋ  ਕਹਿਓ  ਮਾਨਿ  ॥੨॥

 ਮੋ  ਕਉ  ਕਹਾ  ਸਤਾਵਹੁ  ਬਾਰ  ਬਾਰ  ॥

 ਪ੍ਰਭਿ  ਜਲ  ਥਲ  ਗਿਰਿ  ਕੀਏ  ਪਹਾਰ  ॥

 ਇਕੁ  ਰਾਮੁ  ਨ  ਛੋਡਉ  ਗੁਰਹਿ  ਗਾਰਿ  ॥

 ਮੋ  ਕਉ  ਘਾਲਿ  ਜਾਰਿ  ਭਾਵੈ  ਮਾਰਿ  ਡਾਰਿ  ॥੩॥

 ਕਾਢਿ  ਖੜਗੁ  ਕੋਪਿਓ  ਰਿਸਾਇ  ॥

 ਤੁਝ  ਰਾਖਨਹਾਰੋ  ਮੋਹਿ  ਬਤਾਇ  ॥

 ਪ੍ਰਭ  ਥੰਭ  ਤੇ  ਨਿਕਸੇ  ਕੈ  ਬਿਸਥਾਰ  ॥

 ਹਰਨਾਖਸੁ  ਛੇਦਿਓ  ਨਖ  ਬਿਦਾਰ  ॥੪॥

 ਓਇ  ਪਰਮ  ਪੁਰਖ  ਦੇਵਾਧਿ  ਦੇਵ  ॥

 ਭਗਤਿ  ਹੇਤਿ  ਨਰਸਿੰਘ  ਭੇਵ  ॥

 ਕਹਿ  ਕਬੀਰ  ਕੋ  ਲਖੈ  ਨ  ਪਾਰ  ॥

 ਪ੍ਰਹਲਾਦ  ਉਧਾਰੇ  ਅਨਿਕ  ਬਾਰ  ॥੫॥੪॥

 ਇਸੁ  ਤਨ  ਮਨ  ਮਧੇ  ਮਦਨ  ਚੋਰ  ॥

 ਜਿਨਿ  ਗਿਆਨ  ਰਤਨੁ  ਹਿਰਿ  ਲੀਨ  ਮੋਰ  ॥

 ਮੈ  ਅਨਾਥੁ  ਪ੍ਰਭ  ਕਹਉ  ਕਾਹਿ  ॥

 ਕੋ  ਕੋ  ਨ  ਬਿਗੂਤੋ  ਮੈ  ਕੋ  ਆਹਿ  ॥੧॥

 ਮਾਧਉ  ਦਾਰੁਨ  ਦੁਖੁ  ਸਹਿਓ  ਨ  ਜਾਇ  ॥

 ਮੇਰੋ  ਚਪਲ  ਬੁਧਿ  ਸਿਉ  ਕਹਾ  ਬਸਾਇ  ॥੧॥  ਰਹਾਉ  ॥

 ਸਨਕ  ਸਨੰਦਨ  ਸਿਵ  ਸੁਕਾਦਿ  ॥

 ਨਾਭਿ  ਕਮਲ  ਜਾਨੇ  ਬ੍ਰਹਮਾਦਿ  ॥

 ਕਬਿ  ਜਨ  ਜੋਗੀ  ਜਟਾਧਾਰਿ  ॥

 ਸਭ  ਆਪਨ  ਅਉਸਰ  ਚਲੇ  ਸਾਰਿ  ॥੨॥

 ਤੂ  ਅਥਾਹੁ  ਮੋਹਿ  ਥਾਹ  ਨਾਹਿ  ॥

 ਪ੍ਰਭ  ਦੀਨਾ  ਨਾਥ  ਦੁਖੁ  ਕਹਉ  ਕਾਹਿ  ॥

 ਮੋਰੋ  ਜਨਮ  ਮਰਨ  ਦੁਖੁ  ਆਥਿ  ਧੀਰ  ॥

 ਸੁਖ  ਸਾਗਰ  ਗੁਨ  ਰਉ  ਕਬੀਰ  ॥੩॥੫॥

 ਨਾਇਕੁ  ਏਕੁ  ਬਨਜਾਰੇ  ਪਾਚ  ॥

 ਬਰਧ  ਪਚੀਸਕ  ਸੰਗੁ  ਕਾਚ  ॥

 ਨਉ  ਬਹੀਆਂ  ਦਸ  ਗੋਨਿ  ਆਹਿ  ॥

 ਕਸਨਿ  ਬਹਤਰਿ  ਲਾਗੀ  ਤਾਹਿ  ॥੧॥

 ਮੋਹਿ  ਐਸੇ  ਬਨਜ  ਸਿਉ  ਨਹੀਨ  ਕਾਜੁ  ॥

 ਜਿਹ  ਘਟੈ  ਮੂਲੁ  ਨਿਤ  ਬਢੈ  ਬਿਆਜੁ  ॥  ਰਹਾਉ  ॥

 ਸਾਤ  ਸੂਤ  ਮਿਲਿ  ਬਨਜੁ  ਕੀਨ  ॥

 ਕਰਮ  ਭਾਵਨੀ  ਸੰਗ  ਲੀਨ  ॥

 ਤੀਨਿ  ਜਗਾਤੀ  ਕਰਤ  ਰਾਰਿ  ॥

 ਚਲੋ  ਬਨਜਾਰਾ  ਹਾਥ  ਝਾਰਿ  ॥੨॥

 ਪੂੰਜੀ  ਹਿਰਾਨੀ  ਬਨਜੁ  ਟੂਟ  ॥

 ਦਹ  ਦਿਸ  ਟਾਂਡੋ  ਗਇਓ  ਫੂਟਿ  ॥

 ਕਹਿ  ਕਬੀਰ  ਮਨ  ਸਰਸੀ  ਕਾਜ  ॥

 ਸਹਜ  ਸਮਾਨੋ  ਤ  ਭਰਮ  ਭਾਜ  ॥੩॥੬॥

 ਬਸੰਤੁ  ਹਿੰਡੋਲੁ  ਘਰੁ  ੨

 ੴ  ਸਤਿਗੁਰ  ਪ੍ਰਸਾਦਿ  ॥

 ਮਾਤਾ  ਜੂਠੀ  ਪਿਤਾ  ਭੀ  ਜੂਠਾ  ਜੂਠੇ  ਹੀ  ਫਲ  ਲਾਗੇ  ॥

 ਆਵਹਿ  ਜੂਠੇ  ਜਾਹਿ  ਭੀ  ਜੂਠੇ  ਜੂਠੇ  ਮਰਹਿ  ਅਭਾਗੇ  ॥੧॥

 ਕਹੁ  ਪੰਡਿਤ  ਸੂਚਾ  ਕਵਨੁ  ਠਾਉ  ॥

 ਜਹਾਂ  ਬੈਸਿ  ਹਉ  ਭੋਜਨੁ  ਖਾਉ  ॥੧॥  ਰਹਾਉ  ॥

 ਜਿਹਬਾ  ਜੂਠੀ  ਬੋਲਤ  ਜੂਠਾ  ਕਰਨ  ਨੇਤ੍ਰ  ਸਭਿ  ਜੂਠੇ  ॥

 ਇੰਦ੍ਰੀ  ਕੀ  ਜੂਠਿ  ਉਤਰਸਿ  ਨਾਹੀ  ਬ੍ਰਹਮ  ਅਗਨਿ  ਕੇ  ਲੂਠੇ  ॥੨॥

 ਅਗਨਿ  ਭੀ  ਜੂਠੀ  ਪਾਨੀ  ਜੂਠਾ  ਜੂਠੀ  ਬੈਸਿ  ਪਕਾਇਆ  ॥

 ਜੂਠੀ  ਕਰਛੀ  ਪਰੋਸਨ  ਲਾਗਾ  ਜੂਠੇ  ਹੀ  ਬੈਠਿ  ਖਾਇਆ  ॥੩॥

 ਗੋਬਰੁ  ਜੂਠਾ  ਚਉਕਾ  ਜੂਠਾ  ਜੂਠੀ  ਦੀਨੀ  ਕਾਰਾ  ॥

 ਕਹਿ  ਕਬੀਰ  ਤੇਈ  ਨਰ  ਸੂਚੇ  ਸਾਚੀ  ਪਰੀ  ਬਿਚਾਰਾ  ॥੪॥੧॥੭॥

 ਰਾਮਾਨੰਦ  ਜੀ  ਘਰੁ  ੧

 ੴ  ਸਤਿਗੁਰ  ਪ੍ਰਸਾਦਿ  ॥

 ਕਤ  ਜਾਈਐ  ਰੇ  ਘਰ  ਲਾਗੋ  ਰੰਗੁ  ॥

 ਮੇਰਾ  ਚਿਤੁ  ਨ  ਚਲੈ  ਮਨੁ  ਭਇਓ  ਪੰਗੁ  ॥੧॥  ਰਹਾਉ  ॥

 ਏਕ  ਦਿਵਸ  ਮਨ  ਭਈ  ਉਮੰਗ  ॥

 ਘਸਿ  ਚੰਦਨ  ਚੋਆ  ਬਹੁ  ਸੁਗੰਧ  ॥

 ਪੂਜਨ  ਚਾਲੀ  ਬ੍ਰਹਮ  ਠਾਇ  ॥

 ਸੋ  ਬ੍ਰਹਮੁ  ਬਤਾਇਓ  ਗੁਰ  ਮਨ  ਹੀ  ਮਾਹਿ  ॥੧॥

 ਜਹਾ  ਜਾਈਐ  ਤਹ  ਜਲ  ਪਖਾਨ  ॥

 ਤੂ  ਪੂਰਿ  ਰਹਿਓ  ਹੈ  ਸਭ  ਸਮਾਨ  ॥

 ਬੇਦ  ਪੁਰਾਨ  ਸਭ  ਦੇਖੇ  ਜੋਇ  ॥

 ਊਹਾਂ  ਤਉ  ਜਾਈਐ  ਜਉ  ਈਹਾਂ  ਨ  ਹੋਇ  ॥੨॥

 ਸਤਿਗੁਰ  ਮੈ  ਬਲਿਹਾਰੀ  ਤੋਰ  ॥

 ਜਿਨਿ  ਸਕਲ  ਬਿਕਲ  ਭ੍ਰਮ  ਕਾਟੇ  ਮੋਰ  ॥

 ਰਾਮਾਨੰਦ  ਸੁਆਮੀ  ਰਮਤ  ਬ੍ਰਹਮ  ॥

 ਗੁਰ  ਕਾ  ਸਬਦੁ  ਕਾਟੈ  ਕੋਟਿ  ਕਰਮ  ॥੩॥੧॥

 ਬਸੰਤੁ  ਬਾਣੀ  ਨਾਮਦੇਉ  ਜੀ  ਕੀ

 ੴ  ਸਤਿਗੁਰ  ਪ੍ਰਸਾਦਿ  ॥

 ਸਾਹਿਬੁ  ਸੰਕਟਵੈ  ਸੇਵਕੁ  ਭਜੈ  ॥

 ਚਿਰੰਕਾਲ  ਨ  ਜੀਵੈ  ਦੋਊ  ਕੁਲ  ਲਜੈ  ॥੧॥

 ਤੇਰੀ  ਭਗਤਿ  ਨ  ਛੋਡਉ  ਭਾਵੈ  ਲੋਗੁ  ਹਸੈ  ॥

 ਚਰਨ  ਕਮਲ  ਮੇਰੇ  ਹੀਅਰੇ  ਬਸੈਂ  ॥੧॥  ਰਹਾਉ  ॥

 ਜੈਸੇ  ਅਪਨੇ  ਧਨਹਿ  ਪ੍ਰਾਨੀ  ਮਰਨੁ  ਮਾਂਡੈ  ॥

 ਤੈਸੇ  ਸੰਤ  ਜਨਾਂ  ਰਾਮ  ਨਾਮੁ  ਨ  ਛਾਡੈਂ  ॥੨॥

 ਗੰਗਾ  ਗਇਆ  ਗੋਦਾਵਰੀ  ਸੰਸਾਰ  ਕੇ  ਕਾਮਾ  ॥

 ਨਾਰਾਇਣੁ  ਸੁਪ੍ਰਸੰਨ  ਹੋਇ  ਤ  ਸੇਵਕੁ  ਨਾਮਾ  ॥੩॥੧॥

 ਲੋਭ  ਲਹਰਿ  ਅਤਿ  ਨੀਝਰ  ਬਾਜੈ  ॥

 ਕਾਇਆ  ਡੂਬੈ  ਕੇਸਵਾ  ॥੧॥

 ਸੰਸਾਰੁ  ਸਮੁੰਦੇ  ਤਾਰਿ  ਗੋੁਬਿੰਦੇ  ॥

 ਤਾਰਿ  ਲੈ  ਬਾਪ  ਬੀਠੁਲਾ  ॥੧॥  ਰਹਾਉ  ॥

 ਅਨਿਲ  ਬੇੜਾ  ਹਉ  ਖੇਵਿ  ਨ  ਸਾਕਉ  ॥

 ਤੇਰਾ  ਪਾਰੁ  ਨ  ਪਾਇਆ  ਬੀਠੁਲਾ  ॥੨॥

 ਹੋਹੁ  ਦਇਆਲੁ  ਸਤਿਗੁਰੁ  ਮੇਲਿ  ਤੂ  ਮੋ  ਕਉ  ॥

 ਪਾਰਿ  ਉਤਾਰੇ  ਕੇਸਵਾ  ॥੩॥

 ਨਾਮਾ  ਕਹੈ  ਹਉ  ਤਰਿ  ਭੀ  ਨ  ਜਾਨਉ  ॥

 ਮੋ  ਕਉ  ਬਾਹ  ਦੇਹਿ  ਬਾਹ  ਦੇਹਿ  ਬੀਠੁਲਾ  ॥੪॥੨॥

 ਸਹਜ  ਅਵਲਿ  ਧੂੜਿ  ਮਣੀ  ਗਾਡੀ  ਚਾਲਤੀ  ॥

 ਪੀਛੈ  ਤਿਨਕਾ  ਲੈ  ਕਰਿ  ਹਾਂਕਤੀ  ॥੧॥

 ਜੈਸੇ  ਪਨਕਤ  ਥ੍ਰੂਟਿਟਿ  ਹਾਂਕਤੀ  ॥

 ਸਰਿ  ਧੋਵਨ  ਚਾਲੀ  ਲਾਡੁਲੀ  ॥੧॥  ਰਹਾਉ  ॥

 ਧੋਬੀ  ਧੋਵੈ  ਬਿਰਹ  ਬਿਰਾਤਾ  ॥

 ਹਰਿ  ਚਰਨ  ਮੇਰਾ  ਮਨੁ  ਰਾਤਾ  ॥੨॥

 ਭਣਤਿ  ਨਾਮਦੇਉ  ਰਮਿ  ਰਹਿਆ  ॥

 ਅਪਨੇ  ਭਗਤ  ਪਰ  ਕਰਿ  ਦਇਆ  ॥੩॥੩॥

 ਬਸੰਤੁ  ਬਾਣੀ  ਰਵਿਦਾਸ  ਜੀ  ਕੀ

 ੴ  ਸਤਿਗੁਰ  ਪ੍ਰਸਾਦਿ  ॥

 ਤੁਝਹਿ  ਸੁਝੰਤਾ  ਕਛੂ  ਨਾਹਿ  ॥

 ਪਹਿਰਾਵਾ  ਦੇਖੇ  ਊਭਿ  ਜਾਹਿ  ॥

 ਗਰਬਵਤੀ  ਕਾ  ਨਾਹੀ  ਠਾਉ  ॥

 ਤੇਰੀ  ਗਰਦਨਿ  ਊਪਰਿ  ਲਵੈ  ਕਾਉ  ॥੧॥

 ਤੂ  ਕਾਂਇ  ਗਰਬਹਿ  ਬਾਵਲੀ  ॥

 ਜੈਸੇ  ਭਾਦਉ  ਖੂੰਬਰਾਜੁ  ਤੂ  ਤਿਸ  ਤੇ  ਖਰੀ  ਉਤਾਵਲੀ  ॥੧॥  ਰਹਾਉ  ॥

 ਜੈਸੇ  ਕੁਰੰਕ  ਨਹੀ  ਪਾਇਓ  ਭੇਦੁ  ॥

 ਤਨਿ  ਸੁਗੰਧ  ਢੂਢੈ  ਪ੍ਰਦੇਸੁ  ॥

 ਅਪ  ਤਨ  ਕਾ  ਜੋ  ਕਰੇ  ਬੀਚਾਰੁ  ॥

 ਤਿਸੁ  ਨਹੀ  ਜਮਕੰਕਰੁ  ਕਰੇ  ਖੁਆਰੁ  ॥੨॥

 ਪੁਤ੍ਰ  ਕਲਤ੍ਰ  ਕਾ  ਕਰਹਿ  ਅਹੰਕਾਰੁ  ॥

 ਠਾਕੁਰੁ  ਲੇਖਾ  ਮਗਨਹਾਰੁ  ॥

 ਫੇੜੇ  ਕਾ  ਦੁਖੁ  ਸਹੈ  ਜੀਉ  ॥

 ਪਾਛੇ  ਕਿਸਹਿ  ਪੁਕਾਰਹਿ  ਪੀਉ  ਪੀਉ  ॥੩॥

 ਸਾਧੂ  ਕੀ  ਜਉ  ਲੇਹਿ  ਓਟ  ॥

 ਤੇਰੇ  ਮਿਟਹਿ  ਪਾਪ  ਸਭ  ਕੋਟਿ  ਕੋਟਿ  ॥

 ਕਹਿ  ਰਵਿਦਾਸ  ਜੋੁ  ਜਪੈ  ਨਾਮੁ  ॥

 ਤਿਸੁ  ਜਾਤਿ  ਨ  ਜਨਮੁ  ਨ  ਜੋਨਿ  ਕਾਮੁ  ॥੪॥੧॥

 ਬਸੰਤੁ  ਕਬੀਰ  ਜੀਉ

 ੴ  ਸਤਿਗੁਰ  ਪ੍ਰਸਾਦਿ  ॥

 ਸੁਰਹ  ਕੀ  ਜੈਸੀ  ਤੇਰੀ  ਚਾਲ  ॥

 ਤੇਰੀ  ਪੂੰਛਟ  ਊਪਰਿ  ਝਮਕ  ਬਾਲ  ॥੧॥

 ਇਸ  ਘਰ  ਮਹਿ  ਹੈ  ਸੁ  ਤੂ  ਢੂੰਢਿ  ਖਾਹਿ  ॥

 ਅਉਰ  ਕਿਸ  ਹੀ  ਕੇ  ਤੂ  ਮਤਿ  ਹੀ  ਜਾਹਿ  ॥੧॥  ਰਹਾਉ  ॥

 ਚਾਕੀ  ਚਾਟਹਿ  ਚੂਨੁ  ਖਾਹਿ  ॥

 ਚਾਕੀ  ਕਾ  ਚੀਥਰਾ  ਕਹਾਂ  ਲੈ  ਜਾਹਿ  ॥੨॥

 ਛੀਕੇ  ਪਰ  ਤੇਰੀ  ਬਹੁਤੁ  ਡੀਠਿ  ॥

 ਮਤੁ  ਲਕਰੀ  ਸੋਟਾ  ਤੇਰੀ  ਪਰੈ  ਪੀਠਿ  ॥੩॥

 ਕਹਿ  ਕਬੀਰ  ਭੋਗ  ਭਲੇ  ਕੀਨ  ॥

 ਮਤਿ  ਕੋਊ  ਮਾਰੈ  ਈਂਟ  ਢੇਮ  ॥੪॥੧॥

Post a Comment

0 Comments
* Please Don't Spam Here. All the Comments are Reviewed by Admin.