Type Here to Get Search Results !

kirtan

ਸ਼ਬਦ ਹਜ਼ਾਰੇ ਪਾਤਿਸ਼ਾਹੀ ੧੦


                                 ਸ਼ਬਦ  ਹਜ਼ਾਰੇ  ਪਾਤਿਸ਼ਾਹੀ  ੧੦ 


 ੴ  ਸਤਿਗੁਰਪ੍ਰਸਾਦਿ  ॥


 ਰਾਮਕਲੀ  ਪਾਤਸਾਹੀ  ੧੦  ॥

 ਰੇ  ਮਨ  ਐਸੋ  ਕਰ  ਸੰਨਿਆਸਾ  ॥

 ਬਨ  ਸੇ  ਸਦਨ  ਸਬੈ  ਕਰ  ਸਮਝਹੁ  ਮਨ  ਹੀ  ਮਾਹਿ  ਉਦਾਸਾ  ॥੧॥  ਰਹਾਉ  ॥

 ਜਤ  ਕੀ  ਜਟਾ  ਜੋਗ  ਕੋ  ਮੰਜਨੁ  ਨੇਮ  ਕੇ  ਨਖਨ  ਬਢਾਓ  ॥

 ਗਿਆਨ  ਗੁਰੂ  ਆਤਮ  ਉਪਦੇਸਹੁ  ਨਾਮ  ਬਿਭੂਤ  ਲਗਾਓ  ॥੧॥

 ਅਲਪ  ਅਹਾਰ  ਸੁਲਪ  ਸੀ  ਨਿੰਦ੍ਰਾ  ਦਯਾ  ਛਿਮਾ  ਤਨ  ਪ੍ਰੀਤਿ  ॥

 ਸੀਲ  ਸੰਤੋਖ  ਸਦਾ  ਨਿਰਬਾਹਿਬੋ  ਹ੍ਵੈਬੋ  ਤ੍ਰਿਗੁਣ  ਅਤੀਤ  ॥੨॥

 ਕਾਮ  ਕ੍ਰੋਧ  ਹੰਕਾਰ  ਲੋਭ  ਹਠ  ਮੋਹ  ਨ  ਮਨ  ਸਿਉ  ਲ੍ਯਾਵੈ  ॥

 ਤਬ  ਹੀ  ਆਤਮ  ਤਤ  ਕੋ  ਦਰਸੇ  ਪਰਮ  ਪੁਰਖ  ਕਹ  ਪਾਵੈ  ॥੩॥੧॥

 ਰਾਮਕਲੀ  ਪਾਤਿਸਾਹੀ  ੧੦  ॥

 ਰੇ  ਮਨ  ਇਹ  ਬਿਧਿ  ਜੋਗੁ  ਕਮਾਓ  ॥

 ਸਿੰਙੀ  ਸਾਚੁ  ਅਕਪਟ  ਕੰਠਲਾ  ਧਿਆਨ  ਬਿਭੂਤ  ਚੜਾਓ  ॥੧॥  ਰਹਾਉ  ॥

 ਤਾਤੀ  ਗਹੁ  ਆਤਮ  ਬਸਿ  ਕਰ  ਕੀ  ਭੱਿਛਾ  ਨਾਮ  ਅਧਾਰੰ  ॥

 ਬਾਜੇ  ਪਰਮ  ਤਾਰ  ਤਤੁ  ਹਰਿ  ਕੋ  ਉਪਜੈ  ਰਾਗ  ਰਸਾਰੰ  ॥੧॥

 ਉਘਟੈ  ਤਾਨ  ਤਰੰਗ  ਰੰਗਿ  ਅਤਿ  ਗਿਆਨ  ਗੀਤ  ਬੰਧਾਨੰ  ॥

 ਚਕਿ  ਚਕਿ  ਰਹੇ  ਦੇਵ  ਦਾਨਵ  ਮੁਨਿ  ਛਕਿ  ਛਕਿ  ਬ੍ਯੋਮ  ਬਿਵਾਨੰ  ॥੨॥

 ਆਤਮ  ਉਪਦੇਸ  ਭੇਸੁ  ਸੰਜਮ  ਕੋ  ਜਾਪ  ਸੁ  ਅਜਪਾ  ਜਾਪੈ  ॥

 ਸਦਾ  ਰਹੈ  ਕੰਚਨ  ਸੀ  ਕਾਯਾ  ਕਾਲ  ਨ  ਕਬਹੂੰ  ਬ੍ਯਾਪੈ  ॥੩॥੨॥

 ਰਾਮਕਲੀ  ਪਾਤਿਸਾਹੀ  ੧੦  ॥

 ਪ੍ਰਾਨੀ  ਪਰਮ  ਪੁਰਖ  ਪਗਿ  ਲਾਗੋ  ॥

 ਸੋਵਤ  ਕਹਾ  ਮੋਹ  ਨਿੰਦ੍ਰਾ  ਮੈ  ਕਬਹੂੰ  ਸੁਚਿਤ  ਹ੍ਵੈ  ਜਾਗੋ  ॥੧॥  ਰਹਾਉ  ॥

 ਔਰਨ  ਕਹਾ  ਉਪਦੇਸਤ  ਹੈ  ਪਸੁ  ਤੋਹਿ  ਪ੍ਰਬੋਧ  ਨ  ਲਾਗੋ  ॥

 ਸਿੰਚਤ  ਕਹਾ  ਪਰੇ  ਬਿਖਿਯਨ  ਕਹ  ਕਬਹੁ  ਬਿਖੈ  ਰਸ  ਤ੍ਯਾਗੋ  ॥੧॥

 ਕੇਵਲ  ਕਰਮ  ਭਰਮ  ਸੇ  ਚੀਨਹੁ  ਧਰਮ  ਕਰਮ  ਅਨੁਰਾਗੋ  ॥

 ਸੰਗ੍ਰਹ  ਕਰੋ  ਸਦਾ  ਸਿਮਰਨ  ਕੋ  ਪਰਮ  ਪਾਪ  ਤਜਿ  ਭਾਗੋ  ॥੨॥

 ਜਾ  ਤੇ  ਦੂਖ  ਪਾਪ  ਨਹਿ  ਭੇਟੈ  ਕਾਲ  ਜਾਲ  ਤੇ  ਤਾਗੋ  ॥

 ਜੌ  ਸੁਖ  ਚਾਹੋ  ਸਦਾ  ਸਭਨ  ਕੌ  ਤੌ  ਹਰਿ  ਕੇ  ਰਸਿ  ਪਾਗੋ  ॥੩॥੩॥

 ਰਾਗੁ  ਸੋਰਠਿ  ਪਾਤਿਸਾਹੀ  ੧੦  ॥

 ਪ੍ਰਭ  ਜੂ  ਤੋ  ਕਹ  ਲਾਜ  ਹਮਾਰੀ  ॥

 ਨੀਲ  ਕੰਠ  ਨਰਹਰਿ  ਨਾਰਾਇਣ  ਨੀਲ  ਬਸਨ  ਬਨਵਾਰੀ  ॥੧॥  ਰਹਾਉ  ॥

 ਪਰਮ  ਪੁਰਖ  ਪਰਮੇਸਰ  ਸੁਆਮੀ  ਪਾਵਨ  ਪਉਨ  ਅਹਾਰੀ  ॥

 ਮਾਧਵ  ਮਹਾ  ਜੋਤਿ  ਮਧੁ  ਮਰਦਨ  ਮਾਨ  ਮੁਕੰਦ  ਮੁਰਾਰੀ  ॥੧॥

 ਨਿਰਬਿਕਾਰ  ਨਿਰਜੁਰ  ਨਿੰਦ੍ਰਾ  ਬਿਨੁ  ਨਿਰਬਿਖ  ਨਰਕ  ਨਿਵਾਰੀ  ॥

 ਕ੍ਰਿਪਾ  ਸਿੰਧ  ਕਾਲ  ਤ੍ਰੈ  ਦਰਸੀ  ਕੁਕ੍ਰਿਤ  ਪ੍ਰਨਾਸਨਕਾਰੀ  ॥੨॥

 ਧਨੁਰਪਾਨਿ  ਧ੍ਰਿਤਮਾਨ  ਧਰਾਧਰ  ਅਨਬਿਕਾਰ  ਅਸਿਧਾਰੀ  ॥

 ਹੌ  ਮਤਿ  ਮੰਦ  ਚਰਨ  ਸਰਨਾਗਤਿ  ਕਰ  ਗਹਿ  ਲੇਹੁ  ਉਬਾਰੀ  ॥੩॥੧॥੪॥

 ਰਾਗੁ  ਕਲਿਆਣ  ਪਾਤਿਸਾਹੀ  ੧੦  ॥

 ਬਿਨ  ਕਰਤਾਰ  ਨ  ਕਿਰਤਮ  ਮਾਨੋ  ॥

 ਆਦਿ  ਅਜੋਨਿ  ਅਜੈ  ਅਬਿਨਾਸੀ  ਤਿਹ  ਪਰਮੇਸਰ  ਜਾਨੋ  ॥੧॥  ਰਹਾਉ  ॥

 ਕਹਾ  ਭਯੋ  ਜੋ  ਆਨ  ਜਗਤ  ਮੈ  ਦਸਕ  ਅਸੁਰ  ਹਰਿ  ਘਾਏ  ॥

 ਅਧਿਕ  ਪ੍ਰਪੰਚ  ਦਿਖਾਇ  ਸਭਨ  ਕਹ  ਆਪਹਿ  ਬ੍ਰਹਮੁ  ਕਹਾਏ  ॥੧॥

 ਭੰਜਨ  ਗੜ੍ਹਨ  ਸਮਰਥ  ਸਦਾ  ਪ੍ਰਭੁ  ਸੋ  ਕਿਮ  ਜਾਤਿ  ਗਿਨਾਯੋ  ॥

 ਤਾ  ਤੇ  ਸਰਬ  ਕਾਲ  ਕੇ  ਅਸਿ  ਕੋ  ਘਾਇ  ਬਚਾਇ  ਨ  ਆਯੋ  ॥੨॥

 ਕੈਸੇ  ਤੋਹਿ  ਤਾਰਿਹੈ  ਸੁਨਿ  ਜੜ  ਆਪ  ਡੁਬਿਯੋ  ਭਵ  ਸਾਗਰ  ॥

 ਛੁਟਿਹੋ  ਕਾਲ  ਫਾਸ  ਤੇ  ਤਬ  ਹੀ  ਗਹੋ  ਸਰਨਿ  ਜਗਤਾਗਰ  ॥੩॥੧॥੫॥

 ਖਿਆਲ  ਪਾਤਿਸਾਹੀ  ੧੦  ॥

 ਮਿਤ੍ਰ  ਪਿਆਰੇ  ਨੂੰ  ਹਾਲੁ  ਮੁਰੀਦਾਂ  ਦਾ  ਕਹਣਾ  ॥

 ਤੁਧ  ਬਿਨੁ  ਰੋਗੁ  ਰਜਾਈਆਂ  ਦਾ  ਓਢਣੁ  ਨਾਗ  ਨਿਵਾਸਾਂ  ਦੇ  ਰਹਣਾ  ॥

 ਸੂਲ  ਸੁਰਾਹੀ  ਖੰਜਰੁ  ਪਿਯਾਲਾ  ਬਿੰਗ  ਕਸਾਈਯਾਂ  ਦਾ  ਸਹਣਾ  ॥

 ਯਾਰੜੇ  ਦਾ  ਸਾਨੂੰ  ਸੱਥਰ  ਚੰਗਾ  ਭੱਠ  ਖੇੜਿਆਂ  ਦਾ  ਰਹਣਾ  ॥੧॥੧॥੬॥

 ਤਿਲੰਗ  ਕਾਫੀ  ਪਾਤਿਸਾਹੀ  ੧੦  ॥

 ਕੇਵਲ  ਕਾਲਈ  ਕਰਤਾਰ  ॥

 ਆਦਿ  ਅੰਤ  ਅਨੰਤ  ਮੂਰਤਿ  ਗੜ੍ਹਨ  ਭੰਜਨਹਾਰ  ॥੧॥  ਰਹਾਉ  ॥

 ਨਿੰਦ  ਉਸਤਤ  ਜਉਨ  ਕੇ  ਸਮ  ਸਤ੍ਰ  ਮਿਤ੍ਰ  ਨ  ਕੋਇ  ॥

 ਕਉਨ  ਬਾਟ  ਪਰੀ  ਤਿਸੈ  ਪਥ  ਸਾਰਥੀ  ਰਥ  ਹੋਇ  ॥੧॥

 ਤਾਤ  ਮਾਤ  ਨ  ਜਾਤ  ਜਾਕਰ  ਪੁਤ੍ਰ  ਪੌਤ੍ਰ  ਮੁਕੰਦ  ॥

 ਕਉਨ  ਕਾਜ  ਕਹਾਹਿਂਗੇ  ਤੇ  ਆਨ  ਦੇਵਿਕ  ਨੰਦ  ॥੨॥

 ਦੇਵ  ਦੈਤ  ਦਿਸਾ  ਵਿਸਾ  ਜਿਹ  ਕੀਨ  ਸਰਬ  ਪਸਾਰ  ॥

 ਕਉਨ  ਉਪਮਾ  ਤੌਨ  ਕੌ  ਮੁਖ  ਲੇਤ  ਨਾਮੁ  ਮੁਰਾਰ  ॥੩॥੧॥੭॥

 ਰਾਗ  ਬਿਲਾਵਲ  ਪਾਤਿਸਾਹੀ  ੧੦  ॥

 ਸੋ  ਕਿਮ  ਮਾਨਸ  ਰੂਪ  ਕਹਾਏ  ॥

 ਸਿਧ  ਸਮਾਧਿ  ਸਾਧ  ਕਰ  ਹਾਰੇ  ਕ੍ਯੋਹੂੰ  ਨ  ਦੇਖਨ  ਪਾਏ  ॥੧॥  ਰਹਾਉ  ॥

 ਨਾਰਦ  ਬਿਆਸ  ਪਰਾਸਰ  ਧ੍ਰੂਅ  ਸੇ  ਧਿਆਵਤ  ਧਿਆਨ  ਲਗਾਏ  ॥

 ਬੇਦ  ਪੁਰਾਨ  ਹਾਰਿ  ਹਠ  ਛਾਡਿਓ  ਤਦਪਿ  ਧਿਆਨ  ਨ  ਆਏ  ॥੧॥

 ਦਾਨਵ  ਦੇਵ  ਪਿਸਾਚ  ਪ੍ਰੇਤ  ਤੇ  ਨੇਤਹ  ਨੇਤ  ਕਹਾਏ  ॥

 ਸੂਛਮ  ਤੇ  ਸੂਛਮ  ਕਰ  ਚੀਨੇ  ਬ੍ਰਿਧਨ  ਬ੍ਰਿਧ  ਬਤਾਏ  ॥੨॥

 ਭੂਮ  ਅਕਾਸ  ਪਤਾਲ  ਸਭੈ  ਸਜਿ  ਏਕ  ਅਨੇਕ  ਸਦਾਏ  ॥

 ਸੋ  ਨਰ  ਕਾਲ  ਫਾਸ  ਤੇ  ਬਾਚੇ  ਜੋ  ਹਰਿ  ਸਰਣਿ  ਸਿਧਾਏ  ॥੩॥੧॥੮॥

 ਰਾਗ  ਦੇਵਗੰਧਾਰੀ  ਪਾਤਿਸਾਹੀ  ੧੦  ॥

 ਇਕ  ਬਿਨ  ਦੂਸਰ  ਸੋ  ਨ  ਚਿਨਾਰ  ॥

 ਭੰਜਨ  ਗੜਨ  ਸਮਰਥ  ਸਦਾ  ਪ੍ਰਭ  ਜਾਨਤ  ਹੈ  ਕਰਤਾਰ  ॥੧॥  ਰਹਾਉ  ॥

 ਕਹਾ  ਭਇਓ  ਜੋ  ਅਤ  ਹਿਤ  ਚਿਤ  ਕਰ  ਬਹੁ  ਬਿਧ  ਸਿਲਾ  ਪੁਜਾਈ  ॥

 ਪ੍ਰਾਨ  ਥਕਿਓ  ਪਾਹਨ  ਕਹ  ਪਰਸਤ  ਕਛੁ  ਕਰਿ  ਸਿਧ  ਨ  ਆਈ  ॥੧॥

 ਅਛਤ  ਧੂਪ  ਦੀਪ  ਅਰਪਤ  ਹੈ  ਪਾਹਨ  ਕਛੂ  ਨ  ਖੈਹੈ  ॥

 ਤਾ  ਮੈਂ  ਕਹਾਂ  ਸਿਧ  ਹੈ  ਰੇ  ਜੜ  ਤੋਹਿ  ਕਛੂ  ਬਰ  ਦੈਹੈ  ॥੨॥

 ਜੌ  ਜੀਯ  ਹੋਤ  ਤੌ  ਦੇਤ  ਕਛੁ  ਤੁਹਿ  ਕਰ  ਮਨ  ਬਚ  ਕਰਮ  ਬਿਚਾਰ  ॥

 ਕੇਵਲ  ਏਕ  ਸਰਣ  ਸੁਆਮੀ  ਬਿਨੁ  ਯੌ  ਨਹਿ  ਕਤਹਿ  ਉਧਾਰ  ॥੩॥੧॥੯॥

 ਰਾਗ  ਦੇਵਗੰਧਾਰੀ  ਪਾਤਿਸਾਹੀ  ੧੦  ॥

 ਬਿਨੁ  ਹਰਿ  ਨਾਮ  ਨ  ਬਾਚਨ  ਪੈਹੈ  ॥

 ਚੌਦਹਿ  ਲੋਕ  ਜਾਹਿ  ਬਸ  ਕੀਨੇ  ਤਾ  ਤੇ  ਕਹਾਂ  ਪਲੈਹੈ  ॥੧॥  ਰਹਾਉ  ॥

 ਰਾਮ  ਰਹੀਮ  ਉਬਾਰ  ਨ  ਸਕਹੈ  ਜਾ  ਕਰ  ਨਾਮ  ਰਟੈ  ਹੈ  ॥

 ਬ੍ਰਹਮਾ  ਬਿਸਨ  ਰੁਦ੍ਰ  ਸੂਰਜ  ਸਸਿ  ਤੇ  ਬਸਿ  ਕਾਲ  ਸਬੈ  ਹੈ  ॥੧॥

 ਬੇਦ  ਪੁਰਾਨ  ਕੁਰਾਨ  ਸਬੈ  ਮਤ  ਜਾਕਹ  ਨੇਤ  ਕਹੈ  ਹੈ  ॥

 ਇੰਦ੍ਰ  ਫਨਿੰਦ੍ਰ  ਮੁਨਿੰਦ੍ਰ  ਕਲਪ  ਬਹੁ  ਧਿਆਵਤ  ਧਿਆਨ  ਨ  ਐਹੈ  ॥੨॥

 ਜਾਕਰ  ਰੂਪ  ਰੰਗ  ਨਹਿ  ਜਨਿਯਤ  ਸੋ  ਕਿਮ  ਸ੍ਯਾਮ  ਕਹੈ  ਹੈ  ॥

 ਛੁਟਹੋ  ਕਾਲ  ਜਾਲ  ਤੇ  ਤਬ  ਹੀ  ਤਾਂਹਿ  ਚਰਨ  ਲਪਟੈਹੈ  ॥੩॥੧॥੧੦॥

Post a Comment

0 Comments
* Please Don't Spam Here. All the Comments are Reviewed by Admin.