Type Here to Get Search Results !

kirtan

ਜਾਪੁ ਸਾਹਿਬ

                            ਜਾਪੁ ਸਾਹਿਬ

 ੴ  ਸਤਿਗੁਰਪ੍ਰਸਾਦਿ  ॥

 ਸ੍ਰੀ  ਵਾਹਿਗੁਰੂ  ਜੀ  ਕੀ  ਫਤਹ  ॥

 ਜਾਪੁ  ॥

 ਸ੍ਰੀ  ਮੁਖਵਾਕ  ਪਾਤਿਸਾਹੀ  ੧੦  ॥

 ਛਪੈ  ਛੰਦ  ॥  ਤ੍ਵ  ਪ੍ਰਸਾਦਿ  ॥

 ਚੱਕ੍ਰ  ਚਿਹਨ  ਅਰੁ  ਬਰਨ  ਜਾਤਿ  ਅਰੁ  ਪਾਤਿ  ਨਹਿਨ  ਜਿਹ  ॥

 ਰੂਪ  ਰੰਗ  ਅਰੁ  ਰੇਖ  ਭੇਖ  ਕੋਊ  ਕਹਿ  ਨ  ਸਕਤਿ  ਕਿਹ  ॥

 ਅਚਲ  ਮੂਰਤਿ  ਅਨਭਉ  ਪ੍ਰਕਾਸ  ਅਮਿਤੋਜਿ  ਕਹਿੱਜੈ  ॥

 ਕੋਟਿ  ਇੰਦ੍ਰ  ਇੰਦ੍ਰਾਣ  ਸਾਹੁ  ਸਾਹਾਣਿ  ਗਣਿਜੈ  ॥

 ਤ੍ਰਿਭਵਣ  ਮਹੀਪ  ਸੁਰ  ਨਰ  ਅਸੁਰ  ਨੇਤ  ਨੇਤ  ਬਨ  ਤ੍ਰਿਣ  ਕਹਤ  ॥

 ਤਵ  ਸਰਬ  ਨਾਮ  ਕਥੈ  ਕਵਨ  ਕਰਮ  ਨਾਮ  ਬਰਨਤ  ਸੁਮਤਿ  ॥੧॥

 ਭੁਜੰਗ  ਪ੍ਰਯਾਤ  ਛੰਦ  ॥

 ਨਮਸਤ੍ਵੰ  ਅਕਾਲੇ  ॥

 ਨਮਸਤ੍ਵੰ  ਕ੍ਰਿਪਾਲੇ  ॥

 ਨਮਸਤੰ  ਅਰੂਪੇ  ॥

 ਨਮਸਤੰ  ਅਨੂਪੇ  ॥੨॥

 ਨਮਸਤੰ  ਅਭੇਖੇ  ॥

 ਨਮਸਤੰ  ਅਲੇਖੇ  ॥

 ਨਮਸਤੰ  ਅਕਾਏ  ॥

 ਨਮਸਤੰ  ਅਜਾਏ  ॥੩॥

 ਨਮਸਤੰ  ਅਗੰਜੇ  ॥

 ਨਮਸਤੰ  ਅਭੰਜੇ  ॥

 ਨਮਸਤੰ  ਅਨਾਮੇ  ॥

 ਨਮਸਤੰ  ਅਠਾਮੇ  ॥੪॥

 ਨਮਸਤੰ  ਅਕਰਮੰ  ॥

 ਨਮਸਤੰ  ਅਧਰਮੰ  ॥

 ਨਮਸਤੰ  ਅਨਾਮੰ  ॥

 ਨਮਸਤੰ  ਅਧਾਮੰ  ॥੫॥

 ਨਮਸਤੰ  ਅਜੀਤੇ  ॥

 ਨਮਸਤੰ  ਅਭੀਤੇ  ॥

 ਨਮਸਤੰ  ਅਬਾਹੇ  ॥

 ਨਮਸਤੰ  ਅਢਾਹੇ  ॥੬॥

 ਨਮਸਤੰ  ਅਨੀਲੇ  ॥

 ਨਮਸਤੰ  ਅਨਾਦੇ  ॥

 ਨਮਸਤੰ  ਅਛੇਦੇ  ॥

 ਨਮਸਤੰ  ਅਗਾਧੇ  ॥੭॥

 ਨਮਸਤੰ  ਅਗੰਜੇ  ॥

 ਨਮਸਤੰ  ਅਭੰਜੇ  ॥

 ਨਮਸਤੰ  ਉਦਾਰੇ  ॥

 ਨਮਸਤੰ  ਅਪਾਰੇ  ॥੮॥

 ਨਮਸਤੰ  ਸੁ  ਏਕੈ  ॥

 ਨਮਸਤੰ  ਅਨੇਕੈ  ॥

 ਨਮਸਤੰ  ਅਭੂਤੇ  ॥

 ਨਮਸਤੰ  ਅਜੂਪੇ  ॥੯॥

 ਨਮਸਤੰ  ਨ੍ਰਿਕਰਮੇ  ॥

 ਨਮਸਤੰ  ਨ੍ਰਿਭਰਮੇ  ॥

 ਨਮਸਤੰ  ਨ੍ਰਿਦੇਸੇ  ॥

 ਨਮਸਤੰ  ਨ੍ਰਿਭੇਸੇ  ॥੧੦॥

 ਨਮਸਤੰ  ਨ੍ਰਿਨਾਮੇ  ॥

 ਨਮਸਤੰ  ਨ੍ਰਿਕਾਮੇ  ॥

 ਨਮਸਤੰ  ਨ੍ਰਿਧਾਤੇ  ॥

 ਨਮਸਤੰ  ਨ੍ਰਿਘਾਤੇ  ॥੧੧॥

 ਨਮਸਤੰ  ਨ੍ਰਿਧੂਤੇ  ॥

 ਨਮਸਤੰ  ਅਭੂਤੇ  ॥

 ਨਮਸਤੰ  ਅਲੋਕੇ  ॥

 ਨਮਸਤੰ  ਅਸੋਕੇ  ॥੧੨॥

 ਨਮਸਤੰ  ਨ੍ਰਿਤਾਪੇ  ॥

 ਨਮਸਤੰ  ਅਥਾਪੇ  ॥

 ਨਮਸਤੰ  ਤ੍ਰਿਮਾਨੇ  ॥

 ਨਮਸਤੰ  ਨਿਧਾਨੇ  ॥੧੩॥

 ਨਮਸਤੰ  ਅਗਾਹੇ  ॥

 ਨਮਸਤੰ  ਅਬਾਹੇ  ॥

 ਨਮਸਤੰ  ਤ੍ਰਿਬਰਗੇ  ॥

 ਨਮਸਤੰ  ਅਸਰਗੇ  ॥੧੪॥

 ਨਮਸਤੰ  ਪ੍ਰਭੋਗੇ  ॥

 ਨਮਸਤੰ  ਸੁਜੋਗੇ  ॥

 ਨਮਸਤੰ  ਅਰੰਗੇ  ॥

 ਨਮਸਤੰ  ਅਭੰਗੇ  ॥੧੫॥

 ਨਮਸਤੰ  ਅਗੰਮੇ  ॥

 ਨਮਸਤਸਤੁ  ਰੰਮੇ  ॥

 ਨਮਸਤੰ  ਜਲਾਸਰੇ  ॥

 ਨਮਸਤੰ  ਨਿਰਾਸਰੇ  ॥੧੬॥

 ਨਮਸਤੰ  ਅਜਾਤੇ  ॥

 ਨਮਸਤੰ  ਅਪਾਤੇ  ॥

 ਨਮਸਤੰ  ਅਮਜਬੇ  ॥

 ਨਮਸਤਸਤੁ  ਅਜਬੇ  ॥੧੭॥

 ਅਦੇਸੰ  ਅਦੇਸੇ  ॥

 ਨਮਸਤੰ  ਅਭੇਸੇ  ॥

 ਨਮਸਤੰ  ਨ੍ਰਿਧਾਮੇ  ॥

 ਨਮਸਤੰ  ਨ੍ਰਿਬਾਮੇ  ॥੧੮॥

 ਨਮੋ  ਸਰਬ  ਕਾਲੇ  ॥

 ਨਮੋ  ਸਰਬ  ਦਿਆਲੇ  ॥

 ਨਮੋ  ਸਰਬ  ਰੂਪੇ  ॥

 ਨਮੋ  ਸਰਬ  ਭੂਪੇ  ॥੧੯॥

 ਨਮੋ  ਸਰਬ  ਖਾਪੇ  ॥

 ਨਮੋ  ਸਰਬ  ਥਾਪੇ  ॥

 ਨਮੋ  ਸਰਬ  ਕਾਲੇ  ॥

 ਨਮੋ  ਸਰਬ  ਪਾਲੇ  ॥੨੦॥

 ਨਮਸਤਸਤੁ  ਦੇਵੈ  ॥

 ਨਮਸਤੰ  ਅਭੇਵੈ  ॥

 ਨਮਸਤੰ  ਅਜਨਮੇ  ॥

 ਨਮਸਤੰ  ਸੁਬਨਮੇ  ॥੨੧॥

 ਨਮੋ  ਸਰਬ  ਗਉਨੇ  ॥

 ਨਮੋ  ਸਰਬ  ਭਉਨੇ  ॥

 ਨਮੋ  ਸਰਬ  ਰੰਗੇ  ॥

 ਨਮੋ  ਸਰਬ  ਭੰਗੇ  ॥੨੨॥

 ਨਮੋ  ਕਾਲ  ਕਾਲੇ  ॥

 ਨਮਸਤਸਤੁ  ਦਿਆਲੇ  ॥

 ਨਮਸਤੰ  ਅਬਰਨੇ  ॥

 ਨਮਸਤੰ  ਅਮਰਨੇ  ॥੨੩॥

 ਨਮਸਤੰ  ਜਰਾਰੰ  ॥

 ਨਮਸਤੰ  ਕ੍ਰਿਤਾਰੰ  ॥

 ਨਮੋ  ਸਰਬ  ਧੰਧੇ  ॥

 ਨਮੋਸਤ  ਅਬੰਧੇ  ॥੨੪॥

 ਨਮਸਤੰ  ਨ੍ਰਿਸਾਕੇ  ॥

 ਨਮਸਤੰ  ਨ੍ਰਿਬਾਕੇ  ॥

 ਨਮਸਤੰ  ਰਹੀਮੇ  ॥

 ਨਮਸਤੰ  ਕਰੀਮੇ  ॥੨੫॥

 ਨਮਸਤੰ  ਅਨੰਤੇ  ॥

 ਨਮਸਤੰ  ਮਹੰਤੇ  ॥

 ਨਮਸਤਸਤੁ  ਰਾਗੇ  ॥

 ਨਮਸਤੰ  ਸੁਹਾਗੇ  ॥੨੬॥

 ਨਮੋ  ਸਰਬ  ਸੋਖੰ  ॥

 ਨਮੋ  ਸਰਬ  ਪੋਖੰ  ॥

 ਨਮੋ  ਸਰਬ  ਕਰਤਾ  ॥

 ਨਮੋ  ਸਰਬ  ਹਰਤਾ  ॥੨੭॥

 ਨਮੋ  ਜੋਗ  ਜੋਗੇ  ॥

 ਨਮੋ  ਭੋਗ  ਭੋਗੇ  ॥

 ਨਮੋ  ਸਰਬ  ਦਿਆਲੇ  ॥

 ਨਮੋ  ਸਰਬ  ਪਾਲੇ  ॥੨੮॥

 ਚਾਚਰੀ  ਛੰਦ  ॥  ਤ੍ਵ  ਪ੍ਰਸਾਦਿ  ॥

 ਅਰੂਪ  ਹੈਂ  ॥

 ਅਨੂਪ  ਹੈਂ  ॥

 ਅਜੂ  ਹੈਂ  ॥

 ਅਭੂ  ਹੈਂ  ॥੨੯॥

 ਅਲੇਖ  ਹੈਂ  ॥

 ਅਭੇਖ  ਹੈਂ  ॥

 ਅਨਾਮ  ਹੈਂ  ॥

 ਅਕਾਮ  ਹੈਂ  ॥੩੦॥

 ਅਧੇ  ਹੈਂ  ॥

 ਅਭੇ  ਹੈਂ  ॥

 ਅਜੀਤ  ਹੈਂ  ॥

 ਅਭੀਤ  ਹੈਂ  ॥੩੧॥

 ਤ੍ਰਿਮਾਨ  ਹੈਂ  ॥

 ਨਿਧਾਨ  ਹੈਂ  ॥

 ਤ੍ਰਿਬਰਗ  ਹੈਂ  ॥

 ਅਸਰਗ  ਹੈਂ  ॥੩੨॥

 ਅਨੀਲ  ਹੈਂ  ॥

 ਅਨਾਦਿ  ਹੈਂ  ॥

 ਅਜੇ  ਹੈਂ  ॥

 ਅਜਾਦਿ  ਹੈਂ  ॥੩੩॥

 ਅਜਨਮ  ਹੈਂ  ॥

 ਅਬਰਨ  ਹੈਂ  ॥

 ਅਭੂਤ  ਹੈਂ  ॥

 ਅਭਰਨ  ਹੈਂ  ॥੩੪॥

 ਅਗੰਜ  ਹੈਂ  ॥

 ਅਭੰਜ  ਹੈਂ  ॥

 ਅਝੂਝ  ਹੈਂ  ॥

 ਅਝੰਝ  ਹੈਂ  ॥੩੫॥

 ਅਮੀਕ  ਹੈਂ  ॥

 ਰਫ਼ੀਕ  ਹੈਂ  ॥

 ਅਧੰਧ  ਹੈਂ  ॥

 ਅਬੰਧ  ਹੈਂ  ॥੩੬॥

 ਨ੍ਰਿਬੂਝ  ਹੈਂ  ॥

 ਅਸੂਝ  ਹੈਂ  ॥

 ਅਕਾਲ  ਹੈਂ  ॥

 ਅਜਾਲ  ਹੈਂ  ॥੩੭॥

 ਅਲਾਹ  ਹੈਂ  ॥

 ਅਜਾਹ  ਹੈਂ  ॥

 ਅਨੰਤ  ਹੈਂ  ॥

 ਮਹੰਤ  ਹੈਂ  ॥੩੮॥

 ਅਲੀਕ  ਹੈਂ  ॥

 ਨ੍ਰਿਸ੍ਰੀਕ  ਹੈਂ  ॥

 ਨ੍ਰਿਲੰਭ  ਹੈਂ  ॥

 ਅਸੰਭ  ਹੈਂ  ॥੩੯॥

 ਅਗੰਮ  ਹੈਂ  ॥

 ਅਜੰਮ  ਹੈਂ  ॥

 ਅਭੂਤ  ਹੈਂ  ॥

 ਅਛੂਤ  ਹੈਂ  ॥੪੦॥

 ਅਲੋਕ  ਹੈਂ  ॥

 ਅਸੋਕ  ਹੈਂ  ॥

 ਅਕਰਮ  ਹੈਂ  ॥

 ਅਭਰਮ  ਹੈਂ  ॥੪੧॥

 ਅਜੀਤ  ਹੈਂ  ॥

 ਅਭੀਤ  ਹੈਂ  ॥

 ਅਬਾਹ  ਹੈਂ  ॥

 ਅਗਾਹ  ਹੈਂ  ॥੪੨॥

 ਅਮਾਨ  ਹੈਂ  ॥

 ਨਿਧਾਨ  ਹੈਂ  ॥

 ਅਨੇਕ  ਹੈਂ  ॥

 ਫਿਰਿ  ਏਕ  ਹੈਂ  ॥੪੩॥

 ਭੁਜੰਗ  ਪ੍ਰਯਾਤ  ਛੰਦ  ॥

 ਨਮੋ  ਸਰਬ  ਮਾਨੇ  ॥

 ਸਮਸਤੀ  ਨਿਧਾਨੇ  ॥

 ਨਮੋ  ਦੇਵ  ਦੇਵੇ  ॥

 ਅਭੇਖੀ  ਅਭੇਵੇ  ॥੪੪॥

 ਨਮੋ  ਕਾਲ  ਕਾਲੇ  ॥

 ਨਮੋ  ਸਰਬ  ਪਾਲੇ  ॥

 ਨਮੋ  ਸਰਬ  ਗਉਣੇ  ॥

 ਨਮੋ  ਸਰਬ  ਭਉਣੇ  ॥੪੫॥

 ਅਨੰਗੀ  ਅਨਾਥੇ  ॥

 ਨ੍ਰਿਸੰਗੀ  ਪ੍ਰਮਾਥੇ  ॥

 ਨਮੋ  ਭਾਨ  ਭਾਨੇ  ॥

 ਨਮੋ  ਮਾਨ  ਮਾਨੇ  ॥੪੬॥

 ਨਮੋ  ਚੰਦ੍ਰ  ਚੰਦ੍ਰੇ  ॥

 ਨਮੋ  ਭਾਨ  ਭਾਨੇ  ॥

 ਨਮੋ  ਗੀਤ  ਗੀਤੇ  ॥

 ਨਮੋ  ਤਾਨ  ਤਾਨੇ  ॥੪੭॥

 ਨਮੋ  ਨਿੱ੍ਰਤ  ਨਿੱ੍ਰਤੇ  ॥

 ਨਮੋ  ਨਾਦ  ਨਾਦੇ  ॥

 ਨਮੋ  ਪਾਨ  ਪਾਨੇ  ॥

 ਨਮੋ  ਬਾਦ  ਬਾਦੇ  ॥੪੮॥

 ਅਨੰਗੀ  ਅਨਾਮੇ  ॥

 ਸਮਸਤੀ  ਸਰੂਪੇ  ॥

 ਪ੍ਰਭੰਗੀ  ਪ੍ਰਮਾਥੇ  ॥

 ਸਮਸਤੀ  ਬਿਭੂਤੇ  ॥੪੯॥

 ਕਲੰਕੰ  ਬਿਨਾ  ਨੇਕਲੰਕੀ  ਸਰੂਪੇ  ॥

 ਨਮੋ  ਰਾਜ  ਰਾਜੇਸ੍ਵਰੰ  ਪਰਮ  ਰੂਪੇ  ॥੫੦॥

 ਨਮੋ  ਜੋਗ  ਜੋਗੇਸ੍ਵਰੰ  ਪਰਮ  ਸਿੱਧੇ  ॥

 ਨਮੋ  ਰਾਜ  ਰਾਜੇਸ੍ਵਰੰ  ਪਰਮ  ਬ੍ਰਿਧੇ  ॥੫੧॥

 ਨਮੋ  ਸਸਤ੍ਰ  ਪਾਣੇ  ॥

 ਨਮੋ  ਅਸਤ੍ਰ  ਮਾਣੇ  ॥

 ਨਮੋ  ਪਰਮ  ਗਿਆਤਾ  ॥

 ਨਮੋ  ਲੋਕ  ਮਾਤਾ  ॥੫੨॥

 ਅਭੇਖੀ  ਅਭਰਮੀ  ਅਭੋਗੀ  ਅਭੁਗਤੇ  ॥

 ਨਮੋ  ਜੋਗ  ਜੋਗੇਸ੍ਵਰੰ  ਪਰਮ  ਜੁਗਤੇ  ॥੫੩॥

 ਨਮੋ  ਨਿੱਤ  ਨਾਰਾਇਣੇ  ਕ੍ਰੂਰ  ਕਰਮੇ  ॥

 ਨਮੋ  ਪ੍ਰੇਤ  ਅਪ੍ਰੇਤ  ਦੇਵੇ  ਸੁਧਰਮੇ  ॥੫੪॥

 ਨਮੋ  ਰੋਗ  ਹਰਤਾ  ॥

 ਨਮੋ  ਰਾਗ  ਰੂਪੇ  ॥

 ਨਮੋ  ਸਾਹ  ਸਾਹੰ  ॥

 ਨਮੋ  ਭੂਪ  ਭੂਪੇ  ॥੫੫॥

 ਨਮੋ  ਦਾਨ  ਦਾਨੇ  ॥

 ਨਮੋ  ਮਾਨ  ਮਾਨੇ  ॥

 ਨਮੋ  ਰੋਗ  ਰੋਗੇ  ॥

 ਨਮਸਤੰ  ਸਨਾਨੇ  ॥੫੬॥

 ਨਮੋ  ਮੰਤ੍ਰ  ਮੰਤ੍ਰੰ  ॥

 ਨਮੋ  ਜੰਤ੍ਰ  ਜੰਤ੍ਰੰ  ॥

 ਨਮੋ  ਇਸਟ  ਇਸਟੇ  ॥

 ਨਮੋ  ਤੰਤ੍ਰ  ਤੰਤ੍ਰੰ  ॥੫੭॥

 ਸਦਾ  ਸੱਚਦਾਨੰਦ  ਸਰਬੰ  ਪ੍ਰਣਾਸੀ  ॥

 ਅਨੂਪੇ  ਅਰੂਪੇ  ਸਮਸਤੁਲ  ਨਿਵਾਸੀ  ॥੫੮॥

 ਸਦਾ  ਸਿਧਦਾ  ਬੁਧਦਾ  ਬ੍ਰਿਧ  ਕਰਤਾ  ॥

 ਅਧੋ  ਉਰਧ  ਅਰਧੰ  ਅਘੰ  ਓਘ  ਹਰਤਾ  ॥੫੯॥

 ਪਰੰ  ਪਰਮ  ਪਰਮੇਸ੍ਵਰੰ  ਪ੍ਰੋਛ  ਪਾਲੰ  ॥

 ਸਦਾ  ਸਰਬਦਾ  ਸਿੱਧ  ਦਾਤਾ  ਦਿਆਲੰ  ॥੬੦॥

 ਅਛੇਦੀ  ਅਭੇਦੀ  ਅਨਾਮੰ  ਅਕਾਮੰ  ॥

 ਸਮਸਤੋ  ਪਰਾਜੀ  ਸਮਸਤਸਤੁ  ਧਾਮੰ  ॥੬੧॥

 ਤੇਰਾ  ਜੋਰੁ  ॥

 ਚਾਚਰੀ  ਛੰਦ  ॥

 ਜਲੇ  ਹੈਂ  ॥

 ਥਲੇ  ਹੈਂ  ॥

 ਅਭੀਤ  ਹੈਂ  ॥

 ਅਭੇ  ਹੈਂ  ॥੬੨॥

 ਪ੍ਰਭੂ  ਹੈਂ  ॥

 ਅਜੂ  ਹੈਂ  ॥

 ਅਦੇਸ  ਹੈਂ  ॥

 ਅਭੇਸ  ਹੈਂ  ॥੬੩॥

 ਭੁਜੰਗ  ਪ੍ਰਯਾਤ  ਛੰਦ  ॥

 ਅਗਾਧੇ  ਅਬਾਧੇ  ॥

 ਅਨੰਦੀ  ਸਰੂਪੇ  ॥

 ਨਮੋ  ਸਰਬ  ਮਾਨੇ  ॥

 ਸਮਸਤੀ  ਨਿਧਾਨੇ  ॥੬੪॥

 ਨਮਸਤ੍ਵੰ  ਨ੍ਰਿਨਾਥੇ  ॥

 ਨਮਸਤ੍ਵੰ  ਪ੍ਰਮਾਥੇ  ॥

 ਨਮਸਤ੍ਵੰ  ਅਗੰਜੇ  ॥

 ਨਮਸਤ੍ਵੰ  ਅਭੰਜੇ  ॥੬੫॥

 ਨਮਸਤ੍ਵੰ  ਅਕਾਲੇ  ॥

 ਨਮਸਤ੍ਵੰ  ਅਪਾਲੇ  ॥

 ਨਮੋ  ਸਰਬ  ਦੇਸੇ  ॥

 ਨਮੋ  ਸਰਬ  ਭੇਸੇ  ॥੬੬॥

 ਨਮੋ  ਰਾਜ  ਰਾਜੇ  ॥

 ਨਮੋ  ਸਾਜ  ਸਾਜੇ  ॥

 ਨਮੋ  ਸ਼ਾਹ  ਸ਼ਾਹੇ  ॥

 ਨਮੋ  ਮਾਹ  ਮਾਹੇ  ॥੬੭॥

 ਨਮੋ  ਗੀਤ  ਗੀਤੇ  ॥

 ਨਮੋ  ਪ੍ਰੀਤ  ਪ੍ਰੀਤੇ  ॥

 ਨਮੋ  ਰੋਖ  ਰੋਖੇ  ॥

 ਨਮੋ  ਸੋਖ  ਸੋਖੇ  ॥੬੮॥

 ਨਮੋ  ਸਰਬ  ਰੋਗੇ  ॥

 ਨਮੋ  ਸਰਬ  ਭੋਗੇ  ॥

 ਨਮੋ  ਸਰਬ  ਜੀਤੰ  ॥

 ਨਮੋ  ਸਰਬ  ਭੀਤੰ  ॥੬੯॥

 ਨਮੋ  ਸਰਬ  ਗਿਆਨੰ  ॥

 ਨਮੋ  ਪਰਮ  ਤਾਨੰ  ॥

 ਨਮੋ  ਸਰਬ  ਮੰਤ੍ਰੰ  ॥

 ਨਮੋ  ਸਰਬ  ਜੰਤ੍ਰੰ  ॥੭੦॥

 ਨਮੋ  ਸਰਬ  ਦ੍ਰਿੱਸੰ  ॥

 ਨਮੋ  ਸਰਬ  ਕ੍ਰਿੱਸੰ  ॥

 ਨਮੋ  ਸਰਬ  ਰੰਗੇ  ॥

 ਤ੍ਰਿਭੰਗੀ  ਅਨੰਗੇ  ॥੭੧॥

 ਨਮੋ  ਜੀਵ  ਜੀਵੰ  ॥

 ਨਮੋ  ਬੀਜ  ਬੀਜੇ  ॥

 ਅਖਿੱਜੇ  ਅਭਿੱਜੇ  ॥

 ਸਮਸਤੰ  ਪ੍ਰਸਿੱਜੇ  ॥੭੨॥

 ਕ੍ਰਿਪਾਲੰ  ਸਰੂਪੇ  ॥

 ਕੁਕਰਮੰ  ਪ੍ਰਣਾਸੀ  ॥

 ਸਦਾ  ਸਰਬਦਾ  ਰਿਧਿ  ਸਿਧੰ  ਨਿਵਾਸੀ  ॥੭੩॥

 ਚਰਪਟ  ਛੰਦ  ॥  ਤ੍ਵ  ਪ੍ਰਸਾਦਿ  ॥

 ਅੰਮ੍ਰਿੱਤ  ਕਰਮੇ  ॥

 ਅੰਬ੍ਰਿਤ  ਧਰਮੇ  ॥

 ਅਖੱਲ  ਜੋਗੇ  ॥

 ਅਚੱਲ  ਭੋਗੇ  ॥੭੪॥

 ਅਚੱਲ  ਰਾਜੇ  ॥

 ਅਟੱਲ  ਸਾਜੇ  ॥

 ਅਖੱਲ  ਧਰਮੰ  ॥

 ਅਲੱਖ  ਕਰਮੰ  ॥੭੫॥

 ਸਰਬੰ  ਦਾਤਾ  ॥

 ਸਰਬੰ  ਗਿਆਤਾ  ॥

 ਸਰਬੰ  ਭਾਨੇ  ॥

 ਸਰਬੰ  ਮਾਨੇ  ॥੭੬॥

 ਸਰਬੰ  ਪ੍ਰਾਣੰ  ॥

 ਸਰਬੰ  ਤ੍ਰਾਣੰ  ॥

 ਸਰਬੰ  ਭੁਗਤਾ  ॥

 ਸਰਬੰ  ਜੁਗਤਾ  ॥੭੭॥

 ਸਰਬੰ  ਦੇਵੰ  ॥

 ਸਰਬੰ  ਭੇਵੰ  ॥

 ਸਰਬੰ  ਕਾਲੇ  ॥

 ਸਰਬੰ  ਪਾਲੇ  ॥੭੮॥

 ਰੂਆਲ  ਛੰਦ  ॥  ਤ੍ਵ  ਪ੍ਰਸਾਦਿ  ॥

 ਆਦਿ  ਰੂਪ  ਅਨਾਦਿ  ਮੂਰਤਿ  ਅਜੋਨਿ  ਪੁਰਖ  ਅਪਾਰ  ॥

 ਸਰਬ  ਮਾਨ  ਤ੍ਰਿਮਾਨ  ਦੇਵ  ਅਭੇਵ  ਆਦਿ  ਉਦਾਰ  ॥

 ਸਰਬ  ਪਾਲਕ  ਸਰਬ  ਘਾਲਕ  ਸਰਬ  ਕੋ  ਪੁਨਿ  ਕਾਲ  ॥

 ਜੱਤ੍ਰ  ਤੱਤ੍ਰ  ਬਿਰਾਜਹੀ  ਅਵਧੂਤ  ਰੂਪ  ਰਿਸਾਲ  ॥੭੯॥

 ਨਾਮ  ਠਾਮ  ਨ  ਜਾਤਿ  ਜਾਕਰ  ਰੂਪ  ਰੰਗ  ਨ  ਰੇਖ  ॥

 ਆਦਿ  ਪੁਰਖ  ਉਦਾਰ  ਮੂਰਤਿ  ਅਜੋਨਿ  ਆਦਿ  ਅਸੇਖ  ॥

 ਦੇਸ  ਔਰ  ਨ  ਭੇਸ  ਜਾਕਰ  ਰੂਪ  ਰੇਖ  ਨ  ਰਾਗ  ॥

 ਜੱਤ੍ਰ  ਤੱਤ੍ਰ  ਦਿਸਾ  ਵਿਸਾ  ਹੁਇ  ਫੈਲਿਓ  ਅਨੁਰਾਗ  ॥੮੦॥

 ਨਾਮ  ਕਾਮ  ਬਿਹੀਨ  ਪੇਖਤ  ਧਾਮ  ਹੂੰ  ਨਹਿ  ਜਾਹਿ  ॥

 ਸਰਬ  ਮਾਨ  ਸਰਬੱਤ੍ਰ  ਮਾਨ  ਸਦੈਵ  ਮਾਨਤ  ਤਾਹਿ  ॥

 ਏਕ  ਮੂਰਤਿ  ਅਨੇਕ  ਦਰਸਨ  ਕੀਨ  ਰੂਪ  ਅਨੇਕ  ॥

 ਖੇਲ  ਖੇਲਿ  ਅਖੇਲ  ਖੇਲਨ  ਅੰਤ  ਕੋ  ਫਿਰਿ  ਏਕ  ॥੮੧॥

 ਦੇਵ  ਭੇਵ  ਨ  ਜਾਨਹੀ  ਜਿਹ  ਬੇਦ  ਅਉਰ  ਕਤੇਬ  ॥

 ਰੂਪ  ਰੰਗ  ਨ  ਜਾਤਿ  ਪਾਤਿ  ਸੁ  ਜਾਨਈ  ਕਿਂਹ  ਜੇਬ  ॥

 ਤਾਤ  ਮਾਤ  ਨ  ਜਾਤ  ਜਾਕਰ  ਜਨਮ  ਮਰਨ  ਬਿਹੀਨ  ॥

 ਚੱਕ੍ਰ  ਬੱਕ੍ਰ  ਫਿਰੈ  ਚਤੁਰ  ਚੱਕ  ਮਾਨਹੀ  ਪੁਰ  ਤੀਨ  ॥੮੨॥

 ਲੋਕ  ਚਉਦਹ  ਕੇ  ਬਿਖੈ  ਜਗ  ਜਾਪਹੀ  ਜਿਂਹ  ਜਾਪ  ॥

 ਆਦਿ  ਦੇਵ  ਅਨਾਦਿ  ਮੂਰਤਿ  ਥਾਪਿਓ  ਸਬੈ  ਜਿਂਹ  ਥਾਪਿ  ॥

 ਪਰਮ  ਰੂਪ  ਪੁਨੀਤ  ਮੂਰਤਿ  ਪੂਰਨ  ਪੁਰਖ  ਅਪਾਰ  ॥

 ਸਰਬ  ਬਿਸ੍ਵ  ਰਚਿਓ  ਸੁਯੰਭਵ  ਗੜਨ  ਭੰਜਨਹਾਰ  ॥੮੩॥

 ਕਾਲ  ਹੀਨ  ਕਲਾ  ਸੰਜੁਗਤਿ  ਅਕਾਲ  ਪੁਰਖ  ਅਦੇਸ  ॥

 ਧਰਮ  ਧਾਮ  ਸੁ  ਭਰਮ  ਰਹਿਤ  ਅਭੂਤ  ਅਲਖ  ਅਭੇਸ  ॥

 ਅੰਗ  ਰਾਗ  ਨ  ਰੰਗ  ਜਾਕਹਿ  ਜਾਤਿ  ਪਾਤਿ  ਨ  ਨਾਮ  ॥

 ਗਰਬ  ਗੰਜਨ  ਦੁਸਟ  ਭੰਜਨ  ਮੁਕਤਿ  ਦਾਇਕ  ਕਾਮ  ॥੮੪॥

 ਆਪ  ਰੂਪ  ਅਮੀਕ  ਅਨਉਸਤਤਿ  ਏਕ  ਪੁਰਖ  ਅਵਧੂਤ  ॥

 ਗਰਬ  ਗੰਜਨ  ਸਰਬ  ਭੰਜਨ  ਆਦਿ  ਰੂਪ  ਅਸੂਤ  ॥

 ਅੰਗ  ਹੀਨ  ਅਭੰਗ  ਅਨਾਤਮ  ਏਕ  ਪੁਰਖ  ਅਪਾਰ  ॥

 ਸਰਬ  ਲਾਇਕ  ਸਰਬ  ਘਾਇਕ  ਸਰਬ  ਕੋ  ਪ੍ਰਤਿਪਾਰ  ॥੮੫॥

 ਸਰਬ  ਗੰਤਾ  ਸਰਬ  ਹੰਤਾ  ਸਰਬ  ਤੇ  ਅਨਭੇਖ  ॥

 ਸਰਬ  ਸਾਸਤ੍ਰ  ਨ  ਜਾਨਹੀ  ਜਿਂਹ  ਰੂਪ  ਰੰਗੁ  ਅਰੁ  ਰੇਖ  ॥

 ਪਰਮ  ਬੇਦ  ਪੁਰਾਣ  ਜਾਕਹਿ  ਨੇਤਿ  ਭਾਖਤ  ਨਿੱਤ  ॥

 ਕੋਟਿ  ਸਿੰਮ੍ਰਿਤ  ਪੁਰਾਨ  ਸਾਸਤ੍ਰ  ਨ  ਆਵਈ  ਵਹੁ  ਚਿੱਤ  ॥੮੬॥

 ਮਧੁਭਾਰ  ਛੰਦ  ॥  ਤ੍ਵ  ਪ੍ਰਸਾਦਿ  ॥

 ਗੁਨ  ਗਨ  ਉਦਾਰ  ॥

 ਮਹਿਮਾ  ਅਪਾਰ  ॥

 ਆਸਨ  ਅਭੰਗ  ॥

 ਉਪਮਾ  ਅਨੰਗ  ॥੮੭॥

 ਅਨਭਉ  ਪ੍ਰਕਾਸ  ॥

 ਨਿਸ  ਦਿਨ  ਅਨਾਸ  ॥

 ਆਜਾਨ  ਬਾਹੁ  ॥

 ਸਾਹਾਨ  ਸਾਹੁ  ॥੮੮॥

 ਰਾਜਾਨ  ਰਾਜ  ॥

 ਭਾਨਾਨ  ਭਾਨ  ॥

 ਦੇਵਾਨ  ਦੇਵ  ॥

 ਉਪਮਾ  ਮਹਾਨ  ॥੮੯॥

 ਇੰਦ੍ਰਾਨ  ਇੰਦ੍ਰ  ॥

 ਬਾਲਾਨ  ਬਾਲ  ॥

 ਰੰਕਾਨ  ਰੰਕ  ॥

 ਕਾਲਾਨ  ਕਾਲ  ॥੯੦॥

 ਅਨਭੂਤ  ਅੰਗ  ॥

 ਆਭਾ  ਅਭੰਗ  ॥

 ਗਤਿ  ਮਿਤਿ  ਅਪਾਰ  ॥

 ਗੁਨ  ਗਨ  ਉਦਾਰ  ॥੯੧॥

 ਮੁਨਿ  ਗਨ  ਪ੍ਰਨਾਮ  ॥

 ਨਿਰਭੈ  ਨ੍ਰਿਕਾਮ  ॥

 ਅਤਿ  ਦੁਤਿ  ਪ੍ਰਚੰਡ  ॥

 ਮਿਤਿ  ਗਤਿ  ਅਖੰਡ  ॥੯੨॥

 ਆਲਿਸ੍ਯ  ਕਰਮ  ॥

 ਆਦ੍ਰਿਸ੍ਯ  ਧਰਮ  ॥

 ਸਰਬਾ  ਭਰਣਾਢ੍ਯ  ॥

 ਅਨਡੰਡ  ਬਾਢ੍ਯ  ॥੯੩॥

 ਚਾਚਰੀ  ਛੰਦ  ॥  ਤ੍ਵ  ਪ੍ਰਸਾਦਿ  ॥

 ਗੁਬਿੰਦੇ  ॥

 ਮੁਕੰਦੇ  ॥

 ਉਦਾਰੇ  ॥

 ਅਪਾਰੇ  ॥੯੪॥

 ਹਰੀਅੰ  ॥

 ਕਰੀਅੰ  ॥

 ਨ੍ਰਿਨਾਮੇ  ॥

 ਅਕਾਮੇ  ॥੯੫॥

 ਭੁਜੰਗ  ਪ੍ਰਯਾਤ  ਛੰਦ  ॥

 ਚੱਤ੍ਰੁ  ਚੱਕ੍ਰ  ਕਰਤਾ  ॥

 ਚੱਤ੍ਰੁ  ਚੱਕ੍ਰ  ਹਰਤਾ  ॥

 ਚੱਤ੍ਰੁ  ਚੱਕ੍ਰ  ਦਾਨੇ  ॥

 ਚੱਤ੍ਰੁ  ਚੱਕ੍ਰ  ਜਾਨੇ  ॥੯੬॥

 ਚੱਤੁ੍ਰ  ਚੱਕ੍ਰ  ਵਰਤੀ  ॥

 ਚੱਤੁ੍ਰ  ਚੱਕ੍ਰ  ਭਰਤੀ  ॥

 ਚੱਤੁ੍ਰ  ਚੱਕ੍ਰ  ਪਾਲੇ  ॥

 ਚੱਤੁ੍ਰ  ਚੱਕ੍ਰ  ਕਾਲੇ  ॥੯੭॥

 ਚੱਤੁ੍ਰ  ਚੱਕ੍ਰ  ਪਾਸੇ  ॥

 ਚੱਤੁ੍ਰ  ਚੱਕ੍ਰ  ਵਾਸੇ  ॥

 ਚੱਤੁ੍ਰ  ਚੱਕ੍ਰ  ਮਾਨ੍ਯੈ  ॥

 ਚੱਤ੍ਰੁ  ਚੱਕ੍ਰ  ਦਾਨ੍ਯੈ  ॥੯੮॥

 ਚਾਚਰੀ  ਛੰਦ  ॥

 ਨ  ਸੱਤ੍ਰੈ  ॥

 ਨ  ਮਿੱਤ੍ਰੈ  ॥

 ਨ  ਭਰਮੰ  ॥

 ਨ  ਭਿੱਤ੍ਰੈ  ॥੯੯॥

 ਨ  ਕਰਮੰ  ॥

 ਨ  ਕਾਏ  ॥

 ਅਜਨਮੰ  ॥

 ਅਜਾਏ  ॥੧੦੦॥

 ਨ  ਚਿੱਤ੍ਰੈ  ॥

 ਨ  ਮਿੱਤ੍ਰੈ  ॥

 ਪਰੇ  ਹੈਂ  ॥

 ਪਵਿੱਤ੍ਰੈ  ॥੧੦੧॥

 ਪ੍ਰਿਥੀਸੈ  ॥

 ਅਦੀਸੈ  ॥

 ਅਦ੍ਰਿਸੈ  ॥

 ਅਕ੍ਰਿਸੈ  ॥੧੦੨॥

 ਭਗਵਤੀ  ਛੰਦ  ॥  ਤ੍ਵ  ਪ੍ਰਸਾਦਿ  ਕਥਤੇ  ॥

 ਕਿ  ਆਛਿੱਜ  ਦੇਸੈ  ॥

 ਕਿ  ਆਭਿੱਜ  ਭੇਸੈ  ॥

 ਕਿ  ਆਗੰਜ  ਕਰਮੈ  ॥

 ਕਿ  ਆਭੰਜ  ਭਰਮੈ  ॥੧੦੩॥

 ਕਿ  ਆਭਿਜ  ਲੋਕੈ  ॥

 ਕਿ  ਆਦਿਤ  ਸੋਕੈ  ॥

 ਕਿ  ਅਵਧੂਤ  ਬਰਨੈ  ॥

 ਕਿ  ਬਿਭੂਤ  ਕਰਨੈ  ॥੧੦੪॥

 ਕਿ  ਰਾਜੰ  ਪ੍ਰਭਾ  ਹੈਂ  ॥

 ਕਿ  ਧਰਮੰ  ਧੁਜਾ  ਹੈਂ  ॥

 ਕਿ  ਆਸੋਕ  ਬਰਨੈ  ॥

 ਕਿ  ਸਰਬਾ  ਅਭਰਨੈ  ॥੧੦੫॥

 ਕਿ  ਜਗਤੰ  ਕ੍ਰਿਤੀ  ਹੈਂ  ॥

 ਕਿ  ਛਤ੍ਰੰ  ਛਤ੍ਰੀ  ਹੈਂ  ॥

 ਕਿ  ਬ੍ਰਹਮੰ  ਸਰੂਪੈ  ॥

 ਕਿ  ਅਨਭਉ  ਅਨੂਪੈ  ॥੧੦੬॥

 ਕਿ  ਆਦਿ  ਅਦੇਵ  ਹੈਂ  ॥

 ਕਿ  ਆਪਿ  ਅਭੇਵ  ਹੈਂ  ॥

 ਕਿ  ਚਿੱਤ੍ਰੰ  ਬਿਹੀਨੈ  ॥

 ਕਿ  ਏਕੈ  ਅਧੀਨੈ  ॥੧੦੭॥

 ਕਿ  ਰੋਜ਼ੀ  ਰਜ਼ਾਕੈ  ॥

 ਰਹੀਮੈ  ਰਿਹਾਕੈ  ॥

 ਕਿ  ਪਾਕ  ਬਿਐਬ  ਹੈਂ  ॥

 ਕਿ  ਗੈਬੁਲ  ਗ਼ੈਬ  ਹੈਂ  ॥੧੦੮॥

 ਕਿ  ਅਫਵੁਲ  ਗੁਨਾਹ  ਹੈਂ  ॥

 ਕਿ  ਸ਼ਾਹਾਨ  ਸ਼ਾਹ  ਹੈਂ  ॥

 ਕਿ  ਕਾਰਨ  ਕੁਨਿੰਦ  ਹੈਂ  ॥

 ਕਿ  ਰੋਜ਼ੀ  ਦਿਹੰਦ  ਹੈਂ  ॥੧੦੯॥

 ਕਿ  ਰਾਜ਼ਕ  ਰਹੀਮ  ਹੈਂ  ॥

 ਕਿ  ਕਰਮੰ  ਕਰੀਮ  ਹੈਂ  ॥

 ਕਿ  ਸਰਬੰ  ਕਲੀ  ਹੈਂ  ॥

 ਕਿ  ਸਰਬੰ  ਦਲੀ  ਹੈਂ  ॥੧੧੦॥

 ਕਿ  ਸਰਬੱਤ੍ਰ  ਮਾਨਿਯੈ  ॥

 ਕਿ  ਸਰਬੱਤ੍ਰ  ਦਾਨਿਯੈ  ॥

 ਕਿ  ਸਰਬੱਤ੍ਰ  ਗਉਨੈ  ॥

 ਕਿ  ਸਰਬੱਤ੍ਰ  ਭਉਨੈ  ॥੧੧੧॥

 ਕਿ  ਸਰਬੱਤ੍ਰ  ਦੇਸੈ  ॥

 ਕਿ  ਸਰਬੱਤ੍ਰ  ਭੇਸੈ  ॥

 ਕਿ  ਸਰਬੱਤ੍ਰ  ਰਾਜੈ  ॥

 ਕਿ  ਸਰਬੱਤ੍ਰ  ਸਾਜੈ  ॥੧੧੨॥

 ਕਿ  ਸਰਬੱਤ੍ਰ  ਦੀਨੈ  ॥

 ਕਿ  ਸਰਬੱਤ੍ਰ  ਲੀਨੈ  ॥

 ਕਿ  ਸਰਬੱਤ੍ਰ  ਜਾਹੋ  ॥

 ਕਿ  ਸਰਬੱਤ੍ਰ  ਭਾਹੋ  ॥੧੧੩॥

 ਕਿ  ਸਰਬੱਤ੍ਰ  ਦੇਸੈ  ॥

 ਕਿ  ਸਰਬੱਤ੍ਰ  ਭੇਸੈ  ॥

 ਕਿ  ਸਰਬੱਤ੍ਰ  ਕਾਲੈ  ॥

 ਕਿ  ਸਰਬੱਤ੍ਰ  ਪਾਲੈ  ॥੧੧੪॥

 ਕਿ  ਸਰਬੱਤ੍ਰ  ਹੰਤਾ  ॥

 ਕਿ  ਸਰਬੱਤ੍ਰ  ਗੰਤਾ  ॥

 ਕਿ  ਸਰਬੱਤ੍ਰ  ਭੇਖੀ  ॥

 ਕਿ  ਸਰਬੱਤ੍ਰ  ਪੇਖੀ  ॥੧੧੫॥

 ਕਿ  ਸਰਬੱਤ੍ਰ  ਕਾਜੈ  ॥

 ਕਿ  ਸਰਬੱਤ੍ਰ  ਰਾਜੈ  ॥

 ਕਿ  ਸਰਬੱਤ੍ਰ  ਸੋਖੈ  ॥

 ਕਿ  ਸਰਬੱਤ੍ਰ  ਪੋਖੈ  ॥੧੧੬॥

 ਕਿ  ਸਰਬੱਤ੍ਰ  ਤ੍ਰਾਣੈ  ॥

 ਕਿ  ਸਰਬੱਤ੍ਰ  ਪ੍ਰਾਣੈ  ॥

 ਕਿ  ਸਰਬੱਤ੍ਰ  ਦੇਸੈ  ॥

 ਕਿ  ਸਰਬੱਤ੍ਰ  ਭੇਸੈ  ॥੧੧੭॥

 ਕਿ  ਸਰਬੱਤ੍ਰ  ਮਾਨਿਯੈਂ  ॥

 ਸਦੈਵੰ  ਪ੍ਰਧਾਨਿਯੈਂ  ॥

 ਕਿ  ਸਰਬੱਤ੍ਰ  ਜਾਪਿਯੈ  ॥

 ਕਿ  ਸਰਬੱਤ੍ਰ  ਥਾਪਿਯੈ  ॥੧੧੮॥

 ਕਿ  ਸਰਬੱਤ੍ਰ  ਭਾਨੈ  ॥

 ਕਿ  ਸਰਬੱਤ੍ਰ  ਮਾਨੈ  ॥

 ਕਿ  ਸਰਬੱਤ੍ਰ  ਇੰਦ੍ਰੈ  ॥

 ਕਿ  ਸਰਬੱਤ੍ਰ  ਚੰਦ੍ਰੈ  ॥੧੧੯॥

 ਕਿ  ਸਰਬੰ  ਕਲੀਮੈ  ॥

 ਕਿ  ਪਰਮੰ  ਫ਼ਹੀਮੈ  ॥

 ਕਿ  ਆਕਲ  ਅਲਾਮੈ  ॥

 ਕਿ  ਸਾਹਿਬ  ਕਲਾਮੈ  ॥੧੨੦॥

 ਕਿ  ਹੁਸਨਲ  ਵਜੂ  ਹੈਂ  ॥

 ਤਮਾਮੁਲ  ਰੁਜੂ  ਹੈਂ  ॥

 ਹਮੇਸੁਲ  ਸਲਾਮੈਂ  ॥

 ਸਲੀਖਤ  ਮੁਦਾਮੈਂ  ॥੧੨੧॥

 ਗ਼ਨੀਮੁਲ  ਸ਼ਿਕਸਤੈ  ॥

 ਗ਼ਰੀਬੁਲ  ਪਰਸਤੈ  ॥

 ਬਿਲੰਦੁਲ  ਮਕਾਨੈਂ  ॥

 ਜ਼ਮੀਨਲ  ਜ਼ਮਾਨੈਂ  ॥੧੨੨॥

 ਤਮੀਜ਼ੁਲ  ਤਮਾਮੈਂ  ॥

 ਰੁਜੂਅਲ  ਨਿਧਾਨੈਂ  ॥

 ਹਰੀਫੁਲ  ਅਜੀਮੈਂ  ॥

 ਰਜ਼ਾਇਕ  ਯਕੀਨੈਂ  ॥੧੨੩॥

 ਅਨੇਕੁਲ  ਤਰੰਗ  ਹੈਂ  ॥

 ਅਭੇਦ  ਹੈਂ  ਅਭੰਗ  ਹੈਂ  ॥

 ਅਜ਼ੀਜ਼ੁਲ  ਨਿਵਾਜ਼  ਹੈਂ  ॥

 ਗ਼ਨੀਮੁਲ  ਖ਼ਿਰਾਜ  ਹੈਂ  ॥੧੨੪॥

 ਨਿਰੁਕਤ  ਸਰੂਪ  ਹੈਂ  ॥

 ਤ੍ਰਿਮੁਕਤਿ  ਬਿਭੂਤਿ  ਹੈਂ  ॥

 ਪ੍ਰਭੁਗਤਿ  ਪ੍ਰਭਾ  ਹੈਂ  ॥

 ਸੁ  ਜੁਗਤਿ  ਸੁਧਾ  ਹੈਂ  ॥੧੨੫॥

 ਸਦੈਵੰ  ਸਰੂਪ  ਹੈਂ  ॥

 ਅਭੇਦੀ  ਅਨੂਪ  ਹੈਂ  ॥

 ਸਮਸਤੋਪਰਾਜ  ਹੈਂ  ॥

 ਸਦਾ  ਸਰਬ  ਸਾਜ  ਹੈਂ  ॥੧੨੬॥

 ਸਮਸਤੁਲ  ਸਲਾਮ  ਹੈਂ  ॥

 ਸਦੈਵਲ  ਅਕਾਮ  ਹੈਂ  ॥

 ਨ੍ਰਿਬਾਧ  ਸਰੂਪ  ਹੈਂ  ॥

 ਅਗਾਧ  ਹੈਂ  ਅਨੂਪ  ਹੈਂ  ॥੧੨੭॥

 ਓਅੰ  ਆਦਿ  ਰੂਪੇ  ॥

 ਅਨਾਦਿ  ਸਰੂਪੇ  ॥

 ਅਨੰਗੀ  ਅਨਾਮੇ  ॥

 ਤ੍ਰਿਭੰਗੀ  ਤ੍ਰਿਕਾਮੇ  ॥੧੨੮॥

 ਤ੍ਰਿਬਰਗੰ  ਤ੍ਰਿਬਾਧੇ  ॥

 ਅਗੰਜੇ  ਅਗਾਧੇ  ॥

 ਸੁਭੰ  ਸਰਬ  ਭਾਗੇ  ॥

 ਸੁ  ਸਰਬਾ  ਅਨੁਰਾਗੇ  ॥੧੨੯॥

 ਤ੍ਰਿਭੁਗਤ  ਸਰੂਪ  ਹੈਂ  ॥

 ਅਛਿੱਜ  ਹੈਂ  ਅਛੂਤ  ਹੈਂ  ॥

 ਕਿ  ਨਰਕੰ  ਪ੍ਰਣਾਸ  ਹੈਂ  ॥

 ਪ੍ਰਿਥੀਉਲ  ਪ੍ਰਵਾਸ  ਹੈਂ  ॥੧੩੦॥

 ਨਿਰੁਕਤਿ  ਪ੍ਰਭਾ  ਹੈਂ  ॥

 ਸਦੈਵੰ  ਸਦਾ  ਹੈਂ  ॥

 ਬਿਭੁਗਤਿ  ਸਰੂਪ  ਹੈਂ  ॥

 ਪ੍ਰਜੁਗਤਿ  ਅਨੂਪ  ਹੈਂ  ॥੧੩੧॥

 ਨਿਰੁਕਤਿ  ਸਦਾ  ਹੈਂ  ॥

 ਬਿਭੁਗਤਿ  ਪ੍ਰਭਾ  ਹੈਂ  ॥

 ਅਨਉਕਤਿ  ਸਰੂਪ  ਹੈਂ  ॥

 ਪ੍ਰਜੁਗਤਿ  ਅਨੂਪ  ਹੈਂ  ॥੧੩੨॥

 ਚਾਚਰੀ  ਛੰਦ  ॥

 ਅਭੰਗ  ਹੈਂ  ॥

 ਅਨੰਗ  ਹੈਂ  ॥

 ਅਭੇਖ  ਹੈਂ  ॥

 ਅਲੇਖ  ਹੈਂ  ॥੧੩੩॥

 ਅਭਰਮ  ਹੈਂ  ॥

 ਅਕਰਮ  ਹੈਂ  ॥

 ਅਨਾਦਿ  ਹੈਂ  ॥

 ਜੁਗਾਦਿ  ਹੈਂ  ॥੧੩੪॥

 ਅਜੈ  ਹੈਂ  ॥

 ਅਬੈ  ਹੈਂ  ॥

 ਅਭੂਤ  ਹੈਂ  ॥

 ਅਧੂਤ  ਹੈਂ  ॥੧੩੫॥

 ਅਨਾਸ  ਹੈਂ  ॥

 ਉਦਾਸ  ਹੈਂ  ॥

 ਅਧੰਧ  ਹੈਂ  ॥

 ਅਬੰਧ  ਹੈਂ  ॥੧੩੬॥

 ਅਭਗਤ  ਹੈਂ  ॥

 ਬਿਰਕਤ  ਹੈਂ  ॥

 ਅਨਾਸ  ਹੈਂ  ॥

 ਪ੍ਰਕਾਸ  ਹੈਂ  ॥੧੩੭॥

 ਨਿਚਿੰਤ  ਹੈਂ  ॥

 ਸੁਨਿੰਤ  ਹੈਂ  ॥

 ਅਲਿੱਖ  ਹੈਂ  ॥

 ਅਦਿੱਖ  ਹੈਂ  ॥੧੩੮॥

 ਅਲੇਖ  ਹੈਂ  ॥

 ਅਭੇਖ  ਹੈਂ  ॥

 ਅਢਾਹ  ਹੈਂ  ॥

 ਅਗਾਹ  ਹੈਂ  ॥੧੩੯॥

 ਅਸੰਭ  ਹੈਂ  ॥

 ਅਗੰਭ  ਹੈਂ  ॥

 ਅਨੀਲ  ਹੈਂ  ॥

 ਅਨਾਦਿ  ਹੈਂ  ॥੧੪੦॥

 ਅਨਿੱਤ  ਹੈਂ  ॥

 ਸੁ  ਨਿੱਤ  ਹੈਂ  ॥

 ਅਜਾਤ  ਹੈਂ  ॥

 ਅਜਾਦਿ  ਹੈਂ  ॥੧੪੧॥

 ਚਰਪਟ  ਛੰਦ  ॥  ਤ੍ਵ  ਪ੍ਰਸਾਦਿ  ॥

 ਸਰਬੰ  ਹੰਤਾ  ॥

 ਸਰਬੰ  ਗੰਤਾ  ॥

 ਸਰਬੰ  ਖਿਆਤਾ  ॥

 ਸਰਬੰ  ਗਿਆਤਾ  ॥੧੪੨॥

 ਸਰਬੰ  ਹਰਤਾ  ॥

 ਸਰਬੰ  ਕਰਤਾ  ॥

 ਸਰਬੰ  ਪ੍ਰਾਣੰ  ॥

 ਸਰਬੰ  ਤ੍ਰਾਣੰ  ॥੧੪੩॥

 ਸਰਬੰ  ਕਰਮੰ  ॥

 ਸਰਬੰ  ਧਰਮੰ  ॥

 ਸਰਬੰ  ਜੁਗਤਾ  ॥

 ਸਰਬੰ  ਮੁਕਤਾ  ॥੧੪੪॥

 ਰਸਾਵਲ  ਛੰਦ  ॥  ਤ੍ਵ  ਪ੍ਰਸਾਦਿ  ॥

 ਨਮੋ  ਨਰਕ  ਨਾਸੇ  ॥

 ਸਦੈਵੰ  ਪ੍ਰਕਾਸੇ  ॥

 ਅਨੰਗੰ  ਸਰੂਪੇ  ॥

 ਅਭੰਗੰ  ਬਿਭੂਤੇ  ॥੧੪੫॥

 ਪ੍ਰਮਾਥੰ  ਪ੍ਰਮਾਥੇ  ॥

 ਸਦਾ  ਸਰਬ  ਸਾਥੇ  ॥

 ਅਗਾਧ  ਸਰੂਪੇ  ॥

 ਨ੍ਰਿਬਾਧ  ਬਿਭੂਤੇ  ॥੧੪੬॥

 ਅਨੰਗੀ  ਅਨਾਮੇ  ॥

 ਤ੍ਰਿਭੰਗੀ  ਤ੍ਰਿਕਾਮੇ  ॥

 ਨ੍ਰਿਭੰਗੀ  ਸਰੂਪੇ  ॥

 ਸਰਬੰਗੀ  ਅਨੂਪੇ  ॥੧੪੭॥

 ਨ  ਪੋਤ੍ਰੈ  ਨ  ਪੁਤ੍ਰੈ  ॥

 ਨ  ਸੱਤ੍ਰੈ  ਨ  ਮਿਤ੍ਰੈ  ॥

 ਨ  ਤਾਤੈ  ਨ  ਮਾਤੈ  ॥

 ਨ  ਜਾਤੈ  ਨ  ਪਾਤੈ  ॥੧੪੮॥

 ਨ੍ਰਿਸਾਕੰ  ਸਰੀਕ  ਹੈਂ  ॥

 ਅਮਿਤੋ  ਅਮੀਕ  ਹੈਂ  ॥

 ਸਦੈਵੰ  ਪ੍ਰਭਾ  ਹੈਂ  ॥

 ਅਜੈ  ਹੈਂ  ਅਜਾ  ਹੈਂ  ॥੧੪੯॥

 ਭਗਵਤੀ  ਛੰਦ  ॥  ਤ੍ਵ  ਪ੍ਰਸਾਦਿ  ॥

 ਕਿ  ਜ਼ਾਹਰ  ਜ਼ਹੂਰ  ਹੈਂ  ॥

 ਕਿ  ਹਾਜ਼ਰ  ਹਜ਼ੂਰ  ਹੈਂ  ॥

 ਹਮੇਸੁਲ  ਸਲਾਮ  ਹੈਂ  ॥

 ਸਮਸਤੁਲ  ਕਲਾਮ  ਹੈਂ  ॥੧੫੦॥

 ਕਿ  ਸਾਹਿਬ  ਦਿਮਾਗ਼  ਹੈਂ  ॥

 ਕਿ  ਹੁਸਨਲ  ਚਰਾਗ਼  ਹੈਂ  ॥

 ਕਿ  ਕਾਮਲ  ਕਰੀਮ  ਹੈਂ  ॥

 ਕਿ  ਰਾਜ਼ਕ  ਰਹੀਮ  ਹੈਂ  ॥੧੫੧॥

 ਕਿ  ਰੋਜ਼ੀ  ਦਿਹਿੰਦ  ਹੈਂ  ॥

 ਕਿ  ਰਾਜ਼ਕ  ਰਹਿੰਦ  ਹੈਂ  ॥

 ਕਰੀਮੁਲ  ਕਮਾਲ  ਹੈਂ  ॥

 ਕਿ  ਹੁਸਨਲ  ਜਮਾਲ  ਹੈਂ  ॥੧੫੨॥

 ਗ਼ਨੀਮੁਲ  ਖ਼ਿਰਾਜ  ਹੈਂ  ॥

 ਗ਼ਰੀਬੁਲ  ਨਿਵਾਜ਼  ਹੈਂ  ॥

 ਹਰੀਫ਼ੁਲ  ਸ਼ਿਕੰਨ  ਹੈਂ  ॥

 ਹਿਰਾਸੁਲ  ਫਿਕੰਨ  ਹੈਂ  ॥੧੫੩॥

 ਕਲੰਕੰ  ਪ੍ਰਣਾਸ  ਹੈਂ  ॥

 ਸਮਸਤੁਲ  ਨਿਵਾਸ  ਹੈਂ  ॥

 ਅਗੰਜੁਲ  ਗਨੀਮ  ਹੈਂ  ॥

 ਰਜਾਇਕ  ਰਹੀਮ  ਹੈ  ॥੧੫੪॥

 ਸਮਸਤੁਲ  ਜੁਬਾਂ  ਹੈਂ  ॥

 ਕਿ  ਸਾਹਿਬ  ਕਿਰਾਂ  ਹੈਂ  ॥

 ਕਿ  ਨਰਕੰ  ਪ੍ਰਣਾਸ  ਹੈਂ  ॥

 ਬਹਿਸਤੁਲ  ਨਿਵਾਸ  ਹੈਂ  ॥੧੫੫॥

 ਕਿ  ਸਰਬੁਲ  ਗਵੰਨ  ਹੈਂ  ॥

 ਹਮੇਸੁਲ  ਰਵੰਨ  ਹੈਂ  ॥

 ਤਮਾਮੁਲ  ਤਮੀਜ  ਹੈਂ  ॥

 ਸਮਸਤੁਲ  ਅਜੀਜ  ਹੈਂ  ॥੧੫੬॥

 ਪਰੰ  ਪਰਮ  ਈਸ  ਹੈਂ  ॥

 ਸਮਸਤੁਲ  ਅਦੀਸ  ਹੈਂ  ॥

 ਅਦੇਸੁਲ  ਅਲੇਖ  ਹੈਂ  ॥

 ਹਮੇਸੁਲ  ਅਭੇਖ  ਹੈਂ  ॥੧੫੭॥

 ਜ਼ਮੀਨੁਲ  ਜ਼ਮਾ  ਹੈਂ  ॥

 ਅਮੀਕੁਲ  ਇਮਾ  ਹੈਂ  ॥

 ਕਰੀਮੁਲ  ਕਮਾਲ  ਹੈਂ  ॥

 ਕਿ  ਜੁਰਅਤਿ  ਜਮਾਲ  ਹੈਂ  ॥੧੫੮॥

 ਕਿ  ਅਚਲੰ  ਪ੍ਰਕਾਸ  ਹੈਂ  ॥

 ਕਿ  ਅਮਿਤੋ  ਸੁਬਾਸ  ਹੈਂ  ॥

 ਕਿ  ਅਜਬ  ਸਰੂਪ  ਹੈਂ  ॥

 ਕਿ  ਅਮਿਤੋ  ਬਿਭੂਤ  ਹੈਂ  ॥੧੫੯॥

 ਕਿ  ਅਮਿਤੋ  ਪਸਾ  ਹੈਂ  ॥

 ਕਿ  ਆਤਮ  ਪ੍ਰਭਾ  ਹੈਂ  ॥

 ਕਿ  ਅਚਲੰ  ਅਨੰਗ  ਹੈਂ  ॥

 ਕਿ  ਅਮਿਤੋ  ਅਭੰਗ  ਹੈਂ  ॥੧੬੦॥

 ਮਧੁਭਾਰ  ਛੰਦ  ॥  ਤ੍ਵ  ਪ੍ਰਸਾਦਿ  ॥

 ਮੁਨਿ  ਮਨਿ  ਪ੍ਰਨਾਮ  ॥

 ਗੁਨਿ  ਗਨ  ਮੁਦਾਮ  ॥

 ਅਰਿ  ਬਰ  ਅਗੰਜ  ॥

 ਹਰਿ  ਨਰ  ਪ੍ਰਭੰਜ  ॥੧੬੧॥

 ਅਨਗਨ  ਪ੍ਰਨਾਮ  ॥

 ਮੁਨਿ  ਮਨਿ  ਸਲਾਮ  ॥

 ਹਰਿ  ਨਰ  ਅਖੰਡ  ॥

 ਬਰ  ਨਰ  ਅਮੰਡ  ॥੧੬੨॥

 ਅਨਭਵ  ਅਨਾਸ  ॥

 ਮੁਨਿ  ਮਨਿ  ਪ੍ਰਕਾਸ  ॥

 ਗੁਨਿ  ਗਨ  ਪ੍ਰਨਾਮ  ॥

 ਜਲ  ਥਲ  ਮੁਦਾਮ  ॥੧੬੩॥

 ਅਨਛਿੱਜ  ਅੰਗ  ॥

 ਆਸਨ  ਅਭੰਗ  ॥

 ਉਪਮਾ  ਅਪਾਰ  ॥

 ਗਤਿ  ਮਿਤਿ  ਉਦਾਰ  ॥੧੬੪॥

 ਜਲ  ਥਲ  ਅਮੰਡ  ॥

 ਦਿਸ  ਵਿਸ  ਅਭੰਡ  ॥

 ਜਲ  ਥਲ  ਮਹੰਤ  ॥

 ਦਿਸ  ਵਿਸ  ਬਿਅੰਤ  ॥੧੬੫॥

 ਅਨਭਵ  ਅਨਾਸ  ॥

 ਧ੍ਰਿਤ  ਧਰ  ਧੁਰਾਸ  ॥

 ਆਜਾਨ  ਬਾਹੁ  ॥

 ਏਕੈ  ਸਦਾਹੁ  ॥੧੬੬॥

 ਓਅੰਕਾਰ  ਆਦਿ  ॥

 ਕਥਨੀ  ਅਨਾਦਿ  ॥

 ਖਲ  ਖੰਡ  ਖਿਆਲ  ॥

 ਗੁਰ  ਬਰ  ਅਕਾਲ  ॥੧੬੭॥

 ਘਰ  ਘਰਿ  ਪ੍ਰਨਾਮ  ॥

 ਚਿਤ  ਚਰਨ  ਨਾਮ  ॥

 ਅਨਛੱਿਜ  ਗਾਤ  ॥

 ਆਜਿਜ  ਨ  ਬਾਤ  ॥੧੬੮॥

 ਅਨਝੰਝ  ਗਾਤ  ॥

 ਅਨਰੰਜ  ਬਾਤ  ॥

 ਅਨਟੁਟ  ਭੰਡਾਰ  ॥

 ਅਨਠਟ  ਅਪਾਰ  ॥੧੬੯॥

 ਆਡੀਠ  ਧਰਮ  ॥

 ਅਤਿ  ਢੀਠ  ਕਰਮ  ॥

 ਅਣਬ੍ਰਣ  ਅਨੰਤ  ॥

 ਦਾਤਾ  ਮਹੰਤ  ॥੧੭੦॥

 ਹਰਿਬੋਲਮਨਾ  ਛੰਦ  ॥  ਤ੍ਵ  ਪ੍ਰਸਾਦਿ  ॥

 ਕਰੁਣਾਲਯ  ਹੈਂ  ॥

 ਅਰਿ  ਘਾਲਯ  ਹੈਂ  ॥

 ਖਲ  ਖੰਡਨ  ਹੈਂ  ॥

 ਮਹਿ  ਮੰਡਨ  ਹੈਂ  ॥੧੭੧॥

 ਜਗਤੇਸ੍ਵਰ  ਹੈਂ  ॥

 ਪਰਮੇਸ੍ਵਰ  ਹੈਂ  ॥

 ਕਲਿ  ਕਾਰਣ  ਹੈਂ  ॥

 ਸਰਬ  ਉਬਾਰਣ  ਹੈਂ  ॥੧੭੨॥

 ਧ੍ਰਿਤ  ਕੇ  ਧ੍ਰਣ  ਹੈਂ  ॥

 ਜਗ  ਕੇ  ਕ੍ਰਣ  ਹੈਂ  ॥

 ਮਨ  ਮਾਨਿਯ  ਹੈਂ  ॥

 ਜਗ  ਜਾਨਿਯ  ਹੈਂ  ॥੧੭੩॥

 ਸਰਬੰ  ਭਰ  ਹੈਂ  ॥

 ਸਰਬੰ  ਕਰ  ਹੈਂ  ॥

 ਸਰਬ  ਪਾਸਿਯ  ਹੈਂ  ॥

 ਸਰਬ  ਨਾਸਿਯ  ਹੈਂ  ॥੧੭੪॥

 ਕਰੁਣਾਕਰ  ਹੈਂ  ॥

 ਬਿਸ੍ਵੰਭਰ  ਹੈਂ  ॥

 ਸਰਬੇਸ੍ਵਰ  ਹੈਂ  ॥

 ਜਗਤੇਸ੍ਵਰ  ਹੈਂ  ॥੧੭੫॥

 ਬ੍ਰਹਮੰਡਸ  ਹੈਂ  ॥

 ਖਲ  ਖੰਡਸ  ਹੈਂ  ॥

 ਪਰ  ਤੇ  ਪਰ  ਹੈਂ  ॥

 ਕਰੁਣਾਕਰ  ਹੈਂ  ॥੧੭੬॥

 ਅਜਪਾ  ਜਪ  ਹੈਂ  ॥

 ਅਥਪਾ  ਥਪ  ਹੈਂ  ॥

 ਅਕ੍ਰਿਤਾ  ਕ੍ਰਿਤ  ਹੈਂ  ॥

 ਅਮ੍ਰਿਤਾ  ਮ੍ਰਿਤ  ਹੈਂ  ॥੧੭੭॥

 ਅਮ੍ਰਿਤਾ  ਮ੍ਰਿਤ  ਹੈਂ  ॥

 ਕਰਣਾ  ਕ੍ਰਿਤ  ਹੈਂ  ॥

 ਅਕ੍ਰਿਤਾ  ਕ੍ਰਿਤ  ਹੈਂ  ॥

 ਧਰਣੀ  ਧ੍ਰਿਤ  ਹੈਂ  ॥੧੭੮॥

 ਅਮਿਤੇਸ੍ਵਰ  ਹੈਂ  ॥

 ਪਰਮੇਸ੍ਵਰ  ਹੈਂ  ॥

 ਅਕ੍ਰਿਤਾ  ਕ੍ਰਿਤ  ਹੈਂ  ॥

 ਅਮ੍ਰਿਤਾ  ਮ੍ਰਿਤ  ਹੈਂ॥੧੭੯॥

 ਅਜਬਾ  ਕ੍ਰਿਤ  ਹੈਂ  ॥

 ਅਮ੍ਰਿਤਾ  ਅਮ੍ਰਿਤ  ਹੈਂ  ॥

 ਨਰ  ਨਾਇਕ  ਹੈਂ  ॥

 ਖਲ  ਘਾਇਕ  ਹੈਂ  ॥੧੮੦॥

 ਬਿਸ੍ਵੰਭਰ  ਹੈਂ  ॥

 ਕਰੁਣਾਲਯ  ਹੈਂ  ॥

 ਨ੍ਰਿਪ  ਨਾਇਕ  ਹੈਂ  ॥

 ਸਰਬ  ਪਾਇਕ  ਹੈਂ  ॥੧੮੧॥

 ਭਵ  ਭੰਜਨ  ਹੈਂ  ॥

 ਅਰਿ  ਗੰਜਨ  ਹੈਂ  ॥

 ਰਿਪੁ  ਤਾਪਨ  ਹੈਂ  ॥

 ਜਪੁ  ਜਾਪਨ  ਹੈਂ  ॥੧੮੨॥

 ਅਕਲੰ  ਕ੍ਰਿਤ  ਹੈਂ  ॥

 ਸਰਬਾ  ਕ੍ਰਿਤ  ਹੈਂ  ॥

 ਕਰਤਾ  ਕਰ  ਹੈਂ  ॥

 ਹਰਤਾ  ਹਰਿ  ਹੈਂ  ॥੧੮੩॥

 ਪਰਮਾਤਮ  ਹੈਂ  ॥

 ਸਰਬਾਤਮ  ਹੈਂ  ॥

 ਆਤਮ  ਬਸ  ਹੈਂ  ॥

 ਜਸ  ਕੇ  ਜਸ  ਹੈਂ  ॥੧੮੪॥

 ਭੁਜੰਗ  ਪ੍ਰਯਾਤ  ਛੰਦ  ॥

 ਨਮੋ  ਸੂਰਜ  ਸੂਰਜੇ  ਨਮੋ  ਚੰਦ੍ਰ  ਚੰਦ੍ਰੇ  ॥

 ਨਮੋ  ਰਾਜ  ਰਾਜੇ  ਨਮੋ  ਇੰਦ੍ਰ  ਇੰਦ੍ਰੇ  ॥

 ਨਮੋ  ਅੰਧਕਾਰੇ  ਨਮੋ  ਤੇਜ  ਤੇਜੇ  ॥

 ਨਮੋ  ਬ੍ਰਿੰਦ  ਬ੍ਰਿੰਦੇ  ਨਮੋ  ਬੀਜ  ਬੀਜੇ  ॥੧੮੫॥

 ਨਮੋ  ਰਾਜਸੰ  ਤਾਮਸੰ  ਸਾਂਤ  ਰੂਪੇ  ॥

 ਨਮੋ  ਪਰਮ  ਤੱਤੰ  ਅਤੱਤੰ  ਸਰੂਪੇ  ॥

 ਨਮੋ  ਜੋਗ  ਜੋਗੇ  ਨਮੋ  ਗਿਆਨ  ਗਿਆਨੇ  ॥

 ਨਮੋ  ਮੰਤ੍ਰ  ਮੰਤ੍ਰੇ  ਨਮੋ  ਧਿਆਨ  ਧਿਆਨੇ  ॥੧੮੬॥

 ਨਮੋ  ਜੁਧ  ਜੁਧੇ  ਨਮੋ  ਗਿਆਨੇ  ਗਿਆਨੇ  ॥

 ਨਮੋ  ਭੋਜ  ਭੋਜੇ  ਨਮੋ  ਪਾਨ  ਪਾਨੇ  ॥

 ਨਮੋ  ਕਲਹ  ਕਰਤਾ  ਨਮੋ  ਸਾਂਤ  ਰੂਪੇ  ॥

 ਨਮੋ  ਇੰਦ੍ਰ  ਇੰਦ੍ਰੇ  ਅਨਾਦੰ  ਬਿਭੂਤੇ  ॥੧੮੭॥

 ਕਲੰਕਾਰ  ਰੂਪੇ  ਅਲੰਕਾਰ  ਅਲੰਕੇ  ॥

 ਨਮੋ  ਆਸ  ਆਸੇ  ਨਮੋ  ਬਾਂਕ  ਬੰਕੇ  ॥

 ਅਭੰਗੀ  ਸਰੂਪੇ  ਅਨੰਗੀ  ਅਨਾਮੇ  ॥

 ਤ੍ਰਿਭੰਗੀ  ਤ੍ਰਿਕਾਲੇ  ਅਨੰਗੀ  ਅਕਾਮੇ  ॥੧੮੮॥

 ਏਕ  ਅਛਰੀ  ਛੰਦ  ॥

 ਅਜੈ  ॥

 ਅਲੈ  ॥

 ਅਭੈ  ॥

 ਅਬੈ  ॥੧੮੯॥

 ਅਭੂ  ॥

 ਅਜੂ  ॥

 ਅਨਾਸ  ॥

 ਅਕਾਸ  ॥੧੯੦॥

 ਅਗੰਜ  ॥

 ਅਭੰਜ  ॥

 ਅਲੱਖ  ॥

 ਅਭੱਖ  ॥੧੯੧॥

 ਅਕਾਲ  ॥

 ਦਿਆਲ  ॥

 ਅਲੇਖ  ॥

 ਅਭੇਖ  ॥੧੯੨॥

 ਅਨਾਮ  ॥

 ਅਕਾਮ  ॥

 ਅਗਾਹ  ॥

 ਅਢਾਹ  ॥੧੯੩॥

 ਅਨਾਥੇ  ॥

 ਪ੍ਰਮਾਥੇ  ॥

 ਅਜੋਨੀ  ॥

 ਅਮੋਨੀ  ॥੧੯੪॥

 ਨ  ਰਾਗੇ  ॥

 ਨ  ਰੰਗੇ  ॥

 ਨ  ਰੂਪੇ  ॥

 ਨ  ਰੇਖੇ  ॥੧੯੫॥

 ਅਕਰਮੰ  ॥

 ਅਭਰਮੰ  ॥

 ਅਗੰਜੇ  ॥

 ਅਲੇਖੇ  ॥੧੯੬॥

 ਭੁਜੰਗ  ਪ੍ਰਯਾਤ  ਛੰਦ  ॥

 ਨਮਸਤੁਲ  ਪ੍ਰਨਾਮੇ  ਸਮਸਤੁਲ  ਪ੍ਰਣਾਸੇ  ॥

 ਅਗੰਜੁਲ  ਅਨਾਮੇ  ਸਮਸਤੁਲ  ਨਿਵਾਸੇ  ॥

 ਨ੍ਰਿਕਾਮੰ  ਬਿਭੂਤੇ  ਸਮਸਤੁਲ  ਸਰੂਪੇ  ॥

 ਕੁਕਰਮੰ  ਪ੍ਰਣਾਸੀ  ਸੁਧਰਮੰ  ਬਿਭੂਤੇ  ॥੧੯੭॥

 ਸਦਾ  ਸੱਚਿਦਾਨੰਦ  ਸੱਤ੍ਰੰ  ਪ੍ਰਣਾਸੀ  ॥

 ਕਰੀਮੁਲ  ਕੁਨਿੰਦਾ  ਸਮਸਤੁਲ  ਨਿਵਾਸੀ  ॥

 ਅਜਾਇਬ  ਬਿਭੂਤੇ  ਗਜਾਇਬ  ਗਨੀਮੇ  ॥

 ਹਰੀਅੰ  ਕਰੀਅੰ  ਕਰੀਮਲੁ  ਰਹੀਮੇ  ॥੧੯੮॥

 ਚੱਤ੍ਰ  ਚੱਕ੍ਰ  ਵਰਤੀ  ਚੱਤ੍ਰ  ਚੱਕ੍ਰ  ਭੁਗਤੇ  ॥

 ਸੁਯੰਭਵ  ਸੁਭੰ  ਸਰਬਦਾ  ਸਰਬ  ਜੁਗਤੇ  ॥

 ਦੁਕਾਲੰ  ਪ੍ਰਣਾਸੀ  ਦਿਆਲੰ  ਸਰੂਪੇ  ॥

 ਸਦਾ  ਅੰਗ  ਸੰਗੇ  ਅਭੰਗੰ  ਬਿਭੂਤੇ  ॥੧੯੯॥

Post a Comment

0 Comments
* Please Don't Spam Here. All the Comments are Reviewed by Admin.