Type Here to Get Search Results !

kirtan

ਸਵਯੇ ਸ੍ਰੀ ਮੁਖਬਾਕ੍ਯ ਮਹਲਾ ੫ ....2


 ਸਵਯੇ  ਸ੍ਰੀ  ਮੁਖਬਾਕ੍ਯ  ਮਹਲਾ  ੫

 ੴ  ਸਤਿਗੁਰ  ਪ੍ਰਸਾਦਿ  ॥

 ਕਾਚੀ  ਦੇਹ  ਮੋਹ  ਫੁਨਿ  ਬਾਂਧੀ  ਸਠ  ਕਠੋਰ  ਕੁਚੀਲ  ਕੁਗਿਆਨੀ  ॥

 ਧਾਵਤ  ਭ੍ਰਮਤ  ਰਹਨੁ  ਨਹੀ  ਪਾਵਤ  ਪਾਰਬ੍ਰਹਮ  ਕੀ  ਗਤਿ  ਨਹੀ  ਜਾਨੀ  ॥

 ਜੋਬਨ  ਰੂਪ  ਮਾਇਆ  ਮਦ  ਮਾਤਾ  ਬਿਚਰਤ  ਬਿਕਲ  ਬਡੌ  ਅਭਿਮਾਨੀ  ॥

 ਪਰ  ਧਨ  ਪਰ  ਅਪਵਾਦ  ਨਾਰਿ  ਨਿੰਦਾ  ਯਹ  ਮੀਠੀ  ਜੀਅ  ਮਾਹਿ  ਹਿਤਾਨੀ  ॥

 ਬਲਬੰਚ  ਛਪਿ  ਕਰਤ  ਉਪਾਵਾ  ਪੇਖਤ  ਸੁਨਤ  ਪ੍ਰਭ  ਅੰਤਰਜਾਮੀ  ॥

 ਸੀਲ  ਧਰਮ  ਦਯਾ  ਸੁਚ  ਨਾਸ੍ਤਿ  ਆਇਓ  ਸਰਨਿ  ਜੀਅ  ਕੇ  ਦਾਨੀ  ॥

 ਕਾਰਣ  ਕਰਣ  ਸਮਰਥ  ਸਿਰੀਧਰ  ਰਾਖਿ  ਲੇਹੁ  ਨਾਨਕ  ਕੇ  ਸੁਆਮੀ  ॥੧॥

 ਕੀਰਤਿ  ਕਰਨ  ਸਰਨ  ਮਨਮੋਹਨ  ਜੋਹਨ  ਪਾਪ  ਬਿਦਾਰਨ  ਕਉ  ॥

 ਹਰਿ  ਤਾਰਨ  ਤਰਨ  ਸਮਰਥ  ਸਭੈ  ਬਿਧਿ  ਕੁਲਹ  ਸਮੂਹ  ਉਧਾਰਨ  ਸਉ  ॥

 ਚਿਤ  ਚੇਤਿ  ਅਚੇਤ  ਜਾਨਿ  ਸਤਸੰਗਤਿ  ਭਰਮ  ਅੰਧੇਰ  ਮੋਹਿਓ  ਕਤ  ਧਂਉ  ॥

 ਮੂਰਤ  ਘਰੀ  ਚਸਾ  ਪਲੁ  ਸਿਮਰਨ  ਰਾਮ  ਨਾਮੁ  ਰਸਨਾ  ਸੰਗਿ  ਲਉ  ॥

 ਹੋਛਉ  ਕਾਜੁ  ਅਲਪ  ਸੁਖ  ਬੰਧਨ  ਕੋਟਿ  ਜਨੰਮ  ਕਹਾ  ਦੁਖ  ਭਂਉ  ॥

 ਸਿਖ੍ਯਾ  ਸੰਤ  ਨਾਮੁ  ਭਜੁ  ਨਾਨਕ  ਰਾਮ  ਰੰਗਿ  ਆਤਮ  ਸਿਉ  ਰਂਉ  ॥੨॥

 ਰੰਚਕ  ਰੇਤ  ਖੇਤ  ਤਨਿ  ਨਿਰਮਿਤ  ਦੁਰਲਭ  ਦੇਹ  ਸਵਾਰਿ  ਧਰੀ  ॥

 ਖਾਨ  ਪਾਨ  ਸੋਧੇ  ਸੁਖ  ਭੁੰਚਤ  ਸੰਕਟ  ਕਾਟਿ  ਬਿਪਤਿ  ਹਰੀ  ॥

 ਮਾਤ  ਪਿਤਾ  ਭਾਈ  ਅਰੁ  ਬੰਧਪ  ਬੂਝਨ  ਕੀ  ਸਭ  ਸੂਝ  ਪਰੀ  ॥

 ਬਰਧਮਾਨ  ਹੋਵਤ  ਦਿਨ  ਪ੍ਰਤਿ  ਨਿਤ  ਆਵਤ  ਨਿਕਟਿ  ਬਿਖੰਮ  ਜਰੀ  ॥

 ਰੇ  ਗੁਨ  ਹੀਨ  ਦੀਨ  ਮਾਇਆ  ਕ੍ਰਿਮ  ਸਿਮਰਿ  ਸੁਆਮੀ  ਏਕ  ਘਰੀ  ॥

 ਕਰੁ  ਗਹਿ  ਲੇਹੁ  ਕ੍ਰਿਪਾਲ  ਕ੍ਰਿਪਾ  ਨਿਧਿ  ਨਾਨਕ  ਕਾਟਿ  ਭਰੰਮ  ਭਰੀ  ॥੩॥

 ਰੇ  ਮਨ  ਮੂਸ  ਬਿਲਾ  ਮਹਿ  ਗਰਬਤ  ਕਰਤਬ  ਕਰਤ  ਮਹਾਂ  ਮੁਘਨਾਂ  ॥

 ਸੰਪਤ  ਦੋਲ  ਝੋਲ  ਸੰਗਿ  ਝੂਲਤ  ਮਾਇਆ  ਮਗਨ  ਭ੍ਰਮਤ  ਘੁਘਨਾ  ॥

 ਸੁਤ  ਬਨਿਤਾ  ਸਾਜਨ  ਸੁਖ  ਬੰਧਪ  ਤਾ  ਸਿਉ  ਮੋਹੁ  ਬਢਿਓ  ਸੁ  ਘਨਾ  ॥

 ਬੋਇਓ  ਬੀਜੁ  ਅਹੰ  ਮਮ  ਅੰਕੁਰੁ  ਬੀਤਤ  ਅਉਧ  ਕਰਤ  ਅਘਨਾਂ  ॥

 ਮਿਰਤੁ  ਮੰਜਾਰ  ਪਸਾਰਿ  ਮੁਖੁ  ਨਿਰਖਤ  ਭੁੰਚਤ  ਭੁਗਤਿ  ਭੂਖ  ਭੁਖਨਾ  ॥

 ਸਿਮਰਿ  ਗੁਪਾਲ  ਦਇਆਲ  ਸਤਸੰਗਤਿ  ਨਾਨਕ  ਜਗੁ  ਜਾਨਤ  ਸੁਪਨਾ  ॥੪॥

 ਦੇਹ  ਨ  ਗੇਹ  ਨ  ਨੇਹ  ਨ  ਨੀਤਾ  ਮਾਇਆ  ਮਤ  ਕਹਾ  ਲਉ  ਗਾਰਹੁ  ॥

 ਛਤ੍ਰ  ਨ  ਪਤ੍ਰ  ਨ  ਚਉਰ  ਨ  ਚਾਵਰ  ਬਹਤੀ  ਜਾਤ  ਰਿਦੈ  ਨ  ਬਿਚਾਰਹੁ  ॥

 ਰਥ  ਨ  ਅਸ੍ਵ  ਨ  ਗਜ  ਸਿੰਘਾਸਨ  ਛਿਨ  ਮਹਿ  ਤਿਆਗਤ  ਨਾਂਗ  ਸਿਧਾਰਹੁ  ॥

 ਸੂਰ  ਨ  ਬੀਰ  ਨ  ਮੀਰ  ਨ  ਖਾਨਮ  ਸੰਗਿ  ਨ  ਕੋਊ  ਦ੍ਰਿਸਟਿ  ਨਿਹਾਰਹੁ  ॥

 ਕੋਟ  ਨ  ਓਟ  ਨ  ਕੋਸ  ਨ  ਛੋਟਾ  ਕਰਤ  ਬਿਕਾਰ  ਦੋਊ  ਕਰ  ਝਾਰਹੁ  ॥

 ਮਿਤ੍ਰ  ਨ  ਪੁਤ੍ਰ  ਕਲਤ੍ਰ  ਸਾਜਨ  ਸਖ  ਉਲਟਤ  ਜਾਤ  ਬਿਰਖ  ਕੀ  ਛਾਂਰਹੁ  ॥

 ਦੀਨ  ਦਯਾਲ  ਪੁਰਖ  ਪ੍ਰਭ  ਪੂਰਨ  ਛਿਨ  ਛਿਨ  ਸਿਮਰਹੁ  ਅਗਮ  ਅਪਾਰਹੁ  ॥

 ਸ੍ਰੀਪਤਿ  ਨਾਥ  ਸਰਣਿ  ਨਾਨਕ  ਜਨ  ਹੇ  ਭਗਵੰਤ  ਕ੍ਰਿਪਾ  ਕਰਿ  ਤਾਰਹੁ  ॥੫॥

 ਪ੍ਰਾਨ  ਮਾਨ  ਦਾਨ  ਮਗ  ਜੋਹਨ  ਹੀਤੁ  ਚੀਤੁ  ਦੇ  ਲੇ  ਲੇ  ਪਾਰੀ  ॥

 ਸਾਜਨ  ਸੈਨ  ਮੀਤ  ਸੁਤ  ਭਾਈ  ਤਾਹੂ  ਤੇ  ਲੇ  ਰਖੀ  ਨਿਰਾਰੀ  ॥

 ਧਾਵਨ  ਪਾਵਨ  ਕੂਰ  ਕਮਾਵਨ  ਇਹ  ਬਿਧਿ  ਕਰਤ  ਅਉਧ  ਤਨ  ਜਾਰੀ  ॥

 ਕਰਮ  ਧਰਮ  ਸੰਜਮ  ਸੁਚ  ਨੇਮਾ  ਚੰਚਲ  ਸੰਗਿ  ਸਗਲ  ਬਿਧਿ  ਹਾਰੀ  ॥

 ਪਸੁ  ਪੰਖੀ  ਬਿਰਖ  ਅਸਥਾਵਰ  ਬਹੁ  ਬਿਧਿ  ਜੋਨਿ  ਭ੍ਰਮਿਓ  ਅਤਿ  ਭਾਰੀ  ॥

 ਖਿਨੁ  ਪਲੁ  ਚਸਾ  ਨਾਮੁ  ਨਹੀ  ਸਿਮਰਿਓ  ਦੀਨਾ  ਨਾਥ  ਪ੍ਰਾਨਪਤਿ  ਸਾਰੀ  ॥

 ਖਾਨ  ਪਾਨ  ਮੀਠ  ਰਸ  ਭੋਜਨ  ਅੰਤ  ਕੀ  ਬਾਰ  ਹੋਤ  ਕਤ  ਖਾਰੀ  ॥

 ਨਾਨਕ  ਸੰਤ  ਚਰਨ  ਸੰਗਿ  ਉਧਰੇ  ਹੋਰਿ  ਮਾਇਆ  ਮਗਨ  ਚਲੇ  ਸਭਿ  ਡਾਰੀ  ॥੬॥

 ਬ੍ਰਹਮਾਦਿਕ  ਸਿਵ  ਛੰਦ  ਮੁਨੀਸੁਰ  ਰਸਕਿ  ਰਸਕਿ  ਠਾਕੁਰ  ਗੁਨ  ਗਾਵਤ  ॥

 ਇੰਦ੍ਰ  ਮੁਨਿੰਦ੍ਰ  ਖੋਜਤੇ  ਗੋਰਖ  ਧਰਣਿ  ਗਗਨ  ਆਵਤ  ਫੁਨਿ  ਧਾਵਤ  ॥

 ਸਿਧ  ਮਨੁਖ੍ਯ  ਦੇਵ  ਅਰੁ  ਦਾਨਵ  ਇਕੁ  ਤਿਲੁ  ਤਾ  ਕੋ  ਮਰਮੁ  ਨ  ਪਾਵਤ  ॥

 ਪ੍ਰਿਅ  ਪ੍ਰਭ  ਪ੍ਰੀਤਿ  ਪ੍ਰੇਮ  ਰਸ  ਭਗਤੀ  ਹਰਿ  ਜਨ  ਤਾ  ਕੈ  ਦਰਸਿ  ਸਮਾਵਤ  ॥

 ਤਿਸਹਿ  ਤਿਆਗਿ  ਆਨ  ਕਉ  ਜਾਚਹਿ  ਮੁਖ  ਦੰਤ  ਰਸਨ  ਸਗਲ  ਘਸਿ  ਜਾਵਤ  ॥

 ਰੇ  ਮਨ  ਮੂੜ  ਸਿਮਰਿ  ਸੁਖਦਾਤਾ  ਨਾਨਕ  ਦਾਸ  ਤੁਝਹਿ  ਸਮਝਾਵਤ  ॥੭॥

 ਮਾਇਆ  ਰੰਗ  ਬਿਰੰਗ  ਕਰਤ  ਭ੍ਰਮ  ਮੋਹ  ਕੈ  ਕੂਪਿ  ਗੁਬਾਰਿ  ਪਰਿਓ  ਹੈ  ॥

 ਏਤਾ  ਗਬੁ  ਅਕਾਸਿ  ਨ  ਮਾਵਤ  ਬਿਸਟਾ  ਅਸ੍ਤ  ਕ੍ਰਿਮਿ  ਉਦਰੁ  ਭਰਿਓ  ਹੈ  ॥

 ਦਹ  ਦਿਸ  ਧਾਇ  ਮਹਾ  ਬਿਖਿਆ  ਕਉ  ਪਰ  ਧਨ  ਛੀਨਿ  ਅਗਿਆਨ  ਹਰਿਓ  ਹੈ  ॥

 ਜੋਬਨ  ਬੀਤਿ  ਜਰਾ  ਰੋਗਿ  ਗ੍ਰਸਿਓ  ਜਮਦੂਤਨ  ਡੰਨੁ  ਮਿਰਤੁ  ਮਰਿਓ  ਹੈ  ॥

 ਅਨਿਕ  ਜੋਨਿ  ਸੰਕਟ  ਨਰਕ  ਭੁੰਚਤ  ਸਾਸਨ  ਦੂਖ  ਗਰਤਿ  ਗਰਿਓ  ਹੈ  ॥

 ਪ੍ਰੇਮ  ਭਗਤਿ  ਉਧਰਹਿ  ਸੇ  ਨਾਨਕ  ਕਰਿ  ਕਿਰਪਾ  ਸੰਤੁ  ਆਪਿ  ਕਰਿਓ  ਹੈ  ॥੮॥

 ਗੁਣ  ਸਮੂਹ  ਫਲ  ਸਗਲ  ਮਨੋਰਥ  ਪੂਰਨ  ਹੋਈ  ਆਸ  ਹਮਾਰੀ  ॥

 ਅਉਖਧ  ਮੰਤ੍ਰ  ਤੰਤ੍ਰ  ਪਰ  ਦੁਖ  ਹਰ  ਸਰਬ  ਰੋਗ  ਖੰਡਣ  ਗੁਣਕਾਰੀ  ॥

 ਕਾਮ  ਕ੍ਰੋਧ  ਮਦ  ਮਤਸਰ  ਤ੍ਰਿਸਨਾ  ਬਿਨਸਿ  ਜਾਹਿ  ਹਰਿ  ਨਾਮੁ  ਉਚਾਰੀ  ॥

 ਇਸਨਾਨ  ਦਾਨ  ਤਾਪਨ  ਸੁਚਿ  ਕਿਰਿਆ  ਚਰਣ  ਕਮਲ  ਹਿਰਦੈ  ਪ੍ਰਭ  ਧਾਰੀ  ॥

 ਸਾਜਨ  ਮੀਤ  ਸਖਾ  ਹਰਿ  ਬੰਧਪ  ਜੀਅ  ਧਾਨ  ਪ੍ਰਭ  ਪ੍ਰਾਨ  ਅਧਾਰੀ  ॥

 ਓਟ  ਗਹੀ  ਸੁਆਮੀ  ਸਮਰਥਹ  ਨਾਨਕ  ਦਾਸ  ਸਦਾ  ਬਲਿਹਾਰੀ  ॥੯॥

 ਆਵਧ  ਕਟਿਓ  ਨ  ਜਾਤ  ਪ੍ਰੇਮ  ਰਸ  ਚਰਨ  ਕਮਲ  ਸੰਗਿ  ॥

 ਦਾਵਨਿ  ਬੰਧਿਓ  ਨ  ਜਾਤ  ਬਿਧੇ  ਮਨ  ਦਰਸ  ਮਗਿ  ॥

 ਪਾਵਕ  ਜਰਿਓ  ਨ  ਜਾਤ  ਰਹਿਓ  ਜਨ  ਧੂਰਿ  ਲਗਿ  ॥

 ਨੀਰੁ  ਨ  ਸਾਕਸਿ  ਬੋਰਿ  ਚਲਹਿ  ਹਰਿ  ਪੰਥਿ  ਪਗਿ  ॥

 ਨਾਨਕ  ਰੋਗ  ਦੋਖ  ਅਘ  ਮੋਹ  ਛਿਦੇ  ਹਰਿ  ਨਾਮ  ਖਗਿ  ॥੧॥੧੦॥

 ਉਦਮੁ  ਕਰਿ  ਲਾਗੇ  ਬਹੁ  ਭਾਤੀ  ਬਿਚਰਹਿ  ਅਨਿਕ  ਸਾਸਤ੍ਰ  ਬਹੁ  ਖਟੂਆ  ॥

 ਭਸਮ  ਲਗਾਇ  ਤੀਰਥ  ਬਹੁ  ਭ੍ਰਮਤੇ  ਸੂਖਮ  ਦੇਹ  ਬੰਧਹਿ  ਬਹੁ  ਜਟੂਆ  ॥

 ਬਿਨੁ  ਹਰਿ  ਭਜਨ  ਸਗਲ  ਦੁਖ  ਪਾਵਤ  ਜਿਉ  ਪ੍ਰੇਮ  ਬਢਾਇ  ਸੂਤ  ਕੇ  ਹਟੂਆ  ॥

 ਪੂਜਾ  ਚਕ੍ਰ  ਕਰਤ  ਸੋਮਪਾਕਾ  ਅਨਿਕ  ਭਾਂਤਿ  ਥਾਟਹਿ  ਕਰਿ  ਥਟੂਆ  ॥੨॥੧੧॥੨੦॥

Post a Comment

0 Comments
* Please Don't Spam Here. All the Comments are Reviewed by Admin.