Type Here to Get Search Results !

kirtan

ਸਵਈਏ ਮਹਲੇ ਪਹਿਲੇ ਕੇ ੧


 ਸਵਈਏ  ਮਹਲੇ  ਪਹਿਲੇ  ਕੇ  ੧

 ੴ  ਸਤਿਗੁਰ  ਪ੍ਰਸਾਦਿ  ॥

 ਇਕ  ਮਨਿ  ਪੁਰਖੁ  ਧਿਆਇ  ਬਰਦਾਤਾ  ॥

 ਸੰਤ  ਸਹਾਰੁ  ਸਦਾ  ਬਿਖਿਆਤਾ  ॥

 ਤਾਸੁ  ਚਰਨ  ਲੇ  ਰਿਦੈ  ਬਸਾਵਉ  ॥

 ਤਉ  ਪਰਮ  ਗੁਰੂ  ਨਾਨਕ  ਗੁਨ  ਗਾਵਉ  ॥੧॥

 ਗਾਵਉ  ਗੁਨ  ਪਰਮ  ਗੁਰੂ  ਸੁਖ  ਸਾਗਰ  ਦੁਰਤ  ਨਿਵਾਰਣ  ਸਬਦ  ਸਰੇ  ॥

 ਗਾਵਹਿ  ਗੰਭੀਰ  ਧੀਰ  ਮਤਿ  ਸਾਗਰ  ਜੋਗੀ  ਜੰਗਮ  ਧਿਆਨੁ  ਧਰੇ  ॥

 ਗਾਵਹਿ  ਇੰਦ੍ਰਾਦਿ  ਭਗਤ  ਪ੍ਰਹਿਲਾਦਿਕ  ਆਤਮ  ਰਸੁ  ਜਿਨਿ  ਜਾਣਿਓ  ॥

 ਕਬਿ  ਕਲ  ਸੁਜਸੁ  ਗਾਵਉ  ਗੁਰ  ਨਾਨਕ  ਰਾਜੁ  ਜੋਗੁ  ਜਿਨਿ  ਮਾਣਿਓ  ॥੨॥

 ਗਾਵਹਿ  ਜਨਕਾਦਿ  ਜੁਗਤਿ  ਜੋਗੇਸੁਰ  ਹਰਿ  ਰਸ  ਪੂਰਨ  ਸਰਬ  ਕਲਾ  ॥

 ਗਾਵਹਿ  ਸਨਕਾਦਿ  ਸਾਧ  ਸਿਧਾਦਿਕ  ਮੁਨਿ  ਜਨ  ਗਾਵਹਿ  ਅਛਲ  ਛਲਾ  ॥

 ਗਾਵੈ  ਗੁਣ  ਧੋਮੁ  ਅਟਲ  ਮੰਡਲਵੈ  ਭਗਤਿ  ਭਾਇ  ਰਸੁ  ਜਾਣਿਓ  ॥

 ਕਬਿ  ਕਲ  ਸੁਜਸੁ  ਗਾਵਉ  ਗੁਰ  ਨਾਨਕ  ਰਾਜੁ  ਜੋਗੁ  ਜਿਨਿ  ਮਾਣਿਓ  ॥੩॥

 ਗਾਵਹਿ  ਕਪਿਲਾਦਿ  ਆਦਿ  ਜੋਗੇਸੁਰ  ਅਪਰੰਪਰ  ਅਵਤਾਰ  ਵਰੋ  ॥

 ਗਾਵੈ  ਜਮਦਗਨਿ  ਪਰਸਰਾਮੇਸੁਰ  ਕਰ  ਕੁਠਾਰੁ  ਰਘੁ  ਤੇਜੁ  ਹਰਿਓ  ॥

 ਉਧੌ  ਅਕ੍ਰੂਰੁ  ਬਿਦਰੁ  ਗੁਣ  ਗਾਵੈ  ਸਰਬਾਤਮੁ  ਜਿਨਿ  ਜਾਣਿਓ  ॥

 ਕਬਿ  ਕਲ  ਸੁਜਸੁ  ਗਾਵਉ  ਗੁਰ  ਨਾਨਕ  ਰਾਜੁ  ਜੋਗੁ  ਜਿਨਿ  ਮਾਣਿਓ  ॥੪॥

 ਗਾਵਹਿ  ਗੁਣ  ਬਰਨ  ਚਾਰਿ  ਖਟ  ਦਰਸਨ  ਬ੍ਰਹਮਾਦਿਕ  ਸਿਮਰੰਥਿ  ਗੁਨਾ  ॥

 ਗਾਵੈ  ਗੁਣ  ਸੇਸੁ  ਸਹਸ  ਜਿਹਬਾ  ਰਸ  ਆਦਿ  ਅੰਤਿ  ਲਿਵ  ਲਾਗਿ  ਧੁਨਾ  ॥

 ਗਾਵੈ  ਗੁਣ  ਮਹਾਦੇਉ  ਬੈਰਾਗੀ  ਜਿਨਿ  ਧਿਆਨ  ਨਿਰੰਤਰਿ  ਜਾਣਿਓ  ॥

 ਕਬਿ  ਕਲ  ਸੁਜਸੁ  ਗਾਵਉ  ਗੁਰ  ਨਾਨਕ  ਰਾਜੁ  ਜੋਗੁ  ਜਿਨਿ  ਮਾਣਿਓ  ॥੫॥

 ਰਾਜੁ  ਜੋਗੁ  ਮਾਣਿਓ  ਬਸਿਓ  ਨਿਰਵੈਰੁ  ਰਿਦੰਤਰਿ  ॥

 ਸ੍ਰਿਸਟਿ  ਸਗਲ  ਉਧਰੀ  ਨਾਮਿ  ਲੇ  ਤਰਿਓ  ਨਿਰੰਤਰਿ  ॥

 ਗੁਣ  ਗਾਵਹਿ  ਸਨਕਾਦਿ  ਆਦਿ  ਜਨਕਾਦਿ  ਜੁਗਹ  ਲਗਿ  ॥

 ਧੰਨਿ  ਧੰਨਿ  ਗੁਰੁ  ਧੰਨਿ  ਜਨਮੁ  ਸਕਯਥੁ  ਭਲੌ  ਜਗਿ  ॥

 ਪਾਤਾਲ  ਪੁਰੀ  ਜੈਕਾਰ  ਧੁਨਿ  ਕਬਿ  ਜਨ  ਕਲ  ਵਖਾਣਿਓ  ॥

 ਹਰਿ  ਨਾਮ  ਰਸਿਕ  ਨਾਨਕ  ਗੁਰ  ਰਾਜੁ  ਜੋਗੁ  ਤੈ  ਮਾਣਿਓ  ॥੬॥

 ਸਤਜੁਗਿ  ਤੈ  ਮਾਣਿਓ  ਛਲਿਓ  ਬਲਿ  ਬਾਵਨ  ਭਾਇਓ  ॥

 ਤ੍ਰੇਤੈ  ਤੈ  ਮਾਣਿਓ  ਰਾਮੁ  ਰਘੁਵੰਸੁ  ਕਹਾਇਓ  ॥

 ਦੁਆਪੁਰਿ  ਕ੍ਰਿਸਨ  ਮੁਰਾਰਿ  ਕੰਸੁ  ਕਿਰਤਾਰਥੁ  ਕੀਓ  ॥

 ਉਗ੍ਰਸੈਣ  ਕਉ  ਰਾਜੁ  ਅਭੈ  ਭਗਤਹ  ਜਨ  ਦੀਓ  ॥

 ਕਲਿਜੁਗਿ  ਪ੍ਰਮਾਣੁ  ਨਾਨਕ  ਗੁਰੁ  ਅੰਗਦੁ  ਅਮਰੁ  ਕਹਾਇਓ  ॥

 ਸ੍ਰੀ  ਗੁਰੂ  ਰਾਜੁ  ਅਬਿਚਲੁ  ਅਟਲੁ  ਆਦਿ  ਪੁਰਖਿ  ਫੁਰਮਾਇਓ  ॥੭॥

 ਗੁਣ  ਗਾਵੈ  ਰਵਿਦਾਸੁ  ਭਗਤੁ  ਜੈਦੇਵ  ਤ੍ਰਿਲੋਚਨ  ॥

 ਨਾਮਾ  ਭਗਤੁ  ਕਬੀਰੁ  ਸਦਾ  ਗਾਵਹਿ  ਸਮ  ਲੋਚਨ  ॥

 ਭਗਤੁ  ਬੇਣਿ  ਗੁਣ  ਰਵੈ  ਸਹਜਿ  ਆਤਮ  ਰੰਗੁ  ਮਾਣੈ  ॥

 ਜੋਗ  ਧਿਆਨਿ  ਗੁਰ  ਗਿਆਨਿ  ਬਿਨਾ  ਪ੍ਰਭ  ਅਵਰੁ  ਨ  ਜਾਣੈ  ॥

 ਸੁਖਦੇਉ  ਪਰੀਖ੍ਯਤੁ  ਗੁਣ  ਰਵੈ  ਗੋਤਮ  ਰਿਖਿ  ਜਸੁ  ਗਾਇਓ  ॥

 ਕਬਿ  ਕਲ  ਸੁਜਸੁ  ਨਾਨਕ  ਗੁਰ  ਨਿਤ  ਨਵਤਨੁ  ਜਗਿ  ਛਾਇਓ  ॥੮॥

 ਗੁਣ  ਗਾਵਹਿ  ਪਾਯਾਲਿ  ਭਗਤ  ਨਾਗਾਦਿ  ਭੁਯੰਗਮ  ॥

 ਮਹਾਦੇਉ  ਗੁਣ  ਰਵੈ  ਸਦਾ  ਜੋਗੀ  ਜਤਿ  ਜੰਗਮ  ॥

 ਗੁਣ  ਗਾਵੈ  ਮੁਨਿ  ਬ੍ਯਾਸੁ  ਜਿਨਿ  ਬੇਦ  ਬ੍ਯਾਕਰਣ  ਬੀਚਾਰਿਅ  ॥

 ਬ੍ਰਹਮਾ  ਗੁਣ  ਉਚਰੈ  ਜਿਨਿ  ਹੁਕਮਿ  ਸਭ  ਸ੍ਰਿਸਟਿ  ਸਵਾਰੀਅ  ॥

 ਬ੍ਰਹਮੰਡ  ਖੰਡ  ਪੂਰਨ  ਬ੍ਰਹਮੁ  ਗੁਣ  ਨਿਰਗੁਣ  ਸਮ  ਜਾਣਿਓ  ॥

 ਜਪੁ  ਕਲ  ਸੁਜਸੁ  ਨਾਨਕ  ਗੁਰ  ਸਹਜੁ  ਜੋਗੁ  ਜਿਨਿ  ਮਾਣਿਓ  ॥੯॥

 ਗੁਣ  ਗਾਵਹਿ  ਨਵ  ਨਾਥ  ਧੰਨਿ  ਗੁਰੁ  ਸਾਚਿ  ਸਮਾਇਓ  ॥

 ਮਾਂਧਾਤਾ  ਗੁਣ  ਰਵੈ  ਜੇਨ  ਚਕ੍ਰਵੈ  ਕਹਾਇਓ  ॥

 ਗੁਣ  ਗਾਵੈ  ਬਲਿ  ਰਾਉ  ਸਪਤ  ਪਾਤਾਲਿ  ਬਸੰਤੌ  ॥

 ਭਰਥਰਿ  ਗੁਣ  ਉਚਰੈ  ਸਦਾ  ਗੁਰ  ਸੰਗਿ  ਰਹੰਤੌ  ॥

 ਦੂਰਬਾ  ਪਰੂਰਉ  ਅੰਗਰੈ  ਗੁਰ  ਨਾਨਕ  ਜਸੁ  ਗਾਇਓ  ॥

 ਕਬਿ  ਕਲ  ਸੁਜਸੁ  ਨਾਨਕ  ਗੁਰ  ਘਟਿ  ਘਟਿ  ਸਹਜਿ  ਸਮਾਇਓ  ॥੧੦॥

Post a Comment

0 Comments
* Please Don't Spam Here. All the Comments are Reviewed by Admin.