Type Here to Get Search Results !

kirtan

ਰਹਰਾਸਿ ਸਾਹਿਬ


                           ਰਹਰਾਸਿ  ਸਾਹਿਬ 


 ਸਲੋਕ  ਮਃ  ੧  ॥

 ਧੰਨੁ  ਸੁ  ਕਾਗਦੁ  ਕਲਮ  ਧੰਨੁ  ਧਨੁ  ਭਾਂਡਾ  ਧਨੁ  ਮਸੁ  ॥

 ਧਨੁ  ਲੇਖਾਰੀ  ਨਾਨਕਾ  ਜਿਨਿ  ਨਾਮੁ  ਲਿਖਾਇਆ  ਸਚੁ  ॥੧॥

 ਮਃ  ੧  ॥

 ਆਪੇ  ਪਟੀ  ਕਲਮ  ਆਪਿ  ਉਪਰਿ  ਲੇਖੁ  ਭਿ  ਤੂੰ  ॥

 ਏਕੋ  ਕਹੀਐ  ਨਾਨਕਾ  ਦੂਜਾ  ਕਾਹੇ  ਕੂ  ॥੨॥

 ਹਰਿ  ਜੁਗੁ  ਜੁਗੁ  ਭਗਤ  ਉਪਾਇਆ  ਪੈਜ  ਰਖਦਾ  ਆਇਆ  ਰਾਮ  ਰਾਜੇ  ॥

 ਹਰਣਾਖਸੁ  ਦੁਸਟੁ  ਹਰਿ  ਮਾਰਿਆ  ਪ੍ਰਹਲਾਦੁ  ਤਰਾਇਆ  ॥

 ਅਹੰਕਾਰੀਆ  ਨਿੰਦਕਾ  ਪਿਠਿ  ਦੇਇ  ਨਾਮਦੇਉ  ਮੁਖਿ  ਲਾਇਆ  ॥

 ਜਨ  ਨਾਨਕ  ਐਸਾ  ਹਰਿ  ਸੇਵਿਆ  ਅੰਤਿ  ਲਏ  ਛਡਾਇਆ  ॥੪॥੧੩॥੨੦॥

 ਸਲੋਕੁ  ਮਃ  ੧  ॥

 ਦੁਖੁ  ਦਾਰੂ  ਸੁਖੁ  ਰੋਗੁ  ਭਇਆ  ਜਾ  ਸੁਖੁ  ਤਾਮਿ  ਨ  ਹੋਈ  ॥

 ਤੂੰ  ਕਰਤਾ  ਕਰਣਾ  ਮੈ  ਨਾਹੀ  ਜਾ  ਹਉ  ਕਰੀ  ਨ  ਹੋਈ  ॥੧॥

 ਬਲਿਹਾਰੀ  ਕੁਦਰਤਿ  ਵਸਿਆ  ॥

 ਤੇਰਾ  ਅੰਤੁ  ਨ  ਜਾਈ  ਲਖਿਆ  ॥੧॥  ਰਹਾਉ  ॥

 ਜਾਤਿ  ਮਹਿ  ਜੋਤਿ  ਜੋਤਿ  ਮਹਿ  ਜਾਤਾ  ਅਕਲ  ਕਲਾ  ਭਰਪੂਰਿ  ਰਹਿਆ  ॥

 ਤੂੰ  ਸਚਾ  ਸਾਹਿਬੁ  ਸਿਫਤਿ  ਸੁਆਲਿ੍ਹਉ  ਜਿਨਿ  ਕੀਤੀ  ਸੋ  ਪਾਰਿ  ਪਇਆ  ॥

 ਕਹੁ  ਨਾਨਕ  ਕਰਤੇ  ਕੀਆ  ਬਾਤਾ  ਜੋ  ਕਿਛੁ  ਕਰਣਾ  ਸੁ  ਕਰਿ  ਰਹਿਆ  ॥੨॥

 ਸੋ  ਦਰੁ  ਰਾਗੁ  ਆਸਾ  ਮਹਲਾ  ੧

 ੴ  ਸਤਿਗੁਰ  ਪ੍ਰਸਾਦਿ  ॥

 ਸੋ  ਦਰੁ  ਤੇਰਾ  ਕੇਹਾ  ਸੋ  ਘਰੁ  ਕੇਹਾ  ਜਿਤੁ  ਬਹਿ  ਸਰਬ  ਸਮਾਲੇ  ॥

 ਵਾਜੇ  ਤੇਰੇ  ਨਾਦ  ਅਨੇਕ  ਅਸੰਖਾ  ਕੇਤੇ  ਤੇਰੇ  ਵਾਵਣਹਾਰੇ  ॥

 ਕੇਤੇ  ਤੇਰੇ  ਰਾਗ  ਪਰੀ  ਸਿਉ  ਕਹੀਅਹਿ  ਕੇਤੇ  ਤੇਰੇ  ਗਾਵਣਹਾਰੇ  ॥

 ਗਾਵਨਿ  ਤੁਧਨੋ  ਪਵਣੁ  ਪਾਣੀ  ਬੈਸੰਤਰੁ  ਗਾਵੈ  ਰਾਜਾ  ਧਰਮੁ  ਦੁਆਰੇ  ॥

 ਗਾਵਨਿ  ਤੁਧਨੋ  ਚਿਤੁ  ਗੁਪਤੁ  ਲਿਖਿ  ਜਾਣਨਿ  ਲਿਖਿ  ਲਿਖਿ  ਧਰਮੁ  ਬੀਚਾਰੇ  ॥

 ਗਾਵਨਿ  ਤੁਧਨੋ  ਈਸਰੁ  ਬ੍ਰਹਮਾ  ਦੇਵੀ  ਸੋਹਨਿ  ਤੇਰੇ  ਸਦਾ  ਸਵਾਰੇ  ॥

 ਗਾਵਨਿ  ਤੁਧਨੋ  ਇੰਦ੍ਰ  ਇੰਦ੍ਰਾਸਣਿ  ਬੈਠੇ  ਦੇਵਤਿਆ  ਦਰਿ  ਨਾਲੇ  ॥

 ਗਾਵਨਿ  ਤੁਧਨੋ  ਸਿਧ  ਸਮਾਧੀ  ਅੰਦਰਿ  ਗਾਵਨਿ  ਤੁਧਨੋ  ਸਾਧ  ਬੀਚਾਰੇ  ॥

 ਗਾਵਨਿ  ਤੁਧਨੋ  ਜਤੀ  ਸਤੀ  ਸੰਤੋਖੀ  ਗਾਵਨਿ  ਤੁਧਨੋ  ਵੀਰ  ਕਰਾਰੇ  ॥

 ਗਾਵਨਿ  ਤੁਧਨੋ  ਪੰਡਿਤ  ਪੜਨਿ  ਰਖੀਸੁਰ  ਜੁਗੁ  ਜੁਗੁ  ਵੇਦਾ  ਨਾਲੇ  ॥

 ਗਾਵਨਿ  ਤੁਧਨੋ  ਮੋਹਣੀਆ  ਮਨੁ  ਮੋਹਨਿ  ਸੁਰਗੁ  ਮਛੁ  ਪਇਆਲੇ  ॥

 ਗਾਵਨਿ  ਤੁਧਨੋ  ਰਤਨ  ਉਪਾਏ  ਤੇਰੇ  ਅਠਸਠਿ  ਤੀਰਥ  ਨਾਲੇ  ॥

 ਗਾਵਨਿ  ਤੁਧਨੋ  ਜੋਧ  ਮਹਾਬਲ  ਸੂਰਾ  ਗਾਵਨਿ  ਤੁਧਨੋ  ਖਾਣੀ  ਚਾਰੇ  ॥

 ਗਾਵਨਿ  ਤੁਧਨੋ  ਖੰਡ  ਮੰਡਲ  ਬ੍ਰਹਮੰਡਾ  ਕਰਿ  ਕਰਿ  ਰਖੇ  ਤੇਰੇ  ਧਾਰੇ  ॥

 ਸੇਈ  ਤੁਧਨੋ  ਗਾਵਨਿ  ਜੋ  ਤੁਧੁ  ਭਾਵਨਿ  ਰਤੇ  ਤੇਰੇ  ਭਗਤ  ਰਸਾਲੇ  ॥

 ਹੋਰਿ  ਕੇਤੇ  ਤੁਧਨੋ  ਗਾਵਨਿ  ਸੇ  ਮੈ  ਚਿਤਿ  ਨ  ਆਵਨਿ  ਨਾਨਕੁ  ਕਿਆ  ਬੀਚਾਰੇ  ॥

 ਸੋਈ  ਸੋਈ  ਸਦਾ  ਸਚੁ  ਸਾਹਿਬੁ  ਸਾਚਾ  ਸਾਚੀ  ਨਾਈ  ॥

 ਹੈ  ਭੀ  ਹੋਸੀ  ਜਾਇ  ਨ  ਜਾਸੀ  ਰਚਨਾ  ਜਿਨਿ  ਰਚਾਈ  ॥

 ਰੰਗੀ  ਰੰਗੀ  ਭਾਤੀ  ਕਰਿ  ਕਰਿ  ਜਿਨਸੀ  ਮਾਇਆ  ਜਿਨਿ  ਉਪਾਈ  ॥

 ਕਰਿ  ਕਰਿ  ਦੇਖੈ  ਕੀਤਾ  ਆਪਣਾ  ਜਿਉ  ਤਿਸ  ਦੀ  ਵਡਿਆਈ  ॥

 ਜੋ  ਤਿਸੁ  ਭਾਵੈ  ਸੋਈ  ਕਰਸੀ  ਫਿਰਿ  ਹੁਕਮੁ  ਨ  ਕਰਣਾ  ਜਾਈ  ॥

 ਸੋ  ਪਾਤਿਸਾਹੁ  ਸਾਹਾ  ਪਤਿਸਾਹਿਬੁ  ਨਾਨਕ  ਰਹਣੁ  ਰਜਾਈ  ॥੧॥

 ਆਸਾ  ਮਹਲਾ  ੧  ॥

 ਸੁਣਿ  ਵਡਾ  ਆਖੈ  ਸਭੁ  ਕੋਇ  ॥

 ਕੇਵਡੁ  ਵਡਾ  ਡੀਠਾ  ਹੋਇ  ॥

 ਕੀਮਤਿ  ਪਾਇ  ਨ  ਕਹਿਆ  ਜਾਇ  ॥

 ਕਹਣੈ  ਵਾਲੇ  ਤੇਰੇ  ਰਹੇ  ਸਮਾਇ  ॥੧॥

 ਵਡੇ  ਮੇਰੇ  ਸਾਹਿਬਾ  ਗਹਿਰ  ਗੰਭੀਰਾ  ਗੁਣੀ  ਗਹੀਰਾ  ॥

 ਕੋਇ  ਨ  ਜਾਣੈ  ਤੇਰਾ  ਕੇਤਾ  ਕੇਵਡੁ  ਚੀਰਾ  ॥੧॥  ਰਹਾਉ  ॥

 ਸਭਿ  ਸੁਰਤੀ  ਮਿਲਿ  ਸੁਰਤਿ  ਕਮਾਈ  ॥

 ਸਭ  ਕੀਮਤਿ  ਮਿਲਿ  ਕੀਮਤਿ  ਪਾਈ  ॥

 ਗਿਆਨੀ  ਧਿਆਨੀ  ਗੁਰ  ਗੁਰਹਾਈ  ॥

 ਕਹਣੁ  ਨ  ਜਾਈ  ਤੇਰੀ  ਤਿਲੁ  ਵਡਿਆਈ  ॥੨॥

 ਸਭਿ  ਸਤ  ਸਭਿ  ਤਪ  ਸਭਿ  ਚੰਗਿਆਈਆ  ॥

 ਸਿਧਾ  ਪੁਰਖਾ  ਕੀਆ  ਵਡਿਆਈਆ  ॥

 ਤੁਧੁ  ਵਿਣੁ  ਸਿਧੀ  ਕਿਨੈ  ਨ  ਪਾਈਆ  ॥

 ਕਰਮਿ  ਮਿਲੈ  ਨਾਹੀ  ਠਾਕਿ  ਰਹਾਈਆ  ॥੩॥

 ਆਖਣ  ਵਾਲਾ  ਕਿਆ  ਵੇਚਾਰਾ  ॥

 ਸਿਫਤੀ  ਭਰੇ  ਤੇਰੇ  ਭੰਡਾਰਾ  ॥

 ਜਿਸੁ  ਤੂ  ਦੇਹਿ  ਤਿਸੈ  ਕਿਆ  ਚਾਰਾ  ॥

 ਨਾਨਕ  ਸਚੁ  ਸਵਾਰਣਹਾਰਾ  ॥੪॥੨॥

 ਆਸਾ  ਮਹਲਾ  ੧  ॥

 ਆਖਾ  ਜੀਵਾ  ਵਿਸਰੈ  ਮਰਿ  ਜਾਉ  ॥

 ਆਖਣਿ  ਅਉਖਾ  ਸਾਚਾ  ਨਾਉ  ॥

 ਸਾਚੇ  ਨਾਮ  ਕੀ  ਲਾਗੈ  ਭੂਖ  ॥

 ਉਤੁ  ਭੂਖੈ  ਖਾਇ  ਚਲੀਅਹਿ  ਦੂਖ  ॥੧॥

 ਸੋ  ਕਿਉ  ਵਿਸਰੈ  ਮੇਰੀ  ਮਾਇ  ॥

 ਸਾਚਾ  ਸਾਹਿਬੁ  ਸਾਚੈ  ਨਾਇ  ॥੧॥  ਰਹਾਉ  ॥

 ਸਾਚੇ  ਨਾਮ  ਕੀ  ਤਿਲੁ  ਵਡਿਆਈ  ॥

 ਆਖਿ  ਥਕੇ  ਕੀਮਤਿ  ਨਹੀ  ਪਾਈ  ॥

 ਜੇ  ਸਭਿ  ਮਿਲਿ  ਕੈ  ਆਖਣ  ਪਾਹਿ  ॥

 ਵਡਾ  ਨ  ਹੋਵੈ  ਘਾਟਿ  ਨ  ਜਾਇ  ॥੨॥

 ਨਾ  ਓਹੁ  ਮਰੈ  ਨ  ਹੋਵੈ  ਸੋਗੁ  ॥

 ਦੇਦਾ  ਰਹੈ  ਨ  ਚੂਕੈ  ਭੋਗੁ  ॥

 ਗੁਣੁ  ਏਹੋ  ਹੋਰੁ  ਨਾਹੀ  ਕੋਇ  ॥

 ਨਾ  ਕੋ  ਹੋਆ  ਨਾ  ਕੋ  ਹੋਇ  ॥੩॥

 ਜੇਵਡੁ  ਆਪਿ  ਤੇਵਡ  ਤੇਰੀ  ਦਾਤਿ  ॥

 ਜਿਨਿ  ਦਿਨੁ  ਕਰਿ  ਕੈ  ਕੀਤੀ  ਰਾਤਿ  ॥

 ਖਸਮੁ  ਵਿਸਾਰਹਿ  ਤੇ  ਕਮਜਾਤਿ  ॥

 ਨਾਨਕ  ਨਾਵੈ  ਬਾਝੁ  ਸਨਾਤਿ  ॥੪॥੩॥

 ਰਾਗੁ  ਗੂਜਰੀ  ਮਹਲਾ  ੪  ॥

 ਹਰਿ  ਕੇ  ਜਨ  ਸਤਿਗੁਰ  ਸਤਪੁਰਖਾ  ਬਿਨਉ  ਕਰਉ  ਗੁਰ  ਪਾਸਿ  ॥

 ਹਮ  ਕੀਰੇ  ਕਿਰਮ  ਸਤਿਗੁਰ  ਸਰਣਾਈ  ਕਰਿ  ਦਇਆ  ਨਾਮੁ  ਪਰਗਾਸਿ  ॥੧॥

 ਮੇਰੇ  ਮੀਤ  ਗੁਰਦੇਵ  ਮੋ  ਕਉ  ਰਾਮ  ਨਾਮੁ  ਪਰਗਾਸਿ  ॥

 ਗੁਰਮਤਿ  ਨਾਮੁ  ਮੇਰਾ  ਪ੍ਰਾਨ  ਸਖਾਈ  ਹਰਿ  ਕੀਰਤਿ  ਹਮਰੀ  ਰਹਰਾਸਿ  ॥੧॥  ਰਹਾਉ  ॥

 ਹਰਿ  ਜਨ  ਕੇ  ਵਡ  ਭਾਗ  ਵਡੇਰੇ  ਜਿਨ  ਹਰਿ  ਹਰਿ  ਸਰਧਾ  ਹਰਿ  ਪਿਆਸ  ॥

 ਹਰਿ  ਹਰਿ  ਨਾਮੁ  ਮਿਲੈ  ਤ੍ਰਿਪਤਾਸਹਿ  ਮਿਲਿ  ਸੰਗਤਿ  ਗੁਣ  ਪਰਗਾਸਿ  ॥੨॥

 ਜਿਨ  ਹਰਿ  ਹਰਿ  ਹਰਿ  ਰਸੁ  ਨਾਮੁ  ਨ  ਪਾਇਆ  ਤੇ  ਭਾਗਹੀਣ  ਜਮ  ਪਾਸਿ  ॥

 ਜੋ  ਸਤਿਗੁਰ  ਸਰਣਿ  ਸੰਗਤਿ  ਨਹੀ  ਆਏ  ਧ੍ਰਿਗੁ  ਜੀਵੇ  ਧ੍ਰਿਗੁ  ਜੀਵਾਸਿ  ॥੩॥

 ਜਿਨ  ਹਰਿ  ਜਨ  ਸਤਿਗੁਰ  ਸੰਗਤਿ  ਪਾਈ  ਤਿਨ  ਧੁਰਿ  ਮਸਤਕਿ  ਲਿਖਿਆ  ਲਿਖਾਸਿ  ॥

 ਧਨੁ  ਧੰਨੁ  ਸਤਸੰਗਤਿ  ਜਿਤੁ  ਹਰਿ  ਰਸੁ  ਪਾਇਆ  ਮਿਲਿ  ਜਨ  ਨਾਨਕ  ਨਾਮੁ  ਪਰਗਾਸਿ  ॥੪॥੪॥

 ਰਾਗੁ  ਗੂਜਰੀ  ਮਹਲਾ  ੫  ॥

 ਕਾਹੇ  ਰੇ  ਮਨ  ਚਿਤਵਹਿ  ਉਦਮੁ  ਜਾ  ਆਹਰਿ  ਹਰਿ  ਜੀਉ  ਪਰਿਆ  ॥

 ਸੈਲ  ਪਥਰ  ਮਹਿ  ਜੰਤ  ਉਪਾਏ  ਤਾ  ਕਾ  ਰਿਜਕੁ  ਆਗੈ  ਕਰਿ  ਧਰਿਆ  ॥੧॥

 ਮੇਰੇ  ਮਾਧਉ  ਜੀ  ਸਤਸੰਗਤਿ  ਮਿਲੇ  ਸੁ  ਤਰਿਆ  ॥

 ਗੁਰ  ਪਰਸਾਦਿ  ਪਰਮ  ਪਦੁ  ਪਾਇਆ  ਸੂਕੇ  ਕਾਸਟ  ਹਰਿਆ  ॥੧॥  ਰਹਾਉ  ॥

 ਜਨਨਿ  ਪਿਤਾ  ਲੋਕ  ਸੁਤ  ਬਨਿਤਾ  ਕੋਇ  ਨ  ਕਿਸ  ਕੀ  ਧਰਿਆ  ॥

 ਸਿਰਿ  ਸਿਰਿ  ਰਿਜਕੁ  ਸੰਬਾਹੇ  ਠਾਕੁਰੁ  ਕਾਹੇ  ਮਨ  ਭਉ  ਕਰਿਆ  ॥੨॥

 ਊਡੇ  ਊਡਿ  ਆਵੈ  ਸੈ  ਕੋਸਾ  ਤਿਸੁ  ਪਾਛੈ  ਬਚਰੇ  ਛਰਿਆ  ॥

 ਤਿਨ  ਕਵਣੁ  ਖਲਾਵੈ  ਕਵਣੁ  ਚੁਗਾਵੈ  ਮਨ  ਮਹਿ  ਸਿਮਰਨੁ  ਕਰਿਆ  ॥੩॥

 ਸਭਿ  ਨਿਧਾਨ  ਦਸ  ਅਸਟ  ਸਿਧਾਨ  ਠਾਕੁਰ  ਕਰ  ਤਲ  ਧਰਿਆ  ॥

 ਜਨ  ਨਾਨਕ  ਬਲਿ  ਬਲਿ  ਸਦ  ਬਲਿ  ਜਾਈਐ  ਤੇਰਾ  ਅੰਤੁ  ਨ  ਪਾਰਾਵਰਿਆ  ॥੪॥੫॥

 ਰਾਗੁ  ਆਸਾ  ਮਹਲਾ  ੪  ਸੋ  ਪੁਰਖੁ

 ੴ  ਸਤਿਗੁਰ  ਪ੍ਰਸਾਦਿ  ॥

 ਸੋ  ਪੁਰਖੁ  ਨਿਰੰਜਨੁ  ਹਰਿ  ਪੁਰਖੁ  ਨਿਰੰਜਨੁ  ਹਰਿ  ਅਗਮਾ  ਅਗਮ  ਅਪਾਰਾ  ॥

 ਸਭਿ  ਧਿਆਵਹਿ  ਸਭਿ  ਧਿਆਵਹਿ  ਤੁਧੁ  ਜੀ  ਹਰਿ  ਸਚੇ  ਸਿਰਜਣਹਾਰਾ  ॥

 ਸਭਿ  ਜੀਅ  ਤੁਮਾਰੇ  ਜੀ  ਤੂੰ  ਜੀਆ  ਕਾ  ਦਾਤਾਰਾ  ॥

 ਹਰਿ  ਧਿਆਵਹੁ  ਸੰਤਹੁ  ਜੀ  ਸਭਿ  ਦੂਖ  ਵਿਸਾਰਣਹਾਰਾ  ॥

 ਹਰਿ  ਆਪੇ  ਠਾਕੁਰੁ  ਹਰਿ  ਆਪੇ  ਸੇਵਕੁ  ਜੀ  ਕਿਆ  ਨਾਨਕ  ਜੰਤ  ਵਿਚਾਰਾ  ॥੧॥

 ਤੂੰ  ਘਟ  ਘਟ  ਅੰਤਰਿ  ਸਰਬ  ਨਿਰੰਤਰਿ  ਜੀ  ਹਰਿ  ਏਕੋ  ਪੁਰਖੁ  ਸਮਾਣਾ  ॥

 ਇਕਿ  ਦਾਤੇ  ਇਕਿ  ਭੇਖਾਰੀ  ਜੀ  ਸਭਿ  ਤੇਰੇ  ਚੋਜ  ਵਿਡਾਣਾ  ॥

 ਤੂੰ  ਆਪੇ  ਦਾਤਾ  ਆਪੇ  ਭੁਗਤਾ  ਜੀ  ਹਉ  ਤੁਧੁ  ਬਿਨੁ  ਅਵਰੁ  ਨ  ਜਾਣਾ  ॥

 ਤੂੰ  ਪਾਰਬ੍ਰਹਮੁ  ਬੇਅੰਤੁ  ਬੇਅੰਤੁ  ਜੀ  ਤੇਰੇ  ਕਿਆ  ਗੁਣ  ਆਖਿ  ਵਖਾਣਾ  ॥

 ਜੋ  ਸੇਵਹਿ  ਜੋ  ਸੇਵਹਿ  ਤੁਧੁ  ਜੀ  ਜਨੁ  ਨਾਨਕੁ  ਤਿਨ  ਕੁਰਬਾਣਾ  ॥੨॥

 ਹਰਿ  ਧਿਆਵਹਿ  ਹਰਿ  ਧਿਆਵਹਿ  ਤੁਧੁ  ਜੀ  ਸੇ  ਜਨ  ਜੁਗ  ਮਹਿ  ਸੁਖਵਾਸੀ  ॥

 ਸੇ  ਮੁਕਤੁ  ਸੇ  ਮੁਕਤੁ  ਭਏ  ਜਿਨ  ਹਰਿ  ਧਿਆਇਆ  ਜੀ  ਤਿਨ  ਤੂਟੀ  ਜਮ  ਕੀ  ਫਾਸੀ  ॥

 ਜਿਨ  ਨਿਰਭਉ  ਜਿਨ  ਹਰਿ  ਨਿਰਭਉ  ਧਿਆਇਆ  ਜੀ  ਤਿਨ  ਕਾ  ਭਉ  ਸਭੁ  ਗਵਾਸੀ  ॥

 ਜਿਨ  ਸੇਵਿਆ  ਜਿਨ  ਸੇਵਿਆ  ਮੇਰਾ  ਹਰਿ  ਜੀ  ਤੇ  ਹਰਿ  ਹਰਿ  ਰੂਪਿ  ਸਮਾਸੀ  ॥

 ਸੇ  ਧੰਨੁ  ਸੇ  ਧੰਨੁ  ਜਿਨ  ਹਰਿ  ਧਿਆਇਆ  ਜੀ  ਜਨੁ  ਨਾਨਕੁ  ਤਿਨ  ਬਲਿ  ਜਾਸੀ  ॥੩॥

 ਤੇਰੀ  ਭਗਤਿ  ਤੇਰੀ  ਭਗਤਿ  ਭੰਡਾਰ  ਜੀ  ਭਰੇ  ਬਿਅੰਤ  ਬੇਅੰਤਾ  ॥

 ਤੇਰੇ  ਭਗਤ  ਤੇਰੇ  ਭਗਤ  ਸਲਾਹਨਿ  ਤੁਧੁ  ਜੀ  ਹਰਿ  ਅਨਿਕ  ਅਨੇਕ  ਅਨੰਤਾ  ॥

 ਤੇਰੀ  ਅਨਿਕ  ਤੇਰੀ  ਅਨਿਕ  ਕਰਹਿ  ਹਰਿ  ਪੂਜਾ  ਜੀ  ਤਪੁ  ਤਾਪਹਿ  ਜਪਹਿ  ਬੇਅੰਤਾ  ॥

 ਤੇਰੇ  ਅਨੇਕ  ਤੇਰੇ  ਅਨੇਕ  ਪੜਹਿ  ਬਹੁ  ਸਿਮ੍ਰਿਤਿ  ਸਾਸਤ  ਜੀ  ਕਰਿ  ਕਿਰਿਆ  ਖਟੁ  ਕਰਮ  ਕਰੰਤਾ  ॥

 ਸੇ  ਭਗਤ  ਸੇ  ਭਗਤ  ਭਲੇ  ਜਨ  ਨਾਨਕ  ਜੀ  ਜੋ  ਭਾਵਹਿ  ਮੇਰੇ  ਹਰਿ  ਭਗਵੰਤਾ  ॥੪॥

 ਤੂੰ  ਆਦਿ  ਪੁਰਖੁ  ਅਪਰੰਪਰੁ  ਕਰਤਾ  ਜੀ  ਤੁਧੁ  ਜੇਵਡੁ  ਅਵਰੁ  ਨ  ਕੋਈ  ॥

 ਤੂੰ  ਜੁਗੁ  ਜੁਗੁ  ਏਕੋ  ਸਦਾ  ਸਦਾ  ਤੂੰ  ਏਕੋ  ਜੀ  ਤੂੰ  ਨਿਹਚਲੁ  ਕਰਤਾ  ਸੋਈ  ॥

 ਤੁਧੁ  ਆਪੇ  ਭਾਵੈ  ਸੋਈ  ਵਰਤੈ  ਜੀ  ਤੂੰ  ਆਪੇ  ਕਰਹਿ  ਸੁ  ਹੋਈ  ॥

 ਤੁਧੁ  ਆਪੇ  ਸ੍ਰਿਸਟਿ  ਸਭ  ਉਪਾਈ  ਜੀ  ਤੁਧੁ  ਆਪੇ  ਸਿਰਜਿ  ਸਭ  ਗੋਈ  ॥

 ਜਨੁ  ਨਾਨਕੁ  ਗੁਣ  ਗਾਵੈ  ਕਰਤੇ  ਕੇ  ਜੀ  ਜੋ  ਸਭਸੈ  ਕਾ  ਜਾਣੋਈ  ॥੫॥੧॥

 ਆਸਾ  ਮਹਲਾ  ੪  ॥

 ਤੂੰ  ਕਰਤਾ  ਸਚਿਆਰੁ  ਮੈਡਾ  ਸਾਂਈ  ॥

 ਜੋ  ਤਉ  ਭਾਵੈ  ਸੋਈ  ਥੀਸੀ  ਜੋ  ਤੂੰ  ਦੇਹਿ  ਸੋਈ  ਹਉ  ਪਾਈ  ॥੧॥  ਰਹਾਉ  ॥

 ਸਭ  ਤੇਰੀ  ਤੂੰ  ਸਭਨੀ  ਧਿਆਇਆ  ॥

 ਜਿਸ  ਨੋ  ਕ੍ਰਿਪਾ  ਕਰਹਿ  ਤਿਨਿ  ਨਾਮ  ਰਤਨੁ  ਪਾਇਆ  ॥

 ਗੁਰਮੁਖਿ  ਲਾਧਾ  ਮਨਮੁਖਿ  ਗਵਾਇਆ  ॥

 ਤੁਧੁ  ਆਪਿ  ਵਿਛੋੜਿਆ  ਆਪਿ  ਮਿਲਾਇਆ  ॥੧॥

 ਤੂੰ  ਦਰੀਆਉ  ਸਭ  ਤੁਝ  ਹੀ  ਮਾਹਿ  ॥

 ਤੁਝ  ਬਿਨੁ  ਦੂਜਾ  ਕੋਈ  ਨਾਹਿ  ॥

 ਜੀਅ  ਜੰਤ  ਸਭਿ  ਤੇਰਾ  ਖੇਲੁ  ॥

 ਵਿਜੋਗਿ  ਮਿਲਿ  ਵਿਛੁੜਿਆ  ਸੰਜੋਗੀ  ਮੇਲੁ  ॥੨॥

 ਜਿਸ  ਨੋ  ਤੂ  ਜਾਣਾਇਹਿ  ਸੋਈ  ਜਨੁ  ਜਾਣੈ  ॥

 ਹਰਿ  ਗੁਣ  ਸਦ  ਹੀ  ਆਖਿ  ਵਖਾਣੈ  ॥

 ਜਿਨਿ  ਹਰਿ  ਸੇਵਿਆ  ਤਿਨਿ  ਸੁਖੁ  ਪਾਇਆ  ॥

 ਸਹਜੇ  ਹੀ  ਹਰਿ  ਨਾਮਿ  ਸਮਾਇਆ  ॥੩॥

 ਤੂ  ਆਪੇ  ਕਰਤਾ  ਤੇਰਾ  ਕੀਆ  ਸਭੁ  ਹੋਇ  ॥

 ਤੁਧੁ  ਬਿਨੁ  ਦੂਜਾ  ਅਵਰੁ  ਨ  ਕੋਇ  ॥

 ਤੂ  ਕਰਿ  ਕਰਿ  ਵੇਖਹਿ  ਜਾਣਹਿ  ਸੋਇ  ॥

 ਜਨ  ਨਾਨਕ  ਗੁਰਮੁਖਿ  ਪਰਗਟੁ  ਹੋਇ  ॥੪॥੨॥

 ਆਸਾ  ਮਹਲਾ  ੧  ॥

 ਤਿਤੁ  ਸਰਵਰੜੈ  ਭਈਲੇ  ਨਿਵਾਸਾ  ਪਾਣੀ  ਪਾਵਕੁ  ਤਿਨਹਿ  ਕੀਆ  ॥

 ਪੰਕਜੁ  ਮੋਹ  ਪਗੁ  ਨਹੀ  ਚਾਲੈ  ਹਮ  ਦੇਖਾ  ਤਹ  ਡੂਬੀਅਲੇ  ॥੧॥

 ਮਨ  ਏਕੁ  ਨ  ਚੇਤਸਿ  ਮੂੜ  ਮਨਾ  ॥

 ਹਰਿ  ਬਿਸਰਤ  ਤੇਰੇ  ਗੁਣ  ਗਲਿਆ  ॥੧॥  ਰਹਾਉ  ॥

 ਨਾ  ਹਉ  ਜਤੀ  ਸਤੀ  ਨਹੀ  ਪੜਿਆ  ਮੂਰਖ  ਮੁਗਧਾ  ਜਨਮੁ  ਭਇਆ  ॥

 ਪ੍ਰਣਵਤਿ  ਨਾਨਕ  ਤਿਨ  ਕੀ  ਸਰਣਾ  ਜਿਨ  ਤੂ  ਨਾਹੀ  ਵੀਸਰਿਆ  ॥੨॥੩॥

 ਆਸਾ  ਮਹਲਾ  ੫  ॥

 ਭਈ  ਪਰਾਪਤਿ  ਮਾਨੁਖ  ਦੇਹੁਰੀਆ  ॥

 ਗੋਬਿੰਦ  ਮਿਲਣ  ਕੀ  ਇਹ  ਤੇਰੀ  ਬਰੀਆ  ॥

 ਅਵਰਿ  ਕਾਜ  ਤੇਰੈ  ਕਿਤੈ  ਨ  ਕਾਮ  ॥

 ਮਿਲੁ  ਸਾਧਸੰਗਤਿ  ਭਜੁ  ਕੇਵਲ  ਨਾਮ  ॥੧॥

 ਸਰੰਜਾਮਿ  ਲਾਗੁ  ਭਵਜਲ  ਤਰਨ  ਕੈ  ॥

 ਜਨਮੁ  ਬ੍ਰਿਥਾ  ਜਾਤ  ਰੰਗਿ  ਮਾਇਆ  ਕੈ  ॥੧॥  ਰਹਾਉ  ॥

 ਜਪੁ  ਤਪੁ  ਸੰਜਮੁ  ਧਰਮੁ  ਨ  ਕਮਾਇਆ  ॥

 ਸੇਵਾ  ਸਾਧ  ਨ  ਜਾਨਿਆ  ਹਰਿ  ਰਾਇਆ  ॥

 ਕਹੁ  ਨਾਨਕ  ਹਮ  ਨੀਚ  ਕਰੰਮਾ  ॥

 ਸਰਣਿ  ਪਰੇ  ਕੀ  ਰਾਖਹੁ  ਸਰਮਾ  ॥੨॥੪॥

 ਦੋਹਰਾ  ॥

 ਮਹਾ  ਕਾਲ  ਕੀ  ਸਰਨਿ  ਜੇ  ਪਰੇ  ਸੁ  ਲਏ  ਬਚਾਇ  ॥

 ਔਰ  ਨ  ਉਪਜਾ  ਦੂਸਰ  ਜਗ  ਭਛਿਯੋ  ਸਭੈ  ਬਨਾਇ  ॥੩੬੬॥

 ਜੋ  ਪੂਜਾ  ਅਸਿਕੇਤੁ  ਕੀ  ਨਿਤ  ਪ੍ਰਤਿ  ਕਰੈ  ਬਨਾਇ  ॥

 ਤਿਨ  ਪਰ  ਅਪਨੋ  ਹਾਥ  ਦੈ  ਅਸਿਧੁਜ  ਲੇਤ  ਬਚਾਇ  ॥੩੬੭॥

 ੴ  ਸਤਿਗੁਰ  ਪ੍ਰਸਾਦਿ  ॥

 ਸ੍ਰੀ  ਵਾਹਿਗੁਰੂ  ਜੀ  ਕੀ  ਫਤਹ  ॥

 ਪਾਤਿਸ਼ਾਹੀ  ੧੦  ॥

 ਚੌਪਈ  ॥

 ਦੁਸਟ  ਦੈਤ  ਕਛੁ  ਬਾਤ  ਨ  ਜਾਨੀ  ॥

 ਮਹਾ  ਕਾਲ  ਤਨ  ਪੁਨਿ  ਰਿਸਿ  ਠਾਨੀ  ॥

 ਬਲ  ਅਪਬਲ  ਅਪਨੋ  ਨ  ਬਿਚਾਰਾ  ॥

 ਗਰਬ  ਠਾਨਿ  ਜਿਯ  ਬਹੁਰਿ  ਹੰਕਾਰਾ  ॥੩੬੮॥

 ਰੇ  ਰੇ  ਕਾਲ  ਫੂਲਿ  ਜਿਨਿ  ਜਾਹੁ  ॥

 ਬਹੁਰਿ  ਆਨਿ  ਸੰਗ੍ਰਾਮ  ਮਚਾਹੁ  ॥

 ਏਕ  ਨਿਦਾਨ  ਕਰੋ  ਰਨ  ਮਾਹੀ  ॥

 ਕੈ  ਅਸਿਧੁਜਿ  ਕੈ  ਦਾਨਵ  ਨਾਹੀ  ॥੩੬੯॥

 ਏਕ  ਪਾਵ  ਤਜਿ  ਜੁਧ  ਨ  ਭਾਜਾ  ॥

 ਮਹਾਰਾਜ  ਦੈਤਨ  ਕਾ  ਰਾਜਾ  ॥

 ਆਂਤੌ  ਗੀਧ  ਗਗਨ  ਲੈ  ਗਏ  ॥

 ਬਾਹਤ  ਬਿਸਿਖ  ਤਊ  ਹਠ  ਭਏ  ॥੩੭੦॥

 ਅਸੁਰ  ਅਮਿਤ  ਰਨ  ਬਾਨ  ਚਲਾਏ  ॥

 ਨਿਰਖਿ  ਖੜਗਧੁਜ  ਕਾਟਿ  ਗਿਰਾਏ  ॥

 ਬੀਸ  ਸਹਸ੍ਰ  ਅਸੁਰ  ਪਰ  ਬਾਨਾ  ॥

 ਸ੍ਰੀ  ਅਸਿਧੁਜ  ਛਾਡੇ  ਬਿਧਿ  ਨਾਨਾ  ॥੩੭੧॥

 ਮਹਾ  ਕਾਲ  ਪੁਨਿ  ਜਿਯ  ਮੈ  ਕੋਪਾ  ॥

 ਧਨੁਖ  ਟੰਕੋਰ  ਬਹੁਰਿ  ਰਨ  ਰੋਪਾ  ॥

 ਏਕ  ਬਾਨ  ਤੇ  ਧੁਜਹਿ  ਗਿਰਾਯੋ  ॥

 ਦੁਤਿਯ  ਸਤ੍ਰੁ  ਕੋ  ਸੀਸ  ਉਡਾਯੋ  ॥੩੭੨॥

 ਦੁਹੂੰ  ਬਿਸਿਖ  ਕਰਿ  ਦ੍ਵੈ  ਰਥ  ਚਕ੍ਰ  ॥

 ਕਾਟਿ  ਦਏ  ਛਿਨ  ਇਕ  ਮੈ  ਬਕ੍ਰ  ॥

 ਚਾਰਹਿ  ਬਾਨ  ਚਾਰ  ਹੂੰ  ਬਾਜਾ  ॥

 ਮਾਰ  ਦਏ  ਸਭ  ਜਗ  ਕੇ  ਰਾਜਾ  ॥੩੭੩॥

 ਬਹੁਰਿ  ਅਸੁਰ  ਕਾ  ਕਾਟਸਿ  ਮਾਥਾ  ॥

 ਸ੍ਰੀ  ਅਸਿਕੇਤਿ  ਜਗਤ  ਕੇ  ਨਾਥਾ  ॥

 ਦੁਤਿਯ  ਬਾਨ  ਸੌ  ਦੋਊ  ਅਰਿ  ਕਰ  ॥

 ਕਾਟਿ  ਦਯੋ  ਅਸਿਧੁਜ  ਨਰ  ਨਾਹਰ  ॥੩੭੪॥

 ਪੁਨਿ  ਰਾਛਸ  ਕਾ  ਕਾਟਾ  ਸੀਸਾ  ॥

 ਸ੍ਰੀ  ਅਸਿਕੇਤੁ  ਜਗਤ  ਕੇ  ਈਸਾ  ॥

 ਪੁਹਪਨ  ਬ੍ਰਿਸਟਿ  ਗਗਨ  ਤੇ  ਭਈ  ॥

 ਸਭਹਿਨ  ਆਨਿ  ਬਧਾਈ  ਦਈ  ॥੩੭੫॥

 ਧੰਨ੍ਯ  ਧੰਨ੍ਯ  ਲੋਗਨ  ਕੇ  ਰਾਜਾ  ॥

 ਦੁਸਟਨ  ਦਾਹ  ਗਰੀਬ  ਨਿਵਾਜਾ  ॥

 ਅਖਲ  ਭਵਨ  ਕੇ  ਸਿਰਜਨਹਾਰੇ  ॥

 ਦਾਸ  ਜਾਨਿ  ਮੁਹਿ  ਲੇਹੁ  ਉਬਾਰੇ  ॥੩੭੬॥

 ੴ  ਸ੍ਰੀ  ਵਾਹਿਗੁਰੂ  ਜੀ  ਕੀ  ਫਤਹ  ॥

 ਪਾਤਿਸ਼ਾਹੀ  ੧੦  ॥

 ਕਬਿਯੋ  ਬਾਚ  ਬੇਨਤੀ  ॥

 ਚੌਪਈ  ॥

 ਹਮਰੀ  ਕਰੋ  ਹਾਥ  ਦੈ  ਰੱਛਾ  ॥

 ਪੂਰਨ  ਹੋਇ  ਚਿਤ  ਕੀ  ਇੱਛਾ  ॥

 ਤਵ  ਚਰਨਨ  ਮਨ  ਰਹੈ  ਹਮਾਰਾ  ॥

 ਅਪਨਾ  ਜਾਨ  ਕਰੋ  ਪ੍ਰਤਿਪਾਰਾ  ॥੩੭੭॥

 ਹਮਰੇ  ਦੁਸਟ  ਸਭੈ  ਤੁਮ  ਘਾਵਹੁ  ॥

 ਆਪੁ  ਹਾਥ  ਦੈ  ਮੋਹਿ  ਬਚਾਵਹੁ  ॥

 ਸੁਖੀ  ਬਸੈ  ਮੋਰੋ  ਪਰਿਵਾਰਾ  ॥

 ਸੇਵਕ  ਸਿੱਖ  ਸਭੈ  ਕਰਤਾਰਾ  ॥੩੭੮॥

 ਮੋ  ਰੱਛਾ  ਨਿਜ  ਕਰ  ਦੈ  ਕਰਿਯੈ  ॥

 ਸਭ  ਬੈਰਨ  ਕੋ  ਆਜ  ਸੰਘਰਿਯੈ  ॥

 ਪੂਰਨ  ਹੋਇ  ਹਮਾਰੀ  ਆਸਾ  ॥

 ਤੋਰ  ਭਜਨ  ਕੀ  ਰਹੈ  ਪਿਆਸਾ  ॥੩੭੯॥

 ਤੁਮਹਿ  ਛਾਡਿ  ਕੋਈ  ਅਵਰ  ਨ  ਧਿਯਾਊਂ  ॥

 ਜੋ  ਬਰ  ਚਹੋਂ  ਸੁ  ਤੁਮ  ਤੇ  ਪਾਊਂ  ॥

 ਸੇਵਕ  ਸਿੱਖ  ਹਮਾਰੇ  ਤਾਰੀਅਹਿ  ॥

 ਚੁਨਿ  ਚੁਨਿ  ਸਤ੍ਰ  ਹਮਾਰੇ  ਮਾਰੀਅਹਿ  ॥੩੮੦॥

 ਆਪ  ਹਾਥ  ਦੈ  ਮੁਝੈ  ਉਬਰਿਯੈ  ॥

 ਮਰਨ  ਕਾਲ  ਕਾ  ਤ੍ਰਾਸ  ਨਿਵਰਿਯੈ  ॥

 ਹੂਜੋ  ਸਦਾ  ਹਮਾਰੇ  ਪੱਛਾ  ॥

 ਸ੍ਰੀ  ਅਸਿਧੁਜ  ਜੂ  ਕਰਿਯਹੁ  ਰੱਛਾ  ॥੩੮੧॥

 ਰਾਖਿ  ਲੇਹੁ  ਮੁਹਿ  ਰਾਖਨਹਾਰੇ  ॥

 ਸਾਹਿਬ  ਸੰਤ  ਸਹਾਇ  ਪਿਯਾਰੇ  ॥

 ਦੀਨ  ਬੰਧੁ  ਦੁਸਟਨ  ਕੇ  ਹੰਤਾ  ॥

 ਤੁਮਹੋ  ਪੁਰੀ  ਚਤੁਰ  ਦਸ  ਕੰਤਾ  ॥੩੮੨॥

 ਕਾਲ  ਪਾਇ  ਬ੍ਰਹਮਾ  ਬਪੁ  ਧਰਾ  ॥

 ਕਾਲ  ਪਾਇ  ਸਿਵਜੂ  ਅਵਤਰਾ  ॥

 ਕਾਲ  ਪਾਇ  ਕਰ  ਬਿਸਨੁ  ਪ੍ਰਕਾਸਾ  ॥

 ਸਕਲ  ਕਾਲ  ਕਾ  ਕੀਆ  ਤਮਾਸਾ  ॥੩੮੩॥

 ਜਵਨ  ਕਾਲ  ਜੋਗੀ  ਸਿਵ  ਕੀਓ  ॥

 ਬੇਦਰਾਜ  ਬ੍ਰਹਮਾ  ਜੂ  ਥੀਓ  ॥

 ਜਵਨ  ਕਾਲ  ਸਭ  ਲੋਕ  ਸਵਾਰਾ  ॥

 ਨਮਸਕਾਰ  ਹੈ  ਤਾਹਿ  ਹਮਾਰਾ  ॥੩੮੪॥

 ਜਵਨ  ਕਾਲ  ਸਭ  ਜਗਤ  ਬਨਾਯੋ  ॥

 ਦੇਵ  ਦੈਤ  ਜੱਛਨ  ਉਪਜਾਯੋ  ॥

 ਆਦਿ  ਅੰਤਿ  ਏਕੈ  ਅਵਤਾਰਾ  ॥

 ਸੋਈ  ਗੁਰੂ  ਸਮਝਿਯਹੁ  ਹਮਾਰਾ  ॥੩੮੫॥

 ਨਮਸਕਾਰ  ਤਿਸ  ਹੀ  ਕੋ  ਹਮਾਰੀ  ॥

 ਸਕਲ  ਪ੍ਰਜਾ  ਜਿਨ  ਆਪ  ਸਵਾਰੀ  ॥

 ਸਿਵਕਨ  ਕੋ  ਸਿਵਗੁਨ  ਸੁਖ  ਦੀਓ  ॥

 ਸਤੱ੍ਰੁਨ  ਕੋ  ਪਲ  ਮੋ  ਬਧ  ਕੀਓ  ॥੩੮੬॥

 ਘਟ  ਘਟ  ਕੇ  ਅੰਤਰ  ਕੀ  ਜਾਨਤ  ॥

 ਭਲੇ  ਬੁਰੇ  ਕੀ  ਪੀਰ  ਪਛਾਨਤ  ॥

 ਚੀਟੀ  ਤੇ  ਕੁੰਚਰ  ਅਸਥੂਲਾ  ॥

 ਸਭ  ਪਰ  ਕ੍ਰਿਪਾ  ਦ੍ਰਿਸਟਿ  ਕਰ  ਫੂਲਾ  ॥੩੮੭॥

 ਸੰਤਨ  ਦੁਖ  ਪਾਏ  ਤੇ  ਦੁਖੀ  ॥

 ਸੁਖ  ਪਾਏ  ਸਾਧੁਨ  ਕੇ  ਸੁਖੀ  ॥

 ਏਕ  ਏਕ  ਕੀ  ਪੀਰ  ਪਛਾਨਂੈ  ॥

 ਘਟ  ਘਟ  ਕੇ  ਪਟ  ਪਟ  ਕੀ  ਜਾਨਂੈ  ॥੩੮੮॥

 ਜਬ  ਉਦਕਰਖ  ਕਰਾ  ਕਰਤਾਰਾ  ॥

 ਪ੍ਰਜਾ  ਧਰਤ  ਤਬ  ਦੇਹ  ਅਪਾਰਾ  ॥

 ਜਬ  ਆਕਰਖ  ਕਰਤ  ਹੋ  ਕਬਹੂੰ  ॥

 ਤੁਮ  ਮੈ  ਮਿਲਤ  ਦੇਹ  ਧਰ  ਸਭਹੂੰ  ॥੩੮੯॥

 ਜੇਤੇ  ਬਦਨ  ਸ੍ਰਿਸਟਿ  ਸਭ  ਧਾਰੈ  ॥

 ਆਪੁ  ਆਪਨੀ  ਬੂਝ  ਉਚਾਰੈ  ॥

 ਤੁਮ  ਸਭਹੀ  ਤੇ  ਰਹਤ  ਨਿਰਾਲਮ  ॥

 ਜਾਨਤ  ਬੇਦ  ਭੇਦ  ਅਰ  ਆਲਮ  ॥੩੯੦॥

 ਨਿਰੰਕਾਰ  ਨ੍ਰਿਬਿਕਾਰ  ਨਿਰਲੰਭ  ॥

 ਆਦਿ  ਅਨੀਲ  ਅਨਾਦਿ  ਅਸੰਭ  ॥

 ਤਾਕਾ  ਮੂੜ੍ਹ  ਉਚਾਰਤ  ਭੇਦਾ  ॥

 ਜਾਕੋ  ਭੇਵ  ਨ  ਪਾਵਤ  ਬੇਦਾ  ॥੩੯੧॥

 ਤਾਕੋ  ਕਰਿ  ਪਾਹਨ  ਅਨੁਮਾਨਤ  ॥

 ਮਹਾ  ਮੂੜ੍ਹ  ਕਛੁ  ਭੇਦ  ਨ  ਜਾਨਤ  ॥

 ਮਹਾਦੇਵ  ਕੋ  ਕਹਤ  ਸਦਾ  ਸਿਵ  ॥

 ਨਿਰੰਕਾਰ  ਕਾ  ਚੀਨਤ  ਨਹਿ  ਭਿਵ  ॥੩੯੨॥

 ਆਪੁ  ਆਪਨੀ  ਬੁਧਿ  ਹੈ  ਜੇਤੀ  ॥

 ਬਰਨਤ  ਭਿੰਨ  ਭਿੰਨ  ਤੁਹਿ  ਤੇਤੀ  ॥

 ਤੁਮਰਾ  ਲਖਾ  ਨ  ਜਾਇ  ਪਸਾਰਾ  ॥

 ਕਿਹ  ਬਿਧਿ  ਸਜਾ  ਪ੍ਰਥਮ  ਸੰਸਾਰਾ  ॥੩੯੩॥

 ਏਕੈ  ਰੂਪ  ਅਨੂਪ  ਸਰੂਪਾ  ॥

 ਰੰਕ  ਭਯੋ  ਰਾਵ  ਕਹੀ  ਭੂਪਾ  ॥

 ਅੰਡਜ  ਜੇਰਜ  ਸੇਤਜ  ਕੀਨੀ  ॥

 ਉਤਭੁਜ  ਖਾਨਿ  ਬਹੁਰ  ਰਚਿ  ਦੀਨੀ  ॥੩੯੪॥

 ਕਹੂੰ  ਫੂਲ  ਰਾਜਾ  ਹ੍ਵੈ  ਬੈਠਾ  ॥

 ਕਹੂੰ  ਸਿਮਟਿ  ਭਿ੍ਯੋ  ਸੰਕਰ  ਇਕੈਠਾ  ॥

 ਸਗਰੀ  ਸ੍ਰਿਸਟਿ  ਦਿਖਾਇ  ਅਚੰਭਵ  ॥

 ਆਦਿ  ਜੁਗਾਦਿ  ਸਰੂਪ  ਸੁਯੰਭਵ  ॥੩੯੫॥

 ਅਬ  ਰੱਛਾ  ਮੇਰੀ  ਤੁਮ  ਕਰੋ  ॥

 ਸਿੱਖ  ਉਬਾਰਿ  ਅਸਿੱਖ  ਸੰਘਰੋ  ॥

 ਦੁਸ਼ਟ  ਜਿਤੇ  ਉਠਵਤ  ਉਤਪਾਤਾ  ॥

 ਸਕਲ  ਮਲੇਛ  ਕਰੋ  ਰਣ  ਘਾਤਾ  ॥੩੯੬॥

 ਜੇ  ਅਸਿਧੁਜ  ਤਵ  ਸਰਨੀ  ਪਰੇ  ॥

 ਤਿਨਕੇ  ਦੁਸ਼ਟ  ਦੁਖਿਤ  ਹ੍ਵੈ  ਮਰੇ  ॥

 ਪੁਰਖ  ਜਵਨ  ਪਗ  ਪਰੇ  ਤਿਹਾਰੇ  ॥

 ਤਿਨ  ਕੇ  ਤੁਮ  ਸੰਕਟ  ਸਭ  ਟਾਰੇ  ॥੩੯੭॥

 ਜੋ  ਕਲਿ  ਕੋ  ਇਕ  ਬਾਰ  ਧਿਐ  ਹੈ  ॥

 ਤਾਕੇ  ਕਾਲ  ਨਿਕਟਿ  ਨਹਿ  ਐਹੈ  ॥

 ਰੱਛਾ  ਹੋਇ  ਤਾਹਿ  ਸਭ  ਕਾਲਾ  ॥

 ਦੁਸਟ  ਅਰਿਸਟ  ਟਰੇਂ  ਤਤਕਾਲਾ  ॥੩੯੮॥

 ਕ੍ਰਿਪਾ  ਦ੍ਰਿਸਟਿ  ਤਨ  ਜਾਹਿ  ਨਿਹਰਿਹੋ  ॥

 ਤਾਕੇ  ਤਾਪ  ਤਨਕ  ਮੋ  ਹਰਿਹੋ  ॥

 ਰਿੱਧਿ  ਸਿੱਧਿ  ਘਰ  ਮੋ  ਸਭ  ਹੋਈ  ॥

 ਦੁਸ਼ਟ  ਛਾਹ  ਛ੍ਵੈ  ਸਕੈ  ਨ  ਕੋਈ  ॥੩੯੯॥

 ਏਕ  ਬਾਰ  ਜਿਨ  ਤੁਮੈ  ਸੰਭਾਰਾ  ॥

 ਕਾਲ  ਫਾਸ  ਤੇ  ਤਾਹਿ  ਉਬਾਰਾ  ॥

 ਜਿਨ  ਨਰ  ਨਾਮ  ਤਿਹਾਰੋ  ਕਹਾ  ॥

 ਦਾਰਿਦ  ਦੁਸਟ  ਦੋਖ  ਤੇ  ਰਹਾ  ॥੪੦੦॥

 ਖੜਗ  ਕੇਤ  ਮੈ  ਸਰਣਿ  ਤਿਹਾਰੀ  ॥

 ਆਪ  ਹਾਥ  ਦੈ  ਲੇਹੁ  ਉਬਾਰੀ  ॥

 ਸਰਬ  ਠੌਰ  ਮੋ  ਹੋਹੁ  ਸਹਾਈ  ॥

 ਦੁਸਟ  ਦੋਖ  ਤੇ  ਲੇਹੁ  ਬਚਾਈ  ॥੪੦੧॥

 ਕ੍ਰਿਪਾ  ਕਰੀ  ਹਮ  ਪਰ  ਜਗਮਾਤਾ  ॥

 ਗ੍ਰੰਥ  ਕਰਾ  ਪੂਰਨ  ਸੁਭਰਾਤਾ  ॥

 ਕਿਲਬਿਖ  ਸਕਲ  ਦੇਹ  ਕੋ  ਹਰਤਾ  ॥

 ਦੁਸਟ  ਦੋਖਿਯਨ  ਕੋ  ਛੈ  ਕਰਤਾ  ॥੪੦੨॥

 ਸ੍ਰੀ  ਅਸਿਧੁਜ  ਜਬ  ਭਏ  ਦਯਾਲਾ  ॥

 ਪੂਰਨ  ਕਰਾ  ਗ੍ਰੰਥ  ਤਤਕਾਲਾ  ॥

 ਮਨ  ਬਾਛਤ  ਫਲ  ਪਾਵੈ  ਸੋਈ  ॥

 ਦੂਖ  ਨ  ਤਿਸੈ  ਬਿਆਪਤ  ਕੋਈ  ॥੪੦੩॥

 ਅੜਿਲ  ॥

 ਸੁਨੈ  ਗੁੰਗ  ਜੋ  ਯਾਹਿ  ਸੁ  ਰਸਨਾ  ਪਾਵਈ  ॥

 ਸੁਨੈ  ਮੂੜ  ਚਿਤ  ਲਾਇ  ਚਤੁਰਤਾ  ਆਵਈ  ॥

 ਦੂਖ  ਦਰਦ  ਭੌ  ਨਿਕਟ  ਨ  ਤਿਨ  ਨਰ  ਕੇ  ਰਹੈ  ॥

 ਹੋ  ਜੋ  ਯਾ  ਕੀ  ਏਕ  ਬਾਰ  ਚੌਪਈ  ਕੋ  ਕਹੈ  ॥੪੦੪॥

 ਚੌਪਈ  ॥

 ਸੰਬਤ  ਸਤ੍ਰਹ  ਸਹਸ  ਭਣਿਜੈ  ॥

 ਅਰਧ  ਸਹਸ  ਫੁਨਿ  ਤੀਨਿ  ਕਹਿਜੈ  ॥

 ਭਾਦ੍ਰਵ  ਸੁਦੀ  ਅਸਟਮੀ  ਰਵਿ  ਵਾਰਾ  ॥

 ਤੀਰ  ਸਤੁਦ੍ਰਵ  ਗ੍ਰੰਥ  ਸੁਧਾਰਾ  ॥੪੦੫॥

 ਇਤਿ  ਸ੍ਰੀ  ਚਰਿਤ੍ਰ  ਪਖ੍ਯਾਨੇ  ਤ੍ਰਿਯਾ  ਚਰਿਤ੍ਰੇ  ਮੰਤ੍ਰੀ  ਭੂਪ  ਸੰਬਾਦੇ  ਚਾਰ  ਸੌ  ਪਾਂਚ  ਚਰਿਤ੍ਰ  ਸਮਾਪਤਮ  ਸਤੁ  ਸੁਭਮ  ਸਤੁ  ॥੪੦੫॥੭੫੫੮॥  ਅਫਜੂੰ  ॥

 ਦੋਹਰਾ  ॥

 ਦਾਸ  ਜਾਨ  ਕਰਿ  ਦਾਸ  ਪਰਿ  ਕੀਜੈ  ਕ੍ਰਿਪਾ  ਅਪਾਰ  ॥

 ਆਪ  ਹਾਥ  ਦੈ  ਰਾਖ  ਮੁਹਿ  ਮਨ  ਕ੍ਰਮ  ਬਚਨ  ਬਿਚਾਰਿ  ॥੪੩੩॥

 ਚੌਪਈ  ॥

 ਮੈ  ਨ  ਗਨੇਸਹਿ  ਪ੍ਰਿਥਮ  ਮਨਾਊ  ॥

 ਕਿਸਨ  ਬਿਸਨ  ਕਬਹੂੰ  ਨ  ਧਿਆਊ  ॥

 ਕਾਨਿ  ਸੁਨੇ  ਪਹਿਚਾਨ  ਨ  ਤਿਨ  ਸੋ  ॥

 ਲਿਵ  ਲਾਗੀ  ਮੋਰੀ  ਪਗ  ਇਨ  ਸੋ  ॥੪੩੪॥

 ਮਹਾਕਾਲ  ਰਖਵਾਰ  ਹਮਾਰੋ  ॥

 ਮਹਾ  ਲੋਹ  ਮੈ  ਕਿੰਕਰ  ਥਾਰੋ  ॥

 ਅਪੁਨਾ  ਜਾਨਿ  ਕਰੋ  ਰਖਵਾਰ  ॥

 ਬਾਹ  ਗਹੇ  ਕੀ  ਲਾਜ  ਬਿਚਾਰ  ॥੪੩੫॥

 ਅਪੁਨਾ  ਜਾਨਿ  ਮੁਝੈ  ਪ੍ਰਤਿਪਰੀਐ  ॥

 ਚੁਨਿ  ਚੁਨਿ  ਸਤ੍ਰ  ਹਮਾਰੇ  ਮਰੀਐ  ॥

 ਦੇਗ  ਤੇਗ  ਜਗ  ਮੈ  ਦੋਊ  ਚਲੈ  ॥

 ਰਾਖੁ  ਆਪਿ  ਮੁਹਿ  ਅਉਰ  ਨ  ਦਲੈ  ॥੪੩੬॥

 ਤੁਮ  ਮਮ  ਕਰਹੁ  ਸਦਾ  ਪ੍ਰਤਿਪਾਰਾ  ॥

 ਤੁਮ  ਸਾਹਿਬ  ਮੈ  ਦਾਸ  ਤਿਹਾਰਾ  ॥

 ਜਾਨਿ  ਆਪਨਾ  ਮੁਝੈ  ਨਿਵਾਜ  ॥

 ਆਪਿ  ਕਰੋ  ਹਮਰੇ  ਸਭ  ਕਾਜ  ॥੪੩੭॥

 ਤੁਮ  ਹੋ  ਸਭ  ਰਾਜਨ  ਕੇ  ਰਾਜਾ  ॥

 ਆਪੇ  ਆਪੁ  ਗਰੀਬ  ਨਿਵਾਜਾ  ॥

 ਦਾਸ  ਜਾਨ  ਕਰਿ  ਕ੍ਰਿਪਾ  ਕਰਹੁ  ਮੁਹਿ  ॥

 ਹਾਰਿ  ਪਰਾ  ਮੈ  ਆਨਿ  ਦਵਾਰਿ  ਤੁਹਿ  ॥੪੩੮॥

 ਅਪੁਨਾ  ਜਾਨਿ  ਕਰੋ  ਪ੍ਰਤਿਪਾਰਾ  ॥

 ਤੁਮ  ਸਾਹਿਬੁ  ਮੈ  ਕਿੰਕਰ  ਥਾਰਾ  ॥

 ਦਾਸ  ਜਾਨਿ  ਕੈ  ਹਾਥਿ  ਉਬਾਰੋ  ॥

 ਹਮਰੇ  ਸਭ  ਬੈਰੀਅਨ  ਸੰਘਾਰੋ  ॥੪੩੯॥

 ਪ੍ਰਥਮਿ  ਧਰੋ  ਭਗਵਤ  ਕੋ  ਧ੍ਯਾਨਾ  ॥

 ਬਹੁਰਿ  ਕਰੋ  ਕਬਿਤਾ  ਬਿਧਿ  ਨਾਨਾ  ॥

 ਕ੍ਰਿਸਨ  ਜਥਾਮਤਿ  ਚਰਿਤ੍ਰ  ਉਚਾਰੋ  ॥

 ਚੂਕ  ਹੋਇ  ਕਬਿ  ਲੇਹੁ  ਸੁਧਾਰੋ  ॥੪੪੦॥

 ਕਬਿਬਾਚ  ॥  ਦੋਹਰਾ  ॥

 ਜੋ  ਨਿਜ  ਪ੍ਰਭ  ਮੋ  ਸੋ  ਕਹਾ  ਸੋ  ਕਹਿਹੋਂ  ਜਗ  ਮਾਹਿ  ॥

 ਜੋ  ਤਿਹ  ਪ੍ਰਭ  ਕੋ  ਧਿਆਇ  ਹੈ  ਅੰਤ  ਸੁਰਗ  ਕੋ  ਜਾਹਿ  ॥੫੯॥

 ਦੋਹਰਾ  ॥

 ਹਰਿ  ਹਰਿ  ਜਨ  ਦੁਇ  ਏਕ  ਹੈ  ਬਿਬ  ਬਿਚਾਰ  ਕਛੁ  ਨਾਹਿ  ॥

 ਜਲ  ਤੇ  ਉਪਜ  ਤਰੰਗ  ਜਿਉ  ਜਲ  ਹੀ  ਬਿਖੈ  ਸਮਾਹਿ  ॥੬੦॥

 ਦੋਹਰਾ  ॥

 ਭੇਖ  ਦਿਖਾਇ  ਜਗਤ  ਕੋ  ਲੋਗਨ  ਕੋ  ਬਸਿ  ਕੀਨ  ॥

 ਅੰਤਿ  ਕਾਲ  ਕਾਤੀ  ਕਟਿਓ  ਬਾਸੁ  ਨਰਕ  ਮੋ  ਲੀਨ  ॥੫੬॥

 ਦੋਹਰਾ  ॥

 ਤਿਨ  ਬੇਦੀਅਨ  ਕੀ  ਕੁਲ  ਬਿਖੈ  ਪ੍ਰਗਟੇ  ਨਾਨਕ  ਰਾਇ  ॥

 ਸਭ  ਸਿੱਖਨ  ਕੋ  ਸੁਖ  ਦਏ  ਜਹ  ਤਹ  ਭਏ  ਸਹਾਇ  ॥੪॥

 ਚੌਪਈ  ॥

 ਤਿਨ  ਇਹ  ਕਲ  ਮੋ  ਧਰਮੁ  ਚਲਾਯੋ  ॥

 ਸਭ  ਸਾਧਨ  ਕੋ  ਰਾਹੁ  ਬਤਾਯੋ  ॥

 ਜੋ  ਤਾਂ  ਕੇ  ਮਾਰਗ  ਮਹਿ  ਆਏ  ॥

 ਤੇ  ਕਬਹੂੰ  ਨਹਿ  ਪਾਪ  ਸੰਤਾਏ  ॥੫॥

 ਜੇ  ਜੇ  ਪੰਥ  ਤਵਨ  ਕੇ  ਪਰੇ  ॥

 ਪਾਪ  ਤਾਪ  ਤਿਨ  ਕੇ  ਪ੍ਰਭ  ਹਰੇ  ॥

 ਦੂਖ  ਭੂਖ  ਕਬਹੂੰ  ਨ  ਸੰਤਾਏ  ॥

 ਜਾਲ  ਕਾਲ  ਕੇ  ਬੀਚ  ਨ  ਆਏ  ॥੬॥

 ਕਬਿਬਾਚ  ॥  ਦੋਹਰਾ  ॥

 ਠਾਢ  ਭਯੋ  ਮੈ  ਜੋਰਿ  ਕਰ  ਬਚਨ  ਕਹਾ  ਸਿਰ  ਨਿਆਇ  ॥

 ਪੰਥ  ਚਲੈ  ਤਬ  ਜਗਤ  ਮੈ  ਜਬ  ਤੁਮ  ਕਰਹੁ  ਸਹਾਇ  ॥੩੦॥

 ਦੋਹਰਾ  ॥

 ਸੁਨਿ  ਭੂਪਤਿ  ਯਾ  ਜਗਤ  ਮੈ  ਦੁਖੀ  ਰਹਤ  ਹਰਿ  ਸੰਤ  ॥

 ਅੰਤਿ  ਲਹਤ  ਹੈ  ਮੁਕਤਿ  ਫਲ  ਪਾਵਤ  ਹੈ  ਭਗਵੰਤ  ॥੨੪੫੫॥

 ਸੋਰਠਾ  ॥

 ਰੁਦ੍ਰ  ਭਗਤ  ਜਗ  ਮਾਹਿ  ਸੁਖ  ਕੇ  ਦਿਵਸ  ਸਦਾ  ਭਰੈ  ॥

 ਮਰੈ  ਫਿਰਿ  ਆਵਹਿ  ਜਾਹਿ  ਫਲੁ  ਕਛੁ  ਲਹੈ  ਨ  ਮੁਕਤਿ  ਕੋ  ॥੨੪੫੬॥

 ਦੋਹਰਾ  ॥

 ਠੀਕਰ  ਫੋਰਿ  ਦਿਲੀਸ  ਸਿਰਿ  ਪ੍ਰਭ  ਪੁਰਿ  ਕੀਯਾ  ਪਯਾਨ  ॥

 ਤੇਗ  ਬਹਾਦਰ  ਸੀ  ਕ੍ਰਿਆ  ਕਰੀ  ਨ  ਕਿਨਹੂੰ  ਆਨ  ॥੧੫॥

 ਤੇਗ  ਬਹਾਦਰ  ਕੇ  ਚਲਤ  ਭਯੋ  ਜਗਤ  ਕੋ  ਸੋਕ  ॥

 ਹੈ  ਹੈ  ਹੈ  ਸਭ  ਜਗ  ਭਯੋ  ਜੈ  ਜੈ  ਜੈ  ਸੁਰ  ਲੋਕ  ॥੧੬॥

 ਦੋਹਰਾ  ॥

 ਜਬ  ਆਇਸੁ  ਪ੍ਰਭ  ਕੋ  ਭਯੋ  ਜਨਮੁ  ਧਰਾ  ਜਗ  ਆਇ  ॥

 ਅਬ  ਮੈ  ਕਥਾ  ਸੰਛੇਪ  ਤੇ  ਸਬਹੂੰ  ਕਹਤ  ਸੁਨਾਇ  ॥੬੪॥

 ਕਬਿਬਾਚ  ॥  ਦੋਹਰਾ  ॥

 ਠਾਢ  ਭਯੋ  ਮੈ  ਜੋਰਿ  ਕਰ  ਬਚਨ  ਕਹਾ  ਸਿਰ  ਨਿਆਇ  ॥

 ਪੰਥ  ਚਲੈ  ਤਬ  ਜਗਤ  ਮੈ  ਜਬ  ਤੁਮ  ਕਰਹੁ  ਸਹਾਇ  ॥੩੦॥

 ਦੋਹਰਾ  ॥

 ਜੇ  ਜੇ  ਤੁਮਰੇ  ਧਿਆਨ  ਕੋ  ਨਿਤ  ਉਠਿ  ਧਿਐਹੈ  ਸੰਤ  ॥

 ਅੰਤ  ਲਹੈਗੇ  ਮੁਕਤਿ  ਫਲੁ  ਪਾਵਹਿਗੇ  ਭਗਵੰਤ  ॥੬॥੨੬੨॥

 ਦੋਹਰਾ  ॥

 ਕਾਲ  ਪੁਰਖ  ਕੀ  ਦੇਹਿ  ਮੋ  ਕੋਟਿਕ  ਬਿਸਨ  ਮਹੇਸ  ॥

 ਕੋਟਿ  ਇੰਦ੍ਰ  ਬ੍ਰਹਮਾ  ਕਿਤੇ  ਰਵਿ  ਸਸਿ  ਕ੍ਰੋਰਿ  ਜਲੇਸ  ॥੧॥

 ਸਵੈਯਾ  ॥

 ਛਤ੍ਰੀ  ਕੋ  ਪੂਤ  ਹੌ  ਬਾਮਨ  ਕੋ  ਨਹਿ  ਕੈ  ਤਪੁ  ਆਵਤ  ਹੈ  ਜੁ  ਕਰੋ  ॥

 ਅਰੁ  ਅਉਰ  ਜੰਜਾਰ  ਜਿਤੋ  ਗ੍ਰਿਹ  ਕੋ  ਤੁਹਿ  ਤਿਆਗਿ  ਕਹਾ  ਚਿਤ  ਤਾ  ਮੈ  ਧਰੋ  ॥

 ਅਬ  ਰੀਝਿ  ਕੈ  ਦੇਹੁ  ਵਹੈ  ਹਮ  ਕਉ  ਜੋਊ  ਹਉ  ਬਿਨਤੀ  ਕਰ  ਜੋਰਿ  ਕਰੋ  ॥

 ਜਬ  ਆਉ  ਕੀ  ਅਉਧ  ਨਿਦਾਨ  ਬਨੈ  ਅਤਿ  ਹੀ  ਰਨ  ਮੈ  ਤਬ  ਜੂਝਿ  ਮਰੋ  ॥੨੪੮੯॥

 ਚਾਰਣੀ  ॥  ਦੋਹਰਾ  ॥

 ਜਿਸ  ਨੋ  ਸਾਜਨ  ਰਾਖਸੀ  ਦੁਸਮਨ  ਕਵਨ  ਬਿਚਾਰ  ॥

 ਛ੍ਵੈ  ਨ  ਸਕੈ  ਤਿਹ  ਛਾਹਿ  ਕੌ  ਨਿਹਫਲ  ਜਾਇ  ਗਵਾਰ  ॥੨੪॥

 ਜੋ  ਸਾਧੂ  ਸਰਣੀ  ਪਰੇ  ਤਿਨ  ਕੇ  ਕਵਨ  ਬਿਚਾਰ  ॥

 ਦੰਤ  ਜੀਭ  ਜਿਮ  ਰਾਖਿ  ਹੈ  ਦੁਸਟ  ਅਰਿਸਟ  ਸੰਘਾਰ  ॥੨੫॥

 ਦੋਹਰਾ  ॥

 ਸਤ੍ਰਹ  ਸੈ  ਪੈਤਾਲਿ  ਮਹਿ  ਸਾਵਨ  ਸੁਦਿ  ਥਿਤਿ  ਦੀਪ  ॥

 ਨਗਰ  ਪਾਵਟਾ  ਸੁਭ  ਕਰਨ  ਜਮੁਨਾ  ਬਹੈ  ਸਮੀਪ  ॥੨੪੯੦॥

 ਦਸਮ  ਕਥਾ  ਭਾਗੌਤ  ਕੀ  ਭਾਖਾ  ਕਰੀ  ਬਨਾਇ  ॥

 ਅਵਰ  ਬਾਸਨਾ  ਨਾਹਿ  ਪ੍ਰਭ  ਧਰਮ  ਜੁਧ  ਕੇ  ਚਾਇ  ॥੨੪੯੧॥

 ਸਵੈਯਾ  ॥

 ਧੰਨਿ  ਜੀਓ  ਤਿਹ  ਕੋ  ਜਗ  ਮੈ  ਮੁਖ  ਤੇ  ਹਰਿ  ਚਿਤ  ਮੈ  ਜੁਧੁ  ਬਿਚਾਰੈ  ॥

 ਦੇਹ  ਅਨਿਤ  ਨ  ਨਿਤ  ਰਹੈ  ਜਸੁ  ਨਾਵ  ਚੜੈ  ਭਵ  ਸਾਗਰ  ਤਾਰੈ  ॥

 ਧੀਰਜ  ਧਾਮ  ਬਨਾਇ  ਇਹੈ  ਤਨ  ਬੁਧਿ  ਸੁ  ਦੀਪਕ  ਜਿਉ  ਉਜੀਆਰੈ  ॥

 ਗਿਆਨਹਿ  ਕੀ  ਬਢਨੀ  ਮਨਹੁ  ਹਾਥ  ਲੈ  ਕਾਤਰਤਾ  ਕੁਤਵਾਰ  ਬੁਹਾਰੈ  ॥੨੪੯੨॥

 ਦੋਹਰਾ  ॥

 ਰਾਮ  ਕਥਾ  ਜੁਗ  ਜੁਗ  ਅਟਲ  ਸਭ  ਕੋਈ  ਭਾਖਤ  ਨੇਤ  ॥

 ਸੁਰਗ  ਬਾਸ  ਰਘੁਬਰ  ਕਰਾ  ਸਗਰੀ  ਪੁਰੀ  ਸਮੇਤ  ॥੮੫੮॥

 ਚੌਪਈ  ॥

 ਜੋ  ਇਹ  ਕਥਾ  ਸੁਨੈ  ਅਰੁ  ਗਾਵੈ  ॥

 ਦੂਖ  ਪਾਪ  ਤਿਹ  ਨਿਕਟਿ  ਨ  ਆਵੈ  ॥

 ਬਿਸਨ  ਭਗਤਿ  ਕੀ  ਏ  ਫਲ  ਹੋਈ  ॥

 ਆਧਿ  ਬਯਾਧਿ  ਛ੍ਵੈ  ਸਕੈ  ਨ  ਕੋਇ  ॥੮੫੯॥

 ਸੰਮਤ  ਸੱਤ੍ਰਹ  ਸਹਸ  ਪਚਾਵਨ  ॥

 ਹਾੜ  ਵਦੀ  ਪ੍ਰਿਥਮੈ  ਸੁਖ  ਦਾਵਨ  ॥

 ਤ੍ਵ  ਪ੍ਰਸਾਦਿ  ਕਰਿ  ਗ੍ਰੰਥ  ਸੁਧਾਰਾ  ॥

 ਭੂਲ  ਪਰੀ  ਲਹੁ  ਲੇਹੁ  ਸੁਧਾਰਾ  ॥੮੬੦॥

 ਦੋਹਰਾ  ॥

 ਨੇਤ੍ਰ  ਤੁੰਗ  ਕੇ  ਚਰਨ  ਤਰ  ਸਤਦ੍ਰੱਵ  ਤੀਰ  ਤਰੰਗ  ॥

 ਸ੍ਰੀ  ਭਗਵਤ  ਪੂਰਨ  ਕੀਯੋ  ਰਘੁਬਰ  ਕਥਾ  ਪ੍ਰਸੰਗ  ॥੮੬੧॥

 ਸਾਧ  ਅਸਾਧ  ਜਾਨੋ  ਨਹੀ  ਬਾਦ  ਸੁਬਾਦ  ਬਿਬਾਦਿ  ॥

 ਗ੍ਰੰਥ  ਸਕਲ  ਪੂਰਣ  ਕੀਯੋ  ਭਗਵਤ  ਕ੍ਰਿਪਾ  ਪ੍ਰਸਾਦਿ  ॥੮੬੨॥

 ਸ੍ਵੈਯਾ  ॥

 ਪਾਇ  ਗਹੇ  ਜਬ  ਤੇ  ਤੁਮਰੇ  ਤਬ  ਤੇ  ਕੋਊ  ਆਂਖ  ਤਰੇ  ਨਹੀ  ਆਨਯੋ  ॥

 ਰਾਮ  ਰਹੀਮ  ਪੁਰਾਨ  ਕੁਰਾਨ  ਅਨੇਕ  ਕਹੈਂ  ਮਤ  ਏਕ  ਨ  ਮਾਨਯੋ  ॥

 ਸਿੰਮ੍ਰਿਤਿ  ਸਾਸਤ੍ਰ  ਬੇਦ  ਸਭੈ  ਬਹੁ  ਭੇਦ  ਕਹੈ  ਹਮ  ਏਕ  ਨ  ਜਾਨਯੋ  ॥

 ਸ੍ਰੀ  ਅਸਿਪਾਨ  ਕ੍ਰਿਪਾ  ਤੁਮਰੀ  ਕਰਿ  ਮੈ  ਨ  ਕਹਯੋ  ਸਭ  ਤੋਹਿ  ਬਖਾਨਯੋ  ॥੮੬੩॥

 ਦੋਹਰਾ  ॥

 ਸਗਲ  ਦੁਆਰ  ਕਉ  ਛਾਡਿ  ਕੈ  ਗਹਯੋ  ਤੁਹਾਰੋ  ਦੁਆਰ  ॥

 ਬਾਹਿ  ਗਹੇ  ਕੀ  ਲਾਜ  ਅਸਿ  ਗੋਬਿੰਦ  ਦਾਸ  ਤੁਹਾਰ  ॥੮੬੪॥

 ਰਾਮਕਲੀ  ਮਹਲਾ  ੩  ਅਨੰਦੁ

 ੴ  ਸਤਿਗੁਰ  ਪ੍ਰਸਾਦਿ  ॥

 ਅਨੰਦੁ  ਭਇਆ  ਮੇਰੀ  ਮਾਏ  ਸਤਿਗੁਰੂ  ਮੈ  ਪਾਇਆ  ॥

 ਸਤਿਗੁਰੁ  ਤ  ਪਾਇਆ  ਸਹਜ  ਸੇਤੀ  ਮਨਿ  ਵਜੀਆ  ਵਾਧਾਈਆ  ॥

 ਰਾਗ  ਰਤਨ  ਪਰਵਾਰ  ਪਰੀਆ  ਸਬਦ  ਗਾਵਣ  ਆਈਆ  ॥

 ਸਬਦੋ  ਤ  ਗਾਵਹੁ  ਹਰੀ  ਕੇਰਾ  ਮਨਿ  ਜਿਨੀ  ਵਸਾਇਆ  ॥

 ਕਹੈ  ਨਾਨਕੁ  ਅਨੰਦੁ  ਹੋਆ  ਸਤਿਗੁਰੂ  ਮੈ  ਪਾਇਆ  ॥੧॥

 ਏ  ਮਨ  ਮੇਰਿਆ  ਤੂ  ਸਦਾ  ਰਹੁ  ਹਰਿ  ਨਾਲੇ  ॥

 ਹਰਿ  ਨਾਲਿ  ਰਹੁ  ਤੂ  ਮੰਨ  ਮੇਰੇ  ਦੂਖ  ਸਭਿ  ਵਿਸਾਰਣਾ  ॥

 ਅੰਗੀਕਾਰੁ  ਓਹੁ  ਕਰੇ  ਤੇਰਾ  ਕਾਰਜ  ਸਭਿ  ਸਵਾਰਣਾ  ॥

 ਸਭਨਾ  ਗਲਾ  ਸਮਰਥੁ  ਸੁਆਮੀ  ਸੋ  ਕਿਉ  ਮਨਹੁ  ਵਿਸਾਰੇ  ॥

 ਕਹੈ  ਨਾਨਕੁ  ਮੰਨ  ਮੇਰੇ  ਸਦਾ  ਰਹੁ  ਹਰਿ  ਨਾਲੇ  ॥੨॥

 ਸਾਚੇ  ਸਾਹਿਬਾ  ਕਿਆ  ਨਾਹੀ  ਘਰਿ  ਤੇਰੈ  ॥

 ਘਰਿ  ਤ  ਤੇਰੈ  ਸਭੁ  ਕਿਛੁ  ਹੈ  ਜਿਸੁ  ਦੇਹਿ  ਸੁ  ਪਾਵਏ  ॥

 ਸਦਾ  ਸਿਫਤਿ  ਸਲਾਹ  ਤੇਰੀ  ਨਾਮੁ  ਮਨਿ  ਵਸਾਵਏ  ॥

 ਨਾਮੁ  ਜਿਨ  ਕੈ  ਮਨਿ  ਵਸਿਆ  ਵਾਜੇ  ਸਬਦ  ਘਨੇਰੇ  ॥

 ਕਹੈ  ਨਾਨਕੁ  ਸਚੇ  ਸਾਹਿਬ  ਕਿਆ  ਨਾਹੀ  ਘਰਿ  ਤੇਰੈ  ॥੩॥

 ਸਾਚਾ  ਨਾਮੁ  ਮੇਰਾ  ਆਧਾਰੋ  ॥

 ਸਾਚੁ  ਨਾਮੁ  ਅਧਾਰੁ  ਮੇਰਾ  ਜਿਨਿ  ਭੁਖਾ  ਸਭਿ  ਗਵਾਈਆ  ॥

 ਕਰਿ  ਸਾਂਤਿ  ਸੁਖ  ਮਨਿ  ਆਇ  ਵਸਿਆ  ਜਿਨਿ  ਇਛਾ  ਸਭਿ  ਪੁਜਾਈਆ  ॥

 ਸਦਾ  ਕੁਰਬਾਣੁ  ਕੀਤਾ  ਗੁਰੂ  ਵਿਟਹੁ  ਜਿਸ  ਦੀਆ  ਏਹਿ  ਵਡਿਆਈਆ  ॥

 ਕਹੈ  ਨਾਨਕੁ  ਸੁਣਹੁ  ਸੰਤਹੁ  ਸਬਦਿ  ਧਰਹੁ  ਪਿਆਰੋ  ॥

 ਸਾਚਾ  ਨਾਮੁ  ਮੇਰਾ  ਆਧਾਰੋ  ॥੪॥

 ਵਾਜੇ  ਪੰਚ  ਸਬਦ  ਤਿਤੁ  ਘਰਿ  ਸਭਾਗੈ  ॥

 ਘਰਿ  ਸਭਾਗੈ  ਸਬਦ  ਵਾਜੇ  ਕਲਾ  ਜਿਤੁ  ਘਰਿ  ਧਾਰੀਆ  ॥

 ਪੰਚ  ਦੂਤ  ਤੁਧੁ  ਵਸਿ  ਕੀਤੇ  ਕਾਲੁ  ਕੰਟਕੁ  ਮਾਰਿਆ  ॥

 ਧੁਰਿ  ਕਰਮਿ  ਪਾਇਆ  ਤੁਧੁ  ਜਿਨ  ਕਉ  ਸਿ  ਨਾਮਿ  ਹਰਿ  ਕੈ  ਲਾਗੇ  ॥

 ਕਹੈ  ਨਾਨਕੁ  ਤਹ  ਸੁਖੁ  ਹੋਆ  ਤਿਤੁ  ਘਰਿ  ਅਨਹਦ  ਵਾਜੇ  ॥੫॥

 ਅਨਦੁ  ਸੁਣਹੁ  ਵਡਭਾਗੀਹੋ  ਸਗਲ  ਮਨੋਰਥ  ਪੂਰੇ  ॥

 ਪਾਰਬ੍ਰਹਮੁ  ਪ੍ਰਭੁ  ਪਾਇਆ  ਉਤਰੇ  ਸਗਲ  ਵਿਸੂਰੇ  ॥

 ਦੂਖ  ਰੋਗ  ਸੰਤਾਪ  ਉਤਰੇ  ਸੁਣੀ  ਸਚੀ  ਬਾਣੀ  ॥

 ਸੰਤ  ਸਾਜਨ  ਭਏ  ਸਰਸੇ  ਪੂਰੇ  ਗੁਰ  ਤੇ  ਜਾਣੀ  ॥

 ਸੁਣਤੇ  ਪੁਨੀਤ  ਕਹਤੇ  ਪਵਿਤੁ  ਸਤਿਗੁਰੁ  ਰਹਿਆ  ਭਰਪੂਰੇ  ॥

 ਬਿਨਵੰਤਿ  ਨਾਨਕੁ  ਗੁਰ  ਚਰਣ  ਲਾਗੇ  ਵਾਜੇ  ਅਨਹਦ  ਤੂਰੇ  ॥੪੦॥੧॥

 ਮੁੰਦਾਵਣੀ  ਮਹਲਾ  ੫  ॥

 ਥਾਲ  ਵਿਚਿ  ਤਿੰਨਿ  ਵਸਤੂ  ਪਈਓ  ਸਤੁ  ਸੰਤੋਖੁ  ਵੀਚਾਰੋ  ॥

 ਅੰਮ੍ਰਿਤ  ਨਾਮੁ  ਠਾਕੁਰ  ਕਾ  ਪਇਓ  ਜਿਸ  ਕਾ  ਸਭਸੁ  ਅਧਾਰੋ  ॥

 ਜੇ  ਕੋ  ਖਾਵੈ  ਜੇ  ਕੋ  ਭੁੰਚੈ  ਤਿਸ  ਕਾ  ਹੋਇ  ਉਧਾਰੋ  ॥

 ਏਹ  ਵਸਤੁ  ਤਜੀ  ਨਹ  ਜਾਈ  ਨਿਤ  ਨਿਤ  ਰਖੁ  ਉਰਿ  ਧਾਰੋ  ॥

 ਤਮ  ਸੰਸਾਰੁ  ਚਰਨ  ਲਗਿ  ਤਰੀਐ  ਸਭੁ  ਨਾਨਕ  ਬ੍ਰਹਮ  ਪਸਾਰੋ  ॥੧॥

 ਸਲੋਕ  ਮਹਲਾ  ੫  ॥

 ਤੇਰਾ  ਕੀਤਾ  ਜਾਤੋ  ਨਾਹੀ  ਮੈਨੋ  ਜੋਗੁ  ਕੀਤੋਈ  ॥

 ਮੈ  ਨਿਰਗੁਣਿਆਰੇ  ਕੋ  ਗੁਣੁ  ਨਾਹੀ  ਆਪੇ  ਤਰਸੁ  ਪਇਓਈ  ॥

 ਤਰਸੁ  ਪਇਆ  ਮਿਹਰਾਮਤਿ  ਹੋਈ  ਸਤਿਗੁਰੁ  ਸਜਣੁ  ਮਿਲਿਆ  ॥

 ਨਾਨਕ  ਨਾਮੁ  ਮਿਲੈ  ਤਾਂ  ਜੀਵਾਂ  ਤਨੁ  ਮਨੁ  ਥੀਵੈ  ਹਰਿਆ  ॥੧॥

 ਪਉੜੀ  ॥

 ਤਿਥੈ  ਤੂ  ਸਮਰਥੁ  ਜਿਥੈ  ਕੋਇ  ਨਾਹਿ  ॥

 ਓਥੈ  ਤੇਰੀ  ਰਖ  ਅਗਨੀ  ਉਦਰ  ਮਾਹਿ  ॥

 ਸੁਣਿ  ਕੈ  ਜਮ  ਕੇ  ਦੂਤ  ਨਾਇ  ਤੇਰੈ  ਛਡਿ  ਜਾਹਿ  ॥

 ਭਉਜਲੁ  ਬਿਖਮੁ  ਅਸਗਾਹੁ  ਗੁਰ  ਸਬਦੀ  ਪਾਰਿ  ਪਾਹਿ  ॥

 ਜਿਨ  ਕਉ  ਲਗੀ  ਪਿਆਸ  ਅੰਮ੍ਰਿਤੁ  ਸੇਇ  ਖਾਹਿ  ॥

 ਕਲਿ  ਮਹਿ  ਏਹੋ  ਪੁੰਨੁ  ਗੁਣ  ਗੋਵਿੰਦ  ਗਾਹਿ  ॥

 ਸਭਸੈ  ਨੋ  ਕਿਰਪਾਲੁ  ਸਮ੍ਹਾਲੇ  ਸਾਹਿ  ਸਾਹਿ  ॥

 ਬਿਰਥਾ  ਕੋਇ  ਨ  ਜਾਇ  ਜਿ  ਆਵੈ  ਤੁਧੁ  ਆਹਿ  ॥੯॥

 ਸਲੋਕੁ  ਮਃ  ੫  ॥

 ਅੰਤਰਿ  ਗੁਰੁ  ਆਰਾਧਣਾ  ਜਿਹਵਾ  ਜਪਿ  ਗੁਰ  ਨਾਉ  ॥

 ਨੇਤ੍ਰੀ  ਸਤਿਗੁਰੁ  ਪੇਖਣਾ  ਸ੍ਰਵਣੀ  ਸੁਨਣਾ  ਗੁਰ  ਨਾਉ  ॥

 ਸਤਿਗੁਰ  ਸੇਤੀ  ਰਤਿਆ  ਦਰਗਹ  ਪਾਈਐ  ਠਾਉ  ॥

 ਕਹੁ  ਨਾਨਕ  ਕਿਰਪਾ  ਕਰੇ  ਜਿਸ  ਨੋ  ਏਹ  ਵਥੁ  ਦੇਇ  ॥

 ਜਗ  ਮਹਿ  ਉਤਮ  ਕਾਢੀਅਹਿ  ਵਿਰਲੇ  ਕੇਈ  ਕੇਇ  ॥੧॥

 ਮਃ  ੫  ॥

 ਰਖੇ  ਰਖਣਹਾਰਿ  ਆਪਿ  ਉਬਾਰਿਅਨੁ  ॥

 ਗੁਰ  ਕੀ  ਪੈਰੀ  ਪਾਇ  ਕਾਜ  ਸਵਾਰਿਅਨੁ  ॥

 ਹੋਆ  ਆਪਿ  ਦਇਆਲੁ  ਮਨਹੁ  ਨ  ਵਿਸਾਰਿਅਨੁ  ॥

 ਸਾਧ  ਜਨਾ  ਕੈ  ਸੰਗਿ  ਭਵਜਲੁ  ਤਾਰਿਅਨੁ  ॥

 ਸਾਕਤ  ਨਿੰਦਕ  ਦੁਸਟ  ਖਿਨ  ਮਾਹਿ  ਬਿਦਾਰਿਅਨੁ  ॥

 ਤਿਸੁ  ਸਾਹਿਬ  ਕੀ  ਟੇਕ  ਨਾਨਕ  ਮਨੈ  ਮਾਹਿ  ॥

 ਜਿਸੁ  ਸਿਮਰਤ  ਸੁਖੁ  ਹੋਇ  ਸਗਲੇ  ਦੂਖ  ਜਾਹਿ  ॥੨॥

Post a Comment

0 Comments
* Please Don't Spam Here. All the Comments are Reviewed by Admin.