Type Here to Get Search Results !

kirtan

ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ

                 ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ

 ਰਾਗੁ  ਸੋਰਠਿ  ਬਾਣੀ  ਭਗਤ  ਕਬੀਰ  ਜੀ  ਕੀ  ਘਰੁ  ੧

 ੴ  ਸਤਿਗੁਰ  ਪ੍ਰਸਾਦਿ  ॥

 ਬੁਤ  ਪੂਜਿ  ਪੂਜਿ  ਹਿੰਦੂ  ਮੂਏ  ਤੁਰਕ  ਮੂਏ  ਸਿਰੁ  ਨਾਈ  ॥

 ਓਇ  ਲੇ  ਜਾਰੇ  ਓਇ  ਲੇ  ਗਾਡੇ  ਤੇਰੀ  ਗਤਿ  ਦੁਹੂ  ਨ  ਪਾਈ  ॥੧॥

 ਮਨ  ਰੇ  ਸੰਸਾਰੁ  ਅੰਧ  ਗਹੇਰਾ  ॥

 ਚਹੁ  ਦਿਸ  ਪਸਰਿਓ  ਹੈ  ਜਮ  ਜੇਵਰਾ  ॥੧॥  ਰਹਾਉ  ॥

 ਕਬਿਤ  ਪੜੇ  ਪੜਿ  ਕਬਿਤਾ  ਮੂਏ  ਕਪੜ  ਕੇਦਾਰੈ  ਜਾਈ  ॥

 ਜਟਾ  ਧਾਰਿ  ਧਾਰਿ  ਜੋਗੀ  ਮੂਏ  ਤੇਰੀ  ਗਤਿ  ਇਨਹਿ  ਨ  ਪਾਈ  ॥੨॥

 ਦਰਬੁ  ਸੰਚਿ  ਸੰਚਿ  ਰਾਜੇ  ਮੂਏ  ਗਡਿ  ਲੇ  ਕੰਚਨ  ਭਾਰੀ  ॥

 ਬੇਦ  ਪੜੇ  ਪੜਿ  ਪੰਡਿਤ  ਮੂਏ  ਰੂਪੁ  ਦੇਖਿ  ਦੇਖਿ  ਨਾਰੀ  ॥੩॥

 ਰਾਮ  ਨਾਮ  ਬਿਨੁ  ਸਭੈ  ਬਿਗੂਤੇ  ਦੇਖਹੁ  ਨਿਰਖਿ  ਸਰੀਰਾ  ॥

 ਹਰਿ  ਕੇ  ਨਾਮ  ਬਿਨੁ  ਕਿਨਿ  ਗਤਿ  ਪਾਈ  ਕਹਿ  ਉਪਦੇਸੁ  ਕਬੀਰਾ  ॥੪॥੧॥

 ਜਬ  ਜਰੀਐ  ਤਬ  ਹੋਇ  ਭਸਮ  ਤਨੁ  ਰਹੈ  ਕਿਰਮ  ਦਲ  ਖਾਈ  ॥

 ਕਾਚੀ  ਗਾਗਰਿ  ਨੀਰੁ  ਪਰਤੁ  ਹੈ  ਇਆ  ਤਨ  ਕੀ  ਇਹੈ  ਬਡਾਈ  ॥੧॥

 ਕਾਹੇ  ਭਈਆ  ਫਿਰਤੌ  ਫੂਲਿਆ  ਫੂਲਿਆ  ॥

 ਜਬ  ਦਸ  ਮਾਸ  ਉਰਧ  ਮੁਖ  ਰਹਤਾ  ਸੋ  ਦਿਨੁ  ਕੈਸੇ  ਭੂਲਿਆ  ॥੧॥  ਰਹਾਉ  ॥

 ਜਿਉ  ਮਧੁ  ਮਾਖੀ  ਤਿਉ  ਸਠੋਰਿ  ਰਸੁ  ਜੋਰਿ  ਜੋਰਿ  ਧਨੁ  ਕੀਆ  ॥

 ਮਰਤੀ  ਬਾਰ  ਲੇਹੁ  ਲੇਹੁ  ਕਰੀਐ  ਭੂਤੁ  ਰਹਨ  ਕਿਉ  ਦੀਆ  ॥੨॥

 ਦੇਹੁਰੀ  ਲਉ  ਬਰੀ  ਨਾਰਿ  ਸੰਗਿ  ਭਈ  ਆਗੈ  ਸਜਨ  ਸੁਹੇਲਾ  ॥

 ਮਰਘਟ  ਲਉ  ਸਭੁ  ਲੋਗੁ  ਕੁਟੰਬੁ  ਭਇਓ  ਆਗੈ  ਹੰਸੁ  ਅਕੇਲਾ  ॥੩॥

 ਕਹਤੁ  ਕਬੀਰ  ਸੁਨਹੁ  ਰੇ  ਪ੍ਰਾਨੀ  ਪਰੇ  ਕਾਲ  ਗ੍ਰਸ  ਕੂਆ  ॥

 ਝੂਠੀ  ਮਾਇਆ  ਆਪੁ  ਬੰਧਾਇਆ  ਜਿਉ  ਨਲਨੀ  ਭ੍ਰਮਿ  ਸੂਆ  ॥੪॥੨॥

 ਬੇਦ  ਪੁਰਾਨ  ਸਭੈ  ਮਤ  ਸੁਨਿ  ਕੈ  ਕਰੀ  ਕਰਮ  ਕੀ  ਆਸਾ  ॥

 ਕਾਲ  ਗ੍ਰਸਤ  ਸਭ  ਲੋਗ  ਸਿਆਨੇ  ਉਠਿ  ਪੰਡਿਤ  ਪੈ  ਚਲੇ  ਨਿਰਾਸਾ  ॥੧॥

 ਮਨ  ਰੇ  ਸਰਿਓ  ਨ  ਏਕੈ  ਕਾਜਾ  ॥

 ਭਜਿਓ  ਨ  ਰਘੁਪਤਿ  ਰਾਜਾ  ॥੧॥  ਰਹਾਉ  ॥

 ਬਨ  ਖੰਡ  ਜਾਇ  ਜੋਗੁ  ਤਪੁ  ਕੀਨੋ  ਕੰਦ  ਮੂਲੁ  ਚੁਨਿ  ਖਾਇਆ  ॥

 ਨਾਦੀ  ਬੇਦੀ  ਸਬਦੀ  ਮੋਨੀ  ਜਮ  ਕੇ  ਪਟੈ  ਲਿਖਾਇਆ  ॥੨॥

 ਭਗਤਿ  ਨਾਰਦੀ  ਰਿਦੈ  ਨ  ਆਈ  ਕਾਛਿ  ਕੂਛਿ  ਤਨੁ  ਦੀਨਾ  ॥

 ਰਾਗ  ਰਾਗਨੀ  ਡਿੰਭ  ਹੋਇ  ਬੈਠਾ  ਉਨਿ  ਹਰਿ  ਪਹਿ  ਕਿਆ  ਲੀਨਾ  ॥੩॥

 ਪਰਿਓ  ਕਾਲੁ  ਸਭੈ  ਜਗ  ਊਪਰ  ਮਾਹਿ  ਲਿਖੇ  ਭ੍ਰਮ  ਗਿਆਨੀ  ॥

 ਕਹੁ  ਕਬੀਰ  ਜਨ  ਭਏ  ਖਾਲਸੇ  ਪ੍ਰੇਮ  ਭਗਤਿ  ਜਿਹ  ਜਾਨੀ  ॥੪॥੩॥

 ਘਰੁ  ੨  ॥

 ਦੁਇ  ਦੁਇ  ਲੋਚਨ  ਪੇਖਾ  ॥

 ਹਉ  ਹਰਿ  ਬਿਨੁ  ਅਉਰੁ  ਨ  ਦੇਖਾ  ॥

 ਨੈਨ  ਰਹੇ  ਰੰਗੁ  ਲਾਈ  ॥

 ਅਬ  ਬੇ  ਗਲ  ਕਹਨੁ  ਨ  ਜਾਈ  ॥੧॥

 ਹਮਰਾ  ਭਰਮੁ  ਗਇਆ  ਭਉ  ਭਾਗਾ  ॥

 ਜਬ  ਰਾਮ  ਨਾਮ  ਚਿਤੁ  ਲਾਗਾ  ॥੧॥  ਰਹਾਉ  ॥

 ਬਾਜੀਗਰ  ਡੰਕ  ਬਜਾਈ  ॥

 ਸਭ  ਖਲਕ  ਤਮਾਸੇ  ਆਈ  ॥

 ਬਾਜੀਗਰ  ਸ੍ਵਾਂਗੁ  ਸਕੇਲਾ  ॥

 ਅਪਨੇ  ਰੰਗ  ਰਵੈ  ਅਕੇਲਾ  ॥੨॥

 ਕਥਨੀ  ਕਹਿ  ਭਰਮੁ  ਨ  ਜਾਈ  ॥

 ਸਭ  ਕਥਿ  ਕਥਿ  ਰਹੀ  ਲੁਕਾਈ  ॥

 ਜਾ  ਕਉ  ਗੁਰਮੁਖਿ  ਆਪਿ  ਬੁਝਾਈ  ॥

 ਤਾ  ਕੇ  ਹਿਰਦੈ  ਰਹਿਆ  ਸਮਾਈ  ॥੩॥

 ਗੁਰ  ਕਿੰਚਤ  ਕਿਰਪਾ  ਕੀਨੀ  ॥

 ਸਭੁ  ਤਨੁ  ਮਨੁ  ਦੇਹ  ਹਰਿ  ਲੀਨੀ  ॥

 ਕਹਿ  ਕਬੀਰ  ਰੰਗਿ  ਰਾਤਾ  ॥

 ਮਿਲਿਓ  ਜਗਜੀਵਨ  ਦਾਤਾ  ॥੪॥੪॥

 ਜਾ  ਕੇ  ਨਿਗਮ  ਦੂਧ  ਕੇ  ਠਾਟਾ  ॥

 ਸਮੁੰਦੁ  ਬਿਲੋਵਨ  ਕਉ  ਮਾਟਾ  ॥

 ਤਾ  ਕੀ  ਹੋਹੁ  ਬਿਲੋਵਨਹਾਰੀ  ॥

 ਕਿਉ  ਮੇਟੈ  ਗੋ  ਛਾਛਿ  ਤੁਹਾਰੀ  ॥੧॥

 ਚੇਰੀ  ਤੂ  ਰਾਮੁ  ਨ  ਕਰਸਿ  ਭਤਾਰਾ  ॥

 ਜਗਜੀਵਨ  ਪ੍ਰਾਨ  ਅਧਾਰਾ  ॥੧॥  ਰਹਾਉ  ॥

 ਤੇਰੇ  ਗਲਹਿ  ਤਉਕੁ  ਪਗ  ਬੇਰੀ  ॥

 ਤੂ  ਘਰ  ਘਰ  ਰਮਈਐ  ਫੇਰੀ  ॥

 ਤੂ  ਅਜਹੁ  ਨ  ਚੇਤਸਿ  ਚੇਰੀ  ॥

 ਤੂ  ਜਮਿ  ਬਪੁਰੀ  ਹੈ  ਹੇਰੀ  ॥੨॥

 ਪ੍ਰਭ  ਕਰਨ  ਕਰਾਵਨਹਾਰੀ  ॥

 ਕਿਆ  ਚੇਰੀ  ਹਾਥ  ਬਿਚਾਰੀ  ॥

 ਸੋਈ  ਸੋਈ  ਜਾਗੀ  ॥

 ਜਿਤੁ  ਲਾਈ  ਤਿਤੁ  ਲਾਗੀ  ॥੩॥

 ਚੇਰੀ  ਤੈ  ਸੁਮਤਿ  ਕਹਾਂ  ਤੇ  ਪਾਈ  ॥

 ਜਾ  ਤੇ  ਭ੍ਰਮ  ਕੀ  ਲੀਕ  ਮਿਟਾਈ  ॥

 ਸੁ  ਰਸੁ  ਕਬੀਰੈ  ਜਾਨਿਆ  ॥

 ਮੇਰੋ  ਗੁਰ  ਪ੍ਰਸਾਦਿ  ਮਨੁ  ਮਾਨਿਆ  ॥੪॥੫॥

 ਜਿਹ  ਬਾਝੁ  ਨ  ਜੀਆ  ਜਾਈ  ॥

 ਜਉ  ਮਿਲੈ  ਤ  ਘਾਲ  ਅਘਾਈ  ॥

 ਸਦ  ਜੀਵਨੁ  ਭਲੋ  ਕਹਾਂਹੀ  ॥

 ਮੂਏ  ਬਿਨੁ  ਜੀਵਨੁ  ਨਾਹੀ  ॥੧॥

 ਅਬ  ਕਿਆ  ਕਥੀਐ  ਗਿਆਨੁ  ਬੀਚਾਰਾ  ॥

 ਨਿਜ  ਨਿਰਖਤ  ਗਤ  ਬਿਉਹਾਰਾ  ॥੧॥  ਰਹਾਉ  ॥

 ਘਸਿ  ਕੁੰਕਮ  ਚੰਦਨੁ  ਗਾਰਿਆ  ॥

 ਬਿਨੁ  ਨੈਨਹੁ  ਜਗਤੁ  ਨਿਹਾਰਿਆ  ॥

 ਪੂਤਿ  ਪਿਤਾ  ਇਕੁ  ਜਾਇਆ  ॥

 ਬਿਨੁ  ਠਾਹਰ  ਨਗਰੁ  ਬਸਾਇਆ  ॥੨॥

 ਜਾਚਕ  ਜਨ  ਦਾਤਾ  ਪਾਇਆ  ॥

 ਸੋ  ਦੀਆ  ਨ  ਜਾਈ  ਖਾਇਆ  ॥

 ਛੋਡਿਆ  ਜਾਇ  ਨ  ਮੂਕਾ  ॥

 ਅਉਰਨ  ਪਹਿ  ਜਾਨਾ  ਚੂਕਾ  ॥੩॥

 ਜੋ  ਜੀਵਨ  ਮਰਨਾ  ਜਾਨੈ  ॥  ਸੋ  ਪੰਚ  ਸੈਲ  ਸੁਖ  ਮਾਨੈ  ॥

 ਕਬੀਰੈ  ਸੋ  ਧਨੁ  ਪਾਇਆ  ॥

 ਹਰਿ  ਭੇਟਤ  ਆਪੁ  ਮਿਟਾਇਆ  ॥੪॥੬॥

 ਕਿਆ  ਪੜੀਐ  ਕਿਆ  ਗੁਨੀਐ  ॥

 ਕਿਆ  ਬੇਦ  ਪੁਰਾਨਾਂ  ਸੁਨੀਐ  ॥

 ਪੜੇ  ਸੁਨੇ  ਕਿਆ  ਹੋਈ  ॥

 ਜਉ  ਸਹਜ  ਨ  ਮਿਲਿਓ  ਸੋਈ  ॥੧॥

 ਹਰਿ  ਕਾ  ਨਾਮੁ  ਨ  ਜਪਸਿ  ਗਵਾਰਾ  ॥

 ਕਿਆ  ਸੋਚਹਿ  ਬਾਰੰ  ਬਾਰਾ  ॥੧॥  ਰਹਾਉ  ॥

 ਅੰਧਿਆਰੇ  ਦੀਪਕੁ  ਚਹੀਐ  ॥

 ਇਕ  ਬਸਤੁ  ਅਗੋਚਰ  ਲਹੀਐ  ॥

 ਬਸਤੁ  ਅਗੋਚਰ  ਪਾਈ  ॥

 ਘਟਿ  ਦੀਪਕੁ  ਰਹਿਆ  ਸਮਾਈ  ॥੨॥

 ਕਹਿ  ਕਬੀਰ  ਅਬ  ਜਾਨਿਆ  ॥

 ਜਬ  ਜਾਨਿਆ  ਤਉ  ਮਨੁ  ਮਾਨਿਆ  ॥

 ਮਨ  ਮਾਨੇ  ਲੋਗੁ  ਨ  ਪਤੀਜੈ  ॥

 ਨ  ਪਤੀਜੈ  ਤਉ  ਕਿਆ  ਕੀਜੈ  ॥੩॥੭॥

 ਹ੍ਰਿਦੈ  ਕਪਟੁ  ਮੁਖ  ਗਿਆਨੀ  ॥

 ਝੂਠੇ  ਕਹਾ  ਬਿਲੋਵਸਿ  ਪਾਨੀ  ॥੧॥

 ਕਾਂਇਆ  ਮਾਂਜਸਿ  ਕਉਨ  ਗੁਨਾਂ  ॥

 ਜਉ  ਘਟ  ਭੀਤਰਿ  ਹੈ  ਮਲਨਾਂ  ॥੧॥  ਰਹਾਉ  ॥

 ਲਉਕੀ  ਅਠਸਠਿ  ਤੀਰਥ  ਨ੍ਹਾਈ  ॥

 ਕਉਰਾਪਨੁ  ਤਊ  ਨ  ਜਾਈ  ॥੨॥

 ਕਹਿ  ਕਬੀਰ  ਬੀਚਾਰੀ  ॥

 ਭਵ  ਸਾਗਰੁ  ਤਾਰਿ  ਮੁਰਾਰੀ  ॥੩॥੮॥

 ਸੋਰਠਿ

 ੴ  ਸਤਿਗੁਰ  ਪ੍ਰਸਾਦਿ  ॥

 ਬਹੁ  ਪਰਪੰਚ  ਕਰਿ  ਪਰ  ਧਨੁ  ਲਿਆਵੈ  ॥

 ਸੁਤ  ਦਾਰਾ  ਪਹਿ  ਆਨਿ  ਲੁਟਾਵੈ  ॥੧॥

 ਮਨ  ਮੇਰੇ  ਭੂਲੇ  ਕਪਟੁ  ਨ  ਕੀਜੈ  ॥

 ਅੰਤਿ  ਨਿਬੇਰਾ  ਤੇਰੇ  ਜੀਅ  ਪਹਿ  ਲੀਜੈ  ॥੧॥  ਰਹਾਉ  ॥

 ਛਿਨੁ  ਛਿਨੁ  ਤਨੁ  ਛੀਜੈ  ਜਰਾ  ਜਨਾਵੈ  ॥

 ਤਬ  ਤੇਰੀ  ਓਕ  ਕੋਈ  ਪਾਨੀਓ  ਨ  ਪਾਵੈ  ॥੨॥

 ਕਹਤੁ  ਕਬੀਰੁ  ਕੋਈ  ਨਹੀ  ਤੇਰਾ  ॥

 ਹਿਰਦੈ  ਰਾਮੁ  ਕੀ  ਨ  ਜਪਹਿ  ਸਵੇਰਾ  ॥੩॥੯॥

 ਸੰਤਹੁ  ਮਨ  ਪਵਨੈ  ਸੁਖੁ  ਬਨਿਆ  ॥

 ਕਿਛੁ  ਜੋਗੁ  ਪਰਾਪਤਿ  ਗਨਿਆ  ॥  ਰਹਾਉ  ॥

 ਗੁਰਿ  ਦਿਖਲਾਈ  ਮੋਰੀ  ॥

 ਜਿਤੁ  ਮਿਰਗ  ਪੜਤ  ਹੈ  ਚੋਰੀ  ॥

 ਮੂੰਦਿ  ਲੀਏ  ਦਰਵਾਜੇ  ॥

 ਬਾਜੀਅਲੇ  ਅਨਹਦ  ਬਾਜੇ  ॥੧॥

 ਕੁੰਭ  ਕਮਲੁ  ਜਲਿ  ਭਰਿਆ  ॥

 ਜਲੁ  ਮੇਟਿਆ  ਊਭਾ  ਕਰਿਆ  ॥

 ਕਹੁ  ਕਬੀਰ  ਜਨ  ਜਾਨਿਆ  ॥

 ਜਉ  ਜਾਨਿਆ  ਤਉ  ਮਨੁ  ਮਾਨਿਆ  ॥੨॥੧੦॥

 ਰਾਗੁ  ਸੋਰਠਿ  ॥

 ਭੂਖੇ  ਭਗਤਿ  ਨ  ਕੀਜੈ  ॥

 ਯਹ  ਮਾਲਾ  ਅਪਨੀ  ਲੀਜੈ  ॥

 ਹਉ  ਮਾਂਗਉ  ਸੰਤਨ  ਰੇਨਾ  ॥

 ਮੈ  ਨਾਹੀ  ਕਿਸੀ  ਕਾ  ਦੇਨਾ  ॥੧॥

 ਮਾਧੋ  ਕੈਸੀ  ਬਨੈ  ਤੁਮ  ਸੰਗੇ  ॥

 ਆਪਿ  ਨ  ਦੇਹੁ  ਤ  ਲੇਵਉ  ਮੰਗੇ  ॥  ਰਹਾਉ  ॥

 ਦੁਇ  ਸੇਰ  ਮਾਂਗਉ  ਚੂਨਾ  ॥

 ਪਾਉ  ਘੀਉ  ਸੰਗਿ  ਲੂਨਾ  ॥

 ਅਧ  ਸੇਰੁ  ਮਾਂਗਉ  ਦਾਲੇ  ॥

 ਮੋ  ਕਉ  ਦੋਨਉ  ਵਖਤ  ਜਿਵਾਲੇ  ॥੨॥

 ਖਾਟ  ਮਾਂਗਉ  ਚਉਪਾਈ  ॥

 ਸਿਰਹਾਨਾ  ਅਵਰ  ਤੁਲਾਈ  ॥

 ਊਪਰ  ਕਉ  ਮਾਂਗਉ  ਖੀਂਧਾ  ॥

 ਤੇਰੀ  ਭਗਤਿ  ਕਰੈ  ਜਨੁ  ਥੀਂਧਾ  ॥੩॥

 ਮੈ  ਨਾਹੀ  ਕੀਤਾ  ਲਬੋ  ॥

 ਇਕੁ  ਨਾਉ  ਤੇਰਾ  ਮੈ  ਫਬੋ  ॥

 ਕਹਿ  ਕਬੀਰ  ਮਨੁ  ਮਾਨਿਆ  ॥

 ਮਨੁ  ਮਾਨਿਆ  ਤਉ  ਹਰਿ  ਜਾਨਿਆ  ॥੪॥੧੧॥

 ਰਾਗੁ  ਸੋਰਠਿ  ਬਾਣੀ  ਭਗਤ  ਨਾਮਦੇ  ਜੀ  ਕੀ  ਘਰੁ  ੨

 ੴ  ਸਤਿਗੁਰ  ਪ੍ਰਸਾਦਿ  ॥

 ਜਬ  ਦੇਖਾ  ਤਬ  ਗਾਵਾ  ॥

 ਤਉ  ਜਨ  ਧੀਰਜੁ  ਪਾਵਾ  ॥੧॥

 ਨਾਦਿ  ਸਮਾਇਲੋ  ਰੇ  ਸਤਿਗੁਰੁ  ਭੇਟਿਲੇ  ਦੇਵਾ  ॥੧॥  ਰਹਾਉ  ॥

 ਜਹ  ਝਿਲਿ  ਮਿਲਿ  ਕਾਰੁ  ਦਿਸੰਤਾ  ॥

 ਤਹ  ਅਨਹਦ  ਸਬਦ  ਬਜੰਤਾ  ॥

 ਜੋਤੀ  ਜੋਤਿ  ਸਮਾਨੀ  ॥

 ਮੈ  ਗੁਰ  ਪਰਸਾਦੀ  ਜਾਨੀ  ॥੨॥

 ਰਤਨ  ਕਮਲ  ਕੋਠਰੀ  ॥

 ਚਮਕਾਰ  ਬੀਜੁਲ  ਤਹੀ  ॥

 ਨੇਰੈ  ਨਾਹੀ  ਦੂਰਿ  ॥

 ਨਿਜ  ਆਤਮੈ  ਰਹਿਆ  ਭਰਪੂਰਿ  ॥੩॥

 ਜਹ  ਅਨਹਤ  ਸੂਰ  ਉਜ੍ਯਾਰਾ  ॥

 ਤਹ  ਦੀਪਕ  ਜਲੈ  ਛੰਛਾਰਾ  ॥

 ਗੁਰ  ਪਰਸਾਦੀ  ਜਾਨਿਆ  ॥

 ਜਨੁ  ਨਾਮਾ  ਸਹਜ  ਸਮਾਨਿਆ  ॥੪॥੧॥

 ਘਰੁ  ੪  ਸੋਰਠਿ  ॥

 ਪਾੜ  ਪੜੋਸਣਿ  ਪੂਛਿ  ਲੇ  ਨਾਮਾ  ਕਾ  ਪਹਿ  ਛਾਨਿ  ਛਵਾਈ  ਹੋ  ॥

 ਤੋ  ਪਹਿ  ਦੁਗਣੀ  ਮਜੂਰੀ  ਦੈਹਉ  ਮੋ  ਕਉ  ਬੇਢੀ  ਦੇਹੁ  ਬਤਾਈ  ਹੋ  ॥੧॥

 ਰੀ  ਬਾਈ  ਬੇਢੀ  ਦੇਨੁ  ਨ  ਜਾਈ  ॥

 ਦੇਖੁ  ਬੇਢੀ  ਰਹਿਓ  ਸਮਾਈ  ॥

 ਹਮਾਰੈ  ਬੇਢੀ  ਪ੍ਰਾਨ  ਅਧਾਰਾ  ॥੧॥  ਰਹਾਉ  ॥

 ਬੇਢੀ  ਪ੍ਰੀਤਿ  ਮਜੂਰੀ  ਮਾਂਗੈ  ਜਉ  ਕੋਊ  ਛਾਨਿ  ਛਵਾਵੈ  ਹੋ  ॥

 ਲੋਗ  ਕੁਟੰਬ  ਸਭਹੁ  ਤੇ  ਤੋਰੈ  ਤਉ  ਆਪਨ  ਬੇਢੀ  ਆਵੈ  ਹੋ  ॥੨॥

 ਐਸੋ  ਬੇਢੀ  ਬਰਨਿ  ਨ  ਸਾਕਉ  ਸਭ  ਅੰਤਰ  ਸਭ  ਠਾਂਈ  ਹੋ  ॥

 ਗੂੰਗੈ  ਮਹਾ  ਅੰਮ੍ਰਿਤ  ਰਸੁ  ਚਾਖਿਆ  ਪੂਛੇ  ਕਹਨੁ  ਨ  ਜਾਈ  ਹੋ  ॥੩॥

 ਬੇਢੀ  ਕੇ  ਗੁਣ  ਸੁਨਿ  ਰੀ  ਬਾਈ  ਜਲਧਿ  ਬਾਂਧਿ  ਧ੍ਰੂ  ਥਾਪਿਓ  ਹੋ  ॥

 ਨਾਮੇ  ਕੇ  ਸੁਆਮੀ  ਸੀਅ  ਬਹੋਰੀ  ਲੰਕ  ਭਭੀਖਣ  ਆਪਿਓ  ਹੋ  ॥੪॥੨॥

 ਸੋਰਠਿ  ਘਰੁ  ੩  ॥

 ਅਣਮੜਿਆ  ਮੰਦਲੁ  ਬਾਜੈ  ॥

 ਬਿਨੁ  ਸਾਵਣ  ਘਨਹਰੁ  ਗਾਜੈ  ॥

 ਬਾਦਲ  ਬਿਨੁ  ਬਰਖਾ  ਹੋਈ  ॥

 ਜਉ  ਤਤੁ  ਬਿਚਾਰੈ  ਕੋਈ  ॥੧॥

 ਮੋ  ਕਉ  ਮਿਲਿਓ  ਰਾਮੁ  ਸਨੇਹੀ  ॥

 ਜਿਹ  ਮਿਲਿਐ  ਦੇਹ  ਸੁਦੇਹੀ  ॥੧॥  ਰਹਾਉ  ॥

 ਮਿਲਿ  ਪਾਰਸ  ਕੰਚਨੁ  ਹੋਇਆ  ॥

 ਮੁਖ  ਮਨਸਾ  ਰਤਨੁ  ਪਰੋਇਆ  ॥

 ਨਿਜ  ਭਾਉ  ਭਇਆ  ਭ੍ਰਮੁ  ਭਾਗਾ  ॥

 ਗੁਰ  ਪੂਛੇ  ਮਨੁ  ਪਤੀਆਗਾ  ॥੨॥

 ਜਲ  ਭੀਤਰਿ  ਕੁੰਭ  ਸਮਾਨਿਆ  ॥

 ਸਭ  ਰਾਮੁ  ਏਕੁ  ਕਰਿ  ਜਾਨਿਆ  ॥

 ਗੁਰ  ਚੇਲੇ  ਹੈ  ਮਨੁ  ਮਾਨਿਆ  ॥

 ਜਨ  ਨਾਮੈ  ਤਤੁ  ਪਛਾਨਿਆ  ॥੩॥੩॥

 ਰਾਗੁ  ਸੋਰਠਿ  ਬਾਣੀ  ਭਗਤ  ਰਵਿਦਾਸ  ਜੀ  ਕੀ

 ੴ  ਸਤਿਗੁਰ  ਪ੍ਰਸਾਦਿ  ॥

 ਜਬ  ਹਮ  ਹੋਤੇ  ਤਬ  ਤੂ  ਨਾਹੀ  ਅਬ  ਤੂਹੀ  ਮੈ  ਨਾਹੀ  ॥

 ਅਨਲ  ਅਗਮ  ਜੈਸੇ  ਲਹਰਿ  ਮਇ  ਓਦਧਿ  ਜਲ  ਕੇਵਲ  ਜਲ  ਮਾਂਹੀ  ॥੧॥

 ਮਾਧਵੇ  ਕਿਆ  ਕਹੀਐ  ਭ੍ਰਮੁ  ਐਸਾ  ॥

 ਜੈਸਾ  ਮਾਨੀਐ  ਹੋਇ  ਨ  ਤੈਸਾ  ॥੧॥  ਰਹਾਉ  ॥

 ਨਰਪਤਿ  ਏਕੁ  ਸਿੰਘਾਸਨਿ  ਸੋਇਆ  ਸੁਪਨੇ  ਭਇਆ  ਭਿਖਾਰੀ  ॥

 ਅਛਤ  ਰਾਜ  ਬਿਛੁਰਤ  ਦੁਖੁ  ਪਾਇਆ  ਸੋ  ਗਤਿ  ਭਈ  ਹਮਾਰੀ  ॥੨॥

 ਰਾਜ  ਭੁਇਅੰਗ  ਪ੍ਰਸੰਗ  ਜੈਸੇ  ਹਹਿ  ਅਬ  ਕਛੁ  ਮਰਮੁ  ਜਨਾਇਆ  ॥

 ਅਨਿਕ  ਕਟਕ  ਜੈਸੇ  ਭੂਲਿ  ਪਰੇ  ਅਬ  ਕਹਤੇ  ਕਹਨੁ  ਨ  ਆਇਆ  ॥੩॥

 ਸਰਬੇ  ਏਕੁ  ਅਨੇਕੈ  ਸੁਆਮੀ  ਸਭ  ਘਟ  ਭੋੁਗਵੈ  ਸੋਈ  ॥

 ਕਹਿ  ਰਵਿਦਾਸ  ਹਾਥ  ਪੈ  ਨੇਰੈ  ਸਹਜੇ  ਹੋਇ  ਸੁ  ਹੋਈ  ॥੪॥੧॥

 ਜਉ  ਹਮ  ਬਾਂਧੇ  ਮੋਹ  ਫਾਸ  ਹਮ  ਪ੍ਰੇਮ  ਬਧਨਿ  ਤੁਮ  ਬਾਧੇ  ॥

 ਅਪਨੇ  ਛੂਟਨ  ਕੋ  ਜਤਨੁ  ਕਰਹੁ  ਹਮ  ਛੂਟੇ  ਤੁਮ  ਆਰਾਧੇ  ॥੧॥

 ਮਾਧਵੇ  ਜਾਨਤ  ਹਹੁ  ਜੈਸੀ  ਤੈਸੀ  ॥

 ਅਬ  ਕਹਾ  ਕਰਹੁਗੇ  ਐਸੀ  ॥੧॥  ਰਹਾਉ  ॥

 ਮੀਨੁ  ਪਕਰਿ  ਫਾਂਕਿਓ  ਅਰੁ  ਕਾਟਿਓ  ਰਾਂਧਿ  ਕੀਓ  ਬਹੁ  ਬਾਨੀ  ॥

 ਖੰਡ  ਖੰਡ  ਕਰਿ  ਭੋਜਨੁ  ਕੀਨੋ  ਤਊ  ਨ  ਬਿਸਰਿਓ  ਪਾਨੀ  ॥੨॥

 ਆਪਨ  ਬਾਪੈ  ਨਾਹੀ  ਕਿਸੀ  ਕੋ  ਭਾਵਨ  ਕੋ  ਹਰਿ  ਰਾਜਾ  ॥

 ਮੋਹ  ਪਟਲ  ਸਭੁ  ਜਗਤੁ  ਬਿਆਪਿਓ  ਭਗਤ  ਨਹੀ  ਸੰਤਾਪਾ  ॥੩॥

 ਕਹਿ  ਰਵਿਦਾਸ  ਭਗਤਿ  ਇਕ  ਬਾਢੀ  ਅਬ  ਇਹ  ਕਾ  ਸਿਉ  ਕਹੀਐ  ॥

 ਜਾ  ਕਾਰਨਿ  ਹਮ  ਤੁਮ  ਆਰਾਧੇ  ਸੋ  ਦੁਖੁ  ਅਜਹੂ  ਸਹੀਐ  ॥੪॥੨॥

 ਦੁਲਭ  ਜਨਮੁ  ਪੁੰਨ  ਫਲ  ਪਾਇਓ  ਬਿਰਥਾ  ਜਾਤ  ਅਬਿਬੇਕੈ  ॥

 ਰਾਜੇ  ਇੰਦ੍ਰ  ਸਮਸਰਿ  ਗ੍ਰਿਹ  ਆਸਨ  ਬਿਨੁ  ਹਰਿ  ਭਗਤਿ  ਕਹਹੁ  ਕਿਹ  ਲੇਖੈ  ॥੧॥

 ਨ  ਬੀਚਾਰਿਓ  ਰਾਜਾ  ਰਾਮ  ਕੋ  ਰਸੁ  ॥

 ਜਿਹ  ਰਸ  ਅਨ  ਰਸ  ਬੀਸਰਿ  ਜਾਹੀ  ॥੧॥  ਰਹਾਉ  ॥

 ਜਾਨਿ  ਅਜਾਨ  ਭਏ  ਹਮ  ਬਾਵਰ  ਸੋਚ  ਅਸੋਚ  ਦਿਵਸ  ਜਾਹੀ  ॥

 ਇੰਦ੍ਰੀ  ਸਬਲ  ਨਿਬਲ  ਬਿਬੇਕ  ਬੁਧਿ  ਪਰਮਾਰਥ  ਪਰਵੇਸ  ਨਹੀ  ॥੨॥

 ਕਹੀਅਤ  ਆਨ  ਅਚਰੀਅਤ  ਅਨ  ਕਛੁ  ਸਮਝ  ਨ  ਪਰੈ  ਅਪਰ  ਮਾਇਆ  ॥

 ਕਹਿ  ਰਵਿਦਾਸ  ਉਦਾਸ  ਦਾਸ  ਮਤਿ  ਪਰਹਰਿ  ਕੋਪੁ  ਕਰਹੁ  ਜੀਅ  ਦਇਆ  ॥੩॥੩॥

 ਸੁਖ  ਸਾਗਰੁ  ਸੁਰਤਰ  ਚਿੰਤਾਮਨਿ  ਕਾਮਧੇਨੁ  ਬਸਿ  ਜਾ  ਕੇ  ॥

 ਚਾਰਿ  ਪਦਾਰਥ  ਅਸਟ  ਦਸਾ  ਸਿਧਿ  ਨਵ  ਨਿਧਿ  ਕਰ  ਤਲ  ਤਾ  ਕੇ  ॥੧॥

 ਹਰਿ  ਹਰਿ  ਹਰਿ  ਨ  ਜਪਹਿ  ਰਸਨਾ  ॥

 ਅਵਰ  ਸਭ  ਤਿਆਗਿ  ਬਚਨ  ਰਚਨਾ  ॥੧॥  ਰਹਾਉ  ॥

 ਨਾਨਾ  ਖਿਆਨ  ਪੁਰਾਨ  ਬੇਦ  ਬਿਧਿ  ਚਉਤੀਸ  ਅਖਰ  ਮਾਂਹੀ  ॥

 ਬਿਆਸ  ਬਿਚਾਰਿ  ਕਹਿਓ  ਪਰਮਾਰਥੁ  ਰਾਮ  ਨਾਮ  ਸਰਿ  ਨਾਹੀ  ॥੨॥

 ਸਹਜ  ਸਮਾਧਿ  ਉਪਾਧਿ  ਰਹਤ  ਫੁਨਿ  ਬਡੈ  ਭਾਗਿ  ਲਿਵ  ਲਾਗੀ  ॥

 ਕਹਿ  ਰਵਿਦਾਸ  ਪ੍ਰਗਾਸੁ  ਰਿਦੈ  ਧਰਿ  ਜਨਮ  ਮਰਨ  ਭੈ  ਭਾਗੀ  ॥੩॥੪॥

 ਜਉ  ਤੁਮ  ਗਿਰਿਵਰ  ਤਉ  ਹਮ  ਮੋਰਾ  ॥

 ਜਉ  ਤੁਮ  ਚੰਦ  ਤਉ  ਹਮ  ਭਏ  ਹੈ  ਚਕੋਰਾ  ॥੧॥

 ਮਾਧਵੇ  ਤੁਮ  ਨ  ਤੋਰਹੁ  ਤਉ  ਹਮ  ਨਹੀ  ਤੋਰਹਿ  ॥

 ਤੁਮ  ਸਿਉ  ਤੋਰਿ  ਕਵਨ  ਸਿਉ  ਜੋਰਹਿ  ॥੧॥  ਰਹਾਉ  ॥

 ਜਉ  ਤੁਮ  ਦੀਵਰਾ  ਤਉ  ਹਮ  ਬਾਤੀ  ॥

 ਜਉ  ਤੁਮ  ਤੀਰਥ  ਤਉ  ਹਮ  ਜਾਤੀ  ॥੨॥

 ਸਾਚੀ  ਪ੍ਰੀਤਿ  ਹਮ  ਤੁਮ  ਸਿਉ  ਜੋਰੀ  ॥

 ਤੁਮ  ਸਿਉ  ਜੋਰਿ  ਅਵਰ  ਸੰਗਿ  ਤੋਰੀ  ॥੩॥

 ਜਹ  ਜਹ  ਜਾਉ  ਤਹਾ  ਤੇਰੀ  ਸੇਵਾ  ॥

 ਤੁਮ  ਸੋ  ਠਾਕੁਰੁ  ਅਉਰੁ  ਨ  ਦੇਵਾ  ॥੪॥

 ਤੁਮਰੇ  ਭਜਨ  ਕਟਹਿ  ਜਮ  ਫਾਂਸਾ  ॥

 ਭਗਤਿ  ਹੇਤ  ਗਾਵੈ  ਰਵਿਦਾਸਾ  ॥੫॥੫॥

 ਜਲ  ਕੀ  ਭੀਤਿ  ਪਵਨ  ਕਾ  ਥੰਭਾ  ਰਕਤ  ਬੁੰਦ  ਕਾ  ਗਾਰਾ  ॥

 ਹਾਡ  ਮਾਸ  ਨਾੜੀਂ  ਕੋ  ਪਿੰਜਰੁ  ਪੰਖੀ  ਬਸੈ  ਬਿਚਾਰਾ  ॥੧॥

 ਪ੍ਰਾਨੀ  ਕਿਆ  ਮੇਰਾ  ਕਿਆ  ਤੇਰਾ  ॥

 ਜੈਸੇ  ਤਰਵਰ  ਪੰਖਿ  ਬਸੇਰਾ  ॥੧॥  ਰਹਾਉ  ॥

 ਰਾਖਹੁ  ਕੰਧ  ਉਸਾਰਹੁ  ਨੀਵਾਂ  ॥

 ਸਾਢੇ  ਤੀਨਿ  ਹਾਥ  ਤੇਰੀ  ਸੀਵਾਂ  ॥੨॥

 ਬੰਕੇ  ਬਾਲ  ਪਾਗ  ਸਿਰਿ  ਡੇਰੀ  ॥

 ਇਹੁ  ਤਨੁ  ਹੋਇਗੋ  ਭਸਮ  ਕੀ  ਢੇਰੀ  ॥੩॥

 ਊਚੇ  ਮੰਦਰ  ਸੁੰਦਰ  ਨਾਰੀ  ॥

 ਰਾਮ  ਨਾਮ  ਬਿਨੁ  ਬਾਜੀ  ਹਾਰੀ  ॥੪॥

 ਮੇਰੀ  ਜਾਤਿ  ਕਮੀਨੀ  ਪਾਂਤਿ  ਕਮੀਨੀ  ਓਛਾ  ਜਨਮੁ  ਹਮਾਰਾ  ॥

 ਤੁਮ  ਸਰਨਾਗਤਿ  ਰਾਜਾ  ਰਾਮ  ਚੰਦ  ਕਹਿ  ਰਵਿਦਾਸ  ਚਮਾਰਾ  ॥੫॥੬॥

 ਚਮਰਟਾ  ਗਾਂਠਿ  ਨ  ਜਨਈ  ॥

 ਲੋਗੁ  ਗਠਾਵੈ  ਪਨਹੀ  ॥੧॥  ਰਹਾਉ  ॥

 ਆਰ  ਨਹੀ  ਜਿਹ  ਤੋਪਉ  ॥

 ਨਹੀ  ਰਾਂਬੀ  ਠਾਉ  ਰੋਪਉ  ॥੧॥

 ਲੋਗੁ  ਗੰਠਿ  ਗੰਠਿ  ਖਰਾ  ਬਿਗੂਚਾ  ॥

 ਹਉ  ਬਿਨੁ  ਗਾਂਠੇ  ਜਾਇ  ਪਹੂਚਾ  ॥੨॥

 ਰਵਿਦਾਸੁ  ਜਪੈ  ਰਾਮ  ਨਾਮਾ  ॥

 ਮੋਹਿ  ਜਮ  ਸਿਉ  ਨਾਹੀ  ਕਾਮਾ  ॥੩॥੭॥

 ਰਾਗੁ  ਸੋਰਠਿ  ਬਾਣੀ  ਭਗਤ  ਭੀਖਨ  ਕੀ

 ੴ  ਸਤਿਗੁਰ  ਪ੍ਰਸਾਦਿ  ॥

 ਨੈਨਹੁ  ਨੀਰੁ  ਬਹੈ  ਤਨੁ  ਖੀਨਾ  ਭਏ  ਕੇਸ  ਦੁਧ  ਵਾਨੀ  ॥

 ਰੂਧਾ  ਕੰਠੁ  ਸਬਦੁ  ਨਹੀ  ਉਚਰੈ  ਅਬ  ਕਿਆ  ਕਰਹਿ  ਪਰਾਨੀ  ॥੧॥

 ਰਾਮ  ਰਾਇ  ਹੋਹਿ  ਬੈਦ  ਬਨਵਾਰੀ  ॥

 ਅਪਨੇ  ਸੰਤਹ  ਲੇਹੁ  ਉਬਾਰੀ  ॥੧॥  ਰਹਾਉ  ॥

 ਮਾਥੇ  ਪੀਰ  ਸਰੀਰਿ  ਜਲਨਿ  ਹੈ  ਕਰਕ  ਕਰੇਜੇ  ਮਾਹੀ  ॥

 ਐਸੀ  ਬੇਦਨ  ਉਪਜਿ  ਖਰੀ  ਭਈ  ਵਾ  ਕਾ  ਅਉਖਧੁ  ਨਾਹੀ  ॥੨॥

 ਹਰਿ  ਕਾ  ਨਾਮੁ  ਅੰਮ੍ਰਿਤ  ਜਲੁ  ਨਿਰਮਲੁ  ਇਹੁ  ਅਉਖਧੁ  ਜਗਿ  ਸਾਰਾ  ॥

 ਗੁਰ  ਪਰਸਾਦਿ  ਕਹੈ  ਜਨੁ  ਭੀਖਨੁ  ਪਾਵਉ  ਮੋਖ  ਦੁਆਰਾ  ॥੩॥੧॥

Post a Comment

0 Comments
* Please Don't Spam Here. All the Comments are Reviewed by Admin.